ਜਗਰਾਉ 1 ਮਈ (ਅਮਿਤਖੰਨਾ) ਜੀ.ਅੈੱਚ.ਜੀ.ਅਕੈਡਮੀ ,ਜਗਰਾਉਂ ਵਿਖੇ ਵਿਦਿਆਰਥੀ ਕੌਂਸਲ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਸੱਤਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ 'ਵਿਦਿਆਰਥੀ ਕੌਂਸਲ ਸੰਗਠਨ' ਦਾ ਹਿੱਸਾ ਬਣੇ।ਚੁਨਾਵ ਦੌਰਾਨ ਵਿਦਿਆਰਥੀਆਂ ਤੋਂ ਅਲੱਗ ਅਲੱਗ ਪ੍ਰਸ਼ਨ ਪੁੱਛੇ ਗਏ ।ਵਿਦਿਆਰਥੀਆਂ ਦੀ ਹਰ ਪ੍ਰਕਾਰ ਦੀ ਯੋਗਤਾ ਨੂੰ ਦੇਖਦੇ ਹੋਏ ਉਨ੍ਹਾਂ ਦਾ ਚੁਨਾਵ ਅਧਿਆਪਕਾਂ ਦੀ ਕਮੇਟੀ ਅਤੇ ਪ੍ਰਿੰਸੀਪਲ ਸਾਹਿਬ ਦੁਆਰਾ ਕੀਤਾ ਗਿਆ।ਵਿਦਿਆਰਥੀਆਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਵੱਖ ਵੱਖ ਵਿਭਾਗ ਜਿਵੇਂ ਸਕੂਲ ਅਨੁਸ਼ਾਸਨ ਇੰਚਾਰਜ, ਧਾਰਮਿਕ ਸਿੱਖਿਆ, ਗਤੀਵਿਧੀ ਇੰਚਾਰਜ ਲਈ ਨਿਯੁਕਤ ਕੀਤਾ ਗਿਆ।ਬਾਰ੍ਹਵੀਂ ਸਾਇੰਸ ਦੇ ਵਿਦਿਆਰਥੀ ਕਰਨਪ੍ਰੀਤ ਸਿੰਘ ਨੂੰ ਹੈੱਡ ਬੁਆੲੇ ਅਤੇ ਬਾਰ੍ਹਵੀਂ ਸਾਇੰਸ ਦੀ ਵਿਦਿਆਰਥਣ ਏਕਮ ਕੌਰ ਗਰੇਵਾਲ ਨੂੰ ਹੈੱਡ ਗਰਲ ਬਣਨ ਦਾ ਮਾਣ ਪ੍ਰਾਪਤ ਹੋਇਆ।ਇਸ ਦੇ ਨਾਲ ਹੀ ਸਕੂਲ ਦੇ ਚਾਰੇ ਹਾਊਸ ਦੇ ਕਪਤਾਨ,ਵਾਈਸ ਕਪਤਾਨ, ਗਤੀਵਿਧੀ ਇੰਚਾਰਜ, ਮੀਡੀਆ ਇੰਚਾਰਜ, ਧਾਰਮਿਕ ਗਤੀਵਿਧੀ ਇੰਚਾਰਜ ਦੇ ਨਾਂ ਵੀ ਘੋਸ਼ਿਤ ਕੀਤੇ ਗਏ।ਇਸ ਦੌਰਾਨ ਚੁਣੇ ਗਏ ਵਿਦਿਆਰਥੀ ਪਰੇਡ ਕਰਦੇ ਹੋਏ ਸਵੇਰ ਦੀ ਸਭਾ ਦੇ ਵਿੱਚ ਸਟੇਜ ਤੇ ਪਹੁੰਚੇ ਅਤੇ ਪ੍ਰਿੰਸੀਪਲ ਮੈਡਮ ਅਤੇ ਹਾਊਸ ਮੁਖੀਆਂ ਦੁਆਰਾ ਉਨ੍ਹਾਂ ਨੂੰ ਸੈਸ਼ੇ ਪਹਿਨਾਏ ਗਏ।ਇਸ ਉਪਰੰਤ ਸਕੂਲ ਦੇ ਹੈੱਡ ਬੁਆਏ, ਹੈੱਡ ਗਰਲ ਅਤੇ ਚਾਰੂ ਹਾਊਸ ਦੇ ਕਪਤਾਨਾਂ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ।ਅਖੀਰ ਵਿੱਚ ਜੀ. ਐੱਚ. ਜੀ ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਨਿਯੁਕਤ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਇੱਕ ਨਵੀਂ ਮਿਸਾਲ ਕਾਇਮ ਕਰਨ ਲਈ ਪ੍ਰੇਰਿਤ ਕੀਤਾ।