ਜਗਰਾਓ ,22 ਮਾਰਚ ( ਜਸਮੇਲ ਗ਼ਾਲਿਬ, ਡਾ ਮਨਜੀਤ ਸਿੰਘ ਲੀਲਾ )-
ਸਰਕਾਰੀ ਜ਼ੁਲਮ ਦੇ ਸਤਾਏ ਹੋਏ ਮਾਪੇ ਅੱਜ ਆਪਣੇ ਪੁੱਤਰਾਂ ਨੂੰ ਭਰ ਜਵਾਨੀ ਮੌਕੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਸ਼ਹੀਦੀਆਂ ਦੇਣ ਤੋਰਨ ਲਈ ਮਜਬੂਰ ਹਨ। ਇਸੇ ਤਰ੍ਹਾ ਇੱਕ ਘਟਨਾ ਵਾਪਰੀ ਪਿੰਡ ਲੋਧੀਵਾਲਾ ਪਵਿੱਤਰ ਸਿੰਘ ਸੰਧੂ ਮਾਣੂਕਿਆਂ ਵਾਲਿਆਂ ਦੇ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਬੇਟਾ 22 ਸਾਲਾ ਸ ਬਲਕਰਨ ਸਿੰਘ ਸੰਧੂ ਜਿਸ ਨੂੰ ਮਿੱਠੂ ਤੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਭਰ ਜਵਾਨੀ ਅੰਦਰ ਕਿਸਾਨੀ ਸੰਘਰਸ਼ ਲਈ ਫਰੰਟ ਲਾਈਨ ਦਿੱਲੀ ਦੇ ਬਾਡਰਾ ਉਪਰ ਡਟੇ ਹੋਏ ਕਿਸਾਨ ਮਜ਼ਦੂਰਾਂ ਲਈ ਰਾਸ਼ਨ ਦੀ ਸਮੱਗਰੀ ਲੈ ਕੇ ਜਾਂਦਾ ਪਾਣੀਪਤ ਕੋਲ ਰਸਤੇ ਵਿੱਚ ਸ਼ਹੀਦ ਹੋ ਗਿਆ । ਜਿਸ ਦੇ ਨਮਿਤ ਅੰਤਮ ਅਰਦਾਸ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਸੋਢੀਵਾਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ 23 ਤਰੀਕ ਦਿਨ ਮੰਗਲਵਾਰ ਨੂੰ ਦੁਪਹਿਰ ਇੱਕ ਵਜੇ ਹੋਵੇਗੀ ।
ਜਾਣਕਾਰੀ ਲਈ ਦੱਸ ਦੇਈਏ ਕਿ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਸੋਢੀਵਾਲਾ (ਜਗਰਾਓਂ ਨਕੋਦਰ ਰੋਡ ਉੱਪਰ ਸਥਿਤ ਪਿੰਡ ਲੀਲਾ ਮੇਘ ਸਿੰਘ ) ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ ਇਸੇ ਤਰ੍ਹਾਂ ( ਲੁਧਿਆਣਾ ਫਿਰੋਜ਼ਪੁਰ ਰੋਡ ਸਿੱਧਵਾਂ ਬੇਟ ਅਤੇ ਕਿਸ਼ਨਪੁਰਾ ਦੇ ਵਿਚਕਾਰ ਪਿੰਡ ਲੋਧੀਵਾਲਾ) ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਜਿਸ ਦਾ ਸਿੱਧਾ ਪ੍ਰਸਾਰਨ ਅਸੀਂ ਤੁਹਾਨੂੰ ਦਿਖਾਵਾਂਗੇ ਯੂਟਿਊਬ ਅਤੇ ਫੇਸਬੁੱਕ ਰਾਹੀਂ 12 ਵਜੇ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲਾ ਤੋਂ ਲਿੰਕ