You are here

ਪਾਣੀ ਬਚਾਓ ਜੀਵਨ ਬਚਾਓ ਦੇ ਉਦੇਸ਼ ਨਾਲ ਗਰੀਨ ਪੰਜਾਬ ਮਿਸ਼ਨ ਵੱਲੋਂ ਕੀਤਾ ਜਾਗਰੂਕ

ਜਗਰਾਉਂ, 23 ਮਾਰਚ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ)ਪੰਜਾਬ ਦੇ ਇਕ ਤਿਹਾਈ ਹਿੱਸੇ ਨੂੰ ਹਰਾ ਭਰਾ ਬਣਾਉਣ ਲਈ ਸੰਘਰਸ਼ ਕਰ ਰਹੀ ਗਰੀਨ ਪੰਜਾਬ ਮਿਸ਼ਨ ਦੀ ਵਲੋਂ ਇਥੇ ਦੇ ਝਾਂਸੀ ਰਾਣੀ ਚੋਂਕ ਵਿੱਚ ਆਮ ਲੋਕਾਂ ਨੂੰ ਜਾਗਰੂਕ ਕੀਤਾ। ਸੰਸਥਾ ਦੇ ਮੈਂਬਰ ਸਾਹਿਬਾਨ ਨੇ ਹੱਥਾਂ ਵਿਚ ਸਲੋਗਨਾਂ ਨੂੰ ਚੁੱਕ ਕੇ ਲੋਕਾਂ ਨੂੰ ਪਾਣੀ ਦੀ ਮੱਹਤਤਾ ਦੇ ਵਾਰੇ ਵਿਚ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੇ ਪ੍ਰਮੁੱਖ ਆਗੂ ਸਤਪਾਲ ਸਿੰਘ ਦੇਹੜਕਾ ਅਤੇ ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਪਾਣੀ ਦੀ ਲੋੜ ਹਰ ਮਨੁੱਖ ਨੂੰ ਹੁੰਦੀ ਹੈ ਕਿਉਂਕਿ ਜੱਲ ਹੈ ਤਾਂ ਜੀਵਨ ਹੈ, ਪ੍ਰਕਿਰਤੀ ਵਲੋਂ ਪਾਣੀ ਦਿੱਤਾ ਜਾਂਦਾ ਹੈ ਜਿਸ ਨਾਲ ਮਨੁੱਖ ਜੀਵਤ ਰਹਿੰਦਾ ਹੈ ਪਰ ਇਸ ਵੇਲੇ ਮਨੁੱਖ ਆਪਣੇ ਸਵਾਰਥ ਲਈ ਪ੍ਰਕਿਰਤੀ ਨਾਲ ਖਿਲਵਾੜ ਕਰ ਰਿਹਾ ਹੈ, ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਗੰਧਲਾ ਹੋ ਰਿਹਾ ਹੈ ਜਿਸ ਨੂੰ ਵਿਚਾਰਨ ਲਈ ਅਤਿ ਜ਼ਰੂਰੀ ਹੈ ਕਿ ਪਾਣੀ ਬਚਾਓ ਜੀਵਨ ਬਚਾਓ ਲਈ ਜਾਗਰੂਕ ਹੋਈਏ, ਇਸ ਮੌਕੇ ਤੇ ਹਰਨਰਾਇਨ ਸਿੰਘ, ਮੇਜ਼ਰ ਸਿੰਘ ਛੀਨਾ,ਕੇਵਲ ਮਲਹੋਤਰਾ, ਲਖਵਿੰਦਰ ਧੰਜਲ, ਹਰਿੰਦਰ ਸਿੰਘ ਮਾਣੂੰਕੇ, ਗੁਰਪ੍ਰੀਤ ਸਿੰਘ ਆਦਿ ਵਾਤਾਵਰਨ ਪ੍ਰੇਮੀ ਅਤੇ ਛੋਟੇ ਬੱਚੇ ਹਾਜ਼ਰ ਸਨ।