ਮਹਿਲ ਕਲਾ, ਜੁਲਾਈ 2019(ਗੁਰਸੇਵਕ ਸੋਹੀ)ਨੇਤਰਹੀਣ ਅਤੇ ਅਨਾਥ ਆਸ਼ਰਮ ਚੇਰੀਟੇਬਲ ਟਰੱਸਟ ਗੁਰਦੁਆਰਾ ਚੰਦੂਅਆਣਾ ਸਾਹਿਬ ਛੇਵੀ ਪਾਤਸਾਹੀ।ਜੋ ਕਿ ਗਹਿਲ, ਦੀਵਾਨੇ, ਛੀਨੀਵਾਲ, ਨਰੈਣਗੜ ਸੋਹੀਆ ਵਿਚਕਾਰ ਹੈ। ਇਥੇ ਨੇਤਰਹੀਣ ਬੱਚਿਆ ਨੂੰ ਸੰਗੀਤ ਤੇ ਵਿੱਦਿਆ ਦੀ ਸਿੱਖਿਆ ਦਿੱਤੀ ਜਾਦੀ ਹੈ।ਇਹਨ ਬੱਚਿਆ ਦੀ ਦੇਖ ਰੇਖ ਸੰਤ ਬਾਬਾ ਸੂਬਾ ਸਿੰਘ ਕਨੇਡਾ ਵਾਲੇ ਕਰਦੇ ਹਨ।ਇਸ ਅਸਥਾਨ ਤੇ ਮੱਸਿਆ ਦਾ ਦਿਹਾੜਾ ਹਰ ਮਹੀਨੇ ਮਨਾਈਆ ਜਾਦਾ ਹੈ।ਇਹਨਾ ਬੱਚਿਆ ਨੂੰ ਭਾਰਤ ਦੇ ਅਲੱਗ ਅਲੱਗ ਸਟੇਟਾ ਵਿੱਚ ਕੀਰਤਨ ਕਰਨ ਦੇ ਮੌਕੇ ਮਿਲਦੇ ਹਨ।ਓੜੀਸਾ,ਯੂਪੀ,ਰਾਜਸਥਾਨ,ਹਜੂਰ ਸਾਹਿਬ ਅਤੇ ਹਿਮਾਚਲ ਪਰਦੇਸ ਹੋਰ ਸਟੇਟਾ ਵਿੱਚ ਕੀਰਤਨ ਕਰਨ ਦਾ ਮੌਕਾ ਮਿਲਿਆ। ਅੱਜ ਕੱਲ ਵਿਹਲੜ ਸਾਧਾ ਬਾਬਿਆ ਤੋ ਬਚਕੇ ਇਹਨਾਂ ਬੇ ਸਹਾਰਾ ਨੇਤਰਹੀਣ ਅਪਾਹਜ ਬੱਚਿਆ ਲਈ ਦਾਨ ਦਿੱਤਾ ਜਾਵੇ ਤਾ ਇਹ ਅਸਲੀ ਦਾਨ ਹੈ ਤਾ ਜੋ ਇਹਨਾ ਬੱਚਿਆ ਦਾ ਭਵਿੱਖ ਬਣ ਸਕੇ । ਨੇਤਰਹੀਣ ਮਾਸਟਰ ਮਨਦੀਪ ਸਿੰਘ ਰੰਧਾਵਾ ਇਹਨਾ ਦੀ ਵਕਾਲਤ ਕੀਤੀ ਹੋਈ ਹੈ । ਬੱਚਿਆ ਨੂੰ ਸਿਖਿਆ ਦੇ ਰਹੇ ਹਨ ਸੇਵਾਦਾਰ ਗਿਆਨੀ ਬਲਜੀਤ ਸਿੰਘ ,ਗਿਆਨੀ ਕਮਲ ਸਿੰਘ ਆਦਿ।