You are here

ਪੰਜਾਬ

ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਅਤੇ ਕਸ਼ਮੀਰ ਦੇ ਮਸਲੇ ਤੇ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਦੋਵੇਂ ਸਲਾਹਕਾਰ ਰਿਹਾਇਸ਼ ’ਤੇ ਤਲਬ

ਚੰਡੀਗੜ੍ਹ, 23 ਅਗਸਤ ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ  )

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪਾਕਿਸਤਾਨ ਤੇ ਕਸ਼ਮੀਰ ਨੂੰ ਲੈ ਕੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਆਪਣੇ ਦੋਵੇਂ ਸਲਾਹਕਾਰਾਂ ਮਾਲਵਿੰਦਰ ਸਿੰਘ ਮਲੀ ਤੇ ਪਿਆਰੇ ਲਾਲ ਗਰਗ ਨੂੰ ਅੱਜ ਆਪਣੀ ਰਿਹਾਇਸ਼ ’ਤੇ ਤਲਬ ਕੀਤਾ ਹੈ। ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਚਿਤਾਵਨੀ ਦਿੱਤੀ ਸੀ ਕਿ ਉਪਰੋਕਤ ਸਲਾਹਕਾਰਾਂ ਵੱਲੋਂ ਕੀਤੀਆਂ ਵਿਵਾਦਿਤ ਟਿੱਪਣੀਆਂ ਸੂਬਾ ਸਰਕਾਰ ਤੇ ਦੇਸ਼ ਦੇ ਅਮਨ ਤੇ ਸਥਿਰਤਾ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।

ਦਰਗਾਹ ਬਾਬਾ ਨਬੀ ਬਖਸ਼ ਵਿਖੇ 23ਵਾਂ ‘ਮੇਲਾ ਕਠਾਰ ਦਾ’ 13  ਤੇ 14 ਸਤੰਬਰ 2021 ਨੂੰ-ਭਾਨਾ ਐੱਲ.ਏ

ਚੰਡੀਗੜ੍ਹ, 23 ਅਗਸਤ (ਜਵੰਦਾ)- ਕਰੋਨਾ ਦੀ ਭੇਂਟ ਚੜ੍ਹਨ ਤੋਂ ਬਾਅਦ ਹੁਣ ਲੰਮੇਂ ਸਮੇਂ ਬਾਅਦ ਪੰਜਾਬ 'ਚ ਮੇਲੇ ਲੱਗਣੇ ਮੁੜ ਸ਼ੁਰੂ ਹੋ ਗਏ ਹਨ ਜਿਸ ਦੇ ਚਲਦਿਆਂ ਹੁਣ ਸੂਬੇ ਭਰ  ‘ਚ ਮੇਲਿਆਂ ਕਾਰਨ ਰੌਣਕ ਵਾਪਸ ਆਉਣ ਦੇ ਆਸਾਰ ਬਣ ਗਏ ਹਨ। ਦੱਸ ਦਈਏ ਕਿ ਅਗਸਤ ਅਤੇ ਸਤੰਬਰ ਦੇ ਮਹੀਨੇ ‘ਚ ਲੱਗਣ ਵਾਲੇ ਮੇਲਿਆਂ ਦੀ ਪੰਜਾਬ ਦੇ ਲੋਕ ਕਾਫੀ ਸਮੇਂ ਤੋਂ ਉਡੀਕ ਕਰਦੇ ਆ ਰਹੇ ਹਨ। ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਦੀ ਸੰਗਤ ਲਈ ਵੀ ਖੁਸ਼ਖਬਰੀ ਹੈ ਕਿ 23ਵਾਂ ‘ਮੇਲਾ ਕਠਾਰ ਦਾ’ ਜੋ ਪਿਛਲੇ ਸਾਲ ਕਰੋਨਾ ਦੇ ਚਲਦਿਆਂ ਮੁਲਤਵੀ ਕਰ ਦਿੱਤਾ ਗਿਆ ਸੀ ਹੁਣ ਆਉਣ ਵਾਲੀ 13 ‘ਤੇ 14 ਸਤੰਬਰ 2021 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ  ਨੇ ਦੱਸਿਆ ਕਿ ਉਨਾਂ ਵਲੋਂ ਕਠਾਰ ਮੇਲੇ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਉਨਾਂ ਵਲੋਂ ਪੂਰੀ ਸਾਵਧਾਨੀ ਦੇ ਨਾਲ  ਇਹ ਮੇਲਾ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਕਰਵਾਏ ਜਾਂਦੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਦੇ ਨਾਮੀ ਕਲਾਕਾਰ ਆਪਣੀਆਂ ਹਾਜ਼ਰੀਆਂ ਭਰਨਗੇ ਅਤੇ ਇਸ ਸਬੰਧੀ ‘ਮੇਲਾ ਕਠਾਰ ਦਾ’ ਪੋਸਟਰ  ਜਲਦ ਹੀ ਰਿਲੀਜ਼ ਕੀਤਾ ਜਾਵੇਗਾ।

ਡਾ ਕੁਲਵਿੰਦਰ ਸਿੰਘ ਮਾਂਗਟ, ਡਾ ਸੰਦੀਪ ਕੌਰ ਦੀ ਨਵੀ ਕਲੀਨਕ ਦਾ ਉਦਘਾਟਨ

ਬਰਨਾਲਾ/ਖੁੱਲ੍ਹਣੀ-(ਗੁਰਸੇਵਕ ਸੋਹੀ)  ਮੈਡੀਕਲ ਪ੍ਰੈਕਟੀਸ਼ਨਰਐਸੋਸੀਏਸ਼ਨ ਪੰਜਾਬ ਦੇ ਬਲਾਕ ਮਾਂਗਟ ਤੇ ਜਿਲ੍ਹਾ ਮੈਂਬਰ ਡਾਕਟਰ ਕੁਲਵਿੰਦਰ ਸਿੰਘ ਜੀ  ਮਾਂਗਟ ਦੀ ਪਤਨੀ ਮੈਡਮ ਡਾਕਟਰ ਸੰਦੀਪ ਕੌਰ ਜੀ ਦੀ ਨਵੀਂ ਕਲੀਨਕ ਦਾ ਉਦਘਾਟਨ ਵਿਸੇਸ ਤੌਰ ਤੇ ਪਹੁੰਚੇ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਅਤੇ ਜਿਲ੍ਹਾ ਵਾਈਸ ਚੇਅਰਮੈਨ ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।
   ਇਸ ਸੁਭ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਸਾਫ ਸੁਥਰੀ ਪ੍ਰੈਕਟਿਸ ਜਾਇਜ ਫੀਸ ਨੇਕ ਸਲਾਹ ਲੋੜਬੰਦ ਲੋਕਾਂ ਨੂੰ ਸਸਤਾ ਇਲਾਜ ਤੇ ਮਾਨਵਤਾ ਦੀ ਸੇਵਾ ਕਰਨ ਤੇ ਜੋਰ ਦਿੱਤਾ। 
 ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ, ਤਾਂ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਜਿਲ੍ਹਾ ਲੁਧਿਆਣਾ ਹਮੇਸ਼ਾ ਉਹਨਾਂ ਦੇ ਨਾਲ ਹੈ।
  ਆਗੂਆਂ ਨੇ ਜਿਲ੍ਹਾ ਲੁਧਿਆਣਾ ਦੇ ਵਖ ਵਖ ਬਲਾਕਾਂ ਦੇ ਐਸ ਐਮ ਓਜ ਅਤੇ ਐਮ ਓ ਵਲੋਂ ਪ੍ਰੈਕਟੀਸ਼ਨਰਾਂ  ਦੀਆਂ ਲਿਸਟਾਂ ਮੰਗਣ ਸਬੰਧੀ ਕਿਹਾ। ਅਫਸਰਸ਼ਾਹੀ ਇਹਨਾਂ ਕੰਮਾਂ ਤੋ ਬਾਜ ਆਵੇ ਨਹੀਂ ਤਾਂ ਉਹਨਾਂ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਘਿਰਾਓ ਕੀਤੇ ਜਾਣਗੇ। ਉਹਨਾਂ ਸਮੂਹ ਪ੍ਰੈਕਟੀਸ਼ਨਰਾਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ।ਅਗਰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਤਰੁੰਤ ਆਪਣੇ ਬਲਾਕ ਲੀਡਰਸ਼ਿਪ ਨਾਲ ਸੰਪਰਕ ਕਰੋ।

ਰੁੱਖ ਲਗਾਉਣੇ ਹਰ ਇਕ ਇਨਸਾਨ ਦਾ ਮੁੱਢਲਾ ਫਰਜ਼  -ਸੰਤ ਬਾਬਾ ਅਰਵਿੰਦਰ ਸਿੰਘ ਜੋਨੀ

 ਅਜੀਤਵਾਲ (ਬਲਵੀਰ ਸਿੰਘ ਬਾਠ)   ਮੋਗੇ ਜ਼ਿਲ੍ਹੇ ਦੇ ਇਤਿਹਾਸਕ ਨਗਰ ਤਖਾਣਬੱਧ ਠਾਠ ਇਸਰ ਦਰਬਾਰ ਤਖਾਣਬੱਧ ਵਿਖੇ ਸੰਤ ਬਾਬਾ ਅਰਵਿੰਦਰ ਸਿੰਘ ਜੌਨੀ ਜੀ ਅਗਵਾਈ ਹੇਠ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਸਾਰੇ ਮੈਂਬਰਾਂ ਦੀ ਯੋਜਨਾਬੱਧ ਤਰੀਕੇ ਨਾਲ  ਵੱਡੀ ਪੱਧਰ ਤੇ ਬੂਟੇ ਲਾਏ ਗਏ ਇਸ ਸਮੇਂ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਬਾਬਾ ਜੌਨੀ ਨੇ ਕਿਹਾ ਕਿ ਰੁੱਖ ਲਗਾਉਣੇ ਹਰ ਇਕ ਇਨਸਾਨ ਦਾ ਮੁੱਢਲਾ ਫ਼ਰਜ਼ ਹੈ  ਕਿਉਂਕਿ ਰੁੱਖਾਂ ਤੋਂ ਸਾਨੂੰ ਆਕਸੀਜਨ ਤੋਂ ਇਲਾਵਾ ਅਨੇਕਾਂ ਹੀ ਬਿਮਾਰੀਆਂ ਤੋਂ ਇਕ ਰੁੱਖ ਹੀ ਹਨ ਜੋ ਸਾਨੂੰ ਬਚਾ ਸਕਦੇ ਹਨ  ਇਸ ਤੋਂ ਇਲਾਵਾ ਘਟ ਰਿਹਾ ਪਾਣੀ ਦਾ ਪੱਧਰ ਨੂੰ ਉੱਚਾ ਚੁੱਕਣ ਅਤੇ ਵਾਤਾਵਰਣ ਨੂੰ ਸੁੰਦਰਤਾ ਬਣਾਈ ਰੱਖਣ ਵਿੱਚ ਰੁੱਖਾਂ ਦਾ ਸਭ ਤੋਂ ਵੱਡਾ ਵਡਮੁੱਲਾ ਯੋਗਦਾਨ ਹੈ  ਇਸ ਸਮੇਂ ਸਰਪੰਚ ਕੁਲਵੰਤ ਸਿੰਘ ਮੀਤ ਪ੍ਰਧਾਨ ਜਗਰਾਜ ਸਿੰਘ ਸੋਨੂ ਜਗਰਾਜ ਸਿੰਘ ਹੌਲਦਾਰ ਸੁਖਚੈਨ ਸਿੰਘ  ਜੱਗਾ ਸਿੰਘ ਨੰਬਰਦਾਰ ਰੇਸ਼ਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ  ਨੌਜਵਾਨ ਹਾਜ਼ਰ ਸਨ

ਪੰਜਾਬੀ ਸੱਭਿਆਚਾਰ ਅਤੇ ਆਜ਼ਾਦੀ ਕਿੱਥੇ ਅਤੇ ਕਦੋਂ  ? Video

ਪੰਜਾਬੀ ਵਿਰਸਾ ਅਤੇ ਸੱਭਿਆਚਾਰ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪੰਜਾਬੀ ਸੱਭਿਆਚਾਰ ਵਿੱਚ ਆਜ਼ਾਦੀ ਕਿੱਥੇ ਅਤੇ ਕਦੋਂ  ! ਪ੍ਰਿੰਸੀਪਲ ਦਲਜੀਤ ਕੌਰ ਹਠੂਰ , ਪ੍ਰੋ ਕਰਮ ਸਿੰਘ ਸੰਧੂ  ਅਤੇ ਮਾਸਟਰ ਅਵਤਾਰ ਸਿੰਘ ਜਗਰਾਉਂ  ਦੀ ਵਿਸ਼ੇਸ਼ ਗੱਲਬਾਤ। 

Facebook Link ; https://fb.watch/7xNyHefbDs/

3 ਗ਼ਜ਼ਲਾਂ  -✍️. ਜਸਵਿੰਦਰ ਸ਼ਾਇਰ "ਪਪਰਾਲਾ "

1. ਗ਼ਜ਼ਲ

ਕੋਈ ਨਾ ਕਿਸੇ ਦਾ ਦਰਦੀ ਇੱਥੇ ।
ਸੱਭ ਮਤਲਬ ਦਾ ਸੰਸਾਰ ਯਾਰੋਂ ।

ਹੋ ਗਿਆ ਮੁਸ਼ਕਿਲ ਕਰਨਾ ਅੱਜ ਕੱਲ੍ਹ
ਹਰੇਕ ਉੱਤੇ ਹੱਦੋਂ ਵੱਧ ਇਤਵਾਰ ਯਾਰੋਂ

ਨਾਲ ਜੀਣ ਤੇ ਮਰਨ ਦੀਆਂ ਖਾਂਦੇ ਸੀ ਜੋ ਕਸਮਾਂ ।
ਦੁੱਖ ਵੇਲੇ ਛੱਡ ਗਏ ਉਹੀ ਦਿਲਦਾਰ ਯਾਰੋਂ ।

ਦਿਲ ਚ ਰਿਹਾ ਨਾ ਦਰਦ ਕਿਸੇ ਦੇ ਲਈ
ਵਿਰਲਾ ਹੀ ਤੋੜ ਚੜਾਉਂਦਾ ਪਿਆਰ ਯਾਰੋਂ ।

ਆਪਣੇ ਹੱਕਾਂ ਲਈ ਹਰ ਕੋਈ ਲੱਗਦਾ ਏ
ਮਜ਼ਲੂਮਾ ਤੇ ਦੁਖੀਆਂ ਦੀ ਕੌਣ ਸੁਣੇ ਪੁਕਾਰ ਯਾਰੋਂ ।

ਆਪਣੀ ਕਲਮ ਦੇ ਲਈ ਅੱਜ ਕੁਰਬਾਨ ਹੋ ਗਿਆ
ਉਹ ਨਿਮਾਣਾ,ਉਹ ਝੱਲਾ,ਉਹ "ਸ਼ਾਇਰ " ਯਾਰੋਂ ।

2. ਗ਼ਜ਼ਲ

ਮੇਰਾ ਦਿਲ ਕਰਦਾ ਏ ਕੁੱਝ ਕਹਿਣ ਨੂੰ
ਐਪਰ ਕੁੱਝ ਕਹਿਆ ਨਹੀਂ ਜਾਂਦਾ ।

ਮੇਰਾ ਖਾਮੋਸ਼ ਰਹਿਣ ਨੂੰ ਦਿਲ ਕਰਦਾ ਏ
ਐਪਰ ਖਾਮੋਸ਼ ਮੈਥੋਂ ਰਹਿਆ ਨਹੀਂ ਜਾਂਦਾ ।

ਮੇਰਾ ਉੱਚੀ ਉੱਚੀ ਰੋਣ ਨੂੰ ਦਿਲ ਕਰਦਾ ਏ
ਪਰ ਮੇਰੇ ਤੋਂ ਰੋਇਆ ਨਹੀਂ ਜਾਂਦਾ ।

ਹੱਸਣੇ ਨੂੰ ਮੇਰਾ ਦਿਲ ਕਰਦਾ ਏ
ਤਾਂ ਮੇਰੇ ਕੋਲੋਂ ਹੱਸਿਆ ਨਹੀਂ ਜਾਂਦਾ ।

ਦਿਲ ਕਰਦਾ ਏ ਕਿ ਕੁੱਝ ਲਿਖਾਂ ਮੈਂ
ਪਰ ਕੁੱਝ ਲਿਖਿਆ ਵੀ ਨਹੀਂ ਜਾਂਦਾ ।

ਕਿਸੇ ਚੀਜ਼ ਨੂੰ ਪਾਉਣ ਲਈ ਦਿਲ ਤੜਫਦਾ ਏ
ਪਰ ਉਸ ਨੂੰ ਪਾਇਆ ਨਹੀਂ ਜਾਂਦਾ ।

ਕਿਸੇ ਦੀ ਉਡੀਕ ਕਰਨ  ਨੂੰ ਦਿਲ ਕਰਦਾ ਏ
ਪਰ ਉਹਨੂੰ ਉਡੀਕਿਆ ਨਹੀਂ ਜਾਂਦਾ ।
ਹਰ ਕੋਈ ਮੈਨੂੰ "ਸ਼ਾਇਰ ਸ਼ਾਇਰ " ਆਖਦਾ
ਪਰ "ਸ਼ਾਇਰ "ਅਖਵਾਉਣ ਨੂੰ ਦਿਲ ਨੀ ਕਰਦਾ ।

3. ਗ਼ਜ਼ਲ

ਰੁੱਲ ਜਾਂਦੇ ਮਿੱਟੀ ਚ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ ।
ਖੁਦ ਕਦੇ ਅਮਲ ਨੀ ਕਰਦੇ ਹੋਰਾਂ ਨੂੰ ਸਮਝਾਉਣ ਵਾਲੇ ।

ਮੰਦਿਰ ਮਸੀਤਾਂ ਗੁਰੂਦੁਵਾਰਿਆ ਚ ਕੀਹਨੂੰ ਲੱਭਦੇ ਨੇ
ਵੱਸਦੇ ਘਰਾਂ ਦਿਆਂ ਦੀਵਿਆਂ ਨੂੰ ਨਿੱਤ ਬੁਝਾਉਣ ਵਾਲੇ ।

ਕਿਸੇ ਨੂੰ ਕੋਈ ਕੀ ਰਸਤਾ ਵਿਖਾਵੇ ਇਸ ਜੱਗ ਉੱਤੇ
ਗੁੰਮਰਾਹ ਹੋ ਰਹੇ ਨੇ ਖੁਦ ਰਸਤਾ ਦਿਖਾਉਣ ਵਾਲੇ ।

ਤੂੰ ਵੀ ਤਾਂ ਰਹਿ ਰਿਹਾ ਏ ਇਸੇ ਦੇਸ਼ ਦੇ ਅੰਦਰ
ਝੰਡਾ ਆਫ਼ਤਾ ਦਾ ਨਿੱਤ ਹੀ ਝੁਲਾਉਣ ਵਾਲੇ ।

ਉਹੀ ਜ਼ਿੰਦਗੀ ਤੋਂ ਧੋਖਾ ਨੇ ਖਾ ਜਾਂਦੇ ਅਕਸਰ
ਜ਼ਿੰਦਗੀ ਦਾ ਪਾਠ ਹੋਰਾਂ ਨੂੰ ਪੜਾਉਣ ਵਾਲੇ ।

ਮਾਸੂਮਾਂ ਦੀਆਂ ਸੱਧਰਾਂ ਦਾ ਕਤਲ ਕਰਕੇ ਵੇਖੇ ਨੇ
ਇੱਥੇ ਫੇਰ ਗੰਗਾ ਚ ਡੁੱਬਕੀਆ ਲਾਉਣ ਵਾਲੇ ।

"ਸ਼ਾਇਰ " ਨਾ ਮਾਣ ਕਰ ਇਸ ਚੰਦਰੀ ਦੁਨੀਆਂ ਦਾ
ਬਹੁਤ ਬੈਠੇ ਨੇ ਇੱਥੇ ਆਣ ਤੇ ਜਾਣ ਵਾਲੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

 

ਗੱਲਾਂ ਪਹਿਲਾਂ ਵਾਲੀਆਂ ✍️. ਰਮੇਸ਼ ਕੁਮਾਰ ਜਾਨੂੰ

ਗੱਲਾਂ ਪਹਿਲਾਂ ਵਾਲੀਆਂ

ਹੱਥਾਂ ਨਾਲ ਪਹਿਲਾਂ ਕੰਮਕਾਰ ਹੁੰਦਾ ਸੀ
     ਹਰ ਬੰਦੇ ਕੋਲ ਰੁਜ਼ਗਾਰ ਹੁੰਦਾ ਸੀ
ਬੰਦਿਆਂ ਦੀ ਜਗ੍ਹਾ ਤੇ ਮਸ਼ੀਨਾਂ ਹੁਣ ਲਾ ਲਈਆਂ
     ਹੁਣ ਕਿੱਥੇ ਰਹਿ ਗਈਆਂ ਨੇ ਗੱਲਾਂ ਪਹਿਲਾਂ ਵਾਲੀਆਂ

ਫੇਸਬੁੱਕ ਉੱਤੇ ਹੁਣ ਯਾਰ ਮਿਲਦੇ
     ਫੋਨ ਤੇ ਸੁਣਾਉਂਦੇ ਰਹਿੰਦੇ ਹਾਲ ਦਿਲ ਦੇ
ਬੋਹੜ ਥੱਲੇ ਬਹਿ ਕੇ ਜਿਹੜੇ ਸੀਪਾਂ ਲਾਉਂਦੇ ਸੀ
     ਭੱਠੀ ਉੱਤੇ ਬਹਿ ਕੇ ਜਿਹੜੇ ਬਾਤਾਂ ਪਾਉਂਦੇ ਸੀ
ਫੋਨ ਤੇ ਮਨਾਉਂਦੇ ਹੁਣ ਲੋਹੜੀਆਂ-ਦਿਵਾਲੀਆਂ
       ਹੁਣ ਕਿੱਥੇ ਰਹਿ ਗਈਆਂ ਨੇ-----

ਲੱਸੀ-ਦੁੱਧ ਹੋ ਗਈ ਏ ਵਈ ਗੱਲ ਕੱਲ੍ਹ ਦੀ
     ਹਰ ਥਾਂ ਤੇ ਹੁਣ ਤਾਂ ਸ਼ਰਾਬ ਚਲਦੀ
ਘਰੋ-ਘਰੀ ਵਿਆਹ ਦੀ ਵੇਖੋ ਗੱਲ ਮੁੱਕ ਗਈ
     ਕੋਰਟ ਵਿੱਚ ਹੁੰਦੇ ਨੇ ਵਕੀਲ ਬੁੱਕ ਵਈ
ਵੇਖੋ-ਵੇਖੀ ਕੋਰਟ ਵਿੱਚ ਮੈਰਿਜਾਂ ਕਰਾ ਲਈਆਂ
     ਹੁਣ ਕਿੱਥੇ ਰਹਿ ਗਈਆਂ ਨੇ-----

ਗੱਲ ਭਾਵੇਂ ਬੜੀ ਏ ਪੁਰਾਣੀ ਦੋਸਤੋ
     ਬਦਲੀ ਨਾ ਜਰਾ ਵੀ ਕਹਾਣੀ ਦੋਸਤੋ
ਵੋਟਾਂ ਵੇਲੇ ਲਾਰੇ-ਲੱਪੇ ਲਾਈ ਜਾਂਦੇ ਨੇ
     ਸਾਰਿਆਂ ਦਾ ਘੁੱਗੂ ਵੀ ਵਜਾਈ ਜਾਂਦੇ ਨੇ
ਗੱਲਾਂ ਸੁਣ ਐਵੇਂ ਨਾ ਵਜਾਈ ਜਾਓ ਤਾਲੀਆਂ
     ਹੁਣ ਕਿੱਥੇ ਰਹਿ ਗਈਆਂ ਨੇ-----

ਉਲਟਾ ਰਮੇਸ਼ ਕੀ ਜਮਾਨਾ ਆ ਗਿਆ
     ਸਾਦਗੀ ਨੂੰ ਜਾਨੂੰ ਕਿਹੜਾ ਕੀੜਾ ਖਾ ਗਿਆ
ਫੈਸ਼ਨ ਦੀ ਰੱਖ ਦਿੱਤੀ ਹੱਦ ਭੰਨ ਕੇ
     ਜੀਨ ਪਾ ਕੇ ਕੁੜੀ ਫਿਰੇ ਮੁੰਡਾ ਬਣ ਕੇ
ਮੁੰਡਿਆਂ ਨੇ ਪਾਈਆਂ ਹੁਣ ਝਾਂਜਰਾਂ ਤੇ ਵਾਲੀਆਂ
     ਹੁਣ ਕਿੱਥੇ ਰਹਿ ਗਈਆਂ ਨੇ-----

              ਲੇਖਕ-ਰਮੇਸ਼ ਕੁਮਾਰ ਜਾਨੂੰ
             ਫੋਨ ਨੰ:-98153-20080

"ਵਿਸਵ ਫੋਟੋਗ੍ਰਾਫੀ ਦਿਵਸ" ਕਿਸਾਨਾਂ ਨਾਲ ਟੋਲ ਪਲਾਜ਼ਾ ਮਹਿਲ ਕਲਾਂ ਤੇ ਮਨਾਇਆ ਗਿਆ

ਮਹਿਲ ਕਲਾਂ/ ਬਰਨਾਲਾ- 20 ਅਗਸਤ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ (ਰਜਿ:) ਵੱਲੋਂ ਇਸ ਵਾਰ ‘‘ਵਿਸ਼ਵ ਫੋਟੋਗ੍ਰਾਫ਼ੀ ਦਿਵਸ’’ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ। ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਤੇ ਆਲ ਇੰਡੀਆ ਫੋਟੋਗ੍ਰਾਫ਼ਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਪੀਪੀਏ ਦੀਆਂ ਸਥਾਨਕ ਇਕਾਈਆਂ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਏ ਕਿਸਾਨੀ ਧਰਨਿਆਂ ’ਚ ਸ਼ਮੂਲੀਅਤ ਕੀਤੀ। ਮਹਿਲ ਕਲਾਂ ਟੋਲ ਪਲਾਜ਼ਾ ’ਤੇ ਪਿਛਲੇ 11 ਮਹੀਨਿਆਂ ਤੋਂ ਲੱਗੇ ਧਰਨੇ ਵਿੱਚ ਸ਼ੇਰਪੁਰ, ਮਹਿਲ ਕਲਾਂ, ਹਮੀਦੀ, ਰਾਏਸਰ ਦੇ ਫੋਟੋਗ੍ਰਾਫ਼ਰਾ ਨੇ ਪੀਪੀਏ ਦੇ ਬੈਨਰ ਹੇਠ ਭਰਵੀਂ ਗਿਣਤੀ ’ਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਆਲ ਇੰਡੀਆ ਫੋਟੋਗ੍ਰਾਫ਼ਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਪੀਪੀਏ ਦੇ ਸੂਬਾ ਜਨਰਲ ਸਕੱਤਰ ਮੰਗਤ ਸਿੰਘ ਕਪੂਰਥਲਾ, ਸੂਬਾ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਲੋਹੀਆਂ ਖਾਸ, ਸਾਊਥ ਜ਼ੋਨ  ਦੇ ਜੁਆਇੰਟ ਸੈਕਟਰੀ ਨਿਰਮਲ ਸਿੰਘ ਪੰਡੋਰੀ ਨੇ ਸੰਬੋਧਨ ਕਰਦੇ ਹੋਏ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਕੀਤੇ ਅੰਦੋਲਨ ਪ੍ਰਤੀ ਫੋਟੋਗ੍ਰਾਫ਼ਰਾਂ ਦੀ ਪੂਰੀ ਹਮਾਇਤ ਸੰਬੰਧੀ ਵਚਨਬੱਧਤਾ ਪ੍ਰਗਟ ਕੀਤੀ। ਸ. ਗੁਰਨਾਮ ਸਿੰਘ ਸ਼ੇਰਪੁਰ ਨੇ ਫੋਟੋਗ੍ਰਾਫ਼ੀ ਦਿਵਸ ਸੰਬੰਧੀ ਅਤੇ ਫੋਟੋਗ੍ਰਾਫ਼ੀ ਦੇ ਇਤਿਹਾਸ ਬਾਰੇ ਬੇਸ਼ਕੀਮਤੀ ਜਾਣਕਾਰੀ ਸਾਂਝੀ ਕੀਤੀ। ਉਨਾਂ ਕਿਹਾ ਕਿ ਖ਼ੇਤੀ ਕਾਨੂੰਨ ਤੇ ਹੋਰ ਲੋਕ ਵਿਰੋਧੀ ਹਕੂਮਤੀ ਨੀਤੀਆਂ ਦਾ ਸੰਤਾਪ ਲੋਕਾਂ ਨੂੰ ਇਸ ਕਰਕੇ ਝੱਲਣਾ ਪੈ ਰਿਹਾ ਹੈ ਕਿਉਂਕਿ ਹਕੂਮਤਾਂ ਨਿੱਕੇ-ਨਿੱਕੇ ਮਸਲਿਆਂ ਕਾਰਨ ਲੋਕਾਂ ਦੀ ਆਪਸੀ ਫੁੱਟ ਤੋਂ ਵਾਕਿਫ਼ ਹਨ। ਇਸ ਮੌਕੇ ਜੋਨ ਪ੍ਰਧਾਨ ਜਸਵੀਰ ਰਾਏਸਰ, ਜ਼ਿਲਾ ਪ੍ਰਧਾਨ ਮਨਦੀਪ ਸ਼ਰਮਾ, ਗੁਰਚਰਨ ਸਿੰਘ ਪ੍ਰੀਤ ਸਮੇਤ ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀਆਂ ਇਕਾਈਆਂ ਸ਼ੇਰਪੁਰ,ਮਹਿਲ ਕਲਾਂ, ਹਮੀਦੀ, ਰਾਏਸਰ, ਸੁਧਾਰ, ਧੂਰੀ ਦੇ ਸਾਰੇ ਮੈਂਬਰ/ਫੋਟੋਗ੍ਰਾਫ਼ਰ ਹਾਜ਼ਰ ਸਨ।

ਵਿਸ਼ਵ ਫੋਟੋਗ੍ਰਾਫੀ ਦਿਵਸ ਕਿਉਂ ਮਨਾਇਆ ਜਾਂਦਾ ਹੈ-ਜਗਤਾਰ ਗਿੱਲ

ਮਹਿਲ ਕਲਾਂ/ਬਰਨਾਲਾ -20 ਅਗਸਤ - (ਗੁਰਸੇਵਕ ਸਿੰਘ ਸੋਹੀ)-ਆਮ ਕਹਾਵਤ ਵਿਚ ਕਿਹਾ ਜਾਂਦਾ ਹੈ । 
ਕਿਸੇ ਵਿਅਕਤੀ ਜਾਂ ਘਟਨਾ ਨੂੰ ਤਸਵੀਰ ਵਿੱਚ ਕੈਦ ਕਰਨਾ ਆਪਣੇ ਆਪ ਵਿੱਚ ਇਤਿਹਾਸ ਦਾ ਸੰਗ੍ਰਹਿ ਹੈ। ਦੁਨੀਆ ਦੀ ਪਹਿਲੀ ਤਸਵੀਰ 195 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ। ਦੁਨੀਆ ਦੀ ਪਹਿਲੀ ਫੋਟੋ 1826 ਵਿੱਚ ਫਰਾਂਸ ਵਿੱਚ ਲਈ ਗਈ ਸੀ । ਫਰਾਂਸ ਦੇ ਜੋਸਫ ਨਾਈਸਫੋਰ ਅਤੇ ਲੂਯਿਸ ਡੇਗੁਏਰ ਨੇ ਫੋਟੋ ਖਿਚਵਾ ਕੇ ਇਤਿਹਾਸ ਰਚਿਆ ਅਤੇ ਇਸ ਪ੍ਰਾਪਤੀ ਨੂੰ 'ਡਾਗਰੋਟਾਈਪ' ਪ੍ਰਕਿਰਿਆ ਵਜੋਂ ਜਾਣਿਆ ਜਾਂਦਾ ਸੀ। 19 ਅਗਸਤ 1839 ਨੂੰ ਫਰਾਂਸ ਦੀ ਸਰਕਾਰ ਨੇ ਅਧਿਕਾਰਤ ਤੌਰ ਤੇ ਇਸ ਪ੍ਰਕਿਰਿਆ ਨੂੰ ਦੁਨੀਆ ਦੇ ਹਵਾਲੇ ਕਰ ਦਿੱਤਾ ਸੀ । ਉਦੋਂ ਤੋਂ "ਵਿਸ਼ਵ ਫੋਟੋਗ੍ਰਾਫੀ ਦਿਵਸ" 19 ਅਗਸਤ ਨੂੰ ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ  ਕਰਨਾ ਹੈ l
   ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉੱਘੇ ਫੋਟੋਗ੍ਰਾਫਰ ਜਗਤਾਰ ਸਿੰਘ ਗਿੱਲ" ਗਿੱਲ ਸਟੂਡੀਓ ਮਹਿਲ ਕਲਾਂ "ਨੇ ਦੱਸਿਆ ਕਿ ਇਸ ਸਾਲ ਦਾ ਇਹ " ਵਿਸ਼ਵ ਫੋਟੋਗ੍ਰਾਫੀ ਦਿਵਸ "ਆਲ ਇੰਡੀਆ ਪੱਧਰ ਤੇ ਦਿੱਲੀ ਕਿਸਾਨੀ ਸੰਯੁਕਤ ਮੋਰਚੇ ਨੂੰ ਸਮਰਪਿਤ ਕਰਕੇ ਮਨਾਇਆ ਗਿਆ ।ਜਿਸ ਵਿੱਚ   ਫੈਸਲਾ ਕੀਤਾ ਗਿਆ ਕਿ ਪੂਰੇ ਪੰਜਾਬ ਵਿੱਚ ਜਿੱਥੇ ਜਿੱਥੇ ਵੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਲੋਕ ਬੈਠੇ ਹਨ, ਉਨ੍ਹਾਂ ਨਾਲ ਜਾ ਕੇ" ਵਿਸ਼ਵ ਫੋਟੋਗ੍ਰਾਫੀ ਦਿਵਸ" ਮਨਾਇਆ ਜਾਵੇ ।ਜਿਸ ਦੀ ਕੜੀ ਬਾਝੋਂ ਮਹਿਲਕਲਾਂ ਟੋਲ ਪਲਾਜ਼ੇ ਤੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ ਅਤੇ ਕਿਸਾਨਾਂ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਗਈ ।
ਫੋਟੋਗ੍ਰਾਫੀ ਐਸੋਸੀਏਸ਼ਨ ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਜਿੰਨਾ ਚਿਰ ਕਿਸਾਨੀ ਸੰਘਰਸ਼ ਚੱਲਦਾ ਹੈ, ਸਮੂਹ ਪੰਜਾਬ ਦੇ ਫੋਟੋਗ੍ਰਾਫਰਜ਼ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ।

ਭਾਗੀਰਥ ਸਿੰਘ ਮੀਨਾ ਬਰਨਾਲਾ ਦੇ ਨਵੇਂ ਐੱਸ.ਐੱਸ.ਪੀ ਨਿਯੁਕਤ । 

ਮਹਿਲ ਕਲਾਂ/ ਬਰਨਾਲਾ- 20 ਅਗਸਤ- (ਗੁਰਸੇਵਕ ਸਿੰਘ ਸੋਹੀ)- ਭਾਗੀਰਥ ਸਿੰਘ ਮੀਨਾ ਜ਼ਿਲ੍ਹਾ ਬਰਨਾਲਾ ਦੇ ਨਵੇਂ ਐੱਸ.ਐੱਸ.ਪੀ ਹੋਣਗੇ। ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਬਤੌਰ ਐੱਸ.ਐੱਸ.ਪੀ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਤਾਇਨਾਤ ਸਨ। ਬਰਨਾਲਾ ਦੇ ਐਸ.ਐਸ.ਪੀ ਸੰਦੀਪ ਗੋਇਲ ਨੂੰ ਬਦਲ ਕੇ ਫਤਹਿਗੜ੍ਹ ਸਾਹਿਬ ਵਿੱਚ ਬਤੌਰ ਐਸ.ਐਸ.ਪੀ ਨਿਯੁਕਤ ਕੀਤਾ ਗਿਆ ਹੈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੇ ਘਿਰਾਓ ਕਰਨ ਦਾ ਐਲਾਨ.

ਮਹਿਲ ਕਲਾਂ/ ਬਰਨਾਲਾ- 19 ਅਗਸਤ -(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਪੰਜਾਬ (ਰਜਿ: 295) ਦੀ ਇਕ ਸੂਬਾ ਪੱਧਰੀ ਮੀਟਿੰਗ ,ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਰੌਇਲ ਪਾਰਟੀ ਹਾਲ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ, ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਬਰਨਾਲਾ, ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ, ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ਸੰਗਰੂਰ, ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ,ਸੂਬਾ ਮੀਤ ਪ੍ਰਧਾਨ ਡਾ ਸੁਰਜੀਤ ਸਿੰਘ ਬਠਿੰਡਾ, ਸੂਬਾ ਵਰਕਿੰਗ ਪ੍ਰਧਾਨ ਡਾ ਸਤਨਾਮ ਸਿੰਘ ਦੇਉ ਅੰਮ੍ਰਿਤਸਰ ,ਸੂਬਾ ਮੀਤ ਪ੍ਰਧਾਨ ਡਾ ਗੁਰਮੀਤ ਸਿੰਘ ਰੋਪੜ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ, ਸੂਬਾ ਮੀਤ ਪ੍ਰਧਾਨ ਡਾ ਮਹਿੰਦਰ ਸਿੰਘ ਅਜਨਾਲਾ, ਸੂਬਾ ਸਹਾਇਕ ਸਕੱਤਰ ਡਾ ਰਿੰਕੂ ਕੁਮਾਰ ਫਤਹਿਗਡ਼੍ਹ ਸਾਹਿਬ, ਪ੍ਰੈੱਸ ਸਕੱਤਰ ਡਾ ਰਾਜੇਸ਼ ਸ਼ਰਮਾ ਲੁਧਿਆਣਾ, ਸੂਬਾ ਸਹਾਇਕ ਵਿੱਤ ਸਕੱਤਰ ਡਾ ਕਰਨੈਲ ਸਿੰਘ ਬਠਿੰਡਾ ਆਦਿ ਹਾਜ਼ਰ ਹੋਏ । 
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ, ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ।ਕਾਂਗਰਸ ਸਰਕਾਰ ਨੇ ਜੋ 2017 ਦੀਆਂ ਚੋਣਾਂ ਵਿੱਚ 16 ਨੰਬਰ ਪਦ ਤੇ ਸਾਡੇ ਨਾਲ ਲਿਖਤੀ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਕਰ ਸਕੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਐੱਮ ਐੱਲ ਏ ਅਤੇ ਐਮ ਪੀਜ਼ ਦੁਆਰਾ ਸਰਕਾਰ ਤਕ ਮੰਗ ਪੱਤਰ ਵੀ ਪਹੁੰਚਾਏ ਗਏ ਹਨ।ਉਨ੍ਹਾਂ ਹੋਰ ਕਿਹਾ ਕਿ ਬਿਹਾਰ,ਮੱਧ ਪ੍ਰਦੇਸ਼ ਅਤੇ ਕਰਨਾਟਕ ਦੀਆਂ ਸਰਕਾਰਾਂ ਪਿੰਡਾਂ ਵਿੱਚ ਵਸਦੇ ਆਰਐੱਮਪੀ ਨੂੰ ਮੁੱਢਲੇ ਸਿਹਤ ਕਾਮੇ ਘੋਸ਼ਿਤ ਕਰਕੇ ਪ੍ਰੈਕਟਿਸ ਕਰਨ ਦਾ ਅਧਿਕਾਰ ਦੇ ਸਕਦੀਆਂ ਹਨ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ। ਡਾ ਬਾਲੀ ਨੇ ਕਿਹਾ ਕਿ ਅਕਾਲੀ ਸਰਕਾਰ ਦੀ ਤਰ੍ਹਾਂ ਹੀ ਕਾਂਗਰਸ ਸਰਕਾਰ ਨੇ ਵੀ  ਇਸ ਮਸਲੇ ਨੂੰ ਊਠ ਦੇ ਬੁੱਲ੍ਹ ਵਾਂਗ ਲਮਕਾ ਕੇ ਰੱਖਿਆ ਹੋਇਆ ਹੈ।   
ਡਾ ਬਾਲੀ ਨੇ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਰੋਸ ਵਜੋਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦਾ ਜ਼ਿਲ੍ਹਿਆਂ ਵਿੱਚ ਆਉਣ ਤੇ ਜ਼ਬਰਦਸਤ ਘਿਰਾਓ ਕਰਨਗੇ ।
ਪ੍ਰੈੱਸ ਨੂੰ ਇਹ ਜਾਣਕਾਰੀ ਪ੍ਰੈੱਸ ਸਕੱਤਰ  ਰਜੇਸ਼ ਸ਼ਰਮਾ ਨੇ ਦਿੱਤੀ।

ਪਿੰਡ ਕੁਤਬਾ ਵਿਖੇ ਬੀਤੀ ਰਾਤ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਚੋਰ ਗਿਰੋਹ ਕੀਤਾ ਗਿਆ ਕਾਬੂ

ਛਿੱਤਰ ਪਰੇਡ ਤੋਂ ਬਾਅਦ ਥਾਣਾ ਮਹਿਲ ਕਲਾਂ ਦੇ ਕੀਤੇ ਹਵਾਲੇ

ਮਹਿਲ ਕਲਾਂ/ ਬਰਨਾਲਾ- ਅਗਸਤ (ਗੁਰਸੇਵਕ ਸਿੰਘ ਸੋਹੀ) ਪਿੰਡ ਕੁਤਬਾ ਦੇ ਨੋਜਵਾਨਾਂ ਵੱਲੋਂ ਰਾਤ ਨੂੰ ਠੀਕਰੀ ਪਹਿਰੇ ਦੋਰਾਨ ਇੱਕ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੂੰ ਬਾਅਦ ਵਿੱਚ ਮਹਿਲ ਕਲਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਿੰਡ ਕੁਤਬਾ ਨਿਵਾਸੀ ਨੋਜਵਾਨ ਚਰਨਜੀਤ ਸਿੰਘ ਚੰਨੀ ਧਨੋਆ ਨੇ ਦੱਸਿਆ ਕਿ ਰਾਤ ਦੇ ਤਕਰੀਬਨ 12 ਵਜੇ ਦਾ ਟਾਈਮ ਸੀ ਸਾਡੇ ਸਾਰੇ ਸਾਥੀ ਬਹੁਤ ਹੀ ਚੋਕਸੀ ਨਾਲ ਪਹਿਰਾ ਦੇ ਰਹੇ ਸਨ ਕਿ ਅਚਾਨਕ ਸਾਡੇ ਸਹਿਯੋਗੀ ਸਾਥੀਆਂ ਨੇ ਸਾਨੂੰ ਫੋਨ ਤੇ ਖ਼ਬਰ ਭੇਜੀ ਕਿ ਪਿੰਡ ਵੱਲ ਨੂੰ ਸੱਕੀ ਆਦਮੀ ਆ ਰਹੇ ਹਨ ਅਤੇ ਅਸੀਂ ਸਾਰੇ ਅਲਰਟ ਹੋ ਗਏ ਜਦੋਂ ਪਿੰਡ ਵਿੱਚ ਐਟਰ ਹੋਣ ਤੇ ਅਸੀਂ ਉਨ੍ਹਾਂ ਨੂੰ ਰੋਕਿਆ ਤਾਂ ਉਹਨਾਂ ਨੇ ਸਾਡੇ ਸਾਥੀਆਂ ਨਾਲ ਬਹਿਸ ਕੀਤੀ ਤੇ ਆਪਣੇ ਕੋਲੋਂ ਕਿਰਪਾਨ ਕੱਢ ਕੇ ਸਾਡੇ ਵੱਲ ਚਲਾਈ ਤਾਂ ਸਾਡੇ ਸਾਥੀਆਂ ਨੇ ਛੋਟੀ ਦੇ ਆਸਰੇ ਨਾਲ ਉਨ੍ਹਾਂ ਦਾ ਵਾਰ ਰੋਕਿਆ ਤੇ ਬਾਕੀ ਸਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਦੇ ਦੇ ਦੋ ਸਾਥੀ ਦੇਖ ਕੇ ਪਿੱਛੇ ਵੱਲ ਨੂੰ ਭੱਜ ਗਏ ਉਨ੍ਹਾਂ ਦੱਸਿਆ ਕਿ ਇਹਨਾਂ ਚੋਰਾਂ ਤੋਂ ਇੱਕ ਬੋਰਾ ਬਿਜਲੀ ਦੀਆਂ ਕੇਵਲ ਤਾਰਾਂ ਦਾ ਮਿਲਿਆ ਹੈ ਜੋਂ ਇਹ ਰਾਏਕੋਟ ਤੋਂ ਪਿੱਛੋਂ ਕਿਤੋਂ ਚੋਰੀ ਕਰ ਕੇ ਲੈ ਕਿ ਆਏ ਹਨ ਚੰਨੀ ਨੇ ਦੱਸਿਆ ਕਿ ਸਾਡੇ ਸਾਥੀਆਂ ਨੇ ਇਹਨਾਂ ਦੀ ਛਿੱਤਰ ਪਰੇਡ ਵੀ ਕੀਤੀ ਹੈ ਅਤੇ ਬਾਅਦ ਵਿੱਚ ਇਹਨਾਂ ਨੂੰ ਸਹੀ ਸਲਾਮਤ ਮਹਿਲ ਕਲਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਅਸੀਂ ਸਾਰੇ ਪਿੰਡਾਂ ਨੂੰ ਅਪੀਲ ਕਰਦੇ ਹਾਂ ਕਿ ਦਿਨ ਵੇਲੇ ਵੀ ਅਜਿਹੇ ਕਿਸੇ ਸ਼ੱਕੀ ਵਿਅਕਤੀ ਨੂੰ ਪਿੰਡ ਵਿੱਚ ਦਾਖਲ ਨਾ ਹੋਣ ਦੇਣ ਕਿਉਂਕਿ ਇਹ ਲੋਕ ਬਾਅਦ ਵਿੱਚ ਘਰਾਂ ਦਾ ਭੇਤ ਲੇ ਕਿ ਰਾਤ ਨੂੰ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਸ ਮੌਕੇ ਠੀਕਰੀ ਪਹਿਰਾ ਦੇਣ ਵਾਲੇ ਸਾਰੇ ਨੌਜਵਾਨ ਮੌਜੂਦ ਸਨ। ਚਰਨਜੀਤ ਸਿੰਘ ਚੰਨੀ ਧਨੋਆ, ਗੁਰਪ੍ਰੀਤ ਸਿੰਘ ਧਨੋਆ, ਅੰਮ੍ਰਿਤਪਾਲ ਸਿੰਘ ਧਨੋਆ, ਮੁਹੰਮਦ ਸਿਤਾਰ, ਗੰਗਾ ਸਿੰਘ ਕੁਤਬਾ, ਜਸਪ੍ਰੀਤ ਸਿੰਘ ਰਾਏ, ਮਨੀ ਸਿੰਘ ਕੁਤਬਾ, ਨਾਹਰ ਲਵਲੀ, ਗੈਰੀ ਧਨੋਆ, ਜੱਸਾ ਗਰੇਵਾਲ ਆਦਿ ਨੌਜਵਾਨ ਸ਼ਾਮਲ ਸਨ ।

ਸਾਬਕਾ ਡੀਜੀਪੀ ਪੰਜਾਬ ਦੀ ਹੋਈ ਗ੍ਰਿਫਤਾਰੀ  

ਚੰਡੀਗੜ੍ਹ ,18 ਅਗਸਤ    (ਇਕਬਾਲ ਸਿੰਘ ਰਸੂਲਪੁਰ, ਮਨਜਿੰਦਰ ਗਿੱਲ)  ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਡੀ ਜੀ ਪੀ ਸੁਮੇਧ ਸੈਣੀ ਨੂੰ ਅੱਜ ਵਿਜੀਲੈਂਸ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ  ।ਮਿਲੀ ਸੂਚਨਾ ਅਨੁਸਾਰ ਅੱਜ ਦੇਰ ਸ਼ਾਮ ਨੂੰ ਵਿਜੀਲੈਂਸ ਵੱਲੋਂ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਵੱਲੋਂ ਸੁਮੇਧ ਸੈਣੀ ਖ਼ਿਲਾਫ਼  ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਲਈ ਮੁਹਾਲੀ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਜੋ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ  ਇਸ ਤੋਂ ਬਾਅਦ ਉਨ੍ਹਾਂ ਮਾਣਯੋਗ ਹਾਈਕੋਰਟ ਵਿਚ ਪਟੀਸ਼ਨ ਪਾਈ ਸੀ ਜਿਸ ਚ ਗ੍ਰਿਫ਼ਤਾਰੀ ਉੱਤੇ ਰੋਕ ਲਗਾ ਦਿੱਤੀ ਗਈ ਸੀ  । ਜਾਣਕਾਰੀ ਅਨੁਸਾਰ  ਗ੍ਰਿਫ਼ਤਾਰੀ ਤੋਂ ਪਹਿਲਾਂ ਸੁਮੇਧ ਸੈਣੀ ਨੂੰ ਮਿਲੀ ਜ਼ੈੱਡ ਸਕਿਊਰਿਟੀ ਨੂੰ ਹਟਾ ਦਿੱਤਾ ਗਿਆ । ਸੁਮੇਧ ਸੈਣੀ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਵਿਜੀਲੈਂਸ ਨੂੰ ਉਨ੍ਹਾਂ ਵਿਰੁੱਧ ਨਵੀਂਆਂ ਧਰਾਵਾਂ ਅਧੀਨ ਕਾਰਵਾਈ ਕਰਨ ਤੋਂ ਰੋਕਿਆ ਜਾਵੇ  ਪਰ ਹਾਈ ਕੋਰਟ ਨੇ ਅੱਗੋਂ ਉਨ੍ਹਾਂ ਨੂੰ ਝਾੜ ਪਾ ਦਿੱਤੀ ਸੀ  । ਜਿਸ ਕਾਰਨ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਆਪਣੀ ਅਰਜ਼ੀ ਵਾਪਸ ਲੈਣੀ ਪਈ  ।ਮਿਲੀ ਜਾਣਕਾਰੀ ਅਨੁਸਾਰ ਸਾਬਕਾ ਡੀਜੀਪੀ ਸੁਮੇਧ ਸੈਣੀ ਇਸ ਗੱਲ ਤੋਂ ਦੁਖੀ ਸਨ ਕਿ ਵਿਜੀਲੈਂਸ ਉਨ੍ਹਾਂ ਨੂੰ ਦੱਸੇ ਬਿਨਾਂ ਹੀ ਨਵੀਂਆਂ ਧਰਾਵਾਂ ਅਧੀਨ ਉਨ੍ਹਾਂ ਉਪਰ ਕੇਸ ਦਰਜ ਕਰ ਰਹੀ ਹੈ  । 

ਅਕਾਲੀ ਸਰਪੰਚ ਜਸਵੀਰ ਕੌਰ ਕੋਕਰੀ ਹੇਰਾਂ ਨੂੰ ਸਦਮਾ ਪੂਜਨੀਕ ਸਾਸੂ ਮਾਂ ਦਾ ਦੇਹਾਂਤ

ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
ਅਜੀਤਵਾਲ ( ਬਲਵੀਰ ਸਿੰਘ ਬਾਠ ) ਮੋਗੇ ਜ਼ਿਲ੍ਹੇ ਦੇ ਪਿੰਡ ਕੋਕਰੀ ਹੇਰਾਂ ਤੋਂ ਅਕਾਲੀ ਸਰਪੰਚ ਜਸਵੀਰ ਕੌਰ ਹੇਰਾਂ ਨੂੰ ਡੂੰਘੇ ਦੁੱਖ ਦਾ ਸਦਮਾ ਪੂਜਨੀਕ ਸਾਸੂ ਮਾਂ ਰਣਜੀਤ ਕੌਰ ਪਤਨੀ ਸਰਦਾਰ ਨਰੰਜਣ ਸਿੰਘ ਲੰਬੜਦਾਰ ਦੇ ਅਚਾਨਕ ਮੌਤ ਹੋ ਜਾਣ ਕਾਰਨ  ਡੂੰਘੇ ਦੁੱਖ ਦਾ ਸਦਮਾ ਲੱਗਿਆ ਹੈ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਵੀਰ ਕੌਰ ਹੇਰਾਂ ਨੇ ਦੱਸਿਆ ਕਿ  ਫੌਜ ਨੇ ਇਕ ਸਾਸੂ ਮਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਪਿਛਲੇ ਦਿਨੀਂ ਉਨ੍ਹਾਂ ਦਾ ਅਚਾਨਕ ਦੇਹਾਂਤ ਹੋ ਜਾਣ ਕਾਰਨ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ  ਪਿਆ ਜਿਨ੍ਹਾਂ ਦੇ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ  ਮਿਤੀ ਅਠਾਰਾਂ ਅਗਸਤ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ  ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਵੱਖ ਵੱਖ ਪਾਰਟੀ ਦੇ ਆਗੂਆਂ  ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ  ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਕਿ ਇਸ ਪਰਿਵਾਰ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਮਾਤਾ ਰਣਜੀਤ  ਆਪਣੇ ਚਰਨ ਕਮਲਾਂ ਚ ਨਿਵਾਸ ਬਖਸ਼ੇ  ਉਨ੍ਹਾਂ ਇੱਕ ਵਾਰ ਫੇਰ ਤੋਂ ਸਾਰੇ ਰਿਸ਼ਤੇਦਾਰ ਸਕੇ ਸੰਬੰਧੀਆਂ ਨੂੰ ਭੋਗ ਤੇ ਆਪਣੀ ਹਾਜ਼ਰੀ ਲਾਉਣ ਲਈ ਬੇਨਤੀ ਵੀ ਕੀਤੀ

ਮਹਿਲ ਕਲਾਂ ਇਲਾਕੇ ਅੰਦਰ ਕਿਸਾਨਾਂ ਦੇ ਟਰੈਕਟਰ ਮਾਰਚ ਚ ਉਮੜਿਆ ਟਰੈਕਟਰਾਂ ਦਾ ਸੈਲਾਬ -Video

15 ਸਤੰਬਰ ਨੂੰ ਯੂ ਪੀ ਦੀ ਧਰਤੀ ਤੇ ਹੋਵੇਗਾ ਵੱਡਾ ਕਿਸਾਨ ਮਜ਼ਦੂਰਾਂ ਦਾ ਇਕੱਠ । ਮੋਦੀ ਸਰਕਾਰ ਹੋ ਜਾਵੇਗੀ ਢਹਿ ਢੇਰੀ  -ਮਨਜੀਤ ਧਨੇਰ  

ਪੰਦਰਾਂ ਅਗਸਤ ਸੰਯੁਕਤ ਮੋਰਚੇ ਦੀ ਕਾਲ ਦੇ ਉੱਪਰ ਮਹਿਲ ਕਲਾਂ ਇਲਾਕੇ ਦੇ ਪਿੰਡਾਂ ਅੰਦਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਨਜੀਤ ਸਿੰਘ ਧਨੇਰ ਦੀ ਅਗਵਾਈ ਦੇ ਵਿਚ ਟਰੈਕਟਰ ਮਾਰਚ ਕੱਢਿਆ ਗਿਆ  ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਦਾ ਕਾਫਲਾ ਪਿੰਡ ਤੋਂ ਪਿੰਡ ਜਾ ਰਿਹਾ ਹੈ ਟਰੈਕਟਰਾਂ ਦੀ ਲਾਈਨ ਨਹੀਂ ਟੁੱਟ ਰਹੀ  ਕਿਸਾਨ ਮਜ਼ਦੂਰਾਂ ਵਿੱਚ ਅੱਜ ਦੇ ਇਸ ਟਰੈਕਟਰ ਮਾਰਚ ਵਿਚ ਵਧ ਚਡ਼੍ਹ ਕੇ ਹਿੱਸਾ ਲਿਆ ਗਿਆ ਉਸ ਸਮੇਂ ਸਾਡੇ ਪ੍ਰਤੀਨਿਧ ਗੁਰਸੇਵਕ ਸਿੰਘ ਸੋਹੀ ਵੀ ਉਥੇ ਮੌਜੂਦ ਸਨ ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਨਜੀਤ ਸਿੰਘ ਕਰੇਨ ਨਾਲ ਗੱਲਬਾਤ ਕੀਤੀ ਆਓ ਤੁਸੀਂ ਵੀ ਸੁਣ ਲਵੋ ਕੀ ਕਹਿਣਾ ਹੈ ਮਨਜੀਤ ਸਿੰਘ ਧਨੇਰ ਦਾ  

Facebook Link ; https://fb.watch/7ra7bc9xnF/

 

ਤਹਿਸੀਲਦਾਰ ਸ ਰੇਸ਼ਮ ਸਿੰਘ ਨੇ ਮਾਲ ਮਹਿਕਮੇ ਵਿਚ ਇਕ ਨਵਾਂ ਰਿਕਾਰਡ ਕਾਇਮ 

ਤਹਿਸੀਲਦਾਰ ਸ ਰੇਸ਼ਮ ਸਿੰਘ ਨੇ 18 ਕਰੋੜ 42 ਲੱਖ ਸਰਕਾਰੀ ਖ਼ਜ਼ਾਨੇ ਵਿੱਚ ਰਕਮ ਜਮ੍ਹਾਂ ਕਰਵਾ ਕੇ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ 

ਸਰਕਾਰ ਬਣਦਾ ਮਾਣ ਸਨਮਾਨ ਕਰਨਾ ਭੁੱਲੀ  

ਲੁਧਿਆਣਾ, 16 ਅਗਸਤ  (ਸਤਪਾਲ ਸਿੰਘ ਦੇਹਡ਼ਕਾ  / ਮਨਜਿੰਦਰ ਗਿੱਲ  ) ਆਪਣੀ ਨੌਕਰੀ ਦੇ ਮੁਤੱਲਕ ਧਰਤੀ ਦੇ ਨਾਲ ਜੁੜਿਆ ਬੰਦਾ ਬੋਲਬਾਣੀ ਸ਼ਹਿਦ ਤੋਂ ਮਿੱਠੀ ਉੱਡ ਕੇ ਮਿਲਣਾ ਆਪਣੇ ਕੰਮਾਂ ਪ੍ਰਤੀ ਸੁਹਿਰਦ ਇਮਾਨਦਾਰੀ ਦੀ ਮੁਜੱਸਮਾ ਲਿਖਣ ਲਈ ਸ਼ਬਦ ਵੀ ਘਟ ਜਾਂਦੇ ਹਨ । ਅੱਜ ਪੰਜਾਬ ਦੇ ਪ੍ਰਸ਼ਾਸਨ ਅੰਦਰ ਇਸ ਤਰ੍ਹਾਂ ਦੇ ਅਫ਼ਸਰ ਬਹੁਤ ਘੱਟ ਮਿਲਦੇ ਹਨ ਮੈਂ ਗੱਲ ਕਰ ਰਿਹਾ ਹਾਂ ਸਰਦਾਰ ਰੇਸ਼ਮ ਸਿੰਘ  ਤਹਿਸੀਲਦਾਰ ਦੀ ਜਿਨ੍ਹਾਂ ਵਰਗੀ ਸ਼ਖ਼ਸੀਅਤ ਅੱਜ ਪ੍ਰਸ਼ਾਸਨ ਵਿੱਚ ਬਹੁਤ ਮੁਸ਼ਕਲ ਨਾਲ ਹੀ ਮਿਲਦੀ ਹੈ। ਇਹ ਗੁਰਸਿੱਖ ਤਹਿਸੀਲਦਾਰ ਸਿੱਖੀ ਪ੍ਰਤੀ ਆਪਣਾ ਬਹੁਤ ਪਿਆਰ ਅਤੇ ਗੁਰੂ ਦੇ ਭਾਣੇ ਵਿਚ ਕੰਮ ਕਰਨ ਵਾਲੇ ਸਰਦਾਰ ਰੇਸ਼ਮ ਸਿੰਘ ਆਪਣੀ ਡਿਊਟੀ ਦੌਰਾਨ  ਜ਼ਿੰਮੇਵਾਰੀ ਨੂੰ ਕਿੰਨੀ ਈਮਾਨਦਾਰੀ ਨਾਲ ਨਿਭਾਉਂਦੇ ਹਨ ਇਸਦੀ ਇੱਕ ਮਿਸਾਲ ਗ੍ਰੇਨ ਮਾਰਕੀਟ ਦੇ ਵਸੀਕੇ ਤੋਂ ਮਿਲਦੀ ਹੈ  ਜੋ 2014 ਵਿੱਚ ਲੁਧਿਆਣੇ ਜ਼ਿਲ੍ਹੇ ਦੀ ਤਹਿਸੀਲ ਪੱਛਮੀ ਵਿਚ ਰਜਿਸਟਰਡ ਹੋਇਆ ਸਮੇਂ ਦੇ ਰਜਿਸਟਰਾਰ ਨੇ ਇਹ ਵਸੀਕਾ ਐਮਪਾਊਂਟ ਕਰਕੇ ਏ ਡੀ ਸੀ  ਕੋਲ ਭੇਜ ਦਿੱਤਾ  ਜਿੱਥੇ ਆਪਣੇ ਫ਼ੈਸਲੇ ਵਿੱਚ ਏ ਡੀ ਸੀ ਨੇ ਇਸ ਵਸੀਕੇ ਨੂੰ 9 ਕਰੋੜ ਦੀ ਕਮੀ ਪਾਈ ਪਾਰਟੀ ਨੇ ਕਮੀ ਭਰਨ ਦੀ ਬਜਾਏ ਕਮਿਸ਼ਨਰ ਪਟਿਆਲਾ ਦੇ ਅਪੀਲ ਪਾ ਦਿੱਤੀ  ਜਿੱਥੇ ਕਮਿਸ਼ਨਰ ਪਟਿਆਲਾ ਵੱਲੋਂ ਹੀ ਇਹ ਅਪੀਲ ਖਾਰਜ ਕਰ ਦਿੱਤੀ ਗਈ । ਫੇਰ ਪਾਰਟੀ ਇਸ ਕੇਸ ਨੂੰ ਮਾਨਯੋਗ ਅਦਾਲਤ ਸੁਪਰੀਮ ਕੋਰਟ ਵਿੱਚ ਲੈ ਗਈ ਲੰਮਾ ਸਮਾਂ ਕੇਸ ਚੱਲਿਆ ਤੇ ਮਾਣਯੋਗ ਅਦਾਲਤ ਸੁਪਰੀਮ ਕੋਰਟ ਨੇ ਵੀ ਪੁਰਾਣਾ ਫ਼ੈਸਲਾ ਬਰਕਰਾਰ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਕਿ ਪਾਰਟੀ ਕੋਲ ਵਿਆਜ ਸਮੇਤ ਰਿਕਵਰੀ ਕੀਤੀ ਜਾਵੇ ਇਸ ਰਕਮ ਦੀ ਰਿਕਵਰੀ ਕਰ ਲਈ ਤਹਿਸੀਲਦਾਰ ਸਰਦਾਰ ਰੇਸ਼ਮ ਸਿੰਘ ਦੀ ਡਿਊਟੀ ਵਿਭਾਗ  ਵੱਲੋਂ ਲਗਾਈ ਗਈ ਜਿਨ੍ਹਾਂ ਨੇ ਆਪਣੀ ਡਿਊਟੀ ਪ੍ਰਤੀ ਆਪਣਾ ਫਰਜ਼ ਅਦਾ ਕਰਦਿਆਂ ਆਪਣੀ ਸਖ਼ਤ ਮਿਹਨਤ ਨਾਲ ਕੁਝ ਹੀ ਸਮੇਂ ਵਿੱਚ ਇਹ ਰਕਮ 18 ਕਰੋੜ 42 ਲੱਖ 6 ਹਜਾਰ 101  ਰੁਪਏ ਮਿਤੀ 22/02/2021 ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾ ਕੇ ਆਪਣੀ ਡਿਊਟੀ ਪ੍ਰਤੀ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਬਣਦਾ ਤਾਂ ਇਹ ਸੀ ਕਿ ਆਪਣੀ ਡਿਊਟੀ ਪ੍ਰਤੀ ਸੁਹਿਰਦ ਅਫ਼ਸਰ ਨੂੰ ਸਰਕਾਰ ਬਣਦਾ ਮਾਣ ਸਨਮਾਨ ਦੇਵੇ  ਤਾਂ ਜੋ ਅਫ਼ਸਰ ਸਰਕਾਰੀ ਨੌਕਰੀ ਕਰਨ ਵਾਲੇ ਉਹ ਪੋਸਟ ਉਪਰ ਤਾਇਨਾਤ ਅਧਿਕਾਰੀ ਹੋਰ ਵੀ ਤਨਦੇਹੀ ਨਾਲ ਸਰਕਾਰੀ ਕੰਮ ਕਰਨ  । ਪਰ ਲੱਗਦਾ ਹੈ ਸਰਕਾਰ ਨੂੰ ਇਸ ਦੀ ਯਾਦ ਭੁੱਲ ਗਈ ਹੈ । 

ਪਰਿਵਾਰ ਦੀਆਂ ਤਿੰਨ ਕੁੜੀਆਂ ਮਰੀਆਂ ਕੈਂਸਰ ਨਾਲ  

ਉੱਜੜੇ ਹੋਏ ਘਰ ਦੇ ਹਾਲਾਤ ਵੇਖਲਓ  

ਜਗਰਾਉਂ , 16ਅਗਸਤ  (ਰਾਣਾ ਸ਼ੇਖਦੌਲਤ /ਮਨਜਿੰਦਰ ਗਿੱਲ  )

 ਜਗਰਾਉਂ ਅੰਦਰ ਇਕ ਪਰਿਵਾਰ ਦੀਆਂ ਤਿੰਨ ਕੁੜੀਆਂ ਦੀ ਕੈਂਸਰ ਨਾਲ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਹਾਲਾਤਾਂ ਨੇ ਕਿਸ ਤਰ੍ਹਾਂ ਧਾਰਿਆ ਭਿਆਨਕ ਅਤੇ ਡਰਾਉਣਾ ਰੂਪ ਦੇਖੋ ਵੀਡੀਓ 

Facebook Link ; https://fb.watch/7pRD5bCWsB/ 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ 15 ਅਗਸਤ ਤੇ ਪ੍ਰੋਗਰਾਮ

ਮਹਿਲ ਕਲਾਂ/ਬਰਨਾਲਾ- 16 ਅਗਸਤ- (ਗੁਰਸੇਵਕ ਸਿੰਘ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਪੱਖੋਵਾਲ ਵੱਲੋਂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਦਿਸਾ ਨਿਰਦੇਸ਼ਾਂ ਤਹਿਤ ਅਜ 15 ਅਗਸਤ ਦਾ ਅਜਾਦੀ ਦਿਵਸ  ਬਲਾਕ ਪੱਖੋਵਾਲ ਵਿੱਚ "ਡਾਕਟਰ ਮਜਦੂਰ ਕਿਸਾਨ ਏਕਤਾ ਜ਼ਿੰਦਾਬਾਦ"-
"ਸੰਵਿਧਾਨ ਬਚਾਓ ਮਜਦੂਰ ਬਚਾਓ"-
"ਸੰਵਿਧਾਨ ਬਚਾਓ ਦੇਸ ਬਚਾਓ" ਨਾਮ ਹੇਠ ਮਨਾਇਆ ਗਿਆ। 
ਜਿਥੇ ਪਹਿਲਾਂ ਪਿੰਡ ਰੱਤੇਵਾਲ ਵਿਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਕਿਹਾ ਕਿ ਅਜ ਅਜ਼ਾਦੀ ਦਿਵਸ ਤੇ ਕਿਸਾਨ ਮਜਦੂਰ ਡਾਕਟਰ ਏਕਤਾ ਜ਼ਿੰਦਾਬਾਦ ਦੇ ਬੈਨਰ ਹੇਠ ਮਨਾਇਆ ਗਿਆ। ਅਜਾਦੀ  ਦਿਹਾੜਾ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਜ ਕਿਸਾਨ ਮਜਦੂਰ ਤੇ ਹਰ ਵਰਗ ਕਾਲੇ ਕਾਨੂੰਨਾਂ ਨੂੰ ਰਦ ਕਰਵਾਉਣ ਲਈ ਸੰਘਰਸ਼ਸ਼ੀਲ ਹੈ।
ਇਸ ਮੌਕੇ ਡਾਕਟਰ ਭਗਵੰਤ ਸਿੰਘ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ, ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ ਤੇ ਮੈਡਮ ਸਿਮਰਨ ਰਤੋਵਾਲ ਸੀਨੀਅਰ ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ ਲੁਧਿਆਣਾ ਨੇ ਵੀ ਸੰਬੋਧਨ ਕੀਤਾ। 
ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਾਕ ਆਗੂ ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਡਾਕਟਰ ਮੇਵਾ ਸਿੰਘ ਤੁਗਾਹੇੜੀ, ਡਾ ਹਰਬੰਸ ਸਿੰਘ ਬਸਰਾਓ, ਡਾ ਸੁਖਦੇਵ ਸਿੰਘ ਜੀ ਨੰਗਲ 'ਸਰਦਾਰ ਬੁੱਧ ਸਿੰਘ ਬੜੂੰਦੀ ,ਦਰਸਨ ਸਿੰਘ ਬੜੂੰਦੀ, ਹਰਮੇਲ ਸਿੰਘ ਬੜੂੰਦੀ ,ਲਾਲਾ ਕੁਲਦੀਪ ਆਂਡਲੂ ਆਦਿ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਯੋਧਿਆਂ ਦਾ ਸਰਕਾਰੀ ਸਨਮਾਨ

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 75 ਵੇੰ ਗਣਤੰਤਰ ਦਿਵਸ ਤੇ ਕੀਤਾ ਵਿਸੇਸ ਸਨਮਾਨ

ਮਹਿਲ ਕਲਾਂ/ਬਰਨਾਲਾ- 16 ਅਗਸਤ -(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ( ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਕਰੋਨਾ ਮਹਾਮਾਰੀ ਦੌਰਾਨ ਪਿੰਡਾਂ ਵਿੱਚ ਵਸਦੇ ਆਰਐੱਮਪੀ ਡਾਕਟਰਾਂ ਨੇ ਫਰੰਟ ਲਾਈਨ ਦੇ ਕਾਮਿਆਂ ਵਜੋਂ,ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਪਿੰਡਾਂ ਦੇ ਲੋਕਾਂ ਨੂੰ,ਮਹਾਂਮਾਰੀ ਚੋਂ ਬਚਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਲੜੀ ਤਹਿਤ ਬਠਿੰਡਾ ਜ਼ਿਲ੍ਹੇ ਦੇ ਆਰ ਐਮ ਪੀ ਡਾਕਟਰਾਂ ਨੇ ਕੋਰੋਨਾ ਮਹਾਵਾਰੀ ਦੌਰਾਨ ਪੂਰੇ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਕੋਰੋਨਾ ਕੇਅਰ ਸੈਂਟਰ ਵਿਚ ਦਿਨ ਰਾਤ ਲਗਾਤਾਰ ਡਿਊਟੀ ਕੀਤੀ ਹੈ। ਅੱਜ ਬਠਿੰਡਾ ਜਿਲ੍ਹੇ ਲਈ ਅਤੇ ਸਮੁੱਚੇ ਪੰਜਾਬ ਦੀ ਟੀਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਦੇਸ਼ ਦੇ 75 ਵੇਂ ਸੁਤੰਤਰਤਾ ਦਿਵਸ ਮੌਕੇ ਤੇ ਪੰਜਾਬ ਦੇ ਮਾਣਯੋਗ ਫਾਇਨੈਂਸ ਮਿਨਿਸਟਰ ਸ ਮਨਪ੍ਰੀਤ ਸਿੰਘ ਬਾਦਲ ਜੀ ਵੱਲੋਂ ਆਰ ਐਮ ਪੀ ਡਾਕਟਰ ਦੇ ਤੌਰ ਤੇ ਸਾਡੇ ਵੱਲੋਂ ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ ਬਣੇ ਕੋਰੋਨਾ ਕੇਅਰ ਸੈਂਟਰ ਵਿਖੇ ਪੂਰੀ ਸ਼ਿੱਦਤ ਨਾਲ ਆਪਣੀਆਂ ਸੇਵਾਵਾਂ ਦੇਣ ਸਬੰਧੀ ਸਨਮਾਨਿਤ ਕੀਤਾ ਗਿਆ। ਪ੍ਰਸੰਸ਼ਾ ਪੱਤਰ ਵੰਡ ਸਮਾਰੋਹ ਦੌਰਾਨ ਸਾਨੂੰ ਆਰ ਐਮ ਡਾਕਟਰ ਗਰੁੱਪ 1 (ਵਨ) ਕਹਿ ਕੇ ਸੰਬੋਧਨ ਕੀਤਾ ਗਿਆ ਜੋ ਕਿ ਸਾਡੀ ਸਾਰੀ ਪੰਜਾਬ ਦੀ ਜਥੇਬੰਦਕ ਲਈ ਹੋਰ ਵੀ ਮਾਣ ਵਾਲੀ ਗੱਲ ਹੈ। ਇਹ ਸਨਮਾਨ ਜਿਲ੍ਹਾ ਬਠਿੰਡਾ ਦੇ ਅਤੇ ਬਲਾਕ ਭੁੱਚੋ, ਬਲਾਕ ਤਲਵੰਡੀ ਸਾਬੋ, ਬਲਾਕ ਨਥਾਣਾ ਦੇ ਸਾਥੀਆਂ ਵੱਲੋਂ ਪੂਰੀ ਤਨਦੇਹੀ ਨਾਲ ਕੀਤੀਆਂ ਗਈਆਂ ਡਿਊਟੀਆਂ ਕਰਕੇ ਹੀ ਪ੍ਰਾਪਤ ਹੋਇਆ ਹੈ। ਜੋ ਕਿ ਸਾਡੇ ਆਉਣ ਵਾਲੇ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗਾ। ਸਾਥੀਉ ਪ੍ਰਸ਼ਾਸਨ ਵੱਲੋਂ ਆਰ ਐਮ ਪੀ ਡਾਕਟਰ ਦੇ ਰੂਪ ਵਿੱਚ ਸਾਨੂੰ ਸਨਮਾਨਿਤ ਕਰਨਾ ਸਾਡੇ ਲਈ ਬਹੁਤ ਵੱਡੀ ਉਪਲੱਬਧੀ ਹੈ। ਇਹ ਸਭ ਸਾਡੇ ਸਟੇਟ ਅਤੇ ਜਿਲ੍ਹਾ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਜਿੰਨ੍ਹਾਂ ਨੇ ਕੋਰੋਨਾ ਸੈਂਟਰ ਵਿੱਚ ਡਿਊਟੀਆਂ ਦੇਣ ਸਬੰਧੀ ਸਾਰੀ ਰਣਨੀਤੀ ਤਿਆਰ ਕੀਤੀ। ਸਮੂਹ ਬਲਾਕ ਬਠਿੰਡਾ ਵੱਲੋਂ ਉਹਨਾਂ ਸਾਰੇ ਸਾਥੀਆਂ ,ਸਾਡੇ ਸਤਿਕਾਰ ਯੋਗ ਸਟੇਟ ਅਤੇ ਜਿਲ੍ਹਾ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਹੈ, ਜਿੰਨ੍ਹਾਂ ਦੀ ਯੋਗ ਅਗਵਾਈ ਸਦਕਾ ਅੱਜ ਸਾਨੂੰ ਇਹ ਸਨਮਾਨ ਪੱਤਰ ਪ੍ਰਾਪਤ ਹੋਇਆ।
ਇਸ ਸਨਮਾਨ ਤੇ ਸੂਬਾ ਕਮੇਟੀ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ 'ਸੂਬਾ ਜਨਰਲ ਸਕੱਤਰ ਡਾ  ਜਸਵਿੰਦਰ ਸਿੰਘ ਕਾਲਖ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ,  ਸੂਬਾ ਵਰਕਿੰਗ ਪ੍ਰਧਾਨ ਡਾ ਸਤਨਾਮ ਸਿੰਘ ਦੇਉ ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ,ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਆਰਗੇਨਾਈਜ਼ਰ ਸਕੱਤਰ  ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ' ਸੁੂਬਾ ਸਹਾਇਕ ਵਿੱਤ ਸਕੱਤਰ ਡਾ ਕਰਨੈਲ ਸਿੰਘ ਬਠਿੰਡਾ' ਸੂਬਾ ਵਾਈਸ ਚੇਅਰਮੈਨ ਡਾ ਰਣਜੀਤ ਸਿੰਘ ਰਾਣਾ ਤਰਨਤਾਰਨ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਪਟਿਆਲਾ, ਸੂਬਾ ਮੀਤ ਪ੍ਰਧਾਨ ਡਾ ਸੁਰਜੀਤ ਸਿੰਘ ਬਠਿੰਡਾ , ਸੂਬਾ ਪ੍ਰੈੱਸ ਸਕੱਤਰ ਡਾ ਰਾਜੇਸ਼ ਸ਼ਰਮਾ ਲੁਧਿਆਣਾ, ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਭਵਾਨੀਗਡ਼੍ਹ, ਸੂਬਾ ਮੀਤ ਪ੍ਰਧਾਨ ਡਾ ਜਗਬੀਰ ਮੁਕਤਸਰ, ਡਾ ਸੁਰਿੰਦਰਪਾਲ ਨਵਾਂਸ਼ਹਿਰ' ਡਾ ਮਹਿੰਦਰ ਸਿੰਘ ਅਜਨਾਲਾ, ਡਾ ਹਾਕਮ ਸਿੰਘ ਪਟਿਆਲਾ ,ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ ,ਡਾ ਵੇਦ ਪ੍ਰਕਾਸ਼ ਰੋਪੜ, ਡਾ ਜੋਗਿੰਦਰ ਸਿੰਘ ਗੁਰਦਾਸਪੁਰ, ਡਾ ਅਸ਼ੋਕ ਬਟਾਲਾ , ਡਾ ਬਾਜ਼ ਕੰਬੋਜ ਅਬੋਹਰ, ਡਾ ਅਵਤਾਰ ਸਿੰਘ ਲੁਧਿਆਣਾ, ਡਾ ਅਨਵਰ ਖ਼ਾਨ ਸੰਗਰੂਰ, ਡਾਕਟਰ ਕੇਸਰ ਖਾਨ ਬਰਨਾਲਾ, ਡਾ ਗੁਰਮੀਤ ਸਿੰਘ ਰੋਪੜ , ਡਾ ਜਗਦੀਸ਼ ਲਾਲ, ਡਾ ਸੁਖਦੇਵ ਸਿੰਘ ਫਤਿਹਗੜ੍ਹ, ਡਾ ਅੰਗਰੇਜ਼ ਸਿੰਘ ਅਬੋਹਰ, ਡਾ ਗੁਰਮੁਖ ਸਿੰਘ ਮੁਹਾਲੀ, ਡਾ ਬਲਕਾਰ ਕਟਾਰੀਆ ਨਵਾਂਸ਼ਹਿਰ, ਡਾ ਮਲਕੀਤ ਸਿੰਘ ਅੰਮ੍ਰਿਤਸਰ, ਡਾ ਰਾਜ ਕੁਮਾਰ ਜਲੰਧਰ, ਡਾ ਜਗਦੀਸ਼ ਰਾਜ ਪਠਾਨਕੋਟ, ਡਾ ਜਗਬੀਰ ਸਿੰਘ ਪਠਾਨਕੋਟ ਅਤੇ ਡਾ ਜਤਿੰਦਰ ਕੁਮਾਰ ਕਪੂਰਥਲਾ ਨੇ ਬਠਿੰਡਾ ਟੀਮ ਨੂੰ ਮੁਬਾਰਕਬਾਦ ਪੇਸ ਕੀਤੀ ।

ਆਜ਼ਾਦੀ ਦਿਵਸ ਨੂੰ ਸਮਰਪਿਤ ਪਿੰਡ ਸਲੇਮਪੁਰਾ ਨੇਡ਼ੇ ਹੰਬੜਾ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ  

ਪਰਮਜੀਤ ਕੌਰ ਸਲੇਮਪੁਰੀ ਐਡਮਿਨ ਅਫਸਰ ( ਐਮ. ਈ. ਐਸ.) ਅਜਾਦੀ ਦਿਵਸ ਦੀ 75 ਵੀੰ ਵਰੇਗੰਢ ਮੌਕੇ ਪਿੰਡ ਸਲੇਮਪੁਰ ਨੇੜੇ ਹੰਬੜਾਂ ਲੁਧਿਆਣਾ ਵਿਖੇ ਕੌਮੀ ਝੰਡੇ ਨੂੰ ਸਲਾਮੀ ਦਿੰਦੇ ਹੋਏ !