ਸਾਉਣ ਮਹੀਨਾਂ
ਸਾਉਣ ਮਹੀਨਾਂ ਸਭ ਤੋਂ ਲੱਗਦਾ ਖਾਸ,
ਜਿਸ ਵਿੱਚ ਕਰਦਾ ਹੈ ਗਿੱਧਾ ਵਾਸ।
ਕਿਧਰੋਂ ਹੀ ਮੀਂਹ ਤੇ ਨ੍ਹੇਰੀ ਆ ਜਾਵੇ,
ਆਉਣ ਤੇ ਮੀਂਹ, ਮੋਰ ਵੀ ਪੈਲਾਂ ਪਾਵੇ।
ਰੋਟੀ ਨਾਲ ਦਾਲ-ਸਬਜ਼ੀ ਦਾ ਮੇਲ ਜਿੱਦਾਂ,
ਪੰਜਾਬ ਦੇ ਸਭਿਆਚਾਰ ਵਿੱਚ ਉਸ ਤਰ੍ਹਾਂ ਹੈ ਗਿੱਧਾ।
ਪਿੱਪਲਾਂ ਥੱਲੇ ਰੌਣਕਾਂ ਲੱਗਦੀਆਂ,
ਗਿੱਧੇ ਦੇ ਵਿੱਚ ਆਉਣ ਲਈ ਮੁਟਿਆਰਾਂ ਬੜਾ ਹੀ ਸੱਜਦੀਆਂ।
ਸਹੁਰੇ ਘਰ ਤੋਂ ਆਉਣ ਵਿਆਹੀਆਂ ਕੁੜੀਆਂ,
ਕਿੰਨੇ ਸਮੇਂ ਬਾਅਦ ਪੁਰਾਣੀਆਂ ਸਹੇਲੀਆਂ ਨਾਲ ਜੁੜੀਆਂ।
ਸਾਉਣ ਮਹੀਨਿਆਂ! ਤੂੰ ਤਾਂ ਲੱਗੇਂ ਹਰ ਪੰਜਾਬਣ ਨੂੰ ਖਾਸ,
ਜਿਸ ਵਿੱਚ ਰੂਹ ਦੀ ਖੁਰਾਕ ਕਰਦਾ ਗਿੱਧਾ ਵਾਸ।
ਜਸਪ੍ਰੀਤ ਕੌਰ ਭੁੱਲਰ ਜ਼ਿਲ੍ਹਾ : ਬਠਿੰਡਾ