ਬਰਨਾਲਾ,ਜੁਲਾਈ 2020(ਗੁਰਸੇਵਕ ਸਿੰਘ ਸੋਹੀ)- ਥਾਣਾ ਸਦਰ ਦੇ ਐੱਸ ਐੱਚ ਓ ਬਲਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਵਿੰਦਰ ਕੌਰ ਨੇ ਬਿਆਨ ਦਰਜ ਕਰਵਾਏ ਸਨ ਕਿ ਮੇਰੈ ਘਰਵਾਲਾ ਸੰਜੀਵ ਕੁਮਾਰ ਜੋ ਪਿੰਡ ਭਿੰਡਰਾਂ ਵਿਖੇ ਫੈਕਟਰੀ ਵਿੱਚ ਕੰਮ ਕਰਦੇ ਸਨ। ਅਸੀਂ ਪਤੀ ਪਤਨੀ ਫੈਕਟਰੀ ਦੇ ਨੇੜੇ ਪੈਂਦੇ ਪਿੰਡ ਕਲੌਦੀ ਵਿਖੇ ਤਕਰੀਬਨ 8-9 ਮਹੀਨੇ ਕਰੀਬ ਕਿਰਾਏ ਤੇ ਰਹਿੰਦੇ ਸੀ। ਮੇਰੇ ਜੇਠ ਜਸਵੀਰ ਕੁਮਾਰ ਤੇ ਉਸ ਦੀ ਪਤਨੀ ਸਰੋਜ ਰਾਣੀ , ਮੇਰੀ ਨਨਦ ਸੁਨੀਤਾ ਰਾਣੀ ਉਰਫ ਬਿੰਦਰ ਤੇ ਉਸ ਦੇ ਪਤੀ ਦੀਪਕ ਕੁਮਾਰ ਵਾਸੀ ਧੌਲਾ ਦੇ ਕਹਿਣ ਤੇ ਅਸੀਂ 10/7/2020 ਆਪਣੇ ਜੱਦੀ ਪਿੰਡ ਸੇਖਾ (ਬਰਨਾਲਾ) ਵਿਖੇ ਆ ਗਏ । ਜਦੋਂ ਅਸੀਂ ਆਪਣੇ ਘਰ ਆ ਕੇ ਸਾਮਾਨ ਰੱਖਣ ਲੱਗੇ ਤਾਂ ਮੇਰੇ ਜੇਠ ਜਸਵੀਰ ਕੁਮਾਰ ਨੇ ਘਰ ਵਿੱਚ ਸਾਮਾਨ ਨਹੀਂ ਰੱਖਣ ਦਿੱਤਾ ਅਤੇ ਮੇਰੇ ਘਰ ਵਾਲੇ ਦੇ ਥੱਪੜ ਮਾਰ ਕੇ ਕਹਿਣਾ ਲੱਗਾ ਕਿ ਇਹ ਤਾਂ ਮੇਰੀ ਜਗ੍ਹਾ ਹੈ, ਜੋ ਮੈਨੂੰ ਪਹਿਲਾਂ ਵੇਚ ਦਿੱਤੀ ਸੀ । ਜਿਸ ਤੋਂ ਬਾਅਦ ਅਸੀਂ ਗੁਆਂਢੀਆਂ ਦੇ ਘਰ ਰਾਤ ਕੱਟੀ ਤੇ ਅਗਲੇ ਦਿਨ ਅਸੀਂ ਮੇਰੇ ਜੇਠ ਜਸਵੀਰ ਕੁਮਾਰ ਦੇ ਘਰ ਹਿੱਸੇ ਦੀ ਮੰਗ ਕਰਨ ਗਏ ਤਾਂ ਉਹ ਸਾਡੇ ਨਾਲ ਝਗੜਾ ਕਰਨ ਲੱਗ ਪਿਆ । ਜਿਸ ਤੋਂ ਬਾਅਦ ਮੇਰਾ ਪਤੀ ਸੰਜੀਵ ਕੁਮਾਰ 11-7-2020 ਨੂੰ ਕਰੀਬ 3 ਵਜੇ ਆਪਣਾ ਮੋਟਰਸਾਈਕਲ ਲੈ ਕੇ ਘਰੋਂ ਚਲਾ ਗਿਆ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਜਦ ਉਹ ਘਰ ਨਾ ਆਇਆ ਤਾਂ ਅਸੀਂ ਆਪਣੇ ਤੌਰ ਤੇ ਕਾਫੀ ਭਾਲ ਕੀਤੀ। ਜਿਸ ਸਬੰਧੀ 12-07-2020 ਨੂੰ ਥਾਣਾ ਸਦਰ ਬਰਨਾਲਾ ਵਿਖੇ ਸੰਜੀਵ ਕੁਮਾਰ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾ ਦਿੱਤੀ ਅਤੇ 14-07-2020 ਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੇ ਸ੍ਰੀ ਅਨੰਦਪੁਰ ਸਾਹਿਬ ਨੇੜੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਨੱਕੀਆਂ ਫੈਰਵੇ ਪੁੱਲ , ਕੀਰਤਪੁਰ ਸਾਹਿਬ ਨੇੜਿਓਂ ਮਿਲੀ । ਪੀੜਤਾ ਨੇ ਦੱਸਿਆ ਕਿ ਮੇਰੇ ਪਤੀ ਸੰਜੀਵ ਕੁਮਾਰ ਨੇ ਮੇਰੇ ਜੇਠ, ਉਸ ਦੀ ਪਤਨੀ , ਨਾਨਾਣ ਤੇ ਉਸ ਦੇ ਪਤੀ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਹੈ। ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨਾਂ ਤੇ ਮਿ੍ਤਕ ਦੇ ਭਰਾ ਜਸਵੀਰ ਕੁਮਾਰ, ਭਰਜਾਈ ਸਰੋਜ ਰਾਣੀ ,ਭੈਣ ਸੁਨੀਤਾ ਰਾਣੀ ਉਰਫ ਬਿੰਦਰ ਅਤੇ ਜੀਜਾ ਦੀਪਕ ਕੁਮਾਰ ਖਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਧਾਰਾ 306 ਆਈਪੀਸੀ ਮੁਕੱਦਮਾ ਦਰਜ ਕਰ ਕੇ ਕੇਸ ਵਿਚ ਨਾਮਜਦ ਦੋਸੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।