You are here

ਲੋੜਵੰਦਾਂ ਲਈ ਰਾਸ਼ਨ ਦੀ ਕਮੀ ਨਹੀ ਆਉਣਾ ਦਿੱਤੀ ਜਾਵੇਗੀ,ਪਹਿਲਾਂ ਵੀ ਦੋ ਵਾਰ ਰਾਂਸ਼ਨ ਵੰਡਿਆ ਜਾ ਚੱੁਕਾ ਹੈ,ਜਲਦੀ ਹੀ ਲੋੜਵੰਦਾਂ ਨੂੰ ਹੋਰ ਰਾਸ਼ਨ ਵੰਡਿਆਂ ਜਾਵੇਗਾ:ਸਰਪੰਚ ਜਗਦੀਸ਼ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਮੁੱਚੇ ਸੰਸਾਰ ਵਿੱਚ ਹਾਹਾਕਰ ਮੱਚੀ ਹੋਈ ਹੈ ਉਥੇ ਗਰੀਬ ਤੇ ਬੇਸਹਾਰਾ ਲੋੜਵੰਦਾਂ ਨੂੰ ਪਿੰਡ ਗਾਲਿਬ ਰਣ ਸਿੰਘ ਵਿੱਚ ਐਨ.ਆਰ.ਆਈ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਵਾਰੀ ਰਾਸ਼ਨ ਉਨ੍ਹਾਂ ਦੇ ਘਰ-ਘਰ ਜਾ ਵੰਡਿਆ ਜਾ ਚੱੁਕਾ ਹੈ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਪਤੱਰਕਾਰਾਂ ਨਾਲ ਕੀਤੇ।ਉਨ੍ਹਾਂ ਕਿਹਾ ਸਾਡੇ ਇਲਾਕੇ ਵਿੱਚ ਕਾਫੀ ਲੋਕ ਗਰੀਬ ਅਤੇ ਲੋੜਵੰਦ ਹਨ ਜੋ ਰੋਜ਼ਾਨਾ ਮਿਹਨਤ ਕਰਕੇ ਸ਼ਾਮ ਦੀ ਰੋਟੀ ਪਾਣੀ ਖਾਂਦੇ ਹਨ ਇਸ ਸਮੇ ਕੰਮਕਾਰ ਨਾ ਮਿਲਣ ਕਰਕੇ ਦਿਹਾੜੀਦਾਰ ਮਜ਼ਦੂਰ ਅਤੇ ਹੋਰ ਲੋੜਵੰਦਾਂ ਨੂੰ ਰੋਟੀ ਦੀ ਬਹੁਤ ਲੋੜ ਹੈ ਇਸ ਕਰਕੇ ਦੋ ਵਾਰੀ ਰਾਸ਼ਨ ਵੰਡਿਆ ਜਾ ਚੱੁਕਾ ਹੈ।ਸਰਪੰਚ ਜਗਦੀਸ਼ ਗਾਲਿਬ ਨੇ ਕਿਹਾ ਕਿ ਕਿਸ ਨੂੰ ਵੀ ਘਬਰਾਉਣਾ ਦੀ ਲੋੜ ਨਹੀ,ਕੁਝ ਲੋਕੀ ਗੰਮੁਰਾਹ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜਲਦੀ ਹੀ ਐਨ.ਆਰ,ਆਂਈ ਦੇ ਸਹਿਯੋਗ ਨਾਲ ਪਿੰਡ ਵਿੱਚ ਰਾਸ਼ਨ ਵੰਡ ਜਾਵੇਗਾ।ਉਨ੍ਹਾਂ ਕਿਹਾ ਕਿ ਜੇ ਕੋਈ ਇਲਾਕੇ ਵਿੱਚ ਲੋੜਵੰਦ ਹੋਵੇ ਜਾਂ ਗਰੀਬ ਹੋਵੇ ਜਿਸ ਨੂੰ ਰਾਸ਼ਨ ਦੀ ਲੋੜ ਹੋਵੇ ਤਾਂ ਉਹ ਮੇਰੇ ਨਾਲ ਇਸ ਮੋਬਇਲ ਨੰਬਰ.99880-40591 ਤੇ ਸੰਪਰਕ ਕਰ ਸਕਦੇ ਹੋ ਤੇ ਉਸ ਨੂੰ ਰਾਸ਼ਨ ਦਿੱਤਾ ਜਾਵੇਗਾ।