ਲੁਧਿਆਣਾ, 03 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਈ.ਟੀ.ਟੀ.ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਸ:ਕੁਲਜਿੰਦਰ ਸਿੰਘ ਬਦੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਸ: ਪਰਮਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਭਰ ਵਿੱਚ 6 ਫਰਵਰੀ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਡੀ.ਈ.ਓਜ ਨੂੰ ਮੰਗ ਪੱਤਰ ਦੇਣ ਦੇ ਉਲੀਕੇ ਪ੍ਰਗੋਰਾਮ ਤਹਿਤ ਜਿਲ੍ਹਾ ਲੁਧਿਆਣਾ ਵਿੱਚ ਈ. ਟੀ.ਟੀ.ਅਧਿਆਪਕ ਯੂਨੀਅਨ ਲੁਧਿਆਣਾ ਦੇ ਆਗੂ ਮੰਗਾਂ ਸਬੰਧੀ ਅਗਲੇ ਸੰਘਰਸ਼ ਦੀ ਤਿਆਰੀ ਲਈ ਵਿਚਾਰ ਵਟਾਂਦਰਾ ਕਰਨਗੇ ਅਤੇ ਮੰਗਾਂ ਸਬੰਧੀ ਮੰਗ ਪੱਤਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਛੇਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਅਨਾਮਲੀ ਪੈਦਾ ਹੋ ਗਈ ਹੈ ਜੂਨੀਅਰ ਅਧਿਆਪਕਾਂ ਦੀ ਤਨਖਾਹ ਸੀਨੀਅਰ ਅਧਿਆਪਕਾਂ ਤੋੰ ਵੱਧ ਫਿਕਸ ਹੋਈ ਹੈ, ਇਹ ਅਨਾਮਲੀ ਦੂਰ ਕਰਨ ਦੀ ਮੰਗ ਪੂਰੀ ਕਰਨ, ੲੀ.ਟੀ.ਟੀ.ਤੋਂ ਮਾਸਟਰ ਕਾਡਰ ਪ੍ਰਮੋਸ਼ਨ ਪਿਛਲੇ ਪੰਜ ਸਾਲਾਂ ਤੋਂ ਬੰਦ ਹੈ , ਵਿਭਾਗ ਇਹ ਪ੍ਰਮੋਸ਼ਨਾ ਤੁਰੰਤ ਸ਼ੁਰੂ ਕਰੇ, ਤਨਖਾਹਾਂ ਸਬੰਧੀ ਬਜਟ ਹਰ ਮਹੀਨੇ ਖਤਮ ਹੋ ਜਾਂਦਾ ਹੈ,ਸਾਲ ਦਾ ਬਜਟ ਇੱਕੋ ਵਾਰ ਜਾਰੀ ਹੋਵੇ। ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਅਧਿਆਪਕਾਂ ਦੇ ਲਟਕ ਰਹੇ ਪੈਂਡਿੰਗ ਕੰਮ ਮੈਡੀਕਲ ਬਿਲ ਅਤੇ ਏਰੀਅਰ ਕਲੀਅਰ ਕੀਤੇ ਜਾਣ, ਬੰਦ ਕੀਤੇ ਭੱਤੇ ਬਹਾਲ ਕਰਨ,ਏ.ਸੀ.ਪੀ.ਸਕੀਮ ਸ਼ੁਰੂ ਕੀਤੀ ਜਾਵੇ। ਇਹਨਾਂ ਮੰਗਾਂ ਦੇ ਹੱਲ ਸਬੰਧੀ ਸਿੱਖਿਆ ਮੰਤਰੀ ਤੋੰ ਲੈ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕਰ ਚੁੱਕੇ ਹਾਂ ਪਰ ਹਰ ਮੀਟਿੰਗ ਵਿੱਚ ਮੰਗਾਂ ਦੇ ਹੱਲ ਦਾ ਭਰੋਸਾ ਮਿਲਣ ਦੇ ਬਾਵਜੂਦ ਅਜੇ ਤੱਕ ਮਸਲੇ ਹੱਲ ਨਹੀਂ ਹੋਏ। ਜਿਸ ਕਾਰਨ ਮਜਬੂਰਨ ਜਥੇਬੰਦੀ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਉਨ੍ਹਾ ਕਿਹਾ ਕਿ ਫਰਵਰੀ ਦੇ ਮਹੀਨੇ ਹੀ ਸੂਬਾ ਪੱਧਰੀ ਐਕਸ਼ਨ ਕੀਤਾ ਜਾਵੇਗਾ। ਜਿਸ ਦੀ ਤਰੀਕ ਅਗਲੇ ਹਫਤੇ ਐਲਾਨੀ ਜਾਵੇਗੀ। ਇਸ ਮੌਕੇ ਸੀਨੀਅਰ ਸੂਬਾ ਪ੍ਰਧਾਨ ਬਲਰਾਜ ਸਿੰਘ ਘਲੋਟੀ, ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ, ਪ੍ਰੈਸ ਸਕੱਤਰ ਕੁਲਜਿੰਦਰ ਸਿੰਘ ਬੱਦੋਵਾਲ, ਹਰਬੰਸ ਸਿੰਘ ਪੱਪਾ, ਨਰਿੰਦਰ ਭੜਈ,ਸੁਖਪਾਲ ਸਿੰਘ ਦੱਧਾਹੂਰ, ਸੁਖਵੀਰ ਸਿੰਘ ਬਾਠ, ਕੁਲਵੰਤ ਸਿੰਘ ਬੜੂੰਦੀ, ਸਤਪਾਲ ਸਿੰਘ ਪਮਾਲ, ਅਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸਰਾਭਾ, ਅਵਤਾਰ ਸਿੰਘ ਤਾਰੀ,ਬਿੱਕਰ ਸਿੰਘ, ਅਮਰ ਚੰਦ , ਸ਼ਿੰਗਾਰਾ ਸਿੰਘ ਰਾਏਕੋਟ , ਅਮਨਦੀਪ ਸੁਧਾਰ,ਜਸਪਾਲ ਕਲੇਰ, ਹਾਕਮ ਜੀਰਖ,ਪਰਮਿੰਦਰ ਕਲੇਰ, ਸੁਖਵਿੰਦਰ ਸਿੰਘ ਮਾਛੀਵਾੜਾ ਆਦਿ ਹਾਜਰ ਸਨ