ਹਠੂਰ,23 ਮਾਰਚ-(ਕੌਸ਼ਲ ਮੱਲ੍ਹਾ)-ਕਿਸਾਨ ਮਜਦੂਰ ਏਕਤਾ ਕਲੱਬ ਚਕਰ ਅਤੇ ਆਮ-ਆਦਮੀ ਪਾਰਟੀ ਇਕਾਈ ਚਕਰ ਦੀ ਅਗਵਾਈ ਹੇਠ ਪਿੰਡ ਦੀ ਮੋਰਗਨ ਝੀਲ ਵਿਖੇ 23 ਮਾਰਚ ਦੇ ਸਮੂਹ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਇਨਕਲਾਬੀ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਸ਼ਹੀਦਾ ਦੀ ਤਸਵੀਰ ਤੇ ਫੁੱਲ ਮਾਲਾ ਭੇਂਟ ਕੀਤੀਆ ਅਤੇ ਮੇਰੇ ਰੰਗ ਦੇ ਬਸੰਤੀ ਝੋਲਾ ਗੀਤ ਪੇਸੀ ਕੀਤਾ ਗਿਆ।ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ,ਆਪ ਆਗੂ ਗੁਰਦੀਪ ਸਿੰਘ ਭੁੱਲਰ ਅਤੇ ਸੁੱਖਾ ਬਾਠ ਨੇ ਕਿਹਾ ਕਿ 23 ਮਾਰਚ 1931 ਨੂੰ ਸਾਡੇ ਦੇਸ ਦੇ ਮਹਾਨ ਸਪੂਤ ਸਹੀਦੇ-ਏ-ਆਜਮ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਸਾਡੇ ਦੇਸ ਨੂੰ ਅਜਾਦ ਕਰਵਾਉਣ ਲਈ ਆਪਣੇ ਜੀਵਨ ਦਾ ਬਲੀਦਾਨ ਦੇਣਾ ਪਿਆ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਦਾ ਨੌਜਵਾਨ ਇਨ੍ਹਾ ਸਹੀਦਾ ਦੀਆਂ ਅਣਮੁੱਲੀਆਂ ਕੁਰਬਾਨੀਆਂ ਨੂੰ ਭੁੱਲ ਕੇ ਸਮਾਜਿਕ ਕੁਰੀਤੀਆਂ ਵੱਲ ਦਿਨੋ-ਦਿਨ ਵੱਧ ਰਿਹਾ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਉਨ੍ਹਾ ਕਿਹਾ ਕਿ ਦੇਸ ਨੂੰ ਅਜਾਦ ਕਰਵਾਉਣ ਵਾਲੇ ਸਮੂਹ ਸਹੀਦਾ ਦੇ ਦਰਸਾਏ ਮਾਰਗ ਤੇ ਚੱਲਣਾ ਅੱਜ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਉਨ੍ਹਾ ਨਾਲ ਅਮਨਦੀਪ ਸਿੰਘ,ਪ੍ਰੀਤ ਸਿੰਘ,ਇੰਦਰਜੀਤ ਸਿੰਘ,ਬਲਵੀਰ ਸਿੰਘ,ਹਰਦੀਪ ਸਿੰਘ,ਗੁਰਦੀਪ ਸਿੰਘ ਢੁਵਾਲੀ,ਰਣਜੀਤ ਸਿੰਘ,ਹੈਪੀ ਸਿੰਘ,ਗੁਰਦੇਵ ਸਿੰਘ ਜੈਦ,ਜਗਜੀਤ ਸਿੰਘ,ਸੀਰਾ ਸਿੰਘ ਸੰਧੂ,ਬੂਟਾ ਸਿੰਘ,ਦਵਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- 23 ਮਾਰਚ ਦੇ ਸ਼ਹੀਦਾ ਦੀਆ ਤਰਸੀਰਾ ਤੇ ਫੁੱਲ ਭੇਂਟ ਕਰਦੇ ਹੋਏ ਵੱਖ-ਵੱਖ ਆਗੂ
ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ; https://fb.watch/bX5k_RsqMS/