You are here

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਮੈਥੋਂ ਤਾਂ ਹੁਣ ਜੀ ਨੀ ਹੋਣਾ ।
ਘੁੱਟ ਗਮਾਂ ਦਾ ਪੀ ਨੀ ਹੋਣਾ ।

ਬੋਲਾਂ ਗਾ  ਸੱਚ ਰੁਕਣਾ ਔਖਾ,
ਬੁੱਲਾਂ ਨੂੰ ਵੀ ਸੀਅ ਨੀ ਹੋਣਾ ।

ਉਦੋਂ ਆਏ ਤਾਂ ਕੀ ਆਏ,
ਤਨ ਵਿੱਚ ਸਾਹ ਜਦ ਹੀ ਨੀ ਹੋਣਾ ।

ਧੱਕੇ ਮੁੱਕੇਬਾਜ਼ੀ ਤਾਹਨੇ ਗਾਲਾਂ,
ਬਿਨਾਂ ਤੇਰੇ ਕੀ ਕੀ ਨੀ ਹੋਣਾ ।

ਲੱਭੋਗੇ ਜਦ ਅਸਲ ਪਤੇ ਤੇ,
"ਸ਼ਾਇਰ " ਉੱਥੇ ਵੀ ਨੀ ਹੋਣਾ ।

ਬਾਲੋਂਗੇ ਜਦ ਨਾਂ ਦਾ ਦੀਵਾ ,
ਥੋਡੇ ਘਰ ਵਿੱਚ ਸੀ ਨੀ ਹੋਣਾ ।

 

2)

ਤੇਰੇ ਬਾਝੋਂ ਖਰਦਾ ਹਾਂ ।
ਜੀਂਦਾ ਹਾਂ ਨਾ ਮਰਦਾ ਹਾਂ ।

ਖਤਾ ਕਿਸੇ ਦੀ ਕੋਈ ਨਾ
ਆਪਣੀ ਕੀਤੀ ਭਰਦਾ ਹਾਂ ।

ਅਕਲ ਤੋਂ ਕੰਮ ਲੀਤਾ ਨਾ
ਜਿੱਤੀ ਬਾਜ਼ੀ ਹਰਦਾ ਹਾਂ ।

ਕੋਈ ਕੀ ਕਹਿ ਸਕਦਾ ਏ 
ਹੱਕ ਦੇ ਉੱਤੇ ਲੜਦਾ ਹਾਂ ।

ਸ਼ੋਰ ਮਚਾ ਨਾ ਸਕਦਾ ਮੈਂ 
ਮਾਈ ਬਾਪ ਤੋਂ ਡਰਦਾ ਹਾਂ ।

"ਸ਼ਾਇਰ "ਤੇਰੇ ਪੱਤਰਾਂ ਤੇ
ਮੈਂ ਪੀ ਐਚ ਡੀ ਕਰਦਾ ਹਾਂ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220