ਜੱਥੇਬੰਦੀਆਂ ਵਲੋਂ ਪਿੰਡਾਂ 'ਚ ਮੀਟਿੰਗਾਂ ਸ਼ੁਰੂ -ਪੇਂਡੂ ਮਜ਼ਦੂਰ ਯੂਨੀਅਨ
ਜਗਰਾਉਂ 8 ਜੂਨ ( ਮਨਜਿੰਦਰ ਗਿੱਲ ) ਘਟਨਾ ਤੋਂ 16 ਸਾਲ ਬਾਦ ਸੰਗੀਨ ਧਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ ਇਨਸਾਫ਼ਪਸੰਦ ਜੱਥੇਬੰਦੀਆਂ ਵਲੋ ਅਰੰਭਿਆ ਸੰਘਰਸ਼ ਅੱਜ 78ਵੇਂ ਦਿਨ ਵੀ ਜਾਰੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜੱਗਾ ਸਿੰਘ ਢਿਲੋਂ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਹਲਕਾ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ 'ਤੇ ਵਰਦਿਆਂ ਕਿਹਾ ਕਿ ਪੁਲਿਸ ਅਧਿਕਾਰੀ ਕਾਨੂੰਨ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਨਾਂ ਦੇ ਕੇ ਨਾਂ ਸਿਰਫ਼ ਕਾਨੂੰਨ ਨੂੰ ਛਿੱਕੇ ਟੰਗ ਰਿਹਾ ਏ ਸਗੋਂ ਦੋਵਾਰਾ 'ਅੈਟਰੋਸਟੀ" ਕਰ ਰਹੇ ਹਨ। ਪੀੜ੍ਹਤ ਮਾਤਾ ਸੁਰਿੰਦਰ ਕੌਰ ਅੱਜ 71ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ। ਮਾਤਾ ਨੇ ਕਿਹਾ ਕਿ ਇਥੇ ਕੋਈ ਸੁਣਨ ਵਾਲਾ ਨਹੀਂ ਹੈ। ਪ੍ਰੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਆਗੂ ਬਲਦੇਵ ਸਿੰਘ ਫੌਜੀ ਤੇ ਬਖਤਾਵਰ ਸਿੰਘ, ਯੂਥ ਵਿੰਗ ਕਨਵੀਨਰ ਮਨੋਹਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਕੁੱਲ ਹਿੰਦ ਕਿਸਾਨ ਸਭਾ ਵਲੋ ਨਿਰਮਲ ਸਿੰਘ ਧਾਲੀਵਾਲ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਰਾਮਤੀਰਥ ਸਿੰਘ ਲੀਲਾਂ, ਜੱਗਾ ਸਿੰਘ ਢਿੱਲੋ, ਬਾਬਾ ਬੰਤਾ ਸਿੰਘ ਡੱਲਾ ਨੇ ਕਿਹਾ ਕਿ ਰਸੂਲਪੁਰ ਦਾ ਇਹ ਪੜਿਆ ਲਿਖਿਆ ਪਰਿਵਾਰ ਪੁਲਿਸ ਦੇ ਅੱਤਿਆਚਾਰਾਂ ਨੇ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰਿੰਦਰ ਬੱਲ ਵਲੋ ਇਸ ਪਰਿਵਾਰ 'ਤੇ ਅੱਤਿਆਚਾਰ ਦੀ ਇਹ ਕੋਈ ਇਕਲੌਤੀ ਘਟਨਾ ਨਹੀਂ ਹੈ ਸਗੋ ਬੱਲ ਹੋਰ ਵੀ ਕਈ ਅਪਰਾਧਿਕ ਕੇਸ ਅਦਾਲਤਾਂ ਚ ਲੰਬਤ ਹਨ ਅਤੇ ਕਈ ਪੜਤਾਲ ਅਧੀਨ ਹਨ। ਕਾਬਲ਼ੇਗੌਰ ਹੈ ਕਿ ਸਥਾਨਕ ਪੁਲਿਸ ਦੇ ਤੱਤਕਾਲੀ ਆਪੂ ਬਣੇ ਥਾਣੇਦਾਰ ਗੁਰਿੰਦਰ ਬੱਲ ਤੇ ਚੌਂਕੀ ਮੁਖੀ ਰਾਜਵੀਰ ਨੇ ਮਾਤਾ ਸੁਰਿੰਦਰ ਕੌਰ ਤੇ ਧੀ ਕੁਲਵੰਤ ਕੌਰ ਨੂੰ ਅੱਧੀ ਰਾਤੋੰ ਜ਼ਬਰਦਸਤੀ ਘਰੋਂ ਚੁਕਿਆ ਅਤੇ ਥਾਣੇ ਲਿਆ ਕੇ ਅੱਧੀ ਰਾਤੀਂ ਅਣ-ਮਨੁੱਖੀ ਤਸੀਹੇ ਦਿੱਤੇਥੇ ਕਰੰਟ ਲਗਾਇਆ ਸੀ। ਥਾਣੇਦਾਰ ਵਲੋਂ ਕੀਤੇ ਜ਼ੁਲਮਾਂ ਕਾਰਨ ਕੁਲਵੰਤ ਕੌਰ ਸਰੀਰਕ ਤੌਰ 'ਤੇ ਨਕਾਰਾ ਹੋ ਕੇ ਡੇਢ ਦਹਾਕਾ ਮੰਜੇ ਤੇ ਪਈ ਰਹੀ ਅੰਤ ਜ਼ਖ਼ਮਾਂ ਦੀ ਤਾਬ ਨਾਂ ਝੱਲਦੀ ਹੋਈ 10 ਦਸੰਬਰ 2021 ਨੂੰ ਫੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਮੌਕੇ ਦੇ ਅੈਸ.ਅੈਸ.ਪੀ. ਅਾਰ.ਬੀ. ਸਿੰਘ ਸੰਧੂ ਨੇ ਮ੍ਰਿਤਕ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ਼ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ ਪਰ ਅਜੇ ਤੱਕ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਹੋਣ ਕਾਰਨ ਪੀੜ੍ਹਤ ਪਰਿਵਾਰ ਸੰਘਰਸ਼ ਦੇ ਰਾਹ ਤੇ ਹੈ। ਪਰਿਵਾਰ ਦੀ ਮੱਦਦ ਕਰ ਰਹੀਆਂ ਜਨਤਕ ਜੱਥੇਬੰਦੀਆਂ ਨਾਂ ਸਿਰਫ਼ ਅੇੈਸ. ਅੈਸ.ਪੀ. ਦਫ਼ਤਰ ਦਾ ਘਿਰਾਓ ਚੁੱਕੀਆਂ ਹਨ ਸਗੋਂ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਦਫ਼ਤਰ ਦਾ ਘਿਰਾਓ ਵੀ ਕਰ ਚੁੱਕੀਆਂ ਹਨ। ਇਸ ਸਮੇਂ ਭੁੱਖ ਹੜਤਾਲੀ ਮਾਤਾ ਨੇ ਕਿਹਾ ਮੇਰੀ ਬੇਟੀ ਦੀ ਮੌਤ ਤੋਂ ਬਾਦ ਪੁਲਿਸ ਨੇ ਦੋਸ਼ੀਆਂ 'ਤੇ ਪਰਚਾ ਦਰਜ ਕੀਤਾ ਹੈ ਹੁਣ ਸ਼ਾਇਦ ਗ੍ਰਿਫਤਾਰੀ ਲਈ ਪੁਲਿਸ ਅਧਿਕਾਰੀ ਪੀੜ੍ਹਤ ਪਰਿਵਾਰ ਚੋਂ ਕਿਸੇ ਹੋਰ ਮੌਤ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਆਮ ਅਾਦਮੀ ਪਾਰਟੀ ਦੀ ਮੌਜੂਦਾ ਸਰਕਾਰ ਵੀ ਅੌਰਤਾਂ ਨੂੰ ਇਨਸਾਫ਼ ਦੇਣ ਦੇ ਮੁੱਦੇ 'ਤੇ ਫੇਲ਼ ਸਾਬਤ ਹੋ ਰਹੀ ਲਗਦੀ ਹੈ। ਅੱਜ ਦੇ ਧਰਨੇ ਵਿੱਚ ਬਾਬਾ ਬੰਤਾ ਸਿੰਘ ਡੱਲਾ, ਸਾਧੂ ਸਿੰਘ, ਗੁਲਜਾਰ ਸਿੰਘ ਤੇ ਠੇਕੇਦਾਰ ਅਵਤਾਰ ਸਿੰਘ ਵੀ ਹਾਜ਼ਰ ਸਨ।