ਅੰਮ੍ਰਿਤਸਰ,ਸਤੰਬਰ 2019 -( ਇਕਬਾਲ ਸਿੰਘ ਰਸੂਲਪੁਰ )- ਸ੍ਰੀ ਅਕਾਲ ਤਖ਼ਤ ਵਿਚ ਅੱਜ ਸ਼ਾਮ ਬੇਅੰਤ ਸਿੰਘ ਕਤਲ ਕਾਂਡ ਨਾਲ ਸਬੰਧਤ ਨਜ਼ਰਬੰਦ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਪ੍ਰਤੀਨਿਧਾਂ ਨੇ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਅਰਦਾਸ ਕੀਤੀ। ਅੱਜ ਸ਼ਾਮ ਅਰਦਾਸ ਲਈ ਪੁੱਜੇ ਇਨ੍ਹਾਂ ਵਿਅਕਤੀਆਂ ਵਿਚ ਭਾਈ ਲਖਵਿੰਦਰ ਸਿੰਘ ਨਾਰਗੰਵਾਲ, ਜੋ ਕਿ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਹੈ ਅਤੇ ਪੈਰੋਲ ’ਤੇ ਆਇਆ ਹੋਇਆ ਹੈ ਸਮੇਤ ਭਾਈ ਜੰਗ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਵਨਦੀਪ ਸਿੰਘ ਸਿੱਧੂ, ਪਰਮਜੀਤ ਸਿੰਘ ਭਿਊਰਾ ਵਲੋਂ ਗਗਨਦੀਪ ਸਿੰਘ ਬਿਆਸ, ਭਾਈ ਗੁਰਮੀਤ ਸਿੰਘ ਵਲੋਂ ਭਾਈ ਜਰਨੈਲ ਸਿੰਘ, ਭਾਈ ਚਰਨਜੀਤ ਸਿੰਘ ਫਗਵਾੜਾ ਆਦਿ ਸ਼ਾਮਲ ਸਨ। ਉਸ ਸਮੇ ਭਵਨਦੀਪ ਸਿੰਘ ਸਿੱਧੂ ਨੇ ਪ੍ਰਿਸ ਨਾਲ ਗੱਲ ਕਦੇ ਆਖਿਆ ਕਿ ਸ਼ਹੀਦ ਸਿੰਘਾਂ ਦੇ ਨਾਵਾਂ ਨਾਲ ਜਥੇਬੰਦੀਆਂ ਦੇ ਨਾਂ ਲਿਖਣੇ ਉਹ ਉਹਨਾਂ ਦੇ ਮੈਂਬਰ ਸਨ ਤਾਂ ਜਾਇਜ ਹਨ ਪਰ ਜੇਕਰ ਉਹ ਕਦੇ ਵੀ ਜਥੇਬੰਦੀਆਂ ਦੇ ਮੈਂਬਰ ਰਹੇ ਹੀ ਨਹੀਂ ਤਾਂ ਉਹਨਾਂ ਦੇ ਨਾਵਾਂ ਨਾਲ ਜਥੇਬੰਦੀਆਂ ਦੇ ਨਾਂ ਲਿਖਣੇ ਗਲਤ ਹਨ।