ਜਗਰਾਉ 1 ਮਈ (ਅਮਿਤਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਵੱਖ-ਵੱਖ ਗਤੀਵਿਧੀਆਂ ਦੀ ਲੜੀ ਵਿਚ 'ਕਵਿਤਾ ਉਚਾਰਨ' ਮੁਕਾਬਲਾ ਕਰਵਾਇਆ ਗਿਆ | ਇਸ ਵਿਚ ਪਹਿਲੀ ਅਤੇ ਦੂਸਰੀ ਜਮਾਤ ਨੇ ਭਾਗ ਲਿਆ | ਕਵਿਤਾਵਾਂ ਦੇ ਮੁੱਖ ਵਿਸ਼ੇ ਦਰੱਖ਼ਤ ਲਗਾਉ, ਗਰਮੀ ਦੀ ਰੁੱਤ, ਕੰਪਿਊਟਰ, ਜੰਕ-ਫੂਡ ਤੋਂ ਪ੍ਰਹੇਜ਼ ਆਦਿ ਸਨ | ਇਸ ਮੌਕੇ ਮੈਡਮ ਮਹਿਤਾ ਅਗਰਵਾਲ, ਕੁਲਦੀਪ ਕੌਰ ਅਤੇ ਮੈਡਮ ਨਵਜੀਤ ਧੀਰ ਨੇ ਜੱਜਾਂ ਦੀ ਭੂਮਿਕਾ ਨਿਭਾਈ | ਇਸ ਵਿਚ 60 ਬੱਚਿਆਂ ਨੇ ਭਾਗ ਲਿਆ, ਸਾਰੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਦੇ ਅਨੁਕੂਲ ਪੁਸ਼ਾਕਾਂ ਪਾ ਕੇ ਉਤਸ਼ਾਹ ਨਾਲ ਕਵਿਤਾਵਾਂ ਸੁਣਾਈਆਂ | ਸਕੂਲ ਦੇ ਡਾਇਰੈਕਟਰ ਮੈਡਮ ਸ਼ਸੀ ਜੈਨ, ਪਿੰ੍ਰਸੀਪਲ ਮੈਡਮ ਸੁਪਿ੍ਆ ਖੁਰਾਨਾ, ਵਾਈਸ ਪਿ੍ੰ: ਮੈਡਮ ਅਨੀਤਾ ਜੈਨ ਨੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਇਸ ਯਤਨ ਦੀ ਪ੍ਰਸੰਸਾ ਕੀਤੀ ਅਤੇ ਜ਼ਿਆਦਾ ਤੋਂ ਜ਼ਿਆਦਾ ਦਰੱਖ਼ਤ ਲਗਾਉਣ ਦਾ ਸੁਨੇਹਾ ਦਿੱਤਾ | ਇਸ ਮੌਕੇ ਸਾਰੇ ਅਧਿਆਪਕ ਸ਼ਾਮਿਲ ਸਨ | ਇਸ ਮੌਕੇ ਸਰਿਤਾ ਅੱਗਰਵਾਲ, ਕੁਲਦੀਪ ਕੌਰ, ਨਵਜੀਤ ਕੌਰ ਵੀ ਹਾਜ਼ਰ ਸਨ |