ਮਹਿਲ ਕਲਾਂ /ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਦੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਹਿੰਮਤ ਸਿੰਘ ਨੇ ਆਪਣੀ ਦੋ ਏਕੜ ਮੱਕੀ ਦੀ ਫ਼ਸਲ ਆਪਣੇ ਖੇਤ ਦੇ ਗੁਆਂਢੀ ਕਿਸਾਨ ਵੱਲੋਂ ਕਣਕ ਦੀ ਨਾੜ ਨੂੰ ਲਗਾਈ ਅੱਗ ਨਾਲ ਸੜਨ ਦੇ ਦੋਸ਼ ਲਗਾਏ ਹਨ ।ਇਸ ਸਬੰਧੀ ਪੱਤਰਕਾਰਾਂ ਨੂੰ ਆਪਣਾ ਤਸਦੀਕ ਸ਼ੁਦਾ ਹਲਫ਼ੀਆ ਬਿਆਨ ਦਿੰਦਿਆਂ ਹੋਇਆ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਖੇਤ ਵਿੱਚ ਪਾਣੀ ਦੀ ਬੱਚਤ ਤੇ ਹੋਰਨਾਂ ਬੱਚਤਾਂ ਨੂੰ ਦੇਖਦੇ ਹੋਏ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਖੇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਏਕੜ ਦੇ ਕਰੀਬ ਦੀ ਫਸਲ ਦੀ ਬਿਜਾਈ ਕੀਤੀ ਸੀ ।ਪਰ ਮਿਤੀ 9/5/2020 ਨੂੰ ਮੇਰੇ ਖੇਤ ਦੇ ਗੁਆਂਢੀ ਕਿਸਾਨ ਪਵਿੱਤਰ ਸਿੰਘ ਪੁੱਤਰ ਸ਼ੇਰ ਸਿੰਘ ਅਤੇ ਉਸ ਦੇ ਲੜਕੇ ਅਵਤਾਰ ਸਿੰਘ, ਮੁਖਤਿਆਰ ਸਿੰਘ ਅਤੇ ਜਗਤਾਰ ਸਿੰਘ ਨੇ ਰਲ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਆਪਣੇ ਖੇਤ ਵਿੱਚ 20v ਏਕੜ ਦੇ ਕਰੀਬ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ।ਜਿਸ ਦੀਆਂ ਲਪਟਾਂ ਦੀ ਲਪੇਟ ਵਿੱਚ ਮੇਰੀ ਮੱਕੀ ਦੀ ਫ਼ਸਲ ਆਉਣ ਨਾਲ ਸਾਰੀ ਫਸਲ ਸੜ ਕੇ ਸੁਆਹ ਹੋ ਗਈ।ਜਿਸ ਸਬੰਧੀ ਮੈਂ ਤੁਰੰਤ ਖੁਦ ਆਪ ਜਾ ਕੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੂੰ ਆਪਣੇ ਖੇਤ ਲਿਆ ਕੇ ਸਥਿਤੀ ਨੂੰ ਜਾਣੂੰ ਕਰਵਾ ਦਿੱਤਾ ਸੀ ਅਤੇ ਥਾਣੇ ਵਿੱਚ ਦਰਖਾਸਤ ਦੇ ਦਿੱਤੀ ਸੀ । ਪਰ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ । ਉਨ੍ਹਾਂ ਦੱਸਿਆ ਕਿ ਉਕਤ ਗੁਆਂਢੀ ਕਿਸਾਨਾਂ ਨੇ ਮੱਕੀ ਦੀ ਸੜੀ ਫਸਲ ਦੇ ਸਬੂਤ ਮਿਟਾਉਣ ਲਈ ਜ਼ਮੀਨ ਵਿੱਚ ਕੰਪਿਊਟਰ ਕਰਾਹ ਲਗਾ ਦਿੱਤਾ ਹੈ । ਪਰ ਮੇਰੇ ਕੋਲ ਉਕਤ ਘਟਨਾ ਦੇ ਸਾਰੇ ਸਬੂਤ ਮੌਜੂਦ ਹਨ । ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਮੱਚੀ ਹੋਈ ਮੱਕੀ ਦੀ ਫ਼ਸਲ ਦਾ ਜਾਇਜ਼ਾ ਲਿਆ ਅਤੇ 18.5.2020 ਨੂੰ ਆਪਣੇ ਵਿਭਾਗ ਬਰਨਾਲਾ ਵਿਖੇ ਮੇਰੇ ਹੱਕ ਵਿੱਚ ਰਿਪੋਰਟ ਬਣਾ ਕੇ ਭੇਜ ਦਿੱਤੀ ਸੀ । ਪਰ ਫਿਰ ਵੀ ਮੇਰੀ ਸ਼ਿਕਾਇਤ ਤੇ ਕਾਰਵਾਈ ਪੁਲਿਸ ਕਿਉਂ ਨਹੀਂ ਕਰ ਰਹੀ ?
ਉਨ੍ਹਾਂ ਦੱਸਿਆ ਕਿ ਮਾਨਯੋਗ ਐਸਐਸਪੀ ਬਰਨਾਲਾ ਸੰਦੀਪ ਗੋਇਲ ਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੈਂ ਇੱਕ ਗਰੀਬ ਕਿਸਾਨ ਹਾਂ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹਾਂ । ਇਸ ਲਈ ਮੈਨੂੰ ਇਨਸਾਫ ਦਿੱਤਾ ਜਾਵੇ ।ਕਿਸਾਨ ਗੁਰਮੀਤ ਸਿੰਘ ਨੇ ਚਿਤਾਵਨੀ ਭਰੀ ਸੁਰ ਵਿਚ ਕਿਹਾ ਕਿ ਅਗਰ ਮੈਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਇਨਸਾਫ ਨਾ ਮਿਲਿਆ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਿਲ ਕਲਾਂ ਮੇਨ ਰੋਡ ਜਾਮ ਕੀਤਾ ਜਾਵੇਗਾ ।
*ਕੀ ਕਹਿੰਦੇ ਨੇ ਦੂਸਰੇ ਕਿਸਾਨ -*
ਇਸ ਸਬੰਧੀ ਜਦੋਂ ਅੱਗ ਲਗਾਉਣ ਵਾਲੇ ਕਿਸਾਨ ਪਵਿੱਤਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਗੁਰਪ੍ਰੀਤ ਸਿੰਘ ਝੂਠ ਬੋਲ ਰਿਹਾ ਹੈ। ਇਸ ਨੇ ਜਾਣ ਬੁੱਝ ਕੇ ਕੀਟਨਾਸ਼ਕ ਦਵਾਈ (ਰਾਊਂਡਅੱਪ) ਕੱਖ ਮਾਰਨ ਵਾਲੀ ਦਾ ਸੜਕਾਂ ਕਰਕੇ ਆਪਣੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ ।
*ਕੀ ਕਹਿੰਦੇ ਨੇ ਖੇਤੀਬਾੜੀ ਅਫ਼ਸਰ*- ਇਸ ਮਾਮਲੇ ਸਬੰਧੀ ਖੇਤੀਬਾੜੀ ਦਫ਼ਤਰ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਉਕਤ ਕਿਸਾਨ ਦੀ ਫਸਲ ਨੂੰ ਨੁਕਸਾਨ ਜ਼ਰੂਰ ਹੋਇਆ ਹੈ । ਇਸ ਸਬੰਧੀ ਅਸੀਂ ਰਿਪੋਰਟ ਬਣਵਾ ਕੇ ਆਪਣੇ ਵਿਭਾਗ ਨੂੰ ਬਰਨਾਲਾ ਵਿਖੇ ਭੇਜ ਦਿੱਤੀ ਹੈ ।
*ਕੀ ਕਹਿਣਾ ਪੁਲਿਸ ਦਾ*
ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਸਾਡੇ ਕੋਲ ਦਰਖਾਸਤ ਆਈ ਹੋਈ ਹੈ। ਜਿਸ ਦੀ ਅਸੀਂ ਪੜਤਾਲ ਕਰ ਰਹੇ ਹਾਂ । ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।