ਜਗਰਾਓਂ 20 ਅਗਸਤ (ਅਮਿਤ ਖੰਨਾ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸਕੈਡਰੀ ਸਕੂਲ ਜਗਰਾਉਂ ਵਿਖੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਪ੍ਰਾਂਤ ਸਿਖਲਾਈ ਪ੍ਰਮੁੱਖ ਅਤੇ ਤਾਰਾਗੜ• ਵਿੱਦਿਆ ਮੰਦਿਰ ਦੇ ਨਿਰਦੇਸ਼ਕ ਸ੍ਰੀ ਵਿਕਰਮ ਸਮਿਆਲ ਜੀ ਦਾ ਹੋਇਆ ਆਗਮਨ। ਸ੍ਰੀ ਵਿਕਰਮ ਸਮਿਆਲ ਜੀ ਨੇ ਪ੍ਰਬੰਧ ਸਮਿਤੀ ਦੀ ਬੈਠਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਅਤੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ 50 ਸਾਲ ਕੁਸ਼ਲਤਾਪੂਰ੍ਵਕ ਸੰਪੂਰਨ ਹੋਣ ਨਮਿੱਤ ਤਿਰੰਗਾ ਯਾਤਰਾ ਵਿਸ਼ੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਸ੍ਰੀ ਵਿਕਰਮ ਸਮਿਆਲ ਜੀ ਨੇ ਸਮੂਹ ਸਟਾਫ ਨਾਲ ਚਰਚਾ ਕਰਦਿਆਂ ਦੱਸਿਆ ਜੋ ਬੱਚੇ ਵਿੱਤੀ ਸਮੱਸਿਆ ਕਰਕੇ ਆਪਣੀ ਪੜ•ਾਈ ਛੱਡ ਜਾਂਦੇ ਹਨ ਜਾਂ ਪੜ• ਨਹੀਂ ਸਕਦੇ ਤਾਂ ਸਰਵਹਿੱਤਕਾਰੀ ਸਿੱਖਿਆ ਸਮਿਤੀ ਨੇ ਇਹ ਬੀੜਾ ਚੁੁੱਕਿਆ ਕਿ ਅਜਿਹੇ ਬੱਚਿਆਂ ਦੀ ਮਾਲੀ ਸਹਾਇਤਾ ਕਰਕੇ ਉਨ•ਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਤੇ ਸਕੂਲ ਦੇ ਪੈਟਰਨ ਸ੍ਰੀ ਰਵਿੰਦਰ ਵਰਮਾ ਜੀ, ਮੈਨੇਜਰ ਸ੍ਰੀ ਰਜਿੰਦਰ ਗੁਪਤਾ ਜੀ, ਵਿਭਾਗ ਵਿਭਾਗ ਸਚਿਵ ਸ੍ਰੀ ਬੁਧੀਆ ਰਾਮ ਜੀ, ਡਾਕਟਰ ਬੀ.ਬੀ.ਸਿੰਗਲਾ ਜੀ, ਸ੍ਰੀ ਧਰਮਪਾਲ ਕਪੂਰ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਸ਼ਾਮਿਲ ਸਨ।