You are here

ਅੰਤਰਰਾਸ਼ਟਰੀ

72 ਸਾਲਾਂ ਦੀ ਅਰਦਾਸ ਹੋਈ ਪੂਰੀ, PM ਮੋਦੀ ਨੇ ਕਰਤਾਰਪੁਰ ਲਾਂਘਾ ਕੀਤਾ ਸੰਗਤ ਅਰਪਣ

ਬਾਬਾ ਬਕਾਲਾ, ਨਵੰਬਰ 2019-(ਇਕਬਲ ਸਿੰਘ ਰਸੂਲਪੁਰ, ਮਨਜਿੰਦਰ ਗਿੱਲ)-

ਇਤਿਹਾਸ ਸਿਰਜਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਡੇਰਾ ਬਾਬਾ ਨਾਨਕ ਵਿਖੇ ਸੰਗਠਿਤ ਚੈੱਕ ਪੋਸਟ ਦਾ ਉਦਘਾਟਨ ਕਰ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਸਦਕਾ ਕਰੋੜਾਂ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਅਰਦਾਸਾਂ ਨੂੰ ਫਲ਼ ਲੱਗਿਆ ਹੈ।1947 ਵਿੱਚ ਪੰਜਾਬ ਅਤੇ ਭਾਰਤ ਵਿਚ ਵਸਦੇ ਸਿੱਖਾਂ ਤੋਂ ਦੂਰ ਹੋਇਆ ਸਿੱਖ ਕੌਮ ਦਾ ਪਵਿੱਤਰ ਧਾਰਮਿਕ ਅਸਥਾਨ ਅੱਜ ਤੋਂ ਪਾਕਿਸਤਾਨ ਸਰਕਾਰ ਅਤੇ ਇੰਡੀਆ ਸਰਕਾਰ ਦੇ ਯੋਗ ਉਪਰਲੇ ਨਾਲ ਦੋਹਨਾ ਮੁਲਕਾਂ ਦੇ ਵਾਸੀਆਂ ਲਈ ਖੋਲ ਦਿੱਤਾ ਗਿਆ ਹੈ। 

ਦਿੱਲੀ ਤੋਂ ਸਜਾਇਆ ਗਿਆ ਨਗਰ ਕੀਰਤਨ ਹਸਨ ਅਬਦਾਲ ਸ਼ਹਿਰ ਸਥਿਤ ਗੁਰਦੁਆਰਾ ਪੰਜਾ ਸਾਹਿਬ ’ਚ 

ਭਾਰਤ ਤੋਂ ਆਏ 1100 ਤੋਂ ਵੱਧ ਸਿੱਖ ਸ਼ਰਧਾਲੂਆਂ ਨੇ ਗੁਰਦੁਆਰੇ ’ਚ ਇਲਾਹੀ ਬਾਣੀ ਸਰਵਣ ਕਰਨ ਮਗਰੋਂ ਸਰਬੱਤ ਦੇ ਭਲੇ ਦੀ ਅਰਦਾਸ ’ਚ ਸ਼ਮੂਲੀਅਤ ਕੀਤੀ

ਇਸਲਾਮਾਬਾਦ,ਨਵੰਬਰ 2019-(ਏਜੰਸੀ)  

4 ਨਵੰਬਰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਸਜਾਇਆ ਗਿਆ ਨਗਰ ਕੀਰਤਨ ਐਤਵਾਰ ਨੂੰ ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ ਸਥਿਤ ਗੁਰਦੁਆਰਾ ਪੰਜਾ ਸਾਹਿਬ ’ਚ ਪਹੁੰਚਿਆ। ਨਗਰ ਕੀਰਤਨ ਦਾ ਇਥੇ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ। ਪੰਜਾਬ ਸੂਬੇ ’ਚ ਪੈਂਦੇ ਇਸ ਗੁਰਦੁਆਰੇ ਨੂੰ ਵਿਸ਼ੇਸ਼ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ। ਨਗਰ ਕੀਰਤਨ ਨਾਲ ਭਾਰਤ ਤੋਂ ਆਏ 1100 ਤੋਂ ਵੱਧ ਸਿੱਖ ਸ਼ਰਧਾਲੂਆਂ ਨੇ ਗੁਰਦੁਆਰੇ ’ਚ ਇਲਾਹੀ ਬਾਣੀ ਸਰਵਣ ਕਰਨ ਮਗਰੋਂ ਸਰਬੱਤ ਦੇ ਭਲੇ ਦੀ ਅਰਦਾਸ ’ਚ ਸ਼ਮੂਲੀਅਤ ਕੀਤੀ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਉਪ ਸਕੱਤਰ ਇਮਰਾਨ ਗੌਂਡਲ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ, ਗੁਰਦੁਆਰਾ ਸੱਦਾ ਸੌਦਾ ਫਰੂਕਾਬਾਦ ਅਤੇ ਹੋਰ ਗੁਰਧਾਮਾਂ ’ਚ ਵੀ ਜਾਵੇਗਾ ਅਤੇ ਇਹ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ’ਚ ਸਮਾਪਤ ਹੋਵੇਗਾ ਜਿਥੇ ਮੰਗਲਵਾਰ ਨੂੰ ਸੋਨੇ ਦੀ ਪਾਲਕੀ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੋਰਡ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਲ ਕੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਰਹਿਣ ਦੇ ਉਚੇਚੇ ਪ੍ਰਬੰਧ ਕੀਤੇ ਹਨ। ਨਗਰ ਕੀਰਤਨ 31 ਅਕਤੂਬਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਦਾਖ਼ਲ ਹੋਇਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਨਨਕਾਣਾ ਸਾਹਿਬ ’ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਅਤੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 50 ਰੁਪਏ ਦਾ ਚਾਂਦੀ ਦਾ ਸਿੱਕਾ ਜਾਰੀ ਕਰਨ ਦੇ ਫ਼ੈਸਲੇ ਨੂੰ ਵੀ ਸਲਾਹਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖਾਂ ਦੀ ਪਾਕਿਸਤਾਨ ’ਚ ਗੁਰਧਾਮ ਦੀ ਵੀਜ਼ਾ ਮੁਕਤ ਯਾਤਰਾ ਦੀ ਲੰਬੇ ਚਿਰਾਂ ਦੀ ਅਰਦਾਸ ਹੁਣ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ’ਚ ਨਵੀਂ ਇਮਾਰਤ ਉਸਾਰਨ ਲਈ ਵੀ ਸਰਕਾਰ ਦਾ ਧੰਨਵਾਦ ਕੀਤਾ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਸ਼ਾਂਤੀ ਅਤੇ ਮਾਨਵਤਾ ਦੇ ਆਲੇ-ਦੁਆਲੇ ਘੁੰਮਦੀਆਂ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਸਿੱਖਾਂ ਲਈ ਵੱਡਾ ਤੋਹਫ਼ਾ ਹੈ ਅਤੇ ਪਾਕਿਸਤਾਨ ਦੁਨੀਆਂ ਭਰ ਦੇ ਸਿੱਖਾਂ ਲਈ ਦੂਜਾ ਘਰ ਹੈ। 

ਡੁੱਬਈ ਵਿਖੇ ਦਿਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ।

ਡੁੱਬਈ, ਨਵੰਬਰ 2019-( ਸਤਪਾਲ ਕਾਉੱਕੇ )-  

ਅੱਜ ਪੂਰੀ ਡੁੱਬਈ ਵਿੱਚ ਦਿਵਾਲੀ ਦਾ ਤਿਉਹਾਰ ਬਹੁੱਤ ਸਰਧਾ ਭਾਵਨਾ ਨਾਲ  ਮਨਾਇਆ ਗਿਆ । ਇਸ ਮੌਕੇ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਹੋਇਆ ਲੱਗ ਭੱਗ ਸਾਰੀਆ ਹੀ ਕੰਪਨੀਆ ਨੇ ਛੁੱਟੀ ਦਾ ਇਲਾਨ ਕੀਤਾ ਗਿਆ ।ਇਸ ਮੌਕੇ ਸਾਰੇ ਧਰਮਾ ਦੇ ਲੋਕਾ ਜਿਵੇ ਕਿ ਹਿੱਦੂ ,  ਸਿੱਖ , ਮੁਸਲਿਮ, ਇਸਾਈ ਆਦਿ ਧਰਮ ਦੇ ਲੋਕਾ ਨੇ ਸੱਜ ਧੱਜ ਕੇ ਇੱਕ ਦੂਜੇ ਨੂੰ ਮਿੱਲ ਕੇ ਦਿਵਾਲੀ ਦੀਆ ਵਧਾਈਆ ਦਿੱਤੀਆ ਗਈਆ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ । ਘਰਾ ਦੀ ਸਾਫ ਸਫਾਈ ਕਰਕੇ ਪਰੰਪਰਾ ਅਨੁਸਾਰ ਦੀਪ ਮਾਲਾ ਕੀਤੀ ਗਈ । ਇਸ ਸਮੇ ਪੂਜਾ ਵੀ ਕੀਤੀ ਗਉ । ਇਸ ਸਮੇ ਦਿਵਾਲੀ ਨੇ ਦੁਵੱਈ ਨੂੰ ਆਪਣੇ ਰੰਗ ਚ ਰੰਗ ਲਿਆ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਸਿੱਕਾ ਜਾਰੀ

ਬੈਂਕਾਕ,ਨਵੰਬਰ  2019-(ਏਜੰਸੀ) 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਸ਼ਨਿਚਰਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਸਿੱਕਾ ਜਾਰੀ ਕੀਤਾ ਹੈ। ਇਹ ਸਿੱਕਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਜਾਰੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਥਾਈਲੈਂਡ ਦੀ ਰਾਜਧਾਨੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦੀ ‘ਸਵਾਸਦੀ ਪੀਐੱਮ ਮੋਦੀ’ ਇਕੱਤਰਤਾ ’ਚ ਤਾਮਿਲ ਭਾਸ਼ਾ ਦੀ ਪ੍ਰਸਿੱਧ ਸਾਹਿਤਕ ਕਿਰਤ ‘ਤ੍ਰਿਕੁਰਾਲ’ ਦਾ ਥਾਈ ਅਨੁਵਾਦ ਵੀ ਜਾਰੀ ਕੀਤਾ। ਉਹ ਸਵੇਰੇ ਇੱਥੇ ਪੁੱਜੇ ਸਨ। ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ ਵੱਲੋਂ ਗਰਮਜੋਸ਼ੀ ਨਾਲ ਕੀਤੇ ਸਵਾਗਤ ਦੇ ਲਈ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

ਹੁਣ 9 ਨਵੰਬਰ ਅਤੇ 12 ਨਵੰਬਰ ਨੂੰ ਨਹੀਂ ਚਾਹੀਦਾ ਪਾਸਪੋਰਟ ਅਤੇ ਨਾ ਹੀ ਕੋਈ ਫੀਸ

ਇਸਲਾਮਾਬਾਦ, ਨਵੰਬਰ 2019-(ਜਨ ਸ਼ਕਤੀ ਬਿਉਰੋ)-

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਟਵੀਟ ਕਰਕੇ ਜੋ ਫੀਸ ਅਤੇ ਪਾਸਪੋਰਟ ਦਾ ਰੇੜਕਾ ਸੀ ਉਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪੁਰਬ ਤੇ ਕਰਤਾਰਪੁਰ ਸਾਹਿਬ ਆਉਣ ਵਾਲਿਆ ਸੰਗਤਾਂ ਲਈ ਖਤਮ ਕੀਤਾ।

ਹੁਣ ਸਗਤਾ ਦੋ ਆਈਡੀ ਪਰੂਫ ਕਿਸੇ ਤਰਾਂ ਦੇ ਵੀ ਹੋਣ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਜਾ ਸਕਣਗੇ। ਉਦਘਾਟਨ ਵਾਲੇ ਅਤੇ ਪ੍ਰਕਾਸ ਪੁਰਬ ਵਾਲੇ ਦਿਨ ਕੋਈ ਫੀਸ ਨਹੀਂ ਹੋਵੇਗੀ ਅਤੇ ਨਾ ਪਾਸਪੋਰਟ ਦੀ ਜਰੂਰਤ ਹੈ ਆਈਡੀ ਨਾਲ ਕੰਮ ਚੱਲ ਜਾਵੇਗਾ।

ਇਮਰਾਨ ਵੱਲੋਂ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਲਈ ਸੱਦਾ

ਇਸਲਾਮਾਬਾਦ,ਅਕਤੂਬਰ 2019-(ਏਜੰਸੀ)   ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਸਿੱਧੂ ਨੂੰ ਉਦਘਾਟਨੀ ਸਮਾਗਮ ਲਈ ਸੱਦਾ ਦਿੱਤਾ ਤੇ ਸਾਬਕਾ ਕ੍ਰਿਕਟਰ ਨੇ ਇਸ ਨੂੰ ਪ੍ਰਵਾਨ ਵੀ ਕਰ ਲਿਆ ਹੈ। ਮੁਕਾਮੀ ਮੀਡੀਆ ਰਿਪੋਰਟਾਂ ਮੁਤਾਬਕ ਸੈਨੇਟਰ ਫ਼ੈਸਲ ਜਾਵੇਦ ਖ਼ਾਨ ਨੇ ਵਜ਼ੀਰੇ ਆਜ਼ਮ ਦੀਆਂ ਹਦਾਇਤਾਂ ’ਤੇ ਸਿੱਧੂ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਸ੍ਰੀ ਸਿੱਧੂ ਪਿਛਲੇ ਸਾਲ ਕਰਤਾਰਪੁਰ ਲਾਂਘੇ ਲਈ ਰੱਖੇ ਨੀਂਹ ਪੱਥਰ ਮੌਕੇ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸੀ।

ਪਾਕਿਸਤਾਨ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ 50 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ

ਇਸਲਾਮਾਬਾਦ,ਅਕਤੂਬਰ 2019-(ਏਜੰਸੀ) ਪਾਕਿਸਤਾਨ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਬੁੱਧਵਾਰ ਨੂੰ 50 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਫੇਸਬੁੱਕ ’ਤੇ ਸਿੱਕੇ ਦੀ ਤਸਵੀਰ ਸਾਂਝੀ ਕੀਤੀ ਹੈ। ਫੇਸਬੁੱਕ ਪੋਸਟ ’ਤੇ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ ਹੈ।
ਕਰਤਾਰਪੁਰ ਸਾਹਿਬ ਲਾਂਘੇ ਦੇ 9 ਨਵੰਬਰ ਨੂੰ ਇਮਰਾਨ ਖ਼ਾਨ ਵੱਲੋਂ ਕੀਤੇ ਜਾਣ ਵਾਲੇ ਉਦਘਾਟਨ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਇਹ ਸਿੱਕਾ ਜਾਰੀ ਕੀਤਾ ਹੈ। ਔਕਾਫ਼ ਬੋਰਡ ਦੇ ਮੁਖੀ ਡਾਕਟਰ ਆਮਿਰ ਅਹਿਮਦ ਨੇ ਐਕਸਪ੍ਰੈੱਸ ਟ੍ਰਿਬਿਊਨ ਨੂੰ ਦੱਸਿਆ ਕਿ ਅਗਲੇ ਮਹੀਨੇ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਇਨ੍ਹਾਂ ਯਾਦਗਾਰੀ ਸਿੱਕਿਆਂ ਨੂੰ ਖਰੀਦ ਸਕੇਗੀ। ਇਸ ਦੌਰਾਨ 8 ਰੁਪਏ ਮੁੱਲ ਦਾ ਡਾਕ ਟਿਕਟ ਵੀ ਜਾਰੀ ਕੀਤਾ ਜਾਵੇਗਾ ਜਿਸ ’ਤੇ ਗੁਰਦੁਆਰਾ ਜਨਮ ਅਸਥਾਨ ਦਾ ਚਿੱਤਰ ਹੋਵੇਗਾ। ਪਿਛਲੇ ਸਾਲ ਨਵੰਬਰ ’ਚ ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫ਼ੈਸਲਾ ਲਿਆ ਸੀ। ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ’ਤੇ 80 ਇਮੀਗ੍ਰੇਸ਼ਨ ਕਾਊਂਟਰ ਸਥਾਪਤ ਕੀਤੇ ਹਨ ਤਾਂ ਜੋ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਵੱਡੀ ਗਿਣਤੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਭਾਰਤ ਅਤੇ ਪਾਕਿਸਤਾਨ ਨੇ ਪਿਛਲੇ ਹਫ਼ਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਝੌਤੇ ’ਤੇ ਸਹੀ ਪਾਈ ਸੀ। ਸਮਝੌਤੇ ਤਹਿਤ ਰੋਜ਼ਾਨਾ ਪੰਜ ਹਜ਼ਾਰ ਸੰਗਤ ਗੁਰਦੁਆਰਾ ਦਰਬਾਰ ਸਾਹਿਬ ’ਚ ਮੱਥਾ ਟੇਕ ਸਕੇਗੀ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਬਿਤਾਏ ਸਨ।

ਸ੍ਰੀਨਗਰ ਪਹੁੰਚਿਆ ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦਾ ਵਫ਼ਦ

ਸ੍ਰੀਨਗਰ, ਅਕਤੂਬਰ-  ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦਾ ਵਫ਼ਦ ਸ੍ਰੀਨਗਰ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਉਣ ਮਗਰੋਂ ਇਹ ਪਹਿਲਾ ਵਿਦੇਸ਼ੀ ਵਫ਼ਦ ਹੈ, ਜਿਹੜਾ ਕਸ਼ਮੀਰ ਦਾ ਦੌਰਾ ਕਰ ਰਿਹਾ ਹੈ।

ਇਮਰਾਨ ਖ਼ਾਨ ਵਲੋਂ ਨਨਕਾਣਾ ਸਾਹਿਬ 'ਚ ਬਾਬਾ ਗੁਰੂ ਨਾਨਕ 'ਵਰਸਿਟੀ ਦਾ ਨੀਂਹ ਪੱਥਰ

 

ਯੂਨੀਵਰਸਿਟੀ ਦੇ ਵਿਦਿਆਰਥੀ ਬਾਬੇ ਨਾਨਕ ਦੀਆਂ ਸਿੱਖਿਆਵਾਂ ’ਤੇ ਖੋਜ ਅਤੇ ਅਧਿਐਨ ਕਰਨਗੇ-ਖੁੱਰਮ ਸ਼ਹਿਜ਼ਾਦ

ਸ੍ਰੀ ਨਨਕਾਣਾ ਸਾਹਿਬ/ਲਾਹੌਰ,  ਅਕਤੂਬਰ 2019-(ਏਜੰਸੀ)  ਪਾਕਿਸਤਾਨ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਦੇ ਅਮਲ ਦੀ ਅੱਜ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਦਸ ਏਕੜ ਤੋਂ ਵੱਧ ਰਕਬੇ ’ਚ ਬਣਨ ਵਾਲੀ ਬਾਬਾ ਗੁਰੂ ਨਾਨਕ ਦੇਵ ਕੌਮਾਂਤਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਰੱਖਿਆ। ਬਾਬੇ ਨਾਨਕ ਦੇ ਨਾਂ ਉੱਤੇ ਯੂਨੀਵਰਸਿਟੀ ਉਸਾਰਨ ਸਬੰਧੀ ਤਜਵੀਜ਼ ਡੇਢ ਦਹਾਕਾ ਪਹਿਲਾਂ ਸਾਹਮਣੇ ਆਈ ਸੀ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਸਾਲ ਜੁਲਾਈ ਵਿੱਚ ਯੂਨੀਵਰਸਿਟੀ ਦੀ ਨੀਂਹ ਰੱਖੀ ਸੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਕਿਹਾ, ‘ਸਿੱਖ ਭਾਈਚਾਰੇ ਲਈ ਕਰਤਾਰਪੁਰ ਜਿੱਥੇ ਮਦੀਨਾ ਹੈ, ਉਥੇ ਨਨਕਾਣਾ ਸਾਹਿਬ ਭਾਈਚਾਰੇ ਦਾ ਮੱਕਾ ਹੈ।’ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਨੀਂਹ ਪੱਥਰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਿਮਾਣੀ ਜਿਹੀ ਸ਼ਰਧਾਂਜਲੀ ਹੈ। ਵਜ਼ੀਰੇ ਆਜ਼ਮ ਨੇ ਕਿਹਾ ਕਿ ਯੂਨੀਵਰਸਿਟੀ ਦੀ ਸਥਾਪਤੀ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਭਵਿੱਖੀ ਯੋਜਨਾਵਾਂ ’ਚ ਸਿਖਰਲੀ ਤਰਜੀਹ ਸੀ। ਗ੍ਰਹਿ ਮੰਤਰੀ ਇਜਾਜ਼ ਸ਼ਾਹ ਨੇ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਤਿੰਨ ਗੇੜਾਂ ਵਿੱਚ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ’ਤੇ 6 ਅਰਬ ਰੁਪਏ ਦਾ ਖਰਚ ਆਏਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਪੰਜਾਬੀ ਤੇ ਖ਼ਾਲਸਾ ਭਾਸ਼ਾਵਾਂ ਪੜ੍ਹਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਗੁਰੂ ਨਾਨਕ ਦੇ ਜਨਮ ਅਸਥਾਨ ਵਿਖੇ ਯੂਨੀਵਰਸਿਟੀ ਦੀ ਸਥਾਪਨਾ ਲਈ 70 ਏਕੜ ਜ਼ਮੀਨ ਅਲਾਟ ਕੀਤੀ ਸੀ। ਪਾਕਿਸਤਾਨ ਦੇ ਘੱਟਗਿਣਤੀ ਸਿੱਖ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਆਪਣੇ ਧਰਮ ਦੇ ਬਾਨੀ ਦੇ ਨਾਂ ’ਤੇ ਯੂਨੀਵਰਸਿਟੀ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ।
ਸਾਲ 2003 ਵਿੱਚ ਪਰਵੇਜ਼ ਇਲਾਹੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲੀ ਵਾਰ ਬਾਬੇ ਨਾਨਕ ਦੇ ਨਾਂ ’ਤੇ ਯੂਨੀਵਰਸਿਟੀ ਸਥਾਪਤ ਕਰਨ ਦੀ ਤਜਵੀਜ਼ ਰੱਖੀ ਸੀ। ਦੋ ਸਾਲ ਪਹਿਲਾਂ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੇ ਇਸ ਪ੍ਰਾਜੈਕਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਸੀ। ਬੋਰਡ ਦੇ ਤਤਕਾਲੀਨ ਚੇਅਰਮੈਨ ਸਿੱਧੀਕੁਲ ਫ਼ਾਰੂਕ ਨੇ ਉਸ ਮੌਕੇ ਕਿਹਾ ਸੀ ਕਿ ਯੂਨੀਵਰਸਿਟੀ ਪਾਕਿਸਤਾਨ ਵਿੱਚ ਧਾਰਮਿਕ ਸੈਰ-ਸਪਾਟੇ ਦਾ ਪ੍ਰਚਾਰ-ਪਾਸਾਰ ਕਰਨ ਦੇ ਨਾਲ ਕੌਮਾਂਤਰੀ ਪੱਧਰ ’ਤੇ ਮੁਲਕ ਦੀ ਦਿੱਖ ਨੂੰ ਸੰਵਾਰੇਗੀ। ਉਂਜ, ਇਸ ਸਾਲ ਦੀ ਸ਼ੁਰੂਆਤ ਵਿੱਚ ਇਕ ਪਾਕਿਸਤਾਨੀ ਯੂਨੀਵਰਸਿਟੀ ਨੇ ਸ਼ਾਂਤੀ ਤੇ ਅਮਨ ਦੇ ਸੁਨੇਹੇ ਦੇ ਪ੍ਰਚਾਰ ਲਈ ਪਹਿਲੀ ਵਾਰ ਬਾਬਾ ਗੁਰੂ ਨਾਨਕ ਖੋਜ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਪੰਜਾਬ ਯੂੁਨੀਵਰਸਿਟੀ ਦੇ ਤਰਜਮਾਨ ਖੁੱਰਮ ਸ਼ਹਿਜ਼ਾਦ ਨੇ ਕਿਹਾ, ‘ਯੂਨੀਵਰਸਿਟੀ ਦੇ ਵਿਦਿਆਰਥੀ ਬਾਬੇ ਨਾਨਕ ਦੀਆਂ ਸਿੱਖਿਆਵਾਂ ’ਤੇ ਖੋਜ ਅਤੇ ਅਧਿਐਨ ਕਰਨਗੇ। ਇਹ ਮੰਗ (ਯੂਨੀਵਰਸਿਟੀ ਦੀ ਸਥਾਪਨਾ ਸਬੰਧੀ) ਨਾ ਸਿਰਫ਼ ਸਿੱਖਾਂ ਦੀ ਬਲਕਿ ਅਕਾਦਮੀਸ਼ੀਅਨਾਂ ਦੀ ਵੀ ਸੀ, ਜੋ ਸਮਾਜ ਵਿੱਚ ਬਾਬੇ ਨਾਨਕ ਦੇ ਸਹਿਣਸ਼ੀਲਤਾ ਦੇ ਸੁਨੇਹੇ ਦੀ ਪ੍ਰਚਾਰ ਦੀ ਲੋੜ ਨੂੰ ਸਮਝਦੇ ਹਨ।

ਰਵਿੰਦਰ ਰੰਗੂਵਾਲ ਦਾ ਪਲੇਠਾ ਗੀਤ ਸੰਗ੍ਰਹਿ ਵਿਰਾਸਤ ਦੇ ਰੰਗ ਟੋਰੰਟੋ ਚ ਮੈਂਬਰ ਪਾਰਲੀਮੈਂਟ ਕਮਲ ਖ਼ਹਿਰਾ ਵੱਲੋਂ ਲੋਕ ਅਰਪਣ

ਟੋਰੰਟੋ/ਮਾਨਚੈਸਟਰ/ਲੁਧਿਆਣਾ,ਅਕਤੂਬਰ 2019-(ਅਮਨਜੀਤ ਸਿੰਘ ਖਹਿਰਾ, ਅਮਰਜੀਤ ਸਿੰਘ ਗਰੇਵਾਲ)-

ਉੱਘੇ ਫ਼ਿਲਮਸਾਜ਼ , ਗੀਤਕਾਰ, ਗਾਇਕ ਤੇ ਲੋਕ ਨਾਚ ਮਾਹਿਰ ਰਵਿੰਦਰ ਰੰਗੂਵਾਲ ਦਾ ਪਲੇਠਾ ਗੀਤ ਸੰਗ੍ਰਹਿ ਵਿਰਾਸਤ ਦੇ ਰੰਗ ਨੂੰ ਟੋਰੰਟੋ ਵਿਖੇ ਦੂਜੀ ਵਾਰ ਜੇਤੂ ਰਹੀ ਮੈਂਬਰ ਪਾਰਲੀਮੈਂਟ ਕਮਲ ਖ਼ਹਿਰਾ ਨੇ ਆਪਣੇ ਦਫ਼ਤਰ ਚ ਲੋਕ ਅਰਪਣ ਕਰਦਿਆਂ ਕਿਹਾ ਹੈ ਕਿ ਵਿਸ਼ਵ ਦੇ ਵਿਕਸਤ ਮੁਲਕਾਂ ਚ ਪੰਜਾਬੀਆਂ ਨੇ ਹਰ ਖੇਤਰ ਚ ਸਰਵੋਤਮ ਪ੍ਰਾਪਤੀਆਂ ਦੇ ਝੰਡੇ ਗੱਡੇ ਹਨ। ਇਹ ਤਾਂ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਸਾਡੀਆਂ ਸਭਿਆਚਾਰਕ ਜੜ੍ਹਾਂ ਵਿੱਚ ਪੂਰੀ ਸ਼ਕਤੀ ਨਾਲ ਹਰ ਮੈਦਾਨ ਫ਼ਤਹਿ ਹਾਸਲ ਕਰਨ ਦਾ ਹੌਸਲਾ ਹੈ। ਇਸ ਪੰਜਾਬੀ ਕਮਿਉਨਿਟੀ ਨੂੰ ਲਗਾਤਾਰ ਵਿਰਸੇ ਨਾਲ ਜੋੜੀ ਰੱਖਣ ਲਈ ਪੰਜਾਬ ਕਲਚਰਲ ਸੋਸਾਇਟੀ ਅਤੇ ਇਸ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਦਾ ਬਹੁਤ ਵੱਡਾ ਯੋਗਦਾਨ ਹੈ। ਮੈਨੂੰ ਮਾਣ ਹੈ ਕਿ ਮੈਂ ਪੰਜਾਬ ਕਲਚਰਲ ਸੋਸਾਇਟੀ ਦੀ ਲੰਮੇ ਸਮੇਂ ਤੋਂ ਮੈਂਬਰ ਹਾਂ। ਕਮਲ ਖਹਿਰਾ ਨੇ ਕਿਹਾ ਕਿ ਪਹਿਲਾਂ ਲੋਕ ਨਾਚ, ਲੋਕ ਸਾਜ਼, ਲੋਕ ਸੰਗੀਤ ਅਤੇ ਸ਼ਖਸੀਅਤ ਵਿਕਾਸ ਦੀਆਂ ਵਰਕਸ਼ਾਪਸ ਲਾ ਕੇ ਰਵਿੰਦਰ ਰੰਗੂਵਾਲ ਨੇ ਬਦੇਸ਼ਾਂ ਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੋੜ ਕੇ ਰੱਖਿਆ ਹੈ। ਹੁਣ ਵਿਰਾਸਤ ਦੇ ਰੰਗ ਗੀਤ ਸੰਗ੍ਰਹਿ ਨਾਲ ਉਸਨੇ ਆਪਣੀ ਸ਼ਖ਼ਸੀਅਤ ਦਾ ਇੱਕ ਹੋਰ ਪੱਖ ਪੇਸ਼ ਕੀਤਾ ਹੈ। ਕਮਲ ਖ਼ਹਿਰਾ ਨੇ ਦੱਸਿਆ ਕਿ ਉਸ ਦੀ ਜਿੱਤ ਵਿੱਚ ਪੰਜਾਬ ਕਲਚਰਲ ਸੋਸਾਇਟੀ ਦੇ ਮੈਂਬਰਾਂ ਦਾ ਵੱਡਾ ਯੋਗਦਾਨ ਹੈ। ਪੰਜਾਬ ਕਲਚਰਲ ਸੋਸਾਇਟੀ (ਰਜਿ:) ਦੇ ਪ੍ਰਧਾਨ ਅਤੇ ਸਰਦਾਰੀ ਟੀ ਵੀ ਚੈਨਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ: ਰਣਧੀਰ ਸਿੰਘ ਰਾਣਾ ਸਿੱਧੂ ਨੇ ਕਿਹਾ ਕਿ ਰਵਿੰਦਰ ਰੰਗੂਵਾਲ ਪੰਜਾਬੀ ਸਭਿਆਚਾਰ ਦਾ ਵਿਸ਼ਵ ਦੂਤ ਹੈ ਜਿਸ ਨੇ ਵੱਖ ਵੱਖ ਮੁਲਕਾਂ ਚ ਸਭਿਆਚਾਰਕ ਤੇਤਨਾ ਪਸਾਰਨ ਵਿੱਚ ਵੱਡਾ ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਚ ਇਹੋ ਜਹੇ ਕਲਾ ਦੇ ਚੌਮੁਖੀਏ ਚਿਰਾਗ ਬਹੁਤ ਥੋੜੇ ਹਨ। ਲੁਧਿਆਣਾ(ਪੰਜਾਬ) ਤੋਂ ਟੋਰੰਟੋ ਆਏ ਉੱਘੇ ਉਦਯੋਗਪਤੀ ਤੇ ਪੰਜਾਬ ਕਲਚਰਲ ਸੋਸਾਇਟੀ ਦੇ ਸਰਪ੍ਰਸਤ ਡਾ: ਸੁਰਿੰਦਰ ਸਿੰਘ ਕੂਨਰ ਨੇ ਕਿਹਾ ਕਿ ਰਵਿੰਦਰ ਰੰਗੂਵਾਲ ਦੀ ਇਸ ਕਿਤਾਬ ਵਿੱਚੋਂ ਉਸ ਦੇ ਗਾਏ ਕੁਝ ਗੀਤਾਂ ਨੂੰ ਪੀ ਟੀ ਸੀ ਰੀਕਾਰਡਜ਼ ਨੇ ਸਰਦਾਰ ਨਾਮ ਹੇਠ ਰਿਲੀਜ਼ ਕੀਤਾ ਹੈ ਜੋ ਬਹੁਤ ਵੱਡੀ ਪ੍ਰਾਪਤੀ ਹੈ। ਮੈਨੂੰ ਮਾਣ ਹੈ ਕਿ ਮੈਂ ਰਵਿੰਦਰ ਰੰਗੂਵਾਲ ਦੇ ਕਾਫ਼ਲੇ ਦੀ ਸਰਪ੍ਰਸਤੀ ਕਰ ਰਿਹਾ ਹਾਂ। ਇਸ ਮੌਕੇ ਕਮਲ ਖ਼ਹਿਰਾ ਦੇ ਪਿਤਾ ਜੀ ਸ: ਹਰਮਿੰਦਰ ਸਿੰਘ ਖ਼ਹਿਰਾ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਡਾ: ਬੇਅੰਤਬੀਰ ਸਿੰਘ ਤੇ ਡਾ: ਦੇਵਿੰਦਰ ਸਿੰਘ ਲੱਧੜ ਵੀ ਹਾਜ਼ਰ ਸਨ।

ਅਮਰੀਕੀ ਸੰਸਦ ਮੈਂਬਰਾਂ ਨੇ ਦੀਵਾਲੀ ਮਨਾਈ

ਵਾਸ਼ਿੰਗਟਨ, ਅਕਤੂਬਰ 2019-(ਏਜੰਸੀ)  ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ, ਪ੍ਰਮਿਲਾ ਜਯਪਾਲ, ਰਾਜਾ ਕ੍ਰਿਸ਼ਨਾਮੂਰਤੀ, ਰੋ ਖੰਨਾ ਅਤੇ ਅਮੀ ਬੇਰਾ ਸਮੇਤ ਚੋਟੀ ਦੇ ਅਮਰੀਕੀ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਦੀਵਾਲੀ ਮਨਾ ਕੇ ਜ਼ਿੰਦਗੀ ’ਚ ਹਾਂ-ਪੱਖੀ ਹੋਣ ਦਾ ਸੁਨੇਹਾ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਵੀਰਵਾਰ ਨੂੰ ਓਵਲ ਦਫ਼ਤਰ ’ਚ ਭਾਰਤੀ-ਅਮਰੀਕੀਆਂ ਦੇ ਛੋਟੇ ਗਰੁੱਪ ਨਾਲ ਦੀਵਾਲੀ ਮਨਾਈ। ਕਮਲਾ ਹੈਰਿਸ ਨੇ ਕਿਹਾ,‘‘ਰੋਸ਼ਨੀਆਂ ਦਾ ਤਿਉਹਾਰ ਆਪਣੇ ਲੋਕਾਂ ਦੇ ਹਨੇਰੇ ਜੀਵਨ ’ਚ ਪ੍ਰਕਾਸ਼ ਲਿਆਉਣ, ਨਿਰਾਸ਼ਾ ਦੀ ਬਜਾਏ ਆਸ ਜਗਾਉਣ ਅਤੇ ਜੋ ਸਹੀ ਹੈ, ਉਸ ਲਈ ਖੜ੍ਹੇ ਹੋਣ ਲਈ ਪ੍ਰੇਰਿਤ ਕਰਦਾ ਹੈ।
ਮੈਨੂੰ ਉਮੀਦ ਹੈ ਕਿ ਤਿਉਹਾਰ ਮਨਾ ਰਹੇ ਸਾਰੇ ਲੋਕਾਂ ਨੂੰ ਆਪਣੇ ਸਨੇਹੀ-ਮਿੱਤਰਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ।’’ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਇਹ ਤਿਉਹਾਰ ਹਨੇਰੇ ’ਤੇ ਰੋਸ਼ਨੀ ਦੀ ਜਿੱਤ ਅਤੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਜਯਪਾਲ ਨੇ ਕਿਹਾ ਕਿ ਦੀਵਾਲੀ ਸਮਾਜ ’ਚ ਧਰਮ, ਚੰਗਿਆਈ, ਕਰਤੱਵ ਅਤੇ ਧਾਰਮਿਕਤਾ ਕਾਇਮ ਰਹਿਣ ਦੀ ਯਾਦ ਕਰਾਉਂਦੀ ਹੈ। ਉਨ੍ਹਾਂ ਕਿਹਾ,‘‘ਸਾਨੂੰ ਨਫ਼ਰਤ, ਨਸਲਭੇਦ, ਧਰਮ ਵਿਰੋਧ ਜਿਹੀਆਂ ਬੁਰਾਈਆਂ ਨੂੰ ਦੂਰ ਕਰਨਾ ਚਾਹੀਦਾ ਹੈ।

ਭਾਰਤੀਆਂ ਨੂੰ ਹੁਣ ਬ੍ਰਾਜ਼ੀਲ ਜਾਣ ਲਈ ਵੀਜ਼ਾ ਦੀ ਲੋੜ ਨਹੀਂ

ਪੇਈਚਿੰਗ,ਅਕਤੂਬਰ 2019-(ਏਜੰਸੀ)  

ਭਾਰਤੀ ਅਤੇ ਚੀਨੀ ਸੈਲਾਨੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਬ੍ਰਾਜ਼ੀਲ ਵਿੱਚ ਦਾਖ਼ਲੇ ਲਈ ਵੀਜ਼ਾ ਦੀ ਲੋੜ ਨਹੀਂ ਹੋਵੇਗੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੇ ਨੇ ਐਲਾਨ ਕੀਤਾ ਕਿ ਚੀਨੀ ਅਤੇ ਭਾਰਤੀਆਂ ਨੂੰ ਸੈਰ-ਸਪਾਟਾ ਅਤੇ ਵਪਾਰ ਵੀਜ਼ਿਆਂ ਤੋਂ ਛੋਟ ਦਿੱਤੀ ਜਾਵੇਗੀ। ਬ੍ਰਾਜ਼ੀਲ ਦੀ ਇੱਕ ਅਖਬਾਰ ਦੀ ਖ਼ਬਰ ਅਨੁਸਾਰ ਰਾਸ਼ਟਰਪਤੀ ਨੇ ਕਿਹਾ ਕਿ ਸ਼ੁਰੂਆਤ ਵਿੱਚ ਇਸ ਦੇ ਲਈ ਇਨ੍ਹਾਂ ਮੁਲਕਾਂ ’ਤੇ ਬ੍ਰਾਜ਼ੀਲ ਨੂੰ ਵੀਜ਼ਾ ਛੋਟ ਦੇਣ ਦੀ ਸ਼ਰਤ ਨਹੀਂ ਹੋਵੇਗੀ।

ਡਿਕਸੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਵੱਡਾ ਫੈਸਲਾ ਦੀਵਾਲੀ ਤੇ ਨਹੀਂ ਚੱਲਣਗੇ ਪਟਾਕੇ

ਟੋਰਾਂਟੋ,ਅਕਤੂਬਰ 2019-(ਏਜੰਸੀ)  

  ਕੈਨੇਡਾ ਵਿਖੇ ਉਂਟਾਰੀਓ ਖ਼ਾਲਸਾ ਦਰਬਾਰ (ਓ.ਕੇ.ਡੀ.) ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਦੀਵਾਲੀ ਮੌਕੇ ਪਟਾਕੇ ਨਹੀਂ ਚਲਾਏ ਜਾਣਗੇ । ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੂਲੇ ਨੇ ਦੱਸਿਆ ਕਿ ਹਵਾ ਦਾ ਪ੍ਰਦੂਸ਼ਣ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸਖ਼ਤ ਫ਼ੈਸਲੇ ਲੈਣਾ ਸਮੇਂ ਦੀ ਲੋੜ ਹੈ । ਸ. ਦੂਲੇ ਨੇ ਦੱਸਿਆ ਕਿ ਦੀਵਾਲੀ ਮੌਕੇ ਓ.ਕੇ.ਡੀ. ਵਲੋਂ ਪਟਾਕੇ ਨਹੀਂ ਚਲਾਏ ਜਾਣਗੇ ਅਤੇ ਸੰਗਤ ਨੂੰ ਵੀ ਅਪੀਲ ਹੈ ਕਿ ਅਜਿਹਾ ਨਾ ਕੀਤਾ ਜਾਵੇ । ਉਨ੍ਹਾਂ ਇਹ ਵੀ ਆਖਿਆ ਕਿ ਜਿਹੜੇ ਡਾਲਰ ਪਟਾਕੇ ਅਤੇ ਮਠਿਆਈਆਂ ਖ਼ਰੀਦਣ ਲਈ ਖ਼ਰਚੇ ਜਾਣੇ ਹਨ ਉਹ ਬਚਾ ਕੇ ਪੰਜਾਬ 'ਚ ਹੜ੍ਹ ਪੀੜਤਾਂ ਨੂੰ ਭੇਜੇ ਜਾਣੇ ਚਾਹੀਦੇ ਹਨ । ਸ. ਦੂਲੇ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਸਮਾਗਮ ਉਲੀਕੇ ਗਏ ਹਨ ।

550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ੍ਰੀ ਨਨਕਾਣਾ ਸਾਹਿਬ 'ਚ ਟੈਂਟ ਸਿਟੀ ਦਾ ਨਿਰਮਾਣ ਸ਼ੁਰੂ

ਸ੍ਰੀ ਨਨਕਾਣਾ ਸਾਹਿਬ, ਅਕਤੂਬਰ 2019-(ਏਜੰਸੀ) 

ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪਹੁੰਚ ਰਹੀ ਸੰਗਤ ਦੀ ਅਸਥਾਈ ਰਿਹਾਇਸ਼ ਲਈ ਟੈਂਟ ਸਿਟੀ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ | ਉਕਤ ਟੈਂਟ ਸਿਟੀ 'ਚ 6-6 ਕਨਾਲ ਭੂਮੀ 'ਤੇ ਤਿੰਨ ਵਿਸ਼ਾਲ ਟੈਂਟ ਲਗਾਏ ਜਾ ਰਹੇ ਹਨ | ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਇਹ ਟੈਂਟ ਸਿਟੀ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਬਿਲਕੁਲ ਨਾਲ ਬਣਾਈ ਜਾ ਰਹੀ ਹੈ, ਜਿਸ 'ਚ ਭਾਰਤ ਤੋਂ ਗਏ ਯਾਤਰੂਆਂ ਦੇ ਨਾਲ-ਨਾਲ ਸੂਬਾ ਸਿੰਧ, ਖ਼ੈਬਰ ਪਖਤੂਨਖਵਾ ਤੇ ਲਹਿੰਦੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚੋਂ ਪਹੁੰਚੀ ਸੰਗਤ ਦੀ ਅਸਥਾਈ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਣਾ ਹੈ | ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਦੇ ਹੈੱਡ ਗ੍ਰੰਥੀ ਮਦਨ ਸਿੰਘ, ਜਗਬੀਰ ਸਿੰਘ ਤੇ ਬਾਬਰ ਜਲੰਧਰੀ ਨੇ ਦੱਸਿਆ ਕਿ ਗੁਰਦੁਆਰਾ ਬਾਲ ਲੀਲਾ ਦੇ ਪਿਛਲੇ ਪਾਸੇ ਤੇ ਡਿਸਟਿ੍ਕਟ ਹੈੱਡਕੁਆਰਟਰ ਹਸਪਤਾਲ ਦੇ ਨਜ਼ਦੀਕ ਸਾਹੀਵਾਲ ਰੋਡ 'ਤੇ ਚੁੰਗੀ ਨੰ. 5 ਵਿਖੇ ਤਿੰਨ ਵਿਸ਼ਾਲ ਟੈਂਟ ਲਗਾਏ ਗਏ ਹਨ | ਇਨ੍ਹਾਂ ਦੇ ਨਜ਼ਦੀਕ ਹੀ ਅਸਥਾਈ ਬਾਥਰੂਮ ਵੀ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਟੈਂਟ ਬਣਾਉਣ ਦੀ ਸੇਵਾ 'ਚ ਰਾਜਵੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿਸ਼ੇਸ਼ ਯੋਗਦਾਨ ਦੇਣ ਦੇ ਨਾਲ-ਨਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਟੈਂਟ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਬਿਲਕੁਲ ਨਜ਼ਦੀਕ ਬਣਾਏ ਗਏ ਹਨ ਤਾਂ ਕਿ ਇੱਥੋਂ ਸਿਰਫ਼ 4-5 ਮਿੰਟ ਪੈਦਲ ਚੱਲ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਜਾ ਸਕੇ | ਬਾਬਰ ਜਲੰਧਰੀ ਦੇ ਅਨੁਸਾਰ ਯਾਤਰੂਆਂ ਦੀ ਰਿਹਾਇਸ਼ ਲਈ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਅੰਦਰ ਨਵੀਆਂ ਸਰਾਂਵਾਂ ਉਸਾਰਨ ਦੇ ਨਾਲ-ਨਾਲ ਹਟ-ਬਲਾਕ (ਆਧੁਨਿਕ ਨਮੂਨੇ ਦੀ ਵੱਡੀ ਝੌਪੜੀ ਵਾਂਗ ਵਿਖਾਈ ਦਿੰਦੀ ਸਰਾਂ) ਦਾ ਵੀ ਬੰਦੋਬਸਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤ ਵਲੋਂ ਕੀਤੀ ਜਾਣ ਵਾਲੀ ਸ਼ਮੂਲੀਅਤ ਦੇ ਮੱਦੇਨਜ਼ਰ ਟੀ. ਡੀ. ਸੀ. ਪੀ. ਵਲੋਂ ਵੀ ਸ੍ਰੀ ਨਨਕਾਣਾ ਸਾਹਿਬ 'ਚ ਇਕ ਆਲੀਸ਼ਾਨ ਸਰਾਂ ਉਸਾਰੀ ਗਈ ਹੈ |

ਕੈਨੇਡਾ ਫੈਡਰਲ ਚੋਣਾਂ ਵਿਚ 18 ਪੰਜਾਬੀਆਂ ਨੇ ਆਪਣੀ ਜਿੱਤ ਦੇ ਝੰਡੇ ਗੱਡੇ

ਕੈਨੇਡਾ ‘ਚ ਬਣੇਗੀ ਟਰੂਡੋ ਤੇ ਜਗਮੀਤ ਸਿੰਘ ਦੀ ਸਾਂਝੀ ਸਰਕਾਰ

ਮਿਸੀਸਾਗਾ/ਕੈਨੇਡਾ,ਅਕਤੂਬਰ 2019-(ਜਨ ਸ਼ਕਤੀ ਨਿਊਜ)-

ਕੈਨੇਡਾ ਦੀ ਸੰਸਦ 'ਚ ਡੇਢ ਦਰਜਨ ਪੰਜਾਬੀ ਮੂਲ ਦੇ ਮੈਂਬਰਾਂ ਦੀ ਹਾਜ਼ਰੀ ਬਣੀ ਰਹੇਗੀ ਜਿਨ੍ਹਾਂ 'ਚ (ਸਭ ਤੋਂ ਵੱਧ) ਲਿਬਰਲ ਪਾਰਟੀ ਦੇ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ, ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਅੰਜੂ ਢਿੱਲੋਂ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਗਗਨ ਸਿਕੰਦ, ਰਾਜ ਸੈਣੀ, ਮਨਿੰਦਰ ਸਿੱਧੂ ਤੇ ਅਨੀਤਾ ਆਨੰਦ ਸ਼ਾਮਿਲ ਹਨ | ਕੰਜ਼ਰਵੇਟਿਵ ਪਾਰਟੀ ਤੋਂ ਟਿਮ ਉਪਲ, ਜਸਰਾਜ ਹੱਲਣ, ਜੈਗ ਸਹੋਤਾ ਅਤੇ ਬੌਬ ਸਰੋਆ ਕਾਮਯਾਬ ਰਹੇ ਹਨ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਜਿੱਤੇ ਹਨ | ਟਰੂਡੋ ਦੀ ਲਿਬਰਲ ਪਾਰਟੀ ਨੂੰ ਦੇਸ਼ ਦੇ ਪੂਰਬ 'ਚ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਪਰ ਉੱਥੋਂ 2015 ਦੇ ਮੁਕਾਬਲੇ 3 ਸੀਟਾਂ ਘੱਟ ਮਿਲੀਆਂ ਹਨ | ਇਸ ਦੇ ਮੁਕਾਬਲੇ ਪੱਛਮ 'ਚ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਦਾ ਹੱਥ ਉੱਤੇ ਰਿਹਾ | ਬਿ੍ਟਿਸ਼ ਕੋਲੰਬੀਆ 'ਚ ਤਾਂ ਲਿਬਰਲ ਪਾਰਟੀ ਨੂੰ (11 ਸੀਟਾਂ) ਐਨ.ਡੀ.ਪੀ. (12 ਸੀਟਾਂ) ਨੇ ਪਛਾੜ ਦਿੱਤਾ | ਅਲਬਰਟਾ, ਸਸਕਾਚਵਾਨ, ਮੈਨੀਟੋਬਾ 'ਚ ਕੰਜ਼ਰਵੇਟਿਵ ਪਾਰਟੀ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ | ਮੈਨੀਟੋਬਾ 'ਚ ਵਿਨੀਪੈਗ ਇਲਾਕੇ 'ਚ ਅਤੇ ਨੇੜਲੇ ਹਲਕਿਆਂ ਤੋਂ ਚਾਰ ਸੀਟਾਂ ਲਿਬਰਲ ਅਤੇ ਤਿੰਨ ਐਨ.ਡੀ.ਪੀ. ਨੂੰ ਮਿਲੀਆਂ ਹਨ | ਇਸ ਤੋਂ ਇਲਾਵਾ ਮੈਨੀਟੋਬਾ ਦੀਆਂ 14 ਵਿਚੋਂ 7 ਸੀਟਾਂ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਪਈਆਂ | ਅਲਬਰਟਾ, ਕੰਜ਼ਰਵੇਟਿਵ ਪਾਰਟੀ ਦੇ ਨੀਲੇ ਰੰਗ 'ਚ ਰੰਗਿਆ ਗਿਆ ਹੈ | ਉੱਥੇ ਕੁੱਲ 34 'ਚੋਂ ਐਨ.ਡੀ.ਪੀ. ਨੂੰ ਇਕ ਸੀਟ ਮਿਲੀ ਹੈ ਅਤੇ 33 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ | ਐਡਮਿੰਟਨ-ਮਿਲਵੁੱਡਜ਼ ਹਲਕੇ ਤੋਂ ਮੌਜੂਦਾ ਮੰਤਰੀ ਅਮਰਜੀਤ ਸੋਹੀ ਦੀ ਹਾਰ ਅਤੇ ਕੰਜ਼ਰਵੇਟਿਵ ਹਾਰਪਰ ਸਰਕਾਰ 'ਚ ਮੰਤਰੀ ਰਹੇ ਟਿਮ ਉੱਪਲ ਦੀ ਵੱਡੇ ਫਰਕ (8800 ਤੋਂ ਵੱਧ ਵੋਟਾਂ ਦੇ ਫਰਕ) ਨਾਲ ਜਿੱਤ ਹੋਈ ਹੈ | ਸ੍ਰੀ ਸੋਹੀ 2015 'ਚ ਟਿਮ ਉਪਲ ਤੋਂ 92 ਵੋਟਾਂ ਦੇ ਫਰਕ ਨਾਲ ਜਿੱਤੇ ਸਨ | ਸਸਕਾਚਵਾਨ 'ਚ ਸਾਰੀਆਂ 14 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਅਤੇ ਰਿਜਾਈਨਾ-ਵਸਕਾਨਾ ਹਲਕੇ ਤੋਂ 1993 ਤੋਂ ਲਗਾਤਾਰ ਜਿੱਤਦੇ ਆ ਰਹੇ ਲਿਬਰਲ ਕੈਬਨਿਟ ਮੰਤਰੀ ਰਾਲਫ ਗੁਡੇਲ ਆਪਣੀ ਸੀਟ ਹਾਰ ਗਏ ਹਨ | ਐਨ.ਡੀ.ਪੀ. ਦਾ ਕਿਊਬਕ 'ਚੋਂ ਲਗਪਗ ਸਫਾਇਆ ਹੋ ਗਿਆ ਅਤੇ 78 'ਚੋਂ ਇਕ ਸੀਟ ਜਿੱਤੀ ਜਾ ਸਕੀ | ਟੋਰਾਂਟੋ ਇਲਾਕੇ 'ਚ ਲਿਬਰਲ ਦੀ ਸਥਿਤੀ ਮਜ਼ਬੂਤ ਰਹੀ ਅਤੇ ਸਾਰੀਆਂ 25 ਸੀਟਾਂ ਉਪਰ ਜਿੱਤ ਹਾਸਲ ਕੀਤੀ | ਓਟਾਵਾ ਅਤੇ ਮਾਂਟਰੀਅਲ ਇਲਾਕੇ 'ਚ ਲਿਬਰਲ ਦਾ ਆਧਾਰ ਮਜ਼ਬੂਤ ਰਿਹਾ | ਉਂਟਾਰੀਓ 'ਚ 121 ਸੀਟਾਂ 'ਚੋਂ ਲਿਬਰਲ ਨੂੰ 78, ਕੰਜ਼ਰਵੇਟਿਵ ਨੂੰ 37 ਅਤੇ ਐਨ.ਡੀ.ਪੀ. ਨੂੰ ਛੇ ਸੀਟਾਂ ਮਿਲੀਆਂ ਹਨ | ਕਿਊਬਿਕ 'ਚ 78 ਸੀਟਾਂ ਵਿਚੋਂ ਲਿਬਰਲ ਨੂੰ 35, ਬਲਾਕ ਕਿਊਬਿਕ ਨੂੰ 32 ਸੀਟਾਂ ਮਿਲੀਆਂ ਜਦ ਕਿ ਉੱਥੇ ਐਨ.ਡੀ.ਪੀ. ਨੂੰ 1 ਸੀਟ ਮਿਲੀ ਅਤੇ ਕੰਜ਼ਰਵੇਟਿਵ ਪਾਰਟੀ ਦਾ ਕਿਊਬਿਕ 'ਚ ਸਫਾਇਆ (0 ਸੀਟ) ਹੋ ਗਿਆ | ਬਰੈਂਪਟਨ ਦੀਆਂ ਸਾਰੀਆਂ ਪੰਜ ਸੀਟਾਂ ਵੀ ਲਿਬਰਲ ਪਾਰਟੀ ਨੂੰ ਦੁਬਾਰਾ ਮਿਲ ਗਈਆਂ, ਜਿੱਥੋਂ ਕਮਲ ਖਹਿਰਾ, ਸੋਨੀਆ ਸਿੱਧੂ, ਰਮੇਸ਼ਵਰ ਸੰਘਾ, ਮਨਿੰਦਰ ਸਿੱਧੂ ਅਤੇ ਰੂਬੀ ਸਹੋਤਾ ਜੇਤੂ ਰਹੇ ਹਨ | ਮਿਸੀਸਾਗਾ-ਮਾਲਟਨ ਤੋਂ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਸ਼ਾਨ ਨਾਲ ਜਿੱਤ ਗਏ ਹਨ ਅਤੇ ਗਗਨ ਸਿਕੰਦ ਨੇ ਮਿਸੀਸਾਗਾ-ਸਟ੍ਰੀਟਸਵਿੱਲ ਤੋਂ ਦੁਬਾਰਾ ਵੱਡੀ ਜਿੱਤ ਪ੍ਰਾਪਤ ਕੀਤੀ | ਬਰੈਂਪਟਨ-ਉੱਤਰੀ ਹਲਕੇ ਤੋਂ ਲਿਬਰਲ ਰੂਬੀ ਸਹੋਤਾ ਨੇ ਆਪਣੇ ਨੇੜਲੇ ਵਿਰੋਧੀ ਕੰਜ਼ਰਵੇਟਿਵ ਅਰਪਨ ਖੰਨਾ ਨੂੰ 11800 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ |

ਜੇਤੂ ਪੰਜਾਬੀ ਸੰਸਦ ਮੈਂਬਰ

ਲਿਬਰਲ ਪਾਰਟੀ ਦੇ

1. ਹਰਜੀਤ ਸਿੰਘ ਸੱਜਣ (ਹਲਕਾ ਵੈਨਕੂਵਰ ਸਾਊਥ/ ਬ੍ਰਿਟਿਸ਼ ਕੋਲੰਬੀਆ)

2. ਰਣਦੀਪ ਸਿੰਘ ਸਰਾਏ (ਹਲਕਾ ਸਰੀ ਸੈਂਟਰ/ ਬ੍ਰਿਟਿਸ਼ ਕੋਲੰਬੀਆ)

3. ਸੁੱਖ ਧਾਲੀਵਾਲ (ਹਲਕਾ ਸਰੀ ਨਿਊਟਨ/ ਬ੍ਰਿਟਿਸ਼ ਕੋਲੰਬੀਆ)

4. ਨਵਦੀਪ ਸਿੰਘ ਬੈਂਸ (ਹਲਕਾ ਮਿਸੀਸਾਗਾ-ਮਾਲਟਨ/ ਓਂਟਾਰੀਓ)

5. ਗਗਨ ਸਿਕੰਦ (ਹਲਕਾ ਮਿਸੀਸਾਗਾ-ਸਟਰੀਟਸਵਿਲ/ ਓਂਟਾਰੀਓ)

6. ਰਾਮੇਸ਼ਵਰ ਸਿੰਘ ਸੰਘਾ (ਹਲਕਾ ਬਰੈਂਪਟਨ ਸੈਂਟਰ/ ਓਂਟਾਰੀਓ)

7. ਮਨਿੰਦਰ ਸਿੰਘ ਸਿੱਧੂ (ਹਲਕਾ ਬਰੈਂਪਟਨ ਈਸਟ/ ਓਂਟਾਰੀਓ)

8. ਕਮਲ ਖਹਿਰਾ (ਹਲਕਾ ਬਰੈਂਪਟਨ ਵੈਸਟ/ ਓਂਟਾਰੀਓ)

9. ਰੂਬੀ ਸਹੋਤਾ (ਹਲਕਾ ਬਰੈਂਪਟਨ ਨੌਰਥ/ ਓਂਟਾਰੀਓ)

10. ਸੋਨੀਆ ਸਿੱਧੂ (ਬਰੈਂਪਟਨ ਸਾਊਥ/ ਓਂਟਾਰੀਓ)

11. ਬਰਦੀਸ਼ ਚੱਘਰ (ਹਲਕਾ ਵਾਟਰਲੂ/ ਓਂਟਾਰੀਓ)

12. ਰਾਜ ਸੈਣੀ (ਹਲਕਾ ਕਿਚਨਰ ਸੈਂਟਰ/ ਓਂਟਾਰੀਓ)

13. ਅੰਜੂ ਢਿੱਲੋਂ (ਹਲਕਾ ਲਛੀਨ-ਲਾਸਾਲ/ ਕਿਊਬੈੱਕ)

 

ਐਨਡੀਪੀ ਦੇ

14. ਜਗਮੀਤ ਸਿੰਘ (ਹਲਕਾ ਬਰਨਬੀ ਸਾਊਥ/ ਬ੍ਰਿਟਿਸ਼ ਕੋਲੰਬੀਆ)

 

ਕੰਜ਼ਰਵਟਿਵ ਦੇ

15. ਟਿਮ ਸਿੰਘ ਉਪਲ (ਹਲਕਾ ਐਡਮਿੰਟਨ-ਮਿੱਲਵੁੱਡਜ਼/ ਅਲਬਰਟਾ)

16. ਜਸਰਾਜ ਸਿੰਘ ਹੱਲਣ (ਹਲਕਾ ਕੈਲਗਰੀ ਮੈਕਾਲ/ ਅਲਬਰਟਾ)

17. ਜੈਗ ਸਹੋਤਾ (ਹਲਕਾ ਕੈਲਗਰੀ ਸਕਾਈਵਿਊ/ ਅਲਬਰਟਾ)

18. ਬੌਬ ਸਰੋਆ (ਹਲਕਾ ਮਾਰਖਮ ਯੂਨੀਅਨਵਿਲ/ ਓਂਟਾਰੀਓ)

 

ਅੱਜ ਦੇ ਦਿਨ (ਮਿਤੀ 22 ਅਕਤੂਬਰ, 2019) ਦਾ ਇਤਿਹਾਸ

ਗੁਰਗੱਦੀ-ਦਿਵਸ : ਸ੍ਰੀ ਗੁਰੂ ਹਰਿਕ੍ਰਿਸ਼ਨ ਜੀ  

ਨੋਟ:- ਇਤਿਹਾਸਿਕ ਮਿਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕਲੰਡਰ ਦੇ ਅਧਾਰ ਤੇ ਲਈਆਂ ਗਈਆਂ ਹਨ। ਪਰ, ਬਹੁਤ ਸਾਰੀਆਂ ਮਿਤੀਆਂ ਇਤਿਹਾਸਿਕ ਹਵਾਲਿਆਂ ਨਾਲ ਮੇਲ ਨਹੀਂ ਖਾਂਦੀਆਂ। ਸ਼ਾਨਾਮੱਤੇ ਇਤਿਹਾਸ ਦੇ ਵਾਰਸ ਸਿੱਖਾਂ ਨੇ ਆਪਣੇ ਇਤਿਹਾਸ ਦੀ ਵਿਧੀ ਬੱਧ ਸੰਭਾਲ ਵਿਚ ਵੱਡੀ ਲਾਪ੍ਰਵਾਹੀ ਕੀਤੀ ਹੈ। ਸਿੱਟੇ ਵਜੋਂ ਇਤਿਹਾਸਿਕ ਮਿਤੀਆਂ ਅਤੇ ਘਟਨਾਵਾਂ ਸੰਬੰਧੀ ਪੈਦਾ ਹੋਈਆਂ ਦੁਬਿਧਾਵਾਂ ਦੁਖਦਾਈ ਹਨ। ਵਧੇਰੇ ਦੁਖਦਾਈ ਇਹ ਹੈ ਕਿ ਇਸ ਦਿਸ਼ਾ ਵਿਚ ਸਾਰਥਿਕ ਯਤਨ ਅਰੰਭ ਹੋਏ ਵੀ ਨਜ਼ਰ ਨਹੀਂ ਆਉਂਦੇ। ਆਓ ਜਥੇਬੰਦੀਆਂ ਦੀਆਂ ਵੰਡੀਆਂ ਤੋਂ ਉਤਾਂਹ ਉੱਠ ਕੇ ਇੱਕ ਜੁਟ ਹੋਈਏ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਲਈ ਠੋਸ ਉਪਰਾਲੇ ਅਰੰਭ ਕਰੀਏ।

ਮਾਤਾ ਜੀ : ਮਾਤਾ ਕ੍ਰਿਸ਼ਨ ਕੌਰ ਜੀ 

 ਪਿਤਾ ਜੀ : ਸ੍ਰੀ ਗੁਰੂ ਹਰਿਰਾਇ ਜੀ 

 ਜਨਮ-ਮਿਤੀ : 8 ਸਾਵਣ, ਸੰਮਤ 1713 ਬਿ. (7 ਜੁਲਾਈ, ਸੰਨ 1656 ਈ.)  

 ਜਨਮ ਸਥਾਨ : ਕੀਰਤਪੁਰ ਸਾਹਿਬ, ਜ਼ਿਲ੍ਹਾ ਰੂਪਨਗਰ, ਪੰਜਾਬ 

 ਜੋਤੀ-ਜੋਤ : 3 ਵੈਸਾਖ, ਸੰਮਤ 1721 ਬਿ. (30 ਮਾਰਚ, ਸੰਨ 1664 ਈ.)

 ਜੋਤੀ-ਜੋਤ ਸਥਾਨ : ਦਿੱਲੀ 

 ਗੁਰੂ ਸਾਹਿਬ ਜੀ ਦਾ ਬਚਪਨ : ਆਪ ਜੀ ਦਾ ਚਿਹਰਾ ਮਨਮੋਹਣਾ ਅਤੇ ਹਿਰਦਾ ਕੋਮਲ ਸੀ। ਆਪ ਜੀ ਦਾ ਬਚਪਨ ਗੁਰੂ-ਪਿਤਾ ਸ੍ਰੀ ਗੁਰੂ ਹਰਿਰਾਇ ਜੀ ਦੀ ਨਿਗਰਾਨੀ ਹੇਠ ਬੀਤਿਆ ਜਿਸ ਕਾਰਨ ਗੁਰੂ ਸਾਹਿਬ ਜੀ ਦੀ ਰੱਬੀ ਸ਼ਖ਼ਸੀਅਤ ਵਾਲੇ ਗੁਣ ਆਪ ਜੀ ਦੇ ਜੀਵਨ ਦਾ ਹਿੱਸਾ ਬਣ ਗਏ।

ਸ੍ਰੀ ਗੁਰੂ ਹਰਿਰਾਇ ਜੀ ਦਾ ਵੱਡੇ ਪੁੱਤਰ ਵੱਲੋਂ ਮੁੱਖ ਮੋੜਨਾ : ਬਾਲ ਹਰਿਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਇ ਜੀ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ। ਜਦ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਰਾਇ ਜੀ ਨੂੰ ਦਿੱਲੀ ਬੁਲਾਇਆ ਤਾਂ ਗੁਰੂ ਜੀ ਨੇ ਆਪਣੀ ਥਾਂ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਦਿੱਲੀ ਭੇਜ ਦਿੱਤਾ। ਰਾਮ ਰਾਇ ਨੇ ਪਹਿਲਾਂ ਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਤੇ ਬਾਅਦ ਵਿਚ ਕਰਾਮਾਤਾਂ ਵੀ ਦਿਖਾਈਆਂ। ਅੰਤ ਵਿਚ ਮੁਲਾਣਿਆਂ ਦੇ ਕਹਿਣ ‘ਤੇ ਔਰੰਗਜ਼ੇਬ ਨੇ ਰਾਮ ਰਾਇ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿਚ *‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’* ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀ ਗਈ ਹੈ। ਬਾਦਸ਼ਾਹ ਉੱਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਅਤੇ ਉਸ ਦੀ ਖੁਸ਼ੀ ਪ੍ਰਾਪਤ ਕਰਨ ਲਈ ਰਾਮ ਰਾਇ ਨੇ ਕਿਹਾ ਕਿ ਅਸਲ ਸ਼ਬਦ *‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’* ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ। ਇਸ ਘੋਰ ਅਵੱਗਿਆ ਕਾਰਨ ਸ੍ਰੀ ਗੁਰੂ ਹਰਿਰਾਇ ਜੀ ਨੇ ਉਸ ਨੂੰ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ। 

ਗੁਰਗੱਦੀ ਦੀ ਬਖਸ਼ਿਸ਼ : ਸ੍ਰੀ ਗੁਰੂ ਹਰਿਰਾਇ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਅਕਤੂਬਰ 1661 ਈਸਵੀ ਵਿਚ ਯੋਗਤਾ ਦੇ ਅਧਾਰ ‘ਤੇ ਗੁਰਗੱਦੀ ਬਖਸ਼ ਦਿੱਤੀ। ਇਸ ਕਰਕੇ ਰਾਮ ਰਾਇ ਨੇ ਆਪ ਜੀ ਦੀ ਵਿਰੋਧਤਾ ਜਾਰੀ ਰੱਖੀ। ਗੁਰਗੱਦੀ ਉੱਤੇ ਬੈਠਣ ਤੋਂ ਬਾਅਦ ਆਪ ਜੀ ਕੀਰਤਪੁਰ ਸਾਹਿਬ ਵਿਖੇ ਪਹਿਲੇ ਗੁਰੂਆਂ ਦੀ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ਼ ਦਿੰਦੇ। ਦੂਰ-ਦੂਰ ਤੋਂ ਸਿੱਖ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ। ਗੁਰੂ ਜੀ ਨੇ ਉਨ੍ਹਾਂ ਨੂੰ ਨਾਮ ਸਿਮਰਨ ਦੀ ਦਾਤ ਦੇ ਕੇ ਸਿੱਧੇ ਰਸਤੇ ਪਾਇਆ।

ਰਾਮ ਰਾਇ ਵੱਲੋਂ ਔਰੰਗਜ਼ੇਬ ਪਾਸ ਸ਼ਿਕਾਇਤ : ਗੁਰੂ ਸਾਹਿਬ ਦੇ ਵੱਡੇ ਭਰਾ ਰਾਮ ਰਾਇ ਨੇ ਬਾਦਸ਼ਾਹ ਔਰੰਗਜ਼ੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਅਤੇ ਜਾਇਦਾਦ ਦੇ ਦਿੱਤੀ ਹੈ। ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ। ਇਹ ਸੁਣਕੇ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ। ਰਾਜਾ ਜੈ ਸਿਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਨੇ ਕੀਰਤਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜ਼ੇਬ ਵਰਗੇ ਬਾਦਸ਼ਾਹ ਦਾ ਮੂੰਹ ਨਹੀਂ ਵੇਖਣਗੇ। ਅੰਤ ਵਿਚ ਗੁਰੂ ਸਾਹਿਬ ਨੇ ਆਪਣੀ ਮਾਤਾ ਜੀ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫੈਸਲਾ ਕੀਤਾ। ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਭਾਰੀ ਗਿਣਤੀ ਵਿਚ ਕੀਰਤਪੁਰ ਸਾਹਿਬ ਪਹੁੰਚ ਗਈਆਂ । ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਦਿਲਾਸਾ ਦਿੱਤਾ। ਫਿਰ ਵੀ ਸੈਂਕੜੇ ਸਿੱਖ ਆਪ ਜੀ ਦੇ ਨਾਲ ਚੱਲ ਪਏ। ਅੰਬਾਲੇ ਜ਼ਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉੱਘੇ ਸਿੱਖਾਂ ਤੋਂ ਬਿਨਾਂ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। 

ਲਾਲ ਚੰਦ ਬ੍ਰਾਹਮਣ ਦਾ ਹੰਕਾਰ ਤੋੜਨਾ : ਦਿੱਲੀ ਜਾਂਦੇ ਹੋਏ ਗੁਰੂ ਜੀ ਨੇ ਪਹਿਲੀ ਰਾਤ ਪੰਜੋਖਰੇ ਕੱਟੀ। ਉੱਥੋਂ ਦਾ ਇੱਕ ਹੰਕਾਰੀ ਪੰਡਿਤ ਲਾਲ ਚੰਦ ਗੁਰੂ ਜੀ ਨੂੰ ਮਿਲਿਆ ਤੇ ਕਿਹਾ ਕਿ ਸਿੱਖ ਤੁਹਾਨੁੂੰ ਗੁਰੂ ਹਰਿਕ੍ਰਿਸ਼ਨ ਕਹਿੰਦੇ ਹਨ। ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਨੇ ਗੀਤਾ ਰਚੀ ਸੀ। ਤੁਸੀਂ ਉਸ ਦੇ ਅਰਥ ਕਰਕੇ ਵਿਖਾਓ। ਗੁਰੂ ਨਾਨਕ ਦੇ ਘਰ ਵਿੱਚੋਂ ਧੁਰੋਂ ਪ੍ਰਾਪਤ ਹੋਈ ਨਿਮਰਤਾ ਦੇ ਧਾਰਨੀ ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ। ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ। ਜੇਕਰ ਤੂੰ ਕਲਾ ਦੇਖਣੀ ਹੈ ਤਾਂ ਆਪਣੇ ਨਗਰ ਵਿੱਚੋਂ ਕੋਈ ਬੰਦਾ ਲੈ ਆ, ਗੁਰੂ ਨਾਨਕ ਪਾਤਸ਼ਾਹ ਆਪਣੀ ਮਿਹਰ ਸਦਕਾ ਗੀਤਾ ਦੇ ਅਰਥ ਕਰਕੇ ਤੇਰਾ ਹੰਕਾਰ ਤੋੜ ਦੇਣਗੇ। ਉਹ ਪੰਡਿਤ ਇੱਕ ਛੱਜੂ ਨਾਮੀ ਅਨਪੜ੍ਹ ਆਦਮੀ ਨੂੰ ਲੈ ਆਇਆ। ਸਤਿਗੁਰਾਂ ਨੇ ਉਸ ਨੂੰ ਨਦਰੀਂ ਨਦਰਿ ਨਿਹਾਲ ਕੀਤਾ ਤੇ ਕਿਹਾ ਕਿ ਉਹ ਪੰਡਿਤ ਜੀ ਦੀ ਤਸੱਲੀ ਕਰਵਾਏ। ਗੁਰੂ ਜੀ ਨੇ ਉਸ ਦੇ ਸਿਰ ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿਚ ਨੇਤਰ ਪਾਏ। ਪੰਡਿਤ ਨੇ ਗੀਤਾ ਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਉਸ ਕੋਲੋਂ ਪੁੱਛੇ, ਜਿਨ੍ਹਾਂ ਦੇ ਉਸ ਨੇ ਤੁਰੰਤ ਅਰਥ ਕਰ ਦਿੱਤੇ। ਪੰਡਿਤ ਨੇ ਇਹ ਕੌਤਕ ਵੇਖ ਕੇ ਗੁਰੂ ਜੀ ਦੇ ਚਰਨੀਂ ਪੈ ਕੇ ਮਾਫ਼ੀ ਮੰਗੀ। ਉਹ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਇਸ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕਰਨ ਲੱਗਾ। 

ਦਿੱਲੀ ਵਿਚ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਠਹਿਰਨਾ : ਦਿੱਲੀ ਪਹੁੰਚ ਕੇ ਗੁਰੂ ਸਾਹਿਬ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਠਹਿਰੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ। ਔਰੰਗਜ਼ੇਬ ਨੇ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ। ਆਪ ਜੀ ਨੇ ਆਪਣੇ ਪਿਤਾ ਵੱਲੋਂ ਦਿੱਤੇ ਆਦੇਸ਼ ਅਨੁਸਾਰ ‘ਨਹਿ ਮਲੇਛ ਕੋ ਦਰਸਨ ਦੇਹੈਂ’ ਕਹਿ ਕੇ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸਲੋਕ ਲਿਖ ਕੇ ਭੇਜ ਦਿੱਤਾ:

‘ਕਿਆ ਖਾਧੈ ਕਿਆ ਪੈਧੈ ਹੋਇ।।

ਜਾ ਮਨਿ ਨਾਹੀ ਸਚਾ ਸੋਇ॥

ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ।।

ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ।।

ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ।।

ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ।।

ਔਰੰਗਜ਼ੇਬ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ। ਜਦ ਰਾਮ ਰਾਇ ਨੂੰ ਗੱਦੀ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ। ਰਾਮ ਰਾਇ ਨੇ ਗੁਰਬਾਣੀ ਦੀ ਤੁਕ ਬਦਲੀ, ਇਸ ਤੇ ਪਿਤਾ ਗੁਰੂ ਜੀ ਨੇ ਉਸ ਨੁੂੰ ਤਿਆਗ ਦਿੱਤਾ। ਇਸ ਲਈ ਉਸ ਦਾ ਗੁਰਗੱਦੀ ਬਾਰੇ ਦਾਅਵਾ ਝੂਠਾ ਹੈ। ਸ਼ਹਿਜ਼ਾਦਾ ਮੁਅੱਜ਼ਮ ਤੋਂ ਇਹ ਸਪੱਸ਼ਟੀਕਰਨ ਸੁਣ ਕੇ ਔਰੰਗਜ਼ੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ। ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਕਰਾਮਾਤੀ ਸ਼ਕਤੀ ਪਰਖਣ ਲਈ ਕਿਹਾ। ਰਾਜਾ ਜੈ ਸਿੰਘ ਗੁਰੂ ਜੀ ਨੂੰ ਆਪਣੀ ਰਾਣੀ ਦੇ ਮਹਿਲ ਵਿਚ ਲੈ ਗਿਆ। ਰਾਣੀ ਨੇ ਆਪਣੀਆਂ ਗੋਲੀਆਂ ਨੂੰ ਵੀ ਆਪਣੇ ਵਰਗੀਆਂ ਵਧੀਆ ਪੁਸ਼ਾਕਾਂ ਪਹਿਨਾ ਦਿੱਤੀਆਂ ਅਤੇ ਆਪ ਉਨ੍ਹਾਂ ਦੇ ਵਿਚ ਬੈਠ ਗਈ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਭ ਗੋਲੀਆਂ ਨੂੰ ਛੱਡ ਕੇ ਰਾਣੀ ਦੀ ਗੋਦ ਵਿਚ ਜਾ ਕੇ ਬੈਠ ਗਏ। ਇਸ ਘਟਨਾ ਨਾਲ ਗੁਰੂ ਘਰ ਦੀ ਸ਼ੋਭਾ ਹੋਰ ਵੱਧ ਗਈ।

ਗੁਰੂ ਜੀ ਵੱਲੋਂ ਚੇਚਕ ਪੀੜਤ ਰੋਗੀਆਂ ਦੀ ਸਹਾਇਤਾ ਕਰਨਾ : ਜਦੋਂ ਗੁਰੂ ਜੀ ਦਿੱਲੀ ਪਹੁੰਚੇ ਸਨ ਤਾਂ ਉੱਥੇ ਬੁਖਾਰ ਅਤੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਜੀ ਨੇ ਦੁਖੀਆਂ ਅਤੇ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਅਤੇ ਭੇਟਾ ਨੂੰ ਇਸ ਸੇਵਾ ਲਈ ਵਰਤਿਆ। ਰੋਗੀਆਂ ਦੀ ਸੇਵਾ ਕਰਦਿਆਂ ਗੁਰੂ ਜੀ ਨੂੰ ਵੀ ਤੇਜ਼ ਬੁਖਾਰ ਹੋ ਗਿਆ। ਉਨ੍ਹਾਂ ਦੇ ਸਰੀਰ ਉੱਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ। ਆਪਣਾ ਅੰਤ ਸਮਾਂ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ, ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿਚ ਹੈ ।

ਜੋਤੀ-ਜੋਤ ਸਮਾਉਣਾ : ਆਪ ਜੀ 3 ਵੈਸਾਖ, ਸੰਮਤ 1721ਬਿ. (30 ਮਾਰਚ, 1664 ਈ.) ਨੂੰ ਜੋਤੀ-ਜੋਤ ਸਮਾ ਗਏ। ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ‘ਤੇ ਕੀਤਾ ਗਿਆ, ਜਿਸ ਥਾਂ ਉੱਤੇ ਹੁਣ ‘ਬਾਲਾ ਸਾਹਿਬ ਗੁਰਦੁਆਰਾ’ ਹੈ।

ਸਿੱਖਿਆ : ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੀ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿਚ ਜਿਸ ਸੂਝ, ਸਿਆਣਪ, ਦ੍ਰਿੜ੍ਹਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਉਹ ਆਪਣੀ ਮਿਸਾਲ ਆਪ ਸੀ। ਉਨ੍ਹਾਂ ਨੇ ਦਰਸਾਅ ਦਿੱਤਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਆਤਮਿਕ ਗਿਆਨ ਕਿਸੇ ਵੀ ਉਮਰ ਵਿਚ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਨਿਰਭਉ ਅਤੇ ਨਿਰਵੈਰ ਰਹਿੰਦੇ ਹੋਏ ਲੋੜਵੰਦਾਂ ਦੀ ਮਦਦ ਕਰਨ ਅਤੇ ਪਰਮਾਤਮਾ ਦੀ ਯਾਦ ਨੂੰ ਹਰ ਸਮੇਂ ਮਨ ਵਿਚ ਵਸਾ ਕੇ ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਪ੍ਰੇਰਨਾ ਮਿਲਦੀ ਹੈ।

ਹਵਾਲੇ :1. ਖੂਨ ਸ਼ਹੀਦਾਂ ਦਾ, ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ (ਰਜਿ.), ਲੁਧਿਆਣਾ

2. ਵਿਕੀਪੀਡੀਆ 

3. ਸਿੱਖ ਹਿਸਟਰੀ ਕਾਰਡ ਭਾਗ - 2 (ਡਾ. ਵਰਿੰਦਰਪਾਲ ਸਿੰਘ), ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ 

4. ਸਿੱਖ ਇਤਿਹਾਸ (ਪ੍ਰਿੰ. ਤੇਜਾ ਸਿੰਘ, ਡਾ. ਗੰਡਾ ਸਿੰਘ) ਪ੍ਰਕਾਸ਼ਕ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

5. ਸਿੱਖ ਇਤਿਹਾਸ ਭਾਗ-੧ (ਪ੍ਰੋ. ਕਰਤਾਰ ਸਿੰਘ ਐਮ.ਏ.) ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ 

ਨੋਟ: ਇਸ ਪੋਸਟ ਨੂੰ ਅੱਗੇ ਸ਼ੇਅਰ ਕਰਨ ਸਮੇਂ ਸੰਸਥਾ ਦਾ ਨਾਮ ਬਦਲ ਕੇ ਆਪਣਾ ਨਾਮ ਨਾ ਲਿਖਿਆ ਜਾਵੇ ਜੀ ਤਾਂ ਜੋ ਸੰਗਤਾਂ ਦੇ ਸੁਝਾਓ ਅਤੇ ਉਤਸ਼ਾਹ ਦੀ ਜਾਣਕਾਰੀ ਪ੍ਰਾਪਤ ਹੋ ਸਕੇ ਤੇ ਇਸ ਸੇਵਾ ਨੂੰ ਵਧੇਰੇ ਨਿਪੁੰਨਤਾ ਨਾਲ ਨਿਭਾਇਆ ਜਾ ਸਕੇ।

ਜੀਵੀਏ ਗੁਰਬਾਣੀ ਨਾਲ ਲਹਿਰ

ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ

 +91-82880-10531/32

  officeatampargas@gmail.com

   http://www.atampargas.org/

  99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022

84 ਸਿੱਖ ਨਸਲਕੁਸ਼ੀ ਦੀ ਅਮਰੀਕਾ ਨੌਰਵਿਚ ਲਾਇਬਰੇਰੀ’ਚ ਯਾਦਗਾਰ ਹਟਾਈ

ਨੌਰਵਿਚ /ਕੋਨੈਕਟੀਕੱਟ/ ਅਮਰੀਕਾ,ਅਕਤੂਬਰ 2019-(ਏਜੰਸੀ )  

 ਭਾਰਤ ਦੇ ਵਿਰੋਧ ਤੇ ਸਰਕਾਰ ਵੱਲੋਂ ਕੀਤੀ ਗੁਜ਼ਾਰਿਸ਼ ਮਗਰੋਂ ਇਥੇ ਓਟਿਸ ਲਾਇਬਰੇਰੀ ਵਿੱਚ ਲਗਪਗ ਤਿੰਨ ਮਹੀਨੇ ਪਹਿਲਾਂ ਸਥਾਪਤ ‘1984 ਸਿੱਖ ਨਸਲਕੁਸ਼ੀ ਯਾਦਗਾਰ’ ਨੂੰ ਉਥੋਂ ਹਟਾ ਦਿੱਤਾ ਗਿਆ ਹੈ। ਯਾਦਗਾਰ, 1984 ਵਿੱਚ ਭਾਰਤ ’ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਮਾਰੇ ਗਏ ਸਿੱਖ ਪੀੜਤਾਂ ਨਾਲ ਸਬੰਧਤ ਸੀ। ਇਸ ਸਮਾਰਕ ਉੱਤੇ ਖਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵੀ ਲੱਗੀ ਸੀ।
ਓਟਿਸ ਲਾਇਬਰੇਰੀ ਬੋਰਡ ਦੇ ਟਰੱਸਟੀਆਂ ਦੇ ਮੁਖੀ ਨਿਕੋਲਸ ਫੋਰਟਸਨ ਨੇ ਨੌਰਵਿਚ ਬੁਲਿਟਨ ਨੂੰ ਦੱਸਿਆ, ‘ਓਟਿਸ ਲਾਇਬਰੇਰੀ ਤੇ ਦਿ ਨੌਰਵਿਚ ਮੌਨੂਮੈਂਟਸ ਕਮੇਟੀ, ਯਾਦਗਾਰ ’ਤੇ ਲੱਗੀ ਪਲੇਕ (ਧਾਤ ਦੀ ਫੱਟੀ), ਝੰਡਿਆਂ ਤੇ ਤਸਵੀਰ ਨੂੰ ਉਥੋਂ ਹਟਾਉਣ ਲਈ ਸਾਂਝੇ ਤੌਰ ’ਤੇ ਸਹਿਮਤ ਹਨ।’ ਉਨ੍ਹਾਂ ਕਿਹਾ ਕਿ ਯਾਦਗਾਰ ਨੂੰ ਦੋ ਹਫ਼ਤੇ ਪਹਿਲਾਂ ਉਥੋਂ ਹਟਾ ਦਿੱਤਾ ਗਿਆ ਸੀ। ਸ਼ਹਿਰ ਵਿੱਚ ਸਿੱਖ ਭਾਈਚਾਰੇ ਦੇ ਆਗੂ ਤੇ ਮੁਕਾਮੀ ਕਾਰੋਬਾਰੀ ਸਵਰਨਜੀਤ ਸਿੰਘ ਖ਼ਾਲਸਾ ਨੇ ਯਾਦਗਾਰ ਲਈ ਕੁਝ ਰਾਸ਼ੀ ਦਾਨ ਵਜੋਂ ਦਿੱਤੀ ਸੀ। ਖ਼ਾਲਸਾ ਨੇ ਲਾਇਬਰੇਰੀ ਦੇ ਟਰੱਸਟੀਆਂ ਵੱਲੋਂ ਯਾਦਗਾਰ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ‘ਇਹ ਖੇਤਰ ਭਾਰਤ ਦੀ ਮਾਲਕੀ ਵਾਲਾ ਨਹੀਂ ਹੈ। ਇਸ ਫੈਸਲੇ ਤੋਂ (ਸਿੱਖ) ਭਾਈਚਾਰਾ ਖ਼ਾਸਾ ਨਾਰਾਜ਼ ਹੈ।’
ਖਾਲਸਾ ਨੇ ਕਿਹਾ ਕਿ ਯਾਦਗਾਰ, 1984 ਵਿੱਚ ਸਿੱਖ ਭਾਈਚਾਰੇ ਨਾਲ ਵਾਪਰੇ ਭਾਣੇ ਨੂੰ ਦੱਸਣ ਦਾ ‘ਨਿਵੇਕਲਾ ਮੌਕਾ’ ਸੀ। ਯਾਦਗਾਰ ’ਤੇ ਲੱਗੀ ਪਲੇਕ, ਝੰਡੇ ਤੇ ਭਿੰਡਰਾਂਵਾਲੇ ਦੀ ਤਸਵੀਰ ਖ਼ਾਲਸਾ ਨੂੰ ਮੋੜ ਦਿੱਤੀ ਗਈ ਹੈ। ਖ਼ਾਲਸਾ ਨੇ ਕਿਹਾ ਕਿ ਯਾਦਗਾਰ ਨੂੰ ਸਿਟੀ ਹਾਲ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਖ਼ਾਲਸਾ ਨੇ ਕਿਹਾ, ‘ਮੈਨੂੰ ਅਜੇ ਵੀ ਆਸ ਹੈ ਕਿ ਅਸੀਂ ਇਸ ਮੁੱਦੇ ਨੂੰ ਸੁਲਝਾਅ ਲਵਾਂਗੇ ਤੇ ਅਸੀਂ ਆਪਣੇ ਹਿੱਸੇ ਦਾ ਬਿਰਤਾਂਤ ਬਿਆਨਦੇ ਰਹਾਂਗੇ।’ ਖ਼ਾਲਸਾ ਨੇ ਕਿਹਾ ਕਿ ਉਹ ਸਿਟੀ ਹਾਲ ਦੇ ਬਾਹਰ 9 ਨਵੰਬਰ ਨੂੰ ਇਸ ਸਬੰਧੀ ਇਕ ਸਮਾਗਮ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਉਧਰ ਸ਼ਹਿਰ ਦੀ ਪਲੇਕਸ ਤੇ ਮੌਨੂਮੈਂਟਸ ਕਮੇਟੀ ਦੇ ਮੈਂਬਰਾਂ ਵਿੱਚ ਸ਼ੁਮਾਰ ਸਟੇਸੀ ਗੋਲਡ ਨੇ ਕਿਹਾ ਕਿ ਕਮੇਟੀ ਯਾਦਗਾਰ ਨੂੰ ਹਟਾਉਣ ਸਬੰਧੀ ਲਾਇਬਰੇਰੀ ਦੀ ਅਪੀਲ ਨਾਲ ਸਹਿਮਤ ਸੀ। ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਜੋਅ ਡੀਲੂਸੀਆ ਤੇ ਕੌਂਸਲ ਪ੍ਰਧਾਨ ਪ੍ਰੋ ਟੈੱਮ ਬਿਲ ਨੈਸ਼ ਸ਼ਾਮਲ ਹਨ। ਗੋਲਡ ਨੇ ਕਿਹਾ, ‘ਉਨ੍ਹਾਂ ਫੈਸਲਾ ਕੀਤਾ ਕਿ ਇਹ (ਯਾਦਗਾਰ) ਲਾਇਬਰੇਰੀ ਦੇ ਮਿਸ਼ਨ ਲਈ ਢੁੱਕਵੀਂ ਨਹੀਂ ਸੀ।’ ਫੋੋਰਟਸਨ ਨੇ ਕਿਹਾ ਕਿ ਜੂਨ ਵਿੱਚ ਯਾਦਗਾਰ ਦੇ ਉਦਘਾਟਨ ਮਗਰੋਂ ਲਾਇਬਰੇਰੀ ਨੂੰ ‘ਇਸ ਦੀ ਹਮਾਇਤ ਤੇ ਨੁਕਤਾਚੀਨੀ’, ਦੋਵਾਂ ਤਰ੍ਹਾਂ ਦੇ ਪ੍ਰਤੀਕਰਮ ਮਿਲੇ। ਨੁਕਤਾਚੀਨੀ ਕਰਨ ਵਾਲਿਆਂ ’ਚ ਭਾਰਤ ਸਰਕਾਰ ਵੀ ਸ਼ੁਮਾਰ ਸੀ। ਫੋਰਟਸਨ ਨੇ ਕਿਹਾ ਕਿ ਨਿਊ ਯਾਰਕ ਸਥਿਤ ਭਾਰਤੀ ਕੌਂਸੁਲੇਟ ਤੋਂ ਓਟਿਸ ਲਾਇਬਰੇਰੀ ਦੇ ਕਾਰਜਕਾਰੀ ਡਾਇਰੈਕਟਰ ਬੌਬ ਫੇਅਰਵੈੱਲ ਨੂੰ ਯਾਦਗਾਰ ਬਾਰੇ ਫੋਨ ਵੀ ਆਇਆ। ਇਸ ਯਾਦਗਾਰ ਤੋਂ ਕੁਝ ਮੁਕਾਮੀ ਹਿੰਦੂ ਪ੍ਰੇਸ਼ਾਨ ਸਨ। ਗੋਲਡ ਨੇ ਕਿਹਾ, ‘ਲਾਇਬਰੇਰੀ ਕਿਸੇ ਤਰ੍ਹਾਂ ਦੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੀ। ਕਿਉਂਕਿ ਇਹ ਇਕ ਗ਼ੈਰਸਿਆਸੀ ਜਥੇਬੰਦੀ ਹੈ। ਅਸੀਂ ਲਾਇਬਰੇਰੀ ਵਿੱਚ ਆਉਣ ਵਾਲਿਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਚਾਹੁੰਦੇ ਹਾਂ।’
1984 ਸਿੱਖ ਨਸਲਕੁਸ਼ੀ ਨਾਲ ਸਬੰਧਤ ਯਾਦਗਾਰ ਲਾਇਬਰੇਰੀ ਦੀ ਮੁੱਖ ਲੌਬੀ ’ਚ ਸਥਾਪਤ ਕੀਤੀ ਗਈ ਸੀ। ਕੰਧ ’ਤੇ ਖ਼ਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਹੇਠ ਗੁਰਦੁਆਰਿਆਂ ਦੀ ਰਾਖੀ ਦੌਰਾਨ ਮਾਰੇ ਗਏ ਸਿੱਖ ਸਿਪਾਹੀਆਂ ਦੇ ਮਾਣ ਵਿੱਚ ਪਲੇਕ (ਤਾਂਬੇ ਦੀ ਇਕ ਫੱਟੀ) ਲੱਗੀ ਸੀ। ਇਸ ਪਲੇਕ ’ਤੇ ਨਵੰਬਰ 1984 ਦੌਰਾਨ ਦੇਸ਼ ਵਿੱਚ ਭਰ ਸਿੱਖਾਂ ਦੀ ਨਸਲਕੁਸ਼ੀ ਲਈ ਚਲਾਈ ਗਈ ਮੁਹਿੰਮ ਨੂੰ ਸਰਕਾਰੀ ਸ਼ਹਿ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜੂਨ ਵਿੱਚ ਯਾਦਗਾਰ ਦੇ ਉਦਘਾਟਨ ਮੌਕੇ ਸ਼ਹਿਰ ਨਾਲ ਸਬੰਧਤ ਕਈ ਅਧਿਕਾਰੀ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਆਗੂ ਤੇ ਵੱਡੀ ਗਿਣਤੀ ਸਿੱਖ ਮੌਜੂਦ ਸਨ। ਇਹ ਅਮਰੀਕਾ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਯਾਦਗਾਰ ਸੀ।

ਡਾ: ਮਨਮੋਹਨ ਸਿੰਘ ਕਰਤਾਰਪੁਰ ਲਾਂਘੇ ਦੇ ਰਸਮੀ ਉਦਘਾਟਨ ਮੌਕੇ ਨਹੀ ਹੋਣਗੇ ਸ਼ਾਮਿਲ

ਇਸਲਾਮਾਬਾਦ, ਅਕਤੂਬਰ 2019- (ਏਜੰਸੀ)-

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਇਹ ਦਾਅਵਾ ਕਰਨ ਕਿ ਡਾਕਟਰ ਮਨਮੋਹਨ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ 'ਚ ਸ਼ਾਮਿਲ ਹੋਣ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ, ਦੇ ਬਾਅਦ ਡਾ. ਮਨਮੋਹਨ ਸਿੰਘ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਾਕਿਸਤਾਨ 'ਚ ਕਰਤਾਪੁਰ ਲਾਂਘੇ ਦੇ ਰਸਮੀ ਉਦਘਾਟਨੀ ਸਮਾਰੋਹ 'ਚ ਹਿੱਸਾ ਨਹੀਂ ਲੈਣਗੇ ਪਰ ਇਕ ਆਮ ਸ਼ਰਧਾਲੂ ਦੇ ਤੌਰ 'ਤੇ ਜਾਣਗੇ | ਨਵੀਂ ਦਿੱਲੀ 'ਚ ਮਨਮੋਹਨ ਸਿੰਘ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਸਮੀ ਉਦਘਾਟਨ ਮੌਕੇ ਹੋਣ ਵਾਲੇ ਸਮਾਰੋਹ 'ਚ ਹਿੱਸਾ ਨਹੀਂ ਲੈਣਗੇ | ਸੂਤਰਾਂ ਨੇ ਕਿਹਾ ਕਿ ਪਾਕਿ ਅਥਾਰਿਟੀ ਵਲੋਂ ਉਨ੍ਹਾਂ ਨੂੰ ਸੱਦਾ ਦੇਣ ਲਈ ਭੇਜੇ ਪੱਤਰ ਦੇ ਜਵਾਬ 'ਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰਸਮੀ ਉਦਘਾਟਨੀ ਸਮਾਰੋਹ 'ਚ ਹਿੱਸਾ ਨਹੀਂ ਲੈਣਗੇ ਪਰ ਇਕ ਆਮ ਸ਼ਰਧਾਲੂ ਦੀ ਤਰਾਂ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਜਾਣਗੇ | ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ 'ਚ ਜਾਣ ਵਾਲੇ ਸਿੱਖ ਜਥੇ ਦਾ ਹਿੱਸਾ ਹੋਣਗੇ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਉਸੇ ਦਿਨ ਵਾਪਸ ਆ ਜਾਣਗੇ |

ਲਾਂਘਾ ਖੁੱਲ੍ਹਣ ਨਾਲ ਪਾਕਿ ਦੀ ਅਰਥ-ਵਿਵਸਥਾ ਨੂੰ ਮਿਲੇਗਾ ਹੁਲਾਰਾ-ਇਮਰਾਨ ਖ਼ਾਨ

ਲਾਹੌਰ, ਅਕਤੂਬਰ 2019- (ਏਜੰਸੀ)-

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੀ ਫ਼ੇਸਬੁਕ ਪੋਸਟ 'ਚ ਕਿਹਾ ਕਿ ਪਾਕਿਸਤਾਨ ਦੁਨੀਆ ਭਰ 'ਚ ਵਸਦੇ ਸਿੱਖ ਸ਼ਰਧਾਲੂਆਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਪੂਰੀ ਤਰਾਂ ਤਿਆਰ ਹੈ ਕਿਉਂਕਿ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਆਖਰੀ ਪੜਾਅ 'ਚ ਹਨ ਤੇ 9 ਨਵੰਬਰ ਨੂੰ ਲਾਂਘੇ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ | ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੁੱਲ੍ਹਾ ਰਹੇਗਾ | ਉਨ੍ਹਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਅਤੇ ਦੁਨੀਆ ਭਰ ਤੋਂ ਸਿੱਖ ਸ਼ਰਧਾਲੂ ਆਉਣਗੇ | ਇਹ ਸਿੱਖਾਂ ਲਈ ਵੱਡਾ ਧਾਰਮਿਕ ਕੇਂਦਰ ਬਣ ਜਾਵੇਗਾ ਤੇ ਸਥਾਨਿਕ ਅਰਥ-ਵਿਵਸਥਾ ਨੂੰ ਹੁਲਾਰਾ ਦੇਵੇਗਾ, ਜਿਸ ਦੇ ਫਲਸਰੂਪ ਦੇਸ਼ 'ਚ ਵਿਦੇਸ਼ੀ ਮੁਦਰਾ ਆਵੇਗੀ ਅਤੇ ਸੈਰ-ਸਪਾਟਾ ਅਤੇ ਮਹਿਮਾਨਨਿਵਾਜ਼ੀ ਦੇ ਖੇਤਰ 'ਚ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ | ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ 'ਚ ਧਾਰਮਿਕ ਸੈਰ-ਸਪਾਟਾ ਵਧ ਰਿਹਾ ਹੈ | ਪਹਿਲਾਂ ਬੋਧੀ ਭਿਕਸ਼ੂਆਂ ਨੇ ਰੀਤੀ-ਰਿਵਾਜਾਂ ਲਈ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ ਅਤੇ ਹੁਣ ਕਰਤਾਰਪੁਰ ਲਾਂਘਾ ਖੋਲਿ੍ਹਆ ਜਾ ਰਿਹਾ ਹੈ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨੂੰ ਕਰਨਗੇ ਕਰਤਾਰਪੁਰ ਲਾਂਘੇ ਦਾ ਉਦਘਾਟਨ

ਚੰਡੀਗੜ੍ਹ, ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਲਈ ਭਾਰਤ ਵਾਲੇ ਪਾਸੇ ਉਸਾਰੇ ਜਾ ਰਹੇ 'ਇੰਟਰਨੈਸ਼ਨਲ ਵਿਜ਼ਟਰ ਸੈਂਟਰ ਕੰਪਲੈਕਸ' ਅਤੇ ਲਾਂਘੇ ਲਈ ਸਰਹੱਦ ਤੱਕ ਉਸਾਰੀ ਗਈ 4.2 ਕਿੱਲੋਮੀਟਰ ਸੜਕ ਦਾ ਉਦਘਾਟਨ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਰੱਖੇ ਜਾ ਰਹੇ ਵਿਸ਼ੇਸ਼ ਸਮਾਗਮ ਦੌਰਾਨ ਕਰਨਗੇ | ਰਾਜ ਦੇ ਕੈਬਨਿਟ ਮੰਤਰੀ ਅਤੇ ਰਾਜ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਦੇ ਪ੍ਰਬੰਧਾਂ ਲਈ ਇੰਚਾਰਜ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਨੁਸਾਰ ਰਾਜ ਦੇ ਮੁੱਖ ਸਕੱਤਰ ਨੂੰ ਕੇਂਦਰ ਸਰਕਾਰ ਵਲੋਂ ਅੱਜ ਉਕਤ ਪ੍ਰੋਗਰਾਮ ਸਬੰਧੀ ਬਕਾਇਦਾ ਲਿਖਤੀ ਸੂਚਨਾ ਪ੍ਰਾਪਤ ਹੋਈ, ਜਿਸ 'ਚ ਰਾਜ ਸਰਕਾਰ ਨੂੰ ਪ੍ਰਧਾਨ ਮੰਤਰੀ ਦੀ ਇਸ ਫੇਰੀ ਅਤੇ ਪ੍ਰੋਗਰਾਮ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ | ਵਰਨਣਯੋਗ ਹੈ ਕਿ ਕਰਤਾਰਪੁਰ ਲਾਂਘੇ ਲਈ ਹਿੰਦ-ਪਾਕਿ ਸਰਹੱਦ 'ਤੇ ਡੇਰਾ ਬਾਬਾ ਨਾਨਕ ਵਿਖੇ ਸੰਗਤ ਦੀ ਆਮਦ ਅਤੇ ਕਸਟਮ ਤੇ ਇਮੀਗੇ੍ਰਸ਼ਨ ਜਾਂਚ ਲਈ ਭਾਰਤ ਸਰਕਾਰ ਵਲੋਂ 'ਇੰਟਰਨੈਸ਼ਨਲ ਵਿਜ਼ਟਰ ਸੈਂਟਰ' ਅਟਾਰੀ ਸਰਹੱਦ ਦੀ ਤਰਜ਼ 'ਤੇ ਹੀ ਉਸਾਰਿਆ ਜਾ ਰਿਹਾ ਹੈ ਤਾਂ ਜੋ ਰੋਜ਼ਾਨਾ 10 ਹਜ਼ਾਰ ਸ਼ਰਧਾਲੂਆਂ ਦੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ-ਆਉਣ ਦਾ ਪ੍ਰਬੰਧ ਹੋ ਸਕੇ | ਕੇਂਦਰ ਦੇ ਸੜਕੀ ਆਵਾਜਾਈ ਵਿਭਾਗ ਵਲੋਂ ਹਿੰਦ-ਪਾਕਿ ਸਰਹੱਦ ਤੋਂ ਇਸ ਸੈਂਟਰ ਤੱਕ ਬਣਾਈ ਗਈ 4.2 ਕਿੱਲੋਮੀਟਰ ਸੜਕ ਦਾ ਕੰਮ ਵੀ ਤਕਰੀਬਨ ਪੂਰਾ ਕਰ ਲਿਆ ਗਿਆ ਹੈ | ਇਸ ਤੋਂ ਇਲਾਵਾ ਇਸ ਲਾਂਘੇ ਲਈ ਕੰਮ ਕਰਨ ਵਾਲੇ ਵੱਡੀ ਗਿਣਤੀ ਵਿਚ ਸੁਰੱਖਿਆ ਅਮਲੇ ਅਤੇ ਦਫ਼ਤਰੀ ਅਮਲੇ ਲਈ ਲੋੜੀਂਦੇ ਦਫ਼ਤਰ ਅਤੇ ਰਿਹਾਇਸ਼ੀ ਕੰਪਲੈਕਸ ਵੀ ਭਾਰਤ ਸਰਕਾਰ ਵਲੋਂ ਹੀ ਉਸਾਰੇ ਜਾ ਰਹੇ ਹਨ | ਕੇਂਦਰ ਸਰਕਾਰ ਵਲੋਂ ਉਸਾਰੀਆਂ ਜਾ ਰਹੀਆਂ ਸਾਰੀਆਂ ਇਮਾਰਤਾਂ ਦੇ ਉਦਘਾਟਨ ਲਈ ਪ੍ਰੋਗਰਾਮ ਵੀ ਕੇਂਦਰ ਸਰਕਾਰ ਵਲੋਂ ਹੀ ਕੀਤਾ ਜਾ ਰਿਹਾ ਹੈ, ਜਿਸ 'ਚ ਪੰਜਾਬ ਸਰਕਾਰ ਵਲੋਂ ਪੂਰੀ ਮਿਲਵਰਤਨ ਅਤੇ ਸ਼ਮੂਲੀਅਤ ਕੀਤੇ ਜਾਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ | ਕੇਂਦਰ ਦੇ ਗ੍ਰਹਿ ਸਕੱਤਰ ਅਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਕੁਝ ਦਿਨ ਪਹਿਲਾਂ ਹੀ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈ ਕੇ ਗਈ ਸੀ ਅਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਵੀ ਲਾਂਘੇ ਨਾਲ ਸਬੰਧਿਤ ਪ੍ਰਾਜੈਕਟਾਂ ਅਤੇ ਇਮਾਰਤਾਂ ਆਦਿ ਦਾ ਜਾਇਜ਼ਾ ਲਿਆ ਗਿਆ ਸੀ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਆਉਣ ਸਬੰਧੀ ਵਿਸਤਿ੍ਤ ਪ੍ਰੋਗਰਾਮ ਬਾਅਦ ਵਿਚ ਰਾਜ ਸਰਕਾਰ ਨੂੰ ਭੇਜਿਆ ਜਾਵੇਗਾ, ਜਦੋਂ ਕਿ ਅਨੁਮਾਨ ਹੈ ਕਿ ਪ੍ਰਧਾਨ ਮੰਤਰੀ ਪਠਾਨਕੋਟ ਜਾਂ ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਵਿਸ਼ੇਸ਼ ਹੈਲੀਕਾਪਟਰ ਰਾਹੀਂ ਡੇਰਾ ਬਾਬਾ ਨਾਨਕ ਜਾਣਗੇ | ਵਰਨਣਯੋਗ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਪਹਿਲਾ ਜਥਾ, ਜਿਸ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਜਾਣੀ ਹੈ ਕੀ 9 ਨਵੰਬਰ ਨੂੰ ਪਾਕਿਸਤਾਨ ਜਾ ਸਕੇਗਾ ਜਾਂ ਨਹੀਂ ਇਸ ਸਬੰਧੀ ਅਨਿਸ਼ਚਿਤਤਾ ਬਣੀ ਹੋਈ ਹੈ ਕਿਉਂਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਜਥੇ ਭੇਜਣ ਦਾ ਸਿਲਸਿਲਾ ਪਾਕਿਸਤਾਨ ਵਾਲੇ ਪਾਸਿਓਾ ਲਾਂਘਾ ਖੁੱਲ੍ਹਣ ਤੋਂ ਬਾਅਦ ਹੀ ਸੰਭਵ ਹੋ ਸਕੇਗਾ ਅਤੇ ਪਾਕਿਸਤਾਨ ਵਲੋਂ ਹੁਣ ਤੱਕ ਪਾਕਿਸਤਾਨ ਵਾਲੇ ਪਾਸੇ ਰੱਖੇ ਜਾਣ ਵਾਲੇ ਉਦਘਾਟਨੀ ਸਮਾਰੋਹ ਸਬੰਧੀ ਕੋਈ ਤਰੀਕ ਜਾਂ ਪ੍ਰੋਗਰਾਮ ਫ਼ਿਲਹਾਲ ਨਿਸਚਿਤ ਨਹੀਂ ਕੀਤਾ ਗਿਆ |