ਕਪੂਰੇ ਪਿੰਡ ਦਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀ 26 ਸਾਲਾ ਲੜਕਾ ਰਜਿੰਦਰ ਸਿੰਘ ਜੋ ਰੋਜ਼ੀ ਰੋਟੀ ਲਈ ਗਿਆ ਸੀ ਕੈਨੇਡਾ ਦੀ ਧਰਤੀ ਤੇ
ਅਜੀਤਵਾਲ (ਬਲਵੀਰ ਸਿੰਘ ਬਾਠ) ਇੱਥੋਂ ਨਜ਼ਦੀਕ ਕਪੂਰੇ ਪਿੰਡ ਦੇ ਨੌਜਵਾਨ 26 ਸਾਲਾ ਲੜਕਾ ਰਜਿੰਦਰ ਸਿੰਘ ਜੋ ਕਿ ਕੈਨੇਡਾ ਦੀ ਧਰਤੀ ਤੇ ਰੋਜ਼ੀ ਰੋਟੀ ਲਈ ਗਿਆ ਸੀ ਅਚਾਨਕ ਕੈਨੇਡਾ ਦੇ ਇਕ ਐਕਸੀਡੈਂਟ ਦੌਰਾਨ ਰਾਜਿੰਦਰ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦੌਰਾਨ ਪਤਾ ਲੱਗਿਆ ਸਾਬਕਾ ਸਰਪੰਚ ਠਾਕਰ ਸਿੰਘ ਦਾ ਪੋਤਰਾ ਰਜਿੰਦਰ ਸਿੰਘ ਸੰਧੂ ਪਿਤਾ ਆਤਮਾ ਸਿੰਘ ਪਿੰਡ ਕਪੂਰੇ ਜੋ ਕੈਨੇਡਾ ਦੀ ਧਰਤੀ ਤੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਬਿਜ਼ਨੈੱਸ ਪਿਛਲੇ ਸਾਲ ਲਈ ਗਿਆ ਸੀ ਜਿਨ੍ਹਾਂ ਦੀ ਇਕ ਐਕਸੀਡੈਂਟ ਦੌਰਾਨ ਅਚਾਨਕ ਮੌਤ ਹੋ ਜਾਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਜਿਨ੍ਹਾਂ ਦਾ ਭੋਗ ਮਿਤੀ ਗਿਆਰਾਂ ਤਰੀਕ ਨੂੰ ਪਿੰਡ ਕਪੂਰੇ ਗੁਰਦੁਆਰਾ ਸਹਿਬ ਵਿਖੇ ਪਾਇਆ ਜਾਵੇਗਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਐਮਐਲਏ ਧਰਮਕੋਟ ਬੀਬੀ ਪਰਮਜੀਤ ਕਪੂਰੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਨ੍ਹਾਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ