ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡ ਨਵਾਂ ਡੱਲਾ ਵਿਖੇ ਇੱਕ ਬਜੁਰਗ ਡਾਕਟਰ ਨੂੰ ਲੁੱਟਣ ਅਤੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜ੍ਹਤ ਡਾਕਟਰ ਅਸੋਕ ਜੈਨ (69) ਨੇ ਦੱਸਿਆ ਕਿ ਮੈ ਪਿਛਲੇ 30 ਸਾਲਾ ਤੋ ਪਿੰਡ ਡੱਲਾ ਵਿਖੇ ਡਾਕਟਰੀ ਦੀ ਦੁਕਾਨ ਕਰਦਾ ਹਾਂ ਅਤੇ ਰੋਜਾਨਾ ਜਗਰਾਓ ਤੋ ਪਿੰਡ ਡੱਲਾ ਵਿਖੇ ਦੁਕਾਨ ਤੇ ਆਉਦਾ ਹਾਂ।ਉਨ੍ਹਾ ਦੱਸਿਆ ਕਿ ਅੱਜ ਜਦੋ ਮੈ ਪਿੰਡ ਨਵਾਂ ਡੱਲਾ ਦੇ ਨਜਦੀਕ ਪੁੱਜਾ ਤਾਂ ਪਿਛੇ ਤੋ ਆ ਰਹੇ ਇੱਕ ਮੋਟਰਸਾਇਕਲ ਤੇ ਸਵਾਰ ਤਿੰਨ ਲੁਟੇਰਿਆ ਨੇ ਮੈਨੂੰ ਘੇਰ ਲਿਆ ਅਤੇ ਮੇਰੀ ਕੁੱਟ-ਮਾਰ ਕਰਨੀ ਸੁਰੂ ਕਰ ਦਿੱਤੀ ਜਿਸ ਦਾ ਜਦੋ ਮੈ ਵਿਰੋਧ ਕੀਤਾ ਤਾਂ ਉਨ੍ਹਾ ਤੇਜ ਹਥਿਆਰਾ ਨਾਲ ਹਮਲਾ ਕਰ ਦਿੱਤਾ ਅਤੇ ਮੇਰੇ ਕੱਪੜੇ ਪਾੜ ਦਿੱਤੇ।ਉਨ੍ਹਾ ਦੱਸਿਆ ਕਿ ਲੁਟੇਰੇ ਮੇਰੇ ਕੋਲੋ ਪੰਜ ਸੌ ਰੁਪਏ ਨਗਦ,ਇੱਕ ਮੋਬਾਇਲ,ਡਾਕਰਟੀ ਦਾ ਲਾਇਸੰਸ ਅਤੇ ਸਕੂਟਰੀ ਦੀ ਆਰ ਸੀ ਵੀ ਖੋਹ ਕੇ ਜਗਰਾਓ ਵਾਲੀ ਸਾਈਡ ਨੂੰ ਭੱਜ ਗਏ।ਇਸ ਘਟਨਾ ਸਬੰਧੀ ਜਾਣਕਾਰੀ ਮੈ ਪਿੰਡ ਡੱਲਾ ਦੇ ਪ੍ਰਧਾਨ ਨਿਰਮਲ ਸਿੰਘ ਨੂੰ ਦਿੱਤੀ,ਜਿਨ੍ਹਾ ਨੇ ਮੇਰੇ ਨਾਲ ਜਾ ਕੇ ਪੁਲਿਸ ਚੌਕੀ ਕਾਉਕੇ ਕਲਾਂ ਨੂੰ ਲਿਖਤੀ ਦਰਖਾਸਤ ਦਿਤੀ।ਇਸ ਮੌਕੇ ਗੱਲਬਾਤ ਕਰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਇਲਾਕੇ ਵਿਚ ਰੋਜਾਨਾ ਲੁੱਟਾ-ਖੋਹਾ ਦੀਆ ਵਾਰਦਾਤਾ ਹੋ ਰਹੀਆ ਹਨ ਪਰ ਪੁਲਿਸ ਵੱਲੋ ਲੁਟੇਰਿਆ ਖਿਲਾਫ ਕੋਈ ਠੋਸ ਕਦਮ ਨਹੀ ਚੁੱਕਿਆ ਜਾ ਰਿਹਾ ਜਿਸ ਕਰਕੇ ਇਲਾਕੇ ਦੇ ਲੋਕਾ ਵਿਚ ਭਾਰੀ ਦਹਿਸਤ ਦਾ ਮਹੌਲ ਹੈ ਅਤੇ ਲੁਟੇਰਿਆ ਦੇ ਹੌਸਲੇ ਬੁਲੰਦ ਹਨ।ਇਸ ਸਬੰਧੀ ਜਦੋ ਪੰਜਾਬ ਪੁਲਿਸ ਚੌਕੀ ਕਾਉਕੇ ਕਲਾਂ ਦੇ ਇੰਚਾਰਜ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਤਫਤੀਸ ਕੀਤੀ ਜਾ ਰਹੀ ਹੈ।
Facebook Link ; https://fb.watch/7jBH-9-oDg/