You are here

ਕਰੋਨਾ ਨਾਲ ਪ੍ਰਭਾਵਿਤ ਹਰੇਕ ਸ਼ੱਕੀ ਮਾਮਲੇ ਦੀ ਹੋਵੇ ਜਾਂਚ : ਡਬਲਿਊਐੱਚਓ

ਜਨੇਵਾ, ਮਾਰਚ 2020 (ਏਜੰਸੀ) : ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਮੁਖੀ ਨੇ ਕਿਹਾ ਕਿ ਕੋਰੋਨਾ ਦੇ ਖਦਸ਼ੇ ਵਾਲੇ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਬਿਮਾਰੀ ਨੂੰ ਫੈਲਣ ਤੋਂ ਰੋਕਣ ਦਾ ਇਹ ਇਕ ਉਪਾਅ ਹੈ।

ਡਬਲਿਊਐੱਚਓ ਦੇ ਮੁਖੀ ਟੇਡ੍ਰੋਸ ਐਡਹੈਨੋਮ ਘੇਬ੍ਰੇਏਸਿਸ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਤੁਸੀਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਅੱਗ ਨਹੀਂ ਬੁਝਾ ਸਕਦੇ। ਜੇ ਇਸ ਬਿਮਾਰੀ 'ਤੇ ਕਾਬੂ ਪਾਉਣਾ ਹੈ ਤਾਂ ਇਹ ਹੀ ਉਪਾਅ ਹੈ ਜਾਂਚ, ਜਾਂਚ ਤੇ ਜਾਂਚ। ਸਾਨੂੰ ਹਰ ਸ਼ੱਕੀ ਮਾਮਲੇ ਦੀ ਜਾਂਚ ਕਰਨੀ ਪਵੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਪਹਿਲੀ ਵਾਰ ਸਰਕਾਰ ਅਜਿਹੇ ਉਪਾਅ ਕਰ ਰਹੀ ਜੋ ਕਦੇ ਯੁੱਧ ਵਰਗੇ ਹਾਲਾਤ 'ਚ ਨਜ਼ਰ ਆਉਂਦੇ ਹਨ। ਸਰਹੱਦਾਂ ਬੰਦ ਹੋ ਰਹੀਆਂ ਹਨ, ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਜਾ ਰਿਹਾ ਹੈ, ਖੇਡ ਮੁਕਾਬਲੇ ਸਮੇਤ ਵੱਡੇ-ਵੱਡੇ ਪ੍ਰਰੋਗਰਾਮ ਰੱਦ ਕੀਤੇ ਜਾ ਰਹੇ ਹਨ। ਚੀਨ, ਜਿਥੋਂ ਇਹ ਬਿਮਾਰੀ ਸ਼ੁਰੂ ਹੋਈ ਹੈ, ਉਸ ਤੋਂ ਵੀ ਜ਼ਿਆਦਾ ਲੋਕ ਦੂਜੇ ਦੇਸ਼ਾਂ 'ਚ ਇਸ ਦੀ ਲਪੇਟ 'ਚ ਆ ਰਹੇ ਹਨ। ਸਾਡੇ ਲਈ ਇਹ ਬਹੁਤ ਹੀ ਭਿਆਨਕ ਸੰਕਟ ਹੈ।