You are here

ਦੁਬੱਈ ਸਰਕਾਰ ਵਲੋਂ ਨਾ ਮਾਤਰ ਪ੍ਰਬੰਧ ਡਰਾਉਂਦੇ ਹਨ ਦੁਬੱਈ ਵਾਸੀਆਂ ਨੂੰ

ਦੁਬੱਈ,ਅਪ੍ਰੈਲ 2020 - ( ਸਤਪਾਲ ਕਾਉੱਕੇ ) - ਕਰੋਨਾ ਵਾਇਰਸ ਦੀ ਬਿਮਾਰੀ ਦਾ ਡਰ ਹਰ ਵਿਆਕਤੀ ਨੂੰ ਦੈਂਤ ਦੀ ਤਰ੍ਹਾਂ ਡਰਾ ਰਿਹਾ ਹੈ । ਹਰ ਮਨੁੱਖ ਇਸ ਸਬੰਧੀ ਗਹਿਰੀ ਸੋਚ ਵਿੱਚ ਡੁੱਬਾ ਹੋਇਆ ਹੈ। ਇਹ ਬਿਮਾਰੀ ਅਜੇ ਤੱਕ ਕੋਈ ਰੋਕਥਾਮ ਨਹੀਂ ਹੋ ਸਕੀ ਸਗੋ ਇਹ ਜੰਗਲ ਦੀ ਅੱਗ ਵਾਂਗ ਬਹੁਤ ਤੇਜੀ ਨਾਲ ਫੈਲ ਰਹੀ ਹੈ ਚੀਨ ਦੇ ਵੁਹਾਨ ਸ਼ਹਿਰ ਤੋਂ ਚੱਲੀ ਇਸ ਬਿਮਾਰੀ ਨੇ ਅੱਜ  ਪੂਰੀ ਦੁਨੀਆਂ ਵਿੱਚ ਤਹਿਲਕਾ ਮਚਾ ਕੇ ਰੱਖਿਆ ਹੋਇਆ ਹੈ। ਆਪਣੇ ਆਪ ਵਿੱਚ ਮਹਾ ਸ਼ਕਤੀਸਾਲੀ ਦੇਸ਼ ਵੀ ਇਸ ਵਾਇਰਸ ਅੱਗੇ ਗੁੱਟਨੇ ਟੇਕਦੇ ਨਜ਼ਰ ਆ ਰਹੇ ਦਿਸ ਰਹੇ ਹਨ ਪਰੰਤੂ ਕੁੱਝ ਕੁ ਦੇਸ਼ ਅਜੇ ਵੀ ਇਸ ਮਹਾਂਮਾਰੀ ਨੂੰ ਮਾਮੂਲੀ ਸਮਝ ਰਹੇ ਹਨ। ਜਿੰਨਾਂ ਵਿੱਚੋ ਦੂਬੱਈ ਵੀ ਇੱਕ ਹੈ । ਭਾਵੇ ਕਿ ਦੂਜੇ ਮੁਲਕਾਂ ਦੇ ਮੁਕਾਬਲੇ ਦੁਬੱਈ 'ਚ ਕਰੋਨਾ ਪੀੜਤ ਮਰੀਜ਼ ਘੱਟ ਹਨ ਪਰੰਤੂ ਸਰਕਾਰ ਵੱਲੋਂ ਪੂਰਨ ਤੌਰ ਤੇ ਇਸ ਦੀ ਰੋਕਥਾਮ ਲਈ ਸਮੇਂ ਸਿਰ ਯੋਗ ਉਪਰਾਲੇ ਨਾਂ ਹੋਣਾ  ਇਹ ਦਰਸਾਉਂਦਾ ਹੈ ਕਿ ਸ਼ਾਇਦ ਦੁਬੱਈ ਸਰਕਾਰ ਕਰੋਨਾ ਦੀ ਭਿਆਨਕਤਾ ਤੋਂ ਅਣਜ਼ਾਣ ਦਿਸ ਰਹੀ ਹੈ। ਜ਼ਿਕਰਯੋਗ ਹੈ ਭਾਂਵੇ ਦੁਬੱਈ ਵਿੱਚ 27 ਤਰੀਕ ਤੋਂ ਸਾਮ 8 ਵਜੇ ਤੋਂ ਸਵੇਰੇ 6ਵਜੇ ਤੱਕ ਲਾਕ ਡਾਉਨ ਚੱਲ ਰਿਹਾ ਹੈ ਪਰ ਦਿੱਨ ਵਿੱਚ ਕੰਪਨੀਆਂ ਦੇ ਕੰਮ ਚੱਲ ਰਹੇ ਹਨ। ਹੋਟਲ , ਹਾਈਪਰ ਮਾਰਕੀਟਾ , ਬਾਕਾਲੇ , ਟਰਾਸਪੋਟ, ਮੈਟਰੋ ਆਦਿ ਵੀ ਚੱਲ ਰਹੇ ਹਨ । ਮਾਰਕੀਟਾਂ ਅਤੇ ਹੋਟਲਾਂ ਵਾਲੇ ਅੰਦਰ ਨਹੀਂ ਜਾਣ ਦਿੰਦੇ ਜੋ ਵੀ ਲੈਣਾ ਬਾਹਰ ਖੜਕੇ ਲੈ ਸਕਦੇ ਹਨ । ਇੰਟਰਨੈਸਨਲ ਅਤੇ ਨੈਸ਼ਨਲ ਉਡਾਣਾਂ ਬੰਦ ਹਨ। ਇਸ ਦੇ ਨਾਲ- ਨਾਲ ਸਮੁੰਦਰੀ ਆਵਾਜਾਈ ਵੀ ਬੰਦ ਹੈ ਪਰ ਕਸਟ੍ਰੰਕਸ਼ਨ ਕੰਪਨੀਆਂ , ਫੈਕਟਰੀਆਂ ਆਦਿ ਸਭ ਕੰਮ ਚੱਲ ਰਹੇ। ਇਹ ਵੀ ਦੱਸਣਾ ਬਣਦਾ ਹੈ ਕਿ ਮਰੀਜਾਂ ਦੀ ਗਿਣਤੀ ਦਿਨੋ ਦਿੱਨ ਵੱਧ ਰਹੀ ਹੈ। ਦੁਬੱਈ ਅਤੇ ਡੇਰਾ ਇਲਾਕਾ ਮੁਕੰਮਲ ਤੌਰ ਤੇ ਲਾਕ ਡਾਉਨ ਕੀਤਾ ਗਿਆ ਹੈ ।ਇਹ ਵੀ ਖਦਸ਼ਾ ਜ਼ਾਹਿਰ ਕੀਤਾ ਜਾਦਾ ਹੈ ਕਿ ਜੇਕਰ ਇਹ ਬਿਮਾਰੀ ਵੱਧ ਜਾਂਦੀ ਹੈ ਤਾਂ ਕੰਟਰੋਲ ਕਰਨ ਲਈ ਸਰਕਾਰ ਕੋਲ ਜਨਤਾ ਦੀ ਤਦਾਦ ਮੁਤਾਬਕ ਕੋਈ ਖਾਸ ਪ੍ਰਬੰਧ ਨਹੀਂ ਹਨ ਜਿਵੇਂ ਕਿ ਲੇਬਰ ਕੈਂਪਾਂ ਚ ਕੋਈ ਸੇਫਟੀ ਨਹੀਂ ਹੈ  ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ 'ਚ ਦੋ ਲੱਖ ਦੱਸ ਹਜਾਰ , ਇੱਟਲੀ 'ਚ ਇਕ ਲੱਖ ਦੱਸ ਹਜ਼ਾਰ , ਸਪੇਨ 'ਚ ਇੱਕ ਲੱਖ , ਜਰਮਨ 'ਚ ਸੱਤਰ ਹਜਾਰ ਦੂਬੱਈ ਚ ਪੰਜ ਸੌ, ਪਾਕਿਸਤਾਨ ਚੌਵੀ ਸੌ, ਇੰਡੀਆ 'ਚ ਇੱਕੀ ਸੌ ਕਰੋਨਾ ਪੀੜਤ ਮਰੀਜ਼ ਹੋ ਗਏ ਹਨ