You are here

ਗੱਲਾਂ ਪਹਿਲਾਂ ਵਾਲੀਆਂ ✍️. ਰਮੇਸ਼ ਕੁਮਾਰ ਜਾਨੂੰ

ਗੱਲਾਂ ਪਹਿਲਾਂ ਵਾਲੀਆਂ

ਹੱਥਾਂ ਨਾਲ ਪਹਿਲਾਂ ਕੰਮਕਾਰ ਹੁੰਦਾ ਸੀ
     ਹਰ ਬੰਦੇ ਕੋਲ ਰੁਜ਼ਗਾਰ ਹੁੰਦਾ ਸੀ
ਬੰਦਿਆਂ ਦੀ ਜਗ੍ਹਾ ਤੇ ਮਸ਼ੀਨਾਂ ਹੁਣ ਲਾ ਲਈਆਂ
     ਹੁਣ ਕਿੱਥੇ ਰਹਿ ਗਈਆਂ ਨੇ ਗੱਲਾਂ ਪਹਿਲਾਂ ਵਾਲੀਆਂ

ਫੇਸਬੁੱਕ ਉੱਤੇ ਹੁਣ ਯਾਰ ਮਿਲਦੇ
     ਫੋਨ ਤੇ ਸੁਣਾਉਂਦੇ ਰਹਿੰਦੇ ਹਾਲ ਦਿਲ ਦੇ
ਬੋਹੜ ਥੱਲੇ ਬਹਿ ਕੇ ਜਿਹੜੇ ਸੀਪਾਂ ਲਾਉਂਦੇ ਸੀ
     ਭੱਠੀ ਉੱਤੇ ਬਹਿ ਕੇ ਜਿਹੜੇ ਬਾਤਾਂ ਪਾਉਂਦੇ ਸੀ
ਫੋਨ ਤੇ ਮਨਾਉਂਦੇ ਹੁਣ ਲੋਹੜੀਆਂ-ਦਿਵਾਲੀਆਂ
       ਹੁਣ ਕਿੱਥੇ ਰਹਿ ਗਈਆਂ ਨੇ-----

ਲੱਸੀ-ਦੁੱਧ ਹੋ ਗਈ ਏ ਵਈ ਗੱਲ ਕੱਲ੍ਹ ਦੀ
     ਹਰ ਥਾਂ ਤੇ ਹੁਣ ਤਾਂ ਸ਼ਰਾਬ ਚਲਦੀ
ਘਰੋ-ਘਰੀ ਵਿਆਹ ਦੀ ਵੇਖੋ ਗੱਲ ਮੁੱਕ ਗਈ
     ਕੋਰਟ ਵਿੱਚ ਹੁੰਦੇ ਨੇ ਵਕੀਲ ਬੁੱਕ ਵਈ
ਵੇਖੋ-ਵੇਖੀ ਕੋਰਟ ਵਿੱਚ ਮੈਰਿਜਾਂ ਕਰਾ ਲਈਆਂ
     ਹੁਣ ਕਿੱਥੇ ਰਹਿ ਗਈਆਂ ਨੇ-----

ਗੱਲ ਭਾਵੇਂ ਬੜੀ ਏ ਪੁਰਾਣੀ ਦੋਸਤੋ
     ਬਦਲੀ ਨਾ ਜਰਾ ਵੀ ਕਹਾਣੀ ਦੋਸਤੋ
ਵੋਟਾਂ ਵੇਲੇ ਲਾਰੇ-ਲੱਪੇ ਲਾਈ ਜਾਂਦੇ ਨੇ
     ਸਾਰਿਆਂ ਦਾ ਘੁੱਗੂ ਵੀ ਵਜਾਈ ਜਾਂਦੇ ਨੇ
ਗੱਲਾਂ ਸੁਣ ਐਵੇਂ ਨਾ ਵਜਾਈ ਜਾਓ ਤਾਲੀਆਂ
     ਹੁਣ ਕਿੱਥੇ ਰਹਿ ਗਈਆਂ ਨੇ-----

ਉਲਟਾ ਰਮੇਸ਼ ਕੀ ਜਮਾਨਾ ਆ ਗਿਆ
     ਸਾਦਗੀ ਨੂੰ ਜਾਨੂੰ ਕਿਹੜਾ ਕੀੜਾ ਖਾ ਗਿਆ
ਫੈਸ਼ਨ ਦੀ ਰੱਖ ਦਿੱਤੀ ਹੱਦ ਭੰਨ ਕੇ
     ਜੀਨ ਪਾ ਕੇ ਕੁੜੀ ਫਿਰੇ ਮੁੰਡਾ ਬਣ ਕੇ
ਮੁੰਡਿਆਂ ਨੇ ਪਾਈਆਂ ਹੁਣ ਝਾਂਜਰਾਂ ਤੇ ਵਾਲੀਆਂ
     ਹੁਣ ਕਿੱਥੇ ਰਹਿ ਗਈਆਂ ਨੇ-----

              ਲੇਖਕ-ਰਮੇਸ਼ ਕੁਮਾਰ ਜਾਨੂੰ
             ਫੋਨ ਨੰ:-98153-20080