ਲੋਕ
ਹਰ ਅਵਸਥਾ ਵਿੱਚ ਵਿਚਰਦੇ ਨੇ ਲੋਕ।
ਕਿਤੇ ਦੁੱਖੋਂ ਕਿਤੇ ਸੁੱਖੋਂ,
ਠੋਕਰਾਂ ਖਾ ਕੇ ਸੰਭਲ ਜਾਂਦੇ ਨੇ ਲੋਕ।
ਪਰ,
ਝੂਠ ਤੋਂ ਸੱਚ, ਸੱਚ ਤੋਂ ਝੂਠ,
ਖੜੇ ਖੜੇ ਬਣਾ ਜਾਂਦੇ ਨੇ ਲੋਕ।
ਮੌਸਮ ਬਦਲਣ ਤੇ ਵੀ ਸਮਾਂ ਲੱਗਦੈ;
ਪਰ,
ਮੌਸਮ ਤੋਂ ਵੀ ਪਹਿਲਾਂ ਬਦਲ ਜਾਂਦੇ ਨੇ ਲੋਕ।
ਇੱਥੇ
ਦੂਜਿਆਂ ਸਿਰ ਤੁਹਮਤਾਂ ਦਾ ਛਤਰ ਝੁਲਾ ਕੇ,
ਸੱਚ ਨੂੰ ਬੇਖੋ਼ਫ ਨਿਗਲ਼ ਜਾਂਦੇ ਨੇ ਲੋਕ।
ਕਰਮਜੀਤ ਕੌਰ
ਸ.ਸ. ਮਿਸਟਰੈੱਸ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ
ਸਕੂਲ ਬਰਨਾਲਾ।