ਵੈਨਕੋਵਰ/ਕੈਨੇਡਾ,ਅਪ੍ਰੈਲ 2020 -(ਗਿਆਨੀ ਨਵਦੀਪ ਸਿੰਘ)-
ਕੋਰੋਨਾ ਵਾਇਰਸ ਦੇ ਵਧਦੇ ਪਸਾਰੇ ਦੇ ਚੱਲਦਿਆਂ ਫੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਸਿਸਟਮ 'ਚ ਕੁਝ ਆਰਜ਼ੀ ਤਬਦੀਲੀਆਂ ਕੀਤੀਆਂ ਹਨ, ਜਿਨ੍ਹਾਂ ਵਿਚੋਂ ਹੇਠ ਲਿਖੀਆਂ ਮੁੱਖ ਹਨ :
1.ਸਰਕਾਰ ਵੱਲੋਂ ਬਾਹਰੀ ਲੋਕਾਂ ਦੇ ਦਾਖ਼ਲੇ 'ਤੇ ਲਗਾਈ ਰੋਕ ਦੇ ਬਾਵਜੂਦ ਵਰਕ ਪਰਮਿਟ ਹਾਸਲ ਕਰਨ ਵਾਲੇ ਕੈਨੇਡਾ ਵਿਚ ਦਾਖ਼ਲ ਹੋ ਸਕਣਗੇ, ਪਰ ਉਨ੍ਹਾਂ ਨੂੰ 14 ਦਿਨਾਂ ਲਈ ਆਪਣੇ ਆਪ ਨੂੰ ਇਕੱਲਿਆਂ ਰੱਖਣਾ ਪਵੇਗਾ। ਸਿਰਫ਼ ਅਮਰੀਕਾ ਤੋਂ ਕੈਨੇਡਾ ਆਉਣ ਵਾਲੇ ਟਰੱਕ ਡਰਾਈਵਰਾਂ 'ਤੇ ਇਹ ਸ਼ਰਤ ਲਾਗੂ ਨਹੀਂ ਹੋਵੇਗੀ। ।
2.ਪੀਆਰ ਲਈ ਪ੍ਰਕਿਰਿਆ ਪੂਰੀ ਕਰ ਕੇ ਪੀਆਰ ਹਾਸਲ ਕਰ ਚੁੱਕੇ ਉਮੀਦਵਾਰ ਕੈਨੇਡਾ ਵਿਚ ਦਾਖ਼ਲ ਹੋ ਸਕਣਗੇ। ।
3.ਕੈਨੇਡਾ ਦੇ ਮਾਨਤਾ ਪ੍ਰਾਪਤ ਕਾਲਜਾਂ ਵਿਚ ਦਾਖ਼ਲਾ ਲੈ ਚੁੱਕੇ ਅਤੇ ਸਟੱਡੀ ਪਰਮਿਟ ਹਾਸਲ ਕਰ ਚੁੱਕੇ ਵਿਦਿਆਰਥੀਆਂ ਦੇ ਕੈਨੇਡਾ ਆਉਣ 'ਤੇ ਕੋਈ ਰੋਕ ਨਹੀਂ ਹੋਵੇਗੀ। ।
4.ਕੈਨੇਡਾ ਵਿਚ ਘੁੰਮਣ ਆਏ, ਕੰਮ ਕਰ ਰਹੇ, ਵਿਦਿਆਰਥੀ ਅਤੇ ਰਿਫਿਊਜੀ ਲੋਕਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਦੇ ਕੈਨੇਡਾ ਵਿਚ ਦਾਖ਼ਲ ਹੋਣ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਨੇੜਲੇ ਪਰਿਵਾਰਕ ਮੈਂਬਰਾਂ ਵਿਚ ਜੀਵਨ ਸਾਥੀ, ਬੱਚੇ, ਮਾਪੇ ਅਤੇ ਸਰਪ੍ਰਸਤ ਆਉਂਦੇ ਹਨ। ।
5.ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਦੇ ਰੁਜ਼ਗਾਰ ਦੇਣ ਵਾਲੇ ਲੋਕਾਂ ਲਈ ਐੱਲਐੱਮਆਈਏ ਦੀ ਅਰਜ਼ੀ ਦੇਣ ਵਾਸਤੇ 2 ਹਫ਼ਤੇ ਤਕ ਕਾਮਿਆਂ ਲਈ ਭਰਤੀ ਪ੍ਰਕਿਰਿਆ ਦੀਆਂ ਲਾਜ਼ਮੀ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਅਗਲੇ 6 ਮਹੀਨਿਆਂ ਤਕ ਇਹ ਕੋਸ਼ਿਸ਼ਾਂ ਲਾਜ਼ਮੀ ਨਹੀਂ ਹੋਣਗੀਆਂ। ਰੁਜ਼ਗਾਰ ਦੇਣ ਵਾਲੇ ਵੀ ਹੁਣ ਕਾਮਿਆਂ ਨੂੰ ਇਕ ਸਾਲ ਦੀ ਬਜਾਏ 2 ਸਾਲ ਲਈ ਕੰਮ 'ਤੇ ਰੱਖ ਸਕਣਗੇ। ।
6.ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਦੀਆਂ ਐੱਲਐੱਮਆਈਏ ਅਰਜ਼ੀਆਂ ਨੂੰ ਪਹਿਲ ਦੇ ਆਧਾਰ 'ਤੇ ਮਨਜ਼ੂਰ ਕੀਤਾ ਜਾਵੇਗਾ। ।
7.ਐੱਲਐੱਮਆਈਏ ਹੁਣ 6 ਮਹੀਨੇ ਦੀ ਬਜਾਏ 9 ਮਹੀਨੇ ਤਕ ਵੈਧ ਹੋਵੇਗੀ। ।
8.ਆਰਜ਼ੀ ਤੌਰ 'ਤੇ ਕੈਨੇਡਾ ਵਿਚ ਰਹਿ ਰਹੇ ਲੋਕ ਰਹਿਣ ਲਈ ਹੋਰ ਸਮਾਂ ਵਧਾਉਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ।
9.ਕੈਨੇਡਾ 'ਚ ਬਾਇਓਮੈਟ੍ਰਿਕ ਨਮੂਨੇ ਲੈਣ ਵਾਲੇ ਸਾਰੇ ਸੈਂਟਰ ਬੰਦ ਕਰ ਦਿੱਤੇ ਗਏ ਹਨ। ।
10.ਕੁਝ ਵੀਜ਼ਾ ਅਰਜ਼ੀ ਕੇਂਦਰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ ਅਤੇ ਕੰਮ ਕਰ ਰਹੇ ਕੇਂਦਰਾਂ ਤੋਂ ਵੀ ਸਿਰਫ਼ ਟੈਲੀਫੋਨ ਰਾਹੀਂ ਹੀ ਕੋਈ ਜਾਣਕਾਰੀ ਲਈ ਜਾ ਸਕਦੀ ਹੈ। ।
11.ਲੋੜੀਂਦੇ ਦਸਤਾਵੇਜ਼ ਦੀ ਘਾਟ ਕਾਰਨ ਉਮੀਦਵਾਰਾਂ ਦੀ ਅਰਜ਼ੀ ਰੱਦ ਨਹੀਂ ਕੀਤੀ ਜਾਵੇਗੀ। ਬਾਇਓਮੈਟ੍ਰਿਕ ਅਤੇ ਡਾਕਟਰੀ ਮੁਆਇਨਾ ਨਾ ਕਰਵਾ ਸਕਣ ਵਾਲੇ ਉਮੀਦਵਾਰਾਂ ਦੀ ਵੀ ਅਰਜ਼ੀ ਖ਼ਾਰਜ ਨਹੀਂ ਹੋਵੇਗੀ। ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਲਈ 90 ਦਿਨ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ।
12.ਕੁਝ ਜ਼ਰੂਰੀ ਫਾਈਲਾਂ ਸਬੰਧੀ ਮਾਈਗ੍ਰੇਸ਼ਨ ਪ੍ਰੋਗਰਾਮ ਅਫਸਰ ਕੁਝ ਖ਼ਾਸ ਅਧਿਕਾਰਾਂ ਦੀ ਵਰਤੋਂ ਕਰ ਸਕਣਗੇ। ।
13.ਪੀਆਰ ਸਬੰਧੀ ਫਾਈਲਾਂ ਨੂੰ ਨਿਪਟਾਉਣ ਲਈ ਕੁਝ ਸਮਾਂ ਵੱਧ ਲੱਗ ਸਕਦਾ ਹੈ। ।
14.ਐੱਲਐੱਮਆਈਏ ਅਰਜ਼ੀ ਡਾਕ ਦੀ ਬਜਾਏ ਈਮੇਲ ਰਾਹੀਂ ਭੇਜੀ ਜਾ ਸਕੇਗੀ। ।
15.'ਗਲੋਬਲ ਟੇਲੈਂਟ ਸਟਰੀਮ' ਕੈਟਾਗਿਰੀ ਵਾਸਤੇ ਐੱਲਐੱਮਆਈਏ ਅਰਜ਼ੀ ਦੀ ਪ੍ਰਕਿਰਿਆ 10 ਦਿਨਾਂ ਵਿਚ ਹੋਵੇਗੀ। ।
16.ਐੱਲਐੱਮਆਈਏ ਵਿਚ ਪਿਛਲੇ ਉਮੀਦਵਾਰ ਦਾ ਨਾਂ ਹਟਾ ਕੇ ਨਵੇਂ ਉਮੀਦਵਾਰ ਦਾ ਨਾਂ 5 ਦਿਨ ਦੀ ਬਜਾਏ 1 ਦਿਨ ਵਿਚ ਸ਼ਾਮਲ ਕਰਵਾਇਆ ਜਾ ਸਕੇਗਾ। ।
17.ਸਿਟੀਜ਼ਨਸ਼ਿਪ ਲੈਣ ਲਈ ਹਰ ਤਰ੍ਹਾਂ ਦੀ ਪ੍ਰਕਿਰਿਆ, ਜਿਵੇਂ ਸਿਟੀਜ਼ਨਸ਼ਿਪ ਟੈਸਟ, ਸਹੁੰ ਚੁੱਕ ਸਮਾਗਮ ਆਦਿ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ।
18.ਰਿਫਿਊਜੀ ਦੇ ਆਧਾਰ 'ਤੇ ਅਰਜ਼ੀ ਦੇਣ ਵਾਲੇ 13 ਅਪ੍ਰੈਲ ਤਕ ਨਿੱਜੀ ਤੌਰ 'ਤੇ ਅਰਜ਼ੀ ਜਮ੍ਹਾਂ ਨਹੀਂ ਕਰਵਾ ਸਕਣਗੇ। ।
19.ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ' ਹੋਰ ਅੱਗੇ ਪਾ ਦਿੱਤਾ ਗਿਆ ਹੈ। ਜਨਵਰੀ 2020 ਵਿਚ ਖੁੱਲ੍ਹਣ ਵਾਲੇ ਇਸ ਪ੍ਰੋਗਰਾਮ ਨੂੰ ਪਹਿਲਾਂ ਹੀ ਕੁਝ ਮੁਸ਼ਕਲਾਂ ਦੇ ਚੱਲਦਿਆਂ ਆਰਜ਼ੀ ਤੌਰ 'ਤੇ ਲਟਕਾਇਆ ਗਿਆ ਸੀ ਅਤੇ ਹੁਣ ਕੁਝ ਹਫ਼ਤਿਆਂ ਵਿਚ ਇਹ ਮੁੜ ਲਾਗੂ ਹੋਣ ਵਾਲਾ ਸੀ। ਇਸ ਪ੍ਰੋਗਰਾਮ ਤਹਿਤ ਸਾਲ 2020 ਤੋਂ 2022 ਤਕ ਹਰ ਸਾਲ 21,000 ਮਾਪਿਆਂ ਨੂੰ ਪੱਕੇ ਤੌਰ 'ਤੇ ਕੈਨੇਡਾ ਆਉਣ ਲਈ ਮਨਜ਼ੂਰੀ ਦਿੱਤੀ ਜਾਣੀ ਹੈ।