ਮੀਡੀਆ ਤੋਂ ਦੂਰ ਹੀ ਰਹੇ ਪਰ ਖੁਦ ਆਏ ਕੋਠੀ ਖਾਲੀ ਕਰਨ
ਚੰਡੀਗੜ੍ਹ , ਜੁਲਾਈ 2019 - ਰਾਜਪਾਲ ਵੱਲੋਂ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਨੇ ਮੁਕੰਮਲ ਤੌਰ ਤੇ ਆਪਣੀ ਸਰਕਾਰੀ ਕੋਠੀ ਨੂੰ ਫਤਹਿ ਬੁਲਾ ਦਿੱਤੀ ।ਸੈਕਟਰ 2 ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਨੇੜਲੀ ਇਸ ਕੋਠੀ ਨੂੰ ਖ਼ਾਲੀ ਕਰਨ ਲਾਈ ਖ਼ੁਦ ਸਿੱਧੂ ਇੱਥੇ ਪੁੱਜੇ ਪਰ ਮੀਡੀਆ ਤੋਂ ਉਹ ਦੂਰ ਹੀ ਰਹੇ। ਮੀਡੀਆ ਕਰਮੀਆਂ ਵੱਲੋਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਹ ਬੰਦ ਮੋਟਰ ਗੱਡੀਆਂ ਵਿਚ ਹੀ ਬੈਠ ਕੇ ਬਿਨਾਂ ਕੋਈ ਗੱਲਬਾਤ ਕੀਤਿਆਂ ਵਾਪਸ ਚਲੇ ਗਏ।
ਸਿੱਧੂ ਵਲੋਂ ਇਹ ਸਰਕਾਰੀ ਰਿਹਾਇਸ਼ ਖ਼ਾਲੀ ਕਰਕੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ । ਉਨ੍ਹਾਂ ਟਵੀਟ ਕਰ ਕੇ ਵੀ ਜਾਣਕਾਰੀ ਦਿੱਤੀ ਕਿ " ਸਰਕਾਰੀ ਬੰਗਲਾ ਖ਼ਾਲੀ ਕਰ ਦਿੱਤਾ ਹੈ , ਅਤੇ ਪੰਜਾਬ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ । "
ਉਂਜ ਕੱਲ੍ਹ ਹੀ ਕੋਠੀ ਦਾ ਕਾਫ਼ੀ ਸਮਾਨ ਟਰੱਕ ਰਾਹੀਂ ਲਿਜਾਇਆ ਗਿਆ ਗਿਆ ਸੀ ਬਾਕੀ ਸਮਾਂ ਅੱਜ ਉਹ ਖ਼ੁਦ ਆ ਕੇ ਲੈ ਗਏ ।ਸ਼ਾਇਦ ਅੱਜ ਉਹ ਇਸ ਲਈ ਆਏ ਕਿਉਂਕਿ ਸਰਕਾਰੀ ਕੋਠੀ ਹੈਂਡ ਓਵਰ ਕਰਨ ਲਈ ਉਨ੍ਹਾਂ ਨੂੰ ਖ਼ੁਦ ਹੀ ਆਉਣਾ ਪੈਣਾ ਸੀ ।
ਸਵਾ ਦੋ ਸਾਲ ਪਹਿਲਾਂ ਕੈਪਟਨ ਸਰਕਾਰ ਵਿਚ ਵਜ਼ੀਰ ਬਣ ਜਾਣ ਤੋਂ ਬਾਅਦ ਸਿੱਧੂ ਨੂੰ ਇਹ ਸਰਕਾਰੀ ਕੋਠੀ ਮਿਲੀ ਸੀ।