ਜਗਰਾਉ 13 ਅਪ੍ਰੈਲ (ਅਮਿਤਖੰਨਾ) ਇਲਾਕੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਨਵੇਂ ਬੱਚਿਆਂ ਦੀ ਆਮਦ ਤੇ ਉਹਨਾਂ ਦਾ ਸਵਾਗਤ ਕਰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਦੀ ਅਗਵਾਈ ਵਿੱਚ ਵੈਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਪਾਰਟੀ ਦੌਰਾਨ ਸਕੂਲ ਦੇ ਜੂਨੀਅਰ ਵਿੰਗ ਨਰਸਰੀ, ਐਲ ਕੇਜੀ ਅਤੇ ਯੂਕੇਜ਼ੀ ਦੇ ਵਿਿਦਆਰਥੀਆਂ ਨੇ ਭਾਗ ਲਿਆ।ਸਭ ਤੋ ਪਹਿਲਾਂ ਕੇਕ ਸੈਰੇਮਨੀ ਦੌਰਾਨ ਕੇਕ ਕੱਟਿਆ ਗਿਆ ਅਤੇ ਬੱਚਿਆਂ ਨੂੰ ਵੰਡਿਆ ਗਿਆ।ਜੂਨੀਅਰ ਵਿੰਗ ਦੇ ਸਾਰੇ ਬੱਚੇ ਰੰਗ ਬਿਰੰਗੀਆਂ ਪੁਸ਼ਾਕਾ ਪਹਿਨ ਕੇ ਸਕੂਲ ਵਿੱਚ ਆਏ।ਇਸ ਦੌਰਾਨ ਉਹਨਾਂ ਨੇ ਮਿਊਜਿਕ ਅਤੇ ਡਾਂਸ ਦਾ ਆਨੰਦ ਵੀ ਮਾਣਿਆ।ਮੈਡਮ ਵੰਦਨਾਂ, ਹਰਪ੍ਰੀਤਕੌਰ, ਹਰਮਨਦੀਪਕੌਰ, ਅਤੇ ਸਤਿੰਦਰਜੀਤ ਕੌਰ ਨੇ ਬੱਚਿਆਂ ਦੀ ਆਮਦ ਤੇ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆ ਕਿਹਾ।ਇਸ ਦੌਰਾਨ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਵਿੱਚ ਪਹਿਲਾਂ ਦਿਨ ਬੱਚਿਆਂ ਦੀ ਜਿੰਦਗੀ ਦਾ ਮਹੱਤਵਨ ਦਿਨ ਹੁੰਦਾ ਹੈ।ਇਸ ਦਿਨ ਤੋਂ ਹੀ ਬੱਚਿਆ ਦੇ ਸਕੂਲੰਿਗ ਅਤੇ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ।ਸਕੂਲ ਵਿੱਚ ਵੈਲਕਮ ਪਾਰਟੀ ਦੌਰਾਨ ਸਮੂਹ ਮੈਨੇਜਮੈਂਟ ਵਲੋਂ ਚੇਅਰਮੈਨ ਬਲਦੇਵ ਬਾਵਾ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ, ਪ੍ਰਧਾਨ ਮਨਜੋਤ ਕੁਮਾਰ,ਮੈਨੇਜਿੰਗ ਡਾਇਰੈੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਹਾਜਿਰ ਸਨ।