You are here

ਅੰਤਰਰਾਸ਼ਟਰੀ

200 ਏਕੜ 'ਚ ਉਸਾਰੀ ਜਾਵੇਗੀ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ-ਸਰਵਰ

ਲਾਹੌਰ 'ਚ 'ਬਾਬਾ ਗੁਰੂ ਨਾਨਕ ਤੇ ਉਨ੍ਹਾਂ ਦਾ ਯੁੱਗ' ਵਿਸ਼ੇ 'ਤੇ ਕੌਮਾਂਤਰੀ ਸਿੱਖ ਕਨਵੈਨਸ਼ਨ ਸ਼ੁਰੂ

ਲਾਹੌਰ,ਸਤੰਬਰ 2019 - ਪਾਕਿਸਤਾਨ ਦੀ ਧਾਰਮਿਕ ਸੈਰ-ਸਪਾਟਾ ਅਤੇ ਵਿਰਾਸਤੀ ਕਮੇਟੀ ਵਲੋਂ ਲਾਹੌਰ 'ਚ ਗਵਰਨਰ ਹਾਊਸ ਵਿਖੇ 'ਬਾਬਾ ਗੁਰੂ ਨਾਨਕ ਅਤੇ ਉਨ੍ਹਾਂ ਦਾ ਯੁੱਗ' ਤਿੰਨ ਰੋਜ਼ਾ ਕੌਮਾਂਤਰੀ ਸਿੱਖ ਕਨਵੈਨਸ਼ਨ ਦੀ ਅੱਜ ਕੀਤੀ ਸ਼ੁਰੂਆਤ ਮੌਕੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਤੱਕ ਦੇ ਇਤਿਹਾਸ 'ਚ ਪਹਿਲੀ ਵਾਰ ਗਵਰਨਰ ਹਾਊਸ 'ਚ ਕੌਮਾਂਤਰੀ ਸਿੱਖ ਕਨਵੈਨਸ਼ਨ ਤੇ ਗੁਰਬਾਣੀ ਕੀਰਤਨ ਹੋਇਆ ਹੈ | ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਨਨਕਾਣਾ ਸਾਹਿਬ 'ਚ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਜ਼ਿਲ੍ਹਾ ਨਾਰੋਵਾਲ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਲਾਂਘੇ 

ਦੀ ਉਸਾਰੀ ਦਾ 85 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦਾ ਕੰਮ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਵਿਦੇਸ਼ੀ ਸਿੱਖ ਸੰਸਥਾਵਾਂ ਵਲੋਂ ਪਾਕਿ ਸਰਕਾਰ ਪਾਸ ਅਪੀਲ ਕੀਤੀ ਗਈ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਚਲੀ ਗੁਰੂ ਸਾਹਿਬ ਨਾਲ ਸਬੰਧਿਤ 104 ਏਕੜ ਭੂਮੀ ਨੂੰ ਕਿਸੇ ਵੀ ਵਪਾਰਕ ਕਾਰਵਾਈ ਲਈ ਨਾ ਇਸਤੇਮਾਲ ਕੀਤਾ ਜਾਵੇ | ਜਿਸ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦਾ ਚੌਗਿਰਦਾ ਵਧਾ ਕੇ 42 ਏਕੜ ਕਰ ਦਿੱਤਾ ਗਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀ ਭੂਮੀ ਵੀ 26 ਏਕੜ ਤੋਂ ਵਧਾ ਕੇ 62 ਏਕੜ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੱਕ 'ਬਾਬਾ ਗੁਰੂ ਨਾਨਕ ਮਾਰਗ' ਲਿੰਕ ਰੋਡ ਬਣਾਈ ਜਾ ਰਹੀ ਹੈ, ਜਿਸ ਨਾਲ ਸਿੱਖ ਸ਼ਰਧਾਲੂਆਂ ਨੂੰ ਆਵਾਜਾਈ ਦੌਰਾਨ ਭੀੜ ਜਾਂ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਨ੍ਹਾਂ ਸ੍ਰੀ ਨਨਕਾਣਾ ਸਾਹਿਬ 'ਚ ਉਸਾਰੀ ਜਾਣ ਵਾਲੀ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਲਈ ਵਿਦੇਸ਼ੀ ਸਿੱਖਾਂ ਨੂੰ ਆਰਥਿਕ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਕਤ 60 ਏਕੜ 'ਚ ਉਸਾਰੀ ਜਾਣ ਵਾਲੀ ਯੂਨੀਵਰਸਿਟੀ ਹੁਣ 200 ਏਕੜ 'ਚ ਉਸਾਰੀ ਜਾਵੇਗੀ | ਜਿਸ 'ਚ ਦੁਨੀਆ ਭਰ ਤੋਂ ਹਰ ਮਜ਼ਹਬ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਸਕਣਗੇ | ਉਨ੍ਹਾਂ ਕਨਵੈੱਨਸ਼ਨ ਦੌਰਾਨ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸਵੀਕਾਰ ਕੀਤਾ ਕਿ ਪਾਕਿਸਤਾਨ 'ਚ ਜ਼ਿਆਦਾਤਰ ਇਤਿਹਾਸਕ ਗੁਰਦੁਆਰਿਆਂ ਤੇ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਭੂਮੀ ਮਾਫ਼ੀਆ ਦਾ ਕਬਜ਼ਾ ਕਾਇਮ ਹੈ | ਗਵਰਨਰ ਸਰਵਰ ਨੇ ਇਹ ਵੀ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੜ੍ਹਾ ਕੀਤਾ ਕਸ਼ਮੀਰ ਦਾ ਮਸਲਾ ਪਾਕਿ ਲਈ ਮਹੱਤਵਪੂਰਨ ਮਾਮਲਾ ਹੈ, ਇਸ ਦੇ ਬਾਵਜੂਦ ਕਰਤਾਰਪੁਰ ਲਾਂਘੇ ਦੀ ਉਸਾਰੀ ਜਾਰੀ ਰਹੇਗੀ ਤੇ ਇਮਰਾਨ ਖ਼ਾਨ ਲਾਂਘੇ ਦਾ ਉਦਘਾਟਨ ਕਰਨਗੇ |
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਵਿਸ਼ੇਸ਼ ਸੂਚਨਾ ਸਹਾਇਕ ਡਾ: ਫਿਰਦੌਸ ਆਸ਼ਕ ਅਵਾਣ ਨੇ ਕਸ਼ਮੀਰ ਮਾਮਲੇ ਨੂੰ ਲੈ ਕੇ ਭਾਰਤ ਵਿਰੋਧੀ ਬਿਆਨਬਾਜ਼ੀ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਮਾਮਲੇ 'ਚ ਪਾਕਿਸਤਾਨ ਇਕ ਕਦਮ ਵੀ ਪਿੱਛੇ ਨਹੀਂ ਹਟੇਗਾ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਵਿਸ਼ਵ ਭਰ ਦਾ ਸਿੱਖ ਭਾਈਚਾਰਾ ਕਸ਼ਮੀਰ ਦੇ ਮਾਮਲੇ 'ਚ ਪਾਕਿਸਤਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਟਾਕਰਾ ਕਰੇਗਾ | ਧਾਰਮਿਕ ਤੇ ਆਪਸੀ ਸਦਭਾਵਨਾ ਮਾਮਲਿਆਂ ਦੇ ਮੰਤਰੀ ਡਾ: ਨੂਰ-ਉਲ-ਹੱਕ-ਕਾਦਰੀ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਤਾਰੀਖ਼ੀ ਦੱਸਦਿਆਂ ਕਿਹਾ ਕਿ ਲਾਂਘੇ ਦਾ ਕੰਮ ਇਮਰਾਨ ਖ਼ਾਨ ਤੇ ਨਵਜੋਤ ਸਿੰਘ ਸਿੱਧੂ ਦੇ ਉੱਦਮਾਂ ਸਦਕਾ ਸੰਭਵ ਹੋ ਸਕਿਆ ਹੈ | ਜਿਸ ਕਾਰਨ ਵਿਸ਼ਵ ਭਰ ਦੇ ਸਿੱਖ ਤੇ ਪਾਕਿਸਤਾਨੀ ਨਾਗਰਿਕ ਸ: ਸਿੱਧੂ ਦਾ ਹਮੇਸ਼ਾ ਇਕ 'ਅਮਨ ਦੇ ਸਫ਼ੀਰ' ਵਜੋਂ ਸਤਿਕਾਰ ਕਰਦੇ ਰਹਿਣਗੇ | ਇਸ ਮੌਕੇ ਘੱਟ ਗਿਣਤੀ ਮੰਤਰੀ ਇਜਾਜ਼ ਆਲਮ, ਐਮ.ਪੀ.ਏ. ਤੇ ਸੰਸਦੀ ਸਕੱਤਰ ਮਹਿੰਦਰਪਾਲ ਸਿੰਘ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਗੋਪਾਲ ਸਿੰਘ ਚਾਵਲਾ, ਸਰਬਤ ਸਿੰਘ, ਵਿਕਾਸ ਸਿੰਘ, ਰਾਦੇਸ਼ ਸਿੰਘ ਟੋਨੀ, ਪੀ.ਆਰ.ਓ. ਪਵਨ ਸਿੰਘ ਅਰੋੜਾ, ਈ.ਟੀ.ਪੀ.ਬੀ. ਦੇ ਡਿਪਟੀ ਸਕੱਤਰ ਇਮਰਾਨ ਗੌਾਦਲ ਸਮੇਤ ਭਾਰਤ, ਕੈਨੇਡਾ, ਅਮਰੀਕਾ, ਫਰਾਂਸ, ਬਿ੍ਟੇਨ ਸਮੇਤ ਵੱਖ-ਵੱਖ ਮੁਲਕਾਂ ਤੋਂ ਕਨਵੈੱਨਸ਼ਨ 'ਚ ਹਿੱਸਾ ਲੈਣ ਲਈ ਪਹੁੰਚੇ 30 ਦੇ ਲਗਪਗ ਸਿੱਖ ਚਿੰਤਕ, ਲੇਖਕ ਤੇ ਵਿਦਵਾਨ ਹਾਜ਼ਰ ਸਨ |
ਕਨਵੈੱਨਸ਼ਨ ਦੀ ਸ਼ੁਰੂਆਤ ਅੱਜ ਸਵੇਰੇ ਪਵਿੱਤਰ ਕੁਰਾਨ ਦੇ ਉਪਦੇਸ਼ਾਂ ਨਾਲ ਕੀਤੀ ਗਈ | ਇਸ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਦੇ ਭਾਈ ਸੰਤੋਖ ਸਿੰਘ, ਭਾਈ ਅਮਰੀਕ ਸਿੰਘ, ਭਾਈ ਇੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਸਮਾਰੋਹ 'ਚ ਸਟੇਜ ਸਕੱਤਰ ਦੀ ਭੂਮਿਕਾ ਕਨਵੈੱਨਸ਼ਨ ਦੇ ਕੋਆਰਡੀਨੇਟਰ ਤੇ ਦਿਆਲ ਸਿੰਘ ਰਿਸਰਚ ਤੇ ਕਲਚਰਲ ਫੋਰਮ ਲਾਹੌਰ ਦੇ ਡਾਇਰੈਕਟਰ ਅਹਿਸਾਨ ਐੱਚ. ਨਦੀਮ ਵਲੋਂ ਨਿਭਾਈ ਗਈ | ਕਨਵੈੱਨਸ਼ਨ ਦੀ ਸ਼ੁਰੂਆਤ 'ਚ ਕਰਤਾਰਪੁਰ ਲਾਂਘੇ ਤੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਬਾਰੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਤਿਆਰ ਕੀਤੀ ਗਈ 30 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਪੇਸ਼ ਕੀਤੀ ਗਈ | ਇਸ ਉਪਰੰਤ ਤਿੰਨ ਸੈਸ਼ਨਾਂ 'ਚ 6 ਬੁਲਾਰਿਆਂ ਵਲੋਂ ਆਪਣੇ ਪਰਚੇ ਪੜ੍ਹੇ ਗਏ ਤੇ ਕ੍ਰਮਵਾਰ ਇਨ੍ਹਾਂ ਸੈਸ਼ਨਾਂ 'ਚ ਡਾ: ਨਾਦਰਾ ਸ਼ਾਹਬਾਜ਼, ਫ਼ਕੀਰ ਸੈਫੂਦੀਨ ਤੇ ਡਾ: ਮੁਜਾਹਿਦਾ ਭੱਟ ਬਤੌਰ ਸੈਸ਼ਨ ਸਕੱਤਰ ਰਹੇ | ਕੱਲ੍ਹ ਇਕ ਸਤੰਬਰ ਨੂੰ ਮਹਿਮਾਨਾਂ ਨੂੰ ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਉਣ ਉਪਰੰਤ ਲਾਹੌਰ ਦੇ ਫ਼ਕੀਰ ਖ਼ਾਨਾ ਮਿਊਜ਼ੀਅਮ 'ਚ ਵੀ ਲਿਜਾਇਆ ਜਾਵੇਗਾ | ਇਸ ਦੇ ਬਾਅਦ 2 ਸਤੰਬਰ ਨੂੰ ਦੇਸ਼-ਵਿਦੇਸ਼ ਤੋਂ ਲਾਹੌਰ ਪਹੁੰਚੇ ਸਿੱਖ ਵਿਦਵਾਨ ਗਵਰਨਰ ਹਾਊਸ 'ਚ ਸਿੱਖ ਵਿਰਸੇ ਨਾਲ ਸਬੰਧਿਤ ਪ੍ਰਦਰਸ਼ਨੀ ਵੇਖਣਗੇ ਅਤੇ ਲਾਹੌਰ ਕਿਲ੍ਹੇ ਦੀ ਸਿੱਖ ਗੈਲਰੀ ਦਾ ਵੀ ਦੌਰਾ ਕਰਨਗੇ |

1 ਸਤੰਬਰ 2019 , ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ Video

ਜਰਨਲਲਿਸਟ ਇਕਬਾਲ ਸਿੰਘ ਰਸੂਲਪੁਰ ਪ੍ਰਜੈਂਟਰ , ਪੜਚੋਲ ਜਰਨਲਲਿਸਟ ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ ਸਕੂਲ ਸਿੱਖਿਆ ਬੋਰਡ

ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਇਕ ਸਿੱਖ ਲੜਕੀ ਨੂੰ ਘਰੋਂ ਚੁੱਕ ਧੱਕੇ ਨਾਲ ਨਕਾਹ...! Breaking News Video

ਜਗਰਾਓਂ ਲਾਈਨਜ਼ ਕਲੱਬ ਵਲੋਂ ਖੂਨ ਦਾਨ ਕੈਂਪ...

ਖਾਲਸਾ ਪਰਿਵਾਰ ਵਲੋਂ ਪਹਿਲੇ ਪ੍ਰਕਾਸ ਪੁਰਬ ਦੀਆਂ ਵਧਾਈਆਂ....

ਮਾਸਟਰ ਟਰੇਨਰ ਬਲਰਾਮ ਸਿੰਘ ਲਈ ਦਰਦ ਭਰੇ ਹਾਲਾਤਾਂ ਵਿਚ ਅੰਤਿਮ ਅਰਦਾਸ....

ਪੰਜਾਬ ਸਰਕਾਰ ਦੇ ਸਮਾਰਟ ਸਕੂਲਾਂ ਦਾ ਉਪਰਲਾ....

Malaysian Sikh pipe band emerge champs at world championships

 

Glasglow , August 2019-( Giani Ravinderpal Singh)-

A Malaysian Sikh pipe band emerged category champion at the World Pipe Band Championship in Scotland.

The amazing feat at Glasglow capped months of diligent training and a single-minded push to display their very best at the pinnacle of competitive pipe band competition.

Sri Dasmesh Pipe Band were named champs of Grade 4B at the Worlds yesterday (17 Aug 2019). The band emerged tops for overall and drumming as well best parade.

This is the second time the Malaysian band took part in the world series organised by the Royal Scottish Pipe Band Association.

Up to 8,000 pipers and drummers from 195 bands converged at the Glasgow Green for the last two days (Aug 16-17).

The bands were from 13 countries: New Zealand, Australia, Canada, Austria, Switzerland, Eire, the US, Belgium, England, Spain, Malaysia, Northern Ireland and Scotland.

Sri Dasmesh – named after the tenth Guru of the Sikhs and the only Malaysian pipe band at the event – was formed in 1986 by Sukdev Singh, a commercial pilot and a director of an international school by the same name, with his brother Harvinder Singh.

The world championship winning band was led by pipe major Tirath Singh (22-year old), drum sergeant Tripert Singh (25) and mid-section head Sukhpreet Kaur (22). Tirath Singh and Tripert Singh, who also happen to be brothers, are both pilots with national carrier Malaysia Airlines.

Together, they led the band through 13 months of tireless practice. They met three times a week for two hours or more each session at the Sri Dasmesh International School in Kuala Lumpur.

Tirath said that this was the band’s gift to the country for Merdeka and hope that all Malaysians will hold their heads high in pride because Sri Dasmesh Pipe Band raised the Jalur Gemilang in Scotland and brought home the Silverware.

 

European football -Champions League draw 

European football -Champions League draw

Manchester, August 2019-(Amanjit Singh Khaira)-

Last year winner Liverpool will face Napoli, Salzburg and Genk in the Champions League group stage this season.

England Premier League champions Manchester City were drawn alongside Shakhtar Donetsk, Dinamo Zagreb and Atalanta.

Last year's runners-up Tottenham are in a group with five-time European Cup winners Bayern Munich, plus Olympiakos and Red Star Belgrade.

Chelsea must negotiate a group including 2019 semi-finalists Ajax, Valencia and Lille.

European heavyweights Paris St-Germain and Real Madrid were drawn together in Group A while former winners Barcelona, Borussia Dortmund and Inter Milan will all meet in Group F.

This year's group stage begins on Tuesday, 17 September while the final is on Saturday, 30 May at the Ataturk Stadium in Istanbul.

Group stage draw in full-

Group A

Paris St-Germain, Real Madrid, Club Bruges, Galatasaray.

Group B

Bayern Munich, Tottenham, Olympiakos, Red Star Belgrade.

Group C

 Manchester City, Shakhtar Donetsk, Dinamo Zagreb, Atalanta.

Group D

Juventus, Atletico Madrid, Bayer Leverkusen, Lokomotiv Moscow.

Group E

 Liverpool, Napoli, Salzburg, Genk.

Group F

Barcelona, Borussia Dortmund, Inter Milan, Slavia Prague.

Group G

Zenit St Petersburg, Benfica, Lyon, RB Leipzig.

Group H

Chelsea, Ajax, Valencia, Lille.

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੈਨਚੇਸ੍ਟਰ ਵਿਖੇ ਪਹਿਲੇ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ

ਮੈਨਚੇਸਟਰ ,ਅਗਸਤ 2019-(ਗਿਆਨੀ ਅਮਰੀਕ ਸਿੰਘ ਰਾਠੌਰ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੈਨਚੇਸ੍ਟਰ ਵਿਖੇ ਪਹਿਲੇ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ ਫੋਟੋ ਦੇ ਉਪਰ ਵੇਰੇ ਅਨੁਸਾਰ ।ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਹੁਮ ਹਮਾ ਕੇ ਪੁਹਚਣ ਲਈ ਬੇਨਤੀ।

UK MP Tanmanjeet Dhesi Reiterates To Indian Ministers Hardeep Puri and Som Parkash Long-standing Demand for Direct Amritsar-London Flights

New Delhi,August 2019 -(Jan Shakti News)- Civil Aviation Minister for India Hardeep Singh Puri MP and Commerce & Industry Minister Som Parkash MP were visited in New Delhi by UK Member of Parliament Tanmanjeet Singh Dhesi.  He appraised the ministers about the long-pending demand (from the large NRI diaspora and those within the Punjab) for direct flights between Amritsar and London.  The best way to initiate direct flights would be for the national carrier Air India to demonstrate leadership by initiating this route, before other international airlines too realise that it will be hugely beneficial for them and travellers.

 

Minister Som Parkash said “I certainly favour more direct flights, as that will boost commerce, trade and tourism within the Punjab and neighbouring states.  We listened intently to the details of the demand and my colleague Mr Puri assured MP Dhesi that he will try to ensure it happens at the earliest possible opportunity.” 

 

Civil Aviation Minister Puri said he will look into the matter with his officials to see what can be done.  He certainly wanted the “Guru ki nagri” (the Guru’s town) Amritsar to progress and become a stronger gateway for north India and beyond. 

 

MP Dhesi, whose own Slough constituency (close to Heathrow airport) has a lot of Punjabis residing, thanked both Ministers for their time and added, “Since being elected, I have been taking this legitimate demand of the diaspora community to Indian Ministers, because people (especially the elderly and those with young children) do not want the huge inconvenience of time delays, stopovers and changing aircrafts.  In addition to boosting trade, tourism and cultural ties between both nations, it will no doubt prove lucrative for operators, since Amritsar is visited by millions of worshippers/tourists each year and it is high time there was a direct link between the global centre of London and the spiritual centre of Amritsar.” 

 

Photo- Minister Hardeep Singh Puri, Minister Som Parkash, UK MP Tanmanjeet Singh Dhesi and Paramjit Singh Raipur (SGPC member, Adampur). 

 

 

 

 

 

ਅਮਰੀਕਾ ’ਚ ਭਾਰਤੀ ਪਰਵਾਸੀ ਦੀ ਭੁੱਖ ਹੜਤਾਲ ਜਬਰੀ ਤੁੜਵਾਈ

ਏਲ ਪਾਸੋ, ਅਗਸਤ 2019- ਬੰਦੀ ਕੇਂਦਰ ’ਚ ਪਰਵਾਸੀਆਂ ਦੀ ਭੁੱਖ ਹੜਤਾਲ ਜਬਰੀ ਤੁੜਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਟਾਰਨੀ ਲਿੰਡਾ ਕੋਰਚਾਡੋ ਨੇ ਦੱਸਿਆ ਕਿ ਵੀਰਵਾਰ ਨੂੰ ਭਾਰਤੀ ਨੂੰ ਵ੍ਹੀਲਚੇਅਰ ’ਤੇ ਲਿਆਂਦਾ ਗਿਆ ਜਿਸ ਦੇ ਨੱਕ ਰਾਹੀਂ ਸਰੀਰ ’ਚ ਟਿਊਬਾਂ ਪਈਆਂ ਹੋਈਆਂ ਸਨ। ਭਾਰਤੀ ਵਿਅਕਤੀ ਨੇ ਦੱਸਿਆ ਕਿ ਉਸ ਦੀ ਜਬਰੀ ਭੁੱਖ ਹੜਤਾਲ ਤੁੜਵਾਈ ਗਈ ਹੈ। ਅਮਰੀਕਾ ’ਚ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਦਾਖ਼ਲੇ ਕਾਰਨ ਪਰਵਾਸੀਆਂ ਨੂੰ ਫੜ ਕੇ ਸਰਹੱਦ ’ਤੇ ਬਣੇ ਬੰਦੀ ਕੇਂਦਰਾਂ ’ਚ ਡੱਕ ਦਿੱਤਾ ਜਾਂਦਾ ਹੈ। ਇਹ ਪਰਵਾਸੀ, ਅਮਰੀਕਾ ’ਚ ਦਾਖ਼ਲੇ ਲਈ ਭੁੱਖ ਹੜਤਾਲ ਸਮੇਤ ਹੋਰ ਕਈ ਕਦਮ ਉਠਾਉਂਦੇ ਰਹਿੰਦੇ ਹਨ। ਅਟਾਰਨੀ ਨੇ ਦੱਸਿਆ ਕਿ ਪਹਿਲਾਂ ਵੀ ਜਬਰੀ ਭੁੱਖ ਹੜਤਾਲ ਖੁਲ੍ਹਵਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। 35 ਵਰ੍ਹਿਆਂ ਦੇ ਭਾਰਤੀ ਪਰਵਾਸੀ ਨੇ ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਉਹ ਭਾਰਤ ਪਰਤਣ ਦੀ ਬਜਾਏ ਹਿਰਾਸਤ ’ਚ ਭੁੱਖੇ ਮਰ ਜਾਣਾ ਪਸੰਦ ਕਰੇਗਾ। ਨੌਜਵਾਨ ਨੇ ਕਿਹਾ ਕਿ ਸਿਆਸੀ ਸਰਗਰਮੀ ਕਰਕੇ ਉਸ ਦੀ ਜਾਨ ਨੂੰ ਮੁਲਕ ’ਚ ਖ਼ਤਰਾ ਹੈ। ਉਸ ਦੇ ਸਿਆਸਤ ਨਾਲ ਜੁੜੇ ਹੋਣ ਕਰਕੇ ਉਸ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ ਅਤੇ ਭੈਣ ’ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ। ਲਿੰਡਾ ਨੇ ਕਿਹਾ ਕਿ ਅਮਰੀਕਾ ਹੁਣ ਉਸ ’ਤੇ ਤਸੀਹੇ ਢਾਹ ਰਿਹਾ ਹੈ ਅਤੇ ਉਹ ਇਸ ਦੀ ਕੀਮਤ ਚੁਕਾ ਰਿਹਾ ਹੈ ਕਿਉਂਕਿ ਉਹ ਅਜੇ ਵੀ ਇਥੇ ਵਸਣਾ ਚਾਹੁੰਦਾ ਹੈ। 

ਸੰਸਦ 'ਚ ਕਿਸੇ ਨੇ ਵੀ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਨਹੀਂ ਮਾਰਿਆ-ਆਗੂ

ਨਵੀਂ ਦਿੱਲੀ, ਅਗਸਤ 2019 ( ਇਕਬਾਲ ਸਿੰਘ ਰਸੂਲਪੁਰ )- ਦੇਸ਼ ਦੀਆਂ 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਦੇ ਮਹਿਰੌਲੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਪਿਛਲੇ ਹਫ਼ਤੇ ਹੀ ਖ਼ਤਮ ਹੋਏ ਸੰਸਦ ਇਜਲਾਸ ਦੀ ਸਮੀਖਿਆ ਵੀ ਕੀਤੀ ਗਈ। ਕਿਸਾਨ ਆਗੂਆਂ ਨੇ ਇਸ ਗੱਲ 'ਤੇ ਗਿਲਾ ਜ਼ਾਹਿਰ ਕੀਤਾ ਕਿ ਕਿਸਾਨ ਸੰਕਟ 'ਤੇ ਨਾ ਤਾਂ ਕਿਸੇ ਸੱਤਾਧਾਰੀ ਪਾਰਟੀਆਂ ਨਾਲ ਜੁੜੇ ਸੰਸਦ ਮੈਂਬਰਾਂ ਨੇ ਆਵਾਜ਼ ਬੁਲੰਦ ਕੀਤੀ ਤੇ ਨਾ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ, ਜੋ ਕਿ ਦੇਸ਼ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ। ਇਸ ਲਈ ਮੀਟਿੰਗ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ 2 ਅਕਤੂਬਰ ਨੂੰ ਭਾਰਤ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਸਮਾਧੀ ਰਾਜਘਾਟ ਦਿੱਲੀ ਵਿਖੇ ਕਿਸਾਨਾਂ ਦੀ ਇਕ ਵੱਡੀ ਕੌਮੀ ਕਿਸਾਨ ਪੰਚਾਇਤ ਕਰਕੇ ਦੇਸ਼ ਦੇ ਕਿਸਾਨ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ, ਤਾਂ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਚੌਰਾਹੇ ਭਾਂਡਾ ਭੰਨਿਆ ਜਾਵੇ। ਇਸ ਉੱਚ ਪੱਧਰੀ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਦੇਸ਼ ਦੇ ਕਿਸਾਨਾਂ ਕੋਲ ਹੁਣ ਸਿਰਫ਼ ਅੰਦੋਲਨ ਦਾ ਹੀ ਰਸਤਾ ਰਹਿ ਗਿਆ ਹੈ। ਇਸ ਮੀਟਿੰਗ 'ਚ ਵੀ.ਐਨ. ਸਿੰਘ, ਯੂ.ਪੀ., ਲਾਲ ਬਹਾਦਰ ਸ਼ਾਸਤਰੀ ਦੇ ਦੋਹਤੇ ਸੰਜੇ ਨਾਥ, ਘਨੱਈਆ ਲਾਲ, ਨੀਲਾ ਧਾਰ ਰਾਜਪੂਤ, ਵਰਿੰਦਰ ਰਾਏ, ਆਰ.ਵੀ. ਗਿਰੀ, ਰਘੂਨਾਥ ਪਾਟਿਲ, ਦਸ਼ਰਥ ਰੈਡੀ, ਸ਼ਮਸ਼ੇਰ ਦਹੀਆ ਸਮੇਤ ਵੱਖ-ਵੱਖ ਸੂਬਿਆਂ ਦੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ।

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਗਲਾਸਗੋ ਗੁਰਦੁਆਰਾ ਸਾਹਿਬ ਮੱਥਾ ਟੇਕਿਆ

ਸੰਗਤਾਂ ਨਾਲ ਦੁਨੀਆ ਵਿੱਚ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਵਾਰੇ ਵਿਚਾਰ ਕੀਤਾ

ਗਲਾਸਗੋ, ਅਗਸਤ 2019( ਗਿਆਨੀ ਅਮਰੀਕ ਸਿੰਘ ਰਾਠੌਰ)- ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਦੇ ਸ਼ਹਿਰ ਲਗਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਮੌਕੇ ਉਨ੍ਹਾਂ ਸਿੱਖ ਆਗੂਆਂ ਨਾਲ ਵੱਖ ਵੱਖ ਮੁਦਿਆਂ 'ਤੇ ਵਿਚਾਰਾਂ ਕੀਤੀਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਰਨਦੀਪ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਇੰਨ ਸਕਾਟਲੈਂਡ ਸਮੇਤ ਕਈ ਸੰਸਥਾਵਾਂ ਦੇ ਆਗੂਆਂ ਨੇ ਇਸ ਮੌਕੇ ਨਿਕੋਲਾ ਸਟਰਜਨ ਦਾ ਸਵਾਗਤ ਕੀਤਾ ਅਤੇ ਇਸ ਮੌਕੇ ਸਿੱਖ ਮਨੁੱਖੀ ਅਧਿਕਾਰਾਂ, ਕਸ਼ਮੀਰ ਦੀ ਤਾਜ਼ਾ ਸਥਿਤੀ, ਯੂ.ਕੇ. ਦੇ ਸਿਹਤ ਵਿਭਾਗ, ਬ੍ਰੈਗਜ਼ਿਟ ਤੋਂ ਇਲਾਵਾ ਯੂ.ਕੇ. 'ਚ ਪੰਜਾਬੀ ਭਾਸ਼ਾ ਦੇ ਮਸਲਿਆਂ 'ਤੇ ਵਿਚਾਰਾਂ ਕੀਤੀਆਂ | ਉਨ੍ਹਾਂ ਇਸ ਮੌਕੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਗੁਰੂ ਘਰ ਵਲੋਂ ਫਸਟ ਮਨਿਸਟਰ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਭਰਪੂਰ ਕਿਤਾਬਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਲੁਭਾਇਆ ਸਿੰਘ ਮਹਿਮੀ, ਜਨਰਲ ਸਕੱਤਰ ਦਲਜੀਤ ਸਿੰਘ ਦਿਲਬਰ, ਚਰਨਦੀਪ ਸਿੰਘ, ਜਸਪ੍ਰੀਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ | 

ਇੰਗਲੈਂਡ 'ਚ ਕਪਿਲ ਦੇਵ ਦੀ ਕਿਤਾਬ 'ਦਾ ਸਿੱਖ' ਲੋਕ ਅਰਪਣ

ਲੰਡਨ, ਅਗਸਤ 2019 ( ਗਿਆਨੀ ਅਮਰੀਕ ਸਿੰਘ ਰਾਠੌਰ )- ਭਾਰਤੀ ਕਿ੍ਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵਲੋਂ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਰਮ ਬਾਰੇ ਵੱਡ ਆਕਾਰੀ ਇਤਿਹਾਸਕ ਕਿਤਾਬ 'ਦਾ ਸਿੱਖ' ਅੱਜ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਲੰਡਨ ਰੁਚੀ ਘਣਸ਼ਿਆਮ ਵਲੋਂ ਰਿਲੀਜ਼ ਕੀਤੀ ਗਈ । ਬਿ੍ਟਿਸ਼ ਸਿੱਖ ਐਸੋਸੀਏਸ਼ਨ ਵਲੋਂ ਅਮਰਜੀਤ ਸਿੰਘ ਦਾਸਨ ਨੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਦਾ ਸਵਾਗਤ ਕੀਤਾ ਅਤੇ ਮਿਸਜ਼ ਵੋਹਰਾ ਨੇ ਕਪਿਲ ਦੇਵ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ । ਇਸ ਮੌਕੇ ਬੋਲਦਿਆਂ ਹਾਈ ਕਮਿਸ਼ਨਰ ਘਣਸ਼ਿਆਮ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕਪਿਲ ਦੇਵ ਨੇ ਇਸ ਮਹਾਨ ਕਾਰਜ ਦੀ ਸੇਵਾ ਕੀਤੀ ਹੈ । ਸਿੱਖ ਗੁਰੂਆਂ ਦਾ ਸੁਨੇਹਾ ਵਿਸ਼ਵ ਨੂੰ ਦੇਣ ਦਾ ਸੁਨਹਿਰੀ ਮੌਕਾ ਹੈ । ਡਾ: ਰੰਮੀ ਰੇਂਜ਼ਰ ਤੇ ਟੋਨੀ ਵੋਹਰਾ ਨੇ ਕਪਿਲ ਦੇਵ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਕਪਿਲ ਦੇਵ ਨੇ ਕਿਹਾ ਕਿ ਇਸ ਕਿਤਾਬ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ 5 ਸਾਲ ਦਾ ਸਮਾਂ ਲੱਗਾ ਅਤੇ ਹੁਣ ਇਹ ਕਿਤਾਬ ਸਭ ਦੀ ਹੈ । ਇਸ ਨੂੰ ਸਿੱਖਾਂ ਦੇ ਨਾਲ-ਨਾਲ ਗੈਰ ਸਿੱਖਾਂ ਤੱਕ ਪਹੁੰਚਾਉਣਾ ਚਾਹੀਦਾ ਹੈ । ਇਸ ਮੌਕੇ ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਕਿ੍ਕਟਰ ਮੌਾਟੀ ਪਨੇਸਰ, ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਗੁਰਮੀਤ ਕੌਰ ਮਾਨ, ਬਲਜੀਤ ਸਿੰਘ ਮੱਲ੍ਹੀ, ਟੋਨੀ ਲਿੱਟ, ਇੰਦਰ ਸਿੰਘ ਜੰਮੂ, ਚਰਨਕੰਵਲ ਸਿੰਘ ਸੇਖੋਂ, ਹਰਪ੍ਰੀਤ ਸਿੰਘ ਭਕਨਾ, ਜਸਪਾਲ ਸਿੰਘ ਭੋਗਲ, ਕੌਾਸਲਰ ਗੁਰਜੀਤ ਕੌਰ ਬੈਂਸ, ਵਰਿੰਦਰ ਸਿੰਘ ਹੁੰਦਲ ਆਦਿ ਹਾਜ਼ਰ ਸਨ । ਜਸਵੀਰ ਸਿੰਘ ਵੋਹਰਾ ਨੇ ਗੀਤ-ਸੰਗੀਤ ਨਾਲ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ ।

ਕ੍ਰਿਸ ਗੇਲ ਨੇ 300ਵਾਂ ਇੱਕ ਰੋਜ਼ਾ ਮੈਚ ਖੇਡ ਕੇ ਲਾਰਾ ਦਾ ਰਿਕਾਰਡ ਤੋੜਿਆ

ਪੋਰਟ ਆਫ ਸਪੇਨ,ਅਗਸਤ 2019- ਕ੍ਰਿਸ ਗੇਲ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਉਤਰਨ ਦੇ ਨਾਲ ਹੀ 300 ਇੱਕ ਰੋਜ਼ਾ ਖੇਡਣ ਵਾਲਾ ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ ਬਣ ਗਿਆ। ਭਾਰਤ ਖ਼ਿਲਾਫ਼ ਹੀ ਸਤੰਬਰ 1999 ਵਿੱਚ ਟੋਰਾਂਟੋ ਵਿੱਚ ਆਪਣੇ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੇਲ ਨੇ ਮਹਾਨ ਖਿਡਾਰੀ ਬਰਾਇਨ ਲਾਰਾ ਦਾ ਰਿਕਾਰਡ ਤੋੜਿਆ, ਜਿਸ ਨੇ 1990 ਤੋਂ 2007 ਦੌਰਾਨ 299 ਇੱਕ ਰੋਜ਼ਾ ਮੈਚ ਖੇਡੇ ਸਨ। ਗੇਲ ਨੇ ਕਿਹਾ, ‘‘ਇਹ ਬਹੁਤ ਵੱਡੀ ਉਪਲਬਧੀ ਹੈ। ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਕਦੇ ਇਸ ਮੁਕਾਮ ’ਤੇ ਪਹੁੰਚਾਂਗਾ। ਮੈਂ ਰੱਬ ਦਾ ਸ਼ੁਕਰੀਆ ਕਰਦਾ ਹਾਂ ਕਿ ਮੈਂ ਆਪਣਾ 300ਵਾਂ ਮੈਚ ਖੇਡ ਰਿਹਾ ਹਾਂ।’’ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਇਸ ਨੂੰ ਵਿਲੱਖਣ ਪ੍ਰਾਪਤੀ ਦੱਸਿਆ। ਉਸ ਨੇ ਕਿਹਾ, ‘‘300 ਮੈਚ ਕਾਫ਼ੀ ਜ਼ਿਆਦਾ ਮੈਚ ਹੁੰਦੇ ਹਨ। ਸਾਡੇ ਡਰੈਸਿੰਗ ਰੂਮ ਵਿੱਚ ਮੌਜੂਦਾ ਖਿਡਾਰੀ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ।’’ ਗੇਲ ਇੱਕ ਰੋਜ਼ਾ ਮੈਚਾਂ ਦਾ ਤੀਹਰਾ ਸੈਂਕੜਾ ਪੂਰਾ ਕਰਨ ਵਾਲਾ ਦੁਨੀਆਂ ਦਾ 21ਵਾਂ ਬੱਲੇਬਾਜ਼ ਬਣ ਗਿਆ ਹੈ। ਭਾਰਤ ਦਾ ਸਚਿਨ ਤੇਂਦੁਲਕਰ 463 ਮੈਚ ਨਾਲ ਸ਼ਿਖਰ ’ਤੇ ਹੈ। ਭਾਰਤ ਦਾ ਮੁਹੰਮਦ ਅਜ਼ਹਰੂਦੀਨ 1998 ਵਿੱਚ 300 ਇੱਕ ਰੋਜ਼ਾ ਖੇਡਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ ਬਣਿਆ ਸੀ। ਭਾਰਤ ਦੇ ਕੁੱਲ ਛੇ ਖਿਡਾਰੀਆਂ ਨੇ, ਜਦਕਿ ਸ੍ਰੀਲੰਕਾ ਦੇ ਸਭ ਤੋਂ ਵੱਧ ਸੱਤ ਖਿਡਾਰੀਆਂ ਨੇ 300 ਜਾਂ ਇਸ ਤੋਂ ਵੱਧ ਇੱਕ ਰੋਜ਼ਾ ਖੇਡੇ ਹਨ। ਪਾਕਿਸਤਾਨ ਦੇ ਤਿੰਨ ਅਤੇ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਦੋ-ਦੋ ਖਿਡਾਰੀ ਇਸ ਮੁਕਾਮ ’ਤੇ ਪਹੁੰਚੇ ਹਨ। ਨਿਊਜ਼ੀਲੈਂਡ ਅਤੇ ਇੰਗਲੈਂਡ ਦਾ ਕੋਈ ਵੀ ਖਿਡਾਰੀ ਹਾਲੇ ਤੱਕ 300 ਇੱਕ ਰੋਜ਼ਾ ਨਹੀਂ ਖੇਡ ਸਕਿਆ।

ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦਾ ਰਿਕਾਰਡ ਤੋੜਿਆ

ਪੋਰਟ ਆਫ ਸਪੇਨ, ਅਗਸਤ 2019- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਪਾਕਿਸਤਾਨ ਦੇ ਖਿਡਾਰੀ ਜਾਵੇਦ ਮੀਆਂਦਾਦ ਦਾ 26 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਉਹ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਕੋਹਲੀ ਲੜੀ ਦੇ ਦੂਜੇ ਇੱਕ ਰੋਜ਼ਾ ਤੋਂ ਪਹਿਲਾਂ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦੀਆਂ ਬਣਾਈਆਂ 1930 ਦੌੜਾਂ ਤੋਂ ਸਿਰਫ਼ 19 ਦੌੜਾਂ ਦੂਰ ਸੀ।
ਉਸ ਨੇ ਜੇਸਨ ਹੋਲਡਰ ਵੱਲੋਂ ਸੁੱਟੇ ਗਏ ਪਾਰੀ ਦੇ ਪੰਜਵੇਂ ਓਵਰ ਵਿੱਚ ਇੱਕ ਦੌੜ ਲੈ ਕੇ ਇਸ ਰਿਕਾਰਡ ਨੂੰ ਆਪਣੇ ਨਾਮ ਕੀਤਾ। ਮੀਆਂਦਾਦ ਨੇ ਵੈਸਟ ਇੰਡੀਜ਼ ਖ਼ਿਲਾਫ਼ 64 ਪਾਰੀਆਂ ਵਿੱਚ 1930 ਦੌੜਾਂ ਬਣਾਈਆਂ ਹਨ, ਜਦਕਿ ਕੋਹਲੀ ਨੇ ਸਿਰਫ਼ 34 ਪਾਰੀਆਂ ਵਿੱਚ ਉਸ ਨੂੰ ਪਛਾੜ ਦਿੱਤਾ। ਕੋਹਲੀ ਨੇ ਅੱਜ 125 ਗੇਂਦਾਂ ਵਿੱਚ 14 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 120 ਦੌੜਾਂ ਬਣਾਈਆਂ।
ਮੀਆਂਦਾਦ ਨੇ ਕੈਰੇਬਿਆਈ ਟੀਮ ਖ਼ਿਲਾਫ਼ 64 ਪਾਰੀਆਂ ਵਿੱਚ ਇੱਕ ਸੈਂਕੜਾ ਅਤੇ 12 ਨੀਮ ਸੈਂਕੜਿਆਂ ਦੀ ਮਦਦ ਨਾਲ 1930 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਔਸਤ 33.85 ਦਾ ਰਿਹਾ, ਜਦਕਿ ਕੋਹਲੀ ਨੇ ਇਸ ਟੀਮ ਖ਼ਿਲਾਫ਼ ਰਿਕਾਰਡ ਸੱਤ ਸੈਂਕੜੇ ਅਤੇ 11 ਨੀਮ ਸੈਂਕੜਿਆਂ ਦੀ ਮਦਦ ਨਾਲ 72 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਇਸ ਸੂਚੀ ਵਿੱਚ ਆਸਟਰੇਲੀਆ ਦਾ ਸਾਬਕਾ ਸਲਾਮੀ ਬੱਲੇਬਾਜ਼ ਮਾਰਕ ਵਾਅ 47 ਮੈਚਾਂ ਵਿੱਚ 1708 ਦੌੜਾਂ ਨਾਲ ਤੀਜੇ ਸਥਾਨ ’ਤੇ ਹੈ। ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਆਪਣੀ ਪਹਿਲੀ ਪਾਰੀ ਜੋਹਾਨੈੱਸਬਰਗ ਵਿੱਚ 2009 ਚੈਂਪੀਅਨਸ਼ਿਪ ਟਰਾਫੀ ਵਿੱਚ ਖੇਡੀ ਸੀ, ਜਿਸ ਵਿੱਚ ਉਸ ਨੇ 79 ਦੌੜਾਂ ਬਣਾਈਆਂ ਸਨ। ਇਸ ਟੀਮ ਖ਼ਿਲਾਫ਼ ਉਸ ਨੇ ਪਹਿਲੀ ਸੈਂਕੜੇ ਵਾਲੀ ਪਾਰੀ 2011 ਵਿੱਚ ਵਿਸ਼ਾਖਾਪਟਨਮ ਵਿੱਚ ਖੇਡੀ ਸੀ। ਵੈਸਟ ਇੰਡੀਜ਼ ਦੇ ਖ਼ਿਲਾਫ਼ ਕੋਹਲੀ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਜੁਲਾਈ 2017 ਤੋਂ ਅਕਤੂਬਰ 2018 ਦੌਰਾਨ ਲਗਾਤਾਰ ਚਾਰ ਸੈਂਕੜੇ ਮਾਰੇ।

ਕਸ਼ਮੀਰ ਦੇ ਮੁੱਦੇ ’ਤੇ ਚੀਨ ਵੱਲੋਂ ਪਾਕਿ ਦਾ ਸਮਰਥਨ

ਪੇਈਚਿੰਗ, ਅਗਸਤ 2019- ਚੀਨ ਨੇ ਪਾਕਿਸਤਾਨ ਦਾ ਸਾਥ ਦੇਣ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਐਲਾਨ ਕੀਤਾ ਕਿ ਉਹ ਭਾਰਤ ਵੱਲੋਂ ਧਾਰਾ 370 ਨੂੰ ਖ਼ਤਮ ਕਰਨ (ਜੋ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਹੈ) ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਉਠਾਉਣ ਦੇ ਇਸਲਾਮਾਬਾਦ ਦੇ ਫੈਸਲਾ ਦਾ ਸਮਰਥਨ ਕਰਦਾ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਚੀਨੀ ਹਮਰੁਤਰਬਾ ਵਾਂਗ ਯੀ ਨਾਲ ਸ਼ੁੱਕਰਵਾਰ ਨੂੰ ਕੀਤੀ ਮੀਟਿੰਗ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੇਈਚਿੰਗ ਕਸ਼ਮੀਰ ਵਿੱਚ ਪੈਦਾ ਮੌਜੂਦਾ ਤਣਾਅ ਤੋਂ ਬਹੁਤ ਚਿੰਤਤ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਜੋ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਖੋਹਣ ਦੇ ਮੁੱਦੇ ’ਤੇ ਚਰਚਾ ਲਈ ਸ਼ੁੱਕਰਵਾਰ ਨੂੰ ਚੀਨ ਪੁੱਜੇ ਸਨ ਨੇ ਪੇਈਚਿੰਗ ਨੂੰ ਆਪਣੀਆਂ ਚਿੰਤਾਵਾਂ ਅਤੇ ਇਤਰਾਜ਼ਾਂ ਤੋਂ ਜਾਣੂ ਕਰਾਇਆ ਸੀ। ਵਾਂਗ ਦੇ ਹਵਾਲੇ ਨਾਲ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ,‘‘ ਕਸ਼ਮੀਰ ਦਾ ਮੁੱਦਾ ਬਸਤੀਵਾਦੀ ਸਮੇਂ ਤੋਂ ਚਲਾ ਆ ਰਿਹਾ ਹੈ। ਇਸ ਨੂੰ ਸੰਯੁਕਤ ਰਾਸ਼ਟਰ ਚਾਟਰ ਤਹਿਤ ਸੰਯੁਕਤ ਰਾਸ਼ਟਰ ਕੌਂਸਲ ਦੇ ਮਤਿਆਂ ਅਤੇ ਦੁਵੱਲੇ ਸਮਝੌਤਿਆਂ ਅਨੁਸਾਰ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਇਕਤਰਫ਼ਾ ਕਾਰਵਾਈ ਨਾਲ ਹਾਲਾਤ ਹੋਰ ਉਲਝ ਜਾਣਗੇ। ਟਵਿੱਟਰ ’ਤੇ ਲੜੀਵਾਰ ਪੋਸਟ ਸ਼ੇਅਰ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ ਕਿ ਉਹ ਛੋਟੇ ਜਿਹੇ ਨੋਟਿਸ ’ਤੇ ਮੁਲਾਕਾਤ ਕਰਨ ਲਈ ਚੀਨੀ ਵਿਦੇਸ਼ ਮੰਤਰੀ ਦਾ ਧੰਨਵਾਦ ਕਰਦੇ ਹਨ। ਰੂੁਸ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਦਾ ਪੱਖ ਪੂਰਿਆ ਮਾਸਕੋ, ਅਗਸਤ 2019- ਰੂਸ ਨੇ ਜੰਮੂ ਅਤੇ ਕਸ਼ਮੀਰ ਦਾ ਦਰਜਾ ਬਦਲਣ ਦੇ ਫ਼ੈਸਲੇ ’ਤੇ ਭਾਰਤ ਦੀ ਹਮਾਇਤ ਕਰਦਿਆਂ ਇਸ ਨੂੰ ਭਾਰਤੀ ਸੰਵਿਧਾਨ ਅਨੁਸਾਰ ਸਹੀ ਕਰਾਰ ਦਿੰਦਿਆਂ ਆਸ ਪ੍ਰਗਟਾਈ ਕਿ ਭਾਰਤ ਅਤੇ ਪਾਕਿਸਤਾਨ ਇਸ ਵਿਵਾਦ ਦਾ ਹੱਲ ਸ਼ਿਮਲਾ ਸਮਝੌਤੇ ਤੇ ਲਾਹੌਰ ਐਲਾਨਨਾਮੇ ਦੇ ਆਧਾਰ ’ਤੇ ਕੱਢ ਸਕਦੇ ਹਨ। ਰੂਸ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਸਕੋ ਆਸ ਕਰਦਾ ਹੈ ਕਿ ਦਿੱਲੀ ਵੱਲੋਂ ਜੰਮੂ ਅਤੇ ਕਸ਼ਮੀਰ ਰਾਜ ਦਾ ਵਿਸ਼ੇਸ਼ ਦਰਜਾ ਬਦਲੇ ਜਾਣ ਦੇ ਫ਼ੈਸਲੇ ’ਤੇ ਭਾਰਤ ਅਤੇ ਪਾਕਿਸਤਾਨ ਖਿੱਤੇ ਵਿੱਚ ਸਥਿਤੀ ਨੂੰ ਉਤੇਜਿਤ ਨਹੀਂ ਹੋਣ ਦੇਣਗੇ। ਮੰਤਰਾਲੇ ਵੱਲੋਂ ਕਿਹਾ ਗਿਆ ਕਿ ਉਹ ਆਸ ਕਰਦੇ ਹਨ ਕਿ ਇਸ ਫ਼ੈਸਲੇ ਦੇ ਨਤੀਜੇ ਵਜੋਂ ਦੋਵੇਂ ਧਿਰਾਂ ਸਬੰਧਿਤ ਖਿੱਤੇ ਵਿੱਚ ਸਥਿਤੀ ਨੂੰ ਭੜਕਣ ਨਹੀਂ ਦੇਣਗੀਆਂ। ਉਨ੍ਹਾਂ ਕਿਹਾ ਕਿ ਰੂਸ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਸੁਧਾਰਨ ਦਾ ਸਮਰਥਕ ਹੈ। ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਫ਼ੈਸਲੇ ਦੀ ਹਮਾਇਤ ਹਿਊਸਟਨ, ਅਗਸਤ 2019- ਭਾਰਤੀ ਅਮਰੀਕੀ ਭਾਈਚਾਰੇ ਨੇ ਜੰਮੂ ਅਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਕੇ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਭਾਰਤ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ। ਫ਼ੈਸਲੇ ਦੀ ਹਮਾਇਤ ਵਿੱਚ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਸ਼ਨਿਚਰਵਾਰ ਨੂੰ ਹਿਊਸਟਨ ਚੈਪਟਰ ਆਫ ਫਰੈਂਡਜ਼ ਆਫ਼ ਇੰਡੀਆ ਸੁਸਾਇਟੀ (ਐੱਫ਼ਆਈਐੱਸਆਈ) ਅਤੇ ਹਿਊਸਟਨ ਚੈਪਟਰ ਆਫ਼ ਗਲੋਬਲ ਕਸ਼ਮੀਰੀ ਪੰਡਿਤ ਡਾਇਸਪੋਰਾ (ਜੀਕੇਪੀਡੀ) ਦੀ ਅਗਵਾਈ ਹੇਠ ਇਕੱਠੇ ਹੋਏ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਭਾਰਤ, ਭਾਰਤੀ ਸੰਵਿਧਾਨ ਅਤੇ ਧਰਮ ਨਿਰਪੱਖਤਾ ਦੇ ਹੱਕ ਵਿੱਚ ਨਾਅਰੇ ਲਗਾਏ। ਲੋਕਾਂ ਨੇ ਬੈਨਰਾਂ ਰਾਹੀਂ ਧਾਰਾ 370 ਖ਼ਤਮ ਕਰਨ ਦੀ ਹਮਾਇਤ ਅਤੇ ਪਾਕਿਸਤਾਨ ਨੂੰ ਅਤਿਵਾਦ ਨੂੰ ਸ਼ਹਿ ਨਾ ਦੇਣ ਅਤੇ ਉਨ੍ਹਾਂ ਨੂੰ ਸ਼ਾਂਤੀ ਨਾਲ ਜਿਉਣ ਦੇਣ ਦੀ ਅਪੀਲ ਕੀਤੀ। ਇਸ ਇਕੱਠ ਨੇ ਇਸਲਾਮਿਕ ਸੁਸਾਇਟੀ ਆਫ਼ ਗਰੇਟਰ ਹਿਊਸਟਨ ਵੱਲੋਂ ਪਾਕਿਸਤਾਨ ਦੇ ਹੱਕ ’ਚ ਕੀਤਾ ਮਾਰਚ ਵੀ ਅਸਫ਼ਲ ਕਰ ਦਿੱਤਾ। ਪਰਵਾਸੀ ਮਜ਼ਦੂਰਾਂ ਨੇ ਕਸ਼ਮੀਰ ਤੋਂ ਪਾਸਾ ਵੱਟਿਆ ਜੰਮੂ, ਅਗਸਤ 2019- ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚ ਧਾਰਾ 370 ਤੇ 35 ਏ ਨੂੰ ਖ਼ਤਮ ਕਰਨ ਨਾਲ ਇੱਥੇ ਹਾਲਾਤ ਬਦਲ ਗਏ ਹਨ। ਇਹ ਧਾਰਾ ਗ਼ੈਰ-ਕਸ਼ਮੀਰੀ ਲੋਕਾਂ ਨੂੰ ਜੰਮੂ ਕਸ਼ਮੀਰ ਦੇ ਪੱਕੇ ਬਾਸ਼ਿੰਦੇ ਬਣਨ ਅਤੇ ਇੱਥੇ ਜ਼ਮੀਨ ਖ਼ਰੀਦਣ ’ਤੇ ਰੋਕ ਲਾਉਂਦੀ ਸੀ। ਇਸ ਧਾਰਾ ਤਹਿਤ ਜੋ ਕਸ਼ਮੀਰੀ ਔਰਤ ਕਿਸੇ ਗ਼ੈਰ-ਕਸ਼ਮੀਰੀ ਨਾਲ ਵਿਆਹ ਕਰਵਾ ਲੈਂਦੀ ਸੀ, ਉਹ ਜਾਇਦਾਦ ਦਾ ਹੱਕ ਗੁਆ ਬੈਠਦੀ ਸੀ। ਇਸ ਧਾਰਾ ਨੂੰ ਖ਼ਤਮ ਕਰਨ ਨਾਲ ਹੁਣ ਇਹ ਅਫ਼ਵਾਹ ਚੱਲ ਰਹੀ ਹੈ ਕਿ ਇੱਥੇ ਦੂਜੇ ਸੂਬਿਆਂ ਤੋਂ ਮਜ਼ਦੂਰੀ ਕਰਨ ਵਾਲੇ ਸਥਾਨਕ ਵਾਸੀਆਂ ਨੂੰ ਕਥਿਤ ਤੌਰ ’ਤੇ ਬਾਹਰ ਕਰ ਦੇਣਗੇ। ਇਸੇ ਦੌਰਾਨ ਗ਼ੈਰ-ਕਸ਼ਮੀਰੀ ਨਾਲ ਵਿਆਹ ਕਰਵਾ ਕੇ ਜਾਇਦਾਦ ਦਾ ਹੱਕ ਗੁਆਉਣ ਵਾਲੀਆਂ ਔਰਤਾਂ ਹੁਣ ਇੱਥੇ ਵਾਪਸ ਪਰਤ ਕੇ ਘਰ ਖ਼ਰੀਦਣ ਦੇ ਸੁਪਨੇ ਦੇਖਣ ਲੱਗੀਆਂ ਹਨ। ਮੌਜੂਦਾ ਹਾਲਾਤ ਕਾਰਨ ਹੋਰ ਸੂਬਿਆਂ ਤੋਂ ਆਏ ਲੋਕ ਕਸ਼ਮੀਰ ਛੱਡ ਕੇ ਜਾ ਰਹੇ ਹਨ।

ਧਾਰਾ 370- ਮੈਗਸੇਸੇ ਐਵਾਰਡ ਜੇਤੂ ਸੰਦੀਪ ਪਾਂਡੇ ਘਰ ’ਚ ਨਜ਼ਰਬੰਦ

ਲਖ਼ਨਊ,  ਅਗਸਤ 2019- ਜੰਮੂ ਕਸ਼ਮੀਰ ’ਚ ਧਾਰਾ 370 ਖ਼ਤਮ ਕਰਨ ਦੇ ਵਿਰੋਧ ’ਚ ਧਰਨਾ ਦੇਣ ਦਾ ਐਲਾਨ ਕਰਨ ਵਾਲੇ ਸਮਾਜਿਕ ਕਾਰਕੁਨ ਤੇ ਮੈਗਸੇਸੇ ਐਵਾਰਡ ਜੇਤੂ ਸੰਦੀਪ ਪਾਂਡੇ ਨੂੰ ਅੱਜ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਇਹ ਰੋਸ ਪ੍ਰਦਰਸ਼ਨ ‘ਸਟੈਂਡ ਫਾਰ ਕਸ਼ਮੀਰ’ ਧਰਨੇ ਦੇ ਰੂਪ ’ਚ ਇੱਥੇ ਜੀਪੀਓ ਪਾਰਕ ਵਿਚ ਕੀਤਾ ਜਾਣਾ ਸੀ। ਪਾਂਡੇ ਨੇ ਫੋਨ ’ਤੇ ਦੱਸਿਆ ਕਿ ਅੱਜ ਸਵੇਰੇ ਅਚਾਨਕ ਪੁਲੀਸ ਚਾਰ ਵਾਹਨਾਂ ਵਿਚ ਉਨ੍ਹਾਂ ਦੇ ਘਰ ਆਈ ਤੇ ਕਿਹਾ ਕਿ ਉਹ ਧਰਨਾ ਨਹੀਂ ਦੇ ਸਕਦੇ ਕਿਉਂਕਿ ਸ਼ਹਿਰ ਵਿਚ ਪਾਬੰਦੀਆਂ ਦੇ ਹੁਕਮ ਲਾਗੂ ਹਨ। ਪੁਲੀਸ ਨੇ ਪਾਂਡੇ ਨੂੰ ਦੱਸਿਆ ਕਿ ਇਹ ਪਾਬੰਦੀਆਂ 15 ਅਗਸਤ ਦੇ ਮੱਦੇਨਜ਼ਰ ਲਾਈਆਂ ਗਈਆਂ ਹਨ। ਉਨ੍ਹਾਂ ਦੀ ਪਤਨੀ ਅਰੁੰਧਤੀ ਧੁਰੂ ਜੋ ਕਿ ਨੈਸ਼ਨਲ ਐਲਾਇੰਸ ਆਫ਼ ਪੀਪਲਜ਼ ਮੂਵਮੈਂਟ ਦੀ ਕੌਮੀ ਕਨਵੀਨਰ ਹਨ, ਵੀ ਨਜ਼ਰਬੰਦ ਹਨ।

ਵਿਰਾਸਤ-ਏ-ਖ਼ਾਲਸਾ ਦਾ ਨਾਂਅ 'ਏਸ਼ੀਆ ਬੁੱਕ ਆਫ ਰਿਕਾਰਡਜ਼' 'ਚ ਦਰਜ

ਅਨੰਦਪੁਰ ਸਾਹਿਬ, ਅਗਸਤ 2019 ( ਗੁਰਵਿੰਦਰ ਸਿੰਘ ) - ਆਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਦੁਨੀਆ ਦਾ ਵਿਲੱਖਣ ਅਜਾਇਬ ਘਰ 'ਵਿਰਾਸਤ-ਏ-ਖ਼ਾਲਸਾ' ਹੁਣ ਭਾਰਤ ਤੋਂ ਬਾਅਦ ਏਸ਼ੀਆ 'ਚ ਸਭ ਤੋਂ ਵੱਧ ਦੇਖਣ ਵਾਲਾ ਵਾਲਾ ਅਜਾਇਬ ਘਰ ਬਣ ਗਿਆ ਹੈ। ਜਿਸ ਕਾਰਨ ਇਸ ਅਜਾਇਬ ਘਰ ਦਾ ਨਾਂਅ 'ਏਸ਼ੀਆ ਬੁੱਕ ਆਫ ਰਿਕਾਰਡਜ਼' 'ਚ ਦਰਜ ਹੋ ਗਿਆ ਹੈ। ਇਸ ਸਬੰਧੀ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਜਾਣਕਾਰੀ ਦਿੱਤੀ।

ਇਸ ਸਬੰਧੀ ਕੈਬਨਿਟ ਮੰਤਰੀ ਚੰਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਏਸ਼ੀਆ ਬੁੱਕ ਆਫ ਰਿਕਰਾਡਜ਼ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਵਿਰਾਸਤ-ਏ-ਖਾਲਸਾ ਦਾ ਨਾਂਅ 'ਏਸ਼ੀਆ ਬੁੱਕ ਆਫ ਰਿਕਰਾਡਜ਼' 'ਚ ਦਰਜ ਕਰ ਲਿਆ ਗਿਆ ਹੈ। ਵਿਰਾਸਤ-ਏ-ਖ਼ਾਲਸਾ ਪੂਰੇ ਏਸ਼ੀਆ 'ਚੋਂ ਹੁਣ ਤੱਕ ਦਾ ਇਕੱਲਾ ਅਜਾਇਬ ਘਰ ਹੈ ਜਿੱਥੇ ਇੱਕ ਦਿਨ ਵਿੱਚ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ। ਵਿਰਾਸਤ-ਏ-ਖਾਲਸਾ ਵਿਖੇ 20 ਮਾਰਚ 2019 ਨੂੰ 20569 ਸੈਲਾਨੀਆਂ ਨੇ ਦਰਸ਼ਨ ਕੀਤੇ ਸਨ।

ਇਹ ਵਿਰਾਸਤ-ਏ-ਖ਼ਾਲਸਾ ਵੱਲੋਂ ਇਹ ਤੀਸਰਾ ਰਿਕਾਰਡ ਕਾਇਮ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਰਵਰੀ 2019 ਵਿੱਚ ਲਿਮਕਾ ਬੁੱਕਾ ਆਫ ਰਿਕਾਰਡਜ਼ ਵੱਲੋਂ ਅਤੇ ਬਾਅਦ 'ਚ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਭਾਰਤ 'ਚੋਂ ਸਭ ਤੋਂ ਵੱਧ ਦੇਖੇ ਜਾਣ ਵਾਲੇ ਅਜਾਇਬ ਘਰ ਹੋਣ ਦੀ ਪੁਸ਼ਟੀ ਕੀਤੀ ਸੀ। ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਅਗਲਾ ਟੀਚਾ ਵਿਰਾਸਤ-ਏ-ਖਾਲਸਾ ਨੂੰ ਦੁਨੀਆਂ ਭਰ 'ਚੋਂ ਨੰਬਰ ਇੱਕ ਦਾ ਅਜਾਇਬ ਘਰ ਬਨਾਉਣਾ ਹੈ ਤੇ ਇਸ ਵਾਸਤੇ ਕੋਸ਼ਿਸ਼ ਹੋਵੇਗੀ ਕਿ ਜਲਦੀ ਤੋਂ ਜਲਦੀ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼' ਵਿੱਚ ਇਸਦਾ ਨਾਮ ਦਰਜ ਕਰਵਾਇਆ ਜਾ ਸਕੇ।

ਨਿਰਦੇਸ਼ਕ ਸੰਸਕ੍ਰਿਤਕ ਅਤੇ ਸੈਰ ਸਪਾਟਾ ਵਿਭਾਗ ਪੰਜਾਬ ਅਤੇ ਵਿਰਾਸਤ-ਏ-ਖਾਲਸਾ ਦੇ ਮੁੱਖ ਕਾਰਜਕਾਰੀ ਅਫ਼ਸਰ ਮਲਵਿੰਦਰ ਸਿੰਘ ਨੇ ਦੱਸਿਆ ਕਿ 22 ਨਵੰਬਰ 1998 ਨੂੰ ਵਿਰਾਸਤ-ਏ-ਖਾਲਸਾ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਇਸ ਇਮਾਰਤ ਦਾ ਨਿਰਮਾਣ ਪੂਰਾ ਹੋਣ 'ਤੇ ਸਾਲ 2006 'ਚ ਇਸ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। ਜਦੋਂ ਕਿ ਇਸ ਜਾਇਬਰ ਘਰ ਦੇ ਪਹਿਲੇ ਭਾਗ ਦਾ ਉਦਘਾਟਨ 25 ਨਵੰਬਰ 2011 ਅਤੇ ਦੂਜੇ ਭਾਗ ਦਾ ਉਦਘਾਟਨ 25 ਨਵੰਬਰ 2016 ਨੂੰ ਵਿਸ਼ਵ ਦੀ ਸੰਗਤ ਨੂੰ ਸਮਰਪਿਤ ਕੀਤਾ ਗਿਆ।

-- 

ਸ਼ੁਭਮਨ ਗਿੱਲ ਨੇ ਦੂਹਰਾ ਸੈਂਕੜਾ ਜੜ ਕੇ ਗੰਭੀਰ ਦਾ ਰਿਕਾਰਡ ਤੋੜਿਆ

ਤਾਰੋਬਾ, ਅਗਸਤ 2019- ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਕੇ ਸ਼ੁਭਮਨ ਗਿੱਲ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਦੂਹਰਾ ਸੈਂਕੜਾ ਮਾਰਨ ਵਾਲਾ ਸਭ ਤੋਂ ਨੌਜਵਾਨ ਭਾਰਤੀ ਕ੍ਰਿਕਟਰ ਬਣ ਗਿਆ। ਉਸ ਨੇ ਕਪਤਾਨ ਹਨੁਮਾ ਵਿਹਾਰੀ ਨਾਲ ਮਿਲ ਕੇ ਵੈਸਟ ਇੰਡੀਜ਼ ‘ਏ’ ਖ਼ਿਲਾਫ਼ ਤੀਜੇ ਅਣਅਧਿਕਾਰਤ ਟੈਸਟ ਵਿੱਚ ਭਾਰਤ ‘ਏ’ ਨੂੰ ਜਿੱਤ ਦੇ ਕਰੀਬ ਲਿਆਂਦਾ। ਭਾਰਤੀ ਕ੍ਰਿਕਟ ਟੀਮ ਦੇ ਭਵਿੱਖ ਦੇ ਸਟਾਰ ਮੰਨੇ ਜਾ ਰਹੇ 19 ਸਾਲਾ ਗਿੱਲ ਨੇ 250 ਗੇਂਦਾਂ ਵਿੱਚ ਨਾਬਾਦ 204 ਦੌੜਾਂ ਬਣਾ ਕੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਰਿਕਾਰਡ ਤੋੜਿਆ।
ਗੰਭੀਰ ਨੇ 2002 ਵਿੱਚ ਜ਼ਿੰਬਾਬਵੇ ਖ਼ਿਲਾਫ਼ ਅਭਿਆਸ ਮੈਚ ਦੌਰਾਨ ਇੰਡੀਆ ਬੋਰਡ ਪ੍ਰੈਜ਼ੀਡੈਂਟ ਇਲੈਵਨ ਲਈ 218 ਦੌੜਾਂ ਬਣਾਈਆਂ ਸਨ, ਉਦੋਂ ਉਸ ਦੀ ਉਮਰ 20 ਸਾਲ ਦੀ ਸੀ। ਭਾਰਤ ‘ਏ’ ਨੇ ਕੱਲ੍ਹ ਦੇ ਸਕੋਰ ਤਿੰਨ ਵਿਕਟਾਂ ’ਤੇ 23 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਗਿੱਲ ਦੋ ਦੌੜਾਂ ਬਣਾ ਕੇ ਕ੍ਰੀਜ਼ ’ਤੇ ਸੀ। ਉਸ ਨੇ ਲੰਚ ਤੱਕ ਸੈਂਕੜਾ ਪੂਰਾ ਕੀਤਾ। ਕਪਤਾਨ ਵਿਹਾਰੀ ਨੇ ਵੀ 118 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦੋਵਾਂ ਨੇ ਪੰਜਵੀਂ ਵਿਕਟ ਲਈ 315 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ। ਭਾਰਤ ‘ਏ’ ਨੇ ਗਿੱਲ ਦਾ ਦੂਹਰਾ ਸੈਂਕੜਾ ਪੂਰਾ ਹੁੰਦੇ ਹੀ ਚਾਰ ਵਿਕਟਾਂ ’ਤੇ 365 ਦੌੜਾਂ ਦੇ ਸਕੋਰ ’ਤੇ ਪਾਰੀ ਐਲਾਨ ਦਿੱਤੀ। ਖੇਡ ਖ਼ਤਮ ਹੋਣ ’ਤੇ ਵੈਸਟ ਇੰਡੀਜ਼ ‘ਏ’ ਨੇ ਜਿੱਤ ਲਈ 373 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬਿਨਾ ਕਿਸੇ ਨੁਕਸਾਨ ਦੇ 37 ਦੌੜਾਂ ਬਣਾ ਲਈਆਂ ਸਨ। ਗਿੱਲ ਨੇ ਆਪਣੀ 204 ਦੌੜਾਂ ਦੀ ਪਾਰੀ ਵਿੱਚ 19 ਚੌਕੇ ਅਤੇ ਦੋ ਛੱਕੇ ਮਾਰੇ। ਵਿਹਾਰੀ ਨੇ ਆਪਣੀ ਪਾਰੀ ਵਿੱਚ 10 ਚੌਕੇ ਜੜੇ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ‘ਏ’ ਨੇ ਭਾਰਤ ‘ਏ’ ਨੂੰ ਪਹਿਲੀ ਪਾਰੀ ਵਿੱਚ 201 ਦੌੜਾਂ ’ਤੇ ਆਊਟ ਕਰ ਦਿੱਤਾ ਸੀ।
ਭਾਰਤ ਦੇ ਵੈਸਟ ਇੰਡੀਜ਼ ਦੌਰੇ ਦੌਰਾਨ ਪਹਿਲੇ ਦੋ ਮੈਚਾਂ ਵਿੱਚ ਅਸਫਲ ਰਹਿਣ ਮਗਰੋਂ ਗਿੱਲ ਦਾ ਇਹ ਪ੍ਰਭਾਵਸ਼ਾਲੀ ਪ੍ਰਦਰਸ਼ਨ ਹੈ। ਭਾਰਤ ਨੇ ਸ਼ੁਰੂਆਤੀ ਦੋ ਮੁਕਾਬਲੇ ਜਿੱਤ ਕੇ ਤਿੰਨ ਟੈਸਟਾਂ ਮੈਚਾਂ ਦੀ ਲੜੀ ਪਹਿਲਾਂ ਹੀ ਜਿੱਤ ਲਈ ਹੈ।

ਧੋਖਾਧੜੀ ਕਰਨ ਵਾਲਾ ਅੰਤਰਰਾਸ਼ਟਰੀ ਗਰੋਹ ਬੇਨਕਾਬ

ਸਿਡਨੀ, ਅਗਸਤ 2019- ਇਥੇ ਆਸਟਰੇਲੀਆ, ਭਾਰਤ ਤੇ ਹੋਰ ਮੁਲਕਾਂ ਅੰਦਰ ਧੋਖਾਧੜੀ ਕਰਨ ’ਚ ਸ਼ਾਮਲ ਭਾਰਤੀ ਪੰਜਾਬੀਆਂ ਦਾ ਹੀ ਅੰਤਰ ਰਾਸ਼ਟਰੀ ਗਰੁੱਪ ਬੇਨਕਾਬ ਹੋਇਆ ਹੈ। ਮੁੱਖ ਸਰਗਨੇ ਸਿਡਨੀ ਵਾਸੀ ਹਰਪ੍ਰੀਤ ਸਿੰਘ ਸਾਹਨੀ ਨੂੰ ਸਪੈਸ਼ਲ ਟਾਸਕ ਫੋਰਸ ਨੇ ਦੋ ਦਿਨ ਪਹਿਲਾਂ ਦਿੱਲੀ ਦੇ ਹਵਾਈ ਅੱਡੇ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਹੁਣ ਆਸਟਰੇਲੀਆ ਦੀ ਪੁਲੀਸ ਨੇ ਭਾਰਤ ਤੋਂ ਮਿਲੇ ਸੰਕੇਤਾਂ ਤਹਿਤ ਗਰੋਹ ਨਾਲ ਜੁੜੇ ਪੰਜ ਹੋਰ ਵਿਅਕਤੀ ਕਾਬੂ ਕਰ ਲਏ ਹਨ ਪਰ ਪੁਲੀਸ ਵੱਲੋਂ ਇਨ੍ਹਾਂ ਦੇ ਨਾਮ ਜਾਰੀ ਨਹੀਂ ਕੀਤੇ। ਹਰਪ੍ਰੀਤ ਕਾਰੋਬਾਰੀ ਹੋਣ ਦੇ ਨਾਲ- ਨਾਲ ਸਕਿਉਰਟੀ ਇੰਡੀਸਟਰੀ ਦਾ ਲਾਇਸੈਂਸ ਹੋਲਡਰ ਸੀ ਜੋ ਸਿਡਨੀ ’ਚ ਸਾਲ 2007 ਵਿੱਚ ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਸ਼ਿਵਪੁਰੀ ਤੋਂ ਆਇਆ ਸੀ। ਇਸ ਤੋਂ ਪਹਿਲਾਂ ਗਗਨਦੀਪ ਸਿੰਘ ਪਾਵਾ, ਬੀਪਨ ਥਾਪਾ ਤੇ ਕੁਝ ਹੋਰ ਕਰੀਬ ਸੌ ਮਿਲੀਅਨ ਡਾਲਰ ਦੇ ਨਗਦ ਚਲਦੇ ਕਾਰੋਬਾਰ ਦੇ ਦੋਸ਼ ਵਿੱਚ ਕਾਬੂ ਕੀਤੇ ਗਏ ਸਨ।
ਪੁਲੀਸ ਮੁਤਾਬਕ ‘ਕ੍ਰਿਪਟੋਕਰੰਸੀ’ ਵਿਚ ਨਿਵੇਸ਼ ਦਾ ਮੁਨਾਫ਼ਾ ਦਸ ਕੇ ਸੌ ਤੋਂ ਵਧੇਰੇ ਆਸਟਰੇਲੀਆ ਵਾਸੀਆਂ ਨੂੰ ਚੂਨਾ ਲਾਇਆ ਹੈ। ਪੁਲੀਸ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਸਮੇਤ ਕਰੀਬ 200 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਨਿਵੇਸ਼ਕ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਪਾਕਿਸਤਾਨ, ਬੰਗਲਾਦੇਸ਼, ਸਿੰਗਾਪੁਰ ਸਮੇਤ 22 ਦੇਸ਼ਾਂ ਦੇ ਸਨ।
ਸਾਈਬਰ ਕ੍ਰਾਈਮ ਗਰੁੱਪ ਦੇ ਸੁਪਰਡੈਂਟ ਟੈਰੀ ਲਾਰੈਂਸ ਨੇ ਕਿਹਾ ਕਿ ਪੀੜਤਾਂ ਨੂੰ ਇਕ ਅਜਮਾਇਸ਼ ਨਿਵੇਸ਼ ਦੀ ਪੇਸ਼ਕਸ਼ ਕੀਤੀ ਗਈ ਅਤੇ ਵਧੇਰੇ ਫੰਡਾਂ ਦਾ ਨਿਵੇਸ਼ ਕਰਨ ਲਈ ਉਕਸਾਇਆ ਗਿਆ। ਉਨ੍ਹਾਂ ਦੱਸਿਆ ਜਦੋਂ ਪੀੜਤਾਂ ਨੇ ਆਪਣੀ ਪੂੰਜੀ ਵਾਪਸ ਮੰਗੀ ਤਾਂ ਉਨ੍ਹਾਂ ਨੂੰ ਨਹੀਂ ਮਿਲੀ। ਉਧਰ ਪੁਲੀਸ ਨੇ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਜਤਾਈ ਹੈ।

ਮਹਾਰਾਜਾ ਦਲੀਪ ਸਿੰਘ ਦੇ ਸ਼ਹਿਰ ਥੈਟਫੋਰਡ 'ਚ ਲੱਗਿਆ ਮੇਲਾ

ਥੈਟਫੋਰਡ,  ਅਗਸਤ 2019 ( giani ravinderpal singh)- ਮਹਾਰਾਜਾ ਦਲੀਪ ਸਿੰਘ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਥੈਟਫੋਰਡ ਵਿਖੇ ਨੌਰਫੋਕ ਤੇ ਪੰਜਾਬੀ ਸੱਭਿਆਚਾਰਾਂ ਦੇ ਸਾਂਝੇ ਸੁਮੇਲ ਨੂੰ ਪੇਸ਼ ਕਰਦਾ ਸਾਲਾਨਾ ਮੇਲਾ ਲਗਾਇਆ ਗਿਆ, ਜਿਸ 'ਚ ਨੌਰਫੋਕ ਦੇ ਲੋਕਾਂ ਨੇ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ | ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨੇ ਸਥਾਨਕ ਲੋਕਾਂ ਨੂੰ ਥੈਟਫੋਰਡ ਵਿਖੇ ਮਿਊਜ਼ੀਅਮ, ਬਹੁਤ ਸਾਰੀਆਂ ਚਰਚਾਂ ਬਣਾਉਣ 'ਚ ਮਦਦ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਸੋਫ਼ੀਆ ਦਲੀਪ ਸਿੰਘ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਨਰਸ ਵਜੋਂ ਜ਼ਖ਼ਮੀ ਭਾਰਤੀ ਸਿਪਾਹੀਆਂ ਦਾ ਬ੍ਰਾਈਟਨ ਪੈਵੀਲਨ ਵਿਖੇ ਇਲਾਜ ਤੇ ਦੇਖਭਾਲ ਕੀਤੀ ਸੀ | ਥੈਟਫੋਰਡ ਮੇਲੇ ਦੌਰਾਨ ਨੌਰਫੋਕ ਅਤੇ ਪੰਜਾਬ ਦੇ ਸੁਮੇਲ ਦੀਆਂ ਝਲਕੀਆਂ ਤੋਂ ਇਲਾਵਾ ਰਾਜਸਥਾਨ ਦੇ ਲੋਕ ਨਾਚ ਤੇ ਭੰਗੜਾ ਪੇਸ਼ ਕੀਤੇ ਗਏ | ਮੇਲਾ ਡਾਇਰੈਕਟਰ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਨੌਰਫੋਕ ਤੇ ਪੰਜਾਬ ਤਿਉਹਾਰ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਇਲਾਕੇ ਨੂੰ ਦੇਣ ਦਾ ਜਸ਼ਨ ਮਨਾਉਣਾ ਹੈ ਅਤੇ ਇਸ ਮੌਕੇ ਉਨ੍ਹਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ | ਬਰਿਕਲੈਂਡ ਕੌਾਸਲ ਦੇ ਕੌਾਸਲਰ ਮਾਰਕ ਰੌਬਿਨਸਨ ਨੇ ਕਿਹਾ ਕਿ ਇਹ ਮੇਲਾ ਵੱਖ ਵੱਖ ਭਾਈਚਾਰਿਆਂ ਨੂੰ ਇਕੱਠਾ ਕਰਦਾ ਹੈ | ਮੇਲੇ ਮੌਕੇ ਨੌਰਫੋਕ ਅਤੇ ਭਾਰਤ ਦੀਆਂ ਕਲਾ-ਕਿ੍ਤਾਂ ਨੂੰ ਕਲਾਕਾਰਾਂ ਨੇ ਪੇਸ਼ ਕੀਤਾ ਅਤੇ ਸ਼ਹਿਰ ਦੀਆਂ ਗਲੀਆਂ ਕਈ ਰੰਗਾਂ 'ਚ ਰੰਗੀਆ ਹੋਈਆਂ ਸਨ | 

ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਇਟਲੀ, ਅਗਸਤ 2019- ਇਥੋਂ ਦੇ ਫੋਰਲੀ ਸ਼ਹਿਰ ਵਿਚ ਵਿਸ਼ਵ ਦੀ ਦੂਸਰੀ ਜੰਗ ਦੇ ਭਾਰਤੀ ਸਿੱਖ ਸ਼ਹੀਦਾਂ ਦੀਆਂ ਯਾਦਗਾਰ ਸਮਾਧਾਂ ’ਤੇ ਵਰਲਡ ਸਿੱਖ ਸ਼ਹੀਦ ਯਾਦਗਾਰੀ ਕਮੇਟੀ ਇਟਲੀ ਵਲੋਂ ਸਮਾਗਮ ਕਰਵਾਇਆ ਗਿਆ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਸਿੱਖ ਸੰਗਤਾਂ ਅਤੇ ਇਟਾਲੀਅਨ ਆਰਮੀ ਦੇ ਸੇਵਾਮੁਕਤ ਅਫਸਰਾਂ ਨੇ ਸਿੱਖ ਯਾਦਗਾਰ ਸਮਾਧਾਂ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਭਾਰਤ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਇਟਲੀ ਦੇ ਕਥਾਵਾਚਕ ਭਾਈ ਸੁਰਜੀਤ ਸਿੰਘ ਖੰਡੇਵਾਲ ਨੇ ਸੰਗਤਾਂ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇ ਕੇ ਨਿਹਾਲ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਨਆਰਆਈ ਵਿੰਗ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਸਕੱਤਰ ਜਨਰਲ ਲਖਿੰਦਰ ਸਿੰਘ ਡੋਗਰਾਂਵਾਲ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੂੰਗਰਨੀ, ਜਨਰਲ ਸਕੱਤਰ ਜਗਜੀਤ ਸਿੰਘ ਈਸਰਹੇਲ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ ਨੇ ਸ਼ਮੂਲੀਅਤ ਕੀਤੀ।