You are here

ਪੰਜਾਬ

ਪਿੰਡ ਬੱਸੀਆਂ ਦੀ ਦਾਣਾ ਮੰਡੀ 'ਚ ਨਵ ਜੰਮਿਆ ਲਾਵਾਰਸ ਬੱਚਾ ਮਿਲਿਆ

ਰਾਏਕੋਟ - 20 ਜੁਲਾਈ- (ਗੁਰਸੇਵਕ ਸਿੰਘ ਸੋਹੀ )- ਅੱਜ ਸਵੇਰੇ ਦਾਣਾ ਮੰਡੀ ਪਿੰਡ ਬੱਸੀਆਂ ਵਿਖੇ ਕੋਈ ਨਵ ਜੰਮਿਆ ਬੱਚਾ ਸੁੱਟ ਗਿਆ। ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਕੁੱਲੀਆਂ ਵਾਲਿਆਂ ਨੇ ਸੁਣੀ ਤਾਂ ਉਨ੍ਹਾਂ ਨੇ ਉਸ ਨੂੰ ਉੱਥੋਂ ਚੁੱਕ ਲਿਆ ਤੇ ਪਿੰਡ ਦੀ ਐਬੂਲੈਂਸ ਮੰਗਵਾਈ। ਦੇਖਦੇ ਹੀ ਦੇਖਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਖ਼ਬਰ ਮਿਲਦਿਆਂ ਹੀ ਪਿੰਡ ਦੀ ਪੰਚਾਇਤ ਤੇ ਸਮਾਜ ਸੇਵੀ ਵੀ ਪਹੁੰਚ ਗਏ। ਜਿਨ੍ਹਾਂ ਨੇ ਬਾਬੇ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਵਾਲੀ ਐਬੂਲੈਂਸ ਮੰਗਵਾਈ ।ਜਿਸ ਨੂੰ ਲੈ ਕੇ ਪਿੰਡ ਦੇ ਤੇਜਾ ਸਿੰਘ, ਗੁਰਦੇਵ ਸਿੰਘ ਗਿੱਲ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਬੱਚਾ ਚੁੱਕ ਕੇ ਡਾਕਟਰੀ ਸਹਾਇਤਾ ਲਈ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਦਾਖਲ ਕਰਵਾਇਆ।
ਡਾਕਟਰਾਂ ਮੁਤਾਬਕ ਬੱਚਾ ਸਿਹਤਯਾਬ ਹੈ ਤੇ ਮੁੰਡਾ ਹੈ। ਇਸ ਸਮੇਂ ਥਾਣਾ ਸਦਰ ਰਾਏਕੋਟ ਦੇ ਏਐਸਆਈ ਸੁਰਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਜਿਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਦੇ ਭਾਰੀ ਇਕੱਠ ਸਮੇਤ ਗੁਰਦੇਵ ਸਿੰਘ ਗਿੱਲ, ਤੇਜਾ ਸਿੰਘ ਚੀਮਾਂ, ਜਗਦੇਵ ਸਿੰਘ ਸਰਪੰਚ, ਭੁਪਿੰਦਰ ਸਿੰਘ ਕੈਲਾ ਤੇ ਯੂਥ ਅਗੂ ਅਮਨ ਉੱਪਲ ਨੇ ਕਿਹਾ ਕਿ ਬਹੁਤ ਦੁੱਖ ਲੱਗਿਆ ਦੇਖ ਕੇ ਕਿ ਸਾਡੇ ਸਮਾਜ 'ਚ ਇਹ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਬੱਚੇ ਦਾ ਕਿਸੇ ਜਾਨਵਰ ਨੇ ਨੁਕਸਾਨ ਨਹੀਂ ਕੀਤਾ। ਬੱਚਾ ਬਿਲਕੁੱਲ ਤੰਦਰੁਸਤ ਹੈ। ਬਹੁਤ ਸਾਰੇ ਲੋਕਾਂ ਨੇ ਬੱਚਾ ਗੋਦ ਲੈਣ ਲਈ ਪਿੰਡ ਦੀ ਪੰਚਾਇਤ ਨੂੰ ਕਿਹਾ ਪਰ ਕਿਸੇ ਵਿਅਕਤੀ ਨੂੰ ਗੋਦ ਦੇਣ ਦੇ ਅਧਿਕਾਰ ਪ੍ਰਸਾਸਨ ਕੋਲ ਹੋਣ ਕਰਕੇ ਸੰਭਵ ਨਹੀਂ ਹੋ ਸਕਿਆ। 

Facebook Video Link ; https://fb.watch/v/VyY4T_8l/

ਕੇਂਦਰ ਸਰਕਾਰ ਵੱਲੋਂ ਪੱਤਰਕਾਰਾਂ ਦੀ ਕੀਤੀ ਜਾ ਰਹੀ ਜਾਸੂਸੀ ਨੂੰ ਕਿਸੇ ਕਿਸਮ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਪੱਤਰਕਾਰ ਭਾਈਚਾਰਾ

ਜਗਰਾਉਂ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਕੇਂਦਰ ਦੀ ਘਟੀਆ ਕਾਰਵਾਈ ਦੀ ਕੀਤੀ ਨਿਖੇਧੀ
ਜਗਰਾਉਂ, 20 ਜੁਲਾਈ  (ਅਮਿਤ ਖੰਨਾ)  - ਦਿ ਵਾਇਰ ਦੇ ਦਾਅਵੇ ਮੁਤਾਬਿਕ ਭਾਰਤ ਦੇ 40 ਤੋਂ ਵੱਧ ਪੱਤਰਕਾਰਾਂ ਦੀ ਪੈਗਾਸਿਸ ਸਪਾਈਵੇਅਰ ਦੀ ਵਰਤੋਂ ਕਰਕੇ ਕੇਂਦਰ ਸਰਕਾਰ ਵੱਲੋਂ ਜਾਸੂਸੀ ਕੀਤੀ ਜਾ ਰਹੀ ਹੈ, ਜਿਸ ’ਚ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਦਾ ਵੀ ਨਾਮ ਸ਼ਾਮਲ ਹੈ। ਕੇਂਦਰ ਸਰਕਾਰ ਵੱਲੋਂ ਪੱਤਰਕਾਰਾਂ ਦੀ ਕੀਤੀ ਜਾ ਰਹੀ ਜਾਸੂਸੀ ਨੂੰ ਲੈ ਕੇ ਪੱਤਰਕਾਰ ਭਾਈਚਾਰੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਅੱਜ ਜਗਰਾਉਂ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਦੀ ਸਾਂਝੀ ਮੀਟਿੰਗ ਹੋਈ, ਜਿਸ ’ਚ ਪੱਤਰਕਾਰ ਭਾਈਚਾਰੇ ਨੇ ਕੇਂਦਰ ਸਰਕਾਰ ਦੀ ਘਟੀਆ ਕਾਰਗੁਜਾਰੀ ਦੀ ਨਿਖੇਧੀ ਕੀਤੀ ਅਤੇ ਫੈਸਲਾ ਕੀਤਾ ਕਿ ਜਲਦ ਹੀ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਮ ਐਸ. ਡੀ. ਐਮ. ਨੂੰ ਮੰਗ ਪੱਤਰ ਸੌਪਿਆ ਜਾਵੇੇਗਾ ਤੇ ਪੱਤਰਕਾਰਾਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਵੀ ਕਰਵਾਇਆ ਜਾਵੇਗਾ। ਇਸ ਮੌਕੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਸਰਕਾਰਾਂ ਨੇ ਹਮੇਸ਼ਾਂ ਹੀ ਸੱਚ ਦੀ ਆਵਾਜ਼ ਨੂੰ ਦਬਾਇਆ ਹੈ, ਜਿਹੜੇ ਸੱਚ ਬੋਲਦੇ ਹਨ ਜਾਂ ਸੱਚ ਲਿਖਦੇ ਹਨ, ਉਨ੍ਹਾਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਹਮੇਸ਼ਾਂ ਕਰਨਾ ਪਿਆ ਹੈ ਪਰ ਅਸੀ ਡਰਨ ਵਾਲੇ ਨਹੀਂ ਹਾਂ। ਇਸ ਮੌਕੇ ਪ੍ਰੈਸ ਕਲੱਬ ਜਗਰਾਉਂ ਦੇ ਸਰਪ੍ਰਸਤ ਸੰਜੀਵ ਗੁਪਤਾ, ਜਗਰਾਉਂ ਪ੍ਰੈਸ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਜਗਰਾਉਂ ਮੀਡੀਆ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸੱਗੂ ਤੇ ਪੱਤਰਕਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਗਿਆ, ਜਿਹੜੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਮਾੜੇ ਕੰਮਾਂ ਨੂੰ ਜਨਤਾ ਸਾਹਮਣੇ ਉੁਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨਿਧੱੜਕ ਪੱਤਰਕਾਰਾਂ ਨਾਲ ਅਸੀ ਡਟਕੇ ਖੜ੍ਹੇ ਹਾਂ ਤੇ ਖੜ੍ਹੇ ਰਹਾਂਗੇ। ਉਨ੍ਹਾਂ ਕਿਹਾ ਕਿ ਜਦੋਂ ਦੀ ਕੇਂਦਰ ’ਚ ਭਾਜਪਾ ਸਰਕਾਰ ਸੱਤਾ ’ਚ ਆਈ ਹੈ, ਉਦੋਂ ਤੋਂ ਭਾਰਤੀ ਮੀਡੀਆ ਨੂੰ ਚੁੰਗਲ ’ਚ ਲੈਣ ਲਈ ਵੱਡੇ-ਵੱਡੇ ਹੱਥਕੰਢੇ ਅਪਣਾਏ ਜਾ ਰਹੇ ਹਨ ਤੇ ਵੱਡੀ ਪੱਧਰ ’ਤੇ ਨੈਸ਼ਨਲ ਮੀਡੀਆ ਨੂੰ ਖ੍ਰੀਦ ਕੇ ਸੱਚ ਦੀ ਆਵਾਜ਼ ਨੂੰ ਦੁਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਘਟੀਆ ਕਾਰਵਾਈ ਦੇ ਰੋਸ ਵਜੋਂ ਰਾਸ਼ਟਰਪਤੀ ਦੇ ਨਾਮ ਜਲਦ ਐਸਡੀਐਮ ਨੂੰ ਮੰਗ ਪੱਤਰ ਸੌਪਿਆ ਜਾਵੇਗਾ ਤੇ ਪੱਤਰਕਾਰਾਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਵੀ ਕਰਵਾਇਆ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਗਿੱਲ, ਚਰਨਜੀਤ ਸਿੰਘ ਸਰਨਾ, ਰਾਜੇਸ਼ ਜੈਨ, ਪ੍ਰਤਾਪ ਸਿੰਘ, ਰਿਸ਼ਬਦੀਪ ਸਿੰਘ ਹੇਰਾਂ, ਭੁਪਿੰਦਰ ਸਿੰਘ ਮੁਰਲੀ, ਜਗਦੀਪ ਸਿੰਘ ਸੱਗੂ, ਵਿਸ਼ਾਲ ਅਤਰੇ, ਸਤਪਾਲ ਸਿੰਘ ਦੇਹੜਕਾ, ਵਿਕਾਸ ਗੁਪਤਾ, ਭਗਵਾਨ ਸਿੰਘ, ਕੁਲਦੀਪ ਸਿੰਘ ਲੋਹਟ, ਵਿਕਾਸ ਮਠਾੜੂ, ਚਰਨਜੀਤ ਸਿੰਘ ਚੰਨ ਤੇ ਕਪਿਲ ਵਾਧਵਾ ਆਦਿ ਹਾਜ਼ਰ ਸਨ।

 

ਮਾਮਲਾ ਬੱਚੀ ਨਾਲ ਬਲਾਤਕਾਰ ਦਾ: ਪੁਲਿਸ ਨੇ ਫੜਿਆ ਮੁਲਜ਼ਮ-Video

ਜਗਰਾਓਂ (ਅਮਿਤ ਖੰਨਾ ) ਕੁਝ ਦਿਨ ਪਹਿਲਾਂ ਪਿੰਡ ਰੂਮੀ ਵਿਖੇ ਇਨਸਾਨੀਯਤ ਨੂੰ ਸ਼ਰਮਸਾਰ ਕਰਦਿਆਂ ਇਕ ਵਿਅਕਤੀ ਵਲੋਂ 8 ਸਾਲ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਉਸ ਦਿਨ ਤੋਂ ਹੀ ਆਰੋਪੀ ਕਰਮਜੀਤ ਸਿੰਘ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਰੂਮੀ ਫਰਾਰ ਚਲਦੇ ਆ ਰਿਹਾ ਸੀ ਅਤੇ ਪੁਲਿਸ ਵਲੋਂ ਉਸਦੀ ਤਲਾਸ਼ ਜਾਰੀ ਸੀ। ਅੱਜ ਆਰੋਪੀ ਕੰਮਾ ਨੂੰ ਪੁਲਿਸ ਵਲੋਂ ਪਿੰਡ ਰੂਮੀ ਨਜਦੀਕ ਹੀ ਪੈਂਦੇ ਪਿੰਡ ਢੋਲਣ ਦੇ ਬਸ ਅੱਡੇ ਤੋਂ ਗਿਰਫ਼ਤਾਰ ਕਰ ਲਿਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦਸਿਆ ਕਿ  ਥਾਣਾ ਸਦਰ ਜਗਰਾਓਂ ਵਿਚ ਕਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ  ਪੁਲਿਸ ਵਲੋਂ ਟੀਮਾਂ ਬਣਾਕੇ ਕਰਕੇ ਉਸਦੀ ਤਲਾਸ਼ ਕੀਤੀ ਜਾ ਰਹੀ ਸੀ। ਅੱਜ ਉਸਨੂੰ ਗਿਰਫ਼ਤਾਰ ਕਰਕੇ ਮਾਣਯੋਗ ਅਦਾਲਤ ਤੋਂ ਉਸਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਐਸਐਸਪੀ ਸੋਹਲ ਨੇ ਦਸਿਆ ਕਿ ਪੀੜ੍ਹਿਤਾ ਨੂੰ ਕਮਪੰਸੇਸ਼ਨ ਸਹਾਇਤਾ ਲਈ ਪੱਤਰ ਜਾਰੀ ਕਰਕੇ ਮਾਨਯੋਗ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਲੁਧਿਆਣਾ ਨੂੰ ਭੇਜਿਆ ਜਾ ਚੁੱਕਾ ਹੈ। ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦਸਿਆ ਕਿ ਕਰਮਜੀਤ ਸਿੰਘ ਖਿਲਾਫ ਪਹਿਲਾਂ ਵੀ ਥਾਣਾ ਦਾਖਾ ਵਿਖੇ ਐਕਸਾਈਜ ਐਕਟ ਤਹਿਤ ਮੁਕਦਮਾ ਦਰਜ ਹੈ।ਇਥੇ ਇਹ ਵਰਨਣਯੋਗ ਹੈ ਕਿ ਮਿਤੀ 9 ਜੁਲਾਈ ਨੂੰ ਪਿੰਡ ਰੂਮੀ ਵਿਖੇ ਜਦੋ ਪੀੜ੍ਹਿਤਾ ਬੱਚੀ ਦੀ ਮਾਂ ਕਿਸੇ ਕੰਮ ਗਈ ਸੀ ਤਾਂ ਪਿੱਛੋਂ ਬੱਚੀ ਘਰ ਵਿਚ ਨਹੀਂ ਮਿਲੀ।  ਜਦੋ ਉਹ ਗੁਆਂਢੀ ਕਰਮਜੀਤ ਸਿੰਘ ਕੰਮੇ ਘਰ ਗਈ ਤਾਂ ਓਥੇ ਉਸਦੀ ਬੱਚੀ ਰੋ ਰਹੀ ਸੀ ਅਤੇ ਉਸਨੇ ਦਸਿਆ ਕਿ ਕੰਮੇ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਉਸ ਦਿਨ ਤੋਂ ਹੀ ਕੰਮਾ ਫਰਾਰ ਚਲ ਰਿਹਾ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਮਹਿਲਾ ਕਮਿਸ਼ਨ ਦੀ  ਚੇਅਰਮੈਨ ਮਨੀਸ਼ਾ ਗੁਲਾਟੀ ਵੀ ਪਿੰਡ ਰੂਮੀ ਵਿਖੇ ਪੀੜਿਤ ਬੱਚੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਨ।

ਹੌਬੀ ਧਾਲੀਵਾਲ ਦਾ ਬੇਟਾ ਜੈ ਪਾਲ ਸਿੰਘ ਧਾਲੀਵਾਲ ਬਾਲੀਵੁੱਡ ‘ਚ

ਦਮਦਾਰ ਤੇ ਰੋਹਬਦਾਰ ਅਦਾਕਾਰੀ ਨਾਲ ਪੰਜਾਬੀ ਪਰਦੇ ‘ਤੇ ਇਕ ਖਾਸ ਪਹਿਚਾਣ ਸਥਾਪਤ ਕਰਨ ਵਾਲੇ ਹੌਬੀ ਧਾਲੀਵਾਲ ਦਰਸ਼ਕਾਂ ਦਾ ਚਹੇਤੇ ਅਦਾਕਾਰ ਹਨ।ਬਾਲੀਵੁੱਡ ਤਰਜ਼ ‘ਤੇ ਪੰਜਾਬੀ ਫ਼ਿਲਮਾਂ ਦੇ ਇਸ ਸਿਰਮੌਰ ਅਦਾਕਾਰ ਦਾ ਬੇਟਾ ਜੈ ਪਾਲ ਸਿੰਘ ਧਾਲੀਵਾਲ ਹੁਣ ਬਾਲੀਵੁੱਡ ਪਰਦੇ ‘ਤੇ ਨਜ਼ਰ ਆਵੇਗਾ। ਦਿੱਵਿਆ ਫ਼ਿਲਮਜ਼ ਇੰਟਰਟੇਨਮੈਂਟ ਬੈਨਰ ਹੇਠ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵਲੋਂ ਨਿਰਦੇਸ਼ਤ ਹਿੰਦੀ ਫ਼ਿਲਮ ‘ ਸੀਜ਼ਿਰ –ਦਾ ਕੈਚੀ ’ ਵਿੱਚ ਉਸਦੀ ਅਹਿਮ ਭੂਮਿਕਾ ਹੈ। ਇਹ ਫ਼ਿਲਮ ਹਾਰਰ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਦਾ  ਡਰਾਵਣੇ ਰੂਪ ਦੀ ਕਾਮੇਡੀ ਨਾਲ ਮਨੋਰੰਜਨ ਕਰੇਗੀ। ਇਸ ਫ਼ਿਲਮ ਦੀ ਕਹਾਣੀ ਵਿਕਰਮ ਸੰਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਨੀਰਜ਼ ਸ਼ਰਮਾ ਨੇ ਲਿਖੇ ਹਨ। ‘ਸੀਜ਼ਿਰ –ਦਾ ਕੈਚੀ’ ਬਾਰੇ ਗੱਲ ਕਰਦਿਆਂ ਜੈ ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਫ਼ਿਲਮ ਹਿੰਦੀ ਭਾਸ਼ਾ ਵਿੱਚ ਹੈ ਜੋ ਸਮਾਜ ਨੂੰ ਵਹਿਮਾਂ ਭਰਮਾਂ ਪ੍ਰਤੀ ਜਾਗਰੂਕ ਕਰਦੀ ਇਕ ਪਰਿਵਾਰਕ ਕਹਾਣੀ ਅਧਾਰਤ ਹੈ। ਇਕ   ਹੋਰ ਗੱਲ  ਕਿ ਸੁਰਾਂ ਦੇ ਸਿਕੰਦਰ  ਮਰਹੂਮ ਫ਼ਨਕਾਰ ‘ਸਰਦੂਲ ਸਿਕੰਦਰ ਦੇ ਬੇਟੇ ਵੀ ਇਸ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਫ਼ਿਲਮ ਦੇ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਹਨ।ਹੌਬੀ ਧਾਲੀਵਾਲ ਦਾ ਕਹਿਣਾ ਹੈ ਕਿ  ਬੇਟਾ ਜੈ ਪਾਲ ਸਿੰਘ ਧਾਲੀਵਾਲ ਕਲਾ ਦੇ ਖੇਤਰ ਵਿੱਚ ਪੂਰੀ ਤਿਆਰੀ ਨਾਲ ਆ ਰਿਹਾ ਹੈ। ਅਦਾਕਾਰੀ ਨਾਲ ਉਸਦਾ ਸ਼ੁਰੂ ਹੀ ਮੋਹ ਰਿਹਾ ਹੈ। ਉਸਨੇ ਬਹੁਤ ਮੇਹਨਤ ਅਤੇ ਲਗਨ ਨਾਲ ਅਦਾਕਾਰੀ ਦਾ ਰਾਹ ਚੁਣਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਉਸਦੀ ਅਦਾਕਾਰੀ ਨੂੰ ਪਸੰਦ ਕਰਨਗੇ ਅਤੇ ਉਸਦਾ ਹੌਸਲਾ ਵਧਾਉਣਗੇ।

✍️. ਹਰਜਿੰਦਰ ਸਿੰਘ ਜਵੰਦਾ    9463828000

ਆਓ ਕਰੀਏ ਗਿਆਨ ਦੀ ਪਰਖ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

( ਜੈਨ ਧਰਮ )
ਪ੍ਰਸ਼ਨ 1. ਜੈਨ ਧਰਮ ਦੇ ਕੁੱਲ ਕਿੰਨੇ ਤੀਰੰਥਕਾਰ ਹੋਏ ਹਨ ?
ੳ. 15     ਅ. 22    ੲ. 24   ਸ. 25

ਪ੍ਰਸ਼ਨ 2. 23ਵੇਂ ਅਤੇ 24ਵੇਂ ਤੀਰੰਥਕਾਰ ਵਿਚਕਾਰ ਕਿੰਨੇ ਸਾਲ ਦਾ ਫਰਕ ਹੈ?
ੳ. 150    ਅ. 220    ੲ. 245    ਸ. 250

ਪ੍ਰਸ਼ਨ 3. ਜੈਨ ਧਰਮ ਦਾ ਪਹਿਲਾ ਤੀਰੰਥਕਾਰ ਕੌਣ ਸੀ ?
ੳ. ਰਿਸ਼ਬਨਾਥ  ਅ. ਮਹਾਂਵੀਰ   ੲ. ਪਾਰਸਵਨਾਥ   ਸ. ਕੋਈ ਨਹੀਂ

ਪ੍ਰਸ਼ਨ 4. ਮਹਾਂਵੀਰ ਜੀ ਕਿੰਨਵੇਂ ਤੀਰੰਥਕਾਰ ਸਨ?
ੳ. 15     ਅ. 22    ੲ. 24   ਸ. 25

ਪ੍ਰਸ਼ਨ 5. ਮਹਾਂਵੀਰ ਜੀ ਦੇ ਬਚਪਨ ਦਾ ਨਾਂ  ਕੀ ਸੀ ?
ੳ. ਸਿਧਾਰਥ   ਅ. ਵਰਧਮਾਨ   ੲ. ਅਬਦੁੱਲਾ ਸ. ਬੁੱਧ

ਪ੍ਰਸ਼ਨ 6. ਮਹਾਂਵੀਰ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ ?
ੳ.ਸਿਧਾਰਥ   ਅ. ਵਰਧਮਾਨ   ੲ. ਜੈ ਦੇਵ
ਸ. ਕੋਈ ਨਹੀਂ

ਪ੍ਰਸ਼ਨ 7. ਮਹਾਂਵੀਰ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ?
ੳ.ਸੁਖਮਣੀ    ਅ. ਤ੍ਰਿਸ਼ਲਾ   ੲ. ਜੈਵੰਤੀ
ਸ. ਕੋਈ ਨਹੀਂ

ਪ੍ਰਸ਼ਨ 8. ਮਹਾਂਵੀਰ ਜੀ ਦਾ ਜਨਮ ਕਦੋਂ ਹੋਇਆ?
ੳ. 527 ਬੀ.ਸੀ    ਅ. 540 ਬੀ.ਸੀ   ੲ. 576 ਬੀ.ਸੀ   ਸ. 580 ਬੀ.ਸੀ

ਪ੍ਰਸ਼ਨ 9. ਮਹਾਂਵੀਰ ਜੀ ਦਾ ਜਨਮ ਕਿੱਥੇ ਹੋਇਆ ਸੀ?
ੳ. ਵਿਦੇਹ   ਅ. ਬਨਾਰਸ   ੲ. ਕੁੰਡਗਰਾਮ     ਸ. ਕਰਨਾਟਕ

ਪ੍ਰਸ਼ਨ 10. ਮਹਾਂਵੀਰ ਜੀ ਦੀ ਪਤਨੀ ਦਾ ਨਾਂ ਲਿਖੋ ?
ੳ.  ਤ੍ਰਿਪਤਾ ਦੇਵੀ  ਅ. ਤ੍ਰਿਸ਼ਲਾ    ੲ.  ਲਾਜਵੰਤੀ   ਸ.  ਯਸ਼ੋਧਾ

Note- ਤੁਸੀਂ ਸਾਨੂੰ ਇਸ ਦੇ ਜਵਾਬ ਦਿੱਤੇ ਫੋਨ ਨੰਬਰ ਤੇ ਵੱਟਸਅੱਪ 00919878523331 ਰਾਹੀਂ ਜਾਂ ਈਮੇਲ janshaktipaper@gmail.com ਰਾਹੀਂ ਭੇਜ ਸਕਦੇ ਹੋ

ਮਹਿਲਾ ਕਾਵਿ ਮੰਚ ਪੰਜਾਬ ਇਕਾਈ  (ਰਜਿ :) ਜ਼ਿਲ੍ਹਾ ਬਰਨਾਲਾ ਵਲੋਂ ਸਾਵਣ ਮਹੀਨੇ ਤੇ ਪ੍ਰਭਾਵਸ਼ਾਲੀ ਕਵੀ ਦਰਬਾਰ-ਗਗਨਦੀਪ ਧਾਲੀਵਾਲ ( ਬਰਨਾਲਾ ) 

ਸ਼੍ਰੀ ਨਰੇਸ਼ ਨਾਜ਼ ਜੀ ਦੁਆਰਾ ਸਥਾਪਿਤ ਕੀਤੀ ਗਈ ਮਹਿਲਾ ਕਾਵਿ ਮੰਚ ਬਰਨਾਲਾ ਇਕਾਈ ਵਲੋਂ ਮਿਤੀ  18-07-21 ਨੂੰ ਮਮਤਾ ਸੇਤੀਆ ਸੇਖਾ ਪ੍ਰਧਾਨ ਮਹਿਲਾ ਕਾਵਿ ਮੰਚ ਜ਼ਿਲ੍ਹਾ ਬਰਨਾਲਾ ਦੀ ਅਗਵਾਈ ਹੇਠ ਜੂਮ ਐਪ ਰਾਹੀ ਮਹੀਨਾਵਾਰ ਕਾਵਿ ਗੋਸ਼ਟੀ ਕਰਵਾਈ ਗਈ । ਇਸ ਪ੍ਰੋਗਰਾਮ ਵਿੱਚ ਸ਼੍ਰੀ ਮਤੀ ਇਰਾਦੀਪ ਤ੍ਰੇਹਨ ਜੀ ਪ੍ਰਧਾਨ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਦੇ ਮੁੱਖ ਮਹਿਮਾਨ ਅਤੇ ਗਗਨਦੀਪ ਕੌਰ ਧਾਲੀਵਾਲ ਜੀ ( ਜਨਰਲ ਸਕੱਤਰ ) ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਦੀਮ ਅਫ਼ਜਲ ਜੀ ਉਚੇਚੇ ਤੌਰ ਤੇ ਪਹੁੰਚੇ । ਮਨਦੀਪ ਕੌਰ ਭਦੌੜ  ( ਮਹਾਸਚਿਵ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਜ਼ਿਲ੍ਹਾ ਬਰਨਾਲਾ ) ਨੇ ਬਹੁਤ ਖੂਬਸੂਰਤੀ ਨਾਲ ਮੰਚ ਸੰਚਾਲਨ ਕੀਤਾ ਅਤੇ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨ ਤੇ ਬਾਕੀ ਸਭਨਾਂ ਨੂੰ ਜੀ ਆਇਆ ਜੀ  ਕਿਹਾ । ਅੰਜਨਾ ਮੈਨਨ  ( ਉਪਪ੍ਰਧਾਨ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਜ਼ਿਲ੍ਹਾ ਬਰਨਾਲਾ ) ਨੇ ਪ੍ਰਬੰਧ ਕੀਤਾ ਤੇ ਪਰਵਿੰਦਰ ਕੌਰ ਸ਼ੇਰਗਿੱਲ  (  ਸਚਿਵ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਜ਼ਿਲ੍ਹਾ ਬਰਨਾਲਾ ) ਨੇ ਵਿਸ਼ੇਸ਼ ਸਹਿਯੋਗ ਦਿੱਤਾ । ਪ੍ਰੋਗਰਾਮ ਦੀ ਸ਼ੁਰੂਆਤ ਰਜਨੀਸ਼ ਕੌਰ ਬਬਲੀ ਜੀ ਨੇ ਖੂਬਸੂਰਤ ਸ਼ਬਦ ਆਪਣੀ ਪਿਆਰੀ ਮਿੱਠੀ ਅਵਾਜ਼ ਵਿੱਚ ਗਾ ਕੇ ਕੀਤੀ ਉਪਰੰਤ ਅਮਨਦੀਪ ਕੌਰ ਜੋਗਾ, ਦਲਬੀਰ ਕੌਰ ਨਾਰਵਲ, ਵੀਰਪਾਲ ਕੌਰ ਕਮਲ, ਸਿਮਰਨਜੀਤ ਕੌਰ ਬਰਾੜ, ਮਨਦੀਪ ਬਰਨਾਲਾ,  ਇਰਾਦੀਪ ਤ੍ਰੇਹਨ ਮੈਮ,  ਗਗਨਦੀਪ ਕੌਰ ਧਾਲੀਵਾਲ, ਮਮਤਾ ਸੇਤੀਆ ਸੇਖਾ, ਅੰਜਨਾ ਮੈਨਨ, ਹਰਦੀਪ ਕੌਰ ਬਾਵਾ, ਬਲਵਿੰਦਰ ਕੌਰ ਕੰਗ ਸਰਘੀ, ਮਨਦੀਪ ਭਦੌੜ, ਨਦੀਮ ਅਫ਼ਜਲ ਅਤੇ ਪਲਵਿੰਦਰ ਕੌਰ  ਸ਼ੇਰਗਿੱਲ ਆਦਿ ਕਵੀ ਤੇ ਕਵਿੱਤਰੀਆਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਸੁਣਾ ਕੇ ਸਾਰਾ ਸਮਾਂ ਬੰਨ ਦਿੱਤਾ । ਕੁੱਲ ਮਿਲਾ ਕੇ ਅੱਜ ਦਾ ਪ੍ਰੋਗਰਾਮ ਇੱਕ ਸਫਲ ਪ੍ਰੋਗਰਾਮ ਰਿਹਾ । ਅੰਤ ਵਿੱਚ ਪਰਵਿੰਦਰ ਕੌਰ ਸ਼ੇਰਗਿੱਲ ਨੇ ਸਭਨਾਂ ਦਾ  ਧੰਨਵਾਦ ਕੀਤਾ ।

ਦਵਿੰਦਰ ਜੈਨ ਆਲ ਇੰਡੀਆ ਪ੍ਰਿਅੰਕਾ ਰਾਹੁਲ ਗਾਂਧੀ ਫੋਰਮ ਦੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਨਿਯੁਕਤ

ਜਗਰਾਉਂ ਜੁਲਾਈ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਰਾਸ਼ਟਰੀ ਜਨਰਲ ਸਕੱਤਰ ਰਾਜਨ ਸ਼ਰਮਾ ਨੇ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਦਵਿੰਦਰ ਜੈਨ ਨੂੰ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ

 ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਆਲ ਇੰਡੀਆ ਪ੍ਰਿਅੰਕਾ ਰਾਹੁਲ ਗਾਂਧੀ ਫਾਰਮ ਪੰਜਾਬ ਦੀ ਟੀਮ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਰਹੀ ਹੈ। ਫੋਰਮ ਦੇ ਨੈਸ਼ਨਲ ਜਨਰਲ ਸੈਕਟਰ ਰਾਜਨ ਸ਼ਰਮਾ ਅਤੇ ਪੰਜਾਬ ਜਨਰਲ ਸਕੱਤਰ ਕੇਤਨ ਜੈਨ ਨੇ ਆਪਣੀ ਟੀਮ ਦਾ ਵਿਸਥਾਰ ਪੂਰੇ ਜੋਰ ਨਾਲ ਪੰਜਾਬ ਵਿੱਚ ਸ਼ੁਰੂ ਕੀਤਾ ਹੈ। ਸ਼ਨੀਵਾਰ ਨੂੰ, ਪੰਜਾਬ ਜਨਰਲ ਸਕੱਤਰ ਕੇਤਨ ਜੈਨ ਨੇ ਫੋਰਮ ਦੀ ਇੱਕ ਮੀਟਿੰਗ ਦੌਰਾਨ ਕਿਹਾ, ਜਿਥੇ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਫੋਰਮ ਦੇ ਵਰਕਰ ਮੁੜ ਤੋਂ ਸਰਕਾਰ ਬਣਾਉਣ ਵਿੱਚ ਉਨ੍ਹਾਂ ਦੀ ਸਖਤ ਮਿਹਨਤ ਨਾਲ ਕਾਂਗਰਸ ਪਾਰਟੀ ਨੂੰ ਪੂਰਾ ਸਮਰਥਨ ਦੇਣਗੇ। ਪਾਰਟੀ ਫਿਰ ਸਰਕਾਰ ਬਣਾਏਗੀ। ਫੋਰਮ ਵਰਕਰ ਦਿਨੋਂ-ਦਿਨ ਲੋਕਾਂ ਨਾਲ ਜ਼ਮੀਨੀ ਸਤਰ'ਤੇ ਕਾਂਗਰਸ ਨਾਲ ਜੁੜ ਰਹੇ ਹਨ। ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੀ ਸੋਚ ਨੂੰ ਪੰਜਾਬ ਦੇ ਹਰ ਘਰ ਦੇ ਬੂਹੇ 'ਤੇ ਲਿਜਾਏਗੀ।ਇਸ ਮੀਟਿੰਗ ਵਿੱਚ ਨੈਸ਼ਨਲ ਜਨਰਲ ਸਕੱਤਰ ਰਾਜਨ ਸ਼ਰਮਾ ਨੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸ੍ਰੀ ਦਵਿੰਦਰ ਜੈਨ ਨੂੰ ਚੁਣਿਆ। ਜਿਸਦਾ ਨਿਯੁਕਤੀ ਪੱਤਰ ਕੇਤਨ ਜੈਨ, ਜਨਰਲ ਸਕੱਤਰ  ਪੰਜਾਬ ਨੇ ਸ਼ਨੀਵਾਰ ਨੂੰ ਸ਼੍ਰੀ ਦਵਿੰਦਰ ਜੈਨ ਨੂੰ ਦਿੱਤਾ ਅਤੇ ਉਨ੍ਹਾਂ ਨੂੰ ਪਾਰਟੀ ਦੇ ਹਿੱਤ ਅਤੇ ਫੋਰਮ ਦੇ ਹਿੱਤ ਵਿੱਚ ਕੰਮ ਕਰਨ ਲਈ ਕਿਹਾ। ਦਵਿੰਦਰ ਜੈਨ ਨੇ ਇਹ ਵੀ ਭਰੋਸਾ ਦਿੱਤਾ ਕਿ ਮੈਂ ਲੋਕਾਂ ਦੀ ਸੇਵਾ ਕਰਕੇ ਕਾਂਗਰਸ ਪਾਰਟੀ ਅਤੇ ਫੋਰਮ ਦੇ ਹਿੱਤ ਵਿੱਚ ਕੰਮ ਕਰਾਂਗਾ।ਦਵਿੰਦਰ ਜੈਨ ਨੇ ਫੋਰਮ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਲਈ ਫੋਰਮ ਦੇ ਕੌਮੀ ਪ੍ਰਧਾਨ, ਰਾਸ਼ਟਰੀ ਜਨਰਲ ਸਕੱਤਰ, ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੇ ਜਨਰਲ ਸਕੱਤਰ ਦਾ ਧੰਨਵਾਦ ਕੀਤਾ।

ਮੰਤਰੀਆਂ ਤੇ ਐਮ ਐਲ ਏ ਦਾ ਘਿਰਾਓ ਕਰਕੇ ਦਿੱਤੇ ਮੰਗ ਪੱਤਰ

ਡਾਕਟਰ ਜਸਵਿੰਦਰ ਕਾਲਖ ਦੀ ਉਸਾਰੂ ਬਹਿਸ ਤੋਂ ਭੱਜਿਆ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸੂ....

ਮਹਿਲ ਕਲਾਂ/ਬਰਨਾਲਾ- 18 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295)ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸੂਬਾ ਜਰਨਲ ਸਕੱਤਰ ਡਾਕਟਰ ਜਸਵਿੰਦਰ ਕਾਲਖ ਦੀ ਕਮਾਂਡ ਹੇਠ ਚਲ ਰਹੇ ਮੰਤਰੀਆਂ ਤੇ ਐਮ ਐਲ ਏਜ ਦੀ ਘਿਰਾਓ ਵਿੱਚ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਅਤੇ ਦਿਹਾਤੀ ਹਲਕਿਆਂ ਦੇ ਐਮ ਐਲ ਏਜ ਲਖਵੀਰ ਸਿੰਘ ਲੱਖਾ ਹਲਕਾ ਪਾਇਲ, ਗੁਰਕੀਰਤ ਸਿੰਘ ਕੋਟਲੀ ਹਲਕਾ ਖੰਨਾ, ਅਮਰੀਕ ਸਿੰਘ ਜੀ ਢਿੱਲੋਂ ਹਲਕਾ ਸਮਰਾਲਾ ,ਐਮ ਐਲ ਏ ਹਲਕਾ ਗਿੱਲ ਸਰਦਾਰ ਕੁਲਦੀਪ ਸਿੰਘ ਜੀ ਵੈਦ ਦੀਆਂ ਕੋਠੀਆਂ ਦੇ ਘਿਰਾਓ ਕਰਨ ਤੇ ਮੰਗ ਪੱਤਰ ਦੇਣ ਦੌਰਾਨ ਜਦੋਂ ਫੂਡ ਸਪਲਾਈ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਉਸ ਸਮੇਂ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ ਦੇ ਕੌਮੀ ਵਿੱਤ ਸਕੱਤਰ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਦੇ ਪੰਜਾਬ ਦੇ ਨਿਧੜਕ ਤੇ ਖਾੜਕੂ ਆਗੂ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪੰਜਾਬ ਆਗੂ ਨੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸੂ ਨੂੰ ਆਪਣੀ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀਆਂ ਹੱਕੀ ਮੰਗਾਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀ 2020-2021 ਦੇ ਕੋਰੋਨਾ ਦੀ ਮਹਾਂਮਾਰੀ ਦੌਰਾਨ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ । ਕੌਮੀ ਆਗੂ ਡਾਕਟਰ ਜਸਵਿੰਦਰ ਕਾਲਖ ਨੇ ਕਿਹਾ ਕਿ ਸਾਡੇ ਕੋਲ ਕਰੋਨਾ ਮਹਾਮਾਰੀ ਵਿੱਚ ਲੋਕਾਂ ਪ੍ਰਤੀ ਸਾਡੇ ਧੜਕਦੇ ਦਿਲ ਨੇ, ਜਿਸ ਸਬੰਧੀ ਪੰਜਾਬ ਦੇ ਮੰਤਰੀ ਸਾਹਿਬਾਨ ਵੀ ਮੰਨ ਚੁੱਕੇ ਨੇ, ਕਿ ਮੈਡੀਕਲ ਪ੍ਰੈਕਟੀਸ਼ਨਰਾਂ ਹੀ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਨ ।ਸਰਕਾਰ ਇਸ ਸਬੰਧ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ । ਡਾਕਟਰ ਕਾਲਖ ਨੇ ਕਿਹਾ ਕਿ ਆਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਹੋਵੇਂਗਾ। ਉਹ ਸੰਘਰਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਜੀ ਸਿੱਧੂ ਦੇ ਵਿਰੁੱਧ ਕੀਤਾ ਜਾਵੇਗਾ। ਡਾਕਟਰ ਕਾਲਖ ਨੇ ਕਿਹਾ ਪਿਛਲੇ 26 ਸਾਲਾਂ ਦੇ ਸੰਘਰਸ਼ ਤੋਂ ਸਾਡੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸਿਰਮੌਰ ਆਗੂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੀ ਅਗਵਾਈ ਹੇਠ ਜਿੱਤ ਹੋਵੇਗੀ ।
 ਇਸ ਮੌਕੇ  ਪੰਜਾਬ ਦੇ ਡਾਕਟਰ ਰਾਜੇਸ਼ ਕੁਮਾਰ ਜੀ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ ,ਚੇਅਰਮੈਨ ਡਾ ਬੱਚਨ ਸਿੰਘ ਜੀ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ ,ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ, ਡਾ ਬਲਜਿੰਦਰ ਸਿੰਘ ਜੀ ਰਾੜੇ ਜਿਲ੍ਹਾ ਸਕੱਤਰ, ਡਾ ਸੁਖਵਿੰਦਰ ਸਿੰਘ ਜੀ ਜਿਲ੍ਹਾ ਕੈਸ਼ੀਅਰ ਲੁਧਿਆਣਾ, ਡਾ ਨਿਰਮਲ ਸਿੰਘ ਚੀਮਾ ਬਲਾਕ ਪ੍ਰਧਾਨ ਸ਼ਿਮਲਾਪੁਰੀ ,ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਡਾਕਟਰ ਪ੍ਰਮਿੰਦਰ ਸਿੰਘ ਜੀ ਰੰਗੀਆਂ ਵਾਈਸ ਕੈਸ਼ੀਅਰ ਲੁਧਿਆਣਾ, ਡਾ ਹਰਜਿੰਦਰ ਸਿੰਘ ਬਲਾਕ ਬੀਜਾ, ਡਾ ਜਗਤਾਰ ਸਿੰਘ ਜੀ ਸਾਹਨੇਵਾਲ ,ਡਾ ਲਾਲੀ ਜੀ ਬਲਾਕ ਪ੍ਰਧਾਨ ਬੀਜਾ ,ਡਾ ਕੁਲਵੰਤ ਸਿੰਘ ਮਦਨੀਪੁਰ ,ਡਾਕਟਰ ਰਾਜ ਮਹਿੰਦਰ ਜੀ ਸ਼ਿਮਲਾਪੁਰੀ ,ਡਾ ਰਾਮ ਦਿਆਲ ਗੋਸਲ ,ਡਾ ਬਚਿੱਤਰ ਸਿੰਘ ਰਾੜਾ ਸਾਹਿਬ ,ਡਾ ਰਾਜਿੰਦਰ ਚੀਮਾ ਡੇਹਲੋਂ, ਡਾ ਮਨਮੋਹਨ ਸਿੰਘ ਢੰਡਾਰੀ ,ਡਾ ਅਰੁਣ ਸ਼ਰਮਾ ਢੰਡਾਰੀ ਆਦਿ ਤੋਂ ਇਲਾਵਾ ਸੈਂਕਡ਼ਿਆਂ ਦੀ ਗਿਣਤੀ ਵਿੱਚ ਡਾਕਟਰ ਸਹਿਬਾਨ ਮੌਜੂਦ ਸਨ।

ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਘਿਰਾਓ ਕਰ ਕੇ ਦਿੱਤਾ ਮੰਗ ਪੱਤਰ

ਮਲੇਰਕੋਟਲਾ 18ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਮੰਤਰੀਆਂ ਅਤੇ ਐੱਮ ਐੱਲ ਏਜ਼ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਮਲੇਰਕੋਟਲਾ ਵਿਖੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਘਿਰਾਓ ਕੀਤਾ ਗਿਆ। ਜਿਸ ਵਿਚ ਬਲਾਕ ਮਲੇਰਕੋਟਲਾ, ਅਹਿਮਦਗੜ੍ਹ, ਸੁਨਾਮ, ਦਿੜ੍ਹਬਾ,ਸੰਗਰੂਰ, ਸ਼ੇਰਪੁਰ,ਮਹਿਲ ਕਲਾਂ, ਖਨੌਰੀ, ਲੌਂਗੋਵਾਲ  ਭਵਾਨੀਗਡ਼੍ਹ, ਧੂਰੀ, ਮੂਣਕ ਆਦਿ ਬਲਾਕਾਂ ਦੇ ਸੈਂਕੜਿਆਂ ਦੀ ਤਦਾਦ ਵਿਚ ਡਾਕਟਰ ਸਾਹਿਬਾਨ ਮੌਜੂਦ ਸਨ ।
ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਸਾਢੇ ਚਾਰ ਸਾਲ ਬੀਤ ਚੁੱਕੇ ਹਨ ,ਮੌਜੂਦਾ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ।ਜਦੋਂ ਕਿ ਕਾਂਗਰਸ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ 16 ਨੰਬਰ ਤੇ ਸਾਡੇ ਪੇਂਡੂ ਡਾਕਟਰਾਂ ਦੀ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ।
ਪਰ ਅੱਜ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ ਇਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਉਨ੍ਹਾਂ ਨੂੰ ਯਾਦ ਕਰਵਾਉਣ ਲਈ ਪੂਰੇ ਪੰਜਾਬ ਦੇ ਐਮ ਐਲ ਏ ਅਤੇ ਮੰਤਰੀਆਂ ਦਾ ਘਿਰਾਓ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਯਾਦ ਕਰਵਾ ਰਹੇ ਹਾਂ ਕਿ ਸਾਡੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ 2022 ਵਿੱਚ ਪਿੰਡਾਂ ਦੇ ਲੋਕ ਤੁਹਾਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ।  
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਸਾਡੀਆਂ ਤਿੰਨ ਮੰਗਾਂ ਹਨ ।ਪਹਿਲੀ ਮੰਗ ਹੈ ਕਿ 1962 ਤੋਂ ਬੰਦ ਪਈ ਰਜਿਸਟ੍ਰੇਸ਼ਨ ਖੋਲ੍ਹੀ ਜਾਵੇ ।ਦੂਜੀ ਮੰਗ ਹੈ ਕਿ ਬਾਹਰਲੇ ਸੂਬਿਆਂ ਤੋਂ ਰਜਿਸਟਰਡ ਡਾਕਟਰਾਂ ਨੂੰ ਪੰਜਾਬ ਵਿਚ ਮਾਨਤਾ ਦਿੱਤੀ ਜਾਵੇ। ਤੀਸਰੀ ਮੰਗ ਹੈ ਕਿ ਛੇ ਮਹੀਨਿਆਂ ਜਾਂ ਸਾਲ ਦਾ ਰੀਫਰੈਸ਼ਰ ਕੋਰਸ ਸ਼ੁਰੂ ਕਰਕੇ ਪੰਜਾਬ ਵਿਚ ਵੱਸਦੇ ਆਰ ਐੱਮ ਪੀ ਡਾਕਟਰਾਂ ਨੂੰ ਰਜਿਸਟਰਡ ਕੀਤਾ ਜਾਵੇ।  
ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੀ ਅਕਾਲੀ ਸਰਕਾਰ ਵਾਂਗ ਊਠ ਦੇ ਬੁੱਲ੍ਹ ਨੂੰ ਲਮਕਾ ਕੇ ਹੀ ਰੱਖਿਆ ਹੋਇਆ ਹੈ ।ਅੱਜ ਅਸੀਂ ਸਾਰੇ ਐਮ ਐਲ ਏ ਅਤੇ ਐਮ ਪੀਜ਼ ਨੂੰ ਯਾਦ ਪੱਤਰ ਦੇ ਕੇ ਉਨ੍ਹਾਂ ਨੂੰ ਯਾਦ ਕਰਵਾ ਰਹੇ ਹਾਂ ਕਿ ਜੋ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ,ਉਹਨੂੰ ਪੂਰਾ ਕਰੋ ।
 ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਬਲਿਹਾਰ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਵਸਦੇ ਸਾਡੇ ਜਥੇਬੰਦੀ ਦੇ ਡੇਢ ਲੱਖ ਦੇ ਕਰੀਬ ਡਾਕਟਰ ਸਾਹਿਬਾਨ ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਹਨ।
ਬਲਾਕ ਅਹਿਮਦਗੜ੍ਹ ਦੇ ਡਾਕਟਰ ਸਰਾਜ ਦੀਨ ਅਤੇ ਡਾ ਅਮਰਜੀਤ ਸਿੰਘ ਨੇ ਕਿਹਾ ਕਿ  2020-2021ਦੀ ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਵੱਡੇ ਵੱਡੇ ਹਸਪਤਾਲ ਵਾਲੇ ਜਿੰਦਰੇ ਮਾਰ ਕੇ ਭੱਜ ਗਏ ਸਨ, ਉਥੇ ਸਾਡੇ ਪੇਂਡੂ ਡਾਕਟਰਾਂ ਨੇ ਡੋਰ ਟੂ ਡੋਰ ਜਾ ਕੇ ਆਪਣੇ ਲੋਕਾਂ ਦੀਆਂ ਜਾਨਾਂ ਬਚਾਈਆਂ। 
ਬਲਾਕ ਮਲੇਰਕੋਟਲਾ ਦੇ ਡਾ ਬਲਜਿੰਦਰ ਸਿੰਘ ਅਤੇ ਡਾ ਜੀ ਕੇ ਖੁੱਲਰ ਨੇ ਦੱਸਿਆ ਕਿ ਕੋਰੋਨਾ ਦੀ ਭਿਆਨਕ ਮਹਾਂਮਾਰੀ ਦੌਰਾਨ ਚਾਰ ਤਰ੍ਹਾਂ ਦੇ ਲੋਕਾਂ ਨੇ ਫਰੰਟ ਲਾਈਨ ਦੇ ਕਾਮਿਆਂ ਵਜੋਂ ਕੰਮ ਕੀਤਾ।ਪਹਿਲੀ ਲਾਈਨ ਆਰ.ਐਮ.ਪੀ ਪਿੰਡਾਂ ਵਿੱਚ ਵਸਦੇ ਪੇਂਡੂ ਡਾਕਟਰ, ਦੂਸਰੀ ਲਾਈਨ ਸਾਡਾ ਪੱਤਰਕਾਰ ਭਾਈਚਾਰਾ, ਤੀਸਰੀ ਲਾਈਨ ਪੁਲਿਸ ਮੁਲਾਜ਼ਮ, ਚੌਥੀ  ਲਾਈਨ ਦੇ ਉਹ ਸਾਰੀਆਂ ਐੱਨ ਜੀ ਓ, ਜਿਨ੍ਹਾਂ ਨੇ ਪਿੰਡਾਂ ਦੇ ਲੋਕਾਂ ਲਈ ਡੋਰ ਟੂ ਡੋਰ ਵਿਚ ਰਾਸ਼ਨ ਵੰਡਿਆ।  
ਅਖੀਰ ਵਿੱਚ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਪੀ ਏ ਸ੍. ਦਰਬਾਰਾ ਸਿੰਘ ਨੇ ਮੰਗ ਪੱਤਰ  ਲਿਆ ਅਤੇ ਵਿਸਵਾਸ ਦੁਆਇਆ ਕਿ ਇਨ੍ਹਾਂ ਮੰਗਾਂ ਨੂੰ ਜਲਦੀ ਹੀ ਮੰਨ ਲਿਆ ਜਾਵੇਗਾ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਖਜ਼ਾਨਚੀ ਡਾ ਮਾਘ ਸਿੰਘ ਮਾਣਕੀ, ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ,ਜ਼ਿਲ੍ਹਾ ਸਕੱਤਰ ਡਾ ਹਰਮੇਸ਼ ਸਿੰਘ ਮੂਨਕ, ਜ਼ਿਲਾ ਖਜ਼ਾਨਚੀ ਡਾ ਜਸਵੰਤ ਸਿੰਘ ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਡਾ ਬਲਜਿੰਦਰ ਸਿੰਘ, ਡਾ. ਹਰਜਿੰਦਰ ਸਿੰਘ ਲੌਂਗੋਵਾਲ, ਡਾ ਮਨੋਜ ਕੁਮਾਰ ਖਨੌਰੀ, ਡਾ ਗੁਰਦੇਵ ਸਿੰਘ ਸ਼ੇਰਪੁਰ, ਡਾ ਸੁਖਵੀਰ ਸਿੰਘ ਸੰਗਰੂਰ ,ਡਾ ਗੁਰਪ੍ਰੀਤ ਸਿੰਘ ਦਿੜ੍ਹਬਾ ,ਡਾ ਵਰਿੰਦਰ ਕੁਮਾਰ ਸੁਨਾਮ, ਡਾ ਸੁਰਾਜਦੀਨ ,ਡਾ ਹਰਦੀਪ ਕੁਮਾਰ ,ਡਾ ਅਮਰਜੀਤ ਸਿੰਘ ,ਡਾ ਕੇਸਰ ਖ਼ਾਨ ਮਾਂਗੇਵਾਲ,ਡਾ ਸੁਰਜੀਤ ਸਿੰਘ, ਡਾ ਸੁਖਵਿੰਦਰ ਸਿੰਘ,ਡਾ ਅਬਰਾਰ ਹਸਨ ਡਾ ਸ਼ਕੀਲ ਮੁਹੰਮਦ ,ਵੈਦ ਬਾਕਿਬ ਅਲੀ,ਡਾ ਮੁਹੰਮਦ ਉਸਮਾਨ ,ਡਾ ਹਰਦੀਪ ਸਿੰਘ ਰੰਧਾਵਾ,ਡਾ ਪ੍ਰਿੰਸ ਰਿਸ਼ੀ, ਡਾ ਬਲਜੀਤ ਸਿੰਘ ਆਦਿ ਤੋਂ ਇਲਾਵਾ ਸੈਂਕਡ਼ਿਆਂ ਦੀ ਗਿਣਤੀ ਵਿਚ ਡਾ ਸਾਹਿਬਾਨ ਹਾਜ਼ਰ ਸਨ ।

100 ਸਾਲਾ ਹਰਬੰਸ ਸਿੰਘ ਲਈ ਮਸੀਹਾ ਬਣ ਕੇ ਬਹੁੜੇ ਮੁੱਖ ਮੰਤਰੀ ਪੰਜਾਬ -Video

ਬਜ਼ੁਰਗ ਦੀ ਦਾਸਤਾਨ ਨੂੰ ਜਨ ਸ਼ਕਤੀ ਨਿਊਜ਼ ਪੰਜਾਬ ਦੀ ਟੀਮ ਵੱਲੋਂ ਲਿਆਂਦਾ ਗਿਆ ਸੀ ਲੋਕ ਕਚਹਿਰੀ ਵਿੱਚ  

ਚੰਡੀਗੜ੍ਹ  ,18 ਜੁਲਾਈ ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)  ਅੰਤਾਂ ਦੀ ਗਰੀਬੀ ਹੰਢਾ ਰਹੇ ਮੋਗਾ ਦੇ 100 ਸਾਲਾ ਬਜ਼ੁਰਗ ਹਰਬੰਸ ਸਿੰਘ ਵੱਲੋਂ ਬਿਰਧ ਉਮਰੇ ਗੰਿਢਆਂ ਦੀ ਰੇਹੜੀ ਲਗਾ ਕੇ ਆਪਣੇ ਪੋਤੇ ਪੋਤੀਆਂ ਦਾ ਿਢੱਡ ਭਰਨ ਦੀ ਦਰਦਨਾਕ ਦਾਸਤਾਨ ਸੁਣਦਿਆਂ ਭਾਵੁਕ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਪੰਜ ਲੱਖ ਰੁਪਏ ਸਹਾਇਤਾ ਵਜੋਂ ਮਨਜ਼ੂਰ ਕੀਤੇ ਹਨ ਅਤੇ ਹਰਬੰਸ ਸਿੰਘ ਦੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਵੱਲੋਂ ਆਪਣੇ ਪੋਤੇ ਪੋਤੀ ਦੀ ਕੀਤੀ ਜਾ ਰਹੀ ਪਾਲਣ ਪੋਸ਼ਣ ਦੇ ਮੱਦੇਨਜ਼ਰ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮਾ ਵਿਚ ਪੰਜਾਬ ਸਰਕਾਰ ਵੱਲੋਂ ਉਠਾਉਣ ਦਾ ਫੈਸਲਾ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਹਰਬੰਸ ਸਿੰਘ ਦੀ ਇਸ ਜ਼ਿੰਦਾਦਿਲੀ ਨੂੰ ਸਲਾਮ ਕੀਤਾ ਹੈ। ਜ਼ਿਕਰਯੋਗ ਹੈ ਕਿ ਮੋਗਾ ਦੇ ਬਜ਼ੁਰਗ ਹਰਬੰਸ ਸਿੰਘ ਦੇ ਪੁੱਤਰ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਨੂੰਹ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ, ਉਸ ਸਮੇਂ ਤੋਂ ਬਾਅਦ 100 ਸਾਲਾ ਹਰਬੰਸ ਸਿੰਘ ਆਪਣੇ ਪੋਤੇ ਪੋਤੀ ਦੇ ਪਾਲਣ ਪੋਸ਼ਣ ਲਈ ਰੋਜ਼ਾਨਾ ਗੰਢੇ ਵੇਚ ਕੇ ਗੁਜ਼ਾਰਾ ਕਰ ਰਿਹਾ ਸੀ । ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ । ਅਸੀਂ ਜਨਸ਼ਕਤੀ ਨਿੳੂਜ਼ ਪੰਜਾਬ ਰਾਹੀਂ ਖ਼ਬਰ ਵੀਡੀਓ ਜੋ ਲੋਕਾਂ ਦੀ ਕਚਹਿਰੀ ਵਿਚ ਅਸੀਂ ਰੱਖੀ ਸੀ ਉਸ ਦਾ ਲਿੰਕ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਉਸ ਬਜ਼ੁਰਗ ਦੀ ਉਹ ਦਾਸਤਾਨ ਦੇਖਣ ਲਈ ਤੁਸੀਂ ਵੀ ਜ਼ਰੂਰ ਇਸ ਵੀਡੀਓ ਨੂੰ ਦੇਖ ਲਵੋ  Facebook Link ; https://fb.watch/6PQ_2uHi22/

ਪਿੰਡ ਰੂਮੀ(ਜਗਰਾਓਂ) ਵਿਖੇ ਬਲਾਤਕਾਰ ਪੀੜਤਾ ਦੇ ਘਰ ਪੁੱਜੀ ਮਨੀਸ਼ਾ ਗੁਲਾਟੀ  -Video

ਜਗਰਾਓਂ (ਅਮਿਤ ਖੰਨਾ ) ਜਗਰਾਓਂ   ਦੇ ਨਜਦੀਕ ਪਿੰਡ ਰੂਮੀ ਵਿਖੇ ਇਕ 8 ਸਾਲ ਦੀ ਬੱਚੀ ਨਾਲ ਉਸਦੇ ਗੁਆਂਢੀ ਵਲੋਂ ਹੀ ਬੁਲਾਕੇ ਬਲਾਤਕਾਰ ਕੀਤਾ ਗਿਆ ਸੀ। ਆਰੋਪੀ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਪੁਲਿਸ ਉਸਨੂੰ ਜਲਦੀ ਹੀ ਗਿਰਫ਼ਤਾਰ ਕਰਨ ਦੇ ਦਾਅਵੇ ਕਰ ਰਹੀ ਹੈ। ਅੱਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਪਿੰਡ ਰੂਮੀ ਪੁੱਜੀ ਅਤੇ ਪੀੜ੍ਹਿਤਾ ਦੇ ਮਾਪਿਆਂ ਨਾਲ ਦੁੱਖ ਸਾਂਝਾ ਕੀਤਾ।ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ  ਓਨਾ ਨੂੰ ਕਾਂਗਰਸੀ ਨੇਤਾ ਸੰਦੀਪ ਸੰਧੂ ਨੇ ਇਸ ਘਟਨਾ ਬਾਰੇ ਦਸਿਆ ਸੀ ਅਤੇ ਅੱਜ ਉਹ ਪੀੜਿਤ ਲੜਕੀ ਦੇ ਪਰਿਵਾਰ ਨੂੰ ਮਿਲਣ ਆਏ ਸਨ ਅਤੇ ਪਰਿਵਾਰ ਵਾਲਿਆਂ ਦੀ ਹਾਲਤ ਵੇਖਕੇ ਓਨਾ ਨੂੰ ਕਾਫੀ ਦੁੱਖ ਹੋਇਆ ਹੈ। ਓਨਾ ਕਿਹਾ ਕਿ ਅਜਿਹੇ ਗੰਦੇ ਜੁਰਮ ਦੀ ਇਕੋ ਇਕ ਸਜਾ ਹੈ ਓਹ ਹੈ ਫਾਂਸੀ।
ਉਹਨਾਂ ਕਿਹਾ ਕਿ ਉਹਨਾਂ ਦੀ ਐਸਐਸਪੀ ਚਰਨਜੀਤ ਸਿੰਘ ਸੋਹਲ ਨਾਲ ਗੱਲ ਹੋਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਆਰੋਪੀ ਪੁਲਿਸ ਦੀ ਗ੍ਰਿਫਤ ਵਿਚ ਹੋਵੇਗਾ ਅਤੇ ਉਸਨੂੰ ਸਜਾ ਦਵਾਉਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੌਕੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਪੁਲਿਸ ਆਰੋਪੀ ਦੇ ਕਾਫੀ ਨਜਦੀਕ ਪਹੁੰਚ ਗਈ ਹੈ ਅਤੇ  ਕੁਝ ਦਿਨਾਂ ਵਿਚ ਹੀ ਆਰੋਪੀ ਸਲਾਖਾਂ ਦੇ ਪਿੱਛੇ ਹੋਵੇਗਾ।

Facebook Link; https://fb.watch/v/1cvQp8vGg/

ਬਲਕਰਨ ਸਿੱਧੂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਬੀਬੀ ਮਾਣੂੰਕੇ ਨੇ ਚੁੱਕਿਆ

ਕਾਂਗਰਸ ਸਰਕਾਰ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਖੱਜਲ-ਖੁਆਰ ਕਰ ਰਹੀ ਹੈ - ਬੀਬੀ ਮਾਣੂੰਕੇ

ਲੁਧਿਆਣਾ , 17 ਜੁਲਾਈ  (ਇਕਬਾਲ ਸਿੰਘ ਰਸੂਲਪੁਰ, ਮਨਜਿੰਦਰ ਗਿੱਲ ) ਤਿੰਨ ਖੇਤੀ ਬਿਲਾਂ ਦੇ ਵਿਰੋਧ ਵਿੱਚ ਚੱਲ ਰਹੇ ਦਿੱਲੀ ਧਰਨੇ ਲਈ 50 ਕੁਵਿੰਟਲ ਲੱਕੜਾਂ ਤੇ 10 ਕੁਵਿੰਟਲ ਆਲੂ ਲੈ ਕੇ ਜਾ ਰਹੇ ਬਲਕਰਨ ਸਿੰਘ ਸਿੱਧੂ ਵਾਸੀ ਲੋਧੀਵਾਲਾ ਦਾ ਰਸਤੇ ਵਿੱਚ ਐਕਸੀਡੈਜ਼ਟ ਹੋ ਗਿਆ ਸੀ, ਜਿਸ ਦੀ ਲੁਧਿਆਣਾ ਦੇ ਦਿਯਾਨੰਦ ਹਸਪਤਾਲ ਵਿੱਚ ਇਲਾਜ਼ ਦੌਰਾਨ ਮੌਤ ਹੋ ਗਈ ਸੀ। ਸਭ ਤੋਜ਼ ਛੋਟੀ ਉਮਰ ਵਿੱਚ ਕਿਸਾਨੀ ਸੰਰਘਸ਼ ਵਿੱਚ ਸਹੀਦੀ ਦੇਣ ਵਾਲੇ ਕਿਸਾਨ ਬਲਕਰਨ ਸਿੰਘ ਲੋਧੀਵਾਲਾ ਦੇ ਪਰਿਵਾਰ ੱ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸ਼ਨ ਵੱਲੋਜ਼ ਆਨਾਕਾਨੀ ਕੀਤੀ ਜਾ ਰਹੀ ਸੀ ਅਤੇ ਲੋੜੀਜ਼ਦੇ ਦਸਤਾਵੇਜ਼ ਲੈ ਕੇ ਵੀ ਮੁਆਵਜ਼ਾ ਦੇਣ ਵਿੱਚ ਦੇਰੀ ਕੀਤੀ ਜਾ ਰਹੀ ਸੀ। ਪ੍ਰੇਸ਼ਾਨੀ ਵਿੱਚੋਜ਼ ਗੁਜ਼ਰ ਰਹੇ ਪੀੜਿਤ ਪਰਿਵਾਰ ੱ ਮੁਆਵਜ਼ਾ ਦਿਵਾਉਣ ਲਈ ਹਲਕਾ ਜਗਰਾਉਂ   ਦੇ ਵਿਧਾਇਕਾ ਅਤੇ ਵਿਰੋਧੀ ਧਿਰ ਦੇ ਉਪ ਨੇਤਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋ ਜੋ ਯਤਨ ਅਰੰਭੇ ਗਏ ਹਨ ਅਤੇ ਬੀਬੀ ਮਾਣੂੰਕੇ ਵੱਲੋ ਕੱਲ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋ ਬੁਲਾਈ ਗਈ ” ਮੀਟਿੰਗ ਦੌਰਾਨ ਸ਼ਹੀਦ ਕਿਸਾਨ ਬਲਕਰਨ ਸਿੰਘ ਸਿੱਧੂ ਲੋਧੀਵਾਲਾ ਨੂੰ  ਮੁਆਵਜ਼ਾ ਦੇਣ ਦਾ ਮੁੱਦਾ ਜੋ਼ਰਦਾਰ ਢੰਗ ਨਾਲ ਉਠਾਇਆ ਅਤੇ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦੀ ਗੰਭੀਰਤਾ ੱ ਸਮਝਦਿਆਂ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੀੜਿਤ ਪਰਿਵਾਰ ੱ ਜ਼ਲਦੀ ਮੁਆਵਜ਼ਾ ਜਾਰੀ ਕਰਨ ਦਾ ਭਰੋਸਾ ਦਿੱਤਾ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਇੱਕ ਪਾਸੇ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਡਰਾਮੇ ਕਰ ਰਹੀ ਹੈ, ਪਰੰਤੂ ਦੁਖੀ ਕਿਸਾਨਾਂ ਦੇ ਪਰਿਵਾਰਾਂ ੱ ਮੁਆਵਜ਼ਾ ਦੇਣ ਤੋਜ਼ ਟਾਲਾ ਵੱਟਕੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ੱ ਵੀ ਖੱਜਲ ਖੁਆਰ ਕਰ ਰਹੀ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹ ਅਤੇ ਉਹਨਾਂ ਦੀ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜੀ ਹੈ ਅਤੇ ਕਿਸਾਨਾਂ ਦਾ ਔਖੇ ਵੇਲੇ ਵਿੱਚ ਡਟਕੇ ਸਾਥ ਦੇਵਾਂਗੇ ਅਤੇ ਪੀੜਿਤ ਪਰਿਵਾਰ ੱ ਮੁਆਵਜ਼ਾ ਮਿਲਣ ਤੱਕ ਯਤਨਸ਼ੀਲ ਰਹਾਂਗੇ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਨਜ਼ਦੀਕੀ ਪਿੰਡ ਕਾਉਕੇ ਕਲਾਂ ਦੇ ਮਜ਼ਦੂਰ ਸੁਖਵਿੰਦਰ ਸਿੰਘ ਦੀ ਕਿਸਾਨੀ ਸੰਘਰਸ਼ ਦੌਰਾਨ ਮੌਤ ਹੋ ਗਈ ਸੀ ਅਤੇ ਉਸਦੇ ਪਰਿਵਾਰ ੱ ਮੁਆਵਜ਼ਾ ਦਿਵਾਉਣ ਲਈ ਕਿਸਾਨਾਂ ਵੱਲੋ ਜਗਰਾਉ-ਮੋਗਾ ਰੋਡ ਉਪਰ ਮ੍ਰਿਤਕ ਦੀ ਲਾਸ਼ ਸੜਕ ਉਪਰ ਰੱਖਕੇ ਧਰਨਾ ਦੇਣਾ ਪਿਆ ਸੀ, ਤਾਂ ਜਾ ਕੇ ਕਾਂਗਰਸ ਸਰਕਾਰ ਵੱਲੋਜ਼ ਪ੍ਰਸ਼ਾਸ਼ਨ ਨੇ ਪੰਜ ਲੱਖ ਰੁਪਏ ਦਾ ਚੈਕ ਪਰਿਵਾਰ ੱ ਸੌਜ਼ਪਿਆ ਸੀ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਜੇਕਰ ਕੈਪਟਨ ਸਰਕਾਰ ਵੱਲੋ ਪੀੜਿਤ ਪਰਿਵਾਰ ੱ ਮੁਆਵਜ਼ਾ ਦੇਣ ਵਿੱਚ ਹੋਰ ਦੇਰੀ ਕੀਤੀ ਤਾਂ ਇਸ ਮਾਮਲੇ ੱ ਵਿਧਾਨ ਸਭਾ ਵਿੱਚ ਵੀ ਚੁੱਕਿਆ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਸੰਘਰਸ਼ ਕਰਨ ਤੋਜ਼ ਵੀ ਉਹ ਪਿਛੇ ਨਹੀਜ਼ ਹਟਣਗੇ। ਇਸ ਮੌਕੇ ਹੋਰਨਾਂ ਤੋਜ਼ ਇਲਾਵਾ ਪੋ੍ਰਫੈਸਰ ਸੁਖਵਿੰਦਰ ਸਿੰਘ ਸੁੱਖੀ, ਛਿੰਦਰਪਾਲ ਸਿੰਘ ਮੀਨੀਆਂ, ਰਘਵੀਰ ਸਿੰਘ ਲੰਮੇ, ਪੱਪੂ ਭੰਡਾਰੀ, ਗੁਰਦੀਪ ਸਿੰਘ ਚਕਰ, ਮੇਅਰ ਜਗਰਾਉਜ਼, ਲੈਕ:ਨਿਰਮਲ ਸਿੰਘ, ਡਾ:ਅਮਰੀਕ ਸਿੰਘ ਲੋਪੋਜ਼, ਤਰਸੇਮ ਸਿੰਘ ਹਠੂਰ, ਪਰਮਜੀਤ ਸਿੰਘ ਸਿੱਧਵਾਂ, ਸੁਰਜੀਤ ਸਿੰਘ ਸਿੱਧਵਾਂ, ਜਗਦੇਵ ਸਿੰਘ ਗਿੱਦੜਪਿੰਡੀ, ਰਾਜਵੰਤ ਸਿੰਘ ਕੰਨੀਆਂ, ਸਰੋਜ ਰਾਣੀ ਮਧੇਪੁਰ, ਗੁਰਵਿੰਦਰ ਸਿੰਘ ਸੋਢੀਵਾਲ, ਦਵਿੰਦਰ ਸਿੰਘ ਜਨੇਤਪੁਰਾ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਸੱਗੂ ਭੰਮੀਪੁਰਾ, ਬਲਵੀਰ ਸਿੰਘ ਲੱਖਾ, ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਗਲਾ, ਤੇਜਾ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਗੋਪੀ, ਗੁਰਚਰਨ ਸਿੰਘ ਗਾਲਿਬ, ਗੁਰਦਿਆਲ ਸਿੰਘ, ਜਸਵਿੰਦਰ ਸਿੰਘ ਕੋਠੇ ਅੱਠ ਚੱਕ, ਪਰਮਜੀਤ ਸਿੰਘ ਚਕਰ, ਅਵਤਾਰ ਸਿੰਘ ਤਰਫ਼ ਕੋਟਲੀ, ਦਰਸ਼ਨ ਸਿੰਘ, ਅਮਰ ਸਿੰਘ, ਪਰਮਜੀਤ ਕੌਰ, ਸ਼ਰਨਜੀਤ ਕੌਰ, ਕਮਲਪ੍ਰੀਤ ਕੌਰ, ਡਾ:ਨਿਰਮਲ ਸਿੰਘ ਭੱਲਾ, ਗੋਪੀ ਚੰਦ, ਦਾਰਾ ਸਿੰਘ ਸ਼ੇਰਪੁਰਾ, ਹਰਕ੍ਰਿਸ਼ਨ ਸ਼ਰਮਾਂ, ਜਗਦੇਵ ਸਿੰਘ ਗਿੱਦੜਪਿੰਡੀ, ਰਾਜਵੰਤ ਸਿੰਘ ਕੰਨੀਆਂ ਆਦਿ ਵੀ ਹਾਜ਼ਰ ਸਨ।  

ਮਾਲਕ ਹੀ ਕੁਦਰਤ ✍️. ਰਮੇਸ਼ ਕੁਮਾਰ ਜਾਨੂੰ

ਕੁਦਰਤ,,, ਕੁਦਰਤ  ਹੁੰਦੀ ਏ  
    ਕੁਦਰਤ ਨਾਲ ਹੁੰਦੀਆਂ ਅੜੀਆਂ ਨਾ
ਮੈਂ ਤੱਕਿਆ ਯਾਰ ਦੀ ਕੁਦਰਤ ਨੂੰ
    ਅੱਖਾਂ ਯਾਰ ਦੇ ਨਾਲ ਹੀ ਲੜੀਆਂ ਨਾ
ਹਵਾ ਤੇ ਦਿਸ਼ਾ ਦੇਣੀ ਮਾਲਕ ਨੇ
    ਤੇਰੇ ਚਾੜਿਆਂ ਗੁੱਡੀਆਂ ਚੜ੍ਹੀਆਂ ਨਾ
ਮੱਥੇ ਟੇਕਿਆਂ ਗੱਲ ਨਾ ਬਣਦੀ ਏ
    ਜੇ ਗਿਆਨ ਕਿਤਾਬਾਂ ਪੜ੍ਹੀਆਂ ਨਾ
ਜੋ ਰੂਹਾਂ ਟੱਪ ਦਹਿਲੀਜ਼ ਗਈਆਂ
    ਮੁੜ ਜਿਸਮ ਦੇ ਵਿਹੜੇ ਵੜੀਆਂ ਨਾ
ਜੇ ਪੈਸਾ ਹਰ ਮਸਲੇ ਦਾ ਹੱਲ ਹੁੰਦਾ
    ਫਿਰ ਕਿਤੇ ਵੀ ਹੁੰਦੀਆਂ ਮੜ੍ਹੀਆਂ ਨਾ
ਮੰਗਦਾ ਸਬਰ 'ਰਮੇਸ਼'ਵੇ ਮਾਲਕ ਤੋਂ
    'ਜਾਨੂੰ'ਆਉਂਦੀਆਂ ਔਖੀਆਂ ਘੜੀਆਂ ਨਾ
                          ਲੇਖਕ-ਰਮੇਸ਼ ਕੁਮਾਰ ਜਾਨੂੰ
                        ਫੋਨ ਨੰ:-9815320080

ਤੂੰ ਸੋਹਣਾ ਤੇ ਸੱਚਾ ਦਿਲ ਦਾ ਏਂ ✍️. ਰਮੇਸ਼ ਕੁਮਾਰ ਜਾਨੂੰ

ਤੂੰ ਸੋਹਣਾ ਤੇ ਸੱਚਾ ਦਿਲ ਦਾ ਏਂ
    ਤੇਰੇ ਵਰਗਾ ਹੋਣਾ ਨਹੀਂ ਆਉਂਦਾ
ਕਾਹਨੂੰ ਰੁੱਸ-ਰੁੱਸ ਯਾਰਾ ਬਹਿਨਾ ਏ
    ਸਾਨੂੰ ਰੁੱਸਿਆ ਮਨਾਉਣਾ ਨਹੀਂ ਆਉਂਦਾ ।।
ਸਾਨੂੰ ਪਿਆਰਾ ਸਾਰੇ ਜੱਗ ਤੋਂ ਏਂ
    ਸਾਨੂੰ ਪਿਆਰਾ ਸੱਚੇ ਰੱਬ ਤੋਂ ਏਂ
ਅਸੀਂ ਬੇ-ਅਕਲੇ,ਬੇ-ਸਮਝੇ ਹਾਂ
    ਸਾਨੂੰ ਪਿਆਰ ਜਿਤਾਉਣਾ ਨਹੀਂ ਆਉਂਦਾ
                    ਕਾਹਨੂੰ ਰੁੱਸ-ਰੁੱਸ,,,,,,,,,,।।
ਤੇਰੇ ਬਾਝੋਂ ਨੈਣ ਉਦਾਸੇ ਵੇ
    ਮੈਨੂੰ ਚੰਗੇ ਨਾ ਲੱਗਦੇ ਹਾਸੇ ਵੇ
ਬੈਠੇ ਚੁੱਪ-ਚੁੱਪ ਪੱਥਰ ਹੋ ਗਏ ਹਾਂ
    ਅੱਖੀਆਂ ਨੂੰ ਰੋਣਾ ਨਹੀਂ ਆਉਂਦਾ
                    ਕਾਹਨੂੰ ਰੁੱਸ-ਰੁੱਸ,,,,,,,,,,।।
ਜਿੰਦ ਰਾਹਾਂ ਤੱਕਦੀ ਹਾਰ ਗਈ
    ਤੇਰੀ ਬੇ-ਪ੍ਰਵਾਹੀ ਮਾਰ ਗਈ
ਤੂੰ ਕੀ ਜਾਣੇ ਉਸ ਦਿਨ ਦਾ ਵੇ
    ਅੱਖੀਆਂ ਨੂੰ ਸੌਣਾ ਨਹੀਂ ਆਉਂਦਾ
                    ਕਾਹਨੂੰ ਰੁੱਸ-ਰੁੱਸ,,,,,,,,,,।।
'ਰਮੇਸ਼' ਤੋਂ ਤੇਰੀ ਦੂਰੀ ਵੇ
    'ਜਾਨੂੰ' ਮਰਜੀ ਜਾਂ ਮਜਬੂਰੀ ਏ
ਜਿੱਦ ਕਰਦਾ ਪੁੱਛਦਾ ਨਿੱਤ ਚੰਦਰਾ
    ਸਾਨੂੰ ਦਿਲ ਸਮਝਾਉਣਾ ਨਹੀਂ ਆਉਂਦਾ
                    ਕਾਹਨੂੰ ਰੁੱਸ-ਰੁੱਸ,,,,,,,,,,।।

                     ਲੇਖਕ- ਰਮੇਸ਼ ਕੁਮਾਰ ਜਾਨੂੰ
                   ਫੋਨ ਨੰ:-9815320080

ਸਰਦਾਰ ਅਵਤਾਰ ਸਿੰਘ ਸਿੱਧੂ ਮੱਲਾ ਦੀ ਭੋਗ ਅਤੇ ਅੰਤਮ ਅਰਦਾਸ  

ਜਗਰਾਉਂ ,17 ਜੁਲਾਈ ( ਕੌਸ਼ਲ ਮੱਲਾ , ਮਨਜਿੰਦਰ ਗਿੱਲ ) ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਰਦਾਰ ਅਵਤਾਰ ਸਿੰਘ ਸਿੱਧੂ ਮੱਲਾ(ਭਤੀਜੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਭਾਗ ਸਿੰਘ ਮੱਲਾ) ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਪਾਠਾਂ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਮੱਲਾ ਦੇ ਬਾਬਾ ਮੱਘਰ ਸਿੰਘ ਜੀ ਵੱਡੇ ਗੁਰਦੁਆਰਾ ਸਾਹਿਬ 18 ਜੁਲਾਈ 2021 ਦਿਨ ਐਤਵਾਰ ਨੂੰ ਠੀਕ ਇੱਕ ਵਜੇ । ਹੋਰ ਜਾਣਕਾਰੀ ਲਈ ਫੋਟੋ ਵਿੱਚ ਲੱਗੇ ਭੋਗ ਦੇ ਇਸ਼ਤਿਹਾਰ ਨੂੰ ਪੜ੍ਹਿਆ ਜਾਵੇ ।  

ਗੁਰਨਾਮ ਭੁੱਲਰ, ਬੀਨੂੰ ਢਿੱਲੋਂ ਤੇ ਜੱਸੀ ਗਿੱਲ  ਦੀ ਫ਼ਿਲਮ ‘ਫੁੱਫੜ ਜੀ‘ ਦੀ ਸ਼ੂਟਿੰਗ ਮੁਕੰਮਲ

ਕੋਰੋਨਾ ਮਹਾਂਮਾਰੀ ਦੌਰਾਨ ਸੂਬਾ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਰੱਖਿਆ ਧਿਆਨ ‘ਚ- ਸ਼ੀਰੀਕ ਪਟੇਲ, ਪੰਕਜ ਬੱਤਰਾ

ਚੰਡੀਗ੍ਹੜ 17 ਜੁਲਾਈ (ਜਵੰਦਾ) ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਵਲੋਂ ਲਗਾਏ ਲਾਕ ਡਾਊਨ ਤੋਂ ਬਾਅਦ ਹੁਣ ਮਨਜ਼ੂਰੀ ਮਿਲਣ ਉਪਰੰਤ ਪੰਜਾਬੀ ਸਿਨਮਾ ਮੁੜ ਪਰਵਾਜ਼ ਭਰਨ ਦੀ ਤਿਆਰੀ ਵਿੱਚ ਹੈ।ਜੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓ ਦੀ ਪੇਸ਼ਕਸ਼ ਗਾਇਕ ਗੁਰਨਾਮ ਭੁੱਲਰ, ਜੱਸੀ ਗਿੱਲ ਤੇ ਬੀਨੂੰ ਢਿੱਲੋਂ ਦੀ ਅਦਾਕਾਰੀ ਨਾਲ ਸਜੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ।ਇਸ ਸਬੰਧੀ ਜੀ ਸਟੂਡੀਓਜ਼ ਦੇ ਸੀ ਬੀ ਓ ਸ਼ੀਰੀਕ ਪਟੇਲ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਪੂਰੀ ਸਾਵਧਾਨੀ ਦੇ ਨਾਲ  ਉਨਾਂ ਵਲੋਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ ਗਈ ਹੈ।ਉਨਾਂ ਦੱਸਿਆ ਕਿ ਪੰਕਜ ਬੱਤਰਾ ਵਲੋਂ ਡਾਇਰੈਕਟ ਕੀਤੀ ਗਈ ਇਹ ਫ਼ਿਲਮ ਕਾਮੇਡੀ ਅਤੇ ਪਿਆਰ ਮੁਹੱਬਤਾਂ ਦੀ ਗੱਲ ਕਰਦੀ ਸਮਾਜ ਨਾਲ ਜੁੜੀ ਇੱਕ ਮਨੋਰੰਜਨ ਭਰਪੂਰ ਕਹਾਣੀ ਹੋਵੇਗੀ ਜੋ ਦਰਸ਼ਕਾਂ ਦਾ ਦਿਲ ਜਿੱਤੇਗੀ। ਪੰਜਾਬ ਪੰਜਾਬੀਅਤ ਅਤੇ ਵਿਰਸੇ ਨਾਲ ਜੁੜੇ ਸਮਰੱਥ ਲੇਖਕ ਰਾਜੂ ਵਰਮਾ ਨੇ ਇਸ ਲਿਖੀ ਫ਼ਿਲਮ ਦੀ ਕਹਾਣੀ ਲਿਖੀ ਹੈ ।ਇਸ ਫ਼ਿਲਮ ‘ਚ ਗੁਰਨਾਮ ਭੁੱਲਰ, ਜੱਸੀ ਗਿੱਲ ਤੇ ਬੀਨੂੰ ਢਿੱਲੋਂ ਤੋਂ ਇਲਾਵਾ ਸਿੱਧੀਕਾ ਸ਼ਰਮਾ, ਅਲੰਕ੍ਰਿਤਾ ਸ਼ਰਮਾ,ਅਨੂ ਚੌਧਰੀ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰ ਅਹਿਮ ਕਿਰਦਾਰ ਨਿਭਾਅ ਰਹੇ ਹਨ।ਪੰਕਜ ਬੱਤਰਾ ਨੇ ਆਪਣੀਆਂ ਭਾਵਨਾਵਾਂ ਪ੍ਰਗਟਾਉਦਿਆ ਕਿਹਾ ਕਿ ਕਰੋਨਾ ਮਹਾਂਮਾਰੀ ਕਰਕੇ ਲੰਮੇ ਸਮੇਂ ਬਾਅਦ ‘ਫੁੱਫੜ ਜੀ ਦੇ ਸੈੱਟ ‘ਤੇ ਸਾਰਿਆਂ ਦਾ ਮੁੜ ਇਕੱਠੇ ਹੋਣਾ ਆਪਣੇ ਅਸਲ ਪਰਿਵਾਰ ਵਿੱਚ ‘ਘਰ ਵਾਪਸੀ’ ਵਾਂਗ ਹੈ ਅਤੇ ਉਹ ਆਪਣੀ ਸਮੁੱਚੀ ਫ਼ਿਲਮ ਟੀਮ ਦਾ ਧੰਨਵਾਦ ਕਰਦੇ ਹਨ ਜਿਨਾਂ ਵਲੋਂ ਪੰਜਾਬ ਸਰਕਾਰ ਵਲੋਂ ਕਰੋਨਾ ਦੇ ਚਲਦਿਆਂ ਦਿੱਤੀਆਂ ਹਦਾਇਤਾਂ ਨੂੰ ਧਿਆਨ ‘ਚ ਰੱਖ ਕੇ ਉਨਾਂ ਦਾ ਸਾਥ ਦਿੱਤਾ ਗਿਆ ਹੈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸਾਦਿਕ ਦੀ ਮਹੀਨਾਵਾਰ ਮੀਟਿੰਗ ਕੱਲ

ਮਹਿਲ ਕਲਾਂ/ਬਰਨਾਲਾ- 16 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸਾਦਿਕ ਦੀ ਆਪਣੀ ਮਹੀਨਾ ਵਾਰ ਮੀਟਿੰਗ ਕੱਲ ਮਿਤੀ 17-7-2021 ਨੂੰ ਦੁਪਿਹਰ ਠੀਕ 12 ਵਜੇ ਤੋਂ  3:00 ਵਜੇ ਤੱਕ ਸਾਦਿਕ ਤੋਂ ਫਰੀਦਕੋਟ ਰੋਡ ਤੇ ਬਣੇ ਮਾਲਵਾ ਕਾਲਜ ਮਹਿਮੂਆਣਾ ਵਿਖੇ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਜਰਨਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਨੇ ਦੱਸਿਆ ਕਿ ਇਸ ਵਾਰ ਬਲਾਕ ਸਾਦਿਕ ਦੀ ਮੀਟਿੰਗ ਤੇ ਵਿਸ਼ੇਸ਼ ਤੌਰ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਦੇ ਜਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਅਤੇ ਜਿਲ੍ਹਾ ਫਰੀਦਕੋਟ ਦੇ ਚੇਅਰਮੈਨ ਡਾਕਟਰ ਕੋਰ ਸਿੰਘ ਸੂਰਘੂਰੀ ,ਜਿਲ੍ਹੇ ਦੇ ਮੀਤ ਪ੍ਰਧਾਨ ਡਾਕਟਰ ਗੁਰਦੀਪ ਸਿੰਘ ਬਰਾੜ ਬਲਾਕ ਬਰਗਾੜੀ,ਉਚ ਪੱਧਰੀ ਕਮੇਟੀ ਦੇ ਮੈਂਬਰ ਡਾਕਟਰ ਜਸਵਿੰਦਰ ਸਿੰਘ ਖੀਵਾ ਬਲਾਕ ਪੰਜਗਰਾਈਂ ਜਿਲ੍ਹਾ ਫਰੀਦਕੋਟ ਦੇ ਖਜਾਨਚੀ ਡਾਕਟਰ ਐਸ ਐਚ ਵੋਹਰਾ ਅਤੇ ਜਿਲ੍ਹੇ ਦੇ ਜਨਰਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰਾਂ ਨੇ ਠੀਕ ਸਮੇਂ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਡਿਸਿਪਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਹਰੇਕ ਮੈਂਬਰ ਨੇ ਵਰਦੀ ਅਤੇ ਆਈ ਕਾਰਡ ਜਰੂਰ ਪਾਕੇ ਆਉਣਾ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ  ਮਲੇਰਕੋਟਲਾ ਵਿਖੇ ਮੈਡਮ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ

ਮਹਿਲ ਕਲਾਂ/ਬਰਨਾਲਾ - 16 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਪੂਰੇ ਪੰਜਾਬ ਵਿੱਚ ਐੱਮ ਐੱਲ ਏਜ ਅਤੇ ਐਮ ਪੀਜ ਨੂੰ ਜਥੇਬੰਦੀ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸੇ ਕੜੀ ਤਹਿਤ 18 ਜੁਲਾਈ ਦਿਨ ਐਤਵਾਰ ਨੂੰ ਮਲੇਰਕੋਟਲਾ ਵਿੱਚ ਵੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਭਸੌੜ ਦੀ ਅਗਵਾਈ ਹੇਠ ਮੈਡਮ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਘਿਰਾਓ ਕਰ ਕੇ ਮੰਗ ਪੱਤਰ ਦਿੱਤਾ ਜਾਵੇਗਾ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ  ਜ਼ਿਲ੍ਹਾ ਮੀਤ ਪ੍ਰਧਾਨ ਡਾ ਬਲਜਿੰਦਰ ਸਿੰਘ ਅਤੇ ਬਲਾਕ ਮਲੇਰਕੋਟਲਾ ਦੇ ਪ੍ਰਧਾਨ ਡਾ ਜੀ ਐਸ ਖੁੱਲਰ,ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਡਾ ਹਰਦੀਪ ਕੁਮਾਰ ਬਬਲਾ, ਡਾ ਸੁਰਾਜਦੀਨ ਕੰਗਣਵਾਲ, ਡਾ ਅਮਰਜੀਤ ਸਿੰਘ, ਡਾ ਜਸਵੰਤ ਸਿੰਘ ਅਤੇ ਡਾ ਉਸਮਾਨ, ਡਾ ਅਵਤਾਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਸਾਰੇ ਬਲਾਕਾਂ ਦੇ ਡਾਕਟਰ ਸਹਿਬਾਨ ਵੱਡੀ ਗਿਣਤੀ ਵਿਚ ਪਹੁੰਚਣਗੇ ਅਤੇ ਆਪਣੀਆਂ ਹੱਕੀ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕਰਨਗੇ ।

ਪੱਤਰਕਾਰਾਂ ਨਾਲ ਹੋਈ ਧੱਕਾ ਮੁੱਕੀ ਕਾਰਨ ਜਰਨਲਿਸਟ ਕਲੱਬ ਪੰਜਾਬ ਪ੍ਰਧਾਨ ਨੇ ਦਿੱਤਾ ਮੰਗ ਪੱਤਰ  

ਸੱਤ ਦਿਨਾਂ ਚ ਕਾਰਵਾਈ ਦੀ ਕੀਤੀ ਮੰਗ ਨਹੀਂ ਤਾਂ ਕਰਨਗੇ ਦਫ਼ਤਰ ਦਾ ਘਿਰਾਓ  

ਜਗਰਾਉਂ  , 16 ਜੁਲਾਈ  (ਪੱਪੂ ) 14 ਅਪ੍ਰੈਲ 2021 ਨੂੰ ਪਿੰਡ ਜੰਡੀ ਵਿਖੇ ਕੋਰੋਨਾ ਮਹਾਂਮਾਰੀ ਦੀਆਂ ਧੱਜੀਆਂ ਉਡਾਉਂਦੇ ਹੋਏ ਕਬੂਤਰਬਾਜ਼ਾਂ ਬੰਨੋ ਬਿਨਾਂ ਮਨਜ਼ੂਰੀ ਲਏ ਕਬੂਤਰਬਾਜ਼ੀ ਕਰਵਾਈ ਗਈ ਸੀ। ਜਿਸ ਦੀ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਨਾਲ ਬੂਟਾ ਸਿੰਘ ਪੁੱਤਰ ਮਨੀ ਸਿੰਘ , ਰਾਜਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਹੋਰ ਅਣਪਛਾਤੇ  ਵਿਅਕਤੀਆਂ ਨਾਲ ਰਲ ਕੇ ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਅਤੇ ਪੱਤਰਕਾਰ ਨਸੀਬ ਸਿੰਘ ਵਿਰਕ  ਕੁੱਟਮਾਰ ਕਰਦੇ ਹੋਏ ਕੈਮਰਾ ਅਤੇ ਮਾਈਕ ਖੋਹ ਲਿਆ ਸੀ । ਜਿਸ ਦੀ ਦਰਖਾਸਤ ਉਸੇ ਦਿਨ ਥਾਣਾ ਸਿੱਧਵਾਂ ਬੇਟ ਦਿੱਤੀ ਗਈ ਸੀ ,ਦਰਖਾਸਤ ਨੰਬਰ  184 ਹੈ ਪਰ ਅਜੇ ਤੱਕ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।  ਹੁਣ ਜੇਕਰ ਦੋਸ਼ੀਆਂ ਉੱਪਰ ਇਕ ਹਫ਼ਤੇ ਦੇ ਅੰਦਰ ਅੰਦਰ ਬਣਦੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਪੱਤਰਕਾਰ ਭਾਈਚਾਰਾ ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਪੱਤਰਕਾਰਾਂ ਦਾ ਮਾਣ ਸਨਮਾਨ ਬਹਾਲ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਐੱਸਐੱਸਪੀ ਦਫ਼ਤਰ ਜਗਰਾਉਂ ਦਾ ਘਿਰਾਓ ਕਰਨ ਗਈਆਂ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਜਰਨਲਿਸਟ ਕਲੱਬ ਪੰਜਾਬ  ਮਨਜੀਤ ਸਿੰਘ ਮਾਨ ਨੇ ਐੱਸਐੱਸਪੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਸ ਚਰਨਜੀਤ ਸਿੰਘ ਸੋਹਲ ਨੂੰ ਮੈਮੋਰੰਡਮ ਦਿੰਦੇ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ । ਇਸ ਸਮੇਂ ਉਚੇਚੇ ਤੌਰ ਤੇ ਪਹੁੰਚੇ ਜੇ ਐਸ ਸੰਧੂ  , ਸ ਬਲਵੀਰ ਸਿੰਘ ਚੀਮਾ ਰੰਘਰੇਟਾ ਦਲ ਨਿਹੰਗ ਸਿੰਘ ਜਥੇਬੰਦੀਆਂ  ,ਜਨਰਲ ਸਕੱਤਰ ਸਤੀਸ਼ ਜੌੜਾ ਚੇਅਰਮੈਨ, ਰਾਕੇਸ਼ ਖੰਨਾ ਕੈਸ਼ੀਅਰ, ਅੰਮ੍ਰਿਤਪਾਲ ਸਿੰਘ ਸਫਰੀ, ਕੋਆਰਡੀਨੇਟਰ ਪ੍ਰਿਤਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਕਪੂਰਥਲਾ ਪ੍ਰੀਤ  ਸੰਗੋਜਲਾ, ਸੂਬਾ ਪ੍ਰਧਾਨ ਐਡਵੋਕੇਟ ਦੀਪਕ ਸ਼ਰਮਾ, ਚੇਅਰਮੈਨ ਜਸਵਿੰਦਰ ਜੱਸੀ, ਪੱਤਰਕਾਰ  ਤਰਸੇਮ ਲਾਲਕਾ  ,ਦਵਿੰਦਰ ਜੈਨ,  ਮਨਜੀਤ ਸਿੰਘ ਗਿੱਲ , ਹਰਜੀਤ ਸੋਚਿਆ    ਬੂਟਾ ਸਿੰਘ ਗ਼ਾਲਿਬ, ਹਰਭਜਨ ਸਿੰਘ, ਗੁਰਦੇਵ ਸਿੰਘ ਗ਼ਾਲਿਬ , ਬਲਦੇਵ ਸਿੰਘ ,ਰਸ਼ਪਾਲ ਸਿੰਘ ਸ਼ੇਰਪੁਰੀ, ਬੱਸੀ, ਸਰਬਜੀਤ ਸਿੰਘ, ਸਤਪਾਲ ਸਿੰਘ ਅਤੇ ਨਸੀਬ ਵਿਰਕ   ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਹਾਜ਼ਰ ਸੀ ।    

ਪ੍ਰੈਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਨੇ ਪੁਲਿਸ ਜ਼ਬਰ ਦਾ ਸ਼ਿਕਾਰ ਲੜਕੀ ਦ‍ਾ ਦੁੱਖ ਸੁਣਿਆ

ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਪ੍ਰਸ਼ਾਸਨ ਪਤਾ ਨਹੀਂ ਕਿਉਂ ਸੌਂ ਜਾਂਦਾ -ਮਾਨ  

ਇਹ ਅਧਿਕਾਰੀ ਧਰਨੇ ਮੁਜ਼ਾਹਰਿਆਂ ਤੋਂ ਬਾਅਦ ਪਰਚੇ ਦਰਜ ਕਰਨ ਦੇ ਆਦੀ ਹੋ ਚੁੱਕੇ ਹਨ

 ਅਸੀਂ ਧਰਨੇ ਮੁਜ਼ਾਹਰਿਆਂ ਲਈ ਵੀ ਤਿਆਰ ਹਾਂ  - ਚੀਮਾ      

ਉਨ੍ਹਾਂ ਪਰਿਵਾਰ ਨੂੰ  ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ`

ਜਗਰਾਉਂ, 16 ਜੁਲਾਈ ( ਪੱਪੂ  ) ਜਨਰਲਿਸਟ ਪ੍ਰੈਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਤੇ ਰੰਗਰੇਟਾ ਦਲ਼ ਪੰਜਾਬ ਦੇ ਪ੍ਰਧਾਨ ਜੱਥੇਦਾਰ ਬਲਵੀਰ ਸਿੰਘ ਚੀਮਾ ਦੀ ਅਗਵਾਈ ਵਿਚ ਅੱਜ ਪ੍ਰੈਸ ਕਲੱਬ ਦੇ ਦੋ ਦਰਜ਼ਨ ਪੱਤਰਕਾਰਾਂ ਨੇ ਪਹਿਲਾਂ ਜਿਥੇ ਜਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ਼ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕੀਤੀ ਉਥੇ ਫਿਰ ਪੀੜਤ ਲੜਕੀ ਕੁਲਵੰਤ ਕੌਰ ਦੇ ਘਰ ਜਾ ਕੇ ਪਰਿਵਾਰ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। ਪ੍ਰੈਸ ਨੂੰ ਜਾਰੀ ਇਕ ਬਿਆਨ 'ਚ ਮਨਜੀਤ ਸਿੰਘ ਮਾਨ ਅਤੇ ਜੱਥੇਦਾਰ ਚੀਮਾ ਨੇ ਕਿਹਾ ਕਿ ਅੱਤਿਆਚਾਰ ਕਰਨ ਵਾਲੇ ਥਾਣੇਦਾਰ ਤੇ ਹਰ-ਹਾਲ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ ਭਾਵੇਂ ਪੰਜਾਬ ਭਰ ਸਮੂਹ ਪੱਤਰਕਾਰ ਭਾਈਚਾਰੇ ਨੂੰ ਸੜਕਾਂ 'ਤੇ ਕਿਉਂ ਨਾ ਆਉਣਾ ਪਵੇ। ਕਾਬਲ਼ੇਗੌਰ ਹੈ ਕਿ ਪੀੜ੍ਤ ਲੜਕੀ ਅਤੇ ਉਸ ਦੀ ਮਾਤਾ ਨੂੰ ਉਸ ਸਮੇਂ ਦਾ ਥਾਣਾ ਮੁਖੀ ਰਾਤ ਨੂੰ ਘਰੋਂ ਚੁੱਕ ਲਿਆਇਆ ਸੀ ਅਤੇ ਥਾਣੇ ਲਿਆਕੇ ਰਾਤ ਨੂੰ ਲੜਕੀ ਨੂੰ ਕਰੰਟ ਲਗਾਇਆ ਸੀ। ਅੱਜ ਲੜਕੀ ਅੱਜ ਕਰੰਟ ਲਗਾਉਣ ਨਾਲ ਸਰੀਰਿਕ ਤੌਰ 'ਤੇ ਨਕਾਰਾ ਹੋਈ ਮੰਜੇ ਪਈ ਪੰਜਾਬ ਦੇ ਮੁੱਖ ਮੰਤਰੀ ਤੋਂ ਇਨਸਾਫ਼ ਦੀ ਥਾਂ ਮੌਤ ਮੰਗਣ ਲਈ ਮਜ਼ਬੂਰ ਹੈ। ਇਸ ਸਮੇਂ ਸੂਬਾ ਪ੍ਰਧਾਨ ਮਨਜੀਤ ਮਾਨ ਤੇ ਪ੍ਰਧਾਨ ਬਲਵੀਰ ਸਿੰਘ ਚੀਮਾ ਤੋਂ ਇਲਾਵਾ ਪ੍ਰੈਸ ਕਲੱਬ ਦੇ ਸਰਪ੍ਰਸਤ ਜੇ.ਅੈਸ.ਸੰਧੂ, ਜਨਰਲ ਸਕੱਤਰ ਸਤੀਸ਼ ਜੌੜਾ, ਸਟੇਟ ਕੋਆਰਡੀਨੇਟਰ ਪਿਰਤਪਾਲ ਸਿੰਘ, ਕਲੱਬ ਦੇ ਕਾਨੂੰਨੀ ਸਲਾਹਕਾਰ ਦੀਪਕ ਸ਼ਰਮਾ, ਜਿਲ੍ਹਾ ਪ੍ਰਧਾਨ ਪ੍ਰੀਤ ਸੰਗੋਜ਼ਲ਼ਾ, ਡਾ. ਮਨਜੀਤ ਸਿੰਘ ਲ਼ੀਲਾ, ਨਸੀਬ ਵਿਰਕ, ਗੁਰਦੇਵ ਗਾਲਿਬ, ਰਛਪਾਲ ਸ਼ੇਰਪੁਰੀ, ਮਨੀ ਧੀਰ, ਹਰਜੋਤ ਸੇਠੀ, ਰਾਜਾ ਮਹਿਤਪੁਰ, ਤਰਸੇਮ ਲਾਲ਼ਕਾ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਮੌਜ਼ੂਦ ਸੀ।