ਮੈਲਬੌਰਨ, ਜੁਲਾਈ 2020 -( ਸੁਰਜੀਤ ਸਿੰਘ ਲੱਖਾਂ ਅਸਟ੍ਰੇਲੀਆ ) ਮੈਲਬੌਰਨ ਅਸਟ੍ਰੇਲੀਆ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜਿਸ ਕਰਕੇ 6 ਹਫਤੇ ਦਾ ਲੌਕਡੋਉਨ ਕੀਤਾ ਹੈ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਲੋਕਾਂ 'ਚ ਵਾਇਰਸ ਦੀ ਵਾਪਸੀ ਦੇ ਡਰ ਵਜੋਂ ਭਾਰੀ ਮਾਤਰਾ ਵਿੱਚ ਫਿਰ ਤੋਂ ਖ਼ਰੀਦਾਰੀ ਕਰਨ ਦਾ ਹੜਕੰਪ ਮੱਚ ਗਿਆ ਹੈ। ਇੱਥੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਤੋਂ ਛੇ ਹਫ਼ਤਿਆਂ ਲਈ ਲੌਕਡਾਊਨ ਲਾਇਆ ਗਿਆ ਹੈ। ਜਿਸ ਤਹਿਤ ਸੜਕਾਂ ਤੇ ਆਵਾਜਾਈ ਨਾ ਮਾਤਰ ਰਹੀ ਪਰ ਲੋਕਾਂ ਨੇ ਭਾਰੀ ਮਾਤਰਾ ਵਿਚ ਰੋਜ਼ਾਨਾ ਵਰਤੋਂ ਵਾਲੇ ਸਮਾਨ ਦੀ ਖਰੀਦਦਾਰੀ ਕੀਤੀ । ਜ਼ਿਕਰਯੋਗ ਹੈ ਕਿ ਅਸਟ੍ਰੇਲੀਆ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 9549 ਹੈ। 7730 ਠੀਕ ਹੋ ਚੁੱਕੇ ਹਨ। 107 ਦੀ ਮੌਤ ਹੋ ਗਈ ਹੈ। 1712 ਹੁਣ ਤੱਕ ਐਕਟਿਵ ਹਨ।