ਜਗਰਾਉਂ, 1 ਮਈ(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਸ਼ਾਖਾ ਦੀ ਸ਼ਨੀਵਾਰ ਦੇਰ ਰਾਤ ਨੂੰ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਜਿੱਥੇ ਕਾਰਜ-ਕਾਰਨੀ ਮੈਂਬਰਾਂ ਦੀ ਨਿਯੁਕਤ ਹੋਈ ਉੱਥੇ ਜ਼ਰੂਰਤਮੰਦ ਸਕੂਲੀ ਵਿਦਿਆਰਥੀਆਂ ਦੀ ਮਦਦ ਕਰਨ ਅਤੇ ਲੋੜਵੰਦ ਵਿਅਕਤੀਆਂ ਨੂੰ ਕੰਨਾਂ ਵਾਲੀ ਮਸ਼ੀਨਾਂ ਮੁਫ਼ਤ ਦੇਣ ਦਾ ਵੀ ਅਹਿਮ ਫ਼ੈਸਲਾ ਲਿਆ ਗਿਆ। ਸਥਾਨਕ ਬਸੰਤ ਫਾਸਟ ਫੂਡ ਵਿਖੇ ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਗਰਗ ਨੇ ਕਾਰਜ-ਕਾਰਨੀ ਵਿਚ ਨਵੇਂ ਅਹੁਦੇਦਾਰਾਂ ਨੂੰ ਸ਼ਾਮਲ ਕਰਦਿਆਂ ਐਡਵੋਕੇਟ ਵਿਵੇਕ ਭਾਰਦਵਾਜ ਨੂੰ ਵਾਈਸ ਪ੍ਰਧਾਨ, ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੂੰ ਪੋ੍ਰਜੈਕਟ ਚੇਅਰਮੈਨ, ਮਨੀਸ਼ ਚੁੱਘ ਨੂੰ ਜੁਆਇੰਟ ਸੈਕਟਰੀ, ਰੋਹਿਤ ਗੁਪਤਾ ਨੂੰ ਜੁਆਇੰਟ ਕੈਸ਼ੀਅਰ, ਜਨਕ ਕੁਮਾਰ ਤੇ ਰਾਮ ਕਿ੍ਰਸ਼ਨ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਉਣ ਦਾ ਐਲਾਨ ਕੀਤਾ। ਪ੍ਰੀਸ਼ਦ ਵੱਲੋਂ ਪੁਰਾਣੀ ਦਾਣਾ ਮੰਡੀ ਅਤੇ ਆਦਰਸ਼ ਕੰਨਿਆ ਸਕੂਲ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਦੇਣ, ਤਾਰਾ ਦੇਵੀ ਜਿੰਦਲ ਅਤੇ ਖ਼ਾਲਸਾ ਸਕੂਲ ਵਿਖੇ ਅਧਿਆਪਕਾ ਦੇ ਸਨਮਾਨ ਕਰਨ ਪ੍ਰੀਸ਼ਦ ਦੇ ਸਟੇਟ ਪੋ੍ਰਜੈਕਟ ‘ਵਿਦਿਆਰਥੀ ਅਭਿਨੰਦਨ ਗੁਰੂ ਵੰਦਨ’ ਤਹਿਤ ਸਮਾਗਮ ਕਰਵਾਉਣ, ਵਿਕਲਾਂਗਾਂ ਨੰੂ ਮੁਫ਼ਤ ਬਨਾਵਟੀ ਅੰਗ ਦੇਣ, ਇੱਕ ਦਿਨ ਦਾ ਫੈਮਿਲੀ ਟੂਰ ਲੈ ਕੇ ਜਾਣ ਸਮੇਤ ਹੋਰ ਵੀ ਕਈ ਸਮਾਜ ਸੇਵੀ ਕੰਮਾਂ ਸਬੰਧੀ ਵਿਚਾਰਾਂ ਹੋਈਆਂ। ਇਸ ਮੌਕੇ ਪ੍ਰੀਸ਼ਦ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ: ਚੰਦਰ ਮੋਹਨ ਓਹਰੀ ਨੇ ਜਿੱਥੇ ਪ੍ਰੀਸ਼ਦ ਦੀ ਪੰਜਾਬ ਭਰ ਤੇ ਜ਼ਿਲੇ੍ਹ ਅੰਦਰ ਚੱਲ ਰਹੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਉੱਥੇ ਮੈਂਬਰਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਸਟੇਟ ਦੀ 8 ਮਈ ਨੂੰ ਜਲੰਧਰ ਵਿਖੇ ਹੋਣ ਜਾ ਰਹੀ ਮੀਟਿੰਗ ਸਬੰਧੀ ਵੀ ਜਾਣਕਾਰੀ ਦਿੱਤੀ। ਮੀਟਿੰਗ ਵਿਚ ਹੋਰ ਵੀ ਇਸ ਮੌਕੇ ਗਰਾਮ ਬਸਤੀ ਪ੍ਰੀਸ਼ਦ ਪੰਜਾਬ ਦੇ ਕਨਵੀਨਰ ਸਤੀਸ਼ ਗਰਗ, ਚੇਅਰਮੈਨ ਕੁਲਭੂਸ਼ਨ ਅਗਰਵਾਲ, ਸੈਕਟਰੀ ਹਰੀ ਓਮ ਵਰਮਾ, ਕੈਸ਼ੀਅਰ ਵਿਸਾਲ ਗੋਇਲ, ਸੰਜੀਵ ਗੋਇਲ, ਨਵਨੀਤ ਗੁਪਤਾ, ਰੋਹਿਤ ਗੁਪਤਾ, ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜੀਵ ਕੁਮਾਰ ਜਨਕ, ਡਾ: ਭਾਰਤ ਭੂਸ਼ਨ ਸਿੰਗਲਾ, ਐਡਵੋਕੇਟ ਬਲਦੇਵ ਕਿ੍ਰਸ਼ਨ ਗੋਇਲ, ਸੋਨੂੰ ਜੈਨ, ਐਡਵੋਕੇਟ ਵਿਵੇਕ ਭਾਰਦਵਾਜ, ਸੁਰਜੀਤ ਬਾਂਸਲ, ਰਾਮ ਕਿ੍ਰਸ਼ਨ, ਮਨੀਸ਼ ਚੁੱਘ ਆਦਿ ਹਾਜ਼ਰ ਸਨ। ਮੀਟਿੰਗ ਦੀ ਸਮਾਪਤੀ ‘ਰਾਸ਼ਟਰੀ ਗੀਤ ਜਨ ਗਨ ਮਨ’ ਨਾਲ ਹੋਈ।