ਜਗਰਾਉਂ, 3 ਦਸੰਬਰ (ਜਸਮੇਲ ਗ਼ਾਲਿਬ) ਅੱਜ ਜਗਰਾਉਂ ਰੇਲਵੇ ਸਟੇਸ਼ਨ ਤੋਂ ਬੀਕੇਯੂ ਡਕੌਂਦਾ ਦੇ ਜਿਲ੍ਹਾ ਸਕੱਤਰ ਤੇ ਬਲਾਕ ਪ੍ਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਕਿਸਾਨਾਂ ਦਾ ਜੱਥਾ ਦਿੱਲੀ ਰਵਾਨਾ ਹੋਇਆ, ਕਿਸਾਨ ਆਗੂਆਂ ਨੇਦੱਸਿਆ ਕਿ ਭਾਵੇਂ ਤਿੰਨੋ ਕਾਲੇ ਕਨੂੰਨ ਰੱਦ ਹੋ ਚੁੱਕੇ ਹਨ, ਕਿਸਾਨ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਹੀ ਇਹ ਵੱਡੀ ਜਿੱਤ ਦਰਜ ਕਰ ਸਕੇ ਹਨ,ਪਰ ਅਜੇ ਹੋਰ ਬਹੁਤ ਕੁਝ ਕਰਵਾਉਣਾ ਬਾਕੀ ਹੈ,ਖਾਸ ਕਰਕੇ ਹਜਾਰਾਂ ਕਿਸਾਨਾਂ ਤੇ ਝੂਠੇ ਕੇਸ ਦਰਜ ਕੀਤੇ ਗਏ ਹਨ,ਜਿੰਨ੍ਹਾਂ ਵਿਚ ਰਾਜ ਸਰਕਾਰਾਂ ਦੇ ਨਾਲ ਨਾਲ ਕੇਂਦਰੀ ਖੇਤਰਾਂ ਦਿੱਲੀ ਅਤੇ ਚੰਡੀਗੜ੍ਹ ਵਿੱਚ ਵੀ ਦਰਜ ਕੇਸ ਵਾਪਸ ਕਰਵਾਉਣੇ ਜਰੂਰੀ ਹਨ।ਪੰਜਾਬ ਸਰਕਾਰ ਭਾਵੇਂ ਪਰਚੇ ਰੱਦ ਕਰਨ ਲਈ ਸਹਿਮਤ ਹੈ ਪਰ ਬਾਕੀ ਸਰਕਾਰਾਂ ਅਤੇ ਕੇਂਦਰੀ ਗ੍ਹਹਿ ਵਿਭਾਗ ਦੀ ਉਡੀਕ ਕੀਤੀ ਜਾ ਰਹੀ ਹੈ। ਐਮ ਐੱਸ ਪੀ ਤੇ ਕਮੇਟੀ, ਪਰਾਲੀ ਬਿੱਲ ਅਤੇ ਬਿਜਲੀ ਸੋਧ ਬਿੱਲ ਬਾਰੇ ਵੀ ਕੋਈ ਠੋਸ ਤਜਵੀਜ਼ਾਂ ਨਹੀਂ ਆਈਆਂ । ਇਸ ਕਰਕੇ ਕਿਸਾਨਾਂ ਦੀ ਦਿੱਲੀ ਬੈਠਣਾ ਜਰੂਰੀ ਬਣਿਆ ਹੋਇਆ ਹੈ । ਜਿੰਨਾ ਚਿਰ ਸੰਯੁਕਤ ਕਿਸਾਨ ਮੋਰਚੇ ਦੇ ਅੱਗੋਂ ਵਿਚਕਾਰ ਕੋਈ ਇਸ ਗੱਲ ਦਾ ਫ਼ੈਸਲਾ ਨਹੀਂ ਹੋ ਜਾਂਦਾ ਓਨਾ ਚਿਰ ਜਥੇ ਇਸੇ ਤਰ੍ਹਾਂ ਜਾਂਦੇ ਰਹਿਣਗੇ ਤੇ ਅਸੀਂ ਦਿੱਲੀ ਦੀਆਂ ਸਰਹੱਦਾਂ ਤੇ ਅਤੇ ਜਿੱਥੇ ਜਿੱਥੇ ਪੰਜਾਬ ਵਿੱਚ ਪ੍ਰਦਰਸ਼ਨ ਹੋ ਰਹੇਹਨ ਜਾਰੀ ਰਹਿਣਗੇ ।