You are here

ਪੰਜਾਬ

 ਫਿਲਮ 'ਉੱਚਾ ਪਿੰਡ' ਨੇ ਲੋਕਾਂ ਦੇ ਦਿਲਾਂ 'ਚ ਬਣਾਈ ਖਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ

ਉੱਚਾ ਪਿੰਡ' ਨੂੰ ਇੰਨਾ ਪਿਆਰ ਦੇਣ ਲਈ ਦਰਸ਼ਕਾਂ ਦਾ ਸਦਾ ਰਿਣੀ ਰਹਾਂਗਾ- ਸਰਦਾਰ ਸੋਹੀ, ਨਵਦੀਪ ਕਲੇਰ

ਬੀਤੇ ਦਿਨੀਂ ਰਿਲੀਜ਼ ਹੋਈ ਨਿਰਦੇਸ਼ਕ ਹਰਜੀਤ ਰਿੱਕੀ ਦੀ ਪੰਜਾਬੀ ਫ਼ਿਲਮ 'ਉੱਚਾ ਪਿੰਡ' ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਦਾ ਵੇਖ ਕਹਿ ਸਕਦੇ ਹਾਂ ਕਿ ਪੰਜਾਬੀ ਸਿਨਮਾ ਨਾਲ ਦਰਸ਼ਕ ਅੱਜ ਵੀ ਜੁੜਿਆ ਹੋਇਆ ਹੈ। ‘ਤੁਣਕਾ ਤੁਣਕਾ’ ਅਤੇ ‘ਪੁਆੜਾ’ ਫ਼ਿਲਮਾਂ ਤੋਂ ਬਾਅਦ ਹੁਣ ਫ਼ਿਲਮ 'ਉੱਚਾ ਪਿੰਡ' ਨੇ ਵੀ ਟਿਕਟ ਖਿੜਕੀ ਤੱਕ ਦਰਸ਼ਕਾਂ ਨੂੰ ਲਿਆਂਦਾ ਹੈ। 

ਮਨੋਰੰਜਨ ਦੇ ਨਾਲ ਨਾਲ ਕੁਰੀਤੀਆਂ ਨੂੰ ਪਰਦੇ ‘ਤੇ ਲਿਆਉਣਾ ਵੀ ਜਰੂਰੀ ਹੈ। ਕਾਮੇਡੀ ਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਵੇਖ ਵੇਖ ਅੱਕ ਚੁੱਕੇ ਦਰਸ਼ਕਾਂ ਨੂੰ ਇਸ ਫ਼ਿਲਮ ਰਾਹੀਂ ਬਹੁਤ ਕੁਝ ਨਵਾਂ ਤੇ ਰੌਚਕਮਈ ਵੇਖਣ ਨੂੰ ਮਿਲਿਆ। ਖ਼ਾਸ ਗੱਲ ਕਿ ਇਸ ਫ਼ਿਲਮ ਰਾਹੀਂ ਸਮਾਜ ਦੀ ਗੱਲ ਬਹੁਤ ਹੀ ਨਿਵੇਕਲੇ ਢੰਗ ਨਾਲ ਕੀਤੀ ਗਈ ਹੈ । ਫ਼ਿਲਮ ਦੀ ਕਹਾਣੀ ਸਮਾਜ ਵਿਰੋਧੀ ਅਨਸ਼ਰਾਂ ਨੂੰ ਨੰਗਾ ਕਰਨ ਦੀ ਹਿੰਮਤ ਰੱਖਦੀ ਹੈ ਜੋ ਚੰਦ ਮੁਨਾਫ਼ੇ ਲਈ ਸਾਡੀ ਜਵਾਨੀ ਨੂੰ ਮੌਤ ਦੇ ਮੂੰਹ ‘ਚ ਧਕੇਲ ਰਹੇ ਹਨ। ਅਜਿਹੇ ਚਿੱਟੇ ਬਗਲਿਆਂ ਨੂੰ ਫੜ੍ਹਣ ਲਈ ‘ਆਜ਼ਾਦ’ ਦੇ ਪੰਜੇ ਦੀ ਝਪਟ ਪੈਂਦਿਆਂ ਦੇਰ ਨਹੀਂ ਲੱਗਦੀ। ਇਸ ਫ਼ਿਲਮ ਵਿੱਚ ਕਈ ਰੰਗ ਹਨ ਜੋ ਫ਼ਿਲਮ ਦੇ ਹਰੇਕ ਦ੍ਰਿਸ਼ ਨੂੰ ਦਿਲਚਸਪ ਬਣਾਉਂਦੇ ਹਨ। ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸ਼ੀਸ਼ ਦੁਗਲ, ਮੁਕਲ ਦੇਵ, ਸ਼ਮਿੰਦਰ ਵਿੱਕੀ ਵਰਗੇ ਦਿੱਗਜ਼ ਕਲਕਾਰਾਂ ਦੇ ਨਾਲ-ਨਾਲ ਨਵਾਂ ਮੁੰਡਾ ਨਵਦੀਪ ਕਲੇਰ ਵੀ ਐਕਸ਼ਨ ਹੀਰੋ ਜੋਂ ਪੂਰਾ ਜ਼ਚਿਆ ਹੈ। ਜਿੱਥੇ ਫ਼ਿਲਮ ਦਾ ਐਕਸ਼ਨ ਦਰਸ਼ਕਾਂ ਨੂੰ ਪ੍ਰਭਾਵਤ ਕਰਦਾ ਹੈ ਉਥੇ ਫ਼ਿਲਮ ਦੇ ਡਾਇਲਾਗਾਂ ‘ਤੇ ਵੱਜਦੀਆਂ ਤਾੜੀਆਂ-ਸੀਟੀਆਂ ਵੀ ਫ਼ਿਲਮ ਦੇ ਚੰਗਾ ਹੋਣ ਦੀ ਗਵਾਹੀ ਭਰਦੇ ਪੱਖ ਹਨ। ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ ਕਿਉਂਕਿ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੈ ਜੋ ਸਸਪੈਂਸ਼ ਭਰਪੂਰ ਹੈ। ਦਰਸ਼ਕ ਸੋਚ ਵੀ ਨਹੀਂ ਸਕਦਾ ਕਿ ਹੁਣ ਕੀ ਹੋਵੇਗਾ।ਐਕਸ਼ਨ ਹੀਰੋ ਦੇ ਰੂਪ ‘ਉਭਰੇ ਨਵਦੀਪ ਕਲੇਰ ਦੀ ਮੇਹਨਤ ਉਸਦੇ ਕਿਰਦਾਰ ਨੂੰ ਚੰਗਾ ਨਿਖਾਂਰਦੀ ਹੈ। ਉਸਦੇ ਸਾਹਾਂ ਦੀ ਧੜਕਣ ਬਣੀ ਖੂਬਸੂਰਤ ਨਾਇਕਾ ‘ਪੂਨਮ ਸੂਦ’ ਵੀ ਪੂਰਾ ਜਚੀ ਹੈ। ਜ਼ਿਕਰਯੋਗ ਹੈ ਕਿ ਨਵਦੀਪ ਕਲੇਰ ਤੇ ਪੂਨਮ ਸੂਦ ਦੀ ਬਤੌਰ ਨਾਇਕ-ਨਾਇਕਾ ਇਹ ਪਹਿਲੀ ਫ਼ਿਲਮ ਹੈ, ਜਦਕਿ ਇਸ ਤੋਂ ਪਹਿਲਾਂ ਇੰਨ੍ਹਾਂ ਨੇ ਅਨੇਕਾਂ ਫ਼ਿਲਮਾਂ ਵਿਚ ਯਾਦਗਾਰੀ ਕਿਰਦਾਰ ਨਿਭਾਏ ਹਨ।ਨਵਦੀਪ ਕਲੇਰ ਤੇ ਪੂਨਮ ਸੂਦ ਤੋਂ ਇਲਾਵਾ ਫ਼ਿਲਮ ਵਿੱਚ ਸਰਦਾਰ ਸੋਹੀ, ਹੌਬੀ ਧਾਲੀਵਾਲ, ਆਸ਼ੀਸ਼ ਦੁੱਗਲ, ਮੁਕਲ ਦੇਵ, ਸ਼ਮਿੰਦਰ ਵਿੱਕੀ, ਸ਼ੀਮਾ ਕੌਸਲ, ਰਾਹੁਲ ਜੁਗਰਾਲ, ਲੱਖਾ ਲਹਿਰੀ, ਦਿਲਾਵਰ ਸਿੱਧੂ, ਮਨੀ ਕੁਲਾਰ, ਸੰਜੀਵ ਢਿਲੋਂ  ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਨਰਿੰਦਰ ਅੰਬਰਸਰੀਆ ਨੇ ਲਿਖੀ ਹੈ ਤੇ ਡਾਇਲਾਗ ਤੇ ਸਕਰੀਨ ਪਲੇਅ ਨਵਦੀਪ ਕਲੇਰ ਤੇ ਨਰਿੰਦਰ ਅੰਬਰਸਰੀਆ ਨੇ ਰਲ ਕੇ ਲਿਖੇ ਹਨ। ਫ਼ਿਲਮ ਦੇ ਗੀਤਾਂ ਨੂੰ ਨਾਮਵਰ ਗੀਤਕਾਰ ਜਾਨੀ ਨੇ ਲਿਖਿਆ ਹੈ। ਜਿੰਨ੍ਹਾਂ ਨੂੰ ਬੀ ਪਰਾਕ, ਕਮਲ ਖਾਂ, ਅਫ਼ਸਾਨਾਂ ਖਾਂ, ਹਿੰਮਤ ਸੰਧੂ ਨੇ ਗਾਇਆ। ਸੰਗੀਤ ਬੀ ਪਰਾਕ, ਬਿਰਗੀ ਵੀਰ ਜੀ ਨੇ ਤਿਆਰ ਕੀਤਾ ਹੈ। ਜਿਕਰਯੋਗ ਹੈ  ਕਿ ਨਿਊ ਦੀਪ ਐਂਟਰਟੈਂਨਮੈਂਟ ਅਤੇ 2 ਆਰ-ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫ਼ਿਲਮ ‘ਉੱਚਾ ਪਿੰਡ’ ਦੀ ਨਿਰਮਾਤਾ ਜੋੜੀ ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿਲੋਂ  ਨੇ ਬੀਤੇ ਦਿਨੀ ਇੱਕ ਪੱਤਰਕਾਰਤਾ ਮਿਲਨੀ ਦੌਰਾਨ ਕਿਹਾ ਸੀ ਕਿ ਸਾਡੀ ਇਸ ਫ਼ਿਲਮ ਤੋਂ ਹੋਣ ਵਾਲੀ ਸਾਰੀ ਕਮਾਈ ਦਾ 5% ਹਿੱਸਾ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ, ਅਸੀਂ ਹਮੇਸ਼ਾ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਾਂ। ਇਸ ਲਈ ਹਰੇਕ ਦਰਸਕ ਨੂੰ ਇਹ ਫ਼ਿਲਮ ਜਰੂਰ ਵੇਖਣੀ ਚਾਹੀਦੀ। ਇਸ ਫ਼ਿਲਮ ਨੂੰ ਮਿਲ ਰਹੇ ਪਿਆਰ ਤੋਂ ਨਵਦੀਪ ਕਲੇਰ ਬਹੁਤ  ਖੁਸ਼ ਹੈ ਉਸਨੇ ਆਪਣੇ ਦਰਸ਼ਕਾਂ, ਪ੍ਰਸੰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਉਹ ਪੰਜਾਬੀ ਸਿਨਮੇ ਲਈ ਮੇਹਨਤ ਅਤੇ ਲਗਨ ਨਾਲ ਕੰਮ ਕਰਦਾ ਰਹੇਗਾ। 

ਹਰਜਿੰਦਰ ਸਿੰਘ ਜਵੰਦਾ 94638 28000

 

ਮੁਜ਼ੱਫਰਨਗਰ ਮਹਾਂਂਰੈਲੀ ਵਿੱਚ ਪਹੁੰਚਣ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ 80 ਵੱਡੀਆਂ ਬੱਸਾਂ ਸਮੇਤ 123 ਵਹੀਕਲਾਂ ਦੇ ਵੱਡੇ ਛੋਟੇ ਕਾਫ਼ਲੇ ਰਵਾਨ

ਚੰਡੀਗੜ੍ਹ 4 ਸਤੰਬਰ ( ਜਸਮੇਲ ਗ਼ਾਲਿਬ  / ਮਨਜਿੰਦਰ ਗਿੱਲ ) ਮੁਲਕ ਭਰ ਦੇ 22 ਸੂਬਿਆਂ ਦੇ ਕਿਸਾਨਾਂ ਵੱਲੋਂ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਲਕੇ ਮੁਜ਼ੱਫਰਨਗਰ 'ਚ ਕੀਤੀ ਜਾ ਰਹੀ ਮਹਾਂਰੈਲੀ 'ਚ ਪਹੁੰਚਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਕੁੱਲ 80 ਵੱਡੀਆਂ ਬੱਸਾਂ, 22 ਮਿਨੀ ਬੱਸਾਂ ਅਤੇ 21 ਦਰਮਿਆਨੇ ਛੋਟੇ ਹੋਰ ਵਹੀਕਲਾਂ ਸਮੇਤ 123 ਗੱਡੀਆਂ ਦੇ ਕਾਫ਼ਲੇ ਰਵਾਨਾ ਹੋ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਕਾਫ਼ਲਿਆਂ ਵਿੱਚ ਕੁੱਲ ਮਿਲਾ ਕੇ 5850 ਕਿਸਾਨ ਮਜ਼ਦੂਰ ਸ਼ਾਮਲ ਹਨ, ਜਿਨ੍ਹਾਂ ਵਿਚ 1050 ਔਰਤਾਂ ਅਤੇ ਸੈਂਕੜਿਆਂ ਦੀ ਤਾਦਾਦ ਵਿੱਚ ਨੌਜਵਾਨ ਸ਼ਾਮਲ ਹਨ। ਇਹ ਸਾਰੇ ਕਾਫ਼ਲੇ ਸ਼ਾਮ ਨੂੰ ਹਰਿਆਣੇ ਦੇ ਸ਼ਹਿਰ ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ਵਿੱਚ ਇਕੱਠੇ ਹੋ ਜਾਣਗੇ ਅਤੇ ਰਾਤ ਉੱਥੇ ਠਹਿਰਨ ਮਗਰੋਂ ਪੂਰਾ ਕਾਫ਼ਲਾ ਤੜਕੇ ਸੂਬਾ ਆਗੂਆਂ ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ ਅਤੇ ਸ੍ਰੀ ਕੋਕਰੀ ਕਲਾਂ ਦੀ ਅਗਵਾਈ ਹੇਠ ਮੁਜ਼ੱਫਰਨਗਰ ਵੱਲ ਕੂਚ ਕਰੇਗਾ। ਜਾਰੀ ਕਰਤਾ::  ਸੁਖਦੇਵ ਸਿੰਘ ਕੋਕਰੀ ਕਲਾਂ,  9501593265

ਖਟਿਆਸ ਤੇ ਮਠਿਆਸ ਨਾਲ ਭਰਿਆ ਹੁੰਦਾ ਹੈ -ਨਨਾਣ ਭਰਜਾਈ ਦਾ ਰਿਸ਼ਤਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਹਰੇ ਹਰੇ ਬਾਗ਼ਾਂ ਵਿੱਚ ਉੱਚੀਆਂ ਹਵੇਲੀਆਂ ….
ਨਨਾਣ ਤੇ ਭਰਜਾਈ ਆਪਾ ਗੂੜ੍ਹੀਆਂ ਸਹੇਲੀਆਂ ….

ਦੋਸਤੋਂ ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਸਮਾਜ ਵਿੱਚ ਵਿਚਰਦਿਆਂ ਕਈ ਰਿਸ਼ਤੇ ਨਿਭਾਉਂਦਾ ਹੈ ।ਇੱਕ ਔਰਤ ਵੀ ਕਈ ਰੂਪਾਂ ਵਿੱਚ ਰਿਸ਼ਤੇ ਨਿਭਾਉਂਦੀ ਹੈ ਜਿਵੇਂ ਕਿ ਮਾਂ,ਧੀ,ਭੈਣ,ਪਤਨੀ ,ਨੂੰਹ-ਸੱਸ,ਨਨਾਣ-ਭਰਜਾਈ ਆਦਿ ।ਦੋਸਤੋਂ ਇੰਨਾਂ ਰਿਸ਼ਤਿਆਂ ਵਿੱਚੋਂ ਇੱਕ ਅਨੋਖਾ ਰਿਸ਼ਤਾ ਨਨਾਣ-ਭਰਜਾਈ ਦਾ ਹੁੰਦਾ ਹੈ ਜੋ ਕਿ ਅਪਣਾਪੱਤ ,ਪਿਆਰ ,ਖਟਿਆਸ -ਮਠਿਆਸ ਨਾਲ ਭਰਿਆ ਹੁੰਦਾ ਹੈ।ਦੋਸਤੋਂ ਪਤੀ ਦੀ ਭੈਣ ਨੂੰ ਨਣਦ ਆਖਿਆ ਜਾਂਦਾ ਹੈ। ਜਦੋਂ ਨਵੀਂ ਵਿਆਹੀ ਕੁੜੀ ਸਹੁਰੇ ਘਰ ਆਉਦੀ ਹੈ ਤਾਂ ਉਸਨੂੰ ਕਈ ਰਿਸ਼ਤੇ ਨਿਭਾਉਣੇ ਪੈਂਦੇ ਹਨ।ਉਹ ਇੱਕ ਰਿਸ਼ਤਾ ਨਨਾਣ-ਭਰਜਾਈ ਦਾ ਵੀ ਨਿਭਾਉਂਦੀ ਹੈ।ਪਰ ਇਹ ਰਿਸ਼ਤਾ ਹੁਣ ਕੁੱਝ ਬਦਲ ਗਿਆ ਹੈ ਹੁਣ ਭਾਬੀ ਸ਼ਬਦ ਬਹੁਤ ਘੱਟ ਵਰਤਿਆਂ ਜਾਂਦਾ ਹੈ ਹੁਣ ਭਾਬੀ ਨੂੰ ਦੀਦੀ ਕਹਿ ਦਿੱਤਾ ਜਾਂਦਾ ਹੈ।ਜ਼ਿਆਦਾਤਰ ਤਾਂ ਨਾਮ ਨਾਲ ਹੀ ਬੁਲਾਇਆ ਜਾਂਦਾ ਹੈ। ਨਨਾਣ ਨੂੰ ਮਲਵਈ ਬੋਲੀ ਵਿੱਚ ਨਣਦ’ ਵੀ ਕਿਹਾ ਜਾਂਦਾ ਹੈ। ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਕੁੜੀ ਦੇ ਸਹੁਰੇ ਘਰ ਆਉਣ ਤੋਂ ਪਹਿਲਾ ਹੀ ਨਣਦ ਦਾ ਵਿਆਹ ਕਰ ਦਿੱਤਾ ਜਾਦਾ ਹੈ ਜਿਸ ਕਾਰਨ ਵਿਆਹੀਆਂ ਹੋਈਆਂ ਨਨਾਣਾਂ ਦਾ ਭਰਜਾਈ ਨਾਲ ਮੇਲ-ਮਿਲਾਪ ਬਹੁਤ ਘੱਟ ਹੁੰਦਾ ਹੈ ਸਗੋ ਖਾਸ਼ ਪ੍ਰੋਗਰਾਮ ਦੇ ਮੌਕੇ ‘ਤੇ ਹੀ ਹੁੰਦਾ ਹੈ।ਅੱਜ ਕੱਲ ਹਰ ਘਰ ਦੀ ਲੜਕੀ ਪੜੀ ਲਿਖੀ ਹੋਣ ਕਰਕੇ ਨੌਕਰੀ ਕਰਦੀ ਹੈ ਜਿਸ ਕਾਰਨ ਉਸ ਕੋਲ ਆਪਣੀ ਭਰਜਾਈ ਲਈ ਸਮਾਂ ਬਹਤ ਥੋੜ੍ਹਾ ਹੁੰਦਾ ਹੈ।ਜਾ ਕਈ ਵਾਰ ਭਰਜਾਈ ਨੌਕਰੀ ਕਰਦੀ ਹੈ ਜਿਸ ਕਾਰਨ ਉਸ ਕੋਲ ਸਿਰਫ ਐਤਵਾਰ ਦਾ ਦਿਨ ਹੀ ਹੁੰਦਾ ਹੈ ਰਿਸ਼ਤੇਦਾਰਾਂ ਨੂੰ ਮਿਲਣ ਦਾ।ਦੋਸਤ ਭਰਜਾਈ ਕਈ ਵਾਰ ਵੱਡੀ ਹੁੰਦੀ ਹੈ ਕੋ ਮਾਂ ਸਮਾਨ ਹੁੰਦੀ ਹੈ ਜੋ ਕਿ ਬਹੁਤ ਖਿਆਲ ਰੱਖਦੀ ਹੈ।ਕਿਸੇ ਨੇ ਠੀਕ ਹੀ ਕਿਹਾ ਹੈ—
ਜੱਗ ਜਿਊਣ ਵੱਡੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ।
ਕਈ ਵਾਰ ਨਣਦ ਛੋਟੀ ਹੋਣ ਕਾਰਨ ਕੁਆਰੀ ਹੁੰਦੀ ਹੈ । ਅਕਸਰ ਹੀ ਕੁਆਰੀ ਨਣਦ ਤੇ ਭਾਬੀ ਇੱਕੋ ਉਮਰ ਹਾਣ ਦੀਆਂ ਹੀ ਹੁੰਦੀਆਂ ਹਨ ।ਭਾਬੀ ਦੇ ਆ ਜਾਣ ਤੇ ਰਿਸ਼ਤੇ ਵਿੱਚ ਖਟਿਆਸ ਵੀ ਆ ਜਾਂਦੀ ਹੈ ।ਕਈ ਵਾਰ ਨਣਦ ਭਰਜਾਈ ਦੇ ਹਰ ਕੰਮ ਵਿੱਚ ਟੋਕਾ-ਟਾਕੀ ਕਰਦੀ ਹੈ ਭਰਜਾਈ ਨੂੰ ਪਸੰਦ ਹੀ ਨਹੀਂ ਕਰਦੀ।ਨਣਾਣ ਤੇ ਭਰਜਾਈ ਦਾ ਰਿਸ਼ਤਾ ਕਦੇ ਪਿਆਰ ਭਰਿਆ ਕਦੇ ਕੁੜੱਤਨ ਵਿੱਚ ਦੇਖਿਆਂ ਜਾ ਸਕਦਾ ਹੈ।ਕਈ ਵਾਰੀ ਤਾਂ ਨਣਦ ਆਪਣੇ ਭਰਾ ਨੂੰ ਭਾਬੀ ਖ਼ਿਲਾਫ਼ ਚੁੱਕ ਦਿੰਦੀ ਹੈ।ਤੇ ਉਹ ਲੜਾਈ ਝਗੜਾ ਕਰਦਾ ਹੈ।
ਇਸਦੇ ਉਲਟ ਜੇਕਰ ਸੁਭਾਵਿਕ ਹੀ ਉਸ ਦਾ ਆਪਣੇ ਪਤੀ ਨਾਲ ਕਿਸੇ ਗੱਲ ਤੋਂ ਝਗੜਾ ਹੋ ਜਾਵੇ ਤਾਂ ਉਹ ਸਮਝਦੀ ਹੈ ਕਿ ਜ਼ਰੂਰ

ਨਣਦ ਨੇ ਲੂਤੀ ਲਾਈ ਹੈ।

ਨਨਾਣੇ ਪੁਆੜੇ ਹੱਥੀਏ ,ਰਾਤੀਂ ਤੂੰ ਮੈਨੂੰ ਮਾਰ ਪਵਾਈ……

ਜੇਕਰ ਨਨਾਣ ਭਰਜਾਈ ਵਿੱਚ ਆਪਸੀ ਪਿਆਰ ਹੋਵੇ ਤਾਂ ਇਸ ਰਿਸ਼ਤੇ ਦੀ ਕੋਈ ਥਾਂ ਨਹੀਂ ਲੈ ਸਕਦਾ ।

ਭਾਬੀ ਤੇਰੇ ਰੰਗ ਵਰਗਾ …
ਮੈਨੂੰ ਬੇਰੀ ਹੇਠੋਂ ਬੇਰ ਥਿਆਇਆ……..

ਪਰ ਕਈ ਵਾਰ ਇਹ ਰਿਸ਼ਤਾ ਨਫ਼ਰਤ ਦਾ ਰੂਪ ਧਾਰ ਲੈਂਦਾ ਜਿਸ ਨਾਲ ਘਰ ਵਿੱਚ ਕਲੇਸ਼ ਬਣਿਆਂ ਰਹਿੰਦਾ ਹੈ ।ਰਿਸ਼ਤੇ ਵਿੱਚ ਫਿੱਕ ਪੈ ਜਾਂਦੀ ਹੈ।ਜਿੱਥੇ ਨਨਾਣ ਭਰਜਾਈ ਆਪਸ ਵਿੱਚ ਸਹੇਲੀਆਂ ਭੈਣਾਂ ਵਾਂਗ ਰਹਿੰਦੀਆਂ ਹਨ ਉਸ ਘਰ ਵਿੱਚ ਪਿਆਰ ਦੇ ਫੁੱਲ ਮਹਿਕਦੇ ਹਨ ।ਜਿਸ ਘਰ ਵਿੱਚ ਰਿਸ਼ਤਾ ਤਣਾਅਪੂਰਨ ਰਹਿੰਦਾ ਹੈ ਉੱਥੇ ਘਰ ਨਰਕ ਵਾਂਗ ਜਾਪਦੇ ਹਨ ।ਨਨਾਣ ਭਰਜਾਈ ਦੇ ਰਿਸ਼ਤੇ ਨੂੰ ਲੈਕੇ ਬੋਲੀਆਂ ਵੀ ਘੜੀਆਂ ਜਾਦੀਆਂ ਹਨ-
ਊਚੇ ਟਿੱਬੇ ਮੈ ਤਾਣਾ ਤਣਦੀ,
ਉਤੋਂ ਦੀ ਲੰਘ ਗਈ ਵੱਛੀ,
ਨਣਾਨੇ ਮੋਰਨੀਏ ਘਰ ਜਾ ਕੇ ਨਾ ਦੱਸੀ,
ਨਣਾਨੇ .........,

ਨਣਦ ਤੇ ਭਰਜਾਈ ਦਾ ਰਿਸ਼ਤਾ ਸਹੇਲੀ ਤੇ ਭੈਣ ਵਰਗਾ ਹੁੰਦਾ ਹੈ ਭਰਜਾਈ ਆਪਣੇ ਦਿਲ ਦੀਆਂ ਗੱਲਾਂ ਦੱਸਦੀ ਹੈ—

ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਦਾ ਨਣਦੇ,
ਅੱਖਾਂ ਚੋ ਵਗਦਾ ਨੀਰ,
ਨੀ ਜਦ ........,

ਦੋਸਤੋਂ ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਨਨਾਣ ਦੀ ਮੁਖ਼ਤਿਆਰੀ ਹੁੰਦੀ ਹੈ ।ਉੱਥੇ ਅਕਸਰ ਹੀ ਘਰ ਬਰਬਾਦ ਹੋ ਜਾਂਦੇ ਹਨ।ਉਹ ਹਮੇਸ਼ਾ ਹੀ ਭਰਜਾਈ ਨੂੰ ਨੀਵਾਂ ਦਿਖਾਉਣ ਵਿੱਚ ਲੱਗੀ ਰਹਿੰਦੀ ਹੈ।ਠੀਕ ਹੀ ਕਿਹਾ ਹੈ ਕਿ-

ਉਹ ਘਰ ਨਹੀਂ ਵਸਦੇ,
ਜਿਥੇ ਨਣਦਾਂ ਦੀ ਸਰਦਾਰੀ ਹੋਵੇ।

ਸੱਸ ਦਾ ਵੀ ਫਰਜ ਬਣਦਾ ਹੈ ਕਿ ਆਪਣੇ ਬਾਬਲ ਦਾ ਘਰ ਛੱਡ ਕੇ ਆਈ ਨੂੰਹ ਨੂੰ ਆਪਣੀ ਧੀ ਬਣਾਵੇ ਤੇ ਘਰ ਦੀ ਜਿੰਮੇਵਾਰੀ ਸੌਂਪੇ।ਤਾਂ ਜੋ ਆਪਸੀ ਸਾਂਝ ਪਿਆਰ ਬਣਿਆ ਰਹੇ।ਨਣਦ ਭਰਜਾਈ ਦੇ ਰਿਸ਼ਤੇ ਦੀ ਖ਼ਾਸੀਅਤ ਇਹ ਵੀ ਹੈ ਕਿ ਨਣਦ ਕਈ ਵਾਰ ਭਰਜਾਈ ਦੀ ਹਿਮਾਇਤ ਵੀ ਕਰਦੀ ਹੈ।ਆਪਣੀ ਮਾਂ ਨੂੰ ਸਮਝਾਉਂਦੀ ਹੈ ਕਿ ਉਹ ਵੀ ਇਸ ਘਰ ਦੀ ਧੀ ਹੈ।ਕਈ ਵਾਰ ਭਰਜਾਈ ਵੀ ਨਣਦ ਨੂੰ ਗਾਲਾ ਤੋਂ ਬਣਾ ਦਿੰਦੀ ਹੈ।ਦੋਸਤ ਨਣਦ ਭਰਜਾਈ ਦਾ ਰਿਸ਼ਤਾ ਦੋਸਤੀ ਦਾ ਵੀ ਹੁੰਦਾ ਹੈ ਜੋ ਹਰ ਗੱਲ ਇੱਕ ਦੂਜੇ ਨੂੰ ਦੱਸਦੀਆਂ ਹਨ।ਦੋਸਤੋ ਮਾਂ-ਬਾਪ ਦੇ ਤੁਰ ਜਾਣ ਤੋਂ ਬਾਅਦ ਨਣਦ ਨੇ ਹਮੇਸ਼ਾ ਭਰਜਾਈ ਦੇ ਮੱਥੇ ਲੱਗਣਾ ਹੁੰਦਾ ਹੈ ਸੋ ਨਣਦ ਨੂੰ ਵੀ ਚਾਹੀਦਾ ਹੈ ਕਿ ਉਹ ਪਿਆਰ ਨਾਲ ਰਿਸ਼ਤਾ ਨਿਭਾਵੇ ।ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਕੁੜੀ ਸਹੁਰੇ ਘਰ ਆਉਣ ਸਾਰ ਅੱਡ ਹੋ ਜਾਂਦੀ ਹੈ ਨਿੱਕੀ ਨਿੱਕੀ ਗੱਲ ਤੇ ਨਣਦ ਨਾਲ ਖਾਰ ਖਾਦੀ ਹੈ ।ਜੇਕਰ ਭਰਜਾਈ ਨਣਦ ਨੂੰ ਆਪਣੀ ਸਹੇਲੀ ਜਾ ਭੈਣ ਬਣਾ ਲਵੇ ਤਾ ਰਿਸ਼ਤਾ ਉਮਰਾਂ ਤੀਕ ਨਿਭ ਜਾਵੇਗਾ।ਸੋ ਦੋਵਾਂ ਦਾ ਫਰਜ਼ ਬਣਦਾ ਹੈ ਕਿ ਇਹ ਰਿਸ਼ਤਾ ਦਿਲੋਂ ਪਿਆਰ ਸਤਿਕਾਰ ਨਾਲ ਨਿਭਾਇਆ ਜਾਵੇ ।ਜੇਕਰ ਇੱਕ ਦੂਜੇ ਦੀ ਕਦਰ ਕੀਤੀ ਜਾਵੇ ਤਾਂ ਹੀ ਰਿਸ਼ਤਾ ਚਿਰ ਸਥਾਈ ਨਿਭ ਸਕਦਾ ਹੈ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਸੱਜਣਾਂ ਇਸ਼ਕ ਤੇਰੇ ਦਾ ਸ਼ਰੂਰ ਮੇਰੇ ਤੇ ਛਾਇਆ ਏ।
ਤੂੰ ਮੰਨ ਜਾਂ ਨਹੀਂ ਤੂੰ ਮੇਰੇ ਲੂੰ ਲੂੰ ਵਿੱਚ ਸਮਾਇਆ ਏ।

ਮੈਂ ਤਾਂ ਝੱਲਾ ਬਣ ਭਟਕਦਾ ਫਿਰਦਾ ਸੀ ਗਲੀਆਂ ਵਿੱਚ 
ਐਪਰ ਤੇਰੀ ਮੁਹੱਬਤ ਨੇ ਜੀਣ ਦਾ ਰਾਹ ਦਿਖਾਇਆ ਏ।

ਐਸਾ ਰੰਗ ਚੜਿਆ ਤੇਰੀ ਚਾਹਤ ਦਾ ਮੇਰੇ ਤੇ
ਹੁਣ ਮੇਰਾ ਤਾਂ ਹਰ ਦਿਨ ਰਾਤ ਹੀ ਰੁਸ਼ਨਾਇਆ ਏ।

ਕਦੇ ਕਦੇ ਮੇਰਾ ਦਿਲ ਤੜਫ ਉੱਠਦਾ ਨਾਂ ਸੁਣ ਵਿਛੋੜੇ ਦਾ
ਕੱਲ੍ਹੇ ਬਹਿ ਕਈ ਵਾਰੀ ਦਿਲ ਨੂੰ ਸਮਝਾਇਆ ਏ ।

ਤੇਰੇ ਦੀਦਾਰ ਤੋਂ ਬਿਨਾਂ ਗੁਜਰੇ ਨਾ ਮੇਰਾ ਹੁਣ ਦਿਨ 
ਤਾਈਂ ਤਾਂ ਤੇਰੀ ਸੂਰਤ ਨੂੰ ਅੱਖਾਂ ਚ ਸਮਾਇਆ ਏ।

ਮੈਂ ਤਾਂ ਸਿਰਫ ਇਕ ਪੱਥਰ ਸੀ ਪੱਥਰ ਬਣਕੇ ਰਹਿ ਜਾਂਦਾ 
ਸਿਰਫ ਇਕ ਤੂੰ ਹੀ ਮੇਰੇ ਸੁੱਤੇ ਇਸ਼ਕ ਨੂੰ ਜਗਾਇਆ ਏ।

ਮੈਨੂੰ ਪਰਖ ਨਾ ਸੀ ਸੱਜਣਾ ਆਪਣੇ ਆਪ ਦੀ ਵੀ 
ਇਕ ਤੂੰ ਹੀ ਤਾਂ ਮੈਨੂੰ "ਜਸਵਿੰਦਰ ਤੋਂ ਸ਼ਾਇਰ " ਬਣਾਇਆ ਏ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਸੂਬਾ ਤਾਲਮੇਲ ਕਮੇਟੀ ਮੈਂਬਰ ਡਾ ਜਗਦੇਵ ਬਰਗਾੜੀ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ ਰਸ਼ਪਾਲ ਸਿੰਘ ਨੇ ਕੀਤੀ ਡਾ ਮਿੱਠੂ ਮੁਹੰਮਦ ਨਾਲ ਮੁਲਾਕਾਤ

ਜਥੇਬੰਦੀ ਸਬੰਧੀ ਕੀਤੀਆਂ ਵਿਚਾਰਾਂ.......

ਕੋਰੋਨਾ ਕਾਲ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਡਾ ਸਾਥੀਆਂ ਨੂੰ ਕਰਾਂਗੇ ਸਨਮਾਨਿਤ.....

ਮਹਿਲ ਕਲਾਂ /ਬਰਨਾਲਾ    (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਸੂਬਾ ਤਾਲਮੇਲ ਕਮੇਟੀ ਮੈਂਬਰ ਡਾ ਜਗਦੇਵ ਸਿੰਘ ਚਹਿਲ ਬਰਗਾੜੀ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਨੇ ਚੰਡੀਗਡ਼੍ਹ ਤੋਂ ਵਾਪਸ ਆਉਂਦਿਆਂ ਮਹਿਲ ਕਲਾਂ ਵਿਖੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨਾਲ ਚਿੰਤਤ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਜਥੇਬੰਦੀ ਦੀਆਂ  ਪ੍ਰਾਪਤੀਆਂ ਅਤੇ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ । 
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ  ਕਰੋਨਾ ਦੀ ਭਿਆਨਕ ਬਿਮਾਰੀ 2019-2020-2021 ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪੂਰੇ ਪੰਜਾਬ ਦੇ, ਜਿਹੜੇ ਵੀ ਡਾਕਟਰ ਸਾਥੀਆਂ ਨੇ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ,ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਹਨ, ਨੂੰ ਵਿਸ਼ੇਸ਼ ਤੌਰ ਤੇ ਬਹੁਤ ਜਲਦ ਸਨਮਾਨਤ ਕਰਨ ਜਾ ਰਹੇ ਹਾਂ। 
ਸੂਬਾ ਤਾਲਮੇਲ ਕਮੇਟੀ ਮੈਂਬਰ ਡਾ ਜਗਦੇਵ ਸਿੰਘ ਚਹਿਲ ਬਰਗਾੜੀ ਨੇ ਕਾਂਗਰਸ ਪਾਰਟੀ ਵੱਲੋਂ 2017 ਦੇ ਚੋਣ ਮੈਨੀਫੈਸਟੋ ਵਿੱਚ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਸਬੰਧੀ,  ਲੀਡਰਾਂ ਨੂੰ ਪਿੰਡਾਂ ਵਿੱਚ ਘੇਰਨ ਸਬੰਧੀ ,ਆਪਣੀਆਂ ਹੱਕੀ ਮੰਗਾਂ ਮਨਵਾਉਣ ਸਬੰਧੀ ਅਤੇ ਵਿਧਾਨ ਸਭਾ ਦੇ ਘਿਰਾਓ ਕਰਨ ਸਬੰਧੀ,ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਨੇ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਆਪਣੇ ਡਾਕਟਰ ਸਾਥੀਆਂ ਦੀਆਂ ਕਲੀਨਿਕਾਂ ਅਤੇ ਪ੍ਰੈਕਟਿਸਾਂ ਨੂੰ ਬਚਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਅਖ਼ੀਰ ਵਿੱਚ ਇਨ੍ਹਾਂ ਤਿੰਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਕੰਮ ਕਰਨ ਵਾਲੇ ਡਾਕਟਰ ਕੇਡਰ ਤੋਂ ਲੈ ਕੇ ਸੂਬਾਈ ਆਗੂਆਂ ਤਕ ਇਕਜੁੱਟ  ਹੋ ਕੇ ਤਿੱਖਾ ਸੰਘਰਸ਼ ਲੜਨ ਦੀ ਸਖ਼ਤ ਲੋੜ ਹੈ।

ਇੱਛਾਧਾਰੀ ਮੌਤ ✍️ ਰਮੇਸ਼ ਕੁਮਾਰ ਜਾਨੂੰ

ਤੂੰ ਬਣ ਜਾ ਮੇਰਾ ਗੀਤ ਕੋਈ
     ਤੇ ਮੈਂ ਅੱਖਰ-ਅੱਖਰ ਹੋ ਜਾਵਾਂ।
ਕੋਈ ਇਸ਼ਕ ਦੀ ਬਾਤ ਸੁਣਾ ਮੈਨੂੰ
     ਮੈਂ ਗਹਿਰੀ ਨੀਂਦੇ ਸੋਂ ਜਾਵਾਂ।
                            ***
ਕਦੇ-ਕਦੇ ਮੇਰਾ ਦਿਲ ਪਿਆ ਕਰਦੈ
     ਉੱਡ ਜਾਵਾਂ ਨਾਲ ਹਵਾਵਾਂ ਦੇ।
ਪਰ ਕਦੇ ਤਾਂ ਮੇਰਾ ਦਿਲ ਪਿਆ ਕਰਦੈ
     ਮੈਂ ਰੁਲ ਜਾਵਾਂ ਵਿੱਚ ਰਾਵਾਂ ਦੇ।।
ਹੁਣ ਫੈਸਲਾ ਤੇਰੇ ਹੱਥ ਵਿੱਚ ਏ
      ਮੈਂ ਕਿਹੜੇ ਪਾਸੇ ਹੋ ਜਾਵਾਂ---
                     ਕੋਈ ਇਸ਼ਕ---
ਮੈਨੂੰ ਦੇਵੋ ਬਦ-ਅਸੀਸ ਕੋਈ
     ਕੋਈ ਲੱਗ ਜਾਏ ਬਦ-ਦੁਵਾ ਮੈਨੂੰ।
ਮੈਥੋਂ ਕਰਜ ਚੁਕਾਇਆ ਜਾਣਾ ਨਹੀਂ
     ਨਾ ਦਿਓ ਉਧਾਰੇ ਸਾਹ ਮੈਨੂੰ।।
ਇੱਕ ਪਲ ਲਈ ਤੇਰੇ ਕੋਲ ਹੋਵਾਂ
     ਤੇ ਦੂਜੇ ਪਲ ਵਿੱਚ ਔਹ ਜਾਵਾਂ---
                          ਕੋਈ ਇਸ਼ਕ---
ਰਮੇਸ਼ ਨੇ ਆਪਣੇ ਚਿੱਟੇ ਕੱਪੜੇ
     ਆਪੇ ਟੰਗ ਲਏ ਕਿੱਲੀ ਤੇ।
ਮੇਰੇ ਸਿਰਹਾਣੇ ਰੋਂਦੀ ਪਈ ਏ
     ਹੁਣ ਗੁੱਸਾ ਕਾਹਦਾ ਬਿੱਲੀ ਤੇ।
ਅੱਜ ਨੀਂਦ ਨੇ ਜਾਨੂੰ ਮੋਹ ਲਿਆ ਏ
     ਮੈਂ ਕਿੱਦਾਂ ਉੱਠ ਖਲੋ ਜਾਵਾਂ---
                      ਕੋਈ ਇਸ਼ਕ---
        ਲੇਖਕ-ਰਮੇਸ਼ ਕੁਮਾਰ ਜਾਨੂੰ
      ਫੋਨ ਨੰ:-98153-20080

ਪਿਲਖਨ ਇੱਕ ਚਮਤਕਾਰੀ ਰੁੱਖ ✍️ ਸਿਮਰਨਜੀਤ ਕੌਰ

ਪਿਲਖਨ ਇੱਕ ਪੌਦਾ ਹੈ ਜੋ ਭਾਰਤ, ਦੱਖਣ -ਪੂਰਬੀ ਏਸ਼ੀਆ, ਮਲੇਸ਼ੀਆ ਅਤੇ ਉੱਤਰੀ ਆਸਟਰੇਲੀਆ ਵਿੱਚ ਪਾਇਆ ਜਾਂਦਾ ਹੈ I ਇਸਦਾ ਆਮ ਨਾਮ ਚਿੱਟਾ ਅੰਜੀਰ ਹੈ; ਇਸ ਨੂੰ ਸਥਾਨਕ ਤੌਰ 'ਤੇ ਪਿਲਖਨ ਕਿਹਾ ਜਾਂਦਾ ਹੈ ਇਹ ਇੱਕ ਦਰਮਿਆਨੇ ਆਕਾਰ ਦਾ ਦਰੱਖਤ ਹੈ ਜੋ ਸੁੱਕੇ ਖੇਤਰਾਂ ਵਿੱਚ 24–27 ਮੀਟਰ (79–89 ਫੁੱਟ) ਦੀ ਉਚਾਈ ਤੱਕ ਅਤੇ ਗਿੱਲੇ ਖੇਤਰਾਂ ਵਿੱਚ 32 ਮੀਟਰ (105 ਫੁੱਟ) ਤੱਕ ਉੱਚਾ ਹੁੰਦਾ ਹੈI ਇਹ ਇੱਕ ਅੰਜੀਰ ਦਾ ਰੁੱਖ ਹੈ I

 ਇਸ ਦੇ ਭਾਰਤੀ ਵਾਤਾਵਰਣ ਵਿੱਚ ਵਿਕਾਸ ਦੇ ਦੋ ਨਿਸ਼ਚਤ ਸਮੇਂ ਹਨ: ਬਸੰਤ ਵਿੱਚ (ਫਰਵਰੀ ਤੋਂ ਮਈ ਦੇ ਅਰੰਭ ਵਿੱਚ), ਅਤੇ ਮਾਨਸੂਨ ਦੇ ਮੀਂਹ ਦੇ ਸਮੇਂ (ਭਾਵ ਜੂਨ ਤੋਂ ਸਤੰਬਰ ਦੇ ਅਰੰਭ ਵਿੱਚ) ਪੱਤਿਆਂ, ਫਲਾਂ ਅਤੇ ਲੇਟੇਕਸ ਦੀ ਵਰਤੋਂ ਸਤਹੀ ਅਤੇ ਅੰਦਰੂਨੀ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ I ਭਾਰਤ ਦਾ ਇੱਕ ਪ੍ਰਸਿੱਧ ਚਿਕਿਤਸਕ ਪੌਦਾ ਹੈ, ਜੋ ਕਿ ਲੰਮੇ ਸਮੇਂ ਤੋਂ ਆਯੁਰਵੈਦ ਵਿੱਚ, ਭਾਰਤੀ ਦਵਾਈ ਦੀ ਪ੍ਰਾਚੀਨ ਪ੍ਰਣਾਲੀ, ਸ਼ੂਗਰ, ਜਿਗਰ ਦੀਆਂ ਬਿਮਾਰੀਆਂ, ਦਸਤ, ਸੋਜਸ਼ ਦੀਆਂ ਸਥਿਤੀਆਂ, ਬਵਾਸੀਰ, ਸਾਹ ਅਤੇ ਪਿਸ਼ਾਬ ਦੀਆਂ ਬਿਮਾਰੀਆਂ ਸਮੇਤ ਕਈ ਬਿਮਾਰੀਆਂ/ਵਿਗਾੜਾਂ ਲਈ ਵਰਤਿਆ ਜਾਂਦਾ ਰਿਹਾ ਹੈ I

 

 
ਸਿਮਰਨਜੀਤ ਕੌਰ
ਸਹਾਇਕ ਪ੍ਰੋਫੈਸਰ ਫਾਰਮਾਕੋਲੋਜੀ
ਫੈਕਲਟੀ ਓਫ ਫਾਰਮਸੁਟਿਕਲ ਸਾਇੰਸਜ
ਪੀਸੀਟੀਈ ਗਰੁੱਪ ਆਫ਼ ਇੰਸਟੀਚਿ .ਟਸ, ਲੁਧਿਆਣਾ

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਪਵੇ ਨਾ ਨੀਂਦਰ ਅੱਖਾਂ ਚ ਜਾਗ ਰਾਤ ਲੰਘਾਵਾਂ ।
ਕਾਲੀ ਰਾਤ ਨਾਗ ਵਾਂਗੂੰ ਡੰਗੇ ਜਾਵਾਂ ਤਾਂ ਕਿੱਥੇ ਜਾਵਾਂ ।

ਖੋਈ ਲੱਗੀ ਰਹਿੰਦੀ ਦਿਲ ਅੰਦਰ ਪੱਲ ਨਾ ਚੈਨ ਆਵੇ 
ਭੁੱਲੀ ਸ਼ੁੱਧ ਬੁੱਧ ਮੈਨੂੰ ਆਪਣੀ ਕੀ ਖਾਵਾਂ ਤੇ ਕੀ ਖਾਵਾਂ ।

ਤੇਰੇ ਗਿਣ ਗਿਣ ਭੁੱਲੀ ਮੈਨੂੰ ਗਿਣਤੀ ਲੱਖ ਵਾਰੀ 
ਤੇਰੀਆਂ ਯਾਦਾਂ ਤੋਂ ਹੁਣ ਪਿੱਛਾ ਕਿਵੇਂ ਮੈਂ ਛੁਡਾਵਾਂ ।

ਚੌਰਾਹੇ ਤੇ ਖੜਾ ਵੇਖਾ ਰਸਤੇ ਮੈਂ ਚਾਰ ਚੁਫੇਰੇ 
ਹੁਣ ਤਾਂ ਭੁੱਲਿਆ ਮੈਨੂੰ ਆਪਣਾ ਹੀ ਸਿਰਨਾਵਾਂ ।

ਹਾਲਤ ਮੇਰੀ ਵੇਖ ਹੱਸਣ ਲੋਕੀਂ ਮਾਰ ਮਾਰ ਤਾੜੀਆਂ 
ਰੋਂਦੇ ਦਿਲ ਨੂੰ ਦੱਸੋ ਕਿਵੇਂ ਹੁਣ ਮੈਂ  ਸਮਝਾਵਾਂ ।

ਮੇਰੀ ਵੇਖ ਹਾਲਤ ਰੋਂਦੇ ਨੇ ਗਲੀਆ ਦੇ ਕੱਖ ਵੀ
ਮਿਲਦੇ ਸੀ ਜਿੱਥੇ "ਸ਼ਾਇਰ "ਭੁੱਲੀਆਂ ਨਾ ਉਹ ਥਾਵਾਂ ।

 

2)

ਅੱਜ ਦਿਲ ਮੇਰਾ ਬੜਾ ਹੀ ਉਦਾਸ ਏ।
ਮੈਨੂੰ ਹਨੇਰਿਆਂ ਚੋਂ ਚਾਨਣ ਦੀ ਆਸ ਏ।

ਕੀਤਾ ਨਹੀਉਂ ਮਾੜਾ ਮੈਂ ਕਦੇ ਕਿਸੇ ਦਾ
ਪਰ ਜ਼ਿੰਦਗੀ ਮੇਰੇ ਤੋਂ ਹੀ ਨਿਰਾਸ਼ ਏ।

ਉਹ ਕਰਦਾ ਰਿਹਾ ਮਹਿਲ ਤੇ ਮੁਨਾਰਿਆਂ ਦਾ
ਅੱਜ ਪਤਾ ਲੱਗਾ ਉਨੂੰ ਉਹ ਤੁਰਦੀ ਫਿਰਦੀ ਲਾਸ਼ ਏ।

ਅਸੀਂ ਤਾਂ ਮੰਨ ਬੈਠੇ ਸਾ ਉਹਨੂੰ ਆਪਣਾ ਰੱਬ 
ਪਰ ਉਹ ਸਾਡੇ ਲਈ ਨਹੀਂ ਗੈਰਾਂ ਲਈ ਖਾਸ ਏ।

ਆਪਣਾ ਦਿਲ ਬਹਿਲਾਉਣ ਖ਼ਾਤਿਰ ਖੇਡਦੇ ਰਹੇ ਮੇਰੇ ਨਾਲ 
ਐਪਰ ਹੁਣ ਉਹ ਆਪ ਆਖਦੇ ਨੇ ਜ਼ਿੰਦਗੀ ਬਕਵਾਸ ਏ।

"ਸ਼ਾਇਰ " ਨੂੰ ਰੋਲ ਦਿੱਤਾ ਗਲੀਆਂ ਦੇ ਕੱਖਾਂ ਵਾਂਗ 
ਉਨ੍ਹਾਂ ਦਾ ਨਾ ਇਤਿਹਾਸ ਏ ਨਾ ਮਿਥਿਹਾਸ ਏ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਮਾਸਟਰ ਹਰਨਰਾਇਣ ਸਿੰਘ ਨੂੰ ਸਾਇੰਸ ਅਧਿਆਪਕ ਵਜੋਂ ਤਰੱਕੀ ਮਿਲੀ  

ਜਗਰਾਉਂ  , (ਮਨਜਿੰਦਰ ਗਿੱਲ  ) ਸੇਵਾ ਦਾ ਫ਼ਲ ਮਿਲਣ ਵਿਚ ਦੇਰ ਤਾਂ ਹੋ ਸਕਦੈ ਅੰਧੇਰ ਨਹੀਂ । ਲੰਮੇ ਸਮੇਂ ਤੋਂ ਅਧਿਆਪਕ ਦੀ ਡਿਊਟੀ ਨਵਾ ਰਹੇ ਹਰਨਰਾਇਣ ਸਿੰਘ ਜਿਹੜੇ ਕਿ ਸਿੱਖਿਆ ਪੱਖੋਂ ਸਾਇੰਸ ਦੇ ਅਧਿਆਪਕ ਸਨ  । ਪਰ ਉਨ੍ਹਾਂ ਨੇ ਆਪਣੇ ਲੰਬੇ ਜੀਵਨ ਦੌਰਾਨ  ਜਿਸ ਖੇਤਰ ਵਿਚ ਮੁਹਾਰਤ  ਰੱਖਦੇ ਸਨ ਉਸ ਤੋਂ ਬਿਨਾਂ ਹੀ ਸਿੱਖਿਆ ਦੀ ਡਿਊਟੀ ਨਿਭਾਈ ਅਤੇ ਅੱਜ ਉਨ੍ਹਾਂ ਨੂੰ ਸਾਇੰਸ ਅਧਿਆਪਕ ਵਜੋਂ ਤਰੱਕੀ ਮਿਲ ਗਈ  ਉਨ੍ਹਾਂ ਨੇ ਜਗਰਾਉਂ ਹਲਕੇ ਦੇ ਸਕੂਲ ਸਵੱਦੀ ਖੁਰਦ ਦਾ ਚਾਰਜ ਸੰਭਾਲ ਲਿਆ । ਉੱਘੇ ਵਾਤਾਵਰਨ ਪ੍ਰੇਮੀ ਮਾਸਟਰ ਹਰਨਰਾਇਣ ਸਿੰਘ ਨੂੰ ਇਸ ਖੁਸ਼ੀ ਦੇ ਮੌਕੇ ਤੇ ਜਨਸ਼ਕਤੀ ਨਿੳੂਜ਼ ਅਦਾਰਾ ਵੀ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕ ਬਾਅਦ   ਦਿੰਦਾ ਹੈ ।      

17 ਸਤੰਬਰ ਨੂੰ ਹੋਵੇਗਾ ਬਲਾਕਬਸਟਰ ਪੰਜਾਬੀ  ਫਿਲਮ ਪੁਆੜਾ ਦਾ ਪ੍ਰੀਮੀਅਰ ਜ਼ੀ 5‘ਤੇ   

ਪੰਜਾਬ ਦੀ ਪਸੰਦੀਦਾ ਆਨ-ਸਕ੍ਰੀਨ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਦਾ ਜਲਵਾ ਤੇ ਜਾਦੂ ਇਸ ਰੋਮਾਂਟਿਕ ਕਾਮੇਡੀ ਵਿੱਚ ਓਸੇ ਤਰਾਂ ਕਾਇਮ ਹੈ।ਇਸ ਫਿਲਮ ਦੀ ਸਫਲ ਥੀਏਟਰਿਕਲ ਰਿਲੀਜ਼ ਤੋਂ ਬਾਅਦ, ਪੰਜਾਬੀ ਦੇਸੀ ਰੋਮਕੋਮ ਪੁਆੜਾ 17 ਸਤੰਬਰ ਨੂੰ ਜ਼ੀ 5 'ਤੇ ਪ੍ਰੀਮੀਅਰ ਕਰਨ ਲਈ ਪੂਰੀ ਤਰਾਂ ਤਿਆਰ ਹੈ, ਜਿਸਦੇ ਨਾਲ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਇਸ ਫਿਲਮ ਦਾ ਆਨੰਦ ਮਾਨਣ ਦਾ ਮੁੜ ਮੌਕਾ ਮਿਲੇਗਾਮਸ਼ਹੂਰ ਜੋੜੀ ਐਮੀ ਵਿਰਕ (ਜੱਗੀ) ਅਤੇ ਸੋਨਮ ਬਾਜਵਾ (ਰੌਣਕ) ਆਪਣੀਆਂ ਸਫਲ ਫਿਲਮਾਂ ਤੋਂ ਬਾਅਦ, ਚੌਥੀ ਵਾਰ ਪੁਆੜਾ‘ਚ ਮੁੱਖ ਜੋੜੀ ਦੇ ਰੂਪ ਵਿੱਚ ਇਕੱਠੇ ਨਜ਼ਰ ਆ ਰਹੇ ਹਨਰੁਪਿੰਦਰ ਸਿੰਘ ਚਾਹਲ ਦੁਆਰਾ ਨਿਰਦੇਸ਼ਿਤ, ਪੁਆੜਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਸੀ (12 ਅਗਸਤ) ਜਦੋਂ ਸਮਾਜਕ ਦੂਰੀਆਂ ਦੇ ਨਿਯਮਾਂ ਦੇ ਨਾਲ ਸਿਨੇਮਾਘਰਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਪ੍ਰਦਰਸ਼ਨਾਂ ਅਤੇ ਹਾਸੇ ਨੇ ਪਹਿਲੇ ਹੀ ਦਿਨ ਬਾਕਸ-ਆਫਿਸ ਰਿਕਾਰਡ ਤੋੜ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ

ਇਸ ਜੋੜੀ ਤੋਂ ਇਲਾਵਾ ਇਸ ਫਿਲਮ ਵਿੱਚ ਹੋਰ ਵੀ ਕਈ ਪ੍ਰਤਿਭਾਸ਼ਾਲੀ ਸਹਾਇਕ ਕਲਾਕਾਰ ਹਨ ਜਿਵੇਂ ਕਿ ਹਰਦੀਪ ਗਿੱਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਸੀਮਾ ਕੌਸ਼ਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗੱਡੂ, ਹਨੀ ਮੱਟੂ ਅਤੇ ਮਿੰਟੂ ਕੱਪਾ।ਡਿਜੀਟਲ ਪ੍ਰੀਮੀਅਰ ਬਾਰੇ ਬੋਲਦੇ ਹੋਏ, ਮਨੀਸ਼ ਕਾਲੜਾ, ਚੀਫ ਬੁਜ਼ਿਨੈੱਸ ਅਫਸਰ, ਜ਼ੀ 5 ਇੰਡੀਆ ਨੇ ਕਿਹਾ, "ਅਸੀਂ ਥੀਏਟਰਿਕਲ ਬਲਾਕਬਸਟਰ ਫਿਲਮ ਪੁਆੜਾ ਦੇ ਪ੍ਰੀਮੀਅਰ ਦੀ ਜ਼ੀ 5 ‘ਤੇ ਉਡੀਕ ਕਰ ਰਹੇ ਹਾਂ

ਦਰਸ਼ਕਾਂ ਨੂੰ ਮਨੋਰੰਜਕ ਸਮਗਰੀ ਪ੍ਰਦਾਨ ਕਰਨ ਦੇ ਸਾਡੇ ਨਿਰੰਤਰ ਯਤਨਾਂ ਵਿੱਚ, ਇਹ ਫਿਲਮ ਸਾਨੂੰ ਮੌਕਾ ਦਿੰਦੀ ਹੈ । ਅਸੀਂ ਆਪਣੀ ਮੁਹਿੰਮ 'ਜ਼ੀ 5 ਰੱਜ ਕੇ ਵੇਖੋ' ਦੀ ਸ਼ੁਰੂਆਤ ਵੀ ਇਸ ਫਿਲਮ ਨਾਲ ਕਰਦੇ ਹਾਂ ਪ੍ਰਸ਼ੰਸਕਾਂ ਨੇ ਇਸ ਨੂੰ ਸਿਨੇਮਾਘਰਾਂ ਵਿੱਚ ਵੇਖਣਾ ਪਸੰਦ ਕੀਤਾ ਅਤੇ ਜਿਨ੍ਹਾਂ ਨੇ ਇਹ ਫਿਲਮ ਅਜੇ ਤੱਕ ਨਹੀਂ ਦੇਖੀ, ਉਹ 17 ਸਤੰਬਰ ਨੂੰ ਇਸਨੂੰ ਦੇਖ ਸਕਦੇ ਹਨ ਜ਼ੀ 5 'ਤੇ।ਸੋਨਮ ਬਾਜਵਾ ਨੇ ਕਿਹਾ, "ਅਜਿਹੀ ਫਿਲਮ ਨਾਲ ਜੁੜਨਾ ਬਹੁਤ ਹੀ ਸੰਤੁਸ਼ਟੀਜਨਕ ਅਹਿਸਾਸ ਹੈ ਜੋ ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਚਿਹਰਿਆਂ‘ਤੇ ਮੁਸਕਰਾਹਟ ਲਿਆਉਂਦੀ ਹੈ, ਜੋ ਮਹਾਂਮਾਰੀ ਦੇ ਕਾਰਨ ਇੰਨੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਚਿਹਰੇ  ਤੋਂ ਅਲੱਗ ਸੀ  ਫਿਲਮ ਦੀ ਸਫਲਤਾ ਤੋਂ ਸੱਚਮੁੱਚ ਖੁਸ਼ ਹਾਂ ਅਤੇ 17 ਸਤੰਬਰ ਨੂੰ ਡਿਜੀਟਲ ਪ੍ਰੀਮੀਅਰ ਯਕੀਨੀ ਬਣਾਏਗਾ ਕਿ ਪੁਆੜਾ ਦੀ ਪਹੁੰਚ ਹੋਰ ਕਈ ਗੁਣਾ ਵੱਧ ਗਈ ਹੈ । ਨਿਰਦੇਸ਼ਕ ਰੁਪਿੰਦਰ ਸਿੰਘ ਚਾਹਲ ਨੇ ਕਿਹਾ, " ਪੁਆੜਾ ਦੀ ਥੀਏਟਰਿਕ ਸਫਲਤਾ ਅਤੇ ਬਾਅਦ ਵਿੱਚ 17 ਸਤੰਬਰ ਨੂੰ ਜ਼ੀ  ਤੇ ਪ੍ਰੀਮੀਅਰ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਲੋਕ ਸਿਨੇਮਾਘਰਾਂ ਵਿੱਚ ਜਾਣ ਤੋਂ ਖੁੰਝ ਗਏ ਹਨ, ਉਹ ਹੁਣ ਆਪਣੇ ਨਿੱਜੀ ਘਰੇਲੂ ਉਪਕਰਣਾਂ 'ਤੇ ਇਸ ਫਿਲਮ ਦਾ ਅਨੰਦ ਲੈ ਸਕਦੇ ਹਨ।

 

ਪੰਜਾਬ ਚ VIP ਵਿੰਟੇਜ ਨੰਬਰ ਵਾਹਨਾਂ ਦੇ ਕੱਟੇ ਜਾਣਗੇ ਚਲਾਨ  

ਪੰਜਾਬ 'ਚ VIP ਕਲਚਰ ਖ਼ਤਮ ! 

ਜੇ ਤੁਹਾਡੇ ਕੋਲ ਹੈ VIP ਨੰਬਰ ਤੇ ਫਿਰ ਕਿਹੜੀ ਸੀਰੀਜ਼ ਦੇ ਹਨ ਇਹ ਨੰਬਰ ਜਿਨ੍ਹਾਂ ਦੇ ਹੋਣਗੇ ਚਲਾਨ  

ਚੰਡੀਗੜ੍ਹ, 1 ਸਤੰਬਰ ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ  )1989 ਤੋਂ ਪੁਰਾਣੇ ਵਿੰਟੇਜ ਨੰਬਰ ਸੰਰਡਰ ਕਰਨ ਲਈ ਸਰਕਾਰ ਨੇ ਨੋਟੀਫਿਕੇਸ਼ਨ ਲਾਗੂ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਸ ਕਾਰਨ ਹੁਣ ਵਿੰਟੇਜ ਨੰਬਰ ਸਰੰਡਰ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਇਸ ਦੇ ਲਈ ਆਰਟੀਏ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਅਜਿਹੇ ਵਿਚ ਜਿਹੜੇ ਵਾਹਨਾਂ 'ਤੇ ਵਿੰਟੇਜ ਨੰਬਰ ਦੀ ਪਲੇਟ ਲੱਗੀ ਹੋਵੇਗੀ, ਉਨ੍ਹਾਂ ਦੀਆਂ ਗੱਡੀਆਂ ਤੋਂ ਇਹ ਹਟਵਾ ਦਿੱਤੀ ਜਾਵੇਗੀ। ਜਦਕਿ ਡੀਜੀਪੀ ਪੰਜਾਬ ਨੇ ਵਿੰਟੇਜ ਨੰਬਰ ਵਾਲੇ ਵਾਹਨਾਂ ਦੇ ਚਲਾਨ ਤੇ ਇੰਪਾਊਂਡ ਕਰਨ ਦੇ ਹੁਕਮ ਦਿੱਤੇ ਹਨ। ਉੱਥੇ ਹੀ ਮਹੀਨਾ ਪਹਿਲਾਂ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਨੇ ਸੂਬੇ ਦੇ ਸਾਰੇ ਆਰਟੀਏ ਨੂੰ ਹੁਕਮ ਜਾਰੀ ਕੀਤੇ ਸਨ ਕਿ ਵਿੰਟੇਜ ਨੰਬਰਾਂ ਨੂੰ ਰੱਦ ਕਰ ਦਿੱਤਾ ਜਾਵੇ।ਪੰਜਾਬ 'ਚ ਵੀਆਈਪੀ ਕਲਚਰ ਖ਼ਤਮ ਕਰਨ ਤੇ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਮੋਟਰ ਐਕਟ-1988 ਦੇ ਲਾਗੂ ਹੋਣ ਤੋਂ ਬਾਅਦ ਪੁਰਾਣੇ ਫੈਨਸੀ ਨੰਬਰਾਂ (ਵਿੰਟੇਜ ਨੰਬਰ) ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ ਹੁਣ ਪੁਰਾਣੇ ਨੰਬਰਾਂ ਨੂੰ ਟਰਾਂਸਪੋਰਟ ਵਿਭਾਗ 'ਚ ਸਰੰਡਰ ਕਰ ਕੇ ਗੱਡੀ 'ਤੇ  ਨਵਾਂ ਨੰਬਰ ਲਗਵਾਉਣਾ ਪਵੇਗਾ। ਪੰਜਾਬ 'ਚ 8,000 ਤੋਂ ਜ਼ਿਆਦਾ ਅਜਿਹਾ ਨੰਬਰ ਹਨ ਜਿਹੜੇ ਗੱਡੀਆਂ 'ਤੇ ਲੱਗੇ ਹੋਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨੰਬਰ ਸਿਆਸੀ ਆਗੂਆਂ ਜਾਂ ਚੰਗੀ ਪਹੁੰਚ ਵਾਲੇ ਲੋਕਾਂ ਦੀਆਂ ਗੱਡੀਆਂ 'ਤੇ ਹਨ। ਜਦਕਿ ਪੰਜਾਬ ਸਰਕਾਰ ਨੇ ਵੀਵੀਆਈਪੀ ਕਲਚਰ ਖ਼ਤਮ ਕਰਨ ਲਈ 90 ਦੇ ਦਹਾਕੇ ਤੋਂ ਪਹਿਲਾਂ ਵਾਲੇ ਵਿੰਟੇਜ ਨੰਬਰਾਂ ਨੂੰ 31 ਮਾਰਚ ਤਕ ਸਰੰਡਰ ਕਰਨ ਦੇ ਹੁਕਮ ਜਾਰੀ ਕੀਤੇ ਸਨ, ਪਰ ਨਿਰਧਾਰਤ ਡੈੱਡਲਾਈਨ ਨਿਕਲਣ ਦੇ ਬਾਵਜੂਦ ਹੁਣ ਤਕ ਮਹਿਜ਼ 10 ਲੋਕਾਂ ਨੇ ਹੀ ਨੰਬਰ ਸਰੰਡਰ ਕੀਤੇ ਹਨਦੂਸਰੇ ਪਾਸੇ ਵਿੰਟੇਜ ਨੰਬਰ ਨੂੰ ਸਰੰਡਰ ਕਰਨ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਐੱਮਵੀ ਐਕਟ 1989 ਤੋਂ ਪਹਿਲੇ ਅਲਾਟ ਹੋਣ ਵਾਲੇ ਇਨ੍ਹਾਂ ਨੰਬਰਾਂ 'ਚ ਜ਼ਿਲ੍ਹੇ ਦਾ ਕੋਡ ਨਹੀਂ ਹੈ ਜਦਕਿ ਐਕਟ ਤੋਂ ਬਾਅਦ ਬਠਿੰਡਾ ਲਈ ਪੀਬੀ-03 ਸਮੇਤ ਹੋਰ ਸ਼ਹਿਰਾਂ ਦੇ ਵੱਖ-ਵੱਖ ਕੋਡ ਬਣੇ। ਸਮੱਸਿਆ  ਇਹ ਹੈ ਕਿ ਐਮਰਜੈਂਸੀ ਜਾਂ ਜ਼ਰੂਰਤ ਵੇਲੇ ਪੁਰਾਣੇ ਨੰਬਰ ਵਾਲੀਆਂ ਗੱਡੀਆਂ ਦੇ ਮਾਲਕ ਬਾਰੇ ਪਤਾ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਕੋਡ ਨਾ ਹੋਣ 'ਤੇ ਇਹ ਪਤਾ ਨਹੀਂ ਲਗ ਪਾਉਂਦਾ ਕਿ ਪੰਜਾਬ 'ਚ ਇਹ ਨੰਬਰ ਕਿੱਥੇ ਰਜਿਸਟਰਡ ਹੈ। ਇੱਥੋਂ ਤਕ ਕਿ ਇਨ੍ਹਾਂ ਨੰਬਰਾਂ ਦਾ ਰਿਕਾਰਡ ਵੀ ਕੰਪਿਊਟਰਾਈਜ਼ਡ ਨਹੀਂ ਕੀਤਾ ਗਿਆ।

VIP ਨੰਬਰਾਂ ਦੀ ਸੀਰੀਜ਼ ਜਿਨ੍ਹਾਂ ਦੇ ਹੋਣਗੇ ਚਲਾਨ

ਫੈਨਸੀ ਨੰਬਰਾਂ ਦੀ ਸੀਰੀਜ਼ 'ਚ ਪੀਏਬੀ, ਪੀਏਸੀ, ਪੀਬੀਡੀ, ਪੀਸੀਐੱਫ, ਪੀਏਆਈ, ਪੀਜੇਆਈ, ਪੀਯੂਆਈ, ਪੀਸੀਕੇ, ਪੀਜੇਕੇ, ਪੀਏਐੱਲ, ਪੀਬੀਐੱਲ, ਪੀਸੀਐੱਲ, ਪੀਜੇਐੱਲ, ਪੀਐੱਨਐੱਲ, ਪੀਯੂਐੱਲ, ਪੀਆਈਐੱਲ, ਪੀਏਐੱਮ, ਪੀਜੇਐੱਮ, ਪੀਯੂਐੱਮ, ਪੀਐੱਨ, ਪੀਸੀਐੱਨ, ਪੀਜੇਐੱਨ, ਪੀਐੱਨਐੱਨ, ਪੀਯੂਐੱਨ, ਪੀਆਈਐੱਨ, ਪੀਆਈਆਰ, ਪੀਏਐੱਸ, ਪੀਸੀਐੱਸ, ਪੀਜੇਐੱਸ, ਪੀਏਟੀ, ਪੀਬੀਟੀ, ਪੀਬੀਯੂ, ਪੀਏਵੀ, ਪੀਆਈਐੱਮ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ਵਿਚੋਂ ਕਈ ਨੰਬਰ ਖ਼ਤਮ ਵੀ ਹੋ ਚੁੱਕੇ ਹਨ।

ਕਿਸ ਤਰ੍ਹਾਂ ਤੁਸੀਂ ਬਦਲਵਾ ਸਕਦੇ ਹੋ ਨੰਬਰ  

ਪੁਰਾਣੇ ਫੈਨਸੀ ਨੰਬਰ ਨੂੰ ਸਰੰਡਰ ਕਰਨ ਲਈ ਆਰਟੀਏ ਦਫ਼ਤਰ ਤੋਂ ਵਿੰਟੇਜ ਨੰਬਰ ਨੂੰ ਸਰੰਡਰ ਕਰਨ ਦਾ ਫਾਰਮ ਲੈਣਾ ਪਵੇਗਾ। ਇਸ ਤੋਂ ਬਾਅਦ ਵਾਹਨ ਦੇ ਕਾਗ਼ਜ਼ਾਤ ਪੂਰੇ ਕਰ ਕੇ ਇਸ ਦਾ ਫਿਟਨੈੱਸ ਟੈਸਟ ਕਰਵਾਉਣਾ ਪਵੇਗਾ। ਇਸ ਤੋਂ ਬਾਅਦ ਫਾਈਲ ਨੂੰ ਆਰਟੀਏ ਦਫ਼ਤਰ 'ਚ ਜਮ੍ਹਾਂ ਕਰਵਾਉਣਾ ਪਵੇਗਾ। ਜਿੱਥੋਂ ਨਵਾਂ ਨੰਬਰ ਜਾਰੀ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਨਵੇਂ ਨੰਬਰ ਲਈ ਸਿਰਫ ਜਾਰੀ ਹੋਣ ਵਾਲੇ ਸਮਾਰਟ ਕਾਰਡ ਦੀ ਫੀਸ ਜ਼ਰੂਰ ਅਦਾ ਕਰਨੀ ਪਵੇਗੀ। ਉੱਥੇ ਹੀ ਨਵੇਂ ਨੰਬਰ ਦੀ ਆਰਸੀ ਲੈਣ ਤੋਂ ਪਹਿਲਾਂ ਵਾਹਨ 'ਤੇ ਹਾਈ ਸਕਿਓਰਟੀ ਨੰਬਰ ਪਲੇਟ ਲਗਾਉਣੀ ਵੀ ਲਾਜ਼ਮੀ ਹੋਵੇਗੀ। VIP ਨੰਬਰ ਸਰੰਡਰ ਨਾ ਕਰਨ ਵਾਲੇ ਲੋਕਾਂ 'ਤੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ ਜਦਕਿ VIP ਨੰਬਰ ਵਾਲੇ ਮਾਲਕਾਂ ਨੂੰ ਨੋਟਿਸ ਵੀ ਭੇਜੇ ਜਾਣਗੇ। ਉੱਥੇ ਹੀ ਹੁਣ ਉਨ੍ਹਾਂ ਵੱਲੋਂ ਪੁਲਿਸ ਦੇ ਨਾਲ ਮਿਲ ਕੇ ਸਖ਼ਤੀ ਵੀ ਵਧਾਈ ਜਾਵੇਗੀ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਸਖਤ ਸ਼ਬਦਾਂ ਵਿੱਚ ਨਿਖੇਧੀ

ਮਹਿਲ ਕਲਾਂ/ਸਾਦਿਕ - 30 ਅਗਸਤ (ਗੁਰਸੇਵਕ ਸਿੰਘ ਸੋਹੀ)- ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਅਤੇ ਜਿਲ੍ਹਾ ਜਰਨਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਨੇ ਸਾਂਝੇ ਬਿਆਨ ਰਾਹੀਂ ਪੱਤਰਕਾਰ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਆਰਡੀਨੈਂਸ ਬਿੱਲਾ ਨੂੰ  ਲੈਕੇ ਦਿੱਲੀ ਵਿਖੇ ਬਾਡਰਾ ਤੇ ਬੈਠੇ ਹਨ, ਜੋ ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਡਰ ਤੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਲਾਠੀਚਾਰਜ ਕੀਤਾ, ਜਿਨ੍ਹਾਂ ਵਿੱਚ ਬਹੁਤ ਸਾਰੇ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ, ਜੋ ਕਿ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਘਟਨਾ ਹੈ। ਇਸ ਲਈ ਅਸੀਂ ਜ਼ਿਲਾ ਫਰੀਦਕੋਟ ਦੀ ਟੀਮ ਵੱਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ । ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਕਿਸਾਨਾ ਦੇ ਹੱਕ ਪੂਰਨ ਤੌਰ ਪਹਿਲਾਂ ਦੀ ਤਰ੍ਹਾਂ ਕਿਸਾਨ ਨੂੰ  ਹਮਾਇਤ ਦੇਣ ਐਲਾਨ ਕੀਤਾ। ਇਸ ਮੋਕੇ ਡਾਕਟਰ ਜਗਦੇਵ ਸਿੰਘ ਚਹਿਲ, ਡਾਕਟਰ ਸੁਖਦੇਵ ਰੋਮਾਣਾ, ਡਾਕਟਰ ਕੋਰ ਸਿੰਘ ਸੂਰਘੂਰੀ, ਡਾਕਟਰ ਬਲਵਿੰਦਰ ਸਿੰਘ ਸਿਵਿਆਂ ਮੁੱਖ ਸਲਾਹਕਾਰ ,ਡਾਕਟਰ ਕਰਮ ਸਿੰਘ ਢਿਲਵਾਂ ਜਿਲ੍ਹਾ ਪ੍ਰੈਸ ਸਕੱਤਰ ਵੀਰਪਾਲ ਸਿੰਘ ਡੋਡ, ਡਾਕਟਰ ਅਮ੍ਰਿਤਪਾਲ ਸਿੰਘ ਟਹਿਣਾ, ਡਾਕਟਰ ਅਮ੍ਰਿਤਵੀਰ ਸਿੰਘ ਸਿੱਧੂ, ਡਾਕਟਰ ਕਸਮੀਰ ਸਿੰਘ ਜੈਤੋ, ਡਾਕਟਰ ਹਰਪਾਲ ਸਿੰਘ ਡੇਲਿਆਵਾਲੀ, ਡਾਕਟਰ ਗੁਰਪਾਲ ਸਿੰਘ ਮੋੜ,ਡਾਕਟਰ ਸੁਖਚੈਨ ਸਿੰਘ ਸੰਧੂ, ਡਾਕਟਰ ਜਸਵਿੰਦਰ ਸਿੰਘ ਖੀਵਾ, ਡਾਕਟਰ ਮੰਦਰ ਸਿੰਘ ਸੰਘਾ, ਡਾਕਟਰ ਸੁਰਜੀਤ ਸਿੰਘ ਖੋਸਾ, ਡਾਕਟਰ ਗੁਰਦੀਪ ਸਿੰਘ ਬਰਾੜ, ਡਾਕਟਰ ਗੁਰਨੈਬ ਸਿੰਘ ਮੱਲ੍ਹਾ, ਡਾਕਟਰ ਗੁਰਤੇਜ ਸਿੰਘ ਖਾਲਸਾ, ਡਾਕਟਰ ਜੀਤ ਸਿੰਘ ਪੱਖੀ ,ਡਾਕਟਰ ਨਰੇਸ਼ ਭਾਣਾ,ਡਾਕਟਰ ਸਤਨਾਮ ਸਿੰਘ ਸਿੱਧੂ, ਡਾਕਟਰ ਹਰਭਜਨ ਸਿੰਘ ਸੇਵੇਵਾਲਾ, ਡਾਕਟਰ ਜਗਰੂਪ ਸਿੰਘ ਉਰਫ਼ ਨਿੱਕਾ ਸੰਧੂ ਆਦਿ ਹਾਜ਼ਰ ਸਨ।

ਫਸਟ ਚੁਆਇਸ਼ ਆਈਲੈੱਟਸ ਇੰਸਟੀਚਿਊਟ ਮਹਿਲ ਕਲਾਂ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 7 ਬੈਂਡ

ਮਹਿਲ ਕਲਾਂ/ ਬਰਨਾਲਾ- 30 ਅਗਸਤ- (ਗੁਰਸੇਵਕ ਸਿੰਘ ਸੋਹੀ)- ਇਲਾਕੇ ਦੀ ਨਾਮਵਰ ਇਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਫਸਟ ਚੁਆਇਸ ਇਮੀਗ੍ਰੇਸ਼ਨ ਅਤੇ ਆਈਲੈਟਸ ਦੀ ਵਿਦਿਆਰਥਣ ਮਨਪ੍ਰੀਤ ਕੌਰ ਪਿੰਡ ਕੁਰੜ ਜ਼ਿਲ੍ਹਾ ਬਰਨਾਲਾ ਨੇ 7 ਬੈਂਡ ਪ੍ਰਾਪਤ ਕਰਕੇ ਆਪਣੇ ਕੈਨੇਡਾ ਜਾਣ ਦੇ ਸੁਪਨੇ ਨੂੰ ਸਾਕਾਰ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਕੌਰ ਅਤੇ ਉਸ ਦੇ ਮਾਪਿਆਂ ਨੇ ਬੜੇ ਖ਼ੁਸ਼ੀ ਭਰੇ ਲਹਿਜੇ ਵਿੱਚ ਕਿਹਾ ਕਿ ਸਾਡੇ ਬੱਚੇ ਤੇ ਬੈਂਡ ਆਉਣ ਵਿਚ ਇਸ ਸੰਸਥਾ ਦਾ ਬਹੁਤ ਵੱਡਾ ਹੱਥ ਹੈ। ਕਿਉਂਕਿ ਅਸੀਂ ਹੋਰ ਵੀ ਕਈ ਜਗ੍ਹਾ ਉਪਰ ਕੋਚਿੰਗ ਲਈ ਪਰ ਬੈਂਡ ਸਕੋਰ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਇਸ ਸੰਸਥਾ ਦੇ ਮਿਹਨਤੀ ਸਟਾਫ ਅਤੇ ਬਹੁਤ ਵਧੀਆ ਅਨੁਸ਼ਾਸਨ ਅਤੇ ਪੜ੍ਹਾਈ ਯੋਗ ਵਾਤਾਵਰਨ ਨੇ ਸਾਡੇ ਬੱਚੇ ਦੇ ਬੈਂਡ ਸਕੋਰ ਲਿਆਉਣ ਵਿੱਚ ਬਹੁਤ ਵੱਡੀ ਮਦਦ ਕੀਤੀ ਹੈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸਰਦਾਰ ਜਗਜੀਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਵਿੱਚ ਬੜੇ ਹੀ ਆਧੁਨਿਕ ਤਰੀਕੇ ਨਾਲ  ਆਈਲੈਟਸ ਅਤੇ ਪੀ ਟੀ ਈ ਦੀ ਕੋਚਿੰਗ ਦਿੱਤੀ ਜਾਂਦੀ ਹੈ ਅਤੇ ਸਮੇਂ ਸਮੇਂ ਉੱਪਰ ਵਿਦਿਆਰਥੀਆਂ ਦੇ ਟੈਸਟ ਲਏ ਜਾਂਦੇ ਹਨ। ਸਰਦਾਰ ਮਾਹਲ ਨੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਹਮੇਸ਼ਾਂ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਆਈਲੈਟਸ ਸੈਂਟਰਾਂ ਤੋਂ ਕੋਚਿੰਗ ਲੈਣ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ ਨੌੰ ਸਾਲਾਂ ਤੋਂ ਇਮੀਗ੍ਰੇਸ਼ਨ ਦੇ ਉੱਘੇ ਕੈਨੇਡੀਅਨ ਵਕੀਲ ਅਤੇ ਆਈ.ਸੀ.ਸੀ.ਆਰ. ਸੀ ਮੈਂਬਰ ਸਰਦਾਰ ਮਨਜੀਤ ਸਿੰਘ ਮਾਹਲ ਦੀ ਨਿਗਰਾਨੀ ਵਿਚ ਕੰਮ ਕਰ ਰਹੀ ਹੈ ਅਤੇ ਸੈਂਕੜੇ ਵਿਦਿਆਰਥੀ ਇਸ ਇਮੀਗ੍ਰੇਸ਼ਨ ਸੰਸਥਾ ਦੀਆਂ ਸੇਵਾਵਾਂ ਲੈ ਕੇ ਕੈਨੇਡਾ ਦੇ ਵਿੱਚ ਪੱਕੇ ਹੋ ਚੁੱਕੇ ਹਨ ਅਤੇ ਇਲਾਕੇ ਦੇ ਲੋਕਾਂ ਦੀ ਇਹ ਸੰਸਥਾ ਪਹਿਲੀ ਪਸੰਦ ਬਣ ਚੁੱਕੀ ਹੈ ।ਇਸ ਮੌਕੇ ਸਟਾਫ ਮੈਂਬਰ ਮੈਡਮ ਅਰਸ਼ਦੀਪ ਕੌਰ ਸਿਮਰਨ ਕੌਰ  ਇਸ ਮੌਕੇ ਸਟਾਫ ਮੈਂਬਰ ਮੈਡਮ ਅਰਸ਼ਦੀਪ ਕੌਰ, ਸਿਮਰਨ ਕੌਰ,ਗੁਰਕਿਰਨ ਕੌਰ, ਖੁਸ਼ਪ੍ਰੀਤ ਕੌਰ, ਲਵਪ੍ਰੀਤ ਕੌਰ,ਸਰਬਜੀਤ ਕੌਰ, ਸੁਖਪ੍ਰੀਤ ਕੌਰ, ਗੁਰਕਮਲ ਸਿੰਘ ਅਤੇ ਰਾਣੀ ਕੌਰ ਆਦਿ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜੁਝਾਰੂ ਪੇਂਡੂ ਡਾਕਟਰ ਕਰਨਗੇ ਵਿਧਾਨ ਸਭਾ ਦਾ ਘਿਰਾਓ- ਡਾਕਟਰ ਬਾਲੀ  

ਮਹਿਲ ਕਲਾਂ/ਬਰਨਾਲਾ- 30 ਅਗਸਤ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ 2017 ਦੇ ਚੋਣ ਮੈਨੀਫੈਸਟੋ ਵਿਚ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿਚ ਆਉਂਦਿਆਂ ਹੀ ਤੁਹਾਡਾ ਮਸਲਾ ਹੱਲ ਕਰਨਗੇ।
ਪਰ ਹੁਣ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਇਹ ਮਸਲਾ ਹੱਲ ਨਹੀਂ ਹੋਇਆ। ਇਸ ਮਸਲੇ ਦੇ ਸਬੰਧ ਵਿੱਚ ਪੂਰੇ ਪੰਜਾਬ ਦੇ ਐਮ.ਐਲ.ਏ ਅਤੇ ਐਮ.ਪੀਜ. ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਾਂ । ਫਿਰ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ।
ਡਾ ਬਾਲੀ ਨੇ ਕਿਹਾ ਕਿ 1963 ਤੋਂ ਬੰਦ ਪਈ ਰਜਿਸਟ੍ਰੇਸ਼ਨ 55 ਸਾਲ ਬੀਤਣ ਤੇ ਵੀ ਸਰਕਾਰਾਂ ਨਹੀਂ ਖੋਲ੍ਹ ਸਕੀਆਂ। ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦੇ ਕੇ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਪਰ ਪੰਜਾਬ ਦੀ ਸਰਕਾਰ ਅਜਿਹਾ ਨਹੀਂ ਕਰ ਸਕੀ ।
 ਉਨ੍ਹਾਂ ਕਿਹਾ ਕਿ ਇਸ ਰੋਸ ਵਜੋਂ ਪੰਜਾਬ ਦੇ ਹਜਾਰਾਂ ਦੀ ਗਿਣਤੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਵਿਧਾਨ ਸਭਾ ਦਾ ਘਿਰਾਓ ਕਰਨਗੇ।
ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਮਸਲੇ ਨੂੰ ਹੱਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੱਕ ਸਾਡੀ ਸਮੱਸਿਆ ਨੂੰ ਹੱਲ ਕਰਨ ਦੀ ਕੋਈ ਕਾਰਵਾਈ ਨਹੀਂ ਦਿਖਾ ਸਕੀ। ਡਾ ਬਾਲੀ ਨੇ ਕਿਹਾ ਕਿ 55 ਸਾਲਾਂ ਤੋਂ ਊਠ ਦੇ ਬੁੱਲ੍ਹ ਵਾਂਗ ਮਸਲੇ ਨੂੰ ਲਮਕਾਇਆ ਜਾ ਰਿਹਾ ਹੈ ।ਪਿਛਲੇ 30 ਸਾਲਾਂ ਤੋਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ ਗਈਆਂ। ਪਰ ਇਹ ਸਰਕਾਰਾਂ  ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤਣ ਦਾ ਰਾਹ ਨਹੀਂ ਛੱਡਣਾ ਚਾਹੁੰਦੀਆਂ। ਡਾ ਬਾਲੀ ਨੇ ਕਿਹਾ ਕਿ ਜਦੋਂ ਬਿਹਾਰ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਤਜਰਬੇ ਦੇ ਆਧਾਰ ਤੇ ਰੀਫ਼ਰੈਸ਼ਰ ਕੋਰਸ ਸ਼ੁਰੂ ਕਰਕੇ ਮਸਲੇ ਨੂੰ ਹੱਲ ਕਰ ਸਕਦੀਆਂ ਹਨ ਤਾਂ ਪੰਜਾਬ ਸਰਕਾਰ ਮਸਲੇ ਨੂੰ ਹੱਲ ਕਿਉਂ ਨਹੀਂ ਕਰ ਸਕਦੀ ? 
ਅਖੀਰ ਵਿੱਚ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਸਰਕਾਰ ਤਜਰਬੇ ਦੇ ਆਧਾਰ ਤੇ ਰਜਿਸਟ੍ਰੇਸ਼ਨ ਕਰੇ । ਬਾਹਰਲੇ ਸੂਬਿਆਂ ਤੋਂ ਰਜਿਸਟਰਡ ਡਾਕਟਰਾਂ ਨੂੰ ਪੰਜਾਬ ਵਿੱਚ ਕੰਮ ਕਰਨ ਦੀ ਮਾਨਤਾ ਦੇਵੇ ਅਤੇ ਪਾਰਟ ਟਾਈਮ ਕੋਰਸ ਲਈ ਯੋਗਤਾ ਤੈਅ ਕਰਕੇ ਮਸਲੇ ਨੂੰ ਹੱਲ ਕਰੇ ।

ਨਾਹੱਥੇ ਕਿਸਾਨਾਂ ਦਾ ਖੂਨ ਵਹਾਕੇ ਹਰਿਆਣਾ ਦੀ ਖੱਟਰ ਸਰਕਾਰ ਆਪਣਾ ਹੋਸ਼ ਗੁਆ ਬੈਠੀ- ਬਲਵੀਰ  ਸਿੰਘ ਰਾਜੇਵਾਲ  

5 ਤਰੀਕ ਨੂੰ ਯੂਪੀ ਵਿਖੇ ਮਹਾਂ ਕਿਸਾਨ ਰੈਲੀ ਦੀਆਂ ਤਿਆਰੀਆਂ ਮੁਕੰਮਲ  

ਦਿੱਲੀ , 30 ਅਗਸਤ- (ਗੁਰਸੇਵਕ ਸਿੰਘ ਸੋਹੀ)- ਕਰਨਾਲ ਦੇ ਨਜ਼ਦੀਕ ਟੋਲ ਪਲਾਜ਼ਾ ਉੱਪਰ ਖੱਟਰ ਹਕੂਮਤ ਵੱਲੋਂ ਨਿਹੱਥੇ ਕਿਸਾਨਾਂ ਤੇ ਅੰਨ੍ਹੇਵਾਹ ਲਾਠੀਚਾਰਜ ਕਰਕੇ ਹਰਿਆਣਾ ਸਰਕਾਰ ਆਪਣਾ ਹੋਸ਼ ਗੁਆ ਬੈਠੀ ਹੈ। ਪ੍ਰੈੱਸ ਨਾਲ ਸੰਪਰਕ ਕਰਨ ਤੇ  ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਰਨਾਲ (ਹਰਿਆਣਾ) ਦੇ ਟੋਲ ਪਲਾਜੇ ਉੱਪਰ ਕਿਸਾਨ, ਔਰਤਾਂ, ਨੌਜਵਾਨਾਂ ਵੱਲੋਂ ਮੋਦੀ ਸਰਕਾਰ ਦੇ ਪਾਸ ਕੀਤੇ ਹੋਏ ਕਾਨੂੰਨ ਦੇ ਸੰਬੰਧ ਚ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕਰ ਰਹੇ ਸਨ। ਉਸ ਸਮੇਂ ਹਰਿਆਣਾ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਉੱਪਰ ਅੰਨ੍ਹੇਵਾਹ ਲਾਠੀਚਾਰਜ ਕਰ ਕੇ ਭਾਰੀ ਤਸ਼ੱਦਦ ਕੀਤਾ ਗਿਆ ਅਤੇ ਬਹੁਤ ਸਾਰੇ ਕਿਸਾਨ ਗੰਭੀਰ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਤਾਰਪੀਡੋ ਕਰਨ ਦੇ ਲਈ ਲੂੰਬੜ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਸ ਮੌਕੇ ਬੀਕੇਯੂ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਅਜਮੇਰ ਸਿੰਘ ਹੁੰਦਲ ਨੇ ਵੀ ਸਾਫ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਜੋ ਇਨ੍ਹਾਂ ਸਿਆਸੀ ਲੀਡਰਾਂ ਦੀ ਸਪੋਟ ਕਰੇਗਾ ਉਸ ਨੂੰ ਜਥੇਬੰਦੀ ਵਿੱਚੋਂ ਕੱਢਿਆ ਜਾਵੇਗਾ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੰਯੁਕਤ ਮੋਰਚੇ ਦੀ ਕਾਲ ਤੇ ਵੱਧ ਤੋਂ ਵੱਧ ਕਿਸਾਨ, ਮਜ਼ਦੂਰ ਦਿੱਲੀ ਵਿਖੇ ਪਹੁੰਚਣ ਤਾਂ ਜੋ 5 ਤਰੀਕ ਨੂੰ ਮੁਜ਼ੱਫਰ ਨਗਰ ਯੂਪੀ ਵਿਖੇ ਮਹਾਂ ਕਿਸਾਨ ਰੈਲੀ ਕੀਤੀ ਜਾ ਰਹੀ ਹੈ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਮੇਂ ਉਨ੍ਹਾਂ ਨਾਲ ਮੀਤ ਪ੍ਰਧਾਨ ਹਾਕਮ ਸਿੰਘ, ਕਲਵਿੰਦਰ ਸਿੰਘ ਬਲਾਕ ਪ੍ਰਧਾਨ, ਸੇਵਕ ਸਿੰਘ, ਬਲੌਰ ਸਿੰਘ, ਮੁਖਤਿਆਰ ਸਿੰਘ, ਹਰਦੇਵ ਸਿੰਘ ਸਿੰਘ ਕਾਕਾ, ਸੇਵਕ ਸਿੰਘ, ਬਲੌਰ ਸਿੰਘ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ ।

ਪੱਤਰਕਾਰੀ

1..ਸਵਾਰਥ ਛੱਡ ਕੇ ਮੱਦਦ ਕਰੀਏ,
 ਦੁਖੀ ਲਾਚਾਰ ਬਿਮਾਰਾਂ ਨੂੰ।
 ਹਰ ਥਾਂ ਫ਼ਤਿਹ ਨਸੀਬ ਹੁੰਦੀ ਏ, 
ਸਾਡੇ ਤਰਕ ਵਿਚਾਰਾਂ ਨੂੰ ।
ਸ਼ੋਹਰਤ ਦੌਲਤ ਮਗਰ ਨਹੀਂ ਭੱਜਦੇ, 
ਸਬਕ ਗ਼ਲਤਿਓਂ ਲੈਂਦੇ ਆਂ।
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ।
 
2...ਨਹੀਂ ਅੜਿੱਕਾ ਬਣ ਸਕਦੀ,
 ਮਜ਼ਬੂਰੀ, ਮੁਸ਼ਕਲ ਰਾਹਾਂ ਦਾ। 
ਵਿੱਚ ਮੈਦਾਨਾਂ ਆ ਕੇ ਪਰਖੀਏ,
 ਜ਼ੋਰ ਡੌਲਿਆਂ ਬਾਹਾਂ ਦਾ ।
ਚੰਡੇ ਹਾਂ ਅਸੀਂ ਗੁਰੂਆਂ ਦੇ,
 ਭਾਰੀ ਕਾਫ਼ਲਿਆਂ ਤੇ ਪੈਂਦੇ ਹਾਂ ।
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ ।

3..ਸਾਦਗੀਆਂ ਵਿੱਚ ਰਹੀਏ ਹਰਦਮ,
 ਭੁੱਲਦੇ ਨਹੀਂ ਔਕਾਤ ਬਈ।  
ਸਭਨਾਂ ਦੇ ਲਈ ਕਰੀਏ ਦੁਆਵਾਂ,
 ਉੱਠ  ਵੇਲੇ ਪ੍ਰਭਾਤ ਬਈ।  
ਮੈਂ -ਮੈਂ ਨਹੀਂਂ ਕਰਦੇ,
 ਹਰ ਪਲ " ਤੂੰ ਹੀ ਤੂੰ" ਕਹਿੰਦੇ ਹਾਂ।   
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ ।
 
4....ਥੁੜਕੇ ਨਹੀਂ ਬੈਠਦੇ,
 ਆਪਾਂ ਹਿੰਮਤ ਯਾਰ ਬਣਾ ਲਈ ਏ । 
ਮਰਨੋਂ ਨਹੀਂ ਘਬਰਾਉਂਦੇ ,
ਜੈਕਟ ਨਿਡਰਤਾ ਦੀ ਪਾ ਲਈ ਏ ।
ਜ਼ੁਲਮ ਨਹੀਂ ਜਰਦੇ ,
ਘਾਟਿਆਂ ਤਾਈਂ ਹੱਸ ਹੱਸ ਸਹਿੰਦੇ ਹਾਂ। 
ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ।
  
5..ਧੂਰਕੋਟੀਏ ਮੁੱਲ ਪਾਈਏ ,
ਪੱਗ ਵਟਾਈ ਦਾ।
ਬੇ-ਗੁਰਿਆਂ ਨਾਲ ਨਹੀਂਓ ,
ਜਗਦੀਪ ਹੱਥ ਮਿਲਾਈ ਦਾ।
ਯਾਰਾਂ ਨਾਲ ਵਿਚਾਰਾਂ ਦੀ,
 ਮਹਿਫ਼ਿਲ ਲਾ ਕੇ ਬਹਿੰਦੇ ਹਾਂ।
 ਗਹਿ ਗੱਡਵੀਂ ਸਾਡੀ ਪੱਤਰਕਾਰੀ,
 ਕਾਇਮ ਸਿਦਕ ਤੇ ਰਹਿੰਦੇ ਆਂ।

ਲੇਖਕ :-ਜਗਦੀਪ ਧੂਰਕੋਟੀਆ।
 ਰਾਹੀਂ:- ਪੱਤਰਕਾਰ  ਡਾ ਮਿੱਠੂ ਮੁਹੰਮਦ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਰਨਾਲਾ ਦੀ ਹੋਈ ਅਹਿਮ ਮੀਟਿੰਗ  

ਬਰਨਾਲਾ /ਮਹਿਲ ਕਲਾਂ- 30 ਅਗਸਤ-   (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਹਲਕਾ ਬਰਨਾਲਾ ਦੇ ਨਾਮਵਰ ਆਗੂਆਂ ਦੀ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਪਾਰਟੀ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਪਾਰਟੀ ਦੇ ਸਨਮਾਨਿਤ ਵੱਖ ਵੱਖ ਆਗੂਆਂ ਨੇ ਮੀਟਿੰਗ ਦੌਰਾਨ ਬੋਲਦਿਆਂ ਕਿਹਾ ਕਿ ਪਾਰਟੀ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਸ਼ੁਰੂਆਤੀ ਅਤੇ ਮੌਜੂਦਾ ਦੌਰ ਦੌਰਾਨ ਲਏ ਸਖ਼ਤ ਸਟੈਂਡ ਤੇ ਪੰਥਕ ਸਿਧਾਂਤਾਂ ਉੱਤੇ ਪਹਿਰਾ ਦੇਣ ਦੇ ਫੈਸਲੇ ਕਰਕੇ ਸੰਯੁਕਤ ਦਲ ਨੇ ਲੋਕਾਂ ਦੇ ਦਿਲਾਂ ਅੰਦਰ ਅਹਿਮ ਥਾਂ ਬਣਾ ਲਈ ਹੈ। ਪਾਰਟੀ ਦਿਨੋ ਦਿਨ ਮਜ਼ਬੂਤੀ ਵੱਲ ਵੱਧ ਰਹੀ ਹੈ। ਪਾਰਟੀ ਦਾ ਜਥੇਬੰਦਕ ਢਾਂਚਾ ਮੁਕੰਮਲ ਹੋਣ ਮਗਰੋਂ ਬਰਨਾਲਾ ਹਲਕੇ ਅੰਦਰ ਮੀਟਿੰਗਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਆਉਂਣ ਵਾਲੇ ਸਮੇਂ ਵਿੱਚ ਬਰਨਾਲਾ ਜਿਲ੍ਹੇ ਅੰਦਰ ਪਾਰਟੀ ਹੋਰ ਮਜ਼ਬੂਤ ਹੋ ਕੇ ਉੱਭਰੇਗੀ। ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਵਿੱਚੋਂ ਅਕਾਲੀ ਸੋਚ ਦੇ ਧਾਰਨੀ ਲੋਕਾਂ ਦੇ ਪਾਰਟੀ ਦੀਆਂ ਸਰਗਰਮੀਆਂ ਤੇਜ ਕਰਨ ਦੀ ਸਲਾਹ ਨੂੰ ਪਾਰਟੀ ਨੇ ਪ੍ਰਵਾਨ ਕੀਤਾ ਹੈ, ਪਿੰਡ ਪੱਧਰ ਤੱਕ ਦੀਆਂ ਮੀਟਿੰਗਾਂ ਦਾ ਸਿਲਸਿਲਾ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਰੰਮੀ ਢਿੱਲੋਂ, ਸੁਰਿੰਦਰ ਸਿੰਘ ਵਾਲੀਆ,ਜਥੇਦਾਰ ਭਰਭੂਰ ਸਿੰਘ ਧਨੋਲਾ, ਸਾਬਕਾ ਚੇਅਰਮੈਂਨ ਇੰਦਰਪਾਲ ਸਿੰਘ ਚਹਿਲ, ਅਜੈਬ ਸਿੰਘ ਸਿੱਧੂ,ਗੁਰਵਿੰਦਰ ਸਿੰਘ ਗਿੰਦੀ ਵਕੀਲ, ਮਨੂੰ ਜਿੰਦਲ, ਪ੍ਰੇਮ ਕੁਮਾਰ ਕੱਟੂ, ਬੱਬੂ ਉਪਲੀ, ਮਨੀਸ਼ ਐਮ ਸੀ ਧਨੋਲਾ, ਲਾਲੀ ਢਿੱਲੋਂ ਸਰਪੰਚ ਗੁਰਪ੍ਰੀਤ ਸਿੰਘ ਜਟਾਣਾ, ਇੰਦਰਪਾਲ ਸਿੰਘ, ਬੀਬੀ ਬਲਵੀਰ ਕੌਰ ਸਾਬਕਾ ਐਮ ਸੀ,ਮੱਟੂ ਧਨੋਲਾ, ਸੁਖਵੰਤ ਸਿੰਘ, ਹਰਦੀਪ ਸਿੰਘ ਅਤੇ ਹੋਰ ਆਗੂ ਮੌਜੂਦ ਸਨ।

 ਇੰਝ ਵੀ ਹੁੰਦੈ! ✍️   ਸਲੇਮਪੁਰੀ ਦੀ ਚੂੰਢੀ 

ਐਤਵਾਰ ਦਾ ਦਿਨ ਸੀ, 22 ਅਗਸਤ, 2021 ਨੂੰ ਮੈਂ ਲੁਧਿਆਣਾ ਸ਼ਹਿਰ ਵਿੱਚ ਬਹੁਤ ਜਰੂਰੀ ਦੋ ਵੱਖ ਵੱਖ ਕੰਮਾਂ ਲਈ ਕਾਰ 'ਤੇ ਗਿਆ, ਮੇਰੇ ਨਾਲ ਮੇਰੀ ਜੀਵਨ ਸਾਥਣ ਪਰਮਜੀਤ ਕੌਰ ਐਡਮਿਨ ਆਫੀਸਰ ਵੀ ਸਨ। ਜਦੋਂ ਅਸੀਂ ਆਪਣੇ ਪਿੰਡ ਸਲੇਮਪੁਰ ਨੇੜੇ ਹੰਬੜਾਂ ਤੋਂ ਤੁਰੇ ਤਾਂ ਮੀਂਹ ਦੀ ਸੰਭਾਵਨਾ ਸੀ, ਮੌਸਮ ਬਹੁਤ ਹੀ ਮਨਮੋਹਕ ਬਣਿਆ ਹੋਇਆ ਸੀ। ਅਸੀਂ ਜਦੋਂ ਮਿਲਕ ਪਲਾਂਟ ਲਾਗੇ ਨਹਿਰ 'ਤੇ ਪਹੁੰਚੇ ਤਾਂ ਮੈਂ ਆਪਣੇ ਇਕ ਦੋਸਤ ਕੇਸ਼ਵ ਸੋਲੰਕੀ ਜੋ  ਗਣਿਤ ਵਿਸ਼ੇ ਦੇ ਇਕ ਉੱਤਮ ਅਧਿਆਪਕ ਹਨ, ਨੂੰ ਢੋਲੇਵਾਲ ਚੌਕ ਵਿਚ ਮੀਂਹ ਦੇ ਪਾਣੀ ਬਾਰੇ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੁੱਕਾ ਹੈ, ਪਾਣੀ ਨਹੀਂ ਖੜ੍ਹਾ, ਪਰ ਬੂੰਦਾਂ - ਬਾਂਦੀ ਹੋ ਰਹੀ ਹੈ। ਦੋਸਤ ਸੋਲੰਕੀ ਦੀ ਗੱਲ ਸੁਣ ਕੇ ਅਸੀਂ ਢੋਲੇਵਾਲ ਨੂੰ ਤੁਰ ਪਏ ਅਤੇ ਜਦੋਂ ਵਿਸ਼ਕਰਮਾ ਚੌਕ ਲਾਗੇ ਤਾਂ ਮੀਂਹ ਐਨੇ ਜੋਰ ਨਾਲ ਡਿੱਗਿਆ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸੜਕ ਉਪਰ ਸਮੁੰਦਰ ਬਣ ਗਿਆ। ਪਾਣੀ ਵਿਚ ਚੱਲ ਦੀ ਸਾਡੀ ਕਾਰ ਹਟਕੋਰੇ ਭਰਨ ਲੱਗੀ, ਅਸੀਂ ਦੋਵੇਂ ਪ੍ਰੇਸ਼ਾਨ ਹੋਣ ਲੱਗੇ। ਅਸੀਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਢੋਲੇਵਾਲ ਵਿਚ ਜਾਣਾ ਸੀ, ਜਿਥੇ ਤਿੰਨ ਕਮਰਿਆਂ ਦੀਆਂ ਛੱਤਾਂ ਉਪਰ ਲੈਂਟਰ ਪੈਣਾ ਸੀ। ਸੜਕ ਉਪਰ ਬਣੇ ਸਮੁੰਦਰ ਨੇ ਸਾਡੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਢੋਲੇਵਾਲ ਚੌਕ ਪਾਰ ਕਰਕੇ ਸਕੂਲ ਜਾਣ ਦਾ ਪ੍ਰੋਗਰਾਮ ਛੱਡ ਕੇ ਸਕੂਲ ਦੇ ਬਾਹਰੋਂ ਹੀ ਵਾਪਸ ਜਗਰਾਓਂ ਪੁਲ ਨੂੰ ਕਾਰ ਮੋੜ ਲਈ। ਸੜਕ ਉਪਰ ਪਾਣੀ ਬੇਹੱਦ ਭਰਿਆ ਹੋਣ ਕਰਕੇ ਕਾਰ ਅੱਗੇ ਵਧਣ ਤੋਂ ਜੁਆਬ ਦਿੰਦੀ ਜਾ ਰਹੀ ਸੀ। ਹੌਲੀ-ਹੌਲੀ ਕਰਕੇ ਕਾਰ ਮੁੜ ਵਿਸ਼ਕਰਮਾ ਚੌਕ ਪਹੁੰਚ ਕੇ ਬੰਦ ਹੋ ਗਈ। ਅਸੀਂ ਉਥੇ 10 ਕੁ ਮਿੰਟ ਰੁਕੇ ਤਾਂ ਕਾਰ ਦੁਬਾਰਾ ਸਟਾਰਟ ਹੋ ਗਈ, ਪਰ ਹਟਕੋਰੇ ਭਰ ਰਹੀ। ਜਿਊ ਹੀ ਅਸੀਂ ਰਾਮਗੜ੍ਹੀਆ ਸਕੂਲ ਕੋਲ ਪਹੁੰਚੇ ਤਾਂ ਕਾਰ ਫਿਰ ਬੰਦ ਹੋ ਗਈ, ਉਤੋਂ ਮੀਂਹ ਵੀ ਪੂਰੇ ਜੋਰਾਂ ਦਾ ਵਧ ਰਿਹਾ ਸੀ। ਮੈਂ ਜੁੱਤੀਆਂ - ਜੁਰਾਬਾਂ ਉਤਾਰ ਕੇ ਕਾਰ ਵਿਚ ਰੱਖ ਦਿੱਤੀਆਂ ਅਤੇ ਕਾਰ ਚੋੰ ਬਾਹਰ ਨਿਕਲ ਕੇ ਕਾਰ ਨੂੰ ਧੱਕਾ ਲਗਾ ਕੇ ਇੱਕ ਪਾਸੇ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਸਾਂ ਕਿ , ਇਨੇ ਨੂੰ ਕਾਰ ਦੇ ਅੱਗੇ ਆ ਕੇ ਇਕ ਭੱਦਰ ਪੁਰਸ਼ ਨੇ ਆਪਣੀ ਵੱਡ-ਅਕਾਰੀ ਕਾਰ ਆ ਕੇ ਰੋਕ ਲਈ ਅਤੇ ਉਹ ਛੱਤਰੀ ਲੈ ਕੇ ਕਾਰ ਚੋਂ ਬਾਹਰ ਨਿਕਲਿਆ ਅਤੇ ਉਸ ਨੇ ਮੇਰੇ ਸਿਰ ਉਪਰ ਛੱਤਰੀ ਕਰਕੇ ਕਾਰ ਨੂੰ ਧੱਕਾ ਮਾਰ ਕੇ ਸੜਕ ਦੇ ਇਕ ਪਾਸੇ ਲਗਾ ਦਿੱਤੀ ਤਾਂ ਜੋ ਪਿੱਛਿਓਂ ਆਉਣ ਵਾਲੇ ਵਾਹਨਾਂ ਨੂੰ ਕੋਈ ਅੜਿੱਕੇ ਨਾ ਲੱਗੇ। ਮੋਹਲੇਧਾਰ ਮੀਂਹ ਦੌਰਾਨ ਕਾਰ ਲਾਗੇ ਖੜ੍ਹਾ ਮੈਂ ਅਜੇ ਸੋਚ ਹੀ ਰਿਹਾ ਸੀ, ਕਿ ਹੁਣ ਕੀ ਕੀਤਾ ਜਾਵੇ, ਕਿਉਂਕਿ ਇੱਕ ਤਾਂ ਮੀਂਹ ਪੈ ਰਿਹਾ ਸੀ, ਦੂਜਾ ਐਤਵਾਰ ਦਾ ਦਿਨ ਹੋਣ ਕਰਕੇ ਬਜਾਰ/ ਵਰਕਸ਼ਾਪਾਂ ਬੰਦ ਸਨ। ਇਨੇ ਨੂੰ ਸਾਡੀ ਕਾਰ ਦੇ ਪਿੱਛੇ ਇਕ ਥ੍ਰੀਵ੍ਹੀਲਰ ਵਾਲਾ ਆ ਕੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ ਮੈਂ ਤੁਹਾਡੀ ਮਦਦ ਲਈ ਆਇਆ ਹਾਂ ਜੀ, ਦੱਸੋ ਕਾਰ ਕਿਥੇ ਪਹੁੰਚਾਉਣੀ ਹੈ? ਮੈਂ ਉਸ ਨੂੰ ਆਖਿਆ 'ਭਾਈ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਮੁਸੀਬਤ ਵਿੱਚ ਮੇਰੀ ਮਦਦ ਕਰਨ ਲਈ ਖੜ੍ਹੇ ਹੋਏ ਹੋ। ਮੈਂ ਅਜੇ ਗੱਲ ਹੀ ਕਰ ਰਿਹਾ ਸੀ ਕਿ ਉਸ ਨੇ ਆਪਣੇ ਥ੍ਰੀਵ੍ਹੀਲਰ ਵਿਚੋਂ ਰੱਸਾ ਕੱਢਿਆ ਅਤੇ ਆਖਣ ਲੱਗਾ ਮੈਂ ਆਪਣੇ ਥ੍ਰੀਵ੍ਹੀਲਰ ਪਿਛੇ ਪਾ ਕੇ ਭਾਰਤ ਨਗਰ ਚੌਕ ਵਿਚ ਕਾਰ ਮਕੈਨਿਕ ਕੋਲ ਛੱਡ ਆਉਂਦਾ ਹਾਂ, ਅੱਗਿਉਂ ਕਾਰ ਵਾਲਾ ਇਨਸਾਨ ਆਖਣ ਲੱਗਾ ਕਿ ਮੈਂ ਆਪਣੀ ਕਾਰ ਪਿਛੇ ਬੰਨ੍ਹ ਕੇ ਛੱਡ ਆਵਾਂਗਾ। ਚਲੋ ਇਨੇ ਨੂੰ ਇਹ ਸਹਿਮਤੀ ਹੋਈ ਕਿ ਕਾਰ ਦੇ ਪਿੱਛੇ ਸਾਡੀ ਕਾਰ ਬੰਨ੍ਹ ਕੇ ਛੱਡੀ ਜਾਵੇਗੀ। ਥ੍ਰੀਵ੍ਹੀਲਰ ਵਾਲਾ ਭੱਦਰ-ਪੁਰਸ਼ ਜਦੋਂ ਸਾਡੀ ਕਾਰ ਨੂੰ ਦੂਜੀ ਕਾਰ ਦੇ ਪਿੱਛੇ ਰੱਸੇ ਨਾਲ ਬੰਨ੍ਹ ਰਿਹਾ ਸੀ, ਤਾਂ ਮੈਂ ਥ੍ਰੀਵ੍ਹੀਲਰ ਵਾਲੇ ਦੇ ਮੋਢੇ ਉਪਰ ਹੱਥ ਰੱਖ ਕੇ ਪੁੱਛਿਆ, 'ਭਾਈ ਸਾਹਿਬ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ, ਪਰ ਵਰ੍ਹਦੇ ਮੀਂਹ ਵਿਚ ਤੁਸੀਂ ਭਿੱਜ ਕੇ ਮੇਰੀ ਮਦਦ ਕਰ ਰਹੇ ਹੋ, ਕਿਉਂ? ਤਦ ਉਸ ਭੱਦਰ ਨੇ ਕਿਹਾ ਕਿ,' ਮੇਰੇ ਉਪਰ ਤੁਹਾਡੇ ਬਹੁਤ ਅਹਿਸਾਨ ਹਨ, ਮੈਂ ਦੱਸ ਨਹੀਂ ਸਕਦਾ, ਪਰ ਤੁਸੀਂ ਸਾਡੇ ਪਰਿਵਾਰ  ਦੀ ਕਦੋਂ ਅਤੇ ਕਿਥੇ ਮਦਦ ਕੀਤੀ, ਮੈਂ  ਦੱਸ ਨਹੀਂ ਸਕਦਾ।' ਉਸ ਦੀ ਗੱਲ ਸੁਣ ਕੇ ਮੈਂ ਵੀ ਉਸ ਨੂੰ ਪੁੱਛਣ ਲਈ ਜਿਆਦਾ ਜੋਰ ਵੀ ਨਾ ਪਾਇਆ।
ਵੱਡੀ ਕਾਰ ਦੇ ਪਿੱਛੇ ਸਾਡੀ ਕਾਰ ਬੰਨ੍ਹ ਕੇ ਭਾਰਤ ਨਗਰ ਚੌਕ ਲਿਆਂਦੀ ਗਈ। ਸਬੱਬ ਨਾਲ ਇਕ ਕਾਰ ਮਕੈਨਿਕ ਵੀ ਮਿਲ ਗਿਆ, ਉਸ ਨੇ ਕਾਰ ਖੋਲ੍ਹੀ ਅਤੇ ਦੱਸਿਆ ਕਿ ਕਾਰ ਦੇ ਪਲੱਗ ਸੜ ਗਏ ਹਨ। ਵੱਡ-ਅਕਾਰੀ ਕਾਰ ਦੇ ਮਾਲਕ ਨੇ ਮਕੈਨਿਕ ਨੂੰ ਨਾਲ ਲੈ ਕੇ ਨਵੇਂ ਪਲੱਗ ਖ੍ਰੀਦ ਕੇ ਲਿਆਂਦੇ ਅਤੇ ਕਾਰ ਵਿਚ ਪਾਏ। ਕਾਰ ਦੇ ਠੀਕ ਹੋਣ ਤੱਕ ਲਗਭਗ 2 ਘੰਟੇ ਦਾ ਸਮਾਂ ਲੱਗਿਆ ਪਰ ਵੱਡ-ਅਕਾਰੀ ਕਾਰ ਦਾ ਮਾਲਕ ਨਾਲ ਹੀ ਰਿਹਾ। ਮੈਂ ਜਦੋਂ ਉਸ ਦਾ ਧੰਨਵਾਦ ਕਰਨ ਲੱਗਿਆ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਆਖਣ ਲੱਗਾ ' ਸਰ, ਤੁਹਾਡੀ ਮਿਹਰਬਾਨੀ ਕਰਕੇ ਮੇਰੇ ਕੋਲ ਅੱਜ ਮਹਿੰਗੀ ਕਾਰ ਹੈ, ਮਾਲ ਰੋਡ 'ਤੇ ਮਹਿੰਗੀ ਦੁਕਾਨ ਹੈ ਅਤੇ ਚੰਡੀਗੜ੍ਹ ਰੋਡ 'ਤੇ ਸ਼ਾਨਦਾਰ ਕੋਠੀ ਹੈ, ਸਰ ਤੁਹਾਡੀ ਮਦਦ ਨਾਲ ਮੈਂ ਅੱਜ ਲੱਖਾਂ ਦਾ ਬਿਜਨਸ ਕਰ ਰਿਹਾ ਹਾਂ।' 
ਪਰ ਮੈਂਨੂੰ ਤਾਂ ਕੁਝ ਵੀ ਯਾਦ ਨਹੀਂ  ਕਿ ਮੈਂ  ਕਾਰ ਵਾਲੇ ਦੀ ਅਤੇ  ਥ੍ਰੀਵ੍ਹੀਲਰ ਵਾਲੇ ਦੀ ਕਦੋਂ ਮਦਦ ਕੀਤੀ ਸੀ ?' ਕਾਰ ਵਿਚ ਬੈਠੀ ਭੱਦਰ-ਪੁਰਸ਼ ਦੀ ਨਵੀਂ - ਵਿਆਹੀ ਵਹੁਟੀ ਵੀ ਕਾਰ ਵਿਚੋਂ ਬਾਹਰ ਨਿਕਲ ਕੇ ਆਈ ਤਾਂ ਉਸ ਨੇ ਮੇਰੇ ਅਤੇ ਮੇਰੀ ਘਰਵਾਲੀ ਦੇ ਪੈਰ ਛੂਹੇ ਅਤੇ ਉਹ ਵੀ ਆਖਣ ਲੱਗੀ ਕਿ ਲੁਧਿਆਣਾ ਸ਼ਹਿਰ ਵਿੱਚ ਤੁਸੀਂ ਸਾਡੇ ਪੈਰ ਜਮਾਏ ਹਨ, ਜਿਸ ਕਰਕੇ ਅੱਜ ਅਸੀਂ ਬਹੁਤ ਖੁਸ਼ ਹਾਂ।'
ਮੈਂ ਉਨ੍ਹਾਂ ਦੀ  ਮਦਦ ਕੀਤੀ ਜਾਂ ਨਹੀਂ ਕੀਤੀ, ਮੇਰਾ ਇਸ ਗੱਲ ਨਾਲ ਕੋਈ ਵੀ ਵਾਸਤਾ ਨਹੀਂ ਹੈ, ਕਿਉਂਕਿ ਮੈਂ ਕੰਮ ਕਰਕੇ ਕਦੀ ਵੀ ਅਹਿਸਾਨ ਨਹੀਂ ਜਿਤਾਉੰਦਾ, ਪਰ ਮੇਰੇ ਲਈ ਮੁਸੀਬਤ ਵੇਲੇ ਉਹ ਦੋਵੇਂ ਇਨਸਾਨ ਫਰਿਸ਼ਤਾ ਬਣ ਕੇ ਬਹੁੜੇ ਹਨ, ਜਿਸ ਕਰਕੇ ਮੈਂ ਉਨ੍ਹਾਂ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗਾ।' 
ਭਾਰਤ ਨਗਰ ਚੌਕ ਤੋਂ ਅਸੀਂ ਬਾਦ ਦੁਪਹਿਰ ਲਗਭਗ 2 ਵਜੇ ਤੁਰੇ ਅਤੇ ਫਿਰ ਗੁਰੂ ਨਾਨਕ ਭਵਨ ਪਹੁੰਚੇ, ਜਿਥੇ 'ਮੱਜਬੀ ਸਿੱਖਾਂ ਦੀ ਦਸ਼ਾ ਤੇ ਦਿਸ਼ਾ' ਉਪਰ ਸੂਬਾ ਪੱਧਰੀ ਸੈਮੀਨਾਰ ਚੱਲ ਰਿਹਾ ਸੀ, ਵਾਲੀ ਜਗ੍ਹਾ 'ਤੇ ਪਹੁੰਚ ਕੇ ਮੇਰੀ ਪਤਨੀ ਅਤੇ ਪ੍ਰਿੰਸੀਪਲ ਸਤਿਨਾਮ ਕੌਰ ਨੇ ਡਾ: ( ਪ੍ਰੋ:) ਰਾਗਿਨੀ ਸ਼ਰਮਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ, ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਉਪਰ ਪੀ ਐਚ ਡੀ ਕੀਤੀ ਹੈ।
-ਸੁਖਦੇਵ ਸਲੇਮਪੁਰੀ
09780620233
28 ਅਗਸਤ, 2021

ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਯਾਦ ਚ ਚੱਲ ਰਹੇ ਬਰਸੀ ਸਮਾਗਮ ਸਮਾਪਤ

 ਲੱਖਾਂ ਦੀ ਤਦਾਦ ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਭਰੀਆਂ ਹਾਜ਼ਰੀਆਂ
ਨਾਨਕਸਰ ਕਲੇਰਾਂ (ਬਲਵੀਰ  ਸਿੰਘ ਬਾਠ ) ਪੂਰੀ ਦੁਨੀਆਂ ਵਿੱਚ ਧਾਰਮਿਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਤਹੇਤਰ ਵੀਂ ਬਰਸੀ ਸਮਾਗਮ ਜੋ ਅੱਜ ਸਮਾਪਤ  ਹੋ ਚੁੱਕੇ ਹਨ ਮਿਤੀ ਚੌਵੀ ਅਗਸਤ ਤੋਂ ਬਰਸੀ ਸਮਾਗਮਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਪਹਿਲੀ ਲੜੀ ਦੇ  ਪਾਠ ਪ੍ਰਕਾਸ਼ ਕੀਤੇ ਗਏ ਜਿਨ੍ਹਾਂ ਦੇ ਭੋਗ ਮਿਤੀ ਛੱਬੀ ਅਗਸਤ ਨੂੰ ਪਾਏ ਗਏ ਇਸ ਤੋਂ ਉਪਰੰਤ ਛੱਬੀ ਅਗਸਤ ਨੂੰ ਪਾਠਾਂ ਦੀ ਦੂਜੀ ਲੜੀ ਦੇ ਪਾਠ ਪ੍ਰਕਾਸ਼  ਕੀਤੇ ਗਏ ਜਿਨ੍ਹਾਂ ਦੇ ਭੋਗ ਮਿਤੀ ਅਠਾਈ ਅਗਸਤ ਨੂੰ ਪਾਏ ਗਏ  ਮਿਤੀ ਸਤਾਈ ਅਗਸਤ ਨੂੰ  ਨਗਰ ਕੀਰਤਨ ਦੇ ਪਰਕਰਮਾ ਕੀਤੀ ਗਈ ਇਸ ਤੋਂ ਇਲਾਵਾ ਰੈਣ ਸਬਾਈ ਕੀਰਤਨ ਅਤੇ ਰਾਗੀ ਢਾਡੀ ਕਥਾਵਾਚਕ ਹੁਣੇ ਗਿਆਨੀ  ਅਤੇ ਨਾਨਕਸਰ ਕਲੇਰਾਂ ਦੇ ਮਹਾਪੁਰਸ਼ਾਂ ਤੋਂ ਇਲਾਵਾ ਅਨੇਕਾਂ ਹੀ ਸਾਧੂ ਸੰਤਾਂ ਨੇ ਸੰਗਤਾਂ ਨੂੰ ਗੁਰਬਾਣੀ ਜੱਸ ਸਰਵਣ ਕਰਵਾਇਆ  ਅੱਜ ਸਮਾਗਮਾਂ ਦੀ ਸਮਾਪਤੀ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਦੀ ਸੇਵਾ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਗੁਰਚਰਨ ਸਿੰਘ ਜੀ ਅਤੇ ਸੰਤ ਬਾਬਾ ਘਾਲਾ ਸਿੰਘ ਜੀ ਵੱਲੋਂ ਕੀਤੀ ਗਈ  ਸੰਤ ਬਾਬਾ ਅਰਵਿੰਦਰ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਸੰਤ ਬਾਬਾ ਸਤਨਾਮ ਸਿੰਘ ਦੀ ਸੀਸ ਮਹਿਲ ਵਾਲਿਆਂ ਵੱਲੋਂ ਗੁਰੂ ਸਾਹਿਬ ਨੂੰ ਆਦਰ ਦਾ ਛਿੜਕਾਓ ਦੀ ਸੇਵਾ ਕੀਤੀ ਗਈ ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਪਾਠਾਂ ਦੇ ਅੰਤਮ ਅਰਦਾਸ ਸੰਤ ਬਾਬਾ ਗੁਰਜੀਤ ਸਿੰਘ ਜੀ ਵੱਲੋਂ ਸਰਵਣ ਕਰਵਾਈ ਗਈ  ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਵੀ ਸੰਗਤਾਂ ਨੂੰ ਸਰਵਣ ਕਰਵਾਏ ਗਏ ਇਸ ਤੋਂ ਇਲਾਵਾ  ਦੇਗ ਵਰਤਾਈ ਗਈ ਇਸ ਸਮਾਗਮ ਵਿਚ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਧਾਰਮਿਕ ਰਾਜਨੀਤਕ ਸ਼ਖ਼ਸੀਅਤਾਂ ਨੇ ਸੰਤ ਬਾਬਾ ਨੰਦ ਸਿੰਘ ਜੀ   ਮਹਾਰਾਜ ਜੀ ਦੇ ਬਰਸੀ ਸਮਾਗਮ ਵਿਚ ਹਾਜ਼ਰੀਆਂ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ  ਬਰਸੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਇਸ ਤੋਂ ਇਲਾਵਾ ਆਸਪਾਸ ਦੇ ਨਗਰ ਦੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਅਤੁੱਟ  ਵਰਤਾਏ ਗਏ ਅਤੇ ਜਲੇਬੀਆਂ ਬਰੈੱਡ ਗਰਮ ਪਕੌੜਿਆਂ ਦੇ ਲੰਗਰ ਲਾਉਣ ਤੋਂ ਉਪਰੰਤ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਹਨ

ਦਿੱਲੀ ਸਿੰਘੂ ਵਾਰਡਰ ਵਿਖੇ ਬੀਕੇਯੂ ਰਾਜੇਵਾਲ ਵੱਲੋਂ ਪਿੰਡ ਇਸਮੇੈਲਪੁਰ ਦੀ ਨਵੀਂ ਇਕਾਈ ਦਾ ਗਠਨ  

ਦਿੱਲੀ , 28 ਅਗਸਤ- (ਗੁਰਸੇਵਕ ਸਿੰਘ ਸੋਹੀ)- ਸਿੰਘ‍ੁੂ ਬਾਰਡਰ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਹੋਈ। ਜਿਸ ਵਿੱਚ ਬੀਕੇਯੂ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਆਗੂ ਨਿਰਭੈ ਸਿੰਘ ਗਿਆਨੀ ਅਤੇ ਬਲਾਕ ਖੰਨਾ ਦੇ ਆਗੂ ਬਲਵੰਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਇਸ ਸਮੇਂ ਪਿੰਡ ਇਸਮੈਲਪੁਰ ਤਹਿਸੀਲ ਖੰਨਾ ਜ਼ਿਲ੍ਹਾ (ਲੁਧਿਆਣਾ) ਦੀ ਪਿੰਡ ਲੈਵਲ ਇਕਾਈ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਚ ਹੁਣ ਦੇਸ਼ ਦੇ ਸਮੁੱਚੇ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਖ਼ਾਸਕਰ ਨੌਜਵਾਨ ਪੀੜ੍ਹੀ ਹੁਣ ਇੰਨਾ ਕਿਸਾਨੀ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਇਸੇ ਕਾਰਨ ਮੋਦੀ ਸਰਕਾਰ ਬੌਖਲਾ ਚੁੱਕੀ ਹੈ ਤੇ ਕਿਸਾਨੀ ਸੰਘਰਸ਼ ਨੂੰ ਤਾਰੋਪੀਡ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ ।ਪਰ ਹੁਣ ਲੋਕ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਪਿੱਛੇ ਨਹੀਂ ਮੁੜਨਗੇ ।ਮੀਟਿੰਗ ਉਪਰੰਤ ਨਵੀਂ ਪਿੰਡ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਚੁਣੀ ਗਈ ਕਮੇਟੀ ਵਿੱਚ ਗੁਰਚਰਨ ਸਿੰਘ, ਹਰਦੀਪ ਸਿੰਘ, ਬੇਅੰਤ ਸਿੰਘ, ਸੁਦਾਗਰ ਸਿੰਘ, ਸੁਰਜੀਤ ਸਿੰਘ, ਰਮਨਪ੍ਰੀਤ ਸਿੰਘ, ਜਗਰੂਪ ਸਿੰਘ, ਸੁਖਵਿੰਦਰ ਸਿੰਘ, ਬਹਾਦਰ ਸਿੰਘ, ਜਗਰੂਪ ਸਿੰਘ ਜੱਗੀ, ਰਵਿੰਦਰ ਸਿੰਘ ਨੂੰ ਅਹੁਦੇਦਾਰ ਚੁਣਿਆ ਗਿਆ ।ਇਸ ਮੌਕੇ ਨੌਜਵਾਨਾਂ ਨੇ ਆਗੂਆਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਉਨ੍ਹਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਣ ਦੇਣਗੇ ਅਤੇ ਕਿਸਾਨੀ ਸੰਘਰਸ਼ਾਂ ਵਿਚ ਵਧ ਚਡ਼੍ਹ ਕੇ ਹਿੱਸਾ ਲੈਣਗੇ  ।