ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਉਮਰਾਂ ਛੋਟੀਆਂ ਨੇ ਪਰ ਕੰਮ ਵੱਡੇ ਹਨ ਇਹ ਕਹਾਵਤ ਪਿੰਡ ਸ਼ੇਰਪੁਰ ਕਲਾਂ ਦੇ ਨੌਜਵਾਨ ਗੁਰਵਿੰਦਰ ਸਿੰਘ ਖੇਲਾ ਤੇ ਢੁੱਕਦੀ ਹੈ ਜੋ ਕਿ ਜਦੋਂ ਦਾ ਦਿੱਲੀ ਵਿੱਚ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਇਹ ਨੌਜਵਾਨ ਲਗਾਤਾਰ ਆਪਣਾ ਬਹੁਤ ਵੱਡਾ ਹਿੱਸਾ ਕਿਸਾਨੀ ਸੰਘਰਸ਼ ਵਿਚ ਪਾ ਰਿਹਾ ਹੈ ।ਇਸ ਨੇ ਕਦੇ ਵੀ ਪਿੰਡਾਂ ਵੱਲ ਪਿੱਛੇ ਮੁੜ ਕੇ ਨਹੀਂ ਦੇਖਿਆ ਜੋ ਵੀ ਕਿਸਾਨ ਜਥੇਬੰਦੀ ਨੇ ਹੁਕਮ ਕਰਦੀ ਹੈ ਉਹ ਕਿਸਾਨੀ ਸੰਘਰਸ਼ ਲਈ ਹਮੇਸ਼ਾਂ ਤੱਤਪਰ ਰਹਿੰਦਾ ਹੈ।ਗੁਰਵਿੰਦਰ ਸਿੰਘ ਖੇਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਿਸਾਨੀ ਸੰਘਰਸ਼ ਵਿਚ ਉਨ੍ਹਾਂ ਚਿਰ ਲੜਦਾ ਰਹੂਗਾ ਜਿੰਨਾ ਚਿਰ ਕੇਂਦਰ ਦੀ ਮੋਦੀ ਸਰਕਾਰ ਖੇਤੀ ਦੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ।ਮੈਨੂੰ ਕਿਸਾਨ ਜਥੇਬੰਦੀ ਜੋ ਹੁਕਮ ਲਾਵੇਗੀ ਮੈਂ ਉਸ ਦੇ ਹਰ ਹੁਕਮ ਦੀ ਪਾਲਣਾ ਕਰਾਂਗਾ ।