ਅਜੀਤਵਾਲ (ਬਲਵੀਰ ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਦੇ ਝੰਡੇਆਣਾ ਸੜਕ ਤੇ ਬਣੇ ਪਾਰਕ ਵਿਚ ਸਾਂ ਦਾਰ ਅਤੇ ਫੁੱਲਾਂ ਵਾਲੇ ਬੂਟੇ ਲਾਏ ਤੇ ਘਾਹ ਵੀ ਲਾਇਆ ਗਿਆ ਜਨ ਸਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਗ਼ਦਰੀ ਬਾਬੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਦੱਸਿਆ ਕਿ ਪਿੰਡ ਵਿੱਚੋਂ ਅਤੇ ਵਿਦੇਸ਼ਾਂ ਵਿਚ ਪੈਸੇ ਮੰਗਵਾ ਕੇ ਇਹ ਪਾਰਕ ਬਣਾਇਆ ਹੈ ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਪੁੱਤਰ ਨਿਰਮਲ ਸਿੰਘ ਗੋਖਾ ਸਿੰਘ ਨਾਲ ਤੇ ਹੋਰ ਨੌਜਵਾਨਾਂ ਨਾਲ ਆਪ ਨਰਸਰੀ ਤੋਂ ਬੂਟੇ ਲਿਆ ਕੇ ਪਿੰਡ ਦੇ ਸਕੂਲਾਂ ਸਾਂਝੀਆਂ ਥਾਵਾਂ ਤੇ ਗਰੀਨ ਗਰੁੱਪ ਢੁੱਡੀਕੇ ਵੱਲੋਂ ਛੇ ਚਾਰ ਸੌ ਚੌਂਹਠ ਬੂਟੇ ਲਾਏ ਗਏ ਹਨ ਜਗਤਾਰ ਸਿੰਘ ਫੌਜ ਵਿੱਚੋਂ ਛੁੱਟੀ ਤੇ ਆ ਕੇ ਪਿੰਡ ਦੇ ਵਾਤਾਵਰਣ ਨੂੰ ਸੁੰਦਰ ਬਣਾਉਣ ਲਈ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ