You are here

ਪੰਜਾਬ

ਕੁਲਵੰਤ ਸਿੰਘ ਟਿੱਬਾ ਦੇ ਯਤਨਾਂ ਨਾਲ ਰੁਕੀਆਂ ਪੈਨਸ਼ਨਾਂ ਹੋਈਆਂ ਬਹਾਲ 

ਪਿੰਡ ਵਜੀਦਕੇ ਕਲਾਂ ਤੇ ਕੁਰੜ ਦੇ ਬਜ਼ੁਰਗਾਂ ਨੇ ਕੀਤਾ ਧੰਨਵਾਦ  

ਮਹਿਲ ਕਲਾਂ/ ਬਰਨਾਲਾ- 24 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪਿੰਡ ਵਜੀਦਕੇ ਕਲਾਂ ਅਤੇ ਕੁਰੜ ਵਿਖੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਈਆਂ ਦਰਜਨਾਂ ਬਜ਼ੁਰਗਾਂ ਦੀਆਂ ਬੁਢਾਪਾ, ਅੰਗਹੀਣ, ਆਸ਼ਰਿਤ ਪੈਨਸ਼ਨਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਲੋਕ ਹਿੱਤਾਂ ਲਈ ਸਰਗਰਮੀ ਨਾਲ ਕੰਮ ਕਰਨ ਵਾਲੀ ਸਮਾਜਿਕ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਦੇ ਯਤਨਾਂ ਸਦਕਾ ਮੁੜ ਚਾਲੂ ਹੋ ਗਈਆਂ ਹਨ। ਜਿਸ ਕਰ ਕੇ ਬਜ਼ੁਰਗਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਨ੍ਹਾਂ  ਨੇ ਕੁਲਵੰਤ ਸਿੰਘ ਟਿੱਬਾ ਦਾ ਧੰਨਵਾਦ ਕੀਤਾ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਾਡੀ ਸੰਸਥਾ ਹੋਪ ਫਾਰ ਮਹਿਲ ਕਲਾਂ ਦਾ ਇਹ ਉਦੇਸ਼ ਹੈ ਕਿ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿਚ ਹੋ ਰਹੀ ਖੱਜਲ ਖੁਆਰੀ ਨੂੰ ਬੰਦ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿਚ ਸੰਵਿਧਾਨਕ ਜਾਣਕਾਰੀ ਦੀ ਘਾਟ ਹੋਣ ਕਾਰਨ ਮਹੀਨਿਆਂ ਬੱਧੀ ਆਪਣੇ ਜਾਇਜ਼ ਕੰਮਾਂ ਧੰਦਿਆਂ ਲਈ ਵੀ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਖਾਣੇ ਪੈਂਦੇ ਹਨ।ਕੁਲਵੰਤ ਸਿੰਘ ਟਿੱਬਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ "ਸਾਨੂੰ ਦੱਸੋ, ਅਸੀਂ ਸੁਣਾਂਗੇ, ਅਸੀਂ ਕਰਾਂਗੇ" ਨੂੰ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਪੀੜਤ ਲੋਕ ਆਪਣੇ ਮਸਲਿਆਂ ਦੇ ਹੱਲ ਲਈ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਵਿੱਚ ਆਮ ਲੋਕਾਂ ਨੂੰ ਵੱਡੀ ਪੱਧਰ ਤੇ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਕੋਈ ਵੀ ਸਿਆਸੀ ਆਗੂ ਆਮ ਲੋਕਾਂ ਦੀ ਬਾਂਹ ਫੜਦਾ ਦਿਖਾਈ ਨਹੀਂ ਦੇ ਰਿਹਾ, ਜੋ ਦੋ ਇੱਕ ਮੰਦਭਾਗਾ ਰੁਝਾਨ ਹੈ।ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਬੇਉਮੀਦ ਹੋ ਚੁੱਕੇ ਲੋਕਾਂ ਦੀ ਇੱਕ ਉਮੀਦ ਬਣਨ ਦੇ ਉਦੇਸ਼ ਨਾਲ ਨੌਜਵਾਨ ਸਾਡੀ ਸੰਸਥਾ ਨਾਲ ਜੁੜਨ ਤਾਂ ਕਿ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨ ਤੇਜ ਕੀਤੇ ਜਾ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਡਾਇਰੈਕਟਰ ਡਾ. ਮਿੱਠੂ ਮੁਹੰਮਦ, ਡਾ. ਗੁਰਪ੍ਰੀਤ ਸਿੰਘ ਨਾਹਰ, ਡੋਗਰ ਸਿੰਘ ਵਜੀਦਕੇ, ਚਾਨਣ ਸਿੰਘ, ਸੁਖਵਿੰਦਰ ਸਿੰਘ ਕਾਕਾ, ਮਨਜੀਤ ਸਿੰਘ ਸ਼ੋਮੀ, ਕਮਲਜੀਤ ਕੌਰ ਕਮਲ, ਅਜੀਤ ਸਿੰਘ ਦੁੱਗਲ,ਬਲਵੀਰ ਸਿੰਘ ਕੁਰੜ ਆਦਿ ਵੀ ਹਾਜ਼ਰ ਸਨ।

ਰੁੱਤ ਮੰਗ ਪੱਤਰਾਂ ਦੀ ਆਈ

ਮੰਤਰੀਆਂ ਤੇ ਐਮ.ਐਲ.ਏਜ਼ ਦਾ ਘਿਰਾਓ ਲਗਾਤਾਰ ਜਾਰੀ
 
ਮਹਿਲ ਕਲਾਂ/ਬਰਨਾਲਾ-ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295) ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸੂਬਾ ਜਰਨਲ ਸਕੱਤਰ ਡਾਕਟਰ ਜਸਵਿੰਦਰ ਕਾਲਖ ਦੀ ਕਮਾਂਡ ਹੇਠ ਚਲ ਰਹੇ ਮੰਤਰੀਆਂ ਤੇ ਐਮ ਐਲ ਏਜ ਦੀ ਘਿਰਾਓ ਵਿੱਚ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਅਤੇ ਦਿਹਾਤੀ ਹਲਕਿਆਂ ਦੇ ਐਮ ਐਲ ਏਜ ਲਖਵੀਰ ਸਿੰਘ ਲੱਖਾ ਹਲਕਾ ਪਾਇਲ, ਗੁਰਕੀਰਤ ਸਿੰਘ ਕੋਟਲੀ ਹਲਕਾ ਖੰਨਾ, ਅਮਰੀਕ ਸਿੰਘ ਜੀ ਢਿੱਲੋਂ ਹਲਕਾ ਸਮਰਾਲਾ ,ਐਮ ਐਲ ਏ ਹਲਕਾ ਗਿੱਲ ਸਰਦਾਰ ਕੁਲਦੀਪ ਸਿੰਘ ਜੀ ਵੈਦ ਦੀਆਂ ਕੋਠੀਆਂ ਦੇ ਘਿਰਾਓ ਕਰਨ ਤੇ ਮੰਗ ਪੱਤਰ ਦੇਣ ਦੌਰਾਨ ਫੂਡ ਸਪਲਾਈ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ।
ਉਸ ਲੜੀ ਤਹਿਤ ਹਲਕਾ ਦਾਖਾ ਦੇ ਐਮ ਐਲ ਏ ਸਰਦਾਰ ਮਨਪ੍ਰੀਤ ਸਿੰਘ ਜੀ ਇਆਲੀ ਅਕਾਲੀ ਦਲ ਬਾਦਲ ਨੂੰ ਮੰਗ ਪੱਤਰ ਦਿੱਤਾ ਗਿਆ ।
ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਕੈਪਟਨ ਸੰਦੀਪ ਸਿੰਘ ਸੰਧੂ ਹਲਕਾ ਦਾਖਾ ਦੇ ਮੁੱਲਾਂਪੁਰ ਸਥਿਤ ਦਫਤਰ ਦਾ ਘਿਰਾਓ ਕੀਤਾ ਗਿਆ। ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਕੇ ਮੌਜੂਦ ਪੁਲਿਸ ਦੇ ਉਚ ਅਧਿਕਾਰੀ ਨੂੰ ਵੀ ਮੰਗ ਪੱਤਰ ਦਿੱਤੇ  ਗਏ ।
  ਉਸ ਤੋਂ  ਬਾਅਦ ਕਾਫਲਾ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਜੀ ਮਾਣੂੰਕੇ ਹਲਕਾ ਜਗਰਾਉਂ ਪਾਸ ਪਹੁਚਿਆ ।ਜਿਥੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਬੀ ਸਰਬਜੀਤ ਕੌਰ ਜੀ ਇਕੋ ਇਕ ਉਹ ਵਿਧਾਇਕ ਹਨ, ਜਿਹਨਾਂ ਨੇ ਸਭ ਤੋਂ  ਪਹਿਲਾਂ ਪਿੰਡਾਂ ਵਿੱਚ ਕੰਮ ਕਰਦੇ ਆਰਐਮਪੀ ਡਾਕਟਰਾਂ ਸਲਾਹਿਆ ਕਿ ਇਹੀ ਲੋਕਾਂ ਦੇ ਸੱਚੇ ਤੇ ਸੁੱਚੇ ਸੇਵਾਦਾਰ ਹਨ। ਜਿੰਨ੍ਹਾਂ ਨੇ ਕਰੋਨਾ ਕਾਲ ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ,ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਹਨ। 
    ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਸਰਦਾਰ ਜਗਤਾਰ ਸਿੰਘ ਜੀ ਜੱਗਾ ਹਿੱਸੋਵਾਲ ਐਮ ਐਲ ਏ ਹਲਕਾ ਰਾਏਕੋਟ ਨੂੰ ਵੀ ਮੰਗ ਪੱਤਰ ਸੌਂਪਿਆ। ਉਹਨਾਂ ਵਲੋਂ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਪਾਰਟੀ ਪੱਧਰ ਤੇ ਉਠਾਉਣ ਦੀ ਗਲ ਕੀਤੀ।
  ਅਜ ਦੇ ਇਹਨਾਂ ਧਰਨਿਆਂ ਤੇ ਮੰਗ ਪੱਤਰ ਦੇਣ ਦੀ ਅਗਵਾਈ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾਕਟਰ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਸੁਖਵਿੰਦਰ ਸਿੰਘ ਜੀ ਜਿਲ੍ਹਾ ਕੈਸ਼ੀਅਰ ਲੁਧਿਆਣਾ ਨੇ ਸਾਂਝੇ ਤੌਰ ਤੇ ਕੀਤੀ ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਸੁਖਵਿੰਦਰ ਸਿੰਘ ਜੀ ਰੌਣੀ ਬਲਾਕ ਪ੍ਰਧਾਨ ਮਲੌਦ,ਡਾ ਬਚਿੱਤਰ ਸਿੰਘ, ਡਾ ਰਾਮ ਦਿਆਲ ਗੋਸਲ ਰਾੜਾ ਸਾਹਿਬ , ਡਾ ਕੁਲਵੰਤ ਸਿੰਘ ਲਸੋਈ, ਡਾ ਮੇਵਾ ਸਿੰਘ ਕੁਲਾਹੜ, ਡਾ ਮੇਵਾ ਸਿੰਘ ਤੁੰਗਾਹੇੜੀ, ਡਾ ਹਰਬੰਸ ਸਿੰਘ ਬਸਰਾਓ, ਡਾ ਜਸਮੇਲ ਸਿੰਘ ਲਲਤੋਂ ਕਲਾਂ ਸੀਨੀਅਰ ਮੀਤ ਪ੍ਰਧਾਨ, ਡਾ ਜਸਵਿੰਦਰ ਰਤਨ ,ਡਾ ਸੰਤੋਖ ਮਨਸੂਰਾਂ ,ਡਾ ਬਲਦੀਪ ਕੁਮਾਰ ਜੋਧਾਂ, ਸੀਨੀਅਰ ਆਗੂ ਡਾ ਧਰਮਿੰਦਰ ਪੱਬੀਆਂ, ਡਾ ਪੁਸਪਿੰਦਰ ਬੋਪਾਰਾਏ, ਡਾ ਵਨੀ ਵਰਮਾ ਭੁਰਥਲਾ ਮੰਡੇਰ ਆਦਿ ਸਾਮਲ ਸਨ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਪੰਜਾਬ ਨੇ  ਹਰ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਆਮ ਲੋਕਾਂ ਦੀ ਸੇਵਾ ਕੀਤੀ । ਉਹਨਾਂ  ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ 16 ਨੰਬਰ ਪਦ ਤੇ ਲਿਖਤ ਕਰਕੇ  ਸਾਡਾ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ। ਜਿਸ ਕਰਕੇ ਇਕ ਜੁਲਾਈ ਡਾਕਟਰ-ਦਿਵਸ ਤੋਂ ਸਰਕਾਰ ਦੇ ਮੰਤਰੀਆਂ ਤੇ ਐਮ ਐਲ ਏ ਦੇ ਘਿਰਾਓ ਲਗਾਤਾਰ ਜਾਰੀ ਹਨ।

ਕਿਸਾਨ ਅੰਦੋਲਨ ਦਾ 296 ਵਾਂ ਦਿਨ ਟੋਲ ਪਲਾਜਾ ਮਹਿਲਕਲਾਂ

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਖਿਲਾਫ ਕੁੱਫਰ ਤੋਲਣ ਦੀ ਸਖਤ ਨਿਖੇਧੀ

ਮਹਿਲਕਲਾਂ /ਬਰਨਾਲਾ- 24 ਜੁਲਾਈ-  (ਗੁਰਸੇਵਕ ਸਿੰਘ ਸੋਹੀ)- ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ,ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉੁਣ ਲਈ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਿਹਾ ਪੱਕਾ ਮੋਰਚਾ 296 ਵੇਂ ਦਿਨ ਪੂਰੇ ਇਨਕਲਾਬੀ ਜੋਸ਼-ਓ-ਖਰੋਸ਼ ਨਾਲ ਜਾਰੀ ਹੈ। ਅੱਜ ਬੁਲਾਰੇ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਸੋਹਣ ਸਿੰਘ ਮਹਿਲਕਲਾਂ, ਮਾ.ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ, ਪਰਮਜੀਤ ਸਿੰਘ ਮਹਿਲਕਲਾਂ, ਬਲਜੀਤ ਸਿੰਘ ਮਹਿਲਕਲਾਂ, ਮਨਜੀਤ ਕੌਰ,ਜਸਵੰਤ ਕੌਰ ਨੇ ਕੱਲ੍ਹ ਪਾਰਲੀਮੈਂਟ ਵਿਚੱ ਕਿਸਾਨਾਂ ਨੂੰ ਮਵੱਲੀ ਭਾਵ ਗੁੰਡੇ ਕਹਿਣ ਨੂੰ ਆੜੀ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਮੰਤਰੀਆਂ ਵੱਲੋਂ 8 ਮਹੀਨਿਆਂ ਤੋੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਅਜਿਹੀ ਘਟੀਆਂ ਸ਼ਬਦਾਵਲੀ ਪਹਿਲੀ ਵਾਰ ਨਹੀ ਵਰਤੀ ਗਈ। ਇਸ ਤੋਂ ਪਹਿਲਾਂ ਵੀ ਕਦੇ ਖਾਲਿਸਤਾਨੀ, ਕਦੇ ਅੱਤਵਾਦੀ, ਕਦੇ ਨਕਸਲੀ, ਕਦੇ ਮਾਓਵਾਦੀ ਆਦਿ ਗਰਦਾਨ ਚੁੱਕੇ ਹਨ। ਪਰ ਖੇਤਾਂ ਦੇ ਪੁੱਤਾਂ ਨੇ ਮੋਦੀ ਹਕੂਮਤ ਦੀ ਹਰ ਸਾਜਿਸ਼ ਦਾ ਜਥੇਬੰਦਕ ਲੋਕ ਤਾਕਤ ਦੇ ਆਸਰੇ ਪਰਦਾਫਾਸ਼ ਕੀਤਾ ਹੈ। ਸੰਘਰਸ਼ ਦੀ ਧਾਰ ਨੂੰ ਆਪਣੇ ਅਸਲ ਮਕਸਦ ਤੋਂ ਲਾਂਭੇ ਨਹੀਂ ਹੋਣ ਦਿੱਤਾ। ਹੁਣ ਵੀ ਅਜਿਹੀ ਭੜਕਾਹਟ ਭਰੀ ਬੂਖਲਾਹਟ ਵਿੱਚੋਂ ਨਿੱਕਲੀ ਕਾਰਵਾਈ ਕਾਰਵਾਈ ਨੂੰ ਸਫਲ ਨਹੀਂ ਦਿੱਤਾ ਜਾਵੇਗਾ। ਬੁਲਾਰਿਆਂ ਕਿਹਾ ਕਿ ਅੱੱਜ 23 ਜੁਲਾਈ ਪਾਰਲੀਮੈਂਟ ਵੱਲ ਜਾਣ ਵਾਲੇ ਦੂਜੇ ਕਾਫਲੇ ਨੂੰ ਜੰਤਰ-ਮੰਤਰ ਤੱਕ ਖੁਦ ਹੀ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਨਜੂਰੀ ਦੇਣ ਦੇ ਬਾਵਜੂਦ ਰਸਤੇ ਵਿੱਚ ਨਾਲ ਜਾ ਰਹੀ ਪੱਤਰਕਾਰਾਂ ਦੀ ਟੀਮ ਨੂੰ ਖੱਜਲ ਖੁਆਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪਰ ਜੁਝਾਰੂ ਕਿਸਾਨ ਕਾਫਲਿਆਂ ਦੇ ਰੋਹ ਅੱਗੇ ਦਿੱਲੀ ਪੁਲਿਸ ਨੂੰ ਝੁਕਣਾ ਪਿਆ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬਕਾਇਦਾ “ਕਿਸਾਨ ਸਾਂਸਦ ”ਹੋਈ। ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ ਕਿ ਮੁਲਕ ਦੇ ਚੁਣੇ ਹੋਈ ਸਾਂਸਦ ਦੇ ਮੁਕਾਬਲੇ ਕਿਸਾਨਾਂ ਦੇ ਖੁਦ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਵਿੱਚੋਂ ਹੀ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਕੇ ਕਿਸਾਨੀ ਅੰਦੋਲਨ ਬਾਰੇ ਛੇ ਘੰਟੇ ਨਿੱਠਕੇ ਬਹਿਸ ਕੀਤੀ।ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਸ਼ਾਲ ਲੋਕਾਈ ਉੱਪਰ ਪੈਣ ਵਾਲੇ ਮਾਰੂ ਅਸਰਾਂ ਬਾਰੇ ਵੀ ਨਿੱਠਕੇ ਵਿਚਾਰਾਂ ਕੀਤੀਆਂ।ਕਿਸਾਨ ਸੰਸਦ ਵੱਲੋਂ ਚਲਾਈ ਗਈ ਬਹਿਸ ਵਿੱਚ ਭਾਗ ਲੈਂਦਿਆਂ ਕਿਸਾਨ ਆਗੂਆਂ ਦੱਸਿਆ ਕਿ ਕਿਵੇਂ ਮੋਦੀ ਹਕੂਮਤ ਆਪਣੇ ਸੁਧਾਰਵਾਦੀ ਏਜੰਡੇ ਤਹਿਤ ਖੇਤੀ ਖੇਤਰ ਨੂੰ ਉੱਚ ਅਮੀਰ ਘਰਾਣਿਆਂ (ਅਡਾਨੀਆਂ,ਅੰਬਾਨੀਆਂ ਸਮੇਤ ਹੋਰਨਾਂ) ਨੂੰ ਸੌਪਣਾ ਚਾਹੁੰਦੀ ਹੈ। ਜਿਸ ਦਾ ਸਿੱਟਾ ਮੁਲਕ 60 % ਖੇਤੀ ਉਪਰ ਨਿਰਭਰ ਵਸੋਂ ਦੇ ਉਜਾੜੇ ਦੇ ਰੂਪ ਵਿੱਚ ਨਿੱਕਲੇਗਾ। ਆਂਗੂਆਂ ਕਿਹਾ ਕਿ ਖੇਤੀ ਵਿਰੋਧੀ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਸੂਰਤ ਵਿੱਚ ਲਾਗੂ ਹੋਣ ਨਹੀਂ ਦਿੱਤਾ ਜਾਵੇਗਾਆਗੂਆਂ ਕਿਹਾ ਕਿ ਮੋਦੀ ਹਕੂਮਤ ਦਾ ਹੰਕਾਰ ਤੋੜਨ ਲਈ ਕਿਸਾਨ ਅੰਦੋਲਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਅਤੇ ਨਵਾਂ ਐਮਐਸਪੀ ਗਰੰਟੀ ਵਾਲਾ ਕਾਨੂੰਨ ਬਨਾਉਣ ਤੱਕ ਹੋਰ ਵਧੇਰੇ ਜੋਸ਼ ਅਤੇ ਦ੍ਰਿੜਤਾ ਨਾਲ ਜਾਰੀ ਰਹੇਗਾ।

ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਰੁੱਖ ਹੀ ਕਰ ਸਕਦੇ ਹਨ ਸਭ ਤੋਂ ਵੱਡੀ ਮਦਦ -ਮਨਦੀਪ ਸਹੋਤਾ  

ਮਹਿਲ ਕਲਾਂ/ਬਰਨਾਲਾ -24 ਜੁਲਾਈ (ਗੁਰਸੇਵਕ ਸੋਹੀ)-  
ਹਰ ਦਿਨ ਪ੍ਰਦੂਸ਼ਤ ਹੋ ਰਹੇ   ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਸਾਨੂੰ ਵੱਡੀ ਗਿਣਤੀ ਵਿੱਚ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਭੈਡ਼ੀਆਂ ਬੀਮਾਰੀਆਂ ਤੋਂ ਬਚ ਸਕੀਏ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਤੋਂ ਮਨਦੀਪ ਸਿੰਘ ਸਹੋਤਾ ਲੋਕ ਭਲਾਈ ਫਾਉਂਡੇਸ਼ਨ ਦੇ ਮੁੱਖ ਸੇਵਾਦਾਰ  ਮਨਦੀਪ ਸਿੰਘ ਨੇ ਹਲਕਾ ਮਹਿਲ ਕਲਾਂ ਚ ਬੂਟੇ ਲਾਉਣ ਦੀ ਸ਼ੁਰੂਆਤ ਕਰਨ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੂਰੀ ਦੁਨੀਆ ਨੂੰ ਆਪਣੀ ਲਪੇਟ ਚ ਲੈ ਚੁੱਕੀ ਕੋਰੋਨਾ ਨਾਂ ਦੀ ਭਿਆਨਕ ਬਿਮਾਰੀ ਨਾਲ ਘਰਾਂ ਦੇ ਘਰ ਬਰਬਾਦ ਹੋ ਗਏ ਹਨ ।ਅਤੇ ਅਸੀਂ ਆਕਸੀਜਨ ਮੁੱਲ ਖ਼ਰੀਦਣ ਲਈ ਮਜਬੂਰ ਹੋ ਗਏ ਸਾਂ ।ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਅਸੀਂ ਦਰੱਖਤਾਂ ਨੂੰ ਹਰ ਰੋਜ਼ ਵੱਡੀ ਗਿਣਤੀ ਵਿੱਚ ਕੱਟ ਰਹੇ ਹਾਂ। ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਸਭ ਤੋਂ ਵੱਡਾ ਤੇ ਸੌਖਾ ਤਰੀਕਾ ਇਹੀ ਹੈ ਕਿ ਹਰ ਇੱਕ ਮਨੁੱਖ ਘੱਟੋ ਘੱਟ ਦੋ ਰੁੱਖ ਲਗਾਵੇ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਲਵੇ ।ਇਸ ਲਈ ਸਾਡੀ ਫਾਊਂਡੇਸ਼ਨ ਦੀ ਟੀਮ ਵੱਲੋਂ ਉਕਤ ਉਪਰਾਲਾ ਕੀਤਾ ਗਿਆ ਹੈ  ।ਜਿਸ ਤਹਿਤ ਅਸੀਂ ਵੱਖ- ਵੱਖ ਗੁਰੂਘਰਾਂ ਸਕੂਲਾਂ ਸ਼ਮਸ਼ਾਨ ਘਾਟਾਂ ਅਤੇ ਹੋਰ ਸਾਂਝੀਆਂ ਥਾਵਾਂ ਤੇ ਬੂਟੇ ਲਗਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੂਟੇ ਲਾਉਣ ਤੋਂ ਇਲਾਵਾ ਗ਼ਰੀਬ ਲੋੜਵੰਦ ਲੜਕੀਆਂ ਦੇ ਵਿਆਹਾਂ ਵਿੱਚ ਮੱਦਦ ,ਮਰੀਜ਼ਾਂ ਨੂੰ ਦਵਾਈਆਂ ਸਮੇਤ ਹੋਰ ਵੱਖ ਵੱਖ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ  । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਨੇ ਉਕਤ ਨੌਜਵਾਨਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ  ਸਾਨੂੰ ਇਹੋ ਜਿਹੇ ਉਪਰਾਲੇ ਵੱਡੀ ਪੱਧਰ ਤੇ ਕਰਨੇ ਚਾਹੀਦੇ ਹਨ ਤਾਂ ਜੋ ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਬਣਾ ਸਕੀਏ ।ਇਸ ਮੌਕੇ ਸੁਖਪਾਲ ਸਿੰਘ ਹੇਡ਼ੀਕੇ, ਰਾਮਦਾਸ ਸਿੰਘ ਹੇਡ਼ੀਕੇ ,ਬੇਅੰਤ ਸਿੰਘ, ਬੇਅੰਤ ਸਿੰਘ ਗੁਰਮਾ, ਬਲਬੀਰ ਸਿੰਘ ਸਹੋਤਾ ,ਮੇਜਰ ਸਿੰਘ ਕਲੇਰ ,ਗੁਰਮੀਤ ਸਿੰਘ ਆਦਿ ਹਾਜ਼ਰ ਸਨ  ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਢਕੋਲੀ ਦਾ ਇਜਲਾਸ

ਮਹਿਲ ਕਲਾਂ /ਬਰਨਾਲਾ- 24 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295) ਪੰਜਾਬ ਦੇ  ਜਿਲਾ ਮੋਹਾਲੀ ਦੇ ਨਵੇਂ ਬਲਾਕ ਢਕੋਲੀ ਦਾ ਪਹਿਲਾ ਇਜਲਾਸ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਸਟੇਟ ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ । ਉਨ੍ਹਾਂ ਦਾ ਢਕੋਲੀ ਬਲਾਕ ਦੇ ਡਾਕਟਰ ਵੀਰਾਂ ਨੇ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ। ਡਾਕਟਰ ਸੁਖਦੇਵ ਸਿੰਘ ਜੁਆਇੰਟ ਸੈਕਟਰੀ ਨੇ ਸਟੇਜ ਸੈਕਟਰੀ ਦਾ ਕੰਮ ਬਾਖੂਬੀ ਨਿਵਾਇਆ। ਪ੍ਧਾਨ ਡਾਕਟਰ ਬਲਜਿੰਦਰ ਸਿੰਘ ਕਾਹਲੋਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਤੱਕ ਦੀਆਂ ਹੋਈਆਂ ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਵਿਸ਼ੇਸ਼ ਰੂਪ ਵਿੱਚ ਵਰਣਨ ਕੀਤਾ।
  ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ। ਜਿਸ ਵਿੱਚ ਡਾਕਟਰ ਪ੍ਰਮੋਦ ਕੁਮਾਰ ਭਬਾਤ ਨੂੰ ਬਲਾਕ ਪ੍ਧਾਨ, ਡਾਕਟਰ ਗੁਰਵਿੰਦਰ ਸਿੰਘ ਨੂੰ ਜਨਰਲ ਸਕੱਤਰ, ਡਾਕਟਰ ਰਾਮ ਆਸਰਾ ਜੀ ਨੂੰ ਬਲਾਕ ਕੈਸੀਅਰ ਚੁਣਿਆ ਗਿਆ। 
  ਜਿਲਾ ਪ੍ਧਾਨ ਡਾਕਟਰ ਬਲਵੀਰ ਸਿੰਘ ਤੇ ਸਟੇਟ ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਨੇ ਸਰਬਸੰਮਤੀ ਨਾਲ ਚੁਣੀ ਗਈ ਬਲਾਕ ਕਮੇਟੀ ਨੂੰ ਮੁਬਾਰਕਾਂ ਦਿੱਤੀਆਂ ।ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ 16 ਨੰਬਰ ਪਦ ਤੇ ਪੇਂਡੂ ਡਾਕਟਰਾਂ ਦੀਆਂ ਮੰਗਾਂ ਮੰਨਣ ਲਈ  ਲਿਖਤੀ ਵਾਅਦਾ ਕੀਤਾ ਸੀ।  ਪਰ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ ਸਰਕਾਰ ਸਾਡੀਆਂ ਮੰਗਾਂ ਨੂੰ ਮੰਨਣ ਤੋਂ ਟਾਲ ਮਟੋਲ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਲਹਿਜ਼ੇ ਵਿੱਚ ਕਿਹਾ ਕਿ ਜਾਂ ਤਾਂ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।
     ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਸਵਪਨ ਬਿਸਵਾਸ ਬਲਟਾਨਾ, ਰੰਜਨ ਕੁਮਾਰ ਢਕੋਲੀ, ਰਾਕੇਸ਼ ਕੁਮਾਰ ਢਕੋਲੀ, ਪ੍ਰਮੋਦ ਕੁਮਾਰ ਭਬਾਤ, ਅਮਰਜੀਤ ਭਬਾਤ, ਹਰੀਦਾਸ ਅਧਿਕਾਰੀ ਬਲਦਾਂ, ਡਾਕਟਰ ਗੁਰਵਿੰਦਰ ਸਿੰਘ ਪੀਰ ਮੁੱਲਾਂ, ਡਾਕਟਰ ਮਿਸਰਾ ਢਕੋਲੀ,ਡਾਕਟਰ ਮੁਨੀਸ਼ ਕੁਮਾਰ ਤੇਵਾੜੀ ਕੁੜਾਂਵਾਲਾ,ਡਾਕਟਰ ਰਾਮ ਆਸਰਾ ਢਕੋਲੀ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਹਾਜ਼ਰ ਸਨ ।

ਬੇਈਮਾਨ ਬਨਾਮ ਇਮਾਨਦਾਰ ✍️. ਸਲੇਮਪੁਰੀ ਦੀ ਚੂੰਢੀ

ਬੇਈਮਾਨ ਬਨਾਮ ਇਮਾਨਦਾਰ
ਜਿਹੜਾ ਬੰਦਾ ਹਰ ਵੇਲੇ ਆਪਣੀ ਇਮਾਨਦਾਰੀ ਅਤੇ ਸਿਆਣਪ ਦੀਆਂ ਗੱਲਾਂ ਕਰਦਾ ਹੈ, ਉਹ ਖੁਦ ਅਕਸਰ ਬੇਈਮਾਨ ਅਤੇ ਕਮੀਨਾ ਹੁੰਦਾ ਹੈ, ਪਰ ਉਹ ਅਸਿੱਧੇ ਢੰਗ ਨਾਲ ਦੂਜਿਆਂ ਨੂੰ ਬੇਈਮਾਨ ਸਿੱਧ ਕਰ ਰਿਹਾ ਹੁੰਦਾ ਹੈ।

- ਸੁਖਦੇਵ ਸਲੇਮਪੁਰੀ
09780620233
23 ਜੁਲਾਈ 2021

ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਅੰਮ੍ਰਿਤਸਰ ਦੇ ਆਨਲਾਈਨ ਕਵੀ ਦਰਬਾਰ ਵਿੱਚ ਤੀਆਂ ਦੇ ਤਿਉਹਾਰ ਦਾ ਸ੍ਰੀ ਮਤੀ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਫ਼ਲ ਆਯੋਜਨ

ਅੱਜ ਮਿਤੀ 22.07.21 (ਵੀਰਵਾਰ)ਨੂੰ ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਦੀ ਅੰਮ੍ਰਿਤਸਰ ਇਕਾਈ ਦਾ ਜੁਲਾਈ ਮਹੀਨੇ ਦਾ ਕਵੀ ਦਰਬਾਰ ਸ੍ਰੀ ਮਤੀ ਜਸਵਿੰਦਰ ਕੌਰ  (ਪ੍ਰਧਾਨ ਮਹਿਲਾ ਕਾਵਿ ਮੰਚ,ਅੰਮ੍ਰਿਤਸਰ  ਇਕਾਈ) ਜੀ ਦੀ ਰਹਿਨੁਮਾਈ ਹੇਠ ਮੀਡੀਆ ਪਰਵਾਜ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੀ ਪੂਰੀ ਟੀਮ ਵੱਲੋਂ ਜ਼ੂਮ ਐਪ ਰਾਹੀਂ ਆਯੋਜਨ ਕੀਤਾ ਗਿਆ। ਡਾ: ਕੁਲਦੀਪ ਸਿੰਘ ਦੀਪ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਸ ਕਵੀ ਦਰਬਾਰ ਵਿੱਚ ਧੂਮਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ।

ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਅਤੇ ਪੰਜਾਬ ਜਨਰਲ ਸਕੱਤਰ ਗਗਨਦੀਪ ਧਾਲੀਵਾਲ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਸਟੇਟ ਐਵਾਰਡੀ ਲੈਕਚਰਾਰ ਸ੍ਰੀ ਮਤੀ ਸਤਿੰਦਰ ਕਾਹਲੋਂ ਜੀ ਨੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। 

ਪ੍ਰੋਗਰਾਮ ਦੀ ਸ਼ੁਰੂਆਤ ਮੰਚ ਪ੍ਰਧਾਨ ਜਸਵਿੰਦਰ ਕੌਰ ਵੱਲੋਂ  ਮੁੱਖ ਮਹਿਮਾਨਾਂ ਦਾ ਸੁਆਗਤੀ ਸ਼ਬਦਾਂ ਨਾਲ ਨਿੱਘਾ ਸਵਾਗਤ   ਕਰਕੇ ਕੀਤੀ ਗਈ। ਸ੍ਰੀਮਤੀ ਸਤਿੰਦਰ ਕੌਰ ਕਾਹਲੋਂ ਜੀ ਨੇ ਆਪਣੀ ਖੂਬਸੂਰਤ ਰਚਨਾ ਸਰੋਤਿਆਂ ਨਾਲ ਸਾਂਝੀ ਕੀਤੀ ।

ਇਸ ਪਿੱਛੋਂ ਮੰਚ ਸੰਚਾਲਨ ਦੀ ਭੂਮਿਕਾ ਮਨਦੀਪ ਕੌਰ ਰਤਨ ਜੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਜਤਿੰਦਰ ਕੌਰ,ਜਸਵਿੰਦਰ ਕੌਰ,ਰਣਜੀਤ  ਕੌਰ,ਕੈਲਾਸ਼ ਠਾਕੁਰ,ਰੰਜਨਾ ਸ਼ਰਮਾ,ਮਨਦੀਪ ਕੌਰ ਰਤਨ,ਗੁਰਪ੍ਰੀਤ ਕੌਰ,ਇੰਦਰ ਸਰਾਂ ਫ਼ਰੀਦਕੋਟ,ਰਣਜੀਤ ਕੌਰ ਬਾਜਵਾ, ਅਰਵਿੰਦ ਸੋਹੀ,ਹਰਜਿੰਦਰਜੀਤ ਧਾਰੀਵਾਲ,ਸੁਖ ਸੁਖਵਿੰਦਰ ਕੌਰ,ਅਮਰਦੀਪ ਕੌਰ ਲੱਕੀ,ਰਿਤੂ ਗਗਨ   ਨੇ ਆਪਣੀਆਂ ਕਵਿਤਾਵਾਂ ਤੇ ਬੋਲੀਆਂ ਰਾਹੀਂ ਸਰੋਤਿਆਂ ਦੇ ਮਨ ਨੂੰ ਮੋਹ ਲਿਆ। ਜਸਵਿੰਦਰ ਕੌਰ ਜੀ ਨੇ ਨੈਤਿਕ ਮੁੱਲਾਂ ਤੇ ਆਧਾਰਤ ਆਪਣੇ ਲਿਖੇ ਹੋਏ ਟੱਪੇ ਪੇਸ਼ ਕੀਤੇ। ਸਭ ਰਚਨਾਵਾਂ ਸਚਮੁੱਚ ਕਾਬਲੇ ਤਾਰੀਫ਼ ਸਨ। ਸਮਾਗਮ ਦੇ ਅੰਤ 'ਚ ਸ੍ਰੀ ਮਤੀ ਜਸਵਿੰਦਰ ਕੌਰ ਨੇ ਮੁੱਖ ਮਹਿਮਾਨ ਸ੍ਰੀਮਤੀ ਸਤਿੰਦਰ ਕੌਰ ਕਾਹਲੋਂ ਜੀ ਦਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ   ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਮੁੱਚੀ ਟੀਮ ਨੂੰ ਸ਼ਲਾਘਾਯੋਗ ਪ੍ਰੋਗਰਾਮ ਲਈ ਵਧਾਈ ਦਿੱਤੀ ਤੇ ਭਵਿੱਖ 'ਚ ਅਜਿਹੇ ਹੋਰ ਸਮਾਗਮ ਕਰਾਉਣ ਲਈ ਸਹਿਯੋਗ ਬਣਾਈ ਰੱਖਣ ਲਈ ਕਿਹਾ।

ਧੰਨਵਾਦ 

ਜਸਵਿੰਦਰ ਕੌਰ ਅੰਮ੍ਰਿਤਸਰ (9781534437)

‘ਨਜ਼ਫਟਾ’ ਨੇ ਪੰਜਾਬੀ ਸਿਨੇਮਾ ਸਬੰਧੀ ਪੁਸਤਕ ਕੀਤੀ ਲੋਕ ਅਰਪਣ

ਬਾਬੂ ਸਿੰਘ ਮਾਨ ਅਤੇ ਗੁੱਗੂ ਗਿੱਲ ਵੱਲੋਂ ‘ਨਜਫਟਾ’ ਦੇ ਕੰਮਾਂ ਦੀ ਸ਼ਲਾਘਾ

ਮੋਹਾਲੀ, 22 ਜੁਲਾਈ (ਹਰਜਿੰਦਰ ਸਿੰਘ ਜਵੰਦਾ) ਕਲਾਕਾਰਾਂ ਦੀ ਸੰਸਥਾ ‘ਨਜਫਟਾ’ ਨੇ ਦਲਜੀਤ ਅਰੋਡ਼ਾ ਦੀ ਲਿਖੀ ਅਤੇ ਮਲਕੀਤ ਰੌਣੀ ਦੀ ਸੰਪਾਦਿਤ ਕੀਤੀ ਸਿਨੇਮਾ ਸਬੰਧੀ ਪੁਸਤਕ ‘ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ’ ਅੱਜ ਇੱਥੇ ਸੈਕਟਰ 70 ਮੋਹਾਲੀ ਵਿਖੇ ਡਾ. ਸਤੀਸ਼ ਕੁਮਾਰ ਵਰਮਾ ਅਤੇ ਬਾਬੂ ਸਿੰਘ ਮਾਨ ਵੱਲੋਂ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਅਦਾਕਾਰ ਗੁੱਗੂ ਗਿੱਲ ਨੇ ਕਿਹਾ ਕਿ ‘ਸਿਨੇਮਾ ਸਾਡੀ ਜਾਨ ਹੈ, ਆਖਰੀ ਸਾਹਾਂ ਤੱਕ ਅਸੀਂ ਆਪਣੀ ਮਾਂ ਬੋਲੀ ਦੇ ਸਿਨੇਮਾ ਲਈ ਕੰਮ ਕਰਦੇ ਰਹਾਂਗੇ।’ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਸਿਨੇਮਾ ਸਬੰਧੀ ਸਾਡੀ ਪੰਜਾਬੀ ਜ਼ੁਬਾਨ ਵਿੱਚ ਬਹੁਤ ਘੱਟ ਸਾਹਿਤ ਸਾਹਿਤ ਲਿਖਿਆ ਗਿਆ ਹੈ। ਇਸ ਲਈ ਦਲਜੀਤ ਅਰੋਡ਼ਾ ਅਤੇ ਮਲਕੀਤ ਰੌਣੀ ਦੇ ਇਸ ਪੁਸਤਕ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਦੋ ਸਦੀਆਂ ਦੇ ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਸਿਨੇਮਾ ਬਾਰੇ ਖੋਜ ਕਰਨ ਵਾਲੀਆਂ ਪੀਡ਼੍ਹੀਆ ਲਈ ਅਜਿਹੀਆਂ ਪੁਸਤਕਾਂ ਕਾਰਗਰ ਸਿੱਧ ਹੋਣਗੀਆਂ। ‘ਨਜਫਟਾ’ ਦੇ ਇਹ ਸਿਨੇਮਾ ਪ੍ਰਤੀ ਸ਼ਲਾਘਾਯੋਗ ਕੰਮ ਹਨ। 

ਹੋਰਨਾਂ ਤੋਂ ਇਲਾਵਾ ਇਸ ਸਮੇਂ ਕਰਮਜੀਤ ਅਨਮੋਲ, ਬਲਕਾਰ ਸਿੱਧੂ, ਸਵੈਰਾਜ ਸੰਧੂ, ਮੁਨੀਸ਼ ਸਾਹਨੀ, ਸ਼ਵਿੰਦਰ ਮਾਹਲ, ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਸਰਦਾਰ ਸੋਹੀ ਨੇ ਵੀ ਸੰਬੋਧਨ ਕਰਦਿਆਂ ਪੁਸਤਕ ਦੀ ਖੂਬ ਪ੍ਰਸ਼ੰਸਾ ਕਰਦਿਆਂ ਦਲਜੀਤ ਅਰੋਡ਼ਾ ਤੇ ਮਲਕੀਤ ਰੌਣੀ ਨੂੰ ਵਧਾਈ ਵੀ ਦਿੱਤੀ।

ਨਜਫਟਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਕੋਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਦਾ ਸਭ ਤੋਂ ਵੱਡਾ ਸਾਧਨ ਸਿਨੇਮਾ ਅਤੇ ਟੈਲੀਵਿਜ਼ਨ ਹੈ। ਪੰਜਾਬੀ ਫ਼ਿਲਮਾਂ 100 ਤੋਂ ਵੱਧ ਮੁਲਕਾਂ ਵਿੱਚ ਰਿਲੀਜ਼ ਹੁੰਦੀਆਂ ਹਨ। ਇਸ ਲਈ ਇਹ ਸਿਨੇਮਾ ਹੀ ਹੈ ਜਿਸ ਨੇ ਮਾਂ ਬੋਲੀ ਨੂੰ ਫੈਲਾਉਣ ਵਿੱਚ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿੱਚ ਵੀ ਇਹੋ ਸੰਭਾਵਨਾਵਾਂ ਰਹਿਣਗੀਆਂ। ਸੰਸਥਾ ‘ਨਜਫਟਾ’ ਇਨ੍ਹਾਂ ਸੰਭਾਵਨਾਵਾਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਂਦੀ ਰਹੇਗੀ। ਸ੍ਰੀ ਘੁੱਗੀ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਨਜਫਟਾ ਅਜਿਹੇ ਕਾਰਜਾਂ ਦੇ ਨਾਲ-ਨਾਲ ਸਮਾਜਿਕ ਕੰਮਾਂ ਲਈ ਵੀ ਅੱਗੇ ਆਵੇਗੀ ਅਤੇ ਸਿਨੇਮਾ ਦੀ ਬਿਹਤਰੀ ਲਈ ਯਤਨਸ਼ੀਲ ਰਹੇਗੀ। ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸੰਸਥਾ ਦੇ ਸਕੱਤਰ ਮਲਕੀਤ ਰੌਣੀ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਪੌਦਿਆਂ ਨਾਲ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਤਨ ਔਲਖ, ਅਸ਼ੀਸ਼ ਦੁੱਗਲ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਸ਼ਿਤਜ ਚੌਧਰੀ, ਮਨਭਾਵਨ ਸਿੰਘ, ਮਨਦੀਪ ਸਿੰਘ, ਦੇਵੀ ਸ਼ਰਮਾ, ਸਾਹਿਲ ਕੋਹਲੀ, ਨਿਰਮਾਤਾ, ਦੀਪਕ ਗੁਪਤਾ, ਮਨਮੋਹਨ ਸਿੰਘ, ਮੁਨੀਸ਼ ਸਾਹਨੀ ਸਮੇਤ ਹੋਰਨਾਂ ਕਲਾਕਾਰਾਂ ਵਿੱਚ ਤਰਸੇਮ ਪੌਲ, ਪਰਮਜੀਤ ਭੰਗੂ, ਡਾ. ਰਣਜੀਤ ਸ਼ਰਮਾ, ਕੰਵਲਜੀਤ ਪ੍ਰਿੰਸ, ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ), ਰਾਜ ਧਾਲੀਵਾਲ, ਭੁਪਿੰਦਰ ਬਰਨਾਲਾ, ਮਨੋਜ ਚੌਹਾਨੀ, ਗੁਰਬਿੰਦਰ ਮਾਨ, ਇਕੱਤਰ ਸਿੰਘ, ਹਰਵਿੰਦਰ ਔਜਲਾ, ਪਰਮਵੀਰ, ਗੁਰਪ੍ਰੀਤ ਸਿੰਘ ਨੀਟੂ, ਲਾਲੀ ਗਿੱਲ, ਸੁੱਖੀ ਚਾਹਲ, ਅਮਨ ਜੌਹਲ, ਜੱਸ ਸੈਂਪਲਾ, ਮਨਜੋਤ ਅਰੋਡ਼ਾ, ਸੰਜੂ ਸੋਲੰਕੀ, ਬੂਵਨ ਅਜ਼ਾਦ, ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।

ਨਿਰਾਸ਼ਾ ਨਕਾਰਤਮਕ ਸੋਚ ਨੂੰ ਵਧਾਉਂਦੀ ਹੈ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਨਿਰਾਸ਼ਾ ਨਕਾਰਤਮਕ ਸੋਚ ਨੂੰ ਵਧਾਉਂਦੀ ਹੈ

ਦੋਸਤੋਂ ਅਕਸਰ ਦੇਖਿਆਂ ਜਾਂਦਾ ਹੈ ਕਿ ਕਈ ਲੋਕ ਆਪਣੀ ਨਕਾਰਤਮਕ ਸੋਚ ਕਾਰਨ ਆਪਣੇ ਜੀਵਨ ਨੂੰ ਮੁਸ਼ਕਿਲਾਂ ਭਰਿਆ ਬਣਾ ਲੈਂਦੇ ਹਨ।ਜ਼ਿੰਦਗੀ ਨੂੰ ਨਿਰਾਸ਼ਾ ਭਰਪੂਰ ਬਣਾ ਲੈਂਦੇ ਹਨ।ਕਈ ਲੋਕ ਬਚਪਨ ਤੋ ਹੀ ਖਿਝੂ ਅੜੀਅਲ ਸੁਭਾਅ ਦੇ ਹੁੰਦੇ ਹਨ ।ਕਈ ਨਕਾਰਤਮਕ ਵਿਚਾਰਾਂ ਨਾਲ ਭਰੇ ਹੁੰਦੇ ਹਨ।ਜਿਓ-ਜਿਓ ਜ਼ਿੰਦਗੀ ਵਿੱਚ ਅੱਗੇ ਵੱਧਦੇ ਜਾਂਦੇ ਹਨ ਨਿਰਾਸ਼ਾਵਾਦੀ ਹੁੰਦੇ ਜਾਂਦੇ ਹਨ,ਆਖਿਰ ਨੂੰ ਉਹ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।ਕੀ ਅਜਿਹੇ ਲੋਕ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਂਦੇ ਹਨ।ਨਕਾਰਤਮਕ ਸੋਚ ਵਾਲਾ ਵਿਅਕਤੀ ਜਲਦ ਹੀ ਹੌਸਲਾ ਹਾਰ ਜਾਂਦਾ ਹੈ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਦੋਸ਼ੀ ਮੰਨਣ ਲੱਗ ਜਾਂਦਾ ਹੈ। ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ।ਉਹ ਦੂਜੇ ਲੋਕਾਂ ਨੂੰ ਵੀ ਨਕਾਰਤਮਕ ਨਜ਼ਰੀਏ ਨਾਲ ਦੇਖਦਾ ਹੈ।ਹਮੇਸ਼ਾ ਉਹਨਾਂ ਵਿੱਚ ਕਮੀਆਂ ਹੀ ਦੇਖਦਾ ਹੈ।ਉਸ ਨੂੰ ਇੰਝ ਹੀ ਲੱਗਦਾ ਰਹਿੰਦਾ ਹੈ ਜਿਵੇਂ ਸਾਰੇ ਲੋਕ ਉਸਦਾ ਹੀ ਬੁਰਾ ਕਰਦੇ ਹਨ ।ਉਹ ਉਸ ਨਾਲ ਗਲਤ ਕਰ ਰਹੇ ਹਨ ।ਦੋਸਤੋਂ ਜੇਕਰ ਆਪਾਂ ਇੰਝ ਹੀ ਨਕਾਰਤਮਕ ਰਵੱਈਏ ਦਾ ਸ਼ਿਕਾਰ ਰਹਾਂਗੇ ਤਾਂ ਖੁਸ਼ੀਆਂ ਤੁਹਾਡੇ ਦਰ ਤੇ ਆਕੇ ਵਾਪਿਸ ਮੁੜਦੀਆਂ ਰਹਿਣਗੀਆਂ।ਅਸੀਂ ਚੰਗੇ ਮੌਕੇ ਹੱਥੋਂ ਗਵਾਉਂਦੇ ਰਹਾਂਗੇ ।ਕਿਉਂਕਿ ਖੁਸ਼ੀਆਂ ਹੀ ਜ਼ਿੰਦਗੀ ਨੂੰ ਰੰਗੀਨ ਬਣਾਉਂਦੀਆਂ ਹਨ ।ਪਰ ਅਸੀਂ ਆਪਣੀ ਨਕਾਰਤਮਕ ਸੋਚ ਕਾਰਨ ਆਪਣੇ ਆਪ ਨੂੰ ਬੇਵੱਸ ਲਾਚਾਰ ਮਹਿਸੂਸ ਕਰਨ ਲੱਗਦੇ ਹਾਂ।ਜ਼ਿੰਦਗੀ ਦੁੱਖਾਂ ਵਿੱਚ ਪਾ ਲੈਂਦੇ ਹਾਂ।ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਤੋਂ ਜਲਦੀ ਹੀ ਹਾਰ ਮੰਨ ਲੈਂਦੇ ਹਾਂ,ਤੇ ਢੇਰੀ ਢਾਹ ਕੇ ਬੈਠ ਜਾਂਦੇ ਹਾਂ।ਮਾੜੇ ਸਮੇਂ ਵਿੱਚ ਮਾੜਾ ਸੋਚਣ ਦੀ ਬਜਾਇ ਚੰਗਾ ਸੋਚਣਾ ਚਾਹੀਦਾ ਹੈ।ਕਈ ਵਾਰ ਅਸੀਂ ਦੁੱਖ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਾਂ ਤੇ ਸਾਨੂੰ ਸਭ ਕੁੱਝ ਖਾਲ਼ੀ ਹੀ ਜਾਪਦਾ ਹੈ ।ਸਾਨੂੰ ਹਮੇਸ਼ਾ ਅਜਿਹੇ ਸਮੇਂ ਉੱਪਰ ਆਪਣੇ ਅੰਦਰਲੇ ਦਿਲ ਦੀ ਭਾਵ ਦੁੱਖ ਦੀ ਗੱਲ ਦੋਸਤਾਂ ਰਿਸ਼ਤੇਦਾਰਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਜੋ ਨਕਾਰਤਮਕ ਸੋਚ ਤੋਂ ਬਚਿਆ ਜਾ ਸਕੇ।ਨਕਾਰਤਮਕ ਸੋਚ ਨਾਲ ਅਸੀਂ ਕਈ ਰਿਸਤਿਆਂ ਵਿੱਚ ਦੂਰੀ ਬਣਾ ਲੈਂਦੇ ਹਾਂ।ਸਾਨੂੰ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਹਮੇਸ਼ਾ ਸਕਾਰਤਮਕ ਸੋਚ ਲੈਕੇ ਚੱਲਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਮੌਕਾ ਜ਼ਰੂਰ ਦਿੰਦੀ ਹੈ ।ਇਨਸਾਨ ਗਲਤੀਆਂ ਕਰਕੇ ਹੀ ਸਿੱਖਦਾ ਹੈ ਕਹਿੰਦੇ ਹਨ ਕਿ ਬੱਚਾ ਡਿੱਗ-ਡਿੱਗ ਕੇ ਹੀ ਸਵਾਰ ਹੁੰਦਾ ਹੈ।ਦੋਸਤੋਂ ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਤੇ ਠੋਕਰਾਂ ਹੀ ਜ਼ਿੰਦਗੀ ਜਿਊਣਾ ਸਿਖਾਉਂਦੀਆਂ ਹਨ।ਦੋਸਤੋ ਕਦੇ ਵੀ ਭੀੜ ਦਾ ਹਿੱਸਾ ਨਾ ਬਣੋ ਸਗੋਂ ਆਪਣੇ ਆਪ ਵਿੱਚ ਸਵੈ ਵਿਸ਼ਵਾਸ ਪੈਦਾ ਕਰਕੇ ਭੀੜ ਵਿੱਚੋਂ ਅਲੱਗ ਪਹਿਚਾਣ ਬਣਾਓ।ਜ਼ਿੰਦਗੀ ਨੇ ਜੋ ਸਮਾਂ ਸਾਨੂੰ ਦਿੱਤਾ ਹੈ ਲੋੜ ਹੈ ਉਸਨੂੰ ਸਕਾਰਤਮਕ ਸੋਚ ਨਾਲ ਬਿਤਉਣ  ਦੀ ਨਾ ਕਿ ਨਕਾਰਤਮਕ ਸੋਚ ਵਿੱਚ ਸਮਾਂ ਬਰਬਾਦ ਕਰਨ ਦੀ।ਨਿਰਾਸ਼ਾ ਜ਼ਿੰਦਗੀ ਨੂੰ ਨਕਾਰਤਮਕ ਸੋਚ ਵੱਲ ਲੈਕੇ ਜਾਂਦੀ ਹੈ।ਦੋਸਤੋ ਹਾਰ ਜਾਣ ਦਾ ਡਰ ਮਨ ਵਿੱਚੋਂ ਕੱਢ ਦੇਵੋ ਅਕਸਰ ਓਹੀ ਲੋਕ ਹੀ ਹੌਸਲਾ ਹਾਰਦੇ ਹਨ ਜਿੰਨ੍ਹਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਨਹੀਂ ਹੁੰਦਾ ਹੈ ਤੇ ਇੱਕ ਦਿਨ ਓਹੀ ਲੋਕ ਬਹੁਤ ਵੱਡੀ ਜਿੱਤ ਹਾਸਿਲ ਕਰਦੇ ਹਨ ਜਿੰਨਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਹੁੰਦਾ ਹੈ।ਜੋ ਮੁਸੀਬਤਾਂ ਵਿੱਚੋਂ ਹੀ ਮੰਜ਼ਿਲਾਂ ਦੇ ਰਾਹ ਲੱਭ ਲੈਂਦੇ ਹਨ।ਕੰਡਿਆਂ ਉੱਪਰ ਵੀ ਨੰਗੇ ਪੈਰੀਂ ਤੁਰ ਪੈਂਦੇ ਹਨ।ਜੋ ਹਾਰਾਂ ਤੋਂ ਵੀ ਜਿੱਤ ਦਾ ਰਾਹ ਲੱਭ ਲੈਂਦੇ ਹਨ।ਉਹੀ ਲੋਕ ਅਜਿਹਾ ਕਰਦੇ ਹਨ ਜੋ ਸਕਾਰਤਮਕ ਸੋਚ ਦੇ ਮਾਲਿਕ ਹੁੰਦੇ ਹਨ।

ਗਗਨਦੀਪ  ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।

ਪਜਾਮੀ ਬਨਾਮ ਸਲਵਾਰ! ✍️. ਸਲੇਮਪੁਰੀ ਦੀ ਚੂੰਢੀ

ਪਜਾਮੀ ਬਨਾਮ ਸਲਵਾਰ!
ਬਾਪੂ ਕਹੇ ਪਜਾਮੀ ਚੰਗੀ ,
ਪੁੱਤ ਕਹੇ ਸਲਵਾਰਾਂ!
ਚਾਚਾ ਆਖੇ ਰੁੱਤ ਬਦਲ ਗਈ,
ਨਵੀਂਆਂ ਸਭ ਬਹਾਰਾਂ!
ਕਹੇ ਭਤੀਜਾ ਆਪਾ ਬਦਲੀਏ ,
ਬਦਲ ਗਈਆਂ ਸਰਕਾਰਾਂ!
ਨੁਹਾਰ ਬਦਲਜੂ ਪੋਤਾ ਆਖੇ ,
ਪੜ੍ਹਿਆ ਵਿਚ ਅਖਬਾਰਾਂ !
ਦਾਦਾ ਆਖੇ ਕੁਝ ਨ੍ਹੀਂ ਬਦਲਿਆ,
ਸਾਰੀ ਉਮਰ ਲੰਘਾ ਲਈ ਯਾਰਾਂ!
-ਸੁਖਦੇਵ ਸਲੇਮਪੁਰੀ
09780620233
22 ਜੁਲਾਈ, 2021

 

ਪੱਤਰਕਾਰਾਂ ਦੀ ਜਾਸੂਸੀ ਦੇ ਖਿਲਾਫ ਰੋਸ ਪ੍ਰਦਰਸਨ ਕਰਕੇ ਰਾਸਟਰਪਤੀ ਦੇ ਨਾਮ ਮੈਮੋਰੰਡਮ ਦਿੱਤਾ

ਬਰਨਾਲਾ, 22 ਜੁਲਾਈ (ਗੁਰਸੇਵਕ ਸਿੰਘ ਸੋਹੀ)- ਮੋਦੀ ਸਰਕਾਰ ਵੱਲੋਂ ਭਾਰਤ ਦੇ ਪੱਤਰਕਾਰਾਂ, ਰਾਜਨੀਤਕ ਆਗੂਆਂ, ਲੇਖਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਲੋਕਾਂ ਦੀ ਜਾਸੂਸੀ ਕਰਵਾਏ ਜਾਣ ਦੇ ਵਿਰੁੱਧ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਇਨਸਾਫਪਸੰਦ ਅਤੇ ਰਾਜਨੀਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਭਾਰਤ ਦੇ ਰਾਸਟਰਪਤੀ ਦੇ ਨਾਮ ਦੇ ਮੰਗ ਪੱਤਰ ਸੌਂਪਿਆ। ਸਥਾਨਿਕ ਰੈਸਟ ਵਿੱਚ ਇੱਕਤਰ ਹੋਏ ਪੱਤਰਕਾਰਾਂ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਖੁਦ ਭਾਰਤ ਦੀ ਸਰਕਾਰ ਆਪਣੇ ਦੇਸ਼ ਦੇ ਪੱਤਰਕਾਰਾਂ, ਬੁੱਧੀਜੀਵੀ ਲੋਕਾਂ ਅਤੇ ਵਿਰੋਧੀ ਆਗੂਆਂ ਦੀ ਇਸਰਾਇਲ ਦੇ ਐਨ.ਐਸ.ਓ ਕੰਪਨੀ ਤੋਂ ਜਾਸੂਸੀ ਕਰਵਾ ਰਹੀ ਹੈ। ਇਸ ਪੈਗਾਸਸ ਜਾਸੂਸੀ ਮਾਮਲੇ ਵਿੱਚ ਭਾਰਤ ਦੇ 40 ਪੱਤਰਕਾਰਾਂ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ੍ਰ: ਜਸਪਾਲ ਸਿੰਘ ਹੇਰਾਂ ਦਾ ਮੋਬਾਇਲ ਵੀ ਹੈਕ ਕੀਤਾ ਗਿਆ, ਕਿਉਂਕਿ ਆਦਾਰਾ ਪਹਿਰੇਦਾਰ ਸਦਾ ਪੰਜਾਬ ਅਤੇ ਪੰਥ ਦੇ ਹੱਕ ਵਿੱਚ ਡਟਦਾ ਆ ਰਿਹਾ ਅਤੇ ਫਾਸ਼ੀਵਾਦੀ ਤਾਕਤਾਂ ਦੇ ਹਰ ਹਮਲੇ ਦਾ ਮੂੰਹਤੋੜਵਾਂ ਜਵਾਬ ਆ ਰਿਹਾ ਹੈ, ਇਸੇ ਕਰਕੇ ਸ੍ਰ: ਹੇਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਇੰਡੀਅਨ ਜਰਨਾਲਿਸਟ ਐਸੋਸੀਏਸ਼ਨ ਇੰਡੀਆ ਦੇ ਪ੍ਰਧਾਨ ਡਾ: ਰਾਕੇਸ਼ ਪੁੰਜ, ਆਜਾਦ ਪ੍ਰੈਸ ਕੱਲਬ ਬਰਨਾਲਾ ਦੇ ਪ੍ਰਧਾਨ ਬਲਵੰਤ ਸਿੰਘ ਸਿੱਧੂ, ਪ੍ਰੈਸ ਕਲੱਬ (ਰਜਿ:) ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ, ਸਰਪ੍ਰਸਤ ਐਡਵੋਕੇਟ ਕੁਲਵੰਤ ਰਾਏ ਗੋਇਲ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਚੌਹਾਨ, ਸਕੱਤਰ ਅਵਤਾਰ ਸਿੰਘ ਫਰਵਾਹੀ, ਇਕਬਾਲ ਸਿੰਘ ਮਹਿਤਾ, ਪੀ.ਆਰ.ਓ ਹਿਮੰਤ ਬਾਂਸਲ, ਜਗਤਾਰ ਸਿੰਘ ਸੰਧੂ, ਅਜੀਤ ਸਿੰਘ ਕਲਸੀ, ਬਲਵਿੰਦਰ ਆਜਾਦ, ਹਿਮਾਂਸੂ ਵਿਦਿਆਰਥੀ, ਜੱਸਾ ਸਿੰਘ ਮਾਣਕੀ, ਗੋਬਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਕਾਲਾ, ਅਵਤਾਰ ਸਿੰਘ ਚੀਮਾ, ਲਖਵੀਰ ਸਿੰਘ ਚੀਮਾ, ਕ੍ਰਿਸ਼ਨ ਸੰਘੇੜਾ, ਸੰਦੀਪ ਬਾਜਵਾ, ਰਮਨਦੀਪ ਸਿੰਘ ਧਾਲੀਵਾਲ ਆਦਿ ਪੱਤਰਕਾਰ ਸਮੇਤ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਨਰਾਇਣ ਦੱਤ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਜ਼ਿਲ੍ਹਾ ਸਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ ਅਤੇ ਬਲਦੇਵ ਸਿੰਘ ਭੁੱਚਰ, ਸੀਨੀਅਰ ਕਾਂਗਰਸੀ ਆਗੂ ਸੂਰਤ ਸਿੰਘ ਬਾਜਵਾ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਪੀ.ਏ ਦੀਪ ਸੰਘੇੜਾ, ਸੈਕਟਰੀ ਹੈਪੀ ਢਿੱਲੋਂ, ਸੈਕਟਰੀ ਗੁਰਸ਼ਰਨ ਸਿੰਘ, ਯੂਥ ਕਾਂਗਰਸੀ ਆਗੂ ਗੁਰਦੀਪ ਸਿੰਘ ਜੌਂਟੀ, ਗੁਰਦੁਆਰਾ ਬਾਬਾ ਗਾਂਧਾ ਸਿੰਘ ਦਾ ਮੈਨੇਜਰ ਮਹਿੰਦਰ ਸਿੰਘ ਚੁਹਾਣਕੇ, ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੱਖੀ, ਲੋਕ ਇੰਨਸਾਫ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਬਲਦੇਵ ਸਿੰਘ, ਜਥੇਦਾਰ ਹਰੀ ਸਿੰਘ ਸੰਘੇੜਾ, ਦੀਪਕ ਸਿੰਘ, ਬੀਬੀ ਪਰਮਜੀਤ ਕੌਰ ਸ਼ਹਿਰੀ ਪ੍ਰਧਾਨ, ਯੂਥ ਆਗੂ ਮਨਜੀਤ ਸਿੰਘ ਜੈਮਲ ਸਿੰਘ ਵਾਲਾ, ਮਹਿੰਦਰ ਸਿੰਘ ਸਹਿਜੜਾ, ਚਮਕੌਰ ਸਿੰਘ ਸਹਿਜੜਾ, ਹਰਜੀਤ ਸਿੰਘ, ਭੋਲਾ ਸਿੰਘ ਭੂਰੇ, ਕੁਲਦੀਪ ਸਿੰਘ ਕਾਲਾ ਉਗੋਕੇ, ਜਸਵੀਰ ਸਿੰਘ ਬਿੱਲਾ, ਪਿਆਰਾ ਲਾਲ, ਮੱਖਣ ਸਿੰਘ ਜਗਜੀਤਪੁਰਾ, ਕਰਨੈਲ ਸਿੰਘ ਕੋਠੇ ਰੰਗੀਆਂ, ਕਿਸਾਨ ਆਗੂ ਬਲਵੰਤ ਸਿੰਘ ਉਪਲੀ ਬਾਬੂ  ਸਿੱਘ ਖੁੱਡੀ ਹਰਚਰਨ ਸਿੰਘ ਚਹਿਲ, ਬਲਵੰਤ ਸਿੰਘ ਠੀਕਰੀਵਾਲ, ਮਹਿੰਦਰ ਸਿੰਘ ਧਨੌਲਾ, ਸੀਨੀਅਰ ਕਾਂਗਰਸੀ ਆਗੂ ਡਾ: ਬਲਵੀਰ ਸਿੰਘ ਸੰਘੇੜਾ, ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਰਣਜੀਤ ਸਿੰਘ ਮੋਰ, ਹਰਪ੍ਰੀਤ ਸਿੰਘ ਲੋਕ ਇੰਨਸਾਫ ਪਾਰਟੀ, ਰਵੀ ਧਾਲੀਵਾਲ, ਰਾਜਿੰਦਰ ਕੁਮਾਰ ਸ਼ਰਮਾ, ਬਿੰਦਰ ਸਿੰਘ ਖਾਲਸਾ, ਦਰਸ਼ਨ ਸਿੰਘ ਹਰੀ ਆਦਿ ਭਾਰੀ ਗਿਣਤੀ ਵਿੱਚ ਇਨਸਾਫਪਸੰਦ ਲੋਕ ਹਾਜਰ ਸਨ।

 

ਪੱਤਰਕਾਰਾਂ ਦੀ ਕੀਤੀ ਜਾ ਰਹੀ ਜਾਸੂਸੀ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਨੇ ਰਾਸ਼ਟਰਪਤੀ ਨੂੰ ਐਸਡੀਐਮ ਰਾਹੀਂ ਭੇਜਿਆ ਮੰਗ ਪੱਤਰ

ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਹਮੇਸ਼ਾਂ ਸੱਚ ਲਿਖਿਆ-ਪੱਤਰਕਾਰ ਭਾਈਚਾਰਾ
ਜਗਰਾਉਂ, 22 ਜੁਲਾਈ ( ਅਮਿਤ ਖੰਨਾ  )-ਦਿ ਵਾਇਰ ਦੇ ਦਾਅਵੇ ਮੁਤਾਬਿਕ ਭਾਰਤ ਦੇ 40 ਤੋਂ ਵੱਧ ਪੱਤਰਕਾਰਾਂ ਦੀ ਪੈਗਾਸਿਸ ਸਪਾਈਵੇਅਰ ਦੀ ਵਰਤੋਂ ਰਾਹੀਂ ਕੇਂਦਰ ਸਰਕਾਰ ਵੱਲੋਂ ਜਾਸੂਸੀ ਕਰਨ ਦਾ ਮਾਮਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਤੇ ਇਸ ’ਚ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੂੰ ਵੀ ਸ਼ਾਮਲ ਕੀਤਾ ਗਿਆ, ਜਿਸ ਨੂੰ ਲੈ ਕੇ ਪੱਤਰਕਾਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਹੈਡਕੁਆਟਰਾਂ ਤੇ ਐਸਡੀਐਮ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ। ਇਸੇ ਤਹਿਤ ਜਗਰਾਉਂ ਵਿਖੇ ਪੱਤਰਕਾਰ ਭਾਈਚਾਰੇ ਨੇ ਇਕਜੁਟਤਾ ਦਿਖਾਉਂਦੇ ਐਸਡੀਐਮ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ। ਐਸਡੀਐਮ ਦਫ਼ਤਰ ਵਿਖੇ ਇਕੱਤਰ ਹੋਏ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਸਰਕਾਰਾਂ ਨੇ ਹਮੇਸ਼ਾਂ ਹੀ ਸੱਚ ਦੀ ਆਵਾਜ਼ ਨੂੰ ਦਬਾਇਆ ਹੈ, ਜਿਹੜੇ ਸੱਚ ਬੋਲਦੇ ਹਨ ਜਾਂ ਸੱਚ ਲਿਖਦੇ ਹਨ, ਉਨ੍ਹਾਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਹਮੇਸ਼ਾਂ ਕਰਨਾ ਪਿਆ ਹੈ ਪਰ ਅਸੀ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹੁਣ ਪੱਤਰਕਾਰਾਂ ਦੀ ਨਿੱਜੀ ਜਿੰਦਗੀ ’ਤੇ ਹਮਲਾ ਕੀਤਾ ਹੈ, ਇਸ ਸਾਫਟਵੇਅ ਰਾਹੀਂ ਤੁਹਾਡੀਆਂ ਸਾਰੀਆਂ ਗਤੀਵਿਧੀਆਂ ਬਾਰੇ ਉਹ ਜਾਣ ਸਕਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਅਜਿਹੀ ਘਟੀਆ ਕਾਰਵਾਈ ਦਾ ਅਸੀ ਸਖ਼ਤ ਵਿਰੋਧ ਕਰਦੇ ਹਾਂ। ਇਸ ਮੌਕੇ ਪ੍ਰੈਸ ਕਲੱਬ ਜਗਰਾਉਂ ਦੇ ਸਰਪ੍ਰਸਤ ਸੰਜੀਵ ਗੁਪਤਾ ਤੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਜਗਰਾਉਂ ਪ੍ਰੈਸ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਜਗਰਾਉਂ ਮੀਡੀਆ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸੱਗੂ ਤੇ ਚਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਗਿਆ, ਜਿਹੜੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਮਾੜੇ ਕੰਮਾਂ ਨੂੰ ਜਨਤਾ ਸਾਹਮਣੇ ਉੁਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨਿਧੱੜਕ ਪੱਤਰਕਾਰਾਂ ਨਾਲ ਅਸੀ ਡਟਕੇ ਖੜ੍ਹੇ ਹਾਂ ਤੇ ਖੜ੍ਹੇ ਰਹਾਂਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਇਸ ਘਟੀਆ ਕਾਰਵਾਈ ਦੀ ਅਸੀ ਸਖ਼ਤ ਨਿੰਦਾ ਕਰਦੇ ਹਾਂ ਤੇ ਅਜਿਹੀ ਕਾਰਵਾਈ ’ਚ ਮੋਦੀ ਸਰਕਾਰ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਗਰੇਵਾਲ, ਗੁਰਦੀਪ ਸਿੰਘ ਮਲਕ, ਸੁਖਦੇਵ ਗਰਗ, ਚਰਨਜੀਤ ਸਿੰਘ ਸਰਨਾ, ਪ੍ਰਤਾਪ ਸਿੰਘ, ਭੁਪਿੰਦਰ ਸਿੰਘ ਮੁਰਲੀ, ਜਗਦੀਪ ਸਿੰਘ ਸੱਗੂ, ਵਿਸ਼ਾਲ ਅਤਰੇ, ਸਤਪਾਲ ਸਿੰਘ ਦੇਹੜਕਾ, ਕੁਲਦੀਪ ਸਿੰਘ ਲੋਹਟ, ਵਿਕਾਸ ਮਠਾੜੂ, ਚਰਨਜੀਤ ਸਿੰਘ ਚੰਨ, ਸੰਜੀਵ ਅਰੋੜਾ, ਗੁਰਦੀਪ ਸਿੰਘ ਗੋਲਡੀ ਗਾਲਿਬ, ਪੁਸ਼ਪਿੰਦਰ ਸਿੰਘ ਛਿੰਦਾ, ਸ਼ਮਸ਼ੇਰ ਸਿੰਘ ਗਾਲਿਬ, ਬਿੱਟੂ ਸਵੱਦੀ, ਸੋਨੀ ਸਵੱਦੀ, ਜਸਵੰਤ ਸਹੋਤਾ, ਜਰਨੈਲ ਸਿੰਘ, ਕੌਸ਼ਲ ਮੱਲ੍ਹਾ, ਐਸ.ਕੇ. ਨਾਹਰ, ਦੀਪਕ ਜੈਨ, ਜਸਵਿੰਦਰ ਸਿੰਘ ਛਿੰਦਾ, ਵਿਕਾਸ ਗੁਪਤਾ, ਭਗਵਾਨ ਸਿੰਘ, ਮਨੀ ਜੌਹਲ, ਕਿਸ਼ਨ ਵਰਮਾ, ਇੰਦਰਪ੍ਰੀਤ ਸਿੰਘ ਵਿੱਕੀ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।

ਸਾਉਣ ਮਹੀਨਾਂ  ✍️. ਜਸਪ੍ਰੀਤ ਕੌਰ ਭੁੱਲਰ ਜ਼ਿਲ੍ਹਾ : ਬਠਿੰਡਾ

ਸਾਉਣ ਮਹੀਨਾਂ  

ਸਾਉਣ ਮਹੀਨਾਂ ਸਭ ਤੋਂ ਲੱਗਦਾ ਖਾਸ,
ਜਿਸ ਵਿੱਚ ਕਰਦਾ ਹੈ  ਗਿੱਧਾ ਵਾਸ।
ਕਿਧਰੋਂ ਹੀ ਮੀਂਹ ਤੇ ਨ੍ਹੇਰੀ ਆ ਜਾਵੇ,
ਆਉਣ ਤੇ ਮੀਂਹ,  ਮੋਰ ਵੀ ਪੈਲਾਂ ਪਾਵੇ।
ਰੋਟੀ ਨਾਲ ਦਾਲ-ਸਬਜ਼ੀ ਦਾ ਮੇਲ ਜਿੱਦਾਂ,
ਪੰਜਾਬ ਦੇ ਸਭਿਆਚਾਰ ਵਿੱਚ ਉਸ ਤਰ੍ਹਾਂ ਹੈ ਗਿੱਧਾ।
ਪਿੱਪਲਾਂ ਥੱਲੇ ਰੌਣਕਾਂ ਲੱਗਦੀਆਂ,
ਗਿੱਧੇ ਦੇ ਵਿੱਚ ਆਉਣ ਲਈ ਮੁਟਿਆਰਾਂ ਬੜਾ ਹੀ ਸੱਜਦੀਆਂ।
ਸਹੁਰੇ ਘਰ ਤੋਂ ਆਉਣ ਵਿਆਹੀਆਂ ਕੁੜੀਆਂ,
ਕਿੰਨੇ ਸਮੇਂ ਬਾਅਦ ਪੁਰਾਣੀਆਂ ਸਹੇਲੀਆਂ ਨਾਲ ਜੁੜੀਆਂ।
ਸਾਉਣ ਮਹੀਨਿਆਂ! ਤੂੰ ਤਾਂ ਲੱਗੇਂ ਹਰ ਪੰਜਾਬਣ ਨੂੰ ਖਾਸ,
ਜਿਸ ਵਿੱਚ ਰੂਹ ਦੀ ਖੁਰਾਕ  ਕਰਦਾ ਗਿੱਧਾ ਵਾਸ।

 ਜਸਪ੍ਰੀਤ ਕੌਰ ਭੁੱਲਰ ਜ਼ਿਲ੍ਹਾ : ਬਠਿੰਡਾ

ਆਓ ਜਾਣੀਏ ਗੋਲਮੇਜ ਸੰਮੇਲਨਾਂ ਬਾਰੇ ਮਹੱਤਵਪੂਰਨ ਤੱਥ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਆਓ ਜਾਣੀਏ ਗੋਲਮੇਜ ਸੰਮੇਲਨਾਂ ਬਾਰੇ ਮਹੱਤਵਪੂਰਨ ਤੱਥ 

-ਸਾਇਮਨ ਕਮਿਸ਼ਨ ਦੀ ਰਿਪੋਰਟ ਉੱਤੇ ਵਿਚਾਰ ਕਰਨ ਤੋਂ ਬਾਅਦ 12 ਨਵੰਬਰ 1930 ਈ. ਨੂੰ ਲੰਦਨ

 ਵਿੱਚ ਪਹਿਲਾ ਗੋਲਮੇਜ ਸੰਮੇਲਨ ( ਕਾਨਫਰੰਸ )ਹੋਇਆ ਸੀ।

ਜਿਸ ਵਿੱਚ 89 ਮੈਂਬਰਾਂ ਨੇ ਭਾਗ ਲਿਆ ਸੀ ।ਪਰ ਕਾਂਗਰਸ ਨੇ ਇੱਸ ਸੰਮੇਲਨ ਵਿੱਚ ਭਾਗ ਨਹੀਂ ਲਿਆ।

-ਦੂਜਾ ਗੋਲਮੇਜ ਸੰਮੇਲਨ 84 ਦਿਨ ਅਤੇ ਤੀਜਾ ਗੋਲਮੇਜ ਸੰਮੇਲਨ 37 ਦਿਨ ਤੱਕ ਚੱਲਿਆ।

-ਭੀਮ ਰਾਓ ਅੰਬੇਦਕਰ ਜੀ ਭਾਰਤ ਦੇ ਇੱਕ ਅਜਿਹੇ ਵਿਅਕਤੀ ਹੋਏ ਸਨ ਜਿੰਨ੍ਹਾਂ ਨੇ ਤਿੰਨਾਂ ਗੋਲਮੇਜ

  ਸੰਮੇਲਨਾਂ ਵਿੱਚ ਭਾਗ ਲਿਆ ਸੀ।

-ਦੂਜੇ ਗੋਲਮੇਜ ਸੰਮੇਲਨ ਵਿੱਚ ਜਦੋ ਗਾਂਧੀ ਜੀ ਨੇ ਧੋਤੀ ਸਮੇਤ ਹੀ ਭਾਗ ਲਿਆ ਸੀ ਤਾਂ ਉੱਥੇ ਮੌਜੂਦ ਚਰਚਿਲ

  ਨੇ ਗਾਂਧੀ ਜੀ ਨੂੰ ‘ ਅਧਨੰਗਾ ਫਕੀਰ ‘ਕਿਹਾ ਸੀ ।

-ਗਾਂਧੀ ਜੀ ਨੇ ਦੂਜੇ ਗੋਲਮੇਜ ਸੰਮੇਲਨ ਵਿੱਚ 1931 ਵਿੱਚ ਭਾਗ ਲਿਆ ਸੀ ਪਰ ਕਾਂਗਰਸ ਪਾਰਟੀ

  1921 ਈ. ਵਿੱਚ ਅਪਣਾਈ ਸੀ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।

*ਨਜ਼ਮ*  ਲੋਕ ✍️. ਕਰਮਜੀਤ ਕੌਰ ਸ.ਸ. ਮਿਸਟਰੈੱਸ

  ਲੋਕ

ਹਰ ਅਵਸਥਾ ਵਿੱਚ ਵਿਚਰਦੇ ਨੇ ਲੋਕ।
ਕਿਤੇ ਦੁੱਖੋਂ ਕਿਤੇ ਸੁੱਖੋਂ,

ਠੋਕਰਾਂ ਖਾ ਕੇ ਸੰਭਲ ਜਾਂਦੇ ਨੇ ਲੋਕ।
  ਪਰ,
ਝੂਠ ਤੋਂ ਸੱਚ, ਸੱਚ ਤੋਂ ਝੂਠ,
ਖੜੇ ਖੜੇ ਬਣਾ ਜਾਂਦੇ ਨੇ ਲੋਕ‌।
ਮੌਸਮ ਬਦਲਣ ਤੇ ਵੀ ਸਮਾਂ ਲੱਗਦੈ;
ਪਰ, 
ਮੌਸਮ ਤੋਂ ਵੀ ਪਹਿਲਾਂ ਬਦਲ ਜਾਂਦੇ ਨੇ ਲੋਕ‌।
ਇੱਥੇ
ਦੂਜਿਆਂ ਸਿਰ ਤੁਹਮਤਾਂ ਦਾ ਛਤਰ ਝੁਲਾ ਕੇ,
ਸੱਚ ਨੂੰ ਬੇਖੋ਼ਫ ਨਿਗਲ਼ ਜਾਂਦੇ ਨੇ ਲੋਕ‌।

      ਕਰਮਜੀਤ ਕੌਰ
      ਸ.ਸ. ਮਿਸਟਰੈੱਸ
    ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ          
      ਸਕੂਲ ਬਰਨਾਲਾ।

ਸਾਉਣ ਮਹੀਨਾ ✍️. ਰਮੇਸ਼ ਕੁਮਾਰ ਜਾਨੂੰ

ਸਾਉਣ ਮਹੀਨਾ

ਪਿਆਰ ਤੇਰੇ ਦੀਆਂ ਮਹਿਕਾਂ ਲੈ ਕੇ 
    ਰੁੱਤ ਸਾਉਣ ਦੀ ਆਈ ਵੇ ਸੱਜਣਾ 
ਮੈਨੂੰ ਤਾਂ ਅੱਜ ਲੱਗਦੀ ਪਈ ਏ
    ਧਰਤ ਵੀ ਸੱਜ-ਵਿਆਹੀ ਵੇ ਸੱਜਣਾ।।

ਫੁੱਲਾਂ ਨਾਲ ਸ਼ਿੰਗਾਰੀ ਵੇਖੋ 
    ਲੱਗਦੀ ਬੜੀ ਪਿਆਰੀ ਵੇਖੋ 
ਕਾਲੀ ਰਾਤ ਦਾ ਟਿੱਕਾ ਲਾ ਕੇ 
    ਨਜ਼ਰੋਂ ਜਰਾ ਬਚਾਈਂ ਵੇ ਸੱਜਣਾ।। 
ਮੈਨੂੰ ਤਾਂ ਅੱਜ ਲੱਗਦੀ ਪਈ ਏ
    ਧਰਤ ਵੀ ਸੱਜ-ਵਿਆਹੀ ਵੇ ਸੱਜਣਾ

ਖੁਸ਼ੀ 'ਚ' ਬੱਦਲ ਗੱਜਦੇ ਪਏ ਨੇ 
    ਜਿਵੇਂ ਢੋਲ ਨਗਾਰੇ ਵੱਜਦੇ ਪਏ ਨੇ 
ਬਿਜਲੀ ਚਮਕੇ ਚਾਨਣ ਹੋਵੇ 
    ਹਰ ਪਾਸੇ ਰੋਣਕ ਛਾਈ ਵੇ ਸੱਜਣਾ।।
ਮੈਨੂੰ ਤਾਂ ਅੱਜ ਲੱਗਦੀ ਪਈ ਏ
    ਧਰਤ ਵੀ ਸੱਜ-ਵਿਆਹੀ ਵੇ ਸੱਜਣਾ

ਹਵਾਵਾਂ ਨੇ ਅੱਜ ਝੱਲੀਆਂ ਪੱਖੀਆਂ 
    ਅਜ਼ਬ ਨਜ਼ਾਰਾ ਵੇਖਿਆ ਅੱਖੀਆਂ 
ਕਿਣ-ਮਿਣ ਹੋਈ ਧਰਤ ਦੀ ਹਿੱਕ ਤੇ 
    ਹੋਰ ਸਗੋਂ ਅੱਗ ਲਾਈ ਵੇ ਸੱਜਣਾ।। 
ਮੈਨੂੰ ਤਾਂ ਅੱਜ ਲੱਗਦੀ ਪਈ ਏ
    ਧਰਤ ਵੀ ਸੱਜ-ਵਿਆਹੀ ਵੇ ਸੱਜਣਾ

ਰਮੇਸ਼ ਵੇ ਆਜਾ ਬੂਟੇ ਲਾਈਏ
    ਜਾਨੂੰ ਏਦਾਂ ਸਾਉਣ ਮਨਾਈਏ 
ਸਰਕਾਰ ਨੇ ਆਪੇ ਰੁੱਖ ਉਹ ਵੱਡੇ 
    ਜਿੱਥੇ ਪਹਿਲਾਂ ਪੀਂਘ ਮੈਂ ਪਾਈ ਵੇ ਸੱਜਣਾ।।
ਮੈਨੂੰ ਤਾਂ ਅੱਜ ਲੱਗਦੀ ਪਈ ਏ
    ਧਰਤ ਵੀ ਸੱਜ-ਵਿਆਹੀ ਵੇ ਸੱਜਣਾ
ਪਿਆਰ ਤੇਰੇ ਦੀਆਂ ਮਹਿਕਾਂ ਲੈ ਕੇ 
    ਰੁੱਤ ਸਾਉਣ ਦੀ ਆਈ ਵੇ ਸੱਜਣਾ ।।

                      ਲੇਖਕ-ਰਮੇਸ਼ ਕੁਮਾਰ ਜਾਨੂੰ 
                    ਫੋਨ ਨੰ:-98153-20080

ਈਦ-ਉਲ-ਅਜਹਾ (ਬਕਰੀਦ) ਦੀ ਨਮਾਜ ਮਹਿਲ ਕਲਾਂ ਵਿੱਚ ਅਦਾ ਕੀਤੀ ਗਈ- ਹਾਫ਼ਿਜ਼ ਤਾਰਿਕ ਜਮੀਲ

ਮਹਿਲ ਕਲਾਂ/ਬਰਨਾਲਾ- 21 ਜੁਲਾਈ-  (ਗੁਰਸੇਵਕ ਸਿੰਘ ਸੋਹੀ) ਮੁਸਲਮਾਨ ਭਾਈਚਾਰੇ ਦੇ  ਸਭ ਤੋਂ ਵੱਡੇ 2 ਤਿਉਹਾਰ ਈਦ-ਉਲ-ਫਿਤਰ ਅਤੇ  ਈਦ-ਉਲ-ਅਜਹਾ (ਬਕਰੀਦ) ਪੂਰੇ ਭਾਰਤ ਵਿਚ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ।
ਈਦ ਉਲ ਫਿਤਰ, ਜੋ ਕਿ 30 ਰੋਜ਼ਿਆਂ ਤੋਂ ਬਾਅਦ ਆਉਂਦੀ ਹੈ , 24-05-21 ਦਿਨ ਸ਼ੁੱਕਰਵਾਰ ਨੂੰ ਮਨਾਈ ਗਈ ਸੀ।
ਅੱਜ ਈਦ-ਉਲ-ਅਜਹਾ (ਬਕਰੀਦ)  21-07-21 ਦਿਨ ਬੁੱਧਵਾਰ ਨੂੰ ਪੂਰੇ ਭਾਰਤ ਵਿੱਚ ਮਨਾਈ ਗਈ।  
ਮਹਿਲ ਕਲਾਂ ਵਿਖੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਈਦਗਾਹ ਪ੍ਰਬੰਧਕ ਕਮੇਟੀ ਦੇ ਆਗੂ ਮੁਹੰਮਦ ਦਿਲਬਰ, ਮੁਹੰਮਦ ਅਕਬਰ ਅਤੇ ਅਬਦੁਲ ਸਿਤਾਰ ਨੇ ਦੱਸਿਆ ਕਿ ਮਹਿਲ ਕਲਾਂ ਵਿਖੇ ਈਦ ਉਲ ਅਜਹਾ (ਬਕਰੀਦ) ਦੀ ਨਮਾਜ਼  ਸਵੇਰੇ ਸਹੀ 7 ਵਜੇ ਈਦਗਾਹ ਵਿੱਚ ਅਦਾ ਕੀਤੀ ਗਈ ।ਜਿਸ ਵਿੱਚ ਇਲਾਕਾ ਮਹਿਲ ਕਲਾਂ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਨਮਾਜ਼ ਅਦਾ ਕੀਤੀ । ਇਸ ਸਮੇਂ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ, ਦੁਕਾਨਦਾਰ ਯੂਨੀਅਨ ਪ੍ਰਧਾਨ ਗਗਨਦੀਪ ਸਿੰਘ ਸਰਾਂ, ਸਕੱਤਰ ਹਰਦੀਪ ਸਿੰਘ ਬੀਹਲਾ, ਖਜ਼ਾਨਚੀ ਜਗਦੀਸ਼ ਸਿੰਘ ਪੰਨੂ, ਡਾ ਜਰਨੈਲ ਸਿੰਘ ਸਹੌਰ ਗੁਰਧਿਆਨ ਸਿੰਘ ਸਹਿਜੜਾ ,ਮਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਗਰਾਜ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ, ਮਲਕੀਤ ਸਿੰਘ ਈਨਾ, ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾ ਸੁਖਵਿੰਦਰ ਸਿੰਘ, ਡਾ ਬਲਿਹਾਰ ਸਿੰਘ, ਡਾ ਜਗਜੀਤ ਸਿੰਘ, ਡਾ ਨਾਹਰ ਸਿੰਘ, ਡਾ ਸੁਰਜੀਤ ਸਿੰਘ ,ਡਾ ਪ੍ਰਿੰਸ ਰਿਸ਼ੀ, ਡਾ ਮੁਕਲ ਸ਼ਰਮਾ ਅਤੇ ਗੁਣਤਾਜ ਪ੍ਰੈੱਸ ਕਲੱਬ ਦੇ ਪੱਤਰਕਾਰ  ਪ੍ਰੇਮ ਕੁਮਾਰ ਪਾਸੀ, ਗੁਰਸ਼ੇਵਕ ਸਿੰਘ ਸਹੋਤਾ, ਭੁਪਿੰਦਰ ਸਿੰਘ ਧਨੇਰ, ਜਗਜੀਤ ਸਿੰਘ ਮਾਹਲ, ਅਜੇ ਟੱਲੇਵਾਲ ,ਗੁਰਸੇਵਕ ਸਿੰਘ ਸੋਹੀ, ਜਗਜੀਤ ਸਿੰਘ ਕੁਤਬਾ, ਨਿਰਮਲ ਸਿੰਘ ਪੰਡੋਰੀ, ਸ਼ੇਰ ਸਿੰਘ ਰਵੀ, ਸੋਨੀ ਚੀਮਾਂ,ਡਾ ਕੁਲਦੀਪ ਸਿੰਘ ਗੋਹਲ , ਜਸਵਿੰਦਰ ਛਿੰਦਾ ਆਦਿ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹੋਏ ਆਪਣੇ ਇਲਾਕੇ ਦੇ ਮੁਸਲਿਮ ਆਗੂਆਂ ਡਾ ਮਿੱਠੂ ਮੁਹੰਮਦ, ਡਾ. ਕੇਸਰ ਖ਼ਾਨ ਮਾਂਗੇਵਾਲ, ਡਾ ਅਬਰਾਰ ਹਸਨ ,ਵੈਦ ਬਾਕਿਬ ਅਲੀ,ਫਿਰੋਜ਼ ਖਾਨ, ਮੁਹੰਮਦ ਆਰਿਫ਼ ,ਮੁਹੰਮਦ ਸ਼ਮਸ਼ੇਰ ਅਲੀ ,ਬਸ਼ੀਰ ਖ਼ਾਨ, ਮੁਹੰਮਦ ਅਰਸ਼ਦ ,ਮੁਹੰਮਦ ਸਲੀਮ, ਰਮਜਾਨ ਖਾਨ, ਇਕਬਾਲ ਖਾਨ, ਮੁਹੰਮਦ ਜ਼ਮੀਲ ਜੀਲਾ ,ਡਾ ਮੁਹੰਮਦ ਦਿਲਸ਼ਾਦ ਅਲੀ, ਡਾ ਮੁਹੰਮਦ ਸ਼ਕੀਲ, ਡਾ ਮੁਹੰਮਦ ਮਜੀਦ ਆਦਿ ਸਮੇਤ ਆਪਣੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਅਤੇ ਸਰਬੱਤ ਦੇ ਭਲੇ ਲਈ ਸਾਂਝੀ ਅਰਦਾਸ (ਦੁਆ) ਕੀਤੀ।

ਈਦ ਮੁਬਾਰਕ ਆਖਾਂ ਕਿੰਝ ਸੱਜਣਾ

ਈਦ ਮੁਬਾਰਕ ਆਖਾਂ ਕਿੰਝ ਸੱਜਣਾ
-ਈਦ ਮੁਬਾਰਕ ਆਖਾਂ ਤੈਨੂੰ
 ਕਿੰਝ ਸੱਜਣਾ! 
 ਝੂਠੇ ਲਾਰਿਆਂ ਦਿੱਤੀ 
ਜਿੰਦਗੀ ਪਿੰਜ ਸੱਜਣਾ! 
ਭੁੱਖਮਰੀ ਤੇ ਬੇਰੁਜ਼ਗਾਰੀ
 ਕਹਿਰਾਂ ਦੀ! 
ਫੋਕੀ ਸ਼ੋਹਰਤ ਲੱਗਦੀ, 
ਤੇਰੇ ਸ਼ਹਿਰਾਂ ਦੀ! 
 ਥਾਲੀ ਵਿਚੋਂ ਚੁੱਕ ਲਈ 
ਬੁਰਕੀ ਲੋਕਾਂ ਨੇ! 
 ਰੱਤ ਨਿਚੋੜਨ ਲਈ ਬੈਠੀਆਂ, 
ਤੇਰੀਆਂ ਜੋਕਾਂ ਨੇ! 
 ਕੁਰਸੀ ਪਿਆਰੀ ਹੋ ਗਈ, 
ਸਾਡੇ ਨਾਲੋਂ ਵੇ! 
ਧਰਤੀ ਛੱਡ ਕੇ ਗੱਲਾਂ , 
 ਕਰੇਂ ਪਤਾਲੋੰ ਵੇ! 
ਸਾਡੇ ਹੱਕਾਂ ਉੱਤੇ, 
ਪੈਂਦੇ ਡਾਕੇ ਵੇ! 
 ਫਿਰਨ ਕੁਚਲਦੇ ਮੈਨੂੰ 
ਤੇਰੇ ਰਾਖੇ ਵੇ! 
 ਦਾਲ ਕਣਕ ਦੇ ਪਿਛੇ, 
ਬਣੀ ਭਿਖਾਰੀ ਵੇ! 
 ਮਿੱਠੀਆਂ ਮਿੱਠੀਆਂ ਗੱਲਾਂ ਨੇ
 ਮੱਤਮਾਰੀ ਵੇ! 
 ਆਪਣਾ ਰੋਅਬ ਜੰਮਾਵੇੰ, 
ਮੱਲੋਜੋਰੀ ਵੇ।
ਸਮਝੀੰ ਨਾ ਚੁੱਪ ਮੇਰੀ ਨੂੰ 
ਕੰਮਜੋਰੀ ਵੇ! 
ਤੂੰ ਵੀੰ ਜੁੱਗ ਜੁੱਗ ਜੀ ਤੇ 
ਮੈਨੂੰ ਜੀਣ ਦਿਓ! 
 ਰੱਤ ਚੂਸਦਾ ਫਿਰਦੈੰ 
  ਪਾਣੀ ਪੀਣ ਦਿਓ! 
ਈਦ ਮੁਬਾਰਕ ਆਖਾਂ ਤੈਨੂੰ
 ਕਿੰਝ ਸੱਜਣਾ! 
ਤੇਰੇ ਝੂਠੇ ਲਾਰਿਆਂ ਦਿੱਤਾ 
 ਰਿੰਨ੍ਹ ਸੱਜਣਾ! 

-ਸੁਖਦੇਵ ਸਲੇਮਪੁਰੀ 
09780620233

ਢੁੱਡੀਕੇ ਪਾਰਕ ਵਿੱਚ ਬੂਟੇ ਲਾਏ ਗਏ

ਅਜੀਤਵਾਲ (ਬਲਵੀਰ ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਦੇ ਝੰਡੇਆਣਾ ਸੜਕ ਤੇ ਬਣੇ ਪਾਰਕ ਵਿਚ ਸਾਂ ਦਾਰ ਅਤੇ ਫੁੱਲਾਂ ਵਾਲੇ ਬੂਟੇ ਲਾਏ ਤੇ ਘਾਹ ਵੀ ਲਾਇਆ ਗਿਆ  ਜਨ ਸਕਤੀ  ਨਿੳੂਜ਼ ਨਾਲ ਗੱਲਬਾਤ ਕਰਦਿਆਂ ਗ਼ਦਰੀ ਬਾਬੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ   ਦੱਸਿਆ ਕਿ ਪਿੰਡ ਵਿੱਚੋਂ ਅਤੇ ਵਿਦੇਸ਼ਾਂ ਵਿਚ ਪੈਸੇ ਮੰਗਵਾ ਕੇ ਇਹ ਪਾਰਕ ਬਣਾਇਆ ਹੈ  ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਪੁੱਤਰ ਨਿਰਮਲ ਸਿੰਘ ਗੋਖਾ ਸਿੰਘ ਨਾਲ ਤੇ ਹੋਰ ਨੌਜਵਾਨਾਂ ਨਾਲ ਆਪ ਨਰਸਰੀ ਤੋਂ ਬੂਟੇ ਲਿਆ ਕੇ ਪਿੰਡ ਦੇ ਸਕੂਲਾਂ  ਸਾਂਝੀਆਂ ਥਾਵਾਂ ਤੇ ਗਰੀਨ ਗਰੁੱਪ ਢੁੱਡੀਕੇ ਵੱਲੋਂ ਛੇ ਚਾਰ ਸੌ ਚੌਂਹਠ ਬੂਟੇ ਲਾਏ ਗਏ ਹਨ  ਜਗਤਾਰ ਸਿੰਘ ਫੌਜ ਵਿੱਚੋਂ ਛੁੱਟੀ ਤੇ ਆ ਕੇ ਪਿੰਡ ਦੇ ਵਾਤਾਵਰਣ ਨੂੰ ਸੁੰਦਰ ਬਣਾਉਣ ਲਈ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ

ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪੰਜਾਬ ਪ੍ਰਧਾਨ ਬਣਨ ਤੇ ਲੱਖ ਲੱਖ ਮੁਬਾਰਕਾਂ -ਸੱਤਪਾਲ ਢੁੱਡੀਕੇ

ਅਜੀਤਵਾਲ , (ਬਲਵੀਰ ਸਿੰਘ ਬਾਠ ) ਕਾਂਗਰਸ ਹਾਈ ਕਮਾਂਡ  ਸ੍ਰੀ ਸੋਨੀਆ ਗਾਂਧੀ ਜੀ ਅਤੇ ਰਾਹੁਲ ਗਾਂਧੀ ਜੀ ਦੀ ਦੂਰਅੰਦੇਸ਼ੀ ਸੋਚ ਦੇ ਸਦਕੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪੰਜਾਬ ਦਾ ਪ੍ਰਧਾਨ ਬਣਾਉਣ ਤੇ  ਲੱਖ ਲੱਖ ਮੁਬਾਰਕਾਂ ਹੋਣਾ ਪੰਜਾਬ ਪੰਜਾਬ ਨੂੰ ਨਵੀਂ ਦਿਸ਼ਾ ਅਤੇ ਕਾਂਗਰਸ ਪਾਰਟੀ ਦੀ ਚਡ਼੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸਾਫ ਸੁਥਰੇ ਚੰਗੇ ਅਕਸ ਵਾਲੇ ਇਨਸਾਨ ਨੂੰ  ਪੰਜਾਬ ਦਾ ਪ੍ਰਧਾਨ ਬਣਾ ਕੇ ਵੱਡਾ ਮਾਣ ਬਖਸ਼ਿਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਤਪਾਲ ਸਿੰਘ ਢੁੱਡੀਕੇ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਸੱਤਪਾਲ ਢੁੱਡੀਕੇ ਨੇ ਕਿਹਾ ਕਿ ਪੰਜਾਬ ਅੰਦਰ ਆਉਂਦੀਆਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਡੀ ਜਿੱਤ ਪ੍ਰਾਪਤ ਕਰੇਗਾ ਕਿਉਂਕਿ ਕਾਂਗਰਸ  ਪੰਜਾਬ ਦੀ ਵਾਗਡੋਰ ਇਕ ਨਵੇਂ ਸਾਫ਼ ਸੁਥਰੇ ਚੰਗੇ ਅਕਸ ਵਾਲੇ ਇਨਸਾਨ ਹਨ ਨਵਜੋਤ ਸਿੰਘ ਸਿੱਧੂ ਨੂੰ ਦੇਣ ਤੇ ਸਾਰੇ ਵਰਕਰਾਂ ਚ ਖੁਸ਼ੀ ਦੀ ਲਹਿਰ ਦੌੜ ਗਈ  ਹਰ ਵਰਕਰ ਇਨ੍ਹਾਂ ਦੇ ਇਕ ਹੁਕਮ ਤੇ ਫੁੱਲ ਚਲਾਏਗਾ ਅਤੇ ਪੰਜਾਬ ਅੰਦਰ ਦੁਬਾਰੇ ਤੋਂ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ  ਇਸ ਸਮੇਂ ਉਨ੍ਹਾਂ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੂੰ ਵੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਹਮੇਸ਼ਾ ਹੀ ਮਿਹਨਤੀ ਅਤੇ  ਤਜਰਬੇਕਾਰ ਵਿਅਕਤੀਆਂ ਨੂੰ ਮਾਣਯੋਗ ਅਹੁਦੇ ਦੇ ਕੇ ਨਿਵਾਜਿਆ ਹੈ ਸ੍ਰੀ ਡੇਨੀ ਵੀ  ਚਡ਼੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨਗੇ