ਹਠੂਰ,27,ਦਸੰਬਰ-(ਕੌਸ਼ਲ ਮੱਲ੍ਹਾ)-ਇਥੋ ਨਜਦੀਕੀ ਪਿੰਡ ਡੱਲਾ ਵਿਖੇ ਪਲਾਟ ਦੇ ਕਬਜੇ ਨੂੰ ਲੈ ਕੇ ਦੋ ਧਿਰਾ ਦੀ ਲੜਾਈ ਵਿਚ ਇੱਕ ਵਿਅਕਤੀ ਦੀ ਮੌਤ ਅਤੇ ਪੰਜ ਵਿਅਕਤੀ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਘਰ ਦੇ ਨਜਦੀਕ ਇੱਕ ਸਾਝਾ ਪਲਾਟ ਹੈ ਅਤੇ ਅੱਜ ਦੂਜੀ ਧਿਰ ਕਬਜਾ ਕਰਨ ਦੀ ਨਿਯਤ ਨਾਲ ਪਲਾਟ ਵਿਚ ਪਹੁੰਚ ਗਏ ਜਿਸ ਦਾ ਜਦੋ ਅਸੀ ਵਿਰੋਧ ਕੀਤਾ ਤੇ ਦੂਜੀ ਧਿਰ ਨੇ ਮੇਰੇ ਪਿਤਾ ਬਲਦੇਵ ਸਿੰਘ (70)ਪੁੱਤਰ ਮਲਕੀਤ ਸਿੰਘ,ਮੇਰੀ ਭਾਬੀ ਰਣਜੀਤ ਕੌਰ ਅਤੇ ਖੁਦ ਮੇਰੇ ਤੇ ਤੇਜ ਹਥਿਆਰਾ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਮੇਰੇ ਪਿਤਾ ਬਲਦੇਵ ਸਿੰਘ ਦੇ ਗੰਭੀਰ ਸੱਟਾ ਲੱਗੀਆ ਜਿਸ ਨੂੰ ਅਸੀ ਇਲਾਜ ਲਈ ਸਰਕਾਰੀ ਹਸਪਤਾਲ ਹਠੂਰ ਵਿਖੇ ਲਿਆਦਾ ਤਾਂ ਉਸ ਦੀ ਮੌਤ ਹੋ ਗਈ ਅਤੇ ਮੇਰੀ ਭਾਬੀ ਦੀ ਅੱਖ ਤੇ ਸੱਟ ਜਿਆਦਾ ਹੋਣ ਕਰਕੇ ਸਰਕਾਰੀ ਹਸਪਤਾਲ ਹਠੂਰ ਦੇ ਡਾਕਟਰਾ ਨੇ ਸਰਕਾਰੀ ਹਸਪਤਾਲ ਜਗਰਾਓ ਲਈ ਰੈਫਰ ਕਰ ਦਿੱਤਾ ਹੈ।ਇਸੇ ਤਰ੍ਹਾ ਦੂਜੀ ਧਿਰ ਦੇ ਤਿੰਨ ਨੌਜਵਾਨ ਵੀ ਸਰਕਾਰੀ ਹਸਪਤਾਲ ਹਠੂਰ ਵਿਖੇ ਇਲਾਜ ਕਰਵਾਉਣ ਲਈ ਦਾਖਲ ਹਨ।ਇਸ ਸਬੰਧੀ ਜਦੋ ਤਫਤੀਸ ਕਰ ਰਹੇ ਥਾਣਾ ਹਠੂਰ ਦੇ ਏ ਐਸ ਆਈ ਕੁਲਦੀਪ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੇ ਬਿਆਨਾ ਦੇ ਅਧਾਰ ਤੇ ਬਲਵਿੰਦਰ ਸਿੰਘ ਪੁੱਤਰ ਕੌਰ ਸਿੰਘ,ਅਰਸਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ,ਗੁਰਸਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ,ਅਰਸਦੀਪ ਸਿੰਘ ਪੁੱਤਰ ਬਲਦੇਵ ਸਿੰਘ ਸਾਰੇ ਵਾਸੀ ਡੱਲਾ ਦੇ ਖਿਲਾਫ ਥਾਣਾ ਹਠੂਰ ਵਿਖੇ ਮੁਕੱਦਮਾ ਨੰਬਰ 129 ਧਾਰਾ 302,324,323,34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸੀਆ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।ਮ੍ਰਿਤਕ ਬਲਦੇਵ ਸਿੰਘ ਦੀ ਲਾਸ ਪੋਸਟਮਾਰਟਮ ਕਰਵਾ ਕੇ ਵਾਰਸਾ ਹਵਾਲੇ ਕਰ ਦਿੱਤੀ ਜਾਵੇਗੀ।
ਫੋਟੋ ਕੈਪਸਨ:-ਮ੍ਰਿਤਕ ਬਲਦੇਵ ਸਿੰਘ ਦੀ ਪੁਰਾਣੀ ਤਸਵੀਰ।
ਫੋਟੋ ਕੈਪਸਨ:-ਮ੍ਰਿਤਕ ਬਲਦੇਵ ਸਿੰਘ ਦੀ ਲਾਸ ਕੋਲ ਪਰਿਵਾਰਕ ਮੈਬਰ ਵਿਰਲਾਪ ਕਰਦੇ ਹੋਏ।