You are here

ਫਿਲਮੀ ਅਦਾਕਾਰਾ ਤੇ ਮਾਡਲ ਦਿਵਿਆ ਚੌਕਸੇ ਹਾਰੀ ਕੈਂਸਰ ਨਾਲ ਜੰਗ, ਨਿੱਕੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

ਮੁੰਬਈ , ਜੁਲਾਈ 2020 -(ਏਜੰਸੀ)-  ਐਕਟਰਸ ਅਤੇ ਮਾਡਲ ਦਿਵਿਆ ਚੌਕਸੇ ਨਹੀਂ ਰਹੀ। ਬੀਤੇ ਦਿਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸੀ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਥੈਰੇਪੀ ਚੱਲ ਰਹੀ ਸੀ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਰਹਿਣ ਵਾਲੀ ਦਿਵਿਆ ਆਈਐੱਮਸੀ ਮਿਸ ਇੰਡੀਆ ਯੂਨੀਵਰਸ ਦੀ ਉਮੀਦਵਾਰ ਰਹਿ ਚੁੱਕੀ ਸੀ। ਉਨ੍ਹਾਂ ਕਈ ਐਡ ਫਿਲਮਾਂ 'ਚ ਕੰਮ ਕੀਤਾ। ਫਿਲਮੀ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਫਿਲਮ 'ਹੈ ਆਪਣਾ ਦਿਲ ਅਵਾਰਾ' ਤੋਂ ਕੀਤੀ ਸੀ। ਉਨ੍ਹਾਂ ਇਸ 'ਚ 'ਸਾਨਿਆ ਦਲਵਾਨੀ' ਦਾ ਕਿਰਦਾਰ ਨਿਭਾਇਆ ਸੀ। ਦਿਵਿਆ ਦੀ ਭੈਣ ਸੌਮਿਆ ਨੇ ਫੇਸਬੁੱਕ 'ਤੇ ਪੋਸਟ ਕਰ ਕੇ ਇਸ ਖ਼ਬਰ ਦੀ ਸੂਚਨਾ ਦਿੱਤੀ। ਉਨ੍ਹਾਂ ਲਿਖਿਆ ਕਿ ਮੇਰੀ ਭੈਣ ਦਿਵਿਆ ਚੌਕਸੇ ਦਾ ਕੈਂਸਰ ਕਾਰਨ ਬਹੁਤ ਛੋਟੀ ਉਮਰ 'ਚ ਦੇਹਾਂਤ ਹੋ ਗਿਆ ਹੈ। ਲੰਡਨ ਤੋਂ ਐਕਟਿੰਗ ਦਾ ਕੋਰਸ ਕੀਤਾ ਸੀ, ਉਹ ਇਕ ਬਹੁਤ ਚੰਗੀ ਮਾਡਲ ਵੀ ਸੀ, ਉਨ੍ਹਾਂ ਕਈ ਫਿਲਮਾਂ 'ਚ ਕੰਮ ਕੀਤਾ ਤੇ ਸੀਰੀਅਲ 'ਚ ਵੀ ਕੰਮ ਕੀਤਾ, ਗਾਇਕੀ 'ਚ ਵੀ ਉਨ੍ਹਾਂ ਨਾਂ ਕਮਾਇਆ ਤੇ ਅੱਜ ਉਹ ਸਾਨੂੰ ਇਸ ਤਰ੍ਹਾਂ ਛੱਡ ਕੇ ਚੱਲੀ ਗਈ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤ ਦੇਵੇ। ਦਿਵਿਆ ਦੀ ਦੋਸਤ ਨਿਹਾਰਿਕਾ ਰਾਏਜਾਦਾ ਨੇ ਵੀ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਲਿਖ ਕੇ ਦਿਵਿਆ ਦੀ ਮੌਤ ਦੀ ਪੁਸ਼ਟੀ ਕੀਤੀ।