You are here

ਪੰਜਾਬ

ਗਿੱਧਾ, ਭੰਗੜਾ, ਲੋਕ ਬੋਲੀਆਂ ਅਤੇ ਪੁਰਾਤਨ ਵਿਰਸੇ ਦੀ ਕੀਤੀ ਪੇਸ਼ਕਾਰੀ  

ਮਹਿਲ ਕਲਾਂ /ਬਰਨਾਲਾ -28 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪਿੰਡ ਵਜੀਦਕੇ ਖੁਰਦ ਵਿਖੇ ਸਾਉਣ ਮਹੀਨੇ   
ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨੌਜਵਾਨ ਲੜਕੀਆਂ ਅਤੇ ਸੁਆਣੀਆਂ ਵੱਲੋਂ ਪੀਂਘਾਂ ਪਾ ਕੇ ਲੋਕ ਬੋਲੀਆਂ ਅਤੇ ਗਿੱਧਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਫੁਲਕਾਰੀਆਂ, ਚਰਖੇ, ਮਧਾਣੀਆਂ, ਲਾਲਟੈਣ,ਚਾਦਰਾਂ, ਪੁਰਾਤਨ ਡਿਜ਼ਾਈਨਾਂ ਦੀਆਂ ਦਰੀਆਂ ਅਤੇ ਖੇਸ  ਦੀ ਪ੍ਰਦਰਸ਼ਨੀ ਲਾ ਕੇ ਬੱਚਿਆਂ ਨੂੰ ਉਨ੍ਹਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਕਰਮ ਸਿੰਘ ਬਾਜਵਾ,ਪੰਚ ਜਸਵੀਰ ਸਿੰਘ ਗਰੇਵਾਲ,ਹਰਬੰਸ ਲਾਲ,ਸਤਨਾਮ ਸਿੰਘ ਵਿਰਕ,ਪੰਚ ਡਾ ਗੋਬਿੰਦ ਸਿੰਘ ,ਬਲਜੀਤ ਸਿੰਘ ਬਬਲੂ,ਨਛੱਤਰ ਸਿੰਘ,ਪੰਚ ਬਿਮਲਾ ਰਾਣੀ,ਪੰਚ ਜਸਵੀਰ ਕੌਰ ਅਤੇ ਜੱਸੀ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਸਮਾਗਮ ਹੋਰਨਾਂ ਬੱਚਿਆਂ ਨੂੰ ਪੁਰਾਤਨ ਵਿਰਸੇ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਲੱਗਦੀਆਂ ਤੀਆਂ ਨੌਜਵਾਨ ਲੜਕੀਆਂ ਅਤੇ ਨਵ ਵਿਆਹੀਆਂ ਵਹੁਟੀਆਂ ਲਈ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਅਹਿਮ ਤਿਉਹਾਰ ਹੈ,ਇਸ ਮੌਕੇ ਲੜਕੀਆਂ ਇਕੱਠੀਆਂ ਹੋ ਕੇ ਖ਼ੁਸ਼ੀ ਦੇ ਗੀਤ ਗਾਉਂਦੀਆਂ ਹਨ ਅਤੇ ਬੋਲੀਆਂ ਪਾ ਕੇ ਖੁਸ਼ੀ ਸਾਂਝੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇੰਟਰਨੈੱਟ ਦਾ ਯੁੱਗ ਹੋਣ ਕਰਕੇ ਨਵੀਂ ਪੀੜ੍ਹੀ ਇਸ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹਰ ਸਾਲ ਕੀਤੇ ਜਾਇਆ ਕਰਨਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਸਤਨਾਮ ਕੌਰ ਦੀ ਅਗਵਾਈ ਹੇਠ ਗਿੱਧਾ ਭੰਗੜਾ ਅਤੇ ਲੋਕ ਬੋਲੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਬਜ਼ੁਰਗ ਔਰਤਾਂ ਨੇ ਸਿੱਠਣੀਆਂ ਅਤੇ ਹੋਰ ਲੋਕ ਬੋਲੀਆਂ ਰਾਹੀਂ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਗੁਰਬਖਸ਼ ਸਿੰਘ, ਅਦਾਕਾਰ ਹਰਪਾਲ ਸਿੰਘ ਪਾਲੀ ਵਜੀਦਕੇ ਅਤੇ ਮਹਿੰਦਰ ਸਿੰਘ ਹਾਜ਼ਰ ਸਨ।

ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਨਵੇਂ ਬਣ ਰਹੇ ਪਾਰਕ ਦਾ ਉਦਘਾਟਨ ਤ੍ਰਿਵੈਣੀਆਂ ਲਗਾ ਕੇ ਕੀਤਾ-ਮੈਡਮ ਬਬਲੀ ਕੌਰ ਸੀਮਾ

ਮਹਿਲ ਕਲਾਂ/ਬਰਨਾਲਾ 28 ਜੁਲਾਈ- (ਗੁਰਸੇਵਕ ਸੋਹੀ)- ਇੱਥੋਂ ਨੇੜਲੇ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਨਵੇਂ ਬਣ ਰਹੇ ਪਾਰਕ ਦਾ ਉਦਘਾਟਨ ਤ੍ਰਿਵੈਣੀਆਂ ਲਗਾ ਕੇ ਕੀਤਾ ਗਿਆ। ਇਸ ਮੌਕੇ ਮੈਡਮ ਬਬਲੀ ਸੀਮਾ ਨੇ ਦੱਸਿਆ ਕਿ ਇਸ ਬਣ ਰਹੇ ਪਾਰਕ ਦੀ ਗਰਾਂਟ ਕੈਬਿਨਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਜੀ ਵੱਲੋਂ ਤਿੰਨ ਲੱਖ ਰੁਪਏ ਭੇਜੀ ਗਈ ਹੈ। ਇਸ ਮੌਕੇ ਸੁੱਖਾ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਬਣ ਰਹੇ ਪਾਰਕ ਦਾ ਨੌਜਵਾਨਾਂ ਨੂੰ ਬਹੁਤ ਹੀ ਲਾਭ ਮਿਲੇਗਾ। ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰਾਂਟਾਂ ਭੇਜੀਆਂ ਜਾ ਰਹੀਆਂ ਹਨ। ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਅਤੇ ਮੈਡਮ ਰਜ਼ੀਆ ਸੁਲਤਾਨਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਸਮੇਂ ਪੰਚ ਬਲਜੀਤ ਸਿੰਘ, ਪ੍ਰਦੀਪ ਸਿੰਘ ਲੋਹਗੜ੍ਹ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ, ਪਵਨਦੀਪ ਲੋਹਗੜ੍ਹ, ਬੌਬੀ ਸਿੰਘ, ਬਲਵੰਤ ਸਿੰਘ ਚੌਹਾਣਕੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਦਾ ਜੱਥਾ ਸਰਬੱਤ ਦੇ ਭਲੇ ਲਈ ਪਟਨਾ ਸਾਹਿਬ ਰਵਾਨਾ

ਮਹਿਲ ਕਲਾਂ /ਬਰਨਾਲਾ- 28 ਜੁਲਾਈ- (ਗੁਰਸੇਵਕ ਸੋਹੀ) ਸਾਹਿਬ-ਏ-ਕਮਾਲ ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ (ਬਿਹਾਰ) ਦੇ ਦਰਸ਼ਨ ਦੀਦਾਰ ਕਰਨ ਲਈ, ਸਰਬੱਤ ਦੇ ਭਲੇ ਲਈ ਅਰਦਾਸ ਕਰਨ ਲਈ ਅਤੇ  ਪੂਰੇ ਪੰਜਾਬ ਵਿਚ ਵਸਦੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਦੇ ਸਮੂਹ ਆਗੂ ਵਰਕਰ ਦੀ ਸਿਹਤਯਾਬੀ ਲਈ ਅਤੇ ਖ਼ਾਸਕਰ ਪਿਛਲੇ 10 ਮਹੀਨਿਆਂ ਤੋਂ ਦਿੱਲੀ ਵਿੱਚ ਬੈਠੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕਰਨ ਲਈ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਪੱਖੋਵਾਲ ਦਾ ਡਾਕਟਰੀ ਕਾਫ਼ਲਾ ਅੱਜ ਰਵਾਨਾ ਹੋਇਆ 
ਇਸ ਦੀ ਅਗਵਾਈ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ' ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਧਰਮਿੰਦਰ ਪੱਬੀਆਂ, ਡਾ ਗੁਰਚਰਨ ਸਿੰਘ ਕਾਨ੍ਹ ਛਪਾਰ, ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਆਦਿ ਡਾਕਟਰ ਸਾਹਿਬਾਨਾਂ ਨੇ ਸਾਂਝੇ ਤੌਰ ਤੇ ਕੀਤੀ ।
 ਸੀਨੀਅਰ ਲੀਡਰਸਿਪ ਸਦਕਾ ਇਹ ਜੱਥਾ ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ) ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਜਾਵੇਗੀ ਅਤੇ  ਹੋਰ ਗੁਰਧਾਮਾਂ ਦੇ ਦਰਸਨ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ ਵੱਖ ਵੱਖ ਸਥਾਨਾਂ ਦੀ ਯਾਤਰਾ ਕੀਤੀ ਜਾਵੇਗੀ। 
  ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਲੋਂ ਉਲੀਕੇ ਕਾਂਗਰਸੀ ਮੰਤਰੀਆਂ ਤੇ ਐਮ ਐਲ ਏ ਦਾ ਘਿਰਾਓ ਕਰਕੇ ਮੰਗ ਪੱਤਰ ਦੇਣ ਤੋਂ ਬਾਅਦ ਬਲਾਕ ਪੱਖੋਵਾਲ ਵਲੋਂ ਆਪਣੇ ਮੈਬਰਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈਕੇ ਪਟਨਾ ਸਾਹਿਬ ਦੇ ਗੁਰਧਾਮਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ।
 ਇਸ ਜੱਥੇ ਵਿੱਚ ਮਾਤਾ ਜਸਮੇਲ ਕੌਰ ਜੀ, ਕਾਲਖ ਮੈਡਮ ਕਮਲਜੀਤ ਕੌਰ ਕਾਲਖ (ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ), ਸਰਦਾਰ ਬਹਾਦਰ ਸਿੰਘ ਜੀ ਪੱਬੀਆਂ, ਮਾਤਾ ਕੁਲਵੰਤ ਕੌਰ ਜੀ ਪੱਬੀਆਂ, ਸੈਕਟਰੀ  ਡਾ  ਪੁਸਪਿੰਦਰ ਬੋਪਾਰਾਏ, ਡਾਕਟਰ ਰਾਜੂ ਖਾਨ ਘੁਮਾਣ ,ਡਾ ਕਰਨੈਲ ਸਿੰਘ ਜੱਸੋਵਾਲ, ਅਨਵੀਰ ਕਾਲਖ  ਵੀ ਹਾਜਰ ਸਨ।

ਕੋਠੇ ਹਰੀ ਸਿੰਘ ਦੀ ਸੰਗਤ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਨਾਨਕਸਰ ਕਲੇਰਾਂ, ( ਬਲਵੀਰ ਸਿੰਘ ਬਾਠ ) ਪੂਰੀ ਦੁਨੀਆਂ ਵਿੱਚ  ਪ੍ਰਸਿੱਧ ਧਾਰਮਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਦੇ ਨਾਲ ਲਗਦੇ ਕੋਠੇ ਹਰੀ ਸਿੰਘ ਦੀ ਸੰਗਤ ਵੱਲੋਂ ਸਰਪੰਚ ਸੁਰਜੀਤ ਸਿੰਘ ਦੀ ਰਹਿਨੁਮਾਈ ਹੇਠ ਠੰਡੇ ਮਿੱਠੇ ਜਲ ਦੀ ਨਾਨਕਸਰ ਵਿਖੇ ਛਬੀਲ  ਲਗਾਈ ਗਈ  ਜਨਸੰਘ ਦੇ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਸੁਰਜੀਤ ਸਿੰਘ ਕੋਠੇ ਹਰੀ ਸਿੰਘ ਨੇ ਦੱਸਿਆ ਕਿ ਨੌਜਵਾਨ ਵੀਰਾਂ ਅਤੇ ਨਗਰ ਦੀ ਸੰਗਤ ਦੇ ਸਹਿਯੋਗ ਨਾਲ  ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਾਨਕਸਰ ਕਲੇਰਾਂ ਦੇ ਮੁੱਖ ਗੇਟ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ  ਉਨ੍ਹਾਂ ਦੱਸਿਆ ਕਿ ਨੌਜਵਾਨ ਵੀਰਾਂ ਨੇ ਤਨ ਮਨ ਧਨ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕੀਤੀ

 

ਪ੍ਰੈੱਸ ਕਲੱਬ ਵੱਲੋਂ ਪਿੰਡ ਪਿੰਡ ਤ੍ਰਿਵੈਣੀਆਂ ਲਾਉਣ ਦੀ ਮੁਹਿੰਮ ਪਿੰਡ ਮਹਿਲ ਕਲਾਂ ਚ 13 ਤ੍ਰਿਵੈਣੀਆਂ ਲਗਾਈਆਂ

ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼

ਮਹਿਲ ਕਲਾਂ/ ਬਰਨਾਲਾ- 27 ਜੁਲਾਈ-   (ਗੁਰਸੇਵਕ ਸੋਹੀ) 2019-2020-2021 ਦੀ ਕਰੋਨਾ ਮਹਾਮਾਰੀ ਦੌਰਾਨ ਸਾਡੇ ਲੋਕਾਂ ਨੂੰ ਵੱਡੇ ਪੱਧਰ ਤੇ ਆਕਸੀਜਨ ਦੀ ਕਮੀ ਝੱਲਣੀ ਪਈ। ਕਿਓੰਕਿ ਅਸੀਂ ਰੁੱਖਾਂ ਦੀ ਧੜਾਧੜ ਕਟਾਈ ਵੱਡੀ ਪੱਧਰ ਤੇ ਕਰ ਰਹੇ ਹਾਂ ।ਕਰੋਨਾ ਦੀ ਭਿਆਨਕ  ਬੀਮਾਰੀ ਦੌਰਾਨ ਸਾਡੇ ਲੋਕਾਂ ਦੀਆਂ ਕੀਮਤੀ ਜਾਨਾਂ ਸਿਰਫ਼ ਆਕਸੀਜਨ ਘਟਣ ਦੀ ਵਜ੍ਹਾ ਨਾਲ ਗਈਆਂ । ਆਉਣ ਵਾਲੀਆਂ ਪੀੜ੍ਹੀਆਂ ਨੂੰ ਆਕਸੀਜਨ ਦੀ ਕਮੀ ਨਾ ਰਹੇ,ਇਸ ਗੱਲ ਨੂੰ ਲੈ ਕੇ ਚਿੰਤਤ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਇਹ ਤਹੱਈਆ ਕੀਤਾ ਗਿਆ ਕਿ ਪਿੰਡ ਪਿੰਡ ਤ੍ਰਿਵੈਣੀਆਂ ਲਗਾਈਆਂ ਜਾਣ। ਜਿਸ ਵਿਚ ਨਿੰਮ, ਬੋਹੜ , ਪਿੱਪਲ ਰਵਾਇਤੀ ਬੂਟੇ ਹੁੰਦੇ ਹਨ
"ਤ੍ਰਿਵੈਣੀ ਲਗਾਓ "ਮੁਹਿੰਮ ਤਹਿਤ ਅੱਜ ਬਾਗਵਾਲਾ ਪੀਰਖਾਨਾ ਮਹਿਲ ਕਲਾਂ ਵਿਖੇ 13 ਤ੍ਰਿਵੈਣੀਆਂ ਲਗਾਈਆਂ ਗਈਆਂ ।ਇਸ ਸਮੇਂ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ, ਮੁੱਖ ਸਲਾਹਕਾਰ ਬਲਵੰਤ ਸਿੰਘ ਚੌਹਾਣਕੇ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ,ਮੰਦਰ ਸਿੰਘ  ਹਲਵਾਈ ,ਰੋਸ਼ਨ ਕਲਾਲ ਮਾਜਰਾ,ਸ਼ਮਸ਼ੇਰ ਅਲੀ ਆਦਿ ਤੋਂ ਇਲਾਵਾ ਕਮੇਟੀ ਮੈਂਬਰ ਮੌਜੂਦ ਸਨ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ 101 ਤ੍ਰਿਵੈਣੀ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ।ਜੋ ਕਿ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚੋਂ ਗਰਾਮ ਪੰਚਾਇਤਾਂ , ਕਲੱਬਾਂ ,ਐੱਨ ਜੀ ਓ ,ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਸਮੇਤ ਬਾਕੀ ਪਿੰਡਾਂ ਨੂੰ ਵੀ ਹਰਿਆ ਭਰਿਆ ਬਣਾਉਣ ਲਈ 1000 ਤ੍ਰਿਵੈਣੀ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਜਿਸ ਵਿੱਚ ਲਗਪਗ ਤਿੱਨ ਹਜਾਰ ਦਰੱਖਤ ਲੱਗਣਗੇ ।

ਕਿਸਾਨਾ ਨੇ ਚੋਰ ਫੜ੍ਹ ਕੇ ਹਠੂਰ ਪੁਲਿਸ ਦੇ ਹਵਾਲੇ ਕੀਤਾ

ਹਠੂਰ,27,ਜੁਲਾਈ-(ਕੌਸ਼ਲ ਮੱਲ੍ਹਾ)-ਖੇਤਾ ਦੀਆ ਮੋਟਰਾ ਤੋ ਬਿਜਲੀ ਦੀਆ ਤਾਰਾ ਅਤੇ ਟਰਾਸਫਾਰਮਰ ਵਿਚੋ ਤਾਬਾ ਚੋਰੀ ਕਰਨ ਵਾਲੇ ਚੋਰ ਨੂੰ ਅੱਜ ਸਮੂਹ ਗ੍ਰਾਮ ਪੰਚਾਇਤ ਡੱਲਾ ਅਤੇ ਕਿਸਾਨਾ ਨੇ ਫੜ੍ਹ ਕੇ ਹਠੂਰ ਪੁਲਿਸ ਦੇ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ ਪ੍ਰਧਾਨ ਜੋਰਾ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋ ਪਿੰਡ ਡੱਲਾ ਦੇ ਕਿਸਾਨਾ ਦੀਆ ਮੋਟਰਾ ਤੋ ਅਨੇਕਾ ਵਾਰ ਬਿਜਲੀ ਦੀਆ ਤਾਰਾ ਅਤੇ ਟਰਾਸਫਾਰਮਰ ਚੋਰੀ ਹੋਏ ਹਨ ਜਿਸ ਤੋ ਇਲਾਕੇ ਦੇ ਕਿਸਾਨਾ ਵੀਰ ਬਹੁਤ ਪ੍ਰੇਸਾਨ ਸਨ ਅਤੇ ਕਿਸਾਨ ਆਪਣੀਆ ਮੋਟਰਾ ਦੀ ਰਾਖੀ ਕਰ ਰਹੇ ਸਨ ਤਾਂ ਬੀਤੀ ਰਾਤ ਮੱਖਣ ਸਿੰਘ ਪੁੱਤਰ ਦਰਸਨ ਸਿੰਘ ਦੀ ਮੋਟਰ ਤੋ ਤਾਰਾ ਚੋਰੀ ਕਰਨ ਰਹੇ ਪਿੰਡ ਦੇ ਹੀ ਇੱਕ ਨਸੇੜੀ ਨੌਜਵਾਨ ਨੂੰ ਦੇਖਿਆ ਤਾਂ ਉਹ ਮੌਕੇ ਤੋ ਫਰਾਰ ਹੋ ਗਿਆ।ਜਿਸ ਨੂੰ ਅੱਜ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਕਿਸਾਨਾ ਨੇ ਇੱਕ ਕਿਸਾਨ ਦੀ ਮੋਟਰ ਤੋ ਫੜ੍ਹ ਕੇ ਹਠੂਰ ਪੁਲਿਸ ਦੇ ਏ ਐਸ ਆਈ ਸੁਲੱਖਣ ਸਿੰਘ ਦੇ ਹਵਾਲੇ ਕੀਤਾ।ਇਸ ਮੌਕੇ ਕਾਬੂ ਕੀਤਾ ਨੌਜਵਾਨ ਖੁਦ ਮੰਨਿਆ ਕਿ ਮੈ ਇੱਕ ਦਰਜਨ ਤੋ ਵੱਧ ਮੋਟਰਾ ਦੀਆ ਤਾਰਾ ਚੋਰੀ ਕੀਤੀਆ ਹਨ,ਟਰਾਸਫਾਰਮਰ ਵਿਚੋ ਤਾਬਾ-ਤੇਲ ਚੋਰੀ ਕੀਤਾ ਅਤੇ ਲੋਕਾ ਦੇ ਪਸੂਆ ਵਾਲੇ ਘਰਾ ਦੇ ਦਰਵਾਜੇ ਚੋਰੀ ਕੀਤੇ ਹਨ ਜੋ ਮੈ ਜਗਰਾਓ ਦੇ ਇੱਕ ਕਬਾੜੀਏ ਨੂੰ ਸਸਤੇ ਰੇਟ ਤੇ ਵੇਚੇ ਹਨ।ਮੈ ਇਹ ਚੋਰੀ ਚਿੱਟਾ ਪੀਣ ਲਈ ਕਰਦਾ ਹਾਂ ਅਤੇ ਪਹਿਲਾ ਵੀ ਚੋਰੀ ਦੇ ਕੇਸ ਵਿਚ ਜੇਲ ਜਾ ਚੁੱਕਾ ਹਾਂ।ਉਸ ਨੌਜਵਾਨ ਨੇ ਮੰਨਿਆ ਕਿ ਮੇਰੇ ਨਾਲ ਪਿੰਡ ਡੱਲਾ,ਦੇਹੜਕਾ ਅਤੇ ਕਾਉਕੇ ਕਲਾਂ ਦੇ ਤਿੰਨ ਚਾਰ ਨੌਜਵਾਨ ਹਨ ਜੋ ਚੋਰੀ ਸਮੇਂ ਮੇਰਾ ਸਾਥ ਦਿੰਦੇ ਹਨ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ,ਪ੍ਰਧਾਨ ਜੋਰਾ ਸਿੰਘ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨ ਵੀਰਾ ਨੇ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਚੋਰਾ ਦੇ ਗਰੋਹ ਨੂੰ ਜਲਦੀ ਕਾਬੂ ਕਰਕੇ ਜੇਲ ਦੀਆ ਸਲਾਖਾ ਪਿਛੇ ਭੇਜਿਆ ਜਾਵੇ ਨਹੀ ਤਾਂ ਅਸੀ ਸਮੂਹ ਪਿੰਡ ਵਾਸੀ ਪੁਲਿਸ ਥਾਣਾ ਹਠੂਰ ਅੱਗੇ ਰੋਸ ਪ੍ਰਦਰਸਨ ਕਰਾਗੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਗੁਰਚਰਨ ਸਿੰਘ ਸਰਾਂ,ਗੁਰਚਰਨ ਸਿੰਘ ਸਿੱਧੂ,ਨਾਜਰ ਸਿੰਘ,ਕਰਮਜੀਤ ਸਿੰਘ,ਕੰਮੀ ਡੱਲਾ,ਕਾਬਲ ਸਿੰਘ,ਜਗਤਾਰ ਸਿੰਘ,ਦਲਜੀਤ ਸਿੰਘ,ਦਿਲਬਾਗ ਸਿੰਘ,ਗੁਰਨਾਮ ਸਿੰਘ,ਕੁਲਵਿੰਦਰ ਸਿੰਘ,ਇਕਬਾਲ ਸਿੰਘ,ਸੁਖਦੇਵ ਸਿੰਘ,ਘੋਨਾ ਸਿੰਘ,ਪਾਲਾ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਹਠੂਰ ਪੁਲਿਸ ਦੇ ਏ ਐਸ ਆਈ ਸੁਲੱਖਣ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਤਫਤੀਸ ਕਰਕੇ ਜਲਦੀ ਮਾਮਲਾ ਦਰਜ ਕਰ ਕੀਤਾ ਜਾਵੇਗਾ।

 

ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੀ ਸੂਬਾ ਪੱਧਰੀ ਚੋਣ 5 ਨੂੰ 

ਸੂਬਾ ਪੱਧਰੀ ਡੈਲੀਗੇਟ ਇਜਲਾਸ ਹੋਵੇਗਾ ਰਾਏਕੋਟ ਨੇੜੇ 

ਰਾਏਕੋਟ, ( ਸੁਰਜੀਤ ਸਿੰਘ ਲੱਖਾ/ਗੁਰਸੇਵਕ ਸੋਹੀ ) ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੀ ਸੂਬਾ ਪੱਧਰੀ ਚੋਣ ਮੀਟਿੰਗ  ਮੰਡੇਰ ਪੈਲੇਸ ਦੱਦਾਹੂਰ ਵਿਖੇ 5 ਅਗਸਤ ਨੂੰ ਕਰਾਈ ਜਾ ਰਹੀ ਹੈ,  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ,  ਜਨਰਲ ਸਕੱਤਰ ਰਣਧੀਰ ਸਿੰਘ ਫੱਗੂਵਾਲਾ ਅਤੇ ਕੌਮੀ ਡੈਲੀਗੇਟ ਆਰ ਕੇ ਪਰਦੀਪ ਨੇ ਦੱਸਿਆ ਕਿ  ਇਸ ਮੀਟਿੰਗ ਵਿਚ ਪੂਰੇ ਪੰਜਾਬ ਤੋਂ ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੀਆਂ ਇਕਾਈਆਂ ਦੇ ਡੈਲੀਗੇਟ ਪਹੁੰਚ ਕੇ ਸੂਬਾ ਪ੍ਰਧਾਨ ਦੀ ਚੋਣ ਕਰਨਗੇ ਅਤੇ ਮੀਟਿੰਗ ਵਿਚ ਭਾਰਤ ਦੇ ਵੱਖ ਵੱਖ ਸੂਬਿਆਂ ਦੀਆਂ ਐਸੋਸੀਏਸ਼ਨਾਂ ਦੇ ਆਗੂ  ਵਿਸ਼ੇਸ਼ ਤੌਰ ਤੇ  ਪਹੁੰਚ ਕੇ ਫੋਟੋਗ੍ਰਾਫਰਜ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਅਤੇ ਫੋਟੋਗ੍ਰਾਫੀ ਨੂੰ ਹੋਰ ਵਧੀਆ ਬਣਾਉਣ ਵਿਚ ਵਿਚਾਰ ਵਟਾਂਦਰਾ ਕਰਨਗੇ। ਨਵੇਂ ਯੁੱਗ ਦੀ ਅਤਿ ਆਧੁਨਿਕ  ਤਕਨੀਕ ਨਾਲ ਵੀਡੀਓਗਰਾਫੀ ਅਤੇ ਫੋਟੋਗ੍ਰਾਫਰੀ ਵਾਲੇ ਜਾਣਕਾਰੀ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਪੰਜਾਬ ਪੱਧਰੀ ਇਸ ਡੈਲੀਗੇਟ ਇਜਲਾਸ ਵਿਚ ਪੰਜਾਬ ਫੋਟੋਗ੍ਰਾਫਰ  ਐਸੋਸੀਏਸ਼ਨ ਸਮੂਹ ਡੈਲੀਗੇਟ ਦਾ ਪਹੁੰਚਣਾ ਅੰਤੀ ਜਰੂਰੀ ਹੋਵੇਗਾ। ਇਸ ਮੌਕੇ ਸੁਨੀਲ ਸਿੰਗਲਾ, ਅਵਤਾਰ ਸਿੰਘ, ਜਗਸੀਰ ਸਿੰਘ, ਮਨਦੀਪ ਸਿੰਘ ਚਾਹਲ,ਸਰਬਜੀਤ ਸਿੰਘ, ਰਿੱਕੀ ਸਿੰਘ ਜੱਟਪੁਰਾ ਆਦਿ ਹਾਜਰ ਸਨ।   

ਫੋਟੋ ਕੈਪਸਨ :- ਸੂਬਾ ਪ੍ਰਧਾਨ ਗੁਰਨਾਮ ਸਿੰਘ ਸੇਰਪੁਰ, ਰਣਧੀਰ ਸਿੰਘ ਅਤੇ ਪਰਦੀਪ ਸਿੰਘ ਡੈਲੀਗੇਟ ਇਜਲਾਸ ਸਬੰਧੀ ਜਾਣਕਾਰੀ ਦਿੰਦੇ ਹੋਏ ।

ਠੇਕੇਦਾਰ ਦੀ ਅਣਗਹਿਲੀ ਕਾਰਨ ਪਿੰਡ ਮੂੰਮ ਅਤੇ ਗਾਗੇਵਾਲ ਦੇ ਲੋਕ ਔਖੇ  

ਕੁਲਵੰਤ ਸਿੰਘ ਟਿੱਬਾ ਅਤੇ ਕਿਸਾਨ ਆਗੂ ਹਰਦਾਸਪੁਰਾ ਨੇ ਮੌਕੇ ਦਾ ਜਾਇਜ਼ਾ ਲਿਆ  

ਪੁਲ ਦੇ ਨਿਰਮਾਣ ਵਿੱਚ ਦੇਰੀ ਬਣੀ ਪਿੰਡ ਵਾਸੀਆਂ ਲਈ ਜੀਅ ਦਾ ਜੰਜਾਲ  

ਮਹਿਲ ਕਲਾਂ/ਬਰਨਾਲਾ -ਜੁਲਾਈ- (ਗੁਰਸੇਵਕ ਸਿੰਘ ਸੋਹੀ) ਮਹਿਲ ਕਲਾਂ ਦੇ ਨੇੜਲੇ ਪਿੰਡ ਮੂੰਮ ਵਿਖੇ ਇੱਕ ਡਰੇਨ ਦੇ ਉਸਾਰੀ ਅਧੀਨ ਪੁਲ, ਪਿੰਡ ਮੂੰਮ ਅਤੇ ਗਾਗੇਵਾਲ ਦੇ ਲੋਕਾਂ ਲਈ ਜੀਅ ਦਾ ਜੰਜਾਲ ਬਣ ਚੁੱਕਿਆ ਹੈ।ਪੁੱਲ ਦੀ ਉਸਾਰੀ ਦੇ ਕੰਮ ਵਿੱਚ ਹੋ ਰਹੀ ਬੇਲੋੜੀ ਦੇਰੀ ਅਤੇ ਨਿੱਤ ਦਿਨ ਵਾਪਰ ਰਹੇ ਹਾਦਸਿਆਂ ਕਾਰਨ ਪਿੰਡ ਵਾਸੀ ਪ੍ਰੇਸ਼ਾਨੀ "ਚੋਂ ਲੰਘ ਰਹੇ ਹਨ। ਚੱਕ ਦਾ ਪੁੱਲ ਤੋਂ ਪਿੰਡ ਸੱਦੋਵਾਲ ਤੇ ਗਾਗੇਵਾਲ ਵਿਚਕਾਰ ਡਰੇਨ ਤੇ ਨਵੇਂ ਬਣਾਏ ਜਾ ਰਹੇ ਪੁੱਲ ਦੇ ਨਿਰਮਾਣ ਵਿੱਚ ਹੋ ਰਹੀ ਦੇਰੀ, ਠੇਕੇਦਾਰ ਵੱਲੋਂ ਆਰਜੀ ਲਾਂਘਾ ਨਾ ਬਣਾਉਣ ਵਿਰੁੱਧ ਪਿੰਡ ਮੂੰਮ, ਸੱਦੋਵਾਲ ਤੇ ਗਾਗੇਵਾਲ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਸਬੰਧਿਤ ਠੇਕੇਦਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਆਗੂ ਜਗਰਾਜ ਸਿੰਘ ਹਰਦਾਸਪੁਰਾ ਤੇ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਨਿਰਮਾਣ ਅਧੀਨ ਪੁਲ ਦੀ ਉਸਾਰੀ ਦਾ ਕੰਮ ਬੜੀ ਧੀਮੀ ਗਤੀ ਨਾਲ ਚੱਲ ਰਿਹਾ ਹੈ ਅਤੇ ਸਬੰਧਤ ਠੇਕੇਦਾਰ ਵੱਲੋਂ ਆਰਜ਼ੀ ਲਾਂਘਾ ਸਹੀ ਢੰਗ ਨਾਲ ਨਾ ਬਣਾਉਣ ਕਰਕੇ ਕਈ ਰਾਹਗੀਰ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਹਰਦਾਸਪੁਰਾ ਅਤੇ ਟਿੱਬਾ ਨੇ ਕਿਹਾ ਕਿ ਸਬੰਧਤ ਠੇਕੇਦਾਰ ਦੀ ਅਣਗਹਿਲੀ ਕਾਰਨ ਜ਼ਖ਼ਮੀ ਹੋਏ ਰਾਹਗੀਰਾਂ ਲਈ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਸਹੀ ਢੰਗ ਨਾਲ ਲਾਂਘਾ ਉਪਲੱਬਧ ਨਾ ਕਰਵਾਉਣ ਕਰਕੇ ਪਿੰਡ ਮੂੰਮ ਦੇ ਕਿਸਾਨਾਂ ਨੂੰ ਪੁਲ ਤੋਂ ਪਾਰ ਵਾਲੇ ਪਾਸੇ ਆਪਣੇ ਖੇਤਾਂ ਵਿੱਚ ਜਾਣ ਲਈ ਦੱਸ ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਸ ਪੁਲ ਬਾਰੇ ਉਨ੍ਹਾਂ ਵੱਲੋਂ ਪੀਡਬਲਯੂਡੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ,ਜਿਨ੍ਹਾਂ ਵੱਲੋਂ ਅਧੂਰੇ ਪਏ ਕੰਮ ਨੂੰ ਜਲਦੀ ਹੀ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲੌਰ ਸਿੰਘ ਮੂੰਮ, ਅਮਰਜੀਤ ਸਿੰਘ ਗਾਗੇਵਾਲ, ਸੁਖਮਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਬੀਰ ਜੱਸੀ ਗਾਗੇਵਾਲ, ਰੂਪ ਸਿੰਘ ਮੂੰਮ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਰਾਏਸਰ ਪੰਜਾਬ, ਰੁਪਿੰਦਰਪਾਲ ਸਿੰਘ, ਅਰਸ਼ਦੀਪ ਸਿੰਘ ਚਹਿਲ, ਪ੍ਰੀਤਕਮਲ ਸਿੰਘ ਚਹਿਲ,ਕੁਲਵਿੰਦਰ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ,ਹਰਬੰਸ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

ਸਵਰਗੀ ਸਰਦਾਰ ਅਜੈਬ ਸਿੰਘ ਕਾਲਖ ਦੀ ਪਹਿਲੀ ਬਰਸੀ ਮਨਾਈ

ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਪਿਤਾ ਦੀ ਬਰਸੀ ਤੇ ਵਿਸੇਸ਼

ਮਹਿਲ ਕਲਾਂ/ਬਰਨਾਲਾ- ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਦੇ ਪਿਤਾ ਸਰਦਾਰ ਅਜੈਬ ਸਿੰਘ ਦੀ ਪਹਿਲੀ ਬਰਸੀ ਸ਼ਰਧਾ ਪੂਰਵਕ ਮਨਾਈ ਗਈ। ਜਿਸ ਵਿੱਚ ਸਰਦਾਰ ਜਸਵੰਤ ਸਿੰਘ, ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਤੇ ਜਸਵੀਰ ਸਿੰਘ ਸਪੁੱਤਰੀ ਸਰਬਜੀਤ ਕੌਰ, ਜਵਾਈ ਸਰਦਾਰ ਹਰਜਿੰਦਰ ਸਿੰਘ ਜੀ.ਪੀ.ਐਚ.ਡੀ ਚੰਡੀਗੜ੍ਹ ਆਦਿ ਪਰਿਵਾਰਕ ਮੈਂਬਰਾਂ ਨੇ ਸਾਂਝੇ ਤੌਰ ਤੇ ਮਨਾਈ ਅਤੇ ਆਪਣੇ ਘਰ ਪਿਤਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ  ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ।
ਇਸ ਮੌਕੇ ਸਮੂਹ ਰਿਸ਼ਤੇਦਾਰਾਂ,ਮੁਹੱਲਾ ਤੇ ਪਿੰਡ ਨਿਵਾਸੀਆਂ ਤੋਂ ਇਲਾਵਾ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਜਿਲ੍ਹਾ ਲੁਧਿਆਣਾ ਦੇ ਬਲਾਕ ਪੱਖੋਵਾਲ ਦੇ ਆਗੂਆਂ ਨੇ ਹਾਜਰੀ ਲੁਆਈ।
 ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਨਾਲ ਸਾਥੀ ਮੰਗਤ ਰਾਮ ਪਾਸਲਾ, ਉਘੇ ਬੁਧੀਜੀਵੀ  ਪ੍ਰੋਫੈਸਰ ਜੈਪਾਲ ਜੀ, ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਜੀ ,ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਜੀ ਬਾਲੀ, ਪ੍ਰਧਾਨ ਮੈਡੀਕਲ  ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ,  ਡਾ ਮਾਘ ਸਿੰਘ ਜੀ ਸਟੇਟ ਕੈਸ਼ੀਅਰ  ਪੰਜਾਬ, ਡਾ ਰਾਜੇਸ਼ ਸ਼ਰਮਾ ਜੀ ਰਾਜੂ ਪ੍ਰੈਸ ਸਕੱਤਰ ਪੰਜਾਬ, ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਬਲਕਾਰ ਸਿੰਘ ਜੀ ਸੇਰਗਿਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਸੁਰਜੀਤ ਸਿੰਘ ਬਠਿੰਡਾ ,ਡਾ ਕਰਨੈਲ ਸਿੰਘ ਜੋਗਾਨੰਦ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਡਾ ਜਗਦੇਵ ਸਿੰਘ ਚਾਹਲ ਜੀ ਫਰੀਦਕੋਟ, ਜਿਲ੍ਹਾ ਵਾਈਸ ਚੇਅਰਮੈਨ ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ,ਜਿਲ੍ਹਾ ਪ੍ਰਧਾਨ ਡਾ ਅਵਤਾਰ ਸਿੰਘ ਜੀ ਲਸਾੜਾ,ਡਾ ਰਾਜੇਸ਼ ਸ਼ਰਮਾ ਜੀ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਕੇਸਰ ਧਾਂਦਰਾ, ਡਾ ਸੰਤੋਖ ਮਨਸੂਰਾਂ, ਡਾਕਟਰ ਜਸਮੇਲ ਲਲਤੋਂ, ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ,ਡਾ ਜਸਵਿੰਦਰ ਕੌਰ ਬਾੜੇਵਾਲ ,ਡਾਕਟਰ ਨਵਦੀਪ ਕੌਰ ਜੀ ਲਲਤੋਂ ਕਲਾਂ, ਵੈਦ ਜਸਵੀਰ ਸਿੰਘ ਜੀ ਲਲਤੋਂ ਕਲਾਂ, ਡਾ ਜਸਵਿੰਦਰ ਜੜਤੌਲੀ, ਡਾ ਬਿਕਰਮਦੇਵ ਘੁੰਗਰਾਣਾ, ਡਾ ਗੁਲਾਮ ਹਸਨ ਅਲੀ ਜੀ,ਡਾ ਸੁਖਦੇਵ ਸਿੰਘ ਜੀ ਨੰਗਲ ,ਧੀ ਜਵਾਈ ਨਿਰਮਲ ਸਿੰਘ ਜਲਾਲਦੀਵਾਲ , ਕਰਮਜੀਤ ਕੌਰ ,ਹਰਦੇਵ ਸਿੰਘ ਬ੍ਰਹਮਪੁਰ ,ਰੁਪਿੰਦਰ ਕੌਰ, ਪਰਮਜੀਤ ਸਿੰਘ ਸੁਧਾਰ, ਪਰਮਜੀਤ ਸਿੰਘ, ਚਰਨਜੀਤ ਸਿੰਘ, ਕਰਨੈਲ ਸਿੰਘ ਕਾਲਖ, ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਕੱਤਰ ਹਰਨੇਕ ਗੁੱਜਰਵਾਲ, ਸਕਿੰਦਰ ਮਨਸੂਰਾਂ, ਰਾਣਾ ਲਤਾਲਾ, ਜਮਹੂਰੀ ਕਿਸਾਨ ਸਭਾ ਦੇ ਜਗਤਾਰ ਚਕੋਹੀ ਜੀ, ਰਘਬੀਰ ਬੈਨੀਪਾਲ, ਅਮਰਜੀਤ ਸਹਿਜਾਦ ,ਉਘੇ ਪੱਤਰਕਾਰ ਡਾਕਟਰ ਪ੍ਦੀਖ ਜੋਧਾਂ ਕਨੇਡਾ ਅਤੇ ਮੈਡੀਕਲ ਪ੍ਰੈਕਟੀਸ਼ਨਰ ਜਿਲ੍ਹਾ ਲੁਧਿਆਣਾ ਬਲਾਕ ਪੱਖੋਵਾਲ ਆਦਿ  ਨੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ  ਪਰਿਵਾਰ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਕਿਸਾਨ ਅੰਦੋਲਨ ਦਾ 298 ਵਾਂ ਦਿਨ ਟੋਲ ਪਲਾਜਾ ਮਹਿਲਕਲਾਂ

ਬਾਲ ਜਰਨੈਲ ਕਪਤਾਨ ਸਿੰਘ ਨੇ ਸਿੰਘੂ ਬਾਰਡਰ ਤੇ ਪਹੁੰਚ ਕੇ ਮਹਿਲਕਲਾਂ ਦਾ ਨਾਂ ਰੋਸ਼ਨ ਕੀਤਾ

ਮਹਿਲਕਲਾਂ /ਬਰਨਾਲਾ - 26 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ,ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉੁਣ ਲਈ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਿਹਾ ਪੱਕਾ ਮੋਰਚਾ 298 ਵੇਂ ਦਿਨ ਪੂਰੇ ਇਨਕਲਾਬੀ ਜੋਸ਼-ਓ-ਖਰੋਸ਼ ਨਾਲ ਜਾਰੀ ਹੈ। ਅੱਜ ਬੁਲਾਰੇ ਆਗੂਆਂ ਸੋਹਣ ਸਿੰਘ ਮਹਿਲਕਲਾਂ, ਮਾ.ਸੁਖਵਿੰਦਰ ਸਿੰਘ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਪਰਮਜੀਤ ਸਿੰਘ ਮਹਿਲਕਲਾਂ, ਬਲਜੀਤ ਸਿੰਘ ਮਹਿਲਕਲਾਂ, ਜਸਵਿੰਦਰ ਕੌਰ, ਕਿਰਨਜੀਤ ਕੌਰ ਵਜੀਦਕੇ, ਜਸਵੰਤ ਕੌਰ ਮਹਿਲਕਲਾਂ ਨੇ ਸਮੇਂ ਸਮੇਂ ਤੇ ਰਾਜ ਕਰਦੀਆਂ ਸਰਕਾਰਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ 74 ਸਾਲ ਦੇ ਇਨ੍ਹਾਂ ਦੇ ਰਾਜ ਨੇ ਹੱਥੀਂ ਕਿਰਤ ਕਰਨ ਵਾਲੇ ਲੋਕਾਂ ਨੂੰ ਭੁੱਖ, ਨੰਗ, ਕੰਗਾਲੀ, ਭਰਿਸ਼ਾਟਾਰੀ, ਬੇਰੁਜਗਾਰੀ, ਗਰੀਬੀ, ਔਰਤਾਂ ਤੇ ਜਬਰ, ਕਾਲਾਬਜਾਰੀ, ਜਖੀਰੇਬਾਜੀ ਦੇ ਨਾਲਨਾਲ ਨੌਜਵਾਨਾਂ ਨੂੰ ਗੈਂਗਸਟਰਵਾਦ ਅਤੇ ਨਸ਼ੇੜੀਆਂ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਜਦ ਕਿ ਅੱਧ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਨੇ ਨਵੀਂ ਕਰਵਟ ਲਈ ਹੈ। ਨੌਜਵਾਨਾਂ ਨੂੰ ਜਿੰਦਗੀ ਦੇ ਅਸਲ ਅਰਥ ਸਮਝਣ ਦੇ ਸਮਰੱਥ ਬਣਾਇਆ ਹੈ। ਹੁਣ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਜਮੀਨਾਂ ਦੀ ਰਾਖੀ ਲਈ ਜਥੇਬੰਦ ਹੋਏ ਨੌਜਵਾਨਾਂ ਦੀ ਰੋਹਲੀ ਗਰਜ ਪਾਰਲੀਮੈਂਟ ਦੇ ਬਿਲਕੁਲ ਨੇੜਿਉਂ ਸੁਣਾਈ ਦੇਣ ਲੱਗੀ ਹੈ।ਇਸ ਰੋਹਲੀ ਗਰਜ ਨੇ ਹਾਕਮਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਆਗੂਆਂ ਕਿਹਾ ਕਿ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਚਾਰ ਸਾਲਾ ਬਾਲ ਜਰਨੈਲ ਕਪਤਾਨ ਸਿੰਘ ਨੇ ਅੱਜ ਸਿੰਘੂ ਬਾਰਡਰ ਮੋਰਚੇ ਦੀ ਸਟੇਜ ਤੋਂ ਹਾਕਮਾਂ ਨੂੰ ਲਲਕਾਰਦਾ ਸੁਣਾਈ ਦਿੰਦਾ ਹੈ। ਇਹ ਅਸਲ ਮਾਅਨਿਆਂ ਵਿੱਚ ਅਹਿਮ ਪ੍ਰਾਪਤੀ ਵਜੋਂ ਵੇਖਿਆ ਜਾਣ ਵਾਲਾ ਵਰਤਾਰਾ ਹੈ ਜੋ ਸਦੀਵੀ ਯਾਦ ਬਣ ਰਿਹਾ ਹੈ। ਇਹ ਬਦਲ ਹਾਕਮਾਂ ਨੂੰ ਭੁਤ ਬਣ ਡਰਾ ਰਿਹਾ ਹੈ। ਇਸੇ ਕਰਕੇ ਮੋਦੀ ਹਕੂਮਤ ਦਾ ਇੱਕ ਤੋਂ ਬਾਅਦ ਦੂਜਾ ਮੰਤਰੀ ਅੱਭੜਵਾਹ ਬੇਸਿਰ ਪੈਰ ਜਬਲੀਆਂ ਮਾਰ ਰਿਹਾ ਹੈ। ਆਂਗੂਆਂ ਕਿਹਾ ਕਿ ਖੇਤੀ ਵਿਰੋਧੀ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਸੂਰਤ ਵਿੱਚ ਲਾਗੂ ਹੋਣ ਨਹੀਂ ਦਿੱਤਾ ਜਾਵੇਗਾ। ਆਗੂਆਂ ਕਿਹਾ ਕਿ ਮੋਦੀ ਹਕੂਮਤ ਦਾ ਹੰਕਾਰ ਤੋੜਨ ਲਈ ਕਿਸਾਨ ਅੰਦੋਲਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਅਤੇ ਨਵਾਂ ਐਮਐਸਪੀ ਗਰੰਟੀ ਵਾਲਾ ਕਾਨੂੰਨ ਬਨਾਉਣ ਤੱਕ ਹੋਰ ਵਧੇਰੇ ਠਰੰਮੇ, ਸਿਦਕ, ਦਲੇਰੀ, ਜੋਸ਼ ,ਸੰਜਮ ਅਤੇ ਦ੍ਰਿੜਤਾ ਨਾਲ ਜਾਰੀ ਰਹੇਗਾ। ਢਾਡੀ ਜਥਾ ਕਰਨੈਲ ਸਿੰਘ ਛਾਪਾ ਨੇ ਵੀਰ ਰਸ ਵਾਰਾਂ ਪੇਸ਼ ਕਰਕੇ ਪੰਡਾਲ ਵਿੱਚ ਨਵਾਂ ਜੋਸ਼ ਭਰਿਆ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਜ਼ਿਲਾ ਬਾਡੀ  ਦੀ ਮੀਟਿੰਗ

ਮਹਿਲ ਕਲਾਂ/ਬਰਨਾਲਾ- 26 ਜੁਲਾਈ- (ਗੁਰਸੇਵਕ ਸੋਹੀ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਜ਼ਿਲ੍ਹਾ ਨਵਾਂਸ਼ਹਿਰ ਦੀ ਜ਼ਿਲਾ ਬਾਡੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿਚ ਡਾ ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ  । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਵਾਈਸ ਕੈਸ਼ੀਅਰ ਡਾ ਸੁਰਿੰਦਰਪਾਲ ਸਿੰਘ ਜੈਨਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਗਰੀਬ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਵਿੱਚ ਨਾਕਾਮ ਰਹੀ ਹੈ। ਡਾ ਬਖਸ਼ੀਸ਼ ਸਿੰਘ ਸਰਜੀਕਲ ਸਪੈਸ਼ਲਿਸਟ ਨੇ ਕੋਰੋਨਾ ਦੀ ਤੀਜੀ ਲਹਿਰ ਪ੍ਰਤੀ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਣ ਲਈ ਅਤੇ ਆਪਣੇ ਲੋਕਾਂ ਨੂੰ ਬਚਾਉਣ ਲਈ ਕਿਹਾ।  
ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਕਿਹਾ ਕਿ ਇਹ ਸਮੱਸਿਆ ਲੋਕਾਂ ਦੀ ਜਿੰਦ ਜਾਨ ਨਾਲ ਜੁੜੀ ਹੋਈ ਹੈ। ਅਗਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਸਾਡੇ ਲੋਕ ਮੌਜੂਦਾ ਸਰਕਾਰ ਅਤੇ ਸਰਕਾਰੀ ਤੰਤਰ ਵਿਰੁੱਧ ਸੰਘਰਸ਼ ਕਰਨਗੇ । 
ਇਸ ਤੋਂ ਇਲਾਵਾ ਡਾ ਜਸਬੀਰ ਸਿੰਘ ਗੜ੍ਹੀ ਪ੍ਰਧਾਨ ਸੜੋਆ, ਡਾ ਪ੍ਰੇਮ ਸਲੋਹ ਜ਼ਿਲ੍ਹਾ ਸਕੱਤਰ, ਡਾ ਕਸ਼ਮੀਰ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਡਾ ਬਲਵਿੰਦਰ  ਸਿੰਘ ਗਰਚਾ ਸੂਬਾ ਆਗੂ ,ਡਾ ਅਨੂਪਿੰਦਰ ਜ਼ਿਲਾ ਆਰਗੇਨਾਈਜ਼ਰ, ਡਾ ਸਤਨਾਮ ਬਜੀਦਪੁਰ ,ਡਾ ਸਰਬਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਜ਼ਿਲ੍ਹੇ ਦੇ ਡਾਕਟਰ ਸਾਹਿਬਾਨ ਹਾਜ਼ਰ ਸਨ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਵੱਲੋਂ ਵੱਡੇ ਪੱਧਰ ਤੇ ਕਾਂਗਰਸੀ ਆਗੂਆਂ ਦੀਆਂ ਕੋਠੀਆਂ ਦਾ ਘਿਰਾਉ ਅੱਜ

 ਮਹਿਲਕਲਾਂ/ ਫਰੀਦਕੋਟ- 26 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲਾ ਫਰੀਦਕੋਟ ਵੱਲੋਂ ਪਿਛਲੇ ਦਿਨੀਂ ਇਕ ਐਮਰਜੈਂਸੀ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਉਚ ਪੱਧਰੀ ਕਮੇਟੀ ਦੇ ਆਗੂ ਜਿਲ੍ਹਾ ਕਮੇਟੀ ਸਮੂਹ ਬਲਾਕ ਪ੍ਰਧਾਨ ਅਤੇ ਜਿਲ੍ਹਾ ਡੈਲੀਗੇਟ ਨੇ ਫੈਸਲਾ ਕੀਤਾ ਗਿਆ ।ਅੱਜ ਮਿਤੀ 26-7-2021 ਨੂੰ ਕਾਂਗਰਸ ਦੇ ਮੌਜੂਦਾ ਐਮ ਐਲ ਏ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਅਤੇ OSD ਸੰਨੀ ਬਰਾੜ ਮੁੱਖ ਮੰਤਰੀ ਪੰਜਾਬ ਦੀਆਂ ਕੋਠੀਆਂ ਦਾ ਘਿਰਾਉ ਵੱਡੇ ਪੱਧਰ ਤੇ ਕਰਾਗੇ ਅਤੇ ਇਨ੍ਹਾਂ ਨੂੰ 2017 ਦੀਆ ਵਿਧਾਨ ਸਭਾ ਚੋਣਾਂ ਸਮੇਂ ਸਾਡੇ ਨਾਲ ਕੀਤੇ ਵਾਅਦੇ ਯਾਦ ਕਰਵਾਗੇ ਅਤੇ ਇਹ ਵੀ ਚੇਤਾਵਨੀ ਦਿੰਦੇ ਹਾ ਕਿ ਜੇਕਰ ਰਹਿੰਦੇ ਸਮੇਂ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਪੂਰਨ ਤੌਰ ਵਿਰੋਧ ਕਰਾਂਗੇ। ਜਾਣਕਾਰੀ ਦਿੰਦੇ ਹੋਏ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਅਤੇ ਜਿਲ੍ਹਾ ਜਰਨਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਅਤੇ ਉਹਨਾਂ ਸਮੂਹ ਬਲਾਕ ਪ੍ਰਧਾਨਾਂ ਨੂੰ ਕਿਹਾ ਕਿ ਸਾਰੇ ਬਲਾਕਾਂ ਦੇ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਬਲਾਕਾਂ ਦੇ ਸਾਰੇ ਮੈਂਬਰਾਂ ਦਾ ਹਾਜਰ ਹੋਣਾ ਬਹੁਤ ਜਰੂਰੀ ਹੈ ਤਾਂ ਇਹ   ਲੜਾਈ ਸਾਡੀ ਸਾਰਿਆਂ ਦੀ ਹੈ ।ਹਰੇਕ ਮੈਂਬਰ ਨੇ ਪੂਰੇ ਅਨੁਸ਼ਾਸ਼ਨ ਵਿੱਚ ਰਹਿਕੇ ਰੋਸ ਪ੍ਰਦਰਸ਼ਨ ਕਰਨਗੇ  । ਇਸ ਪ੍ਦਸ਼ਨ ਗੁਰਦੁਆਰਾ ਮਾਈ ਗੋਦੜੀ ਸਾਹਿਬ ਕੋਟਕਪੂਰਾ ਰੋਡ ਫਰੀਦਕੋਟ ਤੋਂ ਸਵੇਰੇ ਠੀਕ 9;00 ਵਜੇ ਸੁਰੂ ਹੋਵੇਗਾ।

ਪੰਜਾਬ ਸਰਕਾਰ ਮਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰੇ

ਮਨਰੇਗਾ ਮਜ਼ਦੂਰਾਂ ਨੂੰ ਮਿਲੇ ਰੋਜ਼ਗਾਰ-ਬਲਵੰਤ ਸਿੰਘ ਚੁਹਾਣਕੇ

ਮਹਿਲ ਕਲਾਂ/ਬਰਨਾਲਾ- 25 ਜੁਲਾਈ (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਨੂੰ ਪਿਛਲੇ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕਿ ਹੜਤਾਲ ਤੇ ਬੈਠੇ ਮਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਮੰਨਦਿਆਂ ਮਨਰੇਗਾ ਮਜ਼ਦੂਰਾਂ ਤੇ ਪੰਚਾਇਤਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਲਦੀ ਨਿਪਟਾਰਾ ਕਰਨਾ ਚਾਹੀਦਾ ਹੈ।ਜੋ ਮਨਰੇਗਾ ਮਜ਼ਦੂਰਾਂ ਨੂੰ ਕੰਮ ਮਿਲ ਸਕੇ।ਜੋ ਮਨਰੇਗਾ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲਣ। ਇਹ ਗੱਲਾਂ ਸੰਸਥਾ ਡਾਕਟਰ ਅੰਬੇਡਕਰ ਜਾਗ੍ਰਿਤੀ ਸਭਾ ਰਜਿ: ਪੰਜਾਬ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਬਲਵੰਤ ਸਿੰਘ ਚੁਹਾਣਕੇ ਨੇ ਕਿਹਾ, ਉਹਨਾਂ ਇਹ ਵੀ ਕਿਹਾ ਮਨਰੇਗਾ ਦਾ ਕੰਮ ਰੋਕਣ ਕਾਰਨ ਪਿੰਡਾਂ ਦੇ ਵਿਕਾਸ ਕਾਰਜਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਵਿਚਾਰਿਆ ਜਾਵੇ ਤਾਂ ਜੋ ਪਿੰਡਾਂ ਤੇ ਪੰਚਾਇਤਾਂ ਦੇ ਵਿਕਾਸ ਕਾਰਜਾਂ ਨਿਰਵਿਘਨ ਚੱਲ ਸਕਣ।

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ
ਜਸਵੀਰ ਸਿੰਘ ਤੇ ਫੱਤੇਵੀਰ ਸਿੰਘ ਧਾਲੀਵਾਲ ਪਿਤਾ ਸੁਖਜਿੰਦਰ ਸਿੰਘ ਮਾਤਾ ਕੁਲਵਿੰਦਰ ਕੌਰ ਪਿੰਡ ਮੱਲੇਆਣਾ ਜ਼ਿਲਾ (ਮੋਗਾ)

ਬਸਪਾ ਅਤੇ ਅਕਾਲੀ ਦਲ ਦੇ ਆਗੂਆਂ ਨੇ ਮੀਟਿੰਗ ਕਰਕੇ ਕੀਤੀਆਂ ਵਿਚਾਰਾਂ 

ਮਹਿਲ ਕਲਾਂ/ਬਰਨਾਲਾ- 25 ਜੁਲਾਈ (ਗੁਰਸੇਵਕ ਸਿੰਘ ਸੋਹੀ)- ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਹੋਏ ਗਠਜੋੜ ਤੋ ਬਾਅਦ ਦੋਵੇਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦੇ ਆਪਸੀ ਤਾਲਮੇੇਲ ਨੁੰ ਲੈ ਕੇ ਭਰਵੀ ਮੀਟਿੰਗ ਮਹਿਲ ਕਲਾਂ ਵਿਖੇ ਕੀਤੀ ਗਈ। ਇਸ ਮੀਟਿੰਗ ’ਚ ਸਾਬਕਾ ਸੰਸਦੀ ਤੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ, ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ,ਹਲਕਾ ਪ੍ਰਧਾਨ ਸੋਮਾ ਸਿੰਘ ਗੰਡੇਵਾਲ,ਲੀਗਲ ਸੈਲ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਬਲਦੇਵ ਸਿੰਘ ਬੀਹਲਾ, ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਰਣਧੀਰ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ,ਚਮਕੌਰ ਸਿੰਘ ਵੀਰ,ਐਡਵੋਕੇਟ ਬਲਦੇਵ ਸਿੰਘ ਬੀਹਲਾ,ਡਾ ਸੋਮਾ ਸਿੰਘ ਗੰਡੇਵਾਲ,ਸਰਬਜੀਤ ਸਿੰਘ ਖੇੜੀ,ਸ੍ਰੋਅਦ ਦੇ ਮੀਤ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ ਛੀਨੀਵਾਲ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ,ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਗਾਗੇਵਾਲ,ਗੁਰਦੀਪ ਸਿੰਘ ਛਾਪਾ,ਬਚਿੱਤਰ ਸਿੰਘ ਰਾਏਸਰ,ਰਿੰਕਾ ਕੁਤਬਾ ਬਾਹਮਣੀਆ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਚ ਆਪਸੀ ਤਾਲਮੇਲ ਪੈਂਦਾ ਕਰਨਾ ਹੈ। ਗੱਠਜੋੜ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਆਗੂ ਤੇ ਵਰਕਰਾਂ ’ਚ ਖੁਸੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਉਹਨਾ ਕਿਹਾ ਕਿ ਪੰਜਾਬ ਚ ਅਗਲੀ ਸਰਕਾਰ ਗਠਜੋੜ ਦੀ ਬਣੇਗੀ। ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਨ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸ੍ਰੋਅਦ-ਬਸਪਾ ਗੱਠਜੋੜ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ 27 ਜੁਲਾਈ ਨੂੰ ਸੂਬੇ ਭਰ ’ਚ ਜਿਲ੍ਹਾ ਦਫ਼ਤਰਾਂ ਅੱਗੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਗੱਠਜੋੜ ਵੱਲੋਂ 27 ਜੁਲਾਈ ਨੂੰ ਅਨਾਜ ਮੰਡੀ ਮਹਿਲ ਕਲਾਂ ਵਿਖੇ ਇਕੱਠੇ ਹੋਣ ਉਪਰੰਤ ਮਹਿਲ ਕਲਾਂ ’ਚ ਰੋਸ਼ ਮਾਰਚ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਪਿੰਡਾਂ ’ਚ ਲਗਾਤਾਰ ਮੀਟਿੰਗਾਂ ਕੀਤੀਆਂ ਜਾਣਗੀਆ। ਉਨ੍ਹਾਂ ਸ਼ਮੂਹ ਆਗੂਆਂ ਤੇ ਵਰਕਰਾਂ ਨੂੰ 27 ਜੁਲਾਈ ਨੂੰ ਅਨਾਜ ਮੰਡੀ ਮਹਿਲ ਕਲਾਂ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਯੂਥ ਆਗੂ ਬਲਦੇਵ ਸਿੰਘ ਗਾਗੇਵਾਲ,ਬਲਵੰਤ ਸਿੰਘ,ਅਜੀਤ ਸਿੰਘ ਸੋਹੀ,ਗੁਰਤੇਜ ਸਿੰਘ ਸੋਹੀ, ਛੀਨੀਵਾਲ,ਜਥੇਦਾਰ ਗੁਰਮੇਲ ਸਿੰਘ ਛੀਨੀਵਾਲ, ਨਾਥ ਸਿੰਘ ਹਮੀਦੀ,,ਮਹਿਲਾ ਆਗੂ ਬੇਅੰਤ ਕੌਰ ਬੀਹਲਾ,ਗੁਰਮੇਲ ਸਿੰਘ ਨਿਹਾਲੂਵਾਲ,ਗੁਰਮੇਲ ਸਿੰਘ ਦੀਵਾਨਾ,ਗੁਰਦੀਪ ਸਿੰਘ ਟਿਵਾਣਾ,ਮਾਤਾ ਗੁਰਮੇਲ ਕੌਰ,ਬਲਵਿੰਦਰ ਸਿੰਘ,ਦਵਿੰਦਰ ਸਿੰਘ ਵਜੀਦਕੇ,ਬਲਜੀਤ ਸਿੰਘ ਗੁੰਮਟੀ,ਗੁਰਤੇਜ ਸਿੰਘ ਕਲੇਰ,ਕੁਲਵਿਰਸ ਸਿੰਘ ਚੁਹਾਣਕੇ,ਜਰਨੈਲ ਸਿੰਘ ਕੁਰੜ ਅਤੇ ਜੀਵਨ ਸਿੰਘ ਕੁਰੜ ਹਾਜਰ ਸਨ।

ਕੁਲਵੰਤ ਸਿੰਘ ਟਿੱਬਾ ਨੇ ਨਰਾਇਣਗੜ ਸੋਹੀਆਂ 'ਚ ਲੋਕਾਂ  ਦੀਆਂ ਮੁਸ਼ਕਿਲਾਂ ਸੁਣੀਆਂ

ਮਹਿਲ ਕਲਾਂ /ਬਰਨਾਲਾ - 25 ਜੁਲਾਈ- (ਗੁਰਸੇਵਕ ਸਿੰਘ ਸੋਹੀ)-  ਇਲਾਕਾ ਮਹਿਲ ਕਲਾਂ ਅੰਦਰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵੱਡੇ ਪੱਧਰ ਤੇ ਯਤਨ ਕਰਨ ਵਾਲੀ ਸਮਾਜਿਕ ਸੰਸਥਾ "ਹੋਪ ਫਾਰ ਮਹਿਲ ਕਲਾਂ" ਵੱਲੋਂ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਨਰਾਇਣਗੜ ਸੋਹੀਆਂ ਵਿਖੇ ਨੌਜਵਾਨ ਆਗੂ ਅਤੇ ਸੰਸਥਾ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਮਜ਼ਦੂਰ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਾਡੀ ਟੀਮ ਕੋਲ "ਸਾਨੂੰ ਦੱਸੋ, ਅਸੀਂ ਸੁਣਾਂਗੇ, ਅਸੀਂ ਕਰਾਂਗੇ" ਮੁਹਿੰਮ ਤਹਿਤ ਸਮੱਸਿਆਵਾਂ ਦੇ ਹੱਲ ਲਈ ਆਮ ਲੋਕ ਸੰਪਰਕ ਕਰ ਰਹੇ ਹਨ ਅਤੇ ਹੋਪ ਫਾਰ ਮਹਿਲ ਕਲਾਂ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਅਸੀਂ ਇਹ ਤਹੱਈਆ ਕੀਤਾ ਹੈ ਕਿ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਖਾ ਖਾ ਕੇ ਅੱਕ ਚੁੱਕੇ ਲੋਕਾਂ ਲਈ ਇਕ ਆਸ ਦੀ ਕਿਰਨ ਬਣ ਸਕੀਏ।ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੋਪ ਫਾਰ ਮਹਿਲ ਕਲਾਂ ਦੀ ਟੀਮ ਦਾ ਹਿੱਸਾ ਬਣਨ ਤਾਂ ਕਿ ਆਮ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਹੋਪ ਫਾਰ ਮਹਿਲ ਕਲਾਂ ਦੀ ਟੀਮ ਵੱਲੋਂ ਇਲਾਕਾ ਮਹਿਲ ਕਲਾਂ ਦੇ ਪਿੰਡਾਂ ਵਿੱਚ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਨੇ ਇਹ ਤਹੱਈਆ ਕੀਤਾ ਹੈ ਕਿ ਹਰ ਸਰਕਾਰੀ ਸਕੀਮ ਦਾ ਲਾਭ  ਆਮ ਲੋਕਾਂ ਨੂੰ ਮਿਲੇ। ਇਸ ਮੌਕੇ ਡਾ. ਸ਼ਿੰਗਾਰਾ ਸਿੰਘ ਸੋਹੀਆਂ, ਨਾਹਰ ਸਿੰਘ, ਰਾਜ ਸਿੰਘ, ਦਰਸ਼ਨ ਸਿੰਘ, ਜੱਗਾ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

ਟਰਾਂਸਪੋਰਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਪੰਜਾਬ ਟਰੱਕ ਏਕਤਾ ਗਰੁੱਪ ਦੀ ਅਹਿਮ ਮੀਟਿੰਗ ਬਰਨਾਲਾ ਵਿਖੇ ਹੋਈ

ਮਹਿਲ ਕਲਾਂ/ ਬਰਨਾਲਾ - 25 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਟਰੱਕ ਯੂਨੀਅਨ ਦੀ ਮੀਟਿੰਗ ਵਿੱਚ ਪੰਜਾਬ ਭਰ ਤੋਂ ਟਰੱਕ ਮਾਲਕਾਂ ਤੇ ਮੈਂਬਰਾਂ ਨੇ ਹਿੱਸਾ ਲਿਆ। ਟਰੱਕ ਅਪਰੇਟਰਾਂ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਰਕੇ ਅਤੇ ਘੱਟ ਰੇਟਾਂ ਸਬੰਧੀ ਆ ਰਹੀਆਂ ਦਿੱਕਤਾਂ ਬਾਰੇ ਗੱਲਬਾਤ ਕੀਤੀ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਵਿੱਕੀ ਢਿੱਲੋਂ ਨੇ ਕਿਹਾ ਕਿ ਸਰਕਾਰਾਂ ਨੇ ਯੂਨੀਅਨ ਬੰਦ ਕਰਕੇ ਵਪਾਰੀ ਨੂੰ ਹੈਵੀ ਬਣਾ ਦਿੱਤਾ ਹੈ ਤੇ ਟਰੱਕਾਂ ਵਾਲਿਆਂ ਨੂੰ ਕਿਸੇ ਦਾ ਵੀ ਆਸਰਾ ਨਹੀਂ ਰਿਹਾ। ਮੀਟਿੰਗ ਵਿੱਚ ਸਮੂਹ ਮੈਂਬਰਾਂ ਵੱਲੋਂ ਘੱਟ ਭਾੜੇ ਵਸੂਲਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਓਵਰਲੋਡ ਗੱਡੀਆਂ ਕਰਨ ਵਾਲਿਆਂ ਨੂੰ ਵੀ ਸੁਚੇਤ ਕੀਤਾ ਗਿਆ। ਪੰਜਾਬ ਟਰੱਕ ਏਕਤਾ ਦੀਆਂ ਪੰਜਾਬ ਭਰ ਵਿੱਚ ਮੀਟਿੰਗਾਂ ਚੱਲ ਰਹੀਆਂ ਹਨ ਤੇ ਭਰਵਾਂ ਹੁੰਗਾਰਾ ਮਿਲਿਆ ਹੈ ।ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨਾਂ ਉੱਪਰ ਕੀਤੇ ਗਏ ਪਰਚਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ।ਇਸ ਮੌਕੇ ਪ੍ਰਭਜੋਤ ਸਿੰਘ ਮਾਨ, ਕੁਲਦੀਪ ਸਿੰਘ, ਗੁਰਜਿੰਦਰਪਾਲ ਸਿੰਘ, ਮਨਜੀਤ ਸਿੰਘ ਵਿੱਕੀ, ਜੱਗਾ ਤੂਰ, ਜੋੋਤੀ, ਪ‍ਾਲਾ, ਹਰਮਿੰਦਰ ਸਿੰਘ, ਹਰਮਨ ਸਿੰਘ, ਸੰਜੂ ਅਪਰੇਟਰ ਆਦਿ ਹਾਜ਼ਰ ਸਨ ।

Video Link ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਅੱਜ ਵਿਸ਼ੇਸ਼ ਗੱਲਬਾਤ

ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਅੱਜ ਵਿਸ਼ੇਸ਼; 

ਰੁੱਖਾਂ ਦੀ ਸਾਡੇ ਜੀਵਨ ਵਿੱਚ ਕਿੰਨੀ ਮਹੱਤਤਾ ?

ਸਾਡਾ ਸਮਾਜਿਕ ਜੀਵਨ ਵਿਰਸਾ ਅਤੇ ਧਰਮ ਰੁੱਖਾਂ ਦੇ ਨਾਲ ਕਿਸ ਤਰ੍ਹਾਂ ਜੁੜਿਆ ਹੋਇਆ ?

ਸਕੂਲ ਅਧਿਆਪਕਾਂ ਨੂੰ ਰੁੱਖਾਂ ਪ੍ਰਤੀ ਬੱਚਿਆਂ ਨੂੰ ਸੁਚੇਤ ਕਰਨ ਲਈ ਕੀ ਕਰਨਾ ਚਾਹੀਦਾ ?

ਇਨ੍ਹਾਂ ਸਵਾਲਾਂ ਦੇ ਜਵਾਬ ਲਈ ਅੱਜ ਦੀ ਵਿਸ਼ੇਸ਼ ਗੱਲਬਾਤ ਵਿਚ ਹਿੱਸਾ ਲਿਆ  

ਪ੍ਰਿੰਸੀਪਲ ਦਲਜੀਤ ਕੌਰ ਹਠੂਰ  

ਪ੍ਰੋ ਕਰਮ ਸਿੰਘ ਸੰਧੂ  

ਵਾਤਾਵਰਨ ਪ੍ਰੇਮੀ ਹਰਨਰਾਇਣ ਸਿੰਘ ਮੱਲੇਆਣਾ  

ਤੁਸੀਂ ਇਸ ਸਾਰੀ ਗੱਲਬਾਤ ਨੂੰ ਹੇਠ ਲਿਖੇ ਲਿੰਕ ਉਪਰ ਜਾ ਕੇ ਦੇਖ ਸਕਦੇ ਹੋ  

Facebook

https://fb.watch/6YUoIbAnfM/

ਪੰਜਾਬੀ ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਉੱਪਰ ਗੱਲਬਾਤ  

ਪੰਜਾਬੀ ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਉੱਪਰ ਗੱਲਬਾਤ  

ਅਖ਼ਬਾਰ ਦੀ ਖ਼ਬਰ ਤੇ ਬੁੱਧੀਜੀਵੀ ਡਾ ਬਲਦੇਵ ਸਿੰਘ ਦਾ ਪ੍ਰਤੀਕਰਮ  

ਕਿਹੜੀ ਖ਼ਬਰ ਬਾਰੇ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ- ਜਰਨਲਿਸਟ ਇਕਬਾਲ ਸਿੰਘ ਰਸੂਲਪੁਰ  

ਇਹ ਸਭ ਦੇਖਣ ਅਤੇ ਸੁਣਨ ਲਈ ਤੁਸੀਂ ਹੇਠ ਦਿੱਤੇ ਲਿੰਕਾਂ ਉੱਪਰ ਜਾਓ  

Facebook
https://fb.watch/6YSKMKNrdp/

ਨਵੀਂ ਪੀੜੀ ਦਾ ਅੰਤ ✍️. ਡਾ ਮਿੱਠੂ ਮੁਹੰਮਦ ਮਹਿਲ ਕਲਾਂ 

ਨਵੀਂ ਪੀੜੀ ਦਾ ਅੰਤ

ਵਾਟਰ ਕੂਲਰਾਂ ਨਾਲ ਬੰਨੇ ਗਿਲਾਸ,
ਬੈਕਾਂ ਚ ਧਾਗਿਆ ਨਾਲ ਨੂੜੇ ਪੈਨ
ਸਾਡੀ ਇਮਾਨਦਾਰੀ ਦੇ ਮੂੰਹ ਤੇ ਚਪੇੜ ਮਾਰਦੇ ਨੇ

ਮੰਦਰਾਂ ਗੁਰਦੁਆਰਿਆ ਦੇ ਵਿੱਚ ਲੱਗੇ ਸੀਸੀ ਟੀਵੀ ਕੈਮਰੇ ਸਾਡੀ ਸ਼ਰਧਾ ਦਾ ਜਲੂਸ ਕੱਢਦੇ ਨੇ
ਹਰਮਨ ਚੀਮੇ,ਮੁੱਖ ਮੰਤਰੀ ਹੁਰਾਂ ਦੇ ਗੀਤ ਮਾਰਕਿਟ ਵਿੱਚ ਆ ਜਾਣੇ ਤੇ ਚੜ ਜਾਣੇ
ਇਹ ਸਭ ਸਾਡੇ ਚੰਗੇ ਸਰੋਤੇ ਹੋਣ ਦਾ ਭਰਮ ਤੋੜਦੇ ਨੇ
ਪੁਲਾੜਾਂ ਵਿੱਚ ਸੈਟਲਾਇਟ ਭੇਜੇ ਜਾਣ ਤੋ ਪਹਿਲਾਂ ਕੀਤੇ ਹਵਨ,ਭੰਨੇ ਨਾਰੀਅਲ ਸਾਡੇ 21ਵੀਂ ਸਦੀ ਵਿੱਚ ਹੋਣ ਤੇ ਥੁੱਕਦੇ ਨੇ
 

ਤੇ ਬਿਨਾ ਪੇਪਰਾਂ ਤੋਂ ਪਾਸ ਹੁੰਦੇ ਬੱਚੇ
ਸਾਡੀ ਪੀੜੀ ਦਾ ਅੰਤ ਹੈ ਦੋਸਤੋ....

 
ਲੇਖਕ-ਡਾ ਮਿੱਠੂ ਮੁਹੰਮਦ ਮਹਿਲ ਕਲਾਂ