ਕਾਉਂਕੇ ਕਲਾਂ ਜੁਲਾਈ 2020 ( ਜਸਵੰਤ ਸਿੰਘ ਸਹੋਤਾ) ਕੇਂਦਰ ਸਰਕਾਰ ਵੱਲੋ ਜਾਰੀ ਕੀਤੇ ਨਵੇਂ ਖੇਤੀਬਾੜੀ ਆਰਡੀਨੈਸਾਂ ਖਿਲਾਫ ਸੂਬੇ ਦੇ ਸਮੱੁਚੇ ਕਿਸਾਨ ਸਰਕਾਰ ਖਿਲਾਫ ਪ੍ਰਦਰਸਨ ਕਰਨ ਲਈ ਭਲਕੇ 20 ਜੁਲਾਈ ਨੂੰ ਸੜਕਾਂ ਤੇ ਟਰੈਕਟਰ ਖੜੇ ਕਰਕੇ ਰੋਸ ਪ੍ਰਦਰਸਨ ਕਰਨਗੇ।ਇਹ ਜਾਣਕਾਰੀ ਅੱਜ ਉੱਘੇ ਸਮਾਜ ਸੇਵੀ ਆਗੂ ਗੁਰਮੇਲ ਸਿੰਘ ਭੰਮੀਪੁਰਾ ਨੇ ਦਿੰਦਿਆ ਦੱਸਿਆ ਕਿ ਕੇਂਦਰੀ ਖੇਤੀ ਮੰਡੀਕਰਨ ਸੋਧ ਬਿੱਲ ਦੇ ਲਾਗੂ ਹੋਣ ਨਾਲ ਪੰਜਾਬ ਦੀ ਕਿਸਾਨੀ ਬਰਬਾਦ ਹੋ ਜਾਵੇਗੀ ਤੇ ਦੇਸ ਦਾ ਅੰਨਦਾਤਾ ਖੁਦਕਸੀਆ ਕਰਨ ਲਈ ਮਜਬੂਰ ਹੋ ਜਾਵੇਗਾ। ਉਨਾ ਕਿਹਾ ਕਿ ਸਰਕਾਰੀ ਫਸਲ ਦੀ ਖਰੀਦ ਗਰੰਟੀ ਹੋਣ ਕਾਰਨ ਕਿਸਾਨ ਬੇਝਿਜਕ ਕਣਕ ਤੇ ਝੋਨੇ ਦੀ ਫਸਲ ਦੀ ਬਿਜਾਈ ਕਰਦੇ ਆ ਰਹੇ ਹਨ।ਉਨਾ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨ ਨੂੰ ਆਪਣੀ ਜਿਨਸ ਦਾ ਸਹੀ ਮੱੁਲ ਨਹੀ ਮਿਲੇਗਾ ਤੇ ਵਪਾਰੀ ਤੇ ਕਾਰਪੋਰੇਟ ਘਰਾਣੇ ਕਿਸਾਨ ਦੀ ਅੰਨੀ ਲੱੁਟ ਕਰਨਗੇ ਤੇ ਇਸ ਫੈਸਲੇ ਨਾਲ ਹੀ ਮੰਡੀਕਰਨ ਬੋਰਡ ਵੀ ਖਤਮ ਹੋ ਜਾਵੇਗਾ।ਉਨਾ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਸੰਘਰਸ ਕਰਨ ਲਈ ਸਮੱੁਚੇ ਕਿਸਾਨ ਭਾਈਚਾਰੇ ਵਿੱਚ ਭਾਰੀ ਉਤਸਾਹ ਹੈ ਤੇ ਉਹ ਆਪਣੇ ਟਰੈਕਟਰ ਸੜਕਾ ਤੇ ਖੜੇ ਕਰਕੇ ਸਾਂਤਮਈ ਤਰੀਕੇ ਨਾਲ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਨਗੇ।