ਮੁੰਬਈ, ਜੂਨ 2020-(ਏਜੰਸੀ ) ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਧੀ ਅਰਾਧਿਆ ਨੂੰ ਵੀ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਇਹਨਾਂ ਦੋਵਾਂ ਦੀ ਐਤਵਾਰ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਨ੍ਹਾਂ ਦੋਵਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਸੀ। ਅੱਜ ਅਚਾਨਕ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸ਼ਨਿਚਰਵਾਰ ਦੇਰ ਰਾਤ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਕੋਰੋਨਾ ਵਾਇਰਸ ਕਾਰਨ ਪਾਜ਼ੇਟਿਵ ਹੋਣ ਮਗਰੋਂ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਏ ਗਏ ਸਨ।