ਸਰਕਾਰੀ ਸਕੂਲਾਂ ਦੇ ਨਾਂ
--------------------------
ਕਿਸੇ ਨੇ ਬਣਾਏ ਮੈਰੀਟੋਰੀਅਸ ,
ਤੇ ਕਿਸੇ ਨੇ ਐਮੀਨੈਂਸ ।
ਹੁਣ ਪ੍ਰਾਇਮਰੀ ਸਕੂਲਾਂ ਦਾ ਨਾਂ ,
ਕਰ ਦਿੱਤਾ ਏ ਹੈਪੀਨੈੱਸ ।
ਦੁਕਾਨਾਂ ਦੇ ਬੋਰਡ ਕਹਿੰਦੇ ਸੀ ,
ਗੁਰਮੁਖੀ ਵਿੱਚ ਲਿਖਾਵਾਂਗੇ।
ਜੇ ਕੋਈ ਇਸ ਦੀ ਮੰਗ ਕਰਦੈ ਤਾਂ ,
ਉਹਨੂੰ ਸਮਝਣ ਨੌਨਸੈਂਸ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।