ਲੀਡਰ
--------
ਭਾਵੇਂ ਥੋੜ੍ਹੇ ਹੋਣ ਪਰ ਹਰ ਥਾਂ 'ਤੇ ,
ਕੁੱਝ ਸਾਊ ਲੀਡਰ ਹੁੰਦੇ ਨੇ ।
ਕੁੱਝ ਹਾਮ੍ਹੀ ਹੋਣ ਜੋ ਹਿੰਸਾ ਦੇ ,
ਭੜਕਾਊ ਲੀਡਰ ਹੁੰਦੇ ਨੇ ।
ਕੁੱਝ ਲਾਈ ਲੱਗ ਭੋਲ਼ੇ ਭਾਲ਼ੇ ,
ਕੁੱਝ ਹੁੰਦੇ ਚੁਸਤ ਚਲਾਕ ਬੜੇ ;
ਹਰ ਜਥੇਬੰਦੀ ਵਿੱਚ ਕੁੱਝ ਨਾ ਕੁੱਝ ,
ਵਿਕਾਊ ਲੀਡਰ ਹੁੰਦੇ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।