You are here

ਪੰਜਾਬ

ਜਗਰਾਉਂ ਦੇ ਸਾਬਕਾ ਵਿਧਾਇਕ ਸ ਭਾਗ ਸਿੰਘ ਮੱਲ੍ਹਾ ਦੇ ਭਤੀਜੇ ਦਾ ਦੇਹਾਂਤ  

ਲੰਡਨ/ ਲੁਧਿਆਣਾ , 10 ਜੁਲਾਈ ( ਗਿਆਨੀ ਰਵਿੰਦਰਪਾਲ ਸਿੰਘ /  ਅਮਿਤ ਖੰਨਾ  )-

ਬਹੁਤ ਹੀ ਦੁਖਦਾਈ ਖ਼ਬਰ ਜਗਰਾਉਂ ਹਲਕੇ ਦੇ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਹਰਮਨ ਪਿਆਰੇ ਆਗੂ ਸਰਦਾਰ ਭਾਗ ਸਿੰਘ ਮੱਲ੍ਹਾ ਦੇ ਭਤੀਜੇ ਅਵਤਾਰ ਸਿੰਘ ਸਿੱਧੂ ਉਮਰ 68 ਪੁੱਤਰ ਜਗਸੀਰ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ । ਉਨ੍ਹਾਂ ਦੇ ਛੋਟੇ ਭਰਾ ਸਰਦਾਰ ਹਰਪਾਲ ਸਿੰਘ ਸਿੱਧੂ ਵਾਸੀ ਵਾਟਫੋਰਡ ਇੰਗਲੈਂਡ ਵੱਲੋਂ  ਮਿਲੀ ਜਾਣਕਾਰੀ ਅਨੁਸਾਰ  ਸਰਦਾਰ ਅਵਤਾਰ ਸਿੰਘ ਸਿੱਧੂ  ਦਾ ਅੰਤਮ ਸੰਸਕਾਰ 11 ਤਰੀਕ ਦਿਨ ਐਤਵਾਰ ਸਵੇਰੇ 9.30 ਵਜੇ ਪਿੰਡ ਮੱਲ੍ਹਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗਾ । ਸਰਦਾਰ ਅਵਤਾਰ ਸਿੰਘ ਦੇ ਨੇੜਲੇ ਸਾਥੀਆਂ ਤੋਂ  ਮਿਲੀ ਜਾਣਕਾਰੀ ਅਨੁਸਾਰ ਬਚਪਨ ਤੋਂ ਲੱਗ ਕੇ ਅੱਜ ਤਕ ਸਰਦਾਰ ਅਵਤਾਰ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਅਤੇ ਛੋਟੀ ਉਮਰ ਵਿੱਚ ਕਬੱਡੀ ਫੁੱਟਬਾਲ ਅਤੇ ਹੋਰ ਗੇਮਾਂ ਨੂੰ ਬੜਾ ਪਿਆਰ ਕਰਨ ਵਾਲੇ ਇਕ ਬਹੁਤ ਹੀ ਸਮਝਦਾਰ ਪਰਿਵਾਰ ਦੀਆਂ ਕਦਰਾਂ ਕੀਮਤਾਂ ਨੂੰ ਜਾਣਨ ਵਾਲੇ ਇਨਸਾਨ ਸਨ  । ਇਸ ਦੁੱਖ ਦੀ ਘੜੀ ਵਿੱਚ ਪ੍ਰੈੱਸ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਵਿੱਚ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ,  ਮੈਂਬਰ ਪਾਰਲੀਮੈਂਟ ਬਰਤਾਨੀਆ  ਤਨਮਨਜੀਤ ਸਿੰਘ ਢੇਸੀ ਸਲੋਹ UK, ਵਰਲਡ ਕੈਂਸਰ ਕੇਅਰ ਦੇ ਬਾਨੀ  ਡਾ ਕੁਲਵੰਤ ਸਿੰਘ ਧਾਲੀਵਾਲ UK , ਜਨਸ਼ਕਤੀ ਪੰਜਾਬ ਦੇ ਅਡੀਟਰ ਸੰਪਾਦਕ ਸ ਅਮਨਜੀਤ ਸਿੰਘ ਖਹਿਰਾ UK , ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਸਰਦਾਰ ਗੁਰਮੇਲ ਸਿੰਘ ਮੱਲ੍ਹੀ UK ,  ਜਗਰਾਉਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ , ਸੈਕਟਰੀ ਜਗਜੀਤ ਸਿੰਘ ਸਿੱਧੂ  , ਸਾਬਕਾ ਚੇਅਰਮੈਨ ਸਰਦਾਰ ਸਵਰਨ ਸਿੰਘ ਤਿਹਾਡ਼ਾ , ਸਵਰਗੀ ਸਾਬਕਾ ਚੇਅਰਮੈਨ ਸਰਦਾਰ ਰਛਪਾਲ ਸਿੰਘ ਤਲਵਾੜਾ  , ਗਿਆਨੀ ਅਮਰੀਕ ਸਿੰਘ ਰਾਠੌਰ ਮਨਚੈਸਟਰ ਵਾਲੇ UK  , ਸਰਦਾਰ ਗੁਰਚਰਨ ਸਿੰਘ ਜੌਹਲ ਮਡਿਆਣੀ ਵਾਲੇ UK , ਸਰਦਾਰ ਅਮਰਜੀਤ ਸਿੰਘ ਕਮਾਲਪੁਰਾ UK  , ਸ ਬਲਦੇਵ ਸਿੰਘ ਖਹਿਰਾ ਲੋਧੀਵਾਲਾ UK , ਸ ਸੰਤੋਖ ਸਿੰਘ ਸਿੱੱਧੂ ਮੱਲ੍ਹੇਵਾਲੇ UK, ਬੇਟ ਇਲਾਕੇ ਦੇ ਅਨੇਕਾਂ  ਸਾਬਕਾ ਅਤੇ ਮੌਜੂਦਾ ਪੰਚਾਂ ਸਰਪੰਚਾਂ ਨੰਬਰਦਾਰਾਂ ਅਤੇ ਮੋਹਤਬਰ ਵਿਅਕਤੀ ਆਦਿ ਨੇ ਗੁਰੂ ਸਾਹਿਬ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਦੀ ਅਰਦਾਸ ਬੇਨਤੀ ਕੀਤੀ ।       

        

ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਅਤੇ ਵਿਕਰਮ ਸੰਧੂ ✍️. ਹਰਜਿੰਦਰ ਸਿੰਘ ਜਵੰਦਾ

ਕਲਾ ਖੇਤਰ ਸਿਨਮੇ ਵਿੱਚ ਨਿੱਤ ਨਵੇਂ ਨਿਰਮਾਤਾ ਨਿਰਦੇਸ਼ਕ ਆਪਣੇ ਭਾਵਪੂਰਵਕ ਤਜੱਰਿਬਆ ਨੂੰ ਅਕਸਰ  ਹੀ ਸਾਂਝੇ ਕਰਦੇ ਰਹਿੰਦੇ ਹਨ। ਚੰਗੀ ਗੱਲ ਹੈ ਕਿ ਪੰਜਾਬੀ ਸਿਨਮੇ ਅਤੇ ਹੋਰ ਖੇਤਰੀ ਸਿਨਮੇ ਦੇ ਨਾਲ ਨਾਲ ਹੁਣ ਅੰਗਰੇਜ਼ੀ ਸਿਨਮੇ ਦਾ ਵੀ ਅਧਿਐਨ ਹੋ ਰਿਹਾ ਹੈ। ਇਸੇ ਤਰਜ਼ ‘ਤੇ ਦੋ ਬਹੁਤ ਹੀ ਡੂੰਘੀ ਸੋਚ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਵਿੱਚ ਹਨ।

ਦਿੱਵਿਆ ਫ਼ਿਲਮਜ਼ ਇੰਟਰਟੇਨਮੈਂਟ ਵਲੋਂ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵਲੋਂ ਨਿਰਦੇਸ਼ਤ ਇਨ੍ਹਾਂ ਦੋ ਫ਼ਿਲਮਾਂ ‘ਚੋਂ ਇੱਕ ਫ਼ਿਲਮ ਪੰਜਾਬੀ ਹੈ ਜਿਸਦਾ ਨਾਂ ‘ਦਾ ਸਾਇਲੰਸ ਆਫ਼ ਲਾਇਨਜ਼’ ਹੈ ਜੋ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਇਸ ਫ਼ਿਲਮ ਨੂੰ ਨਿਰਮਾਤਾ ਨੇ ਅੰਗਰੇਜ਼ੀ ਸਮੇਤ ਸੱਤ ਭਾਸ਼ਾਵਾਂ ਵਿੱਚ ਰਿਲੀਜ਼ ਕਰਨਾ ਹੈ। ਇਸ ਫ਼ਿਲਮ ਦੀ ਸੂਟਿੰਗ ਵਿਦੇਸ਼ਾਂ ਵਿੱਚ ਕੀਤੀ ਗਈ ਹੈ। ਨਿਰਮਾਤਾ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਬਹੁਤ ਵੱਡਾ ਮੈਸ਼ਜ ਦੇਵੇਗੀ। ਦੂਜੀ ਫ਼ਿਲਮ ‘ ਸੀਜ਼ਿਰ –ਦਾ ਕੈਚੀ ’ ਬਾਰੇ ਗੱਲ ਕਰਦਿਆਂ ਵਿਕਰਮ ਸੰਧੂ ਨੇ ਕਿਹਾ ਕਿ ਇਹ ਫ਼ਿਲਮ ਹਿੰਦੀ ਭਾਸ਼ਾ ਵਿੱਚ ਹੈ ਜੋ ਡਰਾਉਣੇ ਵਿਸ਼ੇ ਅਧਾਰਤ ਕਹਾਣੀ ਨੂੰ ਕਾਮੇਡੀ ਦਾ ਤੜਕਾ ਹੈ। ਇਸ ਫ਼ਿਲਮ ਦੀ ਕਹਾਣੀ ਵਿਕਰਮ ਸੰਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਨੀਰਜ਼ ਸ਼ਰਮਾ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਪੰਜਾਬੀ ਸਿਨਮੇ ਦੇ ਦਿੱਗਜ਼ ਅਦਾਕਾਰ ਹੌਬੀ ਧਾਲੀਵਾਲ ਦਾ ਬੇਟਾ ਜੈ ਸਿੰਘ ਧਾਲੀਵਾਲ ਬਾਲੀਵੁੱਡ ਵੱਲ ਕਦਮ ਵਧਾਵੇਗਾ। ਇਸ ਤੋਂ ਇਲਾਵਾ ਸੁਰਾ ਦੇ ਸਿਕੰਦਰ  ਮਰਹੂਮ ਫ਼ਨਕਾਰ ‘ ਸਰਦੂਲ ਸਿਕੰਦਰ ਦੇ ਬੇਟੇ ਵੀ ਬਾਲੀਵੁੱਡ  ਸੰਗੀਤਕ ਪਰਿਵਾਰਾਂ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਫ਼ਿਲਮ ‘ਚ ਪਾਕਿਸਤਾਨੀ ਆਵਾਜ਼ਾਂ ਵੀ ਦਰਸ਼ਕਾਂ ਨੂੰ ਕੀਲਣ ਦੇ ਸਮਰੱਥ ਹੋਣਗੀਆਂ। ਦਿੱਵਿਆ ਫ਼ਿਲਮਜ਼ ਇੱਕ ਪ੍ਰੋਡਕਸ਼ਨ ਹਾਊਸ ਹੈ ਜੋ ਭਾਰਤ ਅਤੇ ਯੂਰਪ ਵਿੱਚ ਸਥਾਪਤ ਹੈ। ਇਸ ਹਾਊਸ ਨਾਲ ਚੰਗੀ ਸੋਚ ਵਾਲੇ ਤਜੱਰਬੇਕਾਰ ਨਿਰਮਾਤਾ ਨਿਰਦੇਸਕ ਤੇ ਤਕਨੀਕੀ ਕਲਾਕਾਰ ਜੁੜੇ ਹੋਏ ਹਨ। ਮਨੋਰੰਜਨ ਭਰੇ ਸਿਹਤਮੰਦ ਸਿਨਮੇ ਦੀ ਉਸਾਰੀ ਕਰਨਾ ਹੀ ਇਸਦਾ ਮੁੱਖ ਉਦੇਸ਼ ਹੈ।

 

ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ✍️. ਰਮੇਸ਼ ਕੁਮਾਰ ਜਾਨੂੰ

ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ 
-------------------------
ਜੇ ਤੂੰ ਸਭ ਜਾਣਦਾ ਏਂ, ਮੈਨੂੰ ਚੁੱਪ ਬਹਿਣ ਦੇ 
      ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਜੁਲਮਾਂ ਦੀ ਹੱਦ ਕਰ,ਭਾਂਵੇਂ ਰੱਜ-ਰੱਜ ਕੇ 
     ਖੋਤੀ ਆਉਣੀ ਬੌਹੜ ਥੱਲੇ,ਜਾਉ ਕਿੱਥੇ ਭੱਜ ਕੇ ।
ਆਉਂਦੇ ਨੇ ਤਰੀਕੇ ਬੜੇ ਸਾਨੂੰ ਹੱਕ ਲੈਣ ਦੇ
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਆਪਣੇ ਹੀ ਨੰਹੂ ਅੱਜ,ਤਨ ਜਾਣ ਛਿੱਲਦੇ 
     ਬਿਨਾਂ ਕੁਰਬਾਨੀਆਂ ਤੋਂ,ਹੱਕ ਕਿਉਂ ਨਾ ਮਿਲਦੇ ।
ਸਾਡੇ ਵਿੱਚ ਜਜ਼ਬੇ ਨੇ ਵਾਰ ਤੇਰਾ ਸਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਬਹਿ ਗਿਆ ਏਂ ਕਾਹਨੂੰ ਬੂਹੇ,ਅਕਲਾਂ ਦੇ ਭੇੜ ਕੇ 
     ਆਇਆ ਜੇ ਸੈਲਾਬ ਲੈਜੂ,ਸਭ ਕੁਝ ਰੇੜ ਕੇ ।
ਠੰਢੀਆਂ ਹਵਾਵਾਂ 'ਚੋਂ' ਤੂਫਾਨ ਉੱਠ ਲੈਣ ਦੇ
      ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਫੇਰ ਕੋਈ ਬਣ ਕੇ,ਭਗਤ ਸਿੰਘ ਉੱਠ ਜੇ
     ਜਾਕੇ ਅਸੈਂਬਲੀ 'ਚ' ਬੰਬ ਹੀ ਨਾ ਸੁੱਟ ਦੇ ।
ਧਿਆਨ ਲਾਕੇ ਬੈਠੇ ਹਾਂ ਧਿਆਨ ਵਿੱਚ ਰਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਚੜ੍ਹਦੀ ਕਲਾ ਦੇ ਵਿੱਚ,ਰਹਿਣ ਸਦਾ ਹੱਸਦੇ 
     ਗੁਰੂਆਂ ਦੇ ਬੇਟੇ ਨਾ,ਮੈਦਾਨ ਵਿੱਚੋਂ ਭੱਜਦੇ ।
ਆਖਦਾ ਏ ਬਾਗੀ ਜਿਹੜਾ ਬਾਗੀ ਉਹਨੂੰ ਕਹਿਣ ਦੇ
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
ਅਸੀਂ ਸਾਰੇ ਇੱਕ ਜਰਾ,ਗੌਰ ਨਾਲ ਤੱਕ ਓਏ 
     'ਰਮੇਸ਼' ਅਤੇ 'ਜਾਨੂੰ' ਕਦੇ,ਹੋਣੇ ਨਇਓਂ ਵੱਖ ਓਏ ।
ਉੱਚੀਆਂ ਨਾ ਕਰ ਕੰਧਾਂ ਵੈਰਾਂ ਦੀਆਂ ਢਹਿਣ ਦੇ 
     ਮੇਰੀ ਤਲਵਾਰ ਨੂੰ ਮਿਆਨ ਵਿੱਚ ਰਹਿਣ ਦੇ ।।
                             ਲੇਖਕ-ਰਮੇਸ਼ ਕੁਮਾਰ ਜਾਨੂੰ 
                           ਫੋਨ ਨੰ:-98153-20080

ਚੰਨ ਬਣ ਗਿਆ ✍️. ਸ਼ਿਵਨਾਥ ਦਰਦੀ

ਚੰਨ ਬਣ ਗਿਆ

ਕੀਹਦੀ ਯਾਦ ਚ ਰੋਵੇਂ ਅੜੀਏ ,
ਕੀਹਦੇ ਖ਼ਤ ਫਰੋਲ ਰਹੀ ,
ਓਹ ਤਾਂ , ਅੜੀਏ ਚੰਨ ਬਣ ਗਿਆ ,
ਕਿਓਂ ਤੂੰ , ਜ਼ਿੰਦਗੀ ਰੋਲ ਰਹੀ ।
ਓਹ ਤਾਂ , ਬੁੱਤ ਹੈ , ਲੀਰਾਂ ਦਾ ,
ਜਿਨੂੰ ਮਾਲਕ ਸਮਝੇ , ਤਕਦੀਰਾਂ ਦਾ ,
ਆਪਣੇ ਆਪ ਨੂੰ ਸਾਂਭ ,
ਕਿਓਂ ਬਿਰਹੋਂ ਦੀ ਤੱਕੜੀ ਤੋਲ ਰਹੀ ।
ਓਹ ਤਾਂ ,ਅੜੀਏ ..................
ਏਥੇ ਪਲ ਭਰ ਵਿਚ ਤੋੜ ਦਿੰਦੇ ,
ਏਥੇ ਅੱਧ ਰਾਹਾਂ ਵਿਚ ਛੋੜ ਦਿੰਦੇ ,
ਸਭ ਝੂਠੇ ਵਾਅਦੇ ਕਸਮਾਂ ਨੇ ,
ਤੂੰ ਪਾਕ ਪਵਿੱਤਰ ਬੋਲ ਰਹੀ ।
ਓਹ ਤਾਂ ਅੜੀਏ ........................
ਸੌਦੇ ਹੁੰਦੇ , ਏਥੇ ਰਾਤਾਂ ਨੂੰ ,
ਸਭ ਭੁੱਲ ਜਾਂਦੇ ਪ੍ਰਭਾਤਾ ਨੂੰ ,
ਰੋਜ ਮੰਡੀ ਲੱਗਦੀ ਜਿਸਮਾਂ ਦੀ ,
'ਦਰਦੀ' ਕੋਲ ਭੇਦ ਖੋਲ ਰਹੀ ।
ਓਹ ਤਾਂ ਅੜੀਏ .......................
 

 

ਡੂੰਘੇ ਜਜ਼ਬਾਤ ✍️. ਇੰਦਰ ਸਰਾਂ (ਫ਼ਰੀਦਕੋਟ)

ਡੂੰਘੇ ਜਜ਼ਬਾਤ
 
ਦਿਲ ਦੇ ਡੂੰਘੇ ਜਜ਼ਬਾਤ ਜੋ ਮੈਂ
ਇਨ੍ਹਾਂ ਕਾਗਜ਼ਾਂ ਉੱਤੇ ਉਕੇਰੇ ਨੇ
ਜੋ ਸ਼ਬਦ ਬਣ ਬਣ ਉੱਭਰੇ ਨੇ
ਕੁਝ ਤੇਰੇ ਨੇ ਤੇ ਕੁਝ ਮੇਰੇ ਨੇ

ਤੂੰ ਤਾਂ ਸ਼ਾਇਦ ਭੁੱਲ ਗਿਆ ਏਂ
ਪਰ ਦਿਲ 'ਚ ਤੇਰੇ ਹੀ ਡੇਰੇ ਨੇ
ਤੈਨੂੰ ਰਤਾ ਹੁਣ ਫ਼ਰਕ ਨਾ ਪੈਣਾ
ਮੈਨੂੰ ਤੇਰੇ ਹੀ ਖ਼ਿਆਲ ਚੁਫ਼ੇਰੇ ਨੇ

ਕਦੇ ਪੁੱਛ ਦੇਖੀਂ ਤਨਹਾਈਆਂ ਨੂੰ
ਤੰਗ ਕਰਦੇ ਜੋ ਫ਼ਿਕਰ ਬਥੇਰੇ ਨੇ
ਤੇਰੀ ਖੁਸ਼ੀ ਖ਼ਾਤਿਰ ਬਰਬਾਦ ਹੋਏ
ਦੇਖ ਸਾਡੇ ਵੀ ਤਾਂ ਕਿੱਡੇ ਜ਼ੇਰੇ ਨੇ

ਦਿਲ ਤੈਨੂੰ ਕਰਦਾ ਰਹਿਣਾ ਯਾਦ
ਸੁਪਨਿਆਂ 'ਚ ਵੀ ਤੇਰੇ ਚਿਹਰੇ ਨੇ
ਇਹ ਨਾ ਸੋਚੀਂ ਕਦੇ ਫ਼ੇਰ ਮਿਲਾਂਗੇ
'ਇੰਦਰ' ਜ਼ਿੰਦਗੀ ਦੇ ਪੰਧ ਲਮੇਰੇ ਨੇ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਦਿੱਤੇ ਸਾਬਕਾ ਅਤੇ ਮੌਜੂਦਾ ਐਮ ਐਲ ਏ ਨੂੰ ਮੰਗ ਪੱਤਰ

ਮਹਿਲ ਕਲਾਂ/ ਬਰਨਾਲਾ -ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਸਰਕਾਰ ਦੇ ਮੰਤਰੀਆਂ ਤੇ ਐਮ ਐਲ ਏ ਦੀਆਂ ਕੋਠੀਆਂ ਦੇ ਘਿਰਾਓ ਕਰਕੇ, ਮੰਗ ਪੱਤਰ ਦਿੱਤੇ ਜਾ ਰਹੇ ਹਨ ।ਕਿਉਂਕਿ ਸਮੇਂ ਦੀਆਂ ਸਰਕਾਰਾਂ ਚੋਣ ਮੈਨੀਫੈਸਟੋ ਵਿੱਚ ਤਾਂ ਪੰਜਾਬ ਵਿਚ ਵਸਦੇ ਡਾਕਟਰਾਂ ਦਾ ਮਸਲਾ ਹੱਲ ਕਰਨ ਦੀਆਂ ਗੱਲਾਂ ਕਰਦੀਆਂ ਹਨ, ਪਰ ਕੁਰਸੀ ਤੇ ਬਿਰਾਜਮਾਨ ਹੁੰਦਿਆਂ ਹੀ  ਭੁੱਲ ਜਾਂਦੀਆਂ ਹਨ ।ਉਨ੍ਹਾਂ ਨੂੰ ਯਾਦ ਦਿਵਾਉਣ ਲਈ ਅੱਜ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਹਲਕਾ ਮਹਿਲ ਕਲਾਂ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਾਬਕਾ ਐਮ ਐਲ ਏ ਬੀਬੀ ਹਰਚੰਦ ਕੌਰ ਘਨੌਰੀ ਨੂੰ ਮੰਗ ਪੱਤਰ ਦਿੱਤੇ ਗਏ ।   
ਇਸ ਸਮੇਂ ਜ਼ਿਲ੍ਹਾ ਖਜ਼ਾਨਚੀ ਡਾ ਜਸਵੰਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਜੇ ਅਮੀਰਾਂ ਲਈ ਡਾਕਟਰਾਂ ਦੀ ਜਰੂਰਤ ਹੈ, ਤਾਂ ਫ਼ਿਰ ਗਰੀਬਾਂ ਲਈ ਕਿਉਂ ਨਹੀਂ। 
ਬਲਾਕ ਪ੍ਰਧਾਨ ਡਾ: ਬਲਿਹਾਰ ਸਿੰਘ  ਨੇ ਕਿਹਾ ਅਮੀਰਾਂ ਲਈ ਤਾਂ ਵੱਡੇ ਵੱਡੇ ਨਰਸਿੰਗ ਹੋਮ/ਹਸਪਤਾਲ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਸਦੇ 80% ਗਰੀਬਾਂ ਲਈ ਪੇਂਡੂ ਡਾਕਟਰ ਹਨ ।ਫਿਰ ਸਮੱਸਿਆ ਕੀ ਹੈ ? ਕੀ ਸਰਕਾਰ ਬਿਨਾਂ ਦਵਾ-ਦਾਰੂ ਤੋਂ ਲੋਕਾਂ ਨੂੰ ਮਰਨ ਦੇਣਾ ਚਾਹੁੰਦੀ ਹੈ ? ਜੋ ਸਰਾਸਰ 80 ਪ੍ਤੀਸ਼ਤ ਲੋਕਾਂ ਦਾ ਕਤਲ ਹੈ। ਸੂਬਾ ਸੀਨੀਅਰ ਮੀਤ ਪ੍ਰਧਾਨ ਡਾ.ਮਿੱਠੂ ਮੁਹੰਮਦ ਨੇ ਕਿਹਾ ਕਿ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨਿਤੀਸ ਕੁਮਾਰ ਦੀ ਅਗਵਾਈ ਵਿੱਚ ਇੱਕ ਸਾਲ ਦਾ ਕੋਰਸ ਕਰਵਾ ਕੇ ਮੁਢਲੀ ਕਿਸਮ ਦੀ ਪੈ੍ਕਟਿਸ ਦਾ ਅਧਿਕਾਰ ਦਿੱਤਾ ਹੈ। ਮੱਧਿਆ ਪ੍ਦੇਸ਼ ਦੀ ਸਰਕਾਰ ਨੇ ਵਾਜਪਾਈ ਯੂਨੀਵਰਸਿਟੀ ਤੋਂ ਸਪੈਸ਼ਲਿਸਟ ਰੂਰਲ ਡਾਕਟਰ ਦਾ ਕੋਰਸ ਸ਼ੁਰੂ ਕਰਕੇ ਪਹਿਲ ਕੀਤੀ ਹੈ ।ਫਿਰ ਪੰਜਾਬ ਸਰਕਾਰ ਲਈ ਕਿਹੜੀ ਸਮੱਸਿਆ ਹੈ ? 
ਮੀਟਿੰਗ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਤੋਂ ਮੰਗ ਕਰਦਿਆਂ ਕਿਹਾ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਕਰਵਾਈ ਜਾਵੇ ।ਉਹਨਾਂ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਵਸਦੇ ਲਗਪਗ ਡੇਢ ਲੱਖ ਦੇ ਕਰੀਬ ਆਰ.ਐਮ.ਪੀ. ਡਾਕਟਰਾਂ ਦਾ ਮੁੱਦਾ ਠੋਸ ਰੂਪ ਵਿੱਚ ਵਿਧਾਨ ਸਭਾ ਵਿਚ ਰੱਖਣਗੇ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਮਸਲੇ ਨੂੰ ਹੱਲ ਕੀਤਾ ਜਾਵੇਗਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਕੇਸਰ ਖ਼ਾਨ, ਡਾ ਜਗਜੀਤ ਸਿੰਘ, ਡਾ ਪਰਮਿੰਦਰ ਕੁਮਾਰ, ਡਾ ਸੁਖਵਿੰਦਰ ਸਿੰਘ, ਡਾ ਗਗਨਦੀਪ ਸ਼ਰਮਾ, ਡਾ ਛੋਟੇ ਲਾਲ, ਡਾ ਬਲਦੇਵ ਸਿੰਘ, ਡਾ.ਮੁਹੰਮਦ ਸੁਬੇਗ, ਡਾ.ਮੁਹੰਮਦ ਬਸ਼ੀਰ, ਡਾ.ਸਤਨਾਮ ਸਿੰਘ, ਡਾ ਪਰਗਟ ਸਿੰਘ, ਡਾ ਉਤਮ ਸਿੰਘ, ਡਾ ਮੁਹੰਮਦ ਅਕਰਮ, ਡਾ ਜਗਤਾਰ ਸਿੰਘ, ਡਾ ਗੁਰਪ੍ਰੀਤ ਸਿੰਘ, ਡਾ ਗੁਰਦੇਵ ਸਿੰਘ, ਡਾ ਸੋਮਾ ਸਿੰਘ, ਡਾ ਅਜੈਬ ਸਿੰਘ, ਡਾ ਰਣਜੀਤ ਸਿੰਘ,ਡਾ ਅਜੈਬ ਸਿੰਘ,ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾਕਟਰ ਸਾਹਿਬਾਨ ਮੌਜੂਦ ਸਨ।

ਦਿੱਲ ਤੇ ਸੂਗਰ ਦੀਆਂ ਬਿਮਾਰੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ ਮੈਡੀਕਲ ਕੈਂਪ ਭਲਕੇ..

ਮੀਟਿੰਗ ਤੋਂ ਬਾਅਦ ਮਾਰਚ ਕਰਕੇ ਡਾ.ਅਮਰ ਸਿੰਘ ਮੈਂਬਰ ਲੋਕ ਸਭਾ ਦਾ ਘਿਰਾਓ ਕਰਕੇ ਦਿੱਤਾ ਜਾਵੇਗਾ ਮੰਗ ਪੱਤਰ......

ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਰਨਗੇ ਉਦਘਾਟਨ......

ਮਹਿਲ ਕਲਾਂ/ਬਰਨਾਲਾ - 9 ਜੁਲਾਈ -(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ( ਰਜਿ :295) ਪੰਜਾਬ ਦੇ ਬਲਾਕ ਪੱਖੋਵਾਲ ਜਿਲ੍ਹਾ ਲੁਧਿਆਣਾ ਵਲੋਂ ਦਿਲ, ਸੂਗਰ ਦੀਆਂ ਬਿਮਾਰੀਆਂ,ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ ਮੁਫਤ ਮੈਡੀਕਲ ਕੈਂਪ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ 10 ਜੁਲਾਈ ਦਿਨ ਸਨਿਚਰਵਾਰ ਸਵੇਰੇ 10 ਵਜੇ  ਤੋਂ 1 ਵਜੇ ਤੱਕ ਲਗਾਇਆ ਜਾ ਰਿਹਾ।  ਜਿਸ ਵਿੱਚ ਮਰੀਜ਼ਾਂ ਦੀ ਮੁਫਤ ਈ ਸੀ ਜੀ ਸੂਗਰ ਤੇ ਅੱਖਾਂ ਦਾ ਚੈੱਕ ਅਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਸੇਵਾਵਾਂ ਕੁਲਵੰਤ ਹਾਰਟ ਸੈਂਟਰ ਲੁਧਿਆਣਾ ਅਤੇ ਸਰਾਂ ਆਈ ਹਸਪਤਾਲ ਗੁੱਜਰਵਾਲ ਵਲੋਂ ਦਿੱਤੀਆਂ ਜਾਣਗੀਆਂ। ਇਸ ਮੈਗਾ ਮੈਡੀਕਲ ਕੈਂਪ ਦਾ ਉਦਘਾਟਨ ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਆਪਣੇ ਕਰ ਕਮਲਾਂ ਨਾਲ ਕਰਨਗੇ ।
  ਇਹ ਜਾਣਕਾਰੀ ਦਿੰਦਿਆਂ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਅਤੇ ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ, ਡਾਕਟਰ ਕੇਸਰ ਸਿੰਘ ਜੀ ਧਾਂਦਰਾ, ਡਾਕਟਰ ਬਿਕਰਮ ਦੇਵ ਘੁੰਗਰਾਣਾ ਜੀ ਨੇ ਕਿਹਾ ਕਿ ਇਸ ਮੌਕੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਭਲੇ ਲਈ ਅਰਦਾਸ ਵੀ ਕਰਵਾਈ ਜਾਵੇਗੀ ਅਤੇ ਮੁਫਤ  ਦਵਾਈਆਂ ਦਾ ਲੰਗਰ ਵੀ ਲਾਇਆ ਜਾਵੇਗਾ। ਉਹਨਾਂ ਅਪੀਲ ਕੀਤੀ ਕਿ ਇਸ ਮੁਫਤ ਮੈਡੀਕਲ ਕੈਂਪ ਦਾ ਵਧ ਤੋਂ  ਵਧ ਲਾਹਾ ਪ੍ਰਾਪਤ ਕਰੋ ।
    ਉਹਨਾਂ ਨਾਲ ਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਲੋਂ ਪੂਰੇ ਪੰਜਾਬ ਦੇ ਕਾਂਗਰਸੀ ਲੀਡਰਾਂ ਦੇ ਘਿਰਾਓ ਕਰਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ, ਉਸ ਲੜੀ ਤਹਿਤ ਹੀ ਮੈਡੀਕਲ ਕੈਂਪ ਤੇ ਮੀਟਿੰਗ ਤੋੰ ਬਾਅਦ ਮੋਟਰਸਾਈਕਲ ਮਾਰਚ ਕਰਕੇ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਜੀ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਆਪ ਦੇ ਐਮ ਐਲ ਏ ਸਰਦਾਰ ਜੱਗਾ ਸਿੰਘ ਜੀ ਨੂੰ ਵੀ ਮੰਗ ਪੱਤਰ ਦਿੱਤਾ ਜਾਵੇਗਾ।
 ਇਸ ਮੌਕੇ ਹੋਰਨਾਂ ਤੋ ਇਲਾਵਾ ਮੈਡਮ ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ,ਮੈਡਮ ਡਾਕਟਰ ਰਮਨਦੀਪ ਕੌਰ ਜੀ ਬੱਲੋਵਾਲ ,ਬਲਾਕ ਕੈਸ਼ੀਅਰ ਮੈਡਮ ਡਾਕਟਰ ਜਸਵਿੰਦਰ ਕੌਰ ਬਾੜੇਵਾਲ, ਡਾਕਟਰ ਨਵਦੀਪ ਕੌਰ ਜੀ ਲਲਤੋਂ ਕਲਾਂ ,ਡਾਕਟਰ ਜਸਮੇਲ ਸਿੰਘ ਲਲਤੋਂ ਕਲਾਂ ਸੀਨੀਅਰ ਮੀਤ ਪ੍ਰਧਾਨ ਬਲਾਕ ਕਮੇਟੀ, ਡਾਕਟਰ ਹਰਜੀਤ ਸਿੰਘ ਭੈਣੀ ਅਰੋੜਾ, ਡਾਕਟਰ ਰਾਜੂ ਖਾਨ ਘੁਮਾਣ, ਡਾ ਮੇਵਾ ਸਿੰਘ ਜੀ ਤੁਗਾਹੇੜੀ, ਡਾ ਹਰਜਿੰਦਰ ਸਿੰਘ ,ਡਾ ਸਤਿੰਦਰ ਸਿੰਘ ਜੀ ਪੱਖੋਵਾਲ ,ਡਾ ਜਤਿੰਦਰ ਸਿੰਘ ਤਾਜਪੁਰ, ਡਾ ਸਰੂਪ ਸਿੰਘ ਪੱਖੋਵਾਲ ਆਦਿ ਹਾਜ਼ਰ ਸਨ।

ਡਾਕਟਰ ਦੀਦਾਰ ਸਿੰਘ ਜੀ ਆਰਗੇਨਾਈਜੇਰ ਸੈਕਟਰੀ ਪੰਜਾਬ ਨੂੰ ਸਦਮਾ... ਨੌਜਵਾਨ ਸਾਲਾ ਸਾਹਿਬ ਦਾ ਦਿਹਾਂਤ.....

 ਆਗੂਆਂ ਵਲੋਂ ਡੂੰਘੇ ਦੁੱਖ ਦਾ ਇਜਹਾਰ ...ਮਹਿਲ ਕਲਾਂ /ਬਰਨਾਲਾ -9 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਆਰਗੇਨਾਈਜੇਰ ਸਕੱਤਰ ਡਾਕਟਰ ਦੀਦਾਰ ਸਿੰਘ ਜੀ ਮੁਕਤਸਰ ਸਾਹਿਬ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਨੌਜਵਾਨ ਹੋਣਹਾਰ ਸਾਲਾ ਸਾਹਿਬ ਮਾਸਟਰ ਪ੍ਰਮਿੰਦਰ ਸਿੰਘ ਸਿੰਘ ਜੀ ਮੋਗਾ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਉਮਰ ਮਹਿਜ 44 ਕੁ ਸਾਲ ਦੇ ਕਰੀਬ ਸੀ। ਮਾਸਟਰ ਜੀ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਆਗੂਆਂ ਨੇ ਪਰਿਵਾਰ ਨਾਲ ਤੇ ਡਾ ਦੀਦਾਰ ਸਿੰਘ ਜੀ ਮੁਕਤਸਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ ਲਈ ਇਹ ਬਹੁਤ ਹੀ ਦੁੱਖਦਾਈ ਸਮਾਂ ਹੈ। ਮਾਸਟਰ ਜੀ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ ।ਪਰਿਵਾਰ ਨੇ  ਇਕ ਕੀਮਤੀ ਹੀਰਾ ਗਵਾ ਲਿਆ ਹੈ।     
  ਉਹਨਾਂ ਨਾਲ ਦੁੱਖ ਪ੍ਰਗਟ ਕਰਦਿਆਂ ਆਗੂਆਂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਮੋਹਾਲੀ', ਡਾ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ, ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾ ਮਹਿੰਦਰ ਸਿੰਘ ਜੀ ਮੋਗਾ ਸਰਪ੍ਰਸਤ ਪੰਜਾਬ ,ਡਾ ਮਾਘ ਸਿੰਘ ਜੀ ਸਟੇਟ ਕੈਸ਼ੀਅਰ ,ਡਾ ਬਲਕਾਰ ਸਿੰਘ ਜੀ ਸੇਰਗਿਲ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਮਹਿੰਦਰ ਸਿੰਘ ਸੋਹਲ ਅਜਨਾਲਾ, ਡਾ ਸਰਬਜੀਤ ਸਿੰਘ ਅੰਮ੍ਰਿਤਸਰ ,ਡਾ ਰਣਜੀਤ ਸਿੰਘ ਰਾਣਾ ਵਾਈਸ ਚੇਅਰਮੈਨ ਪੰਜਾਬ ,ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ, ਡਾ ਹਾਕਮ ਸਿੰਘ ਪਟਿਆਲਾ, ਡਾ ਸੁਰਿੰਦਰ ਜੈਨਪੁਰੀ ਨਵਾਂ ਸਹਿਰ, ਡਾ ਧਰਮਪਾਲ ਸਿੰਘ ਜੀ ਭਵਾਨੀਗੜ੍ਹ, ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਸੂਬਾ ਸੀਨੀਅਰ ਮੀਤ ਪ੍ਰਧਾਨ ,ਡਾ ਜੋਗਿੰਦਰ ਸਿੰਘ ਜੀ ਗੁਰਦਾਸਪੁਰ ,ਡਾ ਅਮਰਜੀਤ ਸਿੰਘ ਕੁੱਕੂ ਮਹਿਲ ਕਲਾਂ ਸਾਬਕਾ ਜਿਲ੍ਹਾ ਪ੍ਰਧਾਨ ਬਰਨਾਲਾ ,ਡਾ ਸੁਰਜੀਤ ਸਿੰਘ ਜੀ ਬਠਿੰਡਾ, ਡਾ ਕਰਨੈਲ ਸਿੰਘ ਜੀ ਜੋਗਾਨੰਦ ,ਡਾ ਵਿਜੈ ਡਾਕਟਰ ਜਗਦੇਵ ਸਿੰਘ ਚਾਹਲ ਜੀ  ਫਰੀਦਕੋਟ ਚੇਅਰਮੈਨ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ,ਡਾ ਰਛਪਾਲ ਸਿੰਘ ਮੱਲ੍ਹਾ ਫਰੀਦਕੋਟ, ਡਾਕਟਰ ਗੁਰਨੈਬ ਸਿੰਘ ਜੀ ਮੱਲਾ ਫਰੀਦਕੋਟ, ਡਾਕਟਰ ਅਵਤਾਰ ਸਿੰਘ ਜੀ ਜੱਸਲ ਮੁਕਤਸਰ ਸਾਹਿਬ, ਡਾਕਟਰ ਜਗਬੀਰ ਸਿੰਘ ਮੀਤ ਪ੍ਰਧਾਨ ਪੰਜਾਬ ਜਿਲ੍ਹਾ ਮੁਕਤਸਰ ਸਾਹਿਬ, ਡਾਕਟਰ ਰਛਪਾਲ ਸਿੰਘ ਮੁਕਤਸਰ ਸਾਹਿਬ ,ਡਾ ਅੰਗਰੇਜ਼ ਸਿੰਘ ਅਬੋਹਰ, ਡਾਕਟਰ ਹਰਬੰਸ ਸਿੰਘ ਅਟਵਾਲ ਜਿਲ੍ਹਾ ਫਾਜਲਿਕਾ ,ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਡਾ ਗੁਰਦੀਪ ਸਿੰਘ ਘੁੱਦਾ, ਡਾਕਟਰ ਬਲਰਾਜ ਸਿੰਘ ਰਾਜੂ ਸਮਾਲਸਰ ਸੀਨੀਅਰ ਮੀਤ ਪ੍ਰਧਾਨ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ, ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਲੁਧਿਆਣਾ, ਡਾ ਭਗਵੰਤ ਬੜੂੰਦੀ ਜਿਲ੍ਹਾ ਵਾਇਸ ਚੇਅਰਮੈਨ ਲੁਧਿਆਣਾ, ਡਾ ਅਮਿੰਤਪਾਲ ਜਿਲ੍ਹਾ ਜਰਨਲ ਸਕੱਤਰ, ਡਾ ਜਗਸੀਰ ਸਿੰਘ ਜਿਲ੍ਹਾ ਚੇਅਰਮੈਨ ਮੁਕਤਸਰ ਸਾਹਿਬ ,ਡਾ ਬਲਵਿੰਦਰ ਸਿੰਘ ਬਲਾਕ ਪ੍ਰਧਾਨ ਮੁਕਤਸਰ ਸਾਹਿਬ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਮਾਸਟਰ ਪ੍ਮਿੰਦਰ ਜੀ  ਦਾ ਅਚਨਚੇਤ ਸਦੀਵੀ ਵਿਛੋੜਾ, ਪਰਿਵਾਰ ਲਈ ਅਤੇ ਜਥੇਬੰਦੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਮਾਸਟਰ ਪ੍ਰਮਿੰਦਰ ਸਿੰਘ ਮੋਗਾ  ਜੀ ਦੀ ਅੰਤਿਮ ਅਰਦਾਸ ਮਿਤੀ 11/7/2021 ਨੂੰ  ਮੋਗਾ ਵਿਖੇ ਹੋਵੇਗੀ।

ਅੱਤਵਾਦ ਪੀੜ੍ਹਤ ਪਰਿਵਾਰ ਦਾ ਰਿਕਾਰਡ ਗੁੰਮ ?

ਸੂਚਨਾ ਕਮਿਸ਼ਨਰ ਵਲੋਂ ਅੈਸ.ਡੀ.ਅੈਮ.ਦਫ਼ਤਰ ਤਲ਼ਬ
1991 'ਚ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ ਘਰ ਦੇ ਤਿੰਨ ਜੀਅ
ਵਾਰਸ 29 ਸਾਲਾਂ ਤੋਂ ਤਰਸ ਰਹੇ ਨੇ ਸਰਕਾਰੀ ਸਹੂਲਤਾਂ ਨੂੰ
 ਜਗਰਾਉਂ , 9 ਜੁਲਾਈ (ਮਨਜਿੰਦਰ  ਗਿੱਲ ) ਸਥਾਨਕ ਦਫ਼ਤਰ ਉਪ ਮੰਡਲ਼ ਮੈਜਿਸਟ੍ਰੇਟ ਵਲੋਂ ਅੱਤਵਾਦ ਪੀੜਤ ਪਰਿਵਾਰ ਦਾ ਦਫ਼ਤਰੀ ਰਿਕਾਰਡ ਗੁੰਮ ਕਰਨ ਦਾ ਮਾਮਲਾ ਰਾਜ ਸੂਚਨਾ ਕਮਿਸ਼ਨ ਦੀ ਅਦਾਲਤ ਵਿਚ ਪੁੱਜ ਗਿਆ ਹੈ। ਸ਼ਿਕਾਇਤਕਰਤਾ ਤੇ ਮਨੁੱਖੀ ਅਧਿਕਾਰ ਸੰਸਥਾ ਦੇ ਸੂਬਾ ਸਕੱਤਰ ਇਕਬਾਲ ਸਿੰਘ ਰਸੂਲਪੁਰ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ 'ਚ ਦੱਸਿਆ ਕਿ ਸਾਲ 1991 'ਚ ਇਥੋਂ ਨੇੜਲੇ ਇਕ ਪਿੰਡ ਦੇ ਅਨੁਸੂਚਿਤ ਜਾਤੀ ਪਰਿਵਾਰ ਦੇ ਤਿੰਨ ਮੈਂਬਰ ਕਾਲ਼ੇ ਦੌਰ ਦੀ ਭੇਂਟ ਚੜ੍ਹ ਗਏ ਸਨ। ਉਨਾਂ ਦੱਸਿਆ ਕਿ ਪਰਿਵਾਰ ਦੇ ਮਰਨ ਵਾਲੇ ਤਿੰਨ ਮੈਂਬਰਾਂ 'ਚ ਪਰਿਵਾਰ ਦਾ ਮੁਖੀ, ਉਸ ਦੀ ਪਤਨੀ ਤੇ ਉਸ ਦਾ ਹੋਮਗਾਰਡ ਪੁੱਤਰ ਸੁਖਦੇਵ ਸਿੰਘ ਸ਼ਾਮਲ਼ ਸਨ। ਰਸੂਲਪੁਰ ਅਨੁਸਾਰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਪਰਿਵਾਰ ਦੇ ਬਾਕੀ ਜਿਉਂਦੇ ਬਚੇ ਵਾਰਸ ਮੈਂਬਰਾਂ ਨੂੰ ਬਣਦੀਆਂ ਸਰਕਾਰੀ ਸਹੂਲਤਾਂ ਦੇਣ ਸਬੰਧੀ ਦਫ਼ਤਰ ਉਪ ਮੰਡਲ਼ ਮੈਜਿਸਟ੍ਰੇਟ ਵਲੋਂ ਸਾਲ 1992 'ਚ ਇਕ ਵਾਰਸਨਾਮਾ ਤਸਦੀਕ ਕਰਦਿਆਂ ਇਕ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਮਹਿਕਮਾ ਪੁਲਿਸ ਨੂੰ ਭੇਜਿਆ ਸੀ ਪਰ ਅਫਸੋਸ ਕਿ ਕਰੀਬ 29 ਲੰਘ ਜਾਣ 'ਤੇ ਵੀ ਅਜੇ ਤੱਕ ਪੀੜਤ ਪਰਿਵਾਰ ਨੂੰ ਬਣਦੀਆਂ ਸਰਕਾਰੀ ਸਹੂਲਤਾਂ ਪ੍ਰਾਪਤ ਨਹੀਂ ਹੋਈਆਂ। ਜਦ ਕਿ ਸਰਕਾਰੀ ਹਦਾਇਤਾਂ ਮੁਤਾਬਕ ਸਹੂਲਤਾਂ ਦੇਣ ਦੀ ਸਾਰੀ ਜਿੰਮੇਵਾਰੀ ਸਥਾਨਕ ਅੈਸ.ਡੀ.ਅੈਮ. ਦਫ਼ਤਰ ਦੀ ਬਣਦੀ ਸੀ। ਰਸੂਲਪੁਰ ਅਨੁਸਾਰ ਕਿ ਸੰਸਥਾ ਨੂੰ ਬੇਹੱਦ ਹੈਰਾਨੀ ਉਸ ਸਮੇਂ ਹੋਈ ਜਦ ਅੈਸ.ਡੀ.ਅੈਮ. ਦਫ਼ਤਰ ਨੇ ਆਰ.ਟੀ.ਆਈ. 'ਚ ਤਿੰਨ ਵੱਖ-ਵੱਖ ਆਪਾ-ਵਿਰੋਧੀ ਪੱਤਰ ਭੇਜੇ, ਪਹਿਲਾ ਕਿ "....ਕਿਸੇ ਸੂਚਨਾ ਦੀ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ"। ਦੂਜਾ ਕਿ... ਸਬੰਧਤ ਫਾਈਲ ਅੈਸ.ਡੀ.ਅੈਮ. ਦੀ ਅਦਾਲ਼ਤ 'ਚ ਅਜੇ ਵਿਚਾਰ ਅਧੀਨ ਹੈ। ਤੀਜਾ ਕਿ.......ਮੰਗਿਆ ਰਿਕਾਰਡ ਦਫ਼ਤਰ 'ਚ ਉਪਲੱਭਧ ਨਹੀਂ ਹੈ। ਰਸੂਲਪੁਰ ਨੇ ਦੱਸਿਆ ਕਿ ਜਦ ਜਗਰਾਉਂ ਇਲਾਕੇ ਦੇ ਬਾਕੀ ਅੱਤਵਾਦ ਪੀੜਤਾਂ ਪਰਿਵਾਰਾਂ ਦਾ ਰਿਕਾਰਡ ਦਫ਼ਤਰ ਵਿੱਚ ਮੌਜੂਦ ਹੈ ਤਾਂ ਇਸ ਪਰਿਵਾਰ ਦਾ ਕਿਉਂ ਨਹੀਂ ? ਉਨ੍ਹਾਂ ਕਿਹਾ ਕਿ ਮਾਮਲਾ ਸ਼ੱਕੀ ਹੋਣ ਕਰਕੇ ਸੰਸਥਾ ਨੇ "ਰਿਕਾਰਡ ਗੁੰਮ ਕਰਨ ਸਬੰਧੀ" ਇਕ ਵੱਖਰੀ ਸ਼ਿਕਾਇਤ, ਮੰਡਲ ਕਮਿਸ਼ਨਰ ਪਟਿਆਲਾ, ਚੀਫ਼ ਡਾਇਰੈਕਟਰ ਵਿੱਜ਼ੀਲੈੰਸ ਤੇ ਗਵਰਨਰ ਪੰਜਾਬ ਸਮੇਤ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਭੇਜ ਦਿੱਤੀ ਹੈ ਜਦ ਕਿ ਅੈਕਟ ਅਧੀਨ ਮਾਮਲੇ ਦੀ ਸੁਣਵਾਈ ਮੁੱਖ ਸੂਚਨਾ ਕਮਿਸ਼ਨਰ ਸੁਰੇਸ਼ ਅਰੋੜਾ (ਆਈ.ਪੀ.ਅੈਸ.) ਵਲੋਂ ਕੀਤੀ ਜਾ ਰਹੀ ਹੈ।

ਮਹਿਲ ਕਲਾਂ ਤੋਂ ਲਾਪਤਾ ਲੜਕੀ ਦੀ ਭਾਲ ਲਈ ਬੇਨਤੀ

ਖ਼ਬਰ ਪੜ੍ਹ ਕੇ ਅੱਗੇ ਸ਼ੇਅਰ ਕਰੋ ਜੀ ਧੰਨਵਾਦ

ਮਹਿਲ ਕਲਾਂ /ਬਰਨਾਲਾ - 8 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਸਾਰਿਆਂ ਨੂੰ ਬੇਨਤੀ ਹੈ ਕਿ ਇਹ ਕੁੜੀ ਪਿੰਡ ਮਹਿਲ ਕਲਾਂ ਤੋਂ ਕੱਲ ਦੀ ਲਾਪਤਾ ਹੈ ਇਸ ਦੇ ਮਾਂ ਪਿਓ ਬੁਹੁਤ ਟੈਨਸ਼ਨ ਵਿੱਚ ਹਨ ਇਹ ਖ਼ਬਰ ਨੂੰ ਅੱਗੇ ਗਰੁੱਪ ਵਿੱਚ ਸ਼ਿਅਰ ਜਰੂਰ ਕਰਿਓ ਅਤੇ ਜੇਕਰ ਇਸ ਕੁੜੀ ਬਾਰੇ ਕੁੱਝ ਵੀ ਪਤਾ ਚਲਦਾ ਹੈ ਤਾਂ ਹੇਠਾਂ ਲਿਖੇ ਨੰਬਰਾਂ ਤੇ ਸੰਪਰਕ ਕਰੋ । 9855465533 ,7814432095

ਕਾਲਜ ਕਰਮਚਾਰੀਆ ਵਲੋ ਉਚੇਰੀ ਸਿੱਖਿਆ ਮੰਤਰੀ ਬਾਜਵਾ ਨੂੰ ਸੌਪਿਆ ਮੰਗ ਪੱਤਰ 

ਜਗਰਾਓਂ, 8 ਜੁਲਾਈ (ਅਮਿਤ ਖੰਨਾ, )  ਏਡਿਡ ਕਾਲਜ ਨਾਨ ਟੀਚਿੰਗ ਇੰਮਪਲਾਇਜ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਵਲੋ ਉਚੇਰੀ ਸਿੱਖਿਆ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਕਾਲਜ ਕਰਮਚਾਰੀਆ ਦੀਆ ਹੱਕੀ ਮੰਗਾ ਨੂੰ ਲੈ ਕੇ ਮੁਲਾਕਾਤ ਕੀਤਾ । ਯੂਨੀਅਨ ਦੇ ਸੂਬਾ ਪ੍ਰਧਾਨਮਨਦੀਪ ਸਿੰਘ ਬੇਦੀ,ਜਰਨਲ ਸਕੱਤਰ ਵਿਵੇਕ ਮਾਰਕੰਡਾ,ਕਸ਼ਮੀਰ ਸਿੰਘ ਸਕੱਤਰ,ਆਡੀਟਰ ਪ੍ਰਵੀਨ ਹਾਂਡਾ ਵਲੋ ਉਚੇਰੀ ਸਿੱਖਿਆ ਮੰਤਰੀ ਨੂੰ ਲੰਬੇ ਸਮੇ ਤੋ ਕਰਮਚਾਰੀਆ ਦੀਆ ਲਟਕਦੀਆਂ ਮੰਗਾ ਸਬੰਧੀ ਮੰਗ ਪੱਤਰ ਸੌਪਿਆ । ਯੂਨੀਅਨ ਆਗੂਆ ਨੇ ਕਿਹਾ ਕਿ ਜਨਵਰੀ 2006 ਤੋ ਸੋਧੇ ਹੋਏ ਹਾਊਸ ਰੈਟ, ਤੇ ਮੈਡੀਕਲ ਅਲਾਊਸ ਕਾਲਜਾਂ ਵਿਚ ਕੰਮ ਕਰਦੇ ਨਾਨ ਟੀਚੰਗ ਕਰਮਚਾਰੀਆ ਤੇ ਲਾਗੂ ਨਹੀ ਕੀਤੇ ਗਏ ਜਦੋ ਕਿ ਕਾਲਜ ਟੀਚਰਾਂ ਨੂੰ ਇਹ ਲਾਭ ਦੇ ਦਿੱਤਾ ਗਿਆ ਹੈ। ਯੂਨੀਅਨ ਆਗੂਆ ਨੇ ਦੱਸਿਆ ਕਿ ਦਸੰਬਰ 2011 ਤੋ ਪੇ-ਸਕੇਲ ਵਿਚ ਕੀਤੇ ਗਏ ਬਦਲਾਅ ਨੂੰ ਨਾਨ ਟੀਚਿੰਗ ਕਰਮਚਾਰੀਆ ਤੇ ਲਾਗੂ ਨਹੀ ਕੀਤਾ ਗਿਆ ।ਯੂਨੀਅਨ ਆਗੂਆ ਨੇ ਕਿਹਾ ਕਿ ਉਹ ਇਸ ਸਬੰਧੀ ਲੰਬੇ ਸਮੇ ਤੋ ਸੰਘਰਸ਼ ਕਰ ਰਹੇ ਹਨ ਅਤੇ ਇਸ ਸਬੰਧੀ ਅਧਿਕਾਰੀਆ ਨੂੰ ਮੰਗ ਪੱਤਰ ਵੀ ਸੌਪ ਚੁੱਕੇ ਹਨ ਪਰ ਕਰਮਚਾਰੀਆ ਦੀਆ ਮੰਗਾ ਸਬੰਧੀ ਹਾਲੇ ਤੱਕ ਸਰਕਾਰ ਵਲੋ ਕੋਈ ਢੁਕਵੀ ਕਾਰਵਾਈ ਨਹੀ ਕੀਤੀ ਗਈ ।ਯੂਨੀਅਨ ਆਗੂਆ ਵਲੋ ਕਾਲਜਾਂ ਵਿਚ ਖਾਲੀ ਪਈਆ ਪੋਸਟਾਂ ਨੂੰ ਜਲਦ ਭਰਨ ਦੀ ਗੱਲ ਵੀ ਆਖੀ । ਉਚੇਰੀ ਸਿੱਖਿਆ ਮੰਤਰੀ ਵਲੋ ਯੂਨੀਅਨ ਆਗੂਆ ਨੂੰ ਭਰੋਸਾ ਦਿੱਤਾ ਕਿ ਉਨਾ ਦੀਆ ਮੰਗਾ ਨੂੰ ਲਾਗੂ ਕਰਵਾਉਣ ਲਈ ਉਹ ਅਧਿਕਾਰੀਆ ਨਾਲ ਗੱਲਬਾਤ ਕਰਕੇ ਇਸ ਨੂੰ ਅਮਲੀ ਜਾਮਾ ਪਹਿਣਾਉਣਗੇ। 
ਫੋਟੋ ਕੈਪਸ਼ਨ -ਏਡਿਡ ਕਾਲਜ ਨਾਨ ਟੀਚਿੰਗ ਇੰਮਪਲਾਇਜ ਯੂਨੀਅਨ ਪੰਜਾਬ ਦੇ ਅਹੁਦੇਦਾਰ ਯੂਨੀਅਨ ਦਾ ਮੰਗ ਪੱਤਰ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਦਿੰਦੇ ਹੋਏ

ਜਿ਼ਲ੍ਹਾ ਤੇ ਸਰਕਲ ਪੱਧਰ ਤੱਕ ਦਾ ਜਥੇਬੰਦਕ ਢਾਂਚਾ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਿ਼ਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਈ 

ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਦੇ ਬੇਲੋੜੇ ਵਾਧੇ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ`ਚ ਪਾਰਟੀ ਦੇ ਆਗੂ ਤੇ ਵਰਕਰ ਵਧ-ਚੜ੍ਹ ਕੇ ਸ਼ਾਮਿਲ ਹੋਣ: ਸ: ਸੁਖਦੇਵ ਸਿੰਘ ਢੀਂਡਸਾ

ਪੰਥਕ ਵਿਚਾਰਧਾਰਾ ਨੂੰ ਮਜਬੂਤ ਕਰਨ ਲਈ ਇੱਕਜੁਟ ਹੋ ਕੇ ਚੱਲਣ ਦੀ ਲੋੜ: ਸ: ਰਵਿੰਦਰ ਸਿੰਘ ਬ੍ਰਹਮਪੁਰਾ

ਮਹਿਲ ਕਲਾਂ/ਬਰਨਾਲਾ-8 ਜੁਲਾਈ (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਜਥੇਬੰਦਕ ਢਾਂਚੇ ਦੇ ਐਲਾਨ ਤੋਂ ਬਾਅਦ ਅੱਜ ਪਾਰਟੀ ਦੇ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਦੀ ਪਹਿਲੀ ਅਹਿਮ ਮੀਟਿੰਗ ਪਾਰਟੀ ਦੇ ਪ੍ਰਧਾਨ ਸ : ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਮੋਹਾਲੀ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਖੇ ਹੋਈ। ਜਿਸ ਵਿੱਚ ਸਮੁੱਚੇ ਆਗੂਆਂ ਨੇ ਪੰਜਾਬ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਰਿਵਾਇਤੀ ਸਿਆਸੀ ਪਾਰਟੀਆਂ ਵਿਰੁੱਧ ਮੋਰਚਾ ਖੋਲ੍ਹਣ ਦਾ ਅਹਿਦ ਲਿਆ। ਇਸ ਮੀਟਿੰਗ ਵਿਚ ਜ਼ਿਲ੍ਹਾ ਅਤੇ ਸਰਕਲ ਜਥੇਬੰਦੀਆਂ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਮੂਹ ਹਾਜ਼ਰ ਪ੍ਰਧਾਨ ਸਹਿਬਾਨ ਨੇ ਜਲਦੀ ਹੀ ਵੱਡੀਆਂ ਮੀਟਿੰਗਾਂ ਕਰ ਕੇ ਜ਼ਿਲ੍ਹਾ ਅਤੇ ਸਰਕਲ ਅਹੁਦੇਦਾਰ ਐਲਾਨਣ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਨੌਜਵਾਨ ਵਰਗ ਅਤੇ ਦਲਿਤ ਭਾਈਚਾਰੇ ਨੂੰ ਭਰੋਸੇ ਵਿਚ ਲੈ ਕੇ ਜਥੇਬੰਦੀ ਨੂੰ ਮਜਬੂਤ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।। ਇਸ ਮੌਕੇ ਸ: ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ ਅਤੇ ਕਾਮਨਾ ਕੀਤੀ ਹੈ ਕਿ ਕਿਸਾਨ ਸੰਘਰਸ਼ ਦੀ ਜਿੱਤ ਹੋਵੇ ਤੇ ਦੇਸ਼ ਦਾ ਅੰਨਦਾਤਾ ਖੁਸ਼ਹਾਲ ਹੋਵੇ। ਸ: ਢੀਂਡਸਾ ਨੇ ਵੀਰਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਬੇਲੋੜੇ ਵਾਧੇ ਵਿਰੁੱਧ ਐਲਾਨੇ ਗਏ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਦਿਆਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਇਸ ਵਿੱਚ ਵਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।  
ਇਸ ਮੌਕੇ ਸ: ਢੀਂਡਸਾ ਨੇ ਕੈਪਟਨ ਸਰਕਾਰ ਅਤੇ ਅਕਾਲੀ ਦਲ ਬਾਦਲ `ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਢੇ ਚਾਰ ਸਾਲ ਦੌਰਾਨ ਸਿਵਾਏ ਬਾਦਲਾਂ ਦਾ ਪੱਖ ਪੂਰਨ ਅਤੇ ਉਨ੍ਹਾਂ ਨੂੰ ਬਚਾਉਣ ਦੇ ਇਲਾਵਾ ਹੋਰ ਕੁੱਝ ਵੀ ਨਹੀ ਕੀਤਾ ਹੈ ਅਤੇ ਹੁਣ ਕੈਪਟਨ ਅਤੇ ਬਾਦਲਾਂ ਦੀ ਮਿਲੀ ਭੁਗਤ ਜੱਗ ਜ਼ਾਹਿਰ ਹੈ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਅਪਣਾਏ ਦੋਹਰੇ ਮਾਪਦੰਡਾਂ ਕਾਰਨ ਬਾਦਲ ਪਰਿਵਾਰ ਆਪਣਾ ਅਕਸ ਪੂਰੀ ਤਰ੍ਹਾਂ ਖਰਾਬ ਕਰ ਚੁੱਕਾ ਹੈ। ਸ: ਢੀਂਡਸਾ ਨੇ ਕਿਹਾ ਕਿ ਨੈਤਿਕ ਆਧਾਰ ਗੁਆਉਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਨੂੰ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਦੀ ਪੂਰੀ ਕੋਸਿ਼ਸ਼ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੂੰਹ ਨਹੀ ਲਗਾਉਣਗੇ ਕਿਉਂਕਿ ਪੰਜਾਬੀਆਂ ਨੇ ਕਾਂਗਰਸ ਅਤੇ ਬਾਦਲਾਂ ਦੇ ਦੋਗਲੇ ਚਿਹਰਿਆਂ ਨੂੰ ਪਛਾਣ ਲਿਆ ਹੈ ਅਤੇ ਹੁਣ ਲੋਕ ਉਨ੍ਹਾਂ ਦੇ ਝਾਂਸੇ ਵਿੱਚ ਨਹੀ ਆਉਣਗੇ। ਇਸ ਮੌਕੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਜਗ੍ਹਾ `ਤੇ ਉਚੇਚੇ ਤੌਰ `ਤੇ ਪਹੁੰਚੇ ਉਨ੍ਹਾਂ ਦੇ ਬੇਟੇ ਸਾਬਕਾ ਐਮ.ਐਲ.ਏ ਸ: ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਵੱਲੋਂ ਪੰਥਕ ਵਿਚਾਰਧਾਰਾ ਨੂੰ ਮਜਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਨੂੰ ਇੱਕਜੁੱਟ ਹੋ ਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ।
ਇਸ ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਸ: ਨਿਧੜਕ ਸਿੰਘ ਬਰਾੜ, ਇਸਤਰੀ ਵਿੰਗ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਗੁਲਸ਼ਨ, ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਜੀਤ ਕੌਰ ਤਲਵੰਡੀ, ਐਡਵੋਕੇਟ ਸ: ਛਿੰਦਰਪਾਲ ਸਿੰਘ ਬਰਾੜ ਅਤੇ ਸ: ਢੀਂਡਸਾ ਦੇ ਸਿਆਸੀ ਸਲਾਹਕਾਰ ਸ: ਦਵਿੰਦਰ ਸਿੰਘ ਸੋਢੀ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸ: ਗੁਰਪ੍ਰੀਤ ਸਿੰਘ ਕਲਕੱਤਾ ਸ: ਗੁਰਬਚਨ ਸਿੰਘ ਬਚੀ, ਸ: ਰਣਧੀਰ ਸਿੰਘ ਰੱਖੜਾ, ਸ: ਦਲਜਿੰਦਰਬੀਰ ਸਿੰਘ ਵਿਰਕ, ਸ: ਦਲਜੀਤ ਸਿੰਘ ਅਮਰਕੋਟ, ਸ: ਗੁਰਚਰਨ ਸਿੰਘ ਚੰਨੀ, ਸ: ਸਰਬਜੀਤ ਸਿੰਘ ਡੂਮਵਾਲੀ, ਸ: ਗੁਰਿੰਦਰ ਸਿੰਘ ਬਾਜਵਾ, ਸ: ਲਖਵੀਰ ਸਿੰਘ ਥਾਬਲਾਂ, ਸ: ਸਤਵਿੰਦਰ ਪਾਲ ਸਿੰਘ ਢੱਟ, ਸ: ਭੁਪਿੰਦਰ ਸਿੰਘ ਬਜਰੂੜ, ਡਾ. ਮੇਜਰ ਸਿੰਘ, ਸ: ਬਲਵਿੰਦਰ ਸਿੰਘ, ਸ: ਪ੍ਰਿਤਪਾਲ ਸਿੰਘ ਹਾਂਡਾ, ਸ: ਗੁਰਸ਼ਰਨਜੀਤ ਸਿੰਘ ਪੱਪੂ, ਸ: ਮਨਜੀਤ ਸਿੰਘ ਬੱਪੀਆਣਾ, ਸ: ਗੁਰਜਿੰਦਰ ਸਿੰਘ ਗਰੇਵਾਲ, ਸ: ਰਣਜੀਤ ਸਿੰਘ ਔਲਖ਼, ਸ: ਮੇਜਰ ਸਿੰਘ ਖਾਲਸਾ ,ਸ: ਜਗਜੀਤ ਸਿੰਘ ਭੁੱਲਰ, ਸ: ਗੁਲਵੰਤ ਸਿੰਘ ਉੱਪਲ, ਸ: ਬਲਦੇਵ ਸਿੰਘ ਚੇਤਾ, ਡਾ ਪਰਵਿੰਦਰ ਸਿੰਘ ਸੋਢੀ ਤੋਂ ਇਲਾਵਾ ਓ.ਐਸ.ਡੀ ਸ: ਜਸਵਿੰਦਰ ਸਿੰਘ ਹਾਜ਼ਰ ਸਨ।

ਕੈਨੇਡਾ ਵਿੱਚ ਕੋਕਰੀ ਕਲਾਂ ਦੇ 32 ਸਾਲ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਪਿੰਡ ਕੋਕਰੀ ਕਲਾਂ ਮੋਗਾ ਦੇ 32 ਸਾਲਾ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਰਛਪਾਲ  ਸਿੰਘ ਰਵੀ ਗਿੱਲ (32) ਸਾਲ ਪੁੱਤਰ ਗੁਰਚਰਨ ਸਿੰਘ ਗਿੱਲ ਜੋ ਕਿ ਪਿਛਲੇ 3 ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਤੇ 3 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਨਾਲ ਮੌਤ ਹੋ ਗਈ ।ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਪਿੰਡ ਵਿੱਚ ਮਾਤਮ ਤੇ ਸੋਗਮਈ ਦਾ ਮਾਹੌਲ ਹੈ  ਮ੍ਰਿਤਕ ਆਪਣੇ ਪਿੱਛੇ ਆਪਣੇ 7 ਸਾਲ ਦੇ ਮਾਸੂਮ ਬੇਟੇ ਕਰਨਵੀਰ ਸਿੰਘ ਅਤੇ ਪਤਨੀ ਜਸਬੀਰ ਕੌਰ ਗਿੱਲ ਦੇ ਪਰਿਵਾਰਕ ਮੈਂਬਰਾਂ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਿਆ ਹੈ ਰਵੀ ਗਿੱਲ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਇਲਾਕੇ ਵਿੱਚ ਅਚਾਨਕ ਮੌਤ ਹੋਣ ਕਾਰਨ  ਇਲਾਕੇ ਵਿਚ ਸੋਗ ਪਾਇਆ ਜਾ ਰਿਹਾ ਹੈ  ਜਾਣਕਾਰੀ ਅਨੁਸਾਰ ਮ੍ਰਿਤਕ ਰਵੀ ਗਿੱਲ ਦਾ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 11 ਜੁਲਾਈ ਦਿਨ ਐਤਵਾਰ ਨੂੰ ਸ਼ੇਰਵੁੱਡ ਪਾਰਕ ਕੈਨੇਡਾ ਦੇ ਗੁਰਦੁਆਰੇ ਵਿਚ ਸਭਾ ਵਿਚ ਹੋਵੇਗੀ ।

ਸੰਯੁਕਤ ਪੁਲਿਸ ਕਮਿਸ਼ਨਰ ਵੱਲੋਂ ਪੁਲਿਸ ਲਾਈਨ 'ਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਲੁਧਿਆਣਾ/ਜਗਰਾਉਂ, 07 ਜੁਲਾਈ (ਅਮਿਤ ਖੰਨਾ ) - ਸੰਯੁਕਤ ਪੁਲਿਸ ਕਮਿਸ਼ਨਰ ਜੇ.ਐਲਨਚੇਜ਼ੀਅਨ ਵੱਲੋਂ ਅੱਜ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੁਲਿਸ ਲਾਈਨ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਡਾ. ਪ੍ਰੱਗਿਆ ਜੈਨ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਡਾ. ਹਰਜਿੰਦਰ ਸਿੰਘ ਬੇਦੀ ਦੇ ਨਾਲ ਸ੍ਰੀ ਜੇ.ਐਲਨਚੇਜ਼ੀਅਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੁਧਿਆਣਾ ਸ਼ਹਿਰ ਨੂੰ ਹਰਾ-ਭਰਾ ਬਣਾਉਣ ਲਈ ਲੋਕਾਂ ਨੂੰ ਸ਼ਹਿਰ ਵਿੱਚ ਵੱਧ ਤੋਂ ਵੱਧ ਪੌਦੇ ਲਗਾ ਕੇ ਪ੍ਰਸ਼ਾਸ਼ਨ ਦਾ ਸਹਿਯੋਗ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਲਾਜ਼ਮੀ ਤੌਰ 'ਤੇ ਬੂਟੇ ਲਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਭਵਿੱਖ ਦੇਣ ਲਈ ਵਾਤਾਵਰਣ ਦੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਬਾਕਾਇਦਾ ਵਾਧਾ ਹੁੰਦਾ ਹੈ ਅਤੇ ਰੁੱਖ ਪ੍ਰਦੂਸ਼ਿਤ ਤੱਤਾਂ ਨੂੰ ਘਟਾ ਕੇ ਸਾਡੇ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ।ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਦਾ ਉਦੇਸ਼ ਸਵੱਛ ਹਵਾ, ਪਾਣੀ ਅਤੇ ਜੰਗਲਾਂ ਦੇ ਕਵਰ ਨੂੰ ਵਧਾਉਣਾ ਹੈ ਜਿਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਥੋਂ ਤੱਕ ਕਿਹਾ ਕਿ ਕੋਈ ਵੀ ਵਿਅਕਤੀ ਆਈ-ਹਰਿਆਲੀ ਐਪ ਰਾਹੀਂ ਜੰਗਲਾਤ ਵਿਭਾਗ ਤੋਂ ਮੁਫ਼ਤ ਬੂਟੇ ਪ੍ਰਾਪਤ ਕਰ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਇੱਕ-ਇੱਕ ਪੌਦਾ ਅਪਨਾਉਣਾ ਚਾਹੀਦਾ ਹੈ ਅਤੇ ਬੂਟੇ ਦੀ ਸਹੀ ਸੰਭਾਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।ਇਸ ਮੌਕੇ ਪ੍ਰਮੁੱਖ ਤੌਰ 'ਤੇ ਸਹਾਇਕ ਕਮਿਸ਼ਨਰ ਪੁਲਿਸ ਸ੍ਰੀ ਜੰਗ ਬਹਾਦਰ ਜ਼ਿਲ੍ਹਾ ਜੰਗਲਾਤ ਅਫਸਰ ਸ. ਹਰਭਜਨ ਸਿੰਘ ਅਤੇ ਹੋਰ ਸ਼ਾਮਲ ਸਨ।

ਆਓ ਜਾਣੀਏ ਕੀ ਹੁੰਦਾ ਹੈ ਆਪਣਿਆ ਦੇ ਵਿਛੋੜੇ ਦਾ ਦਰਦ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਕਿਸੇ ਆਪਣੇ ਦੇ ਵਿਛੜਨ ਜਾਣ ਦਾ ਦਰਦ ਸਿਰਫ ਓਹੀ ਸਮਝ ਸਕਦੇ ਹਨ ਜਿਨ੍ਹਾਂ ਨਾਲ ਖ਼ੁਦ ਬੀਤੀ ਹੋਵੇ।ਦੋਸਤੋ ਵਿਛੋੜੇ ਦਾ ਦਰਦ ਅਜਿਹਾ ਦਰਦ ਹੈ ਜਿਸਦਾ ਕੋਈ ਇਲਾਜ ਨਹੀਂ ਹੈ ਜੋ ਦਵਾਈ ਲੈਣ ਤੇ ਹਟ ਜਾਵੇ ।ਇਹ ਤਾਂ ਦੂਜਿਆ ਲਈ ਬੱਸ ਇੱਕ ਚਾਰ ਕੁ ਦਿਨਾਂ ਦਾ ਮੇਲਾ ਹੀ ਹੁੰਦਾ ਹੈ ਵਿਛੋੜਾ ਤਾਂ ਇਕੱਲਿਆ ਨੂੰ ਹੀ ਜਰਨਾ ਪੈਂਦਾ ਹੈ ।ਵਿਛੋੜੇ ਦੇ ਦਰਦ ਦਾ ਅਹਿਸਾਸ ਕਈ ਲੋਕਾਂ ਨੂੰ ਇਸ ਕਰੋਨਾ ਕਾਲ ਵਿੱਚ ਹੋਈਆਂ ਅਨੇਕਾਂ ਮੌਤਾਂ ਦੇ ਕਾਰਨ ਹੀ ਮਹਿਸੂਸ ਹੋਇਆ ਹੋਵੇਗਾ ।ਕਿਉਕਿ ਦੋਸਤੋਂ ਇਹ ਅਜਿਹਾ ਦੌਰ ਚੱਲ ਰਿਹਾ ਹੈ ਕਿ ਕਿਸੇ ਦੀ ਮੌਤ ਹੋ ਜਾਣ ‘ਤੇ ਵੀ ਕੋਈ ਸੱਜਣ ਬੇਲੀ ਰਿਸ਼ਤੇਦਾਰ ਵੀ ਨਹੀਂ ਆਉਂਦਾ ।ਇਸ ਕਰੋਨਾ ਕਾਲ ਕਾਰਨ ਰਿਸ਼ਤਿਆਂ ‘ਚ ਦੂਰੀ ਬਹੁਤ ਵੱਧ ਗਈ ਹੈ ।ਖ਼ੂਨ ਸਫ਼ੈਦ ਹੋ ਗਏ ਹਨ ਆਪਣਿਆ ਦੇ ਦੂਰ ਜਾਣ ਦਾ ਅਹਿਸਾਸ ਤੱਕ ਨਹੀਂ ਰਿਹਾ।ਲਾਸ਼ ਨੂੰ ਹੱਥ ਤੱਕ ਨਹੀਂ ਲਾਇਆ ਜਾਂਦਾ ।ਬੇਗਾਨਿਆਂ ਦੀ ਤਰ੍ਹਾਂ ਸ਼ਮਸ਼ਾਨ -ਘਾਟ ਵਿੱਚ ਜਲਣ ਲਈ ਸੁੱਟ ਆਉਂਦੇ ਹਨ ।ਹੁਣ ਤਾਂ ਤੀਜੇ ਦਿਨ ਹੀ ਪਾਠ ਦਾ ਭੋਗ ਪਾ ਦਿੱਤਾ ਜਾਂਦਾ ਹੈ।ਪਰ ਦੋਸਤੋ ਕਈ ਪਰਿਵਾਰ ਅਜਿਹੇ ਹਨ ਜੋ ਅੱਜ ਵੀ ਆਪਣੇ ਕਿਸੇ ਦੀ ਮੌਤ ਦਾ ਦੁੱਖ ਸਹਿ ਰਹੇ ਹਨ। ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ ।ਦੋਸਤੋ ਆਪਣੇ ਕਿਸੇ ਕਰੀਬੀ ਦੀ ਮੌਤ ਤੋਂ ਵੱਡਾ ਕੋਈ ਗ਼ਮ ਨਹੀਂ ।ਪਰਿਵਾਰ ਵਿੱਚ ਵਾਪਰੀਆਂ ਘਟਨਾਵਾਂ ਕਈ ਵਾਰ ਇਨਸਾਨ ਨੂੰ ਤੋੜ ਦਿੰਦੀਆਂ ਹਨ।ਜਦੋਂ ਕੋਈ ਆਪਣਾ ਦੂਰ ਹੋ ਜਾਂਦਾ ਹੈ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡਾ ਸਾਰਾ ਕੁੱਝ ਲੁੱਟਿਆ ਗਿਆ ਹੈ ਹਾਸੇ - ਚਾਅ ਆਦਿ ।ਅਸੀਂ ਹਮੇਸ਼ਾ ਲਈ ਗਵਾ ਲਿਆ ਹੈ ਜੋ ਕਦੇ ਮੁੜ ਕੇ ਵਾਪਿਸ ਨਹੀਂ ਆਵੇਗਾ। ਕਈ ਵਾਰ ਪਰਿਵਾਰ ਵਿੱਚ ਮੰਦਭਾਗੀ ਘਟਨਾ ਘਟ ਜਾਂਦੀ ਹੈ ਜਵਾਨ ਧੀ -ਪੁੱਤ ਮਾਪਿਆਂ ਤੋਂ ਪਹਿਲਾ ਹੀ ਦੁਨੀਆਂ ਤੋਂ ਤੁਰ ਜਾਂਦੇ ਹਨ ਸੋਚੋ ਜਿਸ ਇਨਸਾਨ ’ਤੇ ਦੁੱਖਾਂ ਦਾ ਇੰਨਾ ਵੱਡਾ ਪਹਾੜ ਟੁੱਟ ਪਿਆ ਹੋਵੇ,ਤੇ ਸਾਇਦ ਉਹ ਹਮੇਸ਼ਾ ਲਈ ਹਾਸਾ ਭੁੱਲ ਗਏ ਹੋਣ।ਉਹ ਕਦੇ ਦੁਬਾਰਾ ਖ਼ੁਸ਼ ਨਾ ਹੋ ਪਾਉਣ।ਅਜਿਹਾ ਸੋਗ ਉਹਨਾਂ ਦੀ ਜ਼ਿੰਦਗੀ ਨੂੰ ਘੁਣ ਵਾਂਗ ਖਾ ਜਾਂਦਾ ਹੈ।ਥੋੜ੍ਹਾ ਸਮਾਂ ਹੀ ਰਿਸ਼ਤੇਦਾਰ ਮਿੱਤਰ ਸੋਗ ਵਿੱਚ ਸ਼ਾਮਿਲ ਹੁੰਦੇ ਹਨ ਤੇ ਫਿਰ ਦੋਸਤ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਜਾਂਦੇ ਹਨ। ਕਈ ਲੋਕ ਤਾਂ ਇਹ ਕਹਿ ਦਿੰਦੇ ਹਨ ਕਿ ਸਾਡਾ ਔਖਾ ਸਮਾਂ ਕਿਸੇ ਨੇ ਨਹੀਂ ਲੰਘਾਇਆ ਪਰ ਬਹੁਤ ਸਾਰੇ ਲੋਕ ਇਸ ਗੱਲ ਦੀ ਕਦਰ ਕਰਦੇ ਹਨ ਰਿਸਤੇਦਾਰਾਂ ਦੋਸਤਾਂ ਨੇ ਉਨ੍ਹਾਂ ਦਾ ਮਨ ਹਲਕਾ ਕਰਨ ਵਿਚ ਮਦਦ ਕੀਤੀ ਹੈ । ਦੋਸਤੋਂ ਕਿਹਾ ਜਾਂਦਾ ਹੈ ਕਿ ਦੁੱਖ ਸਾਂਝਾ ਕਰਨ ਨਾਲ ਦਰਦ ਘਟ ਜਾਂਦਾ ਹੈ, ਤੇ ਖੁਸ਼ੀ ਸਾਂਝੀ ਕਰਨ ਨਾਲ ਵਧ ਜਾਂਦੀ ਹੈ।ਦੋਸਤੋ ਤੁਰ ਜਾਣ ਵਾਲਿਆ ਦੀ ਥਾਂ ਤਾਂ ਕੋਈ ਲੈ ਨਹੀਂ ਸਕਦਾ ਨਾ ਹੀ ਉਹ ਜ਼ਖ਼ਮ ਭਰ ਸਕਦਾ ਹੈ ਪਰ ਪਿਆਰ ਭਰੀਆਂ ਗੱਲਾਂ ਨਾਲ ਅਸੀਂ ਦਿਲਾਸਾ ਦੇ ਸਕਦੇ ਹਾਂ ਅਤੇ ਮਦਦ ਕਰ ਸਕਦੇ ਹਾਂ।
ਅੰਗਰੇਜ਼ੀ ਵਿਦਵਾਨ ਜਾਰਜ ਇਲੀਅਟ ਨੇ ਲਿਖਿਆ ਹੈ ਕਿ ਵਿਛੋੜੇ ਦੇ ਦਰਦ ਦੀ ਗਹਿਰਾਈ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਛੜੀ ਰੂਹ ਨਾਲ ਤੁਹਾਡਾ ਕੀ ਸਬੰਧ ਸੀ, ਕਿੰਨਾ ਕੁ ਪਿਆਰ ਸੀ, ਕਿੰਨੀ ਕੁ ਹਮ-ਖਿਆਲ ਸੀ ਅਤੇ ਕਿੰਨਾ ਕੁ ਲੰਮਾ ਵਾਹ-ਵਾਸਤਾ ਸੀ।ਦੋਸਤੋਂ ਆਪਣਿਆ ਦੇ ਵਿੱਛੜ ਜਾਣ ‘ਤੇ ਇੰਝ ਮਹਿਸੂਸ ਹੁੰਦਾ ਕਿ ਚੀਕਾਂ ਮਾਰ-ਮਾਰ ਆਪਣਾ ਆਪ ਗਵਾ ਲਈਏ ।ਪਰ ਸਮਾਂ ਬਹੁਤ ਬਲਵਾਨ ਹੁੰਦਾ ਹੈ ਉਸਦੇ ਅੱਗੇ ਕਿਸੇ ਦੀ ਪੇਸ਼ ਨਹੀ ਚੱਲਦੀ ।ਬੱਸ ਕੁਦਰਤ ਦਾ ਭਾਣਾ ਮੰਨ ਕੇ ਹੀ ਆਪਣੇ ਆਪ ਨੂੰ ਪਰਿਵਾਰ ਲਈ ਬੱਚਿਆ ਲਈ ਜਿਊਣਾ ਪੈਂਦਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਿਸ਼ੇਸ਼ ਸੁਨੇਹਾ  

 

ਮੋਗਾ, (ਜਸਮੇਲ ਗ਼ਾਲਿਬ)

ਮਿਤੀ 8 ਜੁਲਾਈ 2021 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਨਜ਼ਾਇਜ਼ ਵਾਧੇ ਖਿਲਾਫ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ ) ਵੱਲੋਂ ਸਵੇਰੇ 10ਵਜੇ ਤੋਂ 12 ਵਜੇ ਤੱਕ ਮੋਗਾ ਸ਼ਹਿਰ ਦੇ ਨੇੜੇ ਦੁੱਨੇਕੇ ਪਿੰਡ, ਬਾਘਾਪੁਰਾਣਾ ਬਾਈਪਾਸ ਚੜ੍ਹਿੱਕ ਨੂੰ ਜਾਂਦੀ ਸੜਕ ਨੇੜੇ ਬੀ ਐਸ ਐੱਨ ਐੱਲ ਟਾਵਰ ਸੜਕ ਦੇ ਦੋਵੇਂ ਪਾਸੇ ਆਪਣੇ ਵਹੀਕਲ ਖੜ੍ਹੇ ਕਰਕੇ ਰੋਸ ਪ੍ਦਰਸ਼ਨ ਕੀਤਾ ਜਾ ਰਿਹਾ ਹੈ । ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਦੇ ਸਮੂਹ ਮੈਂਬਰਾਂ, ਸਹਿਯੋਗੀ ਸੱਜਣਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਸਹੂਲਤ ਅਨੁਸਾਰ ਦੋਵੇਂ ਥਾਵਾਂ ਵਿਚੋਂ ਕਿਸੇ ਇੱਕ ਵਿੱਚ ਜ਼ਰੂਰ ਸ਼ਮੂਲੀਅਤ ਕਰਨ । 

ਅਪੀਲ ਕਰਤਾ ਡਾ. ਸੁਰਜੀਤ ਬਰਾੜ ਘੋਲੀਆ ਕਨਵੀਨਰ, ਸੁਰਿੰਦਰ ਸਿੰਘ ਮੋਗਾ ਕੋ ਕਨਵੀਨਰ ।

ਨਗਮੇ ✍️. ਤਰਵਿੰਦਰ ਕੌਰ ਝੰਡੋਕ

ਪਿਆਰ ਦੇ ਪੈਗਾਮ ਲਿਖ,

ਕਿਹਨੂੰ ਪੜ੍ਹਾਵਾਂ ਮੈਂ,

ਦਿਲ ਦੀ ਧੜਕਣ ਰੋਕ,

ਲਫ਼ਜ਼ ਕਿਹਨੂੰ ਸੁਣਾਵਾਂ ਮੈਂ, 

ਬਾਰ ਬਾਰ ਚੇਤੇ ਆਉਂਦੇ,

ਸੁਪਨੇ ਗਿਣਾਂਵਾ ਮੈਂ 

ਦਿਲ ਦੀ ਗੱਲ ਤਰਵਿੰਦਰ ,

ਕਿਹਨੂੰ ਸਮਝਾਵਾਂ ਮੈਂ,

ਪਿਆਰ ਦੇ ਨਗਮਿਆਂ ਨੂੰ ,

ਕਿਹਦੇ ਹੱਥ ਫੜਾਂਵਾ ਮੈਂ

ਡੈਮੋਕਰੈਟਿਕ ਟੀਚਰ ਫਰੰਟ ਬਲਾਕ ਮਹਿਲ ਕਲਾਂ ਨੇ ਕੱਚੇ ਅਧਿਆਪਕਾਂ ਤੇ ਕੀਤੇ ਅੰਨ੍ਹੇਵਾਹ ਤਸ਼ੱਦਦ ਦੀ ਨਿੰਦਾ 

ਮਹਿਲ ਕਲਾਂ/ ਬਰਨਾਲਾ- 7 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਘਰ- ਘਰ ਨੋਕਰੀ ਦਾ ਵਾਅਦਾ, ਕਰਨ ਵਾਲੇ ਕਰ ਰਹੇ ਹਨ ਰੁਜ਼ਗਾਰ ਮੰਗਣ ਵਾਲਿਆਂ ਤੇ ਜ਼ੁਲਮ
 ਡੈਮੋਕਰੈਟਿਕ ਟੀਚਰ ਫਰੰਟ ਦੇ ਬਲਾਕ ਪ੍ਰਧਾਨ ਸ੍ਰੀ ਮਾਲਵਿੰਦਰ ਸਿੰਘ ਬਰਨਾਲਾ ਜਨਰਲ ਸਕੱਤਰ ਰਘਵੀਰ ਚੰਦ ਕਰਮਗੜ੍ਹ ਨੇ ਸਾਂਝੇ ਬਿਆਨ ਰਾਹੀਂ ਮੁਹਾਲੀ ਵਿਖੇ ਚੰਡੀਗੜ੍ਹ ਪੁਲਿਸ ਵੱਲੋਂ ਕੱਚੇ ਅਧਿਆਪਕਾਂ ਤੇ ਕੀਤੇ ਅੰਨੇਵਾਹ ਤਸੱਦਦ ਦੀ ਸਖ਼ਤ ਸ਼ਬਦਾ ਵਿੱਚ ਨਿੰਦਿਆ ਕੀਤੀ ਅਤੇ ਕਾਲੇ ਬਿੱਲੇ ਲਗਾ ਕਿ ਵਿਰੋਧ ਜਿਤਾਇਆ। ਕੱਚੇ ਅਧਿਆਪਕਾਂ ਦੀ ਜਥੇਬੰਦੀ ਨੂੰ ਭਰੋਸਾ ਵੀ ਦਿੱਤਾ ਕਿ ਡੈਮੋਕਰੈਟਿਕ ਟੀਚਰ ਫਰੰਟ ਰਹ ਸਮੇਂ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਇਹ ਅਧਿਆਪਕ ਪਿਛਲੇ 18 ਸਾਲ ਤੋਂ ਨਿਗੂਣੀਆਂ ਤਨਖਾਹਾ ਤੇ ਸੇਵਾਵਾਂ ਨਿਭਾ ਰਹੇ ਹਨ। ਮਾਣਯੋਗ ਅਦਾਲਤ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਦ‍ਾ ਫੈਸਲਾ ਵੀ ਦਿੱਤਾ ਹੋਇਆਂ ਹੈ ਅਤੇ ਕੈਪਟਨ ਸਰਕਾਰ ਵੱਲੋਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਅਧਿਆਪਕਾਂ ਨਾਲ਼ ਪੱਕੇ ਕਰਨ ਦਾ ਵਆਦ‍ਾ ਵੀ ਕੀਤਾ ਗਿਆ ਸੀ। ਪ੍ਰੰਤੂ ਸਰਕਾਰ ਵੱਲੋਂ ਹੱਕ ਮੰਗਦੇ ਕਰਮਚਾਰੀਆਂ ਤੇ ਤਸੱਦਦ ਕੀਤਾ ਜਾ ਰਿਹਾ ਹੈ। ਜਿਸ ਦਾ ਖਮਿਆਜਾ ਕਾਂਗਰਸ ਸਰਕਾਰ ਨੂੰ ਅਗਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਸਮੇ ਬਲਜਿੰਦਰ ਪ੍ਰਭੂ, ਨਿਰਮਲ ਚੁਹਾਣਕੇ, ਰਜਿੰਦਰ ਸਿੰਗਲਾ, ਪਲਵਿੰਦਰ ਠੀਕਰੀਵਾਲਾ, ਭੁਪਿੰਦਰ ਮਾਂਗੇਵਾਲ, ਭਰਪੂਰ ਸਿੰਘ, ਸੁਰਿੰਦਰ ਕੁਤਬਾ, ਹਰਮਨਜੀਤ ਸਿੰਘ ਕੁਤਬਾ, ਜਰਨੈਲ ਸਿੰਘ ਗੁੰਮਟੀ, ਅਵਤਾਰ ਪੰਡੋਰੀ, ਅਮਰੀਕ ਪਾਠਕ , ਪਰਦੀਪ ਬਖਤਗੜ੍ਹ, ਮਨਜੋਤ ਸਿੰਘ, ਲਖਵੰਤ ਹਰਦਾਸਪੁਰਾ ਹਾਜਰ ਸਨ ।

ਕੁਤਬਾ ਵੈਲਫੇਅਰ ਸੋਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ 33000 ਰੁਪਏ ਦੇ ਚੈੱਕ ਦਿੱਤੇ ਗਏ

ਮਹਿਲ ਕਲਾਂ/ਬਰਨਾਲਾ- 7 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਅੱਜ ਪਿੰਡ ਕੁਤਬਾ ਵਿਖੇ ਕੁਤਬਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਸਟਰ ਇੰਦਰਜੀਤ ਸਿੰਘ ਰੰਧਾਵਾ ਤੇ ਸਰਦਾਰ ਅਜੀਤ ਸਿੰਘ ਸੰਧੂ ਸਲਾਹਕਾਰ ਕੁਤਬਾ ਵੈਲਫੇਅਰ ਸੋਸਾਇਟੀ ਤੇ ਮੈਂਬਰ ਸਾਹਿਬਾਨ ਦੀ ਮੌਜੂਦਗੀ ਵਿੱਚ ਪਿੰਡ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ 33000 ਰੁਪਏ ਦੇ ਚੈੱਕ ਦਿੱਤੇ ਗਏ ਇਸ ਮੌਕੇ ਸਰਦਾਰ ਅਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਤਬਾ ਵੈਲਫੇਅਰ ਸੋਸਾਇਟੀ ਪਿਛਲੇ ਕਾਫ਼ੀ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਆਪਣਾਂ ਯੋਗਦਾਨ ਪਾ ਰਹੀ ਉਹਨਾਂ ਕਿਹਾ ਕਿ ਅੱਜ ਵੀ ਅਸੀਂ ਅਜਿਹੇ ਤਿੰਨਾਂ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ ਹੈ ਜਿੰਨਾ ਵਿਚੋਂ ਦੋ ਪਰਿਵਾਰਾਂ ਨੇ ਆਪਣੀ ਬੇਟੀ ਦੀ ਸ਼ਾਦੀ ਕਰਨੀ ਹੈ ਤੇ ਇੱਕ ਪਰਿਵਾਰ ਉਹ ਹੈ ਜਿੰਨਾ ਦੇ ਘਰ ਦਾ ਮੇਨ ਮੈਂਬਰ ਸੰਖੇਪ ਬਿਮਾਰੀ ਕਾਰਨ ਮੰਜ਼ੇ ਤੇ ਪਿਆ ਹੈ ਇਹਨਾਂ ਪਰਿਵਾਰਾਂ ਨੂੰ ਅਸੀਂ ਗਿਆਰਾਂ ਗਿਆਰਾਂ ਹਜ਼ਾਰ ਰੁਪਏ ਦੀ ਸਹਾਇਤਾ ਭੇਟ ਕੀਤੀ ਉਹਨਾਂ ਕਿਹਾ ਕਿ ਕੁਤਬਾ ਵੈਲਫੇਅਰ ਸੋਸਾਇਟੀ ਨੂੰ ਪਿੰਡ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜ਼ੋ ਹਰ ਛੇ ਮਹੀਨੇ ਬਾਅਦ ਇੱਕ ਸੋ ਰੁਪਏ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਸੋਸਾਇਟੀ ਕੋਲ਼ ਆਪਣੀ ਪਰਚੀ ਕਟਵਾਉਂਦੇ ਹਨ ਅਤੇ ਇਹ ਇਕੱਠੀ ਕੀਤੀ ਰਾਸ਼ੀ ਅਸੀਂ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਦੇ ਰੂਪ ਵਿੱਚ ਦਿੰਦੇ ਹਾਂ ਤਾਂ ਜੋ ਮੁਸੀਬਤ ਸਮੇਂ ਕਿਸੇ ਵੀ ਪਿੰਡ ਵਾਸੀ ਨੂੰ ਪੈਸੇ ਪੱਖੋਂ ਤੰਗੀ ਨਾ ਆ ਸਕੇ ਉਨ੍ਹਾਂ ਕਿਹਾ ਕਿ ਅਸੀਂ ਪਿੰਡ ਕੁਤਬਾ ਦੇ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਇਸ ਸੇਵਾ ਵਿੱਚ ਵੱਧ ਤੋਂ ਹਿੱਸਾ ਪਾਉਣ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਕੁਤਬਾ ਵੈਲਫੇਅਰ ਸੋਸਾਇਟੀ ਦੀਆਂ ਸੇਵਾਵਾਂ ਮਿਲ ਸਕਣ ।
ਉਹਨਾਂ ਕਿਹਾ ਕਿ ਅਸੀਂ ਹਰ ਛੇ ਮਹੀਨੇ ਬਾਅਦ ਕੁਤਬਾ ਵੈਲਫੇਅਰ ਸੋਸਾਇਟੀ ਦੇ ਕੰਮਾਂ ਤੇ ਖਰਚ ਦਾ ਹਿਸਾਬ ਕਰਕੇ ਪਿੰਡ ਵਾਸੀਆਂ ਨਾਲ ਵੀ ਸਾਝਾ ਕਰਦੇ ਹਾਂ ਤਾਂ ਜੋ ਉਹਨਾਂ ਦੁਆਰਾ ਕੀਤੀ ਗਈ ਸੇਵਾ ਵਿੱਚ ਕਿਸੇ ਕਿਸਮ ਦੀ ਕਮੀਂ ਨਾਂ ਰਹੇ ਸਹਾਇਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਕੁਤਬਾ ਵੈਲਫੇਅਰ ਸੋਸਾਇਟੀ ਦਾ ਧੰਨਵਾਦ ਕੀਤਾ ਤੇ ਸੋਸਾਇਟੀ ਨਾਲ ਜੁੜੇ ਰਹਿਣ ਲਈ ਵੀ ਵਾਅਦਾ ਕੀਤਾ ਇਸ ਮੌਕੇ ਕੁਤਬਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਸਟਰ ਇੰਦਰਜੀਤ ਸਿੰਘ ਰੰਧਾਵਾ ਤੋਂ ਇਲਾਵਾ ਸਲਾਹਕਾਰ ਸਰਦਾਰ ਅਜੀਤ ਸਿੰਘ ਸੰਧੂ,ਖਜ਼ਾਨਚੀ ਦਵਿੰਦਰ ਸਿੰਘ ਧਨੋਆ, ਸਤਨਾਮ ਸਿੰਘ ਰਾਏ, ਜਗਜੀਤ ਸਿੰਘ ਗਰੇਵਾਲ, ਹਰਮੇਸ਼ ਸਿੰਘ ਚੌਧਰੀ ਕੁਤਬਾ, ਪ੍ਰੈੱਸ ਸਕੱਤਰ ਜਗਜੀਤ ਸਿੰਘ ਕੁਤਬਾ, ਅਕਬਰ ਅਲੀ, ਗੁਰਮੀਤ ਸਿੰਘ,ਸ‌ਿਮਾ ਗਰੇਵਾਲ ਆਦਿ ਮੈਂਬਰ ਸਾਹਿਬਾਨ ਮੌਜੂਦ ਸਨ ।

 

ਪੰਜਾਬ ਦੇ ਯੋਧੇ ✍️. ਰਮੇਸ਼ ਕੁਮਾਰ ਜਾਨੂੰ

ਪੰਜਾਬ ਦੇ ਯੋਧੇ

ਹਾਰ ਨਾਲੋਂ ਮੌਤ ਚੰਗੀ,ਸਿਰ ਨਾ ਝੁਕਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਇੱਕ ਪਾਸੇ ਹਾਕਮ ਤੇ ਦੂਜੇ ਪਾਸੇ ਹੱਕ ਏ
    ਦੇਸ਼ ਨੇ ਟਕਾਈ ਅੱਜ ਦਿੱਲੀ ਉੱਤੇ ਅੱਖ ਏ 
ਜਿੱਤ ਦੀ ਕਹਾਣੀ ਜਰਾ ਫੇਰ ਦੁਹਰਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਲੱਭਣਾ ਏ ਹੱਲ ਹਰ ਉਲਝੀ ਪਹੇਲੀ ਦਾ 
    ਕਰਨਾ ਹਿਸਾਬ ਨਾਲੇ ਅੱਜ ਗੰਗੂ ਤੇਲੀ ਦਾ 
ਗੱਲਾਂ ਵਿੱਚ ਆਕੇ ਸਮਾਂ ਹੱਥੋਂ ਨਾ ਗਵਾ ਦਿਓ
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਸ਼ਾਨ ਉੱਚੀ ਰੱਖ ਲਇਓ ਸਿਰ ਵਾਲੀ ਪੱਗ ਦੀ 
    ਅੱਖਾਂ ਵਿੱਚੋਂ ਲਾਟ ਲੱਭੇ ਸੀਨੇ ਵਾਲੀ ਅੱਗ ਦੀ 
ਅੱਣਖਾਂ ਦਾ ਡੰਕਾ ਜਰਾ ਜੋਰ ਦੀ ਵੱਜਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਤਲਵਾਰ ਨੂੰ ਵੀ ਲੋੜ ਨਇਓਂ ਕਿਸੇ ਵੀ ਮਿਆਨ ਦੀ 
    ਦੇਸ਼ ਨੂੰ ਵੀ ਲੋੜ ਨਇਓਂ ਹਾਕਮ ਸ਼ੈਤਾਨ ਦੀ 
ਨਵਾਂ ਇੱਕ ਹੋਰ ਇਤਿਹਾਸ ਹੀ ਬਣਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਰੱਖ ਲਿਓ ਲਾਜ਼ ਤੁਸੀਂ ਖੰਡੇ ਵਾਲੀ ਧਾਰ ਦੀ 
    ਪੜ੍ਹੋ ਅੱਜ ਲੋੜ ਹੈ ਜੀ ਚੰਡੀ ਵਾਲੀ ਵਾਰ ਦੀ 
ਪੁਰਖਾਂ ਦੇ ਮੱਥੇ ਉੱਤੇ ਕਾਲਖ ਨਾ ਲਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।
ਫਾਂਸੀਆਂ ਦਾ ਦੌਰ ਕਿਤੇ ਫੇਰ ਆਇਆ ਘੁੰਮ ਕੇ 
    ਪਾਊਗਾ 'ਰਮੇਸ਼ ਜਾਨੂੰ' ਗਲ ਰੱਸਾ ਚੁੰਮ ਕੇ 
ਨਾਮ ਦਾਨ ਮੈਨੂੰ ਵੀ ਸ਼ਹੀਦਾਂ ਦਾ ਦਵਾ ਦਿਓ 
    ਪੰਜਾਬ ਦਿਓ ਯੋਧਿਓ,ਫਤਿਹ ਹੀ ਬੁਲਾ ਦਿਓ ।।