ਜਗਰਾਓਂ, ਜੁਲਾਈ 2019 ( ਮਨਜਿੰਦਰ ਗਿੱਲ)- "ਰੁੱਖ ਲਗਾਓ ਵੰਸ਼ ਬਚਾਓ "ਮੁਹਿੰਮ ਨੇ ਲਗਭਗ ਪਹਿਲਾ ਪੜਾਅ ਮੁਕੰਮਲ ਕਰ ਲਿਆ ਹੈ ਤੇ ਦੂਜੇ ਪੜਾਅ ਨੂੰ ਲੈ ਕੇ ਪਿੰਡਾਂ ਦੇ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਨੇੜਲੇ ਪਿੰਡ ਬਜ਼ੁਰਗ ਵਿਚ ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ਅਤੇ ਸੰਤ ਬਾਬਾ ਜੀਵਾਂ ਸਿੰਘ ਜੀ ਭੋਰਾ ਸਾਹਿਬ (ਨਾਨਕਸਰ) ਵਾਲਿਆਂ ਵੱਲੋਂ ਪੌਦੇ ਲਗਾਏ ਗਏ। ਇਹ ਪੌਦੇ ਲਗਾਉਣ ਦੀ ਅਰੰਭਤਾ ਪਿੰਡ ਦੀਆਂ ਸੱਥਾਂ, ਧਰਮਸ਼ਾਲਾਵਾਂ ਤੇ ਹੋਰਨਾਂ ਸਾਂਝੀਆਂ ਥਾਵਾਂ ਤੋਂ ਕੀਤੀ ਗਈ ਤੇ ਇਸਦੇ ਮੁਕੰਮਲ ਹੋਣ ਉਪਰੰਤ ਇਹ ਮੁਹਿੰਮ ਘਰ-ਘਰ ਜਾਵੇਗੀ। ਘਰਾਂ ਵਿਚ ਵੱਡੀ ਗਿਣਤੀ 'ਚ ਪੌਦੇ ਲਗਾਏ ਜਾਣਗੇ। ਇਸ ਮੌਕੇ ਐਸ ਆਰ ਕਲੇਰ ਨੇ ਕਿਹਾ ਕਿ ਰੁੱਖ ਲਗਾਓ ਵੰਸ਼ ਬਚਾਓ ਮੁਹਿੰਮ ਪੂਰੀ ਤਰ੍ਹਾਂ ਸਫਲ ਹੋ ਰਹੀ ਹੈ ਤੇ ਇਹ ਮੁਹਿੰਮ ਮਿੱਥੇ ਟੀਚੇ ਨੂੰ ਪਾਰ ਕਰਨ ਤੱਕ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਸ.ਭਾਗ ਸਿੰਘ ਮੱਲਾਂ ਸਾਬਕਾ ਵਿਧਾਇਕ,ਰਾਜਵੰਤ ਸਿੰਘ , ਗੁਰਮੀਤ ਸਿੰਘ, ਜਗਦੇਵ ਸਿੰਘ, ਪ੍ਧਾਨ ਜੁਗਿੰਦਰ ਸਿੰਘ, ਸਾਬਕਾ ਸਰਪੰਚ ਚਮਕੌਰ ਸਿੰਘ,ਪੰਚ ਸਰਨਜੀਤ ਸਿੰਘ, ਪੰਚ ਚਮਕੌਰ ਸਿੰਘ, ਪੰਚ ਜਗਰੂਪ ਸਿੰਘ, ਗਿਆਨੀ ਮਹਿੰਦਰ ਸਿੰਘ, ਬਲਵੀਰ ਸਿੰਘ, ਚੰਦ ਸਿੰਘ, ਨੰਬਰਦਾਰ ਗੁਰਬਚਨ ਸਿੰਘ, ਧਰਮ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ ਦੀਪਾਂ, ਅਜੈਬ ਸਿੰਘ, ਮਨਮੋਹਨ ਸਿੰਘ ਵਿੱਕੀ, ਦਵਿੰਦਰ ਸਿੰਘ, ਗੁਰਚਰਨ ਸਿੰਘ, ਪ੍ਰਿਤਪਾਲ ਸਿੰਘ, ਜਗਦੇਵ ਸਿੰਘ, ਜਤਿੰਦਰ ਸਿੰਘ ਭੰਡਾਰੀ ਪ੍ਧਾਨ ਖਾਲਸਾ ਏਡ,ਪ੍ਧਾਨ ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਹੋਰ ਹਾਜਰ ਸਨ ।