You are here

ਪੰਜਾਬ

ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ ਨੌਜਵਾਨ ਵੀਰ ਕਿਸਾਨੀ ਅੰਦੋਲਨ ਨਾਲ ਜੁੜੇ ਰਹਿਣ -ਮਨਜੀਤ ਰਾਏ  ਰਾਜਾ ਢੁੱਡੀਕੇ

ਅਜੀਤਵਾਲ (ਬਲਵੀਰ ਸਿੰਘ ਬਾਠ) ਕੇਂਦਰ ਸਰਕਾਰ ਵੱਲੋਂ ਤਿੱਨ  ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਮਜਦੂਰਾਂ ਵੱਲੋਂ ਦਿੱਲੀ ਦੇ ਵੱਖ ਵੱਖ ਪਾਰਟੀਆਂ ਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਇੱਕ ਵਾਰ ਫੇਰ ਤੋਂ ਨੌਜਵਾਨ ਵੀਰ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਕਿਸਾਨੀ ਅੰਦੋਲਨ ਨਾਲ ਜੁੜੇ  ਰਹਿਮ ਦੀ ਅਪੀਲ ਕਰਦਿਆਂ ਪ੍ਰਧਾਨ ਮਨਜੀਤ ਰਾਏ ਅਤੇ ਰਾਜਾ ਢੁੱਡੀਕੇ ਜਨ ਸਾਈਟ ਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ  ਉਨ੍ਹਾਂ ਸਾਂਝੇ ਤੌਰ ਤੇ ਕਿਹਾ ਕਿ ਇਹ ਸੰਘਰਸ਼ ਕਲਾ ਕਿਸਾਨੀ ਸੰਘਰਸ਼ ਨਹੀਂ ਸਭ ਧਰਮਾਂ ਦਾ ਸਾਂਝਾ ਕਿਸਾਨੀ ਅੰਦੋਲਨ ਬਣ ਚੁੱਕਿਆ ਹੈ ਅਤੇ ਸਾਰੇ ਧਰਮਾਂ ਦੇ ਲੋਕ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ  ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰਾਂ ਵੱਲੋਂ ਇਹ ਵਿੱਢਿਆ ਸੰਘਰਸ਼ ਖਾਲੀ ਹੱਥ ਵਾਪਸ ਨਹੀਂ ਜਾਵੇਗਾ ਅਸੀਂ ਇੱਥੋਂ ਜਿੱਤ ਦੇ ਝੰਡੇ ਬੁਲੰਦ ਕਰਕੇ ਕਾਲੇ ਬਿਲਾਂ ਨੂੰ  ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਾਗੇ ਇਹ ਮੇਰਾ ਕਿਸਾਨ ਮਜ਼ਦੂਰ ਵਿਰੋਧੀ ਹਨ ਅਤੇ ਘਾਤਕ ਹਨ ਅਸੀਂ ਇਨ੍ਹਾਂ ਬਿਲਾਂ ਨੂੰ ਕਿਸੇ ਵੀ ਕੀਮਤ ਉੱਤੇ ਲਾਗੂ ਨਹੀਂ ਹੋਣ ਦੇਵਾਂਗੇ  ਬਿਲਾਂ ਨੂੰ ਰੱਦ ਕਰਵਾਉਣ ਲਈ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ

ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਦੌੜ ਵਿਖੇ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਹੋ ਰਿਹਾ ਨੁਕਸਾਨ

ਬਰਨਾਲਾ/ ਭਦੌੜ- 28 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਇਕ ਪਾਸੇ ਸਰਕਾਰਾਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਨੂੰ ਵਧੀਆ ਪਡ਼੍ਹਾਈ ਕਰਵਾਉਣ ਲਈ ਦਾਅਵੇ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਚ ਆਪਣੇ ਬੱਚੇ ਪੜ੍ਹਾਉਣ ਲਈ ਲੱਖਾਂ ਰੁਪਏ ਐਡ ਤੇ ਖ਼ਰਚ ਕਰਕੇ ਪੰਜਾਬ ਦੇ ਲੋਕਾਂ ਨੂੰ ਦਾਖਲ ਕਰਵਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ।ਪਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਪੰਜਾਬ ਅੰਦਰ ਅਜਿਹੇ ਅਨੇਕਾਂ ਸਕੂਲ ਹਨ। ਜਿੱਥੇ ਹਜ਼ਾਰਾਂ ਪੋਸਟਾਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਦੇ ਨਾਲ -ਨਾਲ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ। ਜਿਸ ਕਾਰਨ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੋ ਰਹੇ ਹਨ। ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਦੌੜ ਵਿਖੇ ਇਸ ਸਮੇਂ 986 ਦੇ ਕਰੀਬ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਜਿਨ੍ਹਾਂ ਲਈ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ੇ ਪੜ੍ਹਾਉਣ ਲਈ 40 ਅਧਿਆਪਕਾਂ ਦੀਆਂ ਪੋਸਟਾਂ ਮਨਜ਼ੂਰ ਕੀਤੀਆਂ ਹਨ। ਇਨ੍ਹਾਂ 40 ਪੋਸਟਾਂ ਚੋਂ 20 ਦੇ ਕਰੀਬ ਪੋਸਟਾਂ ਭਰੀਆਂ ਹੋਈਆਂ ਹਨ। ਜਦਕਿ 20 ਪੋਸਟਾਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਖ਼ਾਲੀ ਹਨ। ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ।
ਕਿਹੜੀਆਂ ਕਿਹੜੀਆਂ ਪੋਸਟਾਂ ਮਨਜ਼ੂਰ ਹਨ ਅਤੇ ਕਿਹੜੀਆਂ ਖਾਲੀ ਹਨ ? ਕੁੱਲ 40 ਪੋਸਟਾਂ ਮਨਜ਼ੂਰ ਹਨ। ਜਿਨ੍ਹਾਂ ਚੋਂ ਲੈਕਚਰਾਰ ਪੰਜਾਬੀ ਪੋਸਟਾਂ 2 ਚੋਂ 2 ਖਾਲੀ,ਅੰਗਰੇਜ਼ੀ ਦੀਆਂ 2 ਪੋਸਟਾਂ ਚ 2 ਖਾਲੀ, ਹਿਸਟਰੀ 1ਪੋਸਟ  ਚੋਂ ਖਾਲੀ, ਹਿਸਾਬ ਦੀ 1ਪੋਸਟ 1ਭਰੀ ਹੋਈ ਹੈ। ਕੈਮਿਸਟਰੀ 1ਪੋਸਟ 1ਭਰੀ ਹੋਈ ਹੈ। ਫਿਜ਼ਿਕਸ 1ਪੋਸਟ 1ਖਾਲੀ, ਫਿਜ਼ੀਕਲ ਐਜੂਕੇਸ਼ਨ 1ਪੋਸਟ 1ਹੀ ਖਾਲੀ, ਪੌਲੀਟੀਕਲ ਸਾਇੰਸ 1ਪੋਸਟ 1ਖਾਲੀ ,ਵਾਇਓਲੋਜੀ 1ਪੋਸਟ 1ਹੀ ਖਾਲੀ, ਮਾਸਟਰ ਕੇਡਰ ਅੰਗਰੇਜ਼ੀ ਮਾਸਟਰ 4 ਪੋਸਟਾਂ ਜਿਸ ਚੋਂ 3 ਭਰੀਆਂ ਹੋਈਆਂ ਹਨ 1ਖਾਲੀ, ਹਿੰਦੀ 2 ਚੋਂ 2 ਖਾਲੀ, ਪੰਜਾਬੀ ਮਾਸਟਰ 4 ਪੋਸਟਾਂ 4 ਦੀਆਂ 4 ਭਰੀਆਂ ਹੋਈਆਂ। ਡੀ, ਪੀ, ਈ,ਦੀ 1ਪੋਸਟ 1ਹੀ ਖਾਲੀ, ਸਾਇੰਸ ਮਾਸਟਰ 5 ਪੋਸਟਾਂ ਚੋਂ 5 ਹੀ ਖਾਲੀ ਹਨ। ਸਮਾਜਿਕ ਸਿੱਖਿਆ 2 ਪੋਸਟਾਂ ਚ 2 ਭਰੀਆਂ ਹੋਈਆਂ ਹਨ। ਹਿਸਾਬ ਮਾਸਟਰ 4 ਚੋਂ 4 ਭਰੀਆਂ ਹੋਈਆਂ ਹਨ। ਅ/ਕ ਟੀਚਰ 1ਪੋਸਟ 1ਹੀ ਖਾਲੀ। ਕੰਪਿਊਟਰ 4 ਪੋਸਟਾਂ 4 ਹੀ ਭਰੀਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਕੂਲ ਚ ਸਾਇੰਸ ਵਿਸ਼ੇ ਨਾਲ ਸਬੰਧਤ 5 ਪੋਸਟਾਂ ਹਨ। ਜਿਨ੍ਹਾਂ 5 ਪੋਸਟਾਂ ਚ 5 ਹੀ ਖਾਲੀ ਹੋਣ ਕਾਰਨ ਵਿਦਿਆਰਥੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਲਾਕੇ ਭਰ ਚੋਂ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਲੋਕਾਂ ਹਾਈਵੇ ਕੀਤਾ ਜਾਮ  

ਹਰੀਆਂ ਪੱਗਾਂ ਅਤੇ ਚੁੰਨੀਆਂ ਦਾ ਆਇਆ ਹੜ੍ਹ , ਨੌਜਵਾਨ ਵਹੀਰਾਂ ਘੱਤ ਕੇ ਪਹੁੰਚੇ    

ਲੋਕਾਂ ਦਾ ਕਹਿਣਾ ਮੋਦੀ ਸਰਕਾਰ ਨ੍ਹੇਰੇ ਚ ਨਾ ਰਹੇ ਅਸੀਂ ਸਭ ਇਕ ਹਾ ਕਾਲੇ ਕਾਨੂੰਨ ਵਾਪਸ ਵਾਪਸ ਕਰਵਾ ਕੇ ਹੀ ਚੈਨ ਲਵਾਂਗਾ

ਜਗਰਾਉਂ 27 ਸਤੰਬਰ (ਜਸਮੇਲ ਗ਼ਾਲਿਬ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ  ਖੇਤੀ ਦੇ ਕਾਲੇ ਕਨੂੰਨਾਂ ਖਿਲਾਫ ਦੇਸ਼ ਵਿਆਪੀ ਭਾਰਤ ਬੰਦ ਸਮੇਂ ਅੱਜ  ਜਗਰਾਂਓ ਇਲਾਕੇ ਦੇ ਦਰਜਨਾਂ ਪਿੰਡਾਂ ਚੋਂ ਹਜਾਰਾਂ ਕਿਸਾਨ ਮਰਦ ਔਰਤਾਂ ਨੋਜਵਾਨਾਂ ਨੇ ਖੰਡ ਮਿੱਲ ਸਾਹਮਣੇ ਟ੍ਰੈਫਿਕ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਅੱਜ ਸਵੇਰੇ ਛੇ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਦਿੱਤੇ ਇਸ ਵਿਸ਼ਾਲ ਧਰਨੇ ਚ ਲੋਕਾਂ ਦੇ ਉਤਸ਼ਾਹ ਨੇ ਇਕਤੱਰਤਾ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਪਿਛਲੇ ਸਾਲ ਇਸੇ ਥਾਂ ਤੋਂ ਕਾਲੇ ਕਾਨੂੰਨਾਂ ਖਿਲਾਫ  ਪੰਜਾਬ ਬੰਦ ਕਰਕੇ ਦੇਸ਼ ਪੱਧਰੇ ਸੰਘਰਸ਼ ਦਾ ਆਗਾਜ ਕੀਤਾ ਸੀ। ਇਸ ਸਮੇਂ ਸਭ ਤੋ ਪਹਿਲਾਂ ਅੱਜ ਦੇ ਦਿਨ ਵਿਛੋੜਾ ਦੇ ਗਏ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਬਰਸੀ ਤੇ,ਕਿਸਾਨ ਲਹਿਰ ਦੇ ਸਮੁੱਚੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਸ਼ਹੀਦ ਭਗਤ ਸਿੰਘ ਦੇ ਕਲ ਆਉਣ ਵਾਲੇ ਜਨਮਦਿਨ ਤੇ ਸਾਰੇ ਧਰਨਾਕਾਰੀਆਂ ਨਾਲ ਮੁਬਾਰਕਬਾਦ ਸਾਂਝੀ ਕੀਤੀ ਗਈ।  ਇਸ ਸਮੇਂ "ਚੜਣ ਵਾਲਿਓ ਹੱਕਾਂ ਦੀ ਭੇਟ ਉਤੇ ਥੋਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ " ਗੀਤ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਅਤੇ ਭਾਅਜੀ ਗੁਰਸ਼ਰਨ ਸਿੰਘ ਦੀਆਂ ਤਸਵੀਰਾਂ ਤੇ ਫੁੱਲ ਪੱਤੀਆਂ ਭੇਂਟ ਕੀਤੀਆਂ । ਇਸ ਸਮੇਂ ਧਰਨਾਕਾਰੀਆ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ,ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਲੋਕ ਆਗੂ ਕੰਵਲਜੀਤ ਖੰਨਾ, ਬਲਵਿੰਦਰ ਸਿੰਘ ਕੋਠੇ ਪੋਨਾ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਚਕਰ, ਬੇਟੀ ਨਵਨੀਤ ਕੌਰ ਗਿੱਲ,ਸੁੱਖ ਜਗਰਾਓਂ  ਅਤੇ ਕੁਲਦੀਪ ਸਿੰਘ  ਗੁਰੂਸਰ ,ਪਾਲ ਸਿੰਘ ਡੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੜਾਈ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਤਾਂ ਹੀ ਹੈ ਪਰ ਇਸ ਤੋਂ ਵੀ ਵੱਧ ਕੇ ਅਸਲ ਜੰਗ ਸਾਮਰਾਜਵਾਦ ਖਿਲਾਫ ਹੈ। ਦੇਸ਼ ਦੇ ਸਰਕਾਰੀ ਅਦਾਰਿਆਂ ਨੂੰ ਨਿਜੀਕਰਨ, ਉਦਾਰੀਕਰਨ,  ਸੰਸਾਰੀਕਰਨ  ਦੀਆਂ ਸਾਮਰਾਜੀ ਨੀਤੀਆਂ ਰਾਹੀਂ ਹੜਪਣ ਤੋਂ ਬਾਅਦ ਹੁਣ ਖੇਤੀ ਸੈਕਟਰ ਨੂੰ ਖਾਣ ਆ ਰਿਹਾ ਕਾਰਪੋਰੇਟ ਸਾਡਾ ਦੁਸ਼ਮਣ ਨੰਬਰ ਇੱਕ ਹੈ। ਉਨਾਂ ਕਿਹਾ ਕਿ ਯੂ ਐਨ ਓ ਦੀ ਜਨਰਲ ਅਸੈਂਬਲੀ ਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਝੂਠ ਬੋਲ ਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਤੋਂ ਬੇਇੱਜਤੀ ਕਰਵਾ ਕੇ ਆਇਆ ਹੈ ਕਿਉਂਕਿ ਸਾਲ ਭਰ ਤੋਂ ਦਿੱਲੀ ਬਾਰਡਰਾਂ ਤੇ ਕਿਸਾਨਾਂ ਦੇ ਮਨੁੱਖੀ  ਅਧਿਕਾਰਾਂ ਨੂੰ ਰੋਲ ਰਿਹਾ ਭਾਜਪਾ ਆਗੂ ਮੋਦੀ ਕਿਸੇ ਵੀ ਤਰਾਂ ਮਨੁੱਖੀ ਹੱਕਾਂ ਦਾ ਅਲੰਬਰਦਾਰ ਨਹੀਂ ਹੋ ਸਕਦਾ।ਇਸ  ਸਮੇਂ ਸਾਰੇ ਹੀ ਬੁਲਾਰਿਆਂ ਨੇ ਗੋਤਮ ਅਡਾਨੀ ਦੀ ਗੁਜਰਾਤ ਦੀ  ਮੁੰਦਰਾ ਬੰਦਰਗਾਹ ਤੋਂ ਫੜੇ ਚਿੱਟੇ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਕਾਰਪੋਰੇਟ ਖੇਤੀ ਤੇ ਕਬਜੇ ਦੇ ਨਾਲ ਨਾਲ ਨਸ਼ੇ ਦੇ ਸਮੁੰਦਰ ਚ ਡੋਬਣ ਲਈ ਪੱਬਾਂ ਭਾਰ ਹਨ।ਉਨਾਂ ਗੋਤਮ ਅਡਾਨੀ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਜੋਰਦਾਰ ਮੰਗ  ਕੀਤੀ।ਇਸ  ਸਮੇਂ ਇਪਟਾ ਮੌਗਾ ਦੀ ਟੀਮ ਨੇ ਅਤਿਅੰਤ ਮਨਮੋਹਕ  ਗੀਤ, ਭੰਡਾਂ ਦਾ ਤੇ ਪ੍ਰਸਿਧ ਨਾਟਕ  "ਡਰਨਾ"  ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਬਿਨਾਂ ਅਜ ਸਥਾਨਕ ਰੇਲਵੇ ਸਟੇਸ਼ਨ ਤੇ ਭਾਰਤੀ  ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪੈੰਡੂ ਮਜਦੂਰ ਯੂਨੀਅਨ( ਮਸ਼ਾਲ ) ਦੇ ਵਰਕਰਾਂ ਨੇ ਰੇਲਵੇ ਲਾਈਨ ਤੇ ਭਾਰਤ ਬੰਦ ਦੇ ਸੱਦੇ ਤਹਿਤ ਰੇਲ ਜਾਮ ਕੀਤੀ।ਇਸ ਸਮੇਂ ਧਰਮ ਸਿੰਘ ਸੂਜਾਪੁਰ,  ਮਦਨ ਸਿੰਘ,  ਜਗਦੀਸ਼ ਸਿੰਘ ,ਕਰਨੈਲ ਸਿੰਘ ਭੋਲਾ ਨੇ ਸੰਬੋਧਨ ਕੀਤਾ।ਕਿਸਾਨਾਂ ਮਜਦੂਰਾਂ ਨੇ ਰੇਲ ਜਾਮ ਕਰਕੇ ਭਾਰਤ ਬੰਦ ਨੂੰ ਕਾਮਯਾਬ ਕੀਤਾ। ਖੰਡ ਮਿੱਲ ਧਰਨੇ ਚ ਪਿੰਡ ਅਖਾੜਾ,ਕੋਠੇ ਬੱਗੂ ਦੇ ਵਰਕਰਾਂ ਨੇ ਚਾਹ ਦਾ ਲੰਗਰ , ਪਿੰਡ ਗੁਰੂਸਰ, ਸ਼ੇਰਪੁਰਾ, ਕਲੇਰਾਂ , ਚਕਰ , ਭੰਮੀਪੁਰਾ ਦੇ ਵਰਕਰਾਂ ਨੇ ਪ੍ਰਸ਼ਾਦਿਆਂ ਦਾ ਲੰਗਰ ਅਤੁੱਟ ਵਰਤਾਇਆ। ਮੰਚ ਸੰਚਾਲਨ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਬਾਖੂਬੀ ਨਿਭਾਈ।

ਪੱਤੋ ਹੀਰਾ ਸਿੰਘ ਦੇ ਵਰਕਰਾਂ ਨੇ ਵੀ ਦਿੱਤਾ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਫਤਵਾ

 ਜੇ ਪਾਰਟੀ ਵੱਲੋਂ ਟਿਕਟ ਮਿਲਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਤੋਰਾਂਗੇ ਵਿਧਾਨ ਸਭਾ ਚ
 ਅਜੀਤਵਾਲ (ਬਲਵੀਰ ਸਿੰਘ ਬਾਠ 0  ਹਲਕਾ ਨਿਹਾਲ ਸਿੰਘ ਵਾਲਾ ਦਾ ਸੰਭਾਵੀ ਚੋਣ ਦੰਗਲ ਉਸ ਸਮੇਂ ਭਖਦਾ ਨਜ਼ਰ ਆਇਆ ਜਦੋਂ ਪੱਤੋ ਹੀਰਾ ਸਿੰਘ ਦੇ ਅਕਾਲੀ ਵਰਕਰਾਂ ਨੇ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਫਤਵਾ ਦਿੰਦਿਆ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਪ੍ਰੀਤਮ ਸਿੰਘ ਢੁੱਡੀਕੇ ਨੂੰ ਉਮੀਦਵਾਰ ਵਜੋਂ  ਟਿਕਟ ਮਿਲਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਅਕਾਲੀ ਲੀਡਰ ਜਰਨੈਲ ਸਿੰਘ ਪੱਤੋਂ ਹੀਰਾ ਨੇ ਕਿਹਾ ਕਿ ਅੱਜ ਪਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿਚ ਅਕਾਲੀ ਵਰਕਰਾਂ ਨੇ ਪ੍ਰੀਤਮ ਸਿੰਘ ਢੁੱਡੀਕੇ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ  ਕਿ ਜੇਕਰ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਐਲਾਨ ਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ  ਜਰਨੈਲ ਸਿੰਘ ਨੇ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਪ੍ਰੀਤਮ ਸਿੰਘ ਢੁੱਡੀਕੇ ਇਕ ਪੁਰਾਣੇ ਟਕਸਾਲੀ ਵਰਕਰ ਵਜੋਂ 1978 ਤੋਂ ਲੈ ਕੇ ਅੱਜ ਤੱਕ ਇਕਇਕੋ ਪਾਰਟੀ ਨਾਲ ਜੁਡ਼ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਰਕਰ ਵਜੋਂ ਸੇਵਾ ਨਿਭਾਉਂਦੇ ਆ ਰਹੇ ਹਨ ਪਾਰਟੀ ਦਾ ਹਰ ਹੁਕਮ ਨੂੰ ਮੰਨਦਿਆਂ ਉਨ੍ਹਾਂ ਹੁਣ ਤੱਕ ਪਾਰਟੀ ਦੀ ਚਡ਼੍ਹਦੀ ਕਲਾ ਲਈ ਕੰਮ  ਗੀਤਾ ਅੱਜ ਪਰੀਤਮ ਸਿੰਘ ਢੁੱਡੀਕੇ ਦਾ ਉਨ੍ਹਾਂ ਵਿਸ਼ੇਸ਼ ਤੌਰ ਤੇ ਸਨਮਾਨ ਕਰਦਿਆਂ ਪ੍ਰੀਤਮ ਸਿੰਘ ਦੇ ਹੱਕ ਚ ਫਤਵਾ  ਦਿੱਤਾ ਇਸ ਸਮੇਂ ਪ੍ਰੀਤਮ ਸਿੰਘ ਢੁੱਡੀਕੇ ਨੇ ਪੱਤੋ ਹੀਰਾ ਸਿੰਘ ਦੇ ਵਰਕਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਸੇਵਾ ਦਿੰਦੀ ਹੈ ਤਾਂ ਤਨਦੇਹੀ ਅਤੇ ਈਮਾਨਦਾਰੀ ਨਾਲ ਹਲਕੇ ਦੀ ਸੇਵਾ ਦਿਨ ਰਾਤ ਕਰਨ ਲਈ ਯਤਨਸ਼ੀਲ ਹੋਣਗੇ  ਇਸ ਸਮੇਂ ਉਨ੍ਹਾਂ ਨਾਲ ਜਰਨੈਲ ਸਿੰਘ  ਧਰਮਪਾਲ ਸਿੰਘ ਕੁਲਵੰਤ ਸਿੰਘ ਸੁਖਜੀਤ ਸਿੰਘ ਰਾਜਿੰਦਰ ਸਿੰਘ ਕਮਲਜੀਤ ਸਿੰਘ ਮਨਪ੍ਰੀਤ ਸਿੰਘ ਮੇਘ ਸਿੰਘ ਲੈਂਬਰ ਸਿੰਘ  ਜਸਕਰਨ ਸਿੰਘ ਬਿੰਦਰ ਸਿੰਘ ਬੂਟਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ

ਢੁੱਡੀਕੇ ਵਾਸੀ ਪ੍ਰੀਤਮ ਸਿੰਘ ਨੂੰ ਐਮ ਐਲ ਏ ਦੇਖਣ ਲਈ ਕਾਹਲੇ

 ਪਿੰਡ ਵਾਸੀਆਂ ਨੇ ਵੱਡੀ ਪੱਧਰ ਤੇ ਫਤਵਾ ਦੇ ਕੇ ਪਾਰਟੀ ਹਾਈ ਕਮਾਂਡ ਤੋਂ ਸੰਭਾਵੀ ਉਮੀਦਵਾਰ ਪ੍ਰੀਤਮ ਸਿੰਘ ਨੂੰ ਟਿਕਟ ਦੇਣ ਦੀ ਮੰਗ ਨੇ ਜ਼ੋਰ ਫੜਿਆ
ਅਜੀਤਵਾਲ ( ਬਲਵੀਰ ਸਿੰਘ ਬਾਠ )  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਅਤੇ ਗਦਰੀ ਬਾਬਿਆਂ ਦੀ ਪਵਿੱਤਰ ਧਰਤੀ ਪਿੰਡ ਢੁੱਡੀਕੇ ਦੇ ਜੰਮਪਲ ਪ੍ਰਧਾਨ ਪ੍ਰੀਤਮ ਸਿੰਘ ਟੂ ਬੀ ਕੇ ਡਾ ਜਿਸ ਦਿਨ ਤੋਂ ਸੰਭਾਵੀ ਉਮੀਦਵਾਰ ਵਜੋਂ ਨਾਂ ਉੱਭਰ ਕੇ ਸਾਹਮਣੇ ਆਇਆ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਪੱਬਾਂ ਭਾਰ ਹੋ ਕੇ  ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਤੋਂ ਪ੍ਰੀਤਮ ਸਿੰਘ ਢੁੱਡੀਕੇ ਵਾਸਤੇ ਸੰਭਾਵੀ ਉਮੀਦਵਾਰ ਲਈ ਟਿਕਟ ਦੀ ਮੰਗ ਨੇ ਪੂਰਾ ਜ਼ੋਰ ਫੜ ਲਿਆ ਹੈ  ਪ੍ਰੀਤਮ ਸਿੰਘ ਢੁੱਡੀਕੇ ਨੂੰ ਟਿਕਟ ਦਬਾਉਣ ਲਈ ਕਾਲੇ ਲੋਕਾਂ ਨੇ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ  ਅੱਜ ਪਿੰਡ ਵਾਸੀਆਂ ਨੇ ਇਕ ਮੀਟਿੰਗ ਦੇ ਆਯੋਜਨ ਸਮੇਂ ਜਨਸੰਘ ਤੇ ਨਿਊਜ਼ ਨਾਲ ਕੁੱਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਬਹੁਤ ਹੀ ਨੇਕ ਤੇ ਸਾਊ ਸੁਭਾਅ ਦੇ ਮਾਲਕ ਅਤੇ ਸਾਫ ਸੁਥਰੇ  ਇਨਸਾਨ ਪਰੀਤਮ ਸਿੰਘ ਢੁੱਡੀਕੇ ਜੋ ਕਿ ਪਿਛਲੇ ਵੀਹ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ  ਪਿੰਡ ਵਾਸੀਆਂ ਨੇ ਹਾਈ ਕਮਾਂਡ ਤੋਂ ਪ੍ਰੀਤਮ ਸਿੰਘ ਢੁੱਡੀਕੇ ਦੇ ਪੱਖ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਕਿਹਾ ਕਿ ਇਸ ਟਕਸਾਲੀ ਵਰਕਰ ਨੂੰ ਬਣਦਾ ਮਾਣ ਸਨਮਾਨ  ਦੇ ਕੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਤੌਰ ਟਿਕਟ ਦੇ ਕੇ ਨਿਵਾਜਿਆ ਜਾਵੇ  ਵਰਕਰਾਂ ਨੇ ਕਿਹਾ ਕਿ ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ ਪ੍ਰਧਾਨ  ਪ੍ਰੀਤਮ ਸਿੰਘ ਢੁੱਡੀਕੇ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ ਕਿਉਂਕਿ ਹਰ ਪਿੰਡ ਦਾ ਬੱਚਾ ਬੱਚਾ ਪ੍ਰੀਤਮ ਸਿੰਘ ਦੇ ਪੱਖ ਵਿੱਚ ਹਾਅ ਦਾ ਨਾਅਰਾ  ਮਾਰਦਾ ਨਜ਼ਰ ਆਇਆ ਇਸ ਸਮੇਂ ਪ੍ਰੀਤਮ ਸਿੰਘ ਢੁੱਡੀਕੇ ਨੇ ਆਪਣੇ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਿਆਂ ਹੋਇਆਂ ਸੰਬੋਧਨ ਕੀਤਾ  ਕਿ ਜੇਕਰ ਪਾਰਟੀ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਬਖ਼ਸ਼ਦੀ ਹੈ ਤਾਂ ਦਿਨ ਰਾਤ ਮਿਹਨਤ ਕਰਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਤੱਤਪਰ ਰਹਿਣਗੇ

CM Punjab First Cabinet Meeting

 ਮੁੱਖ ਮੰਤਰੀ ਚੰਨੀ ਦੀ ਪਹਿਲੀ ਕੈਬਨਿਟ ਮੀਟਿੰਗ 'ਚ ਕਿਸਾਨ ਅੰਦੋਲਨ 'ਤੇ ਚਰਚਾ, ਭਾਰਤ ਬੰਦ ਨੂੰ ਦਿੱਤਾ ਸਮਰਥਨ

ਚੰਡੀਗੜ੍ਹ 27 ਸਤੰਬਰ (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)  ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਪਹਿਲੀ ਕੈਬਨਿਟ ਮੀਟਿੰਗ ਜਾਰੀ ਹੈ। ਮੁੱਖ ਮੰਤਰੀ ਚਰਨਜੀਤ ਸਿੰੰਘ ਚੰਨੀ ਦੀ ਅਗਵਾਈ ਹੇਠ ਚੱਲ ਰਹੀ ਕੈਬਨਿਟ ਮੀਟਿੰਗ ਵਿਚ ਇਕ ਵੱਡਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਤੇ ਐਸਡੀਐਮਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਪਿੰਡਾਂ ਦੇ ਸਰਪੰਚਾਂ ਤੇ ਕੌਂਸਲਰਾਂ ਦੇ ਆਈਕਾਰਡ ਬਣਾਉਣ, ਜਿਨ੍ਹਾਂ ਨਾਲ ਉਹ ਸਰਕਾਰੀ ਦਫ਼ਤਰਾਂ ਤੇ ਸਿਵਲ ਸਕੱਤਰੇਤ ਚੰਡੀਗਡ਼੍ਹ ਦੇ ਦਫ਼ਤਰ ਵਿਚ ਐਂਟਰੀ ਲੈ ਸਕਣਗੇ। ਦੱਸਣਯੋਗ ਹੈ ਕਿ ਸਿਰਫ਼ ਵੱਡੇ ਅਧਿਕਾਰੀਆਂ ਅਤੇ ਵੀਆਈਪੀਜ਼ ਤੇ ਸਕੱਤਰੇਤ ਦੇ ਮੁਲਾਜ਼ਮਾਂ ਦੀ ਐਂਟਰੀ ਹੀ ਸਿਵਲ ਸਕੱਤਰੇਤ ਵਿਚ ਹੁੰਦੀ ਹੈ। ਮੰਤਰੀਆਂ ਦੀ ਪੂਰੀ ਕੌਂਸਲ ਦੀ ਪਹਿਲੀ ਮੀਟਿੰਗ ਕਿਸਾਨਾਂ ਨਾਲ ਏਕਤਾ ਪ੍ਰਗਟ ਕਰਨ ਲਈ ਬੁਲਾਈ ਗਈ ਮੀਟਿੰਗ ਸੀ। ਸਿਰਫ ਕਿਸਾਨਾਂ ਦੇ ਮੁੱਦਿਆਂ 'ਤੇ ਹੀ ਵਿਚਾਰ ਵਟਾਂਦਰਾ ਕੀਤਾ ਗਿਆ । ਏਜੰਡੇ ਦੇ ਹੋਰ ਸਾਰੇ ਨੁਕਤੇ ਅਗਲੀ ਮੀਟਿੰਗ ਲਈ ਮੁਲਤਵੀ ਕਰ ਦਿੱਤੇ ਗਏ ਹਨ। ਅਗਲੀ ਮੀਟਿੰਗ 1 ਅਕਤੂਬਰ 2021 ਨੂੰ ਹੋਵੇਗੀ। ਮੀਟਿੰਗ ਸ਼ੁਰੂ ਹੋਣ ਵੇਲੇ ਮੁੱਖ ਮੰਤਰੀ ਨੇ ਸਾਰੇ ਨਵੇਂ ਕੈਬਨਿਟ ਸਹਿਯੋਗੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕੀਤਾ। ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਅਤੇ ਹਰ ਪੰਜਾਬੀ ਲਈ ਖੁਸ਼ਹਾਲੀ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਇੱਕ ਰੋਡ ਮੈਪ ਤਿਆਰ ਕਰਨ ਦੀ ਜ਼ਰੂਰਤ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਦੇ ਨਵੇਂ ਬਣੇ ਸਮੂਹ ਮੰਤਰੀ ਅੱਜ ਆਪਣਾ ਅਹੁਦਾ ਸੰਭਾਲਿਆ। ਮੁੱਖ ਮੰਤਰੀ ਵੱਲੋਂ ਅੱਜ ਹੀ ਵਿਭਾਗਾਂ ਦੀ ਵੰਡ ਕਰਨ ਦੀ ਉਮੀਦ ਹੈ

ਭਾਰਤ ਬੰਦ ਦੇ ਸੱਦੇ ਤੇ ਟੋਲ ਪਲਾਜਾ ਮਹਿਲ ਕਲਾਂ ਤੇ ਉਮੜਿਆ ਕਿਸਾਨਾਂ ਤੇ ਮਜਦੂਰਾਂ ਦਾ ਹਜਾਰਾਂ ਦਾ ਇਕੱਠ

ਸਵੇਰੇ 6 ਵਜੇ ਤੋਂ ਸਾਮ 4 ਵਜੇ ਤੱਕ ਕਿਸਾਨਾਂ ਨੇ ਆਵਾਜਾਈ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾਂ/ਬਰਨਾਲਾ- 27 ਸਤੰਬਰ-(ਗੁਰਸੇਵਕ ਸੋਹੀ)ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟੋਲ ਪਲਾਜਾ ਮਹਿਲ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਦਾ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਅਗਵਾਈ ਹੇਠ ਸਵੇਰ 6 ਵਜੇ ਤੋਂ 4 ਵਜੇ ਤੱਕ ਆਵਾਜਾਈ ਤੇ ਬਜਾਰ ਬੰਦ ਕਰਵਾਇਆ ਗਿਆ। ਇਸ ਰੋਸ ਮਾਰਚ ਚ ਮਹਿਲ ਕਲਾਂ ਤੇ ਆਸ ਪਾਸ ਦੇ ਇਲਾਕਿਆਂ ਤੋਂ ਕਿਸਾਨ ਤੇ ਮਜਦੂਰ ਵੱਡੀ ਗਿਣਤੀ ਚ ਪਹੁੰਚੇ। ਇਸ ਮੌਕੇ ਦੁਕਾਨਦਾਰ ਯੂਨੀਅਨ, ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ (ਰਜਿ:295) ਦੇ ਆਗੂਆ ਸਮੇਤ ਵੱਖ ਵੱਖ ਜਥੇਬੰਦੀਆ ਨੇ ਸਮੂਲ਼ੀਅਤ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ,  ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਈਨਾ, ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ,ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਹਿਜੜਾ, ਮੈਡੀਕਲ ਪ੍ਰੈਟਕਸੀਨਰਜ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਮੰਗਤ ਸਿੰਘ ਸਿੱਧੂ, ਅਜਮੇਰ ਸਿੰਘ ਮਹਿਲ ਕਲਾਂ, ਮਾ ਗੁਰਮੇਲ ਸਿੰਘ ਠੁੱਲੀਵਾਲ, ਢਾਡੀ ਪਰਮਜੀਤ ਸਿੰਘ ਖਾਲਸਾ, ਪ੍ਰਦੀਪ ਕੌਰ ਧਨੇਰ, ਅਜਮੇਰ ਸਿੰਘ ਹੁੰਦਲ,ਨਾਨਕ ਸਿੰਘ ਅਤੇ ਬਲਜਿੰਦਰ ਸਿੰਘ ਪ੍ਰਭੂ ਨੇ ਕਿਹਾ ਕਿ ਪੰਜਾਬ ਨੂੰ ਪੈਰਾ ਸਿਰ ਕਰਨ ਲਈ ਪੰਜਾਬ ਦੇ ਕਿਸਾਨਾਂ ਦਾ ਅਹਿਮ ਰੋਲ ਹੈ। ਜਦੋਂ ਵੀ ਦੇਸ ਦੀ ਆਰਥਿਕਤਾ ਹਿੱਲੀ ਹੈ ਤਾਂ ਕਿਸਾਨਾਂ ਮਜਦੂਰਾਂ ਨੇ ਸਖ਼ਤ ਮਿਹਨਤ ਕਰਕੇ ਬੁਲੰਦੀਆਂ ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋ ਪਾਸ ਕੀਤੇ ਤਿੰਨੇ ਕਿਸਾਨੀ ਕਾਨੂੰਨਾਂ ਨਾਲ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਵੇਗੀ । ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ਦਾ ਕਿਸਾਨ ਪਿਛਲੇ 1 ਸਾਲ ਤੋਂ ਪੰਜਾਬ ਦੀਆਂ ਸੜਕਾਂ ਤੇ ਧਰਨਾ ਲਗਾ ਕੇ ਬੈਠਾ ਹੈ। ਹੁਣ   ਕਿਸਾਨ- ਮਜ਼ਦੂਰ 10 ਮਹੀਨਿਆਂ  ਤੋਂ ਦਿੱਲੀ ਦੇ ਬਾਰਡਰਾ ਤੇ ਬੈਠਾ ਸਹਾਦਤਾ ਦੇ ਜਾਮ ਪੀ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇਹ ਕਾਨੂੰਨ ਰੱਦ ਨਾ ਕੀਤੇ ਤਾ ਅਗਲਾ ਹੋਰ ਤਿੱਖਾ ਸੰਘਰਸ ਵਿੱਡਿਆ ਜਾਵੇਗਾ। ਇਸ ਮੌਕੇ ਢਾਡੀ ਕਰਨੈਲ ਸਿੰਘ ਛਾਪਾ ਤੇ ਸਾਧੂ ਸਿੰਘ ਠੁੱਲੀਵਾਲ ਦੇ ਜੱਥਿਆਂ ਵੱਲੋਂ ਢਾਡੀ ਵਾਰਾਂ ਪੇਸ ਕੀਤੀਆਂ ਗਈਆਂ। ਇਸ ਮੌਕੇ ਠਾਠਾ ਮਾਰਦੇ ਇਕੱਠ ਚ ਕਿਸਾਨਾਂ ਮਜਦੂਰਾਂ ਨੇ ਸੰਘਰਸ਼ ਦੀ ਜਿੱਤ ਤੱਕ ਡਟੇ ਰਹਿਣ ਦਾ ਪ੍ਰਣ ਲਿਆ। ਇਸ ਮੌਕੇ ਅਜਮੇਰ ਸਿੰਘ ਹੁੰਦਲ, ਸਰਬਜੀਤ ਸਿੰਘ ਸੰਭੂ,, ਡਾ ਕੇਸਰ ਖਾਨ ਮਾਂਗੇਵਾਲ  ,ਬਲਜਿੰਦਰ ਸਿੰਘ, ਡਾ ਬਲਿਹਾਰ ਸਿੰਘ, ਡਾ ਜਗਜੀਤ ਸਿੰਘ, ਡਾ ਸੁਰਜੀਤ ਸਿੰਘ,ਡਾ ਸੁਖਵਿੰਦਰ ਸਿੰਘ, ਡਾ ਮਿੱਤਰਪਾਲ ਸਿੰਘ ਗਾਗੇਵਾਲ, ਰਣਜੀਤ ਸਿੰਘ ਕਲਾਲਾ,ਜਥੇਦਾਰ ਮੁਖਤਿਆਰ ਸਿੰਘ ਛਾਪਾ, ਯਾਦਵਿੰਦਰ ਸਿੰਘ ਯਾਦੂ ਛਾਪਾ, ਜਸਵੰਤ ਸਿੰਘ ਸੋਹੀ, ਮੱਘਰ ਸਿੰਘ ਸਹਿਜੜਾ, ਗੁਰਪ੍ਰੀਤ ਸਿੰਘ ਧਾਲੀਵਾਲ, ਬੱਬੂ ਸਿੰਘ ਛਾਪਾ,ਪ੍ਰਧਾਨ ਅਵਤਾਰ ਸਿੰਘ ਚੀਮਾ,ਡਾ ਅਮਰਜੀਤ ਸਿੰਘ ਕੁੱਕੂ, ਡਾ ਬਲਦੇਵ ਸਿੰਘ ਧਨੇਰ ,ਡਾ ਜਰਨੈਲ ਸਿੰਘ ਸਹੌਰ ,ਡਾ ਨਿਰਮਲ ਸਿੰਘ ਆਦਿ ਹਾਜਰ ਸਨ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਪੰਜਗਰਾਈਂ ਨੇ ਆਪਣੇ ਮੈਂਬਰਾਂ ਨੂੰ ਆਈ ਕਾਰਡ ਅਤੇ ਪ੍ਰਮਾਣ ਪੱਤਰ ਕੀਤੇ ਜਾਰੀ

ਮਹਿਲ ਕਲਾਂ , 27 ਸਤੰਬਰ (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295)  ਦੇ ਬਲਾਕ ਪੰਜਗਰਾਈਂ ਵੱਲੋਂ ਅੱਜ ਮੀਹਨਵਾਰ ਮੀਟਿੰਗ ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਡਾਕਟਰ ਜਗਦੇਵ ਸਿੰਘ ਚਹਿਲ ਚੇਅਰਮੈਨ ਉੱਚ ਪੱਧਰੀ ਕਮੇਟੀ, ਡਾਕਟਰ ਕੋਰ ਸਿੰਘ ਸੁਰਘੂਰੀ, ਡਾਕਟਰ ਗੁਰਤੇਜ ਸਿੰਘ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ ਵਿਸ਼ੇਸ਼ ਤੌਰ ਪਹੁੰਚੇ ।ਮੀਟਿੰਗ ਦੀ ਸ਼ੁਰੂਆਤ ਤੋਂ ਸਾਡੇ ਬਹੁਤ ਹੀ ਸਤਿਕਾਰ ਯੋਗ ਜ਼ਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸੰਧੂ ਜੀ ਦੀ ਤੰਦਰੁਸਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ। ਡਾਕਟਰ ਜਗਦੇਵ ਸਿੰਘ ਚਹਿਲ, ਡਾਕਟਰ ਕੋਰ ਸਿੰਘ ਸੁਰਘੂਰੀ, ਡਾਕਟਰ ਗੁਰਤੇਜ ਮਚਾਕੀ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਏਕਤਾ ਅਤੇ ਪ੍ਰਾਪਤੀਆਂ ਤੇ ਵਿਸਥਾਰ ਸਹਿਤ ਵਿਚਾਰਾਂ ਕੀਤੀਆਂ ਅਤੇ ਮੀਟਿੰਗ ਵਿੱਚ ਆਏ ਨੋਨ ਮੈਂਬਰਾਂ ਨੂੰ ਜੱਥੇਬੰਦੀ ਵਿਚ ਮੈਂਬਰ ਸਿਪ ਲੈਣ ਲਈ ਅਤੇ ਆਪਣੇ ਨਾਲ ਦੇ ਪਿੰਡਾਂ ਵਿਚ ਕੰਮ ਕਰਦੇ ਡਾਕਟਰ ਨੂੰ ਜੱਥੇਬੰਦੀ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਅਤੇ ਬਾਅਦ ਵਿੱਚ ਸਾਰੇ ਮੈਂਬਰਾਂ ਨੂੰ ਆਈ ਕਾਰਡ ਵੰਡੇ ਗਏ। ਇਸ ਮੌਕੇ ਸਮੂਹ ਅਹੁਦੇਦਾਰਾਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 115 ਵਾਂ ਜ਼ਨਮ ਦਿਨ ਵੀ ਮਨਾਇਆ ਗਿਆ ਅਤੇ ਸਰਦਾਰ ਭਗਤ ਸਿੰਘ ਦੀ ਤਸਵੀਰ ਤੇ ਫੁੱਲ ਪਾਉਣ ਸਮੇਂ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਗਾਏ ਗਏ। ਡਾਕਟਰ ਜਸਵਿੰਦਰ ਸਿੰਘ ਖੀਵਾ ਵੱਲੋਂ ਆਏਂ ਜ਼ਿਲ੍ਹਾ ਕਮੇਟੀ ਅਹੁਦੇਦਾਰਾਂ ਨੂੰ ਜੀ ਆਇਆਂ ਕਿਹਾ ।  ਇਸ ਮੌਕੇ ਡਾਕਟਰ ਜਗਸੀਰ ਸਿੰਘ ਔਲਖ, ਡਾਕਟਰ ਰਾਜ ਸਿੰਘ ਪੰਜਗਰਾਈਂ, ਡਾਕਟਰ ਬਲਵੀਰ ਸਿੰਘ ਸਾਬਕਾ ਬਲਾਕ ਪ੍ਰਧਾਨ, ਡਾਕਟਰ ਗੁਰਜੰਟ ਸਿੰਘ, ਡਾਕਟਰ ਕੁਲਦੀਪ ਸਿੰਘ, ਡਾਕਟਰ ਜੀਤ ਸਿੰਘ, ਡਾਕਟਰ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

 

ਪੱਗ ਜਾਂ ਜਿੰਮੇਵਾਰੀ .✍️ ਰਮੇਸ਼ ਕੁਮਾਰ ਜਾਨੂੰ

ਪੱਗ ਬੰਨਣ ਤੋਂ ਪਹਿਲਾਂ ਇੱਕ ਵਾਰੀ 
     ਇਸ ਗੱਲ ਤੇ ਜਰਾ ਵਿਚਾਰ ਹੋਵੇ
 
ਤੂੰ ਹੱਕ ਤੇ ਸੱਚ ਦੀ ਗੱਲ ਕਰਨੀ 
     ਜੇ ਗੂੜ੍ਹਾ ਪੱਗ ਦੇ ਨਾਲ ਪਿਆਰ ਹੋਵੇ 

ਪੱਗ ਬੰਨ ਕੇ ਬੁਰਾਈ ਤੋਂ ਦੂਰ ਰਹੀਂ 
     ਪੱਗ ਐਂਵੇ ਨਾ ਖੱਜਲ ਖੁਆਰ ਹੋਵੇ 

ਤੇਰੇ ਕਰਕੇ ਪਾਏ ਪੱਗ ਨੂੰ ਹੱਥ ਕੋਈ 
     ਇਸ ਗੱਲ ਦਾ ਆਪ ਤੂੰ ਜਿੰਮੇਵਾਰ ਹੋਵੇ 

ਪੱਗ ਬੰਨ ਕੇ ਨੇਕੀ ਕਮਾ ਏਨੀ 
     ਤੇਰੀ ਪੱਗ ਦਾ ਸਦਾ ਸਤਿਕਾਰ ਹੋਵੇ 

ਪੱਗ ਬੰਨ ਕੇ ਵੇਖ ਰਮੇਸ਼ ਜਾਨੂੰ 
     ਪੱਗ ਬਾਝ ਨਾ ਕੋਈ ਸਰਦਾਰ ਹੋਵੇ 

ਪੱਗ ਸਿਰ ਤੇ ਉਹੀ ਸੋਭਦੀ ਏ
     ਜਿਹੜੀ ਇੱਜਤਾਂ ਦੀ ਪਹਿਰੇਦਾਰ ਹੋਵੇ 
                         
                      ਲੇਖਕ- ਰਮੇਸ਼ ਕੁਮਾਰ ਜਾਨੂੰ 
                     ਫੋਨ ਨੰ:-98153-20080

ਪੁਲਿਸ ਵੱਲੋਂ ਲੋਕ ਮਿੱਤਰਤਾ ਪਹਿਲ ਮੁਹਿੰਮ ਦੀ ਸ਼ੁਰੂਆਤ ਕੀਤੀ

  ਮਹਿਲ ਕਲਾ/ਬਰਨਾਲਾ- 25 ਸਤੰਬਰ- (ਗੁਰਸੇਵਕ ਸੋਹੀ)- ਐਸਐਸਪੀ ਬਰਨਾਲਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡੀ ਐੱਸ ਪੀ ਮਹਿਲ ਕਲਾਂ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਅੱਜ ਪੁਲਸ ਥਾਣਾ ਮਹਿਲ ਕਲਾਂ ਵਿਖੇ ਹਲਕੇ ਦੇ ਪੰਚਾਂ ,ਸਰਪੰਚਾਂ ,ਪੱਤਰਕਾਰਾਂ ਤੇ ਮੋਹਤਵਰ ਵਿਅਕਤੀਆਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ" ਲੋਕ ਮਿੱਤਰਤਾ ਪਹਿਲ " ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਵਧ ਰਹੇ ਚਿੱਟੇ ਵਰਗੇ ਨਸ਼ਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡੀ ਐਸ ਪੀ ਮਹਿਲ ਕਲਾਂ ਨੇ ਕਿਹਾ ਕਿ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਵਿੱਚ ਲੋਕਾਂ ਦਾ ਸਹਿਯੋਗ  ਬਹੁਤ ਹੀ ਜ਼ਰੂਰੀ ਹੈ ਤੇ ਨਸ਼ੇ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐੱਸ ਐੱਚ ਓ ਠੁੱਲੀਵਾਲ ਅਮਰੀਕ ਸਿੰਘ ਨੇ ਕਿਹਾ  ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਹਰਕਤਾਂ ਬਾਰੇ ਜਾਗਰੂਕ ਹੋਣ ਕਿ ਜੇ ਸਾਡਾ ਬੱਚਾ ਕੀ ਕਰ ਰਿਹਾ ਹੈ ਤਾਂ ਹੀ ਨਸ਼ਿਆਂ ਨੂੰ ਠੱਲ੍ਹ ਪੈ ਸਕਦੀ ਹੈ। ਇਸ ਮੌਕੇ ਪੁਲਸ ਸਟਾਫ ਤੋਂ ਇਲਾਵਾ ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ, ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਬੀ ਕੇ ਯੂ ਦੇ ਆਗੂ ਜਸਪਾਲ ਸਿੰਘ ਕਲਾਲ ਮਾਜਰਾ, ਰੂਬਲ ਗਿੱਲ, ਸਰਬਜੀਤ ਸਿੰਘ ਆਡ਼੍ਹਤੀਆਂ ਅਤੇ ਹਲਕੇ ਦੇ ਪੰਚ, ਸਰਪੰਚ ਅਤੇ ਪੱਤਰਕਾਰ ਹਾਜ਼ਰ ਸਨ ।

ਦਿੱਲੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ "ਭਾਰਤ ਬੰਦ" ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੂਰਨ ਹਮਾਇਤ

ਮਹਿਲ ਕਲਾਂ /ਬਰਨਾਲਾ- 25 ਸਤੰਬਰ- (ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਪਿਛਲੇ 25 ਸਤੰਬਰ 2020 ਤੋਂ ਕਿਸਾਨੀ ਸੰਘਰਸ਼ਾਂ ਦੀ ਹਮਾਇਤ ਕਰਦੀ ਆ ਰਹੀ ਹੈ । "ਕਿਸਾਨ + ਮਜ਼ਦੂਰ+ਡਾਕਟਰ ਏਕਤਾ ਜ਼ਿੰਦਾਬਾਦ" ਦੇ ਬੈਨਰ ਹੇਠ ਦਿੱਲੀ ਵਿਚ ਚੱਲ ਰਹੇ ਸੰਯੁਕਤ ਕਿਸਾਨੀ ਮੋਰਚੇ ਵਿੱਚ ਲਗਾਤਾਰ ਸ਼ਮੂਲੀਅਤ ਕਰਕੇ ਫਰੀ ਮੈਡੀਕਲ ਕੈਂਪਾਂ ਵਿੱਚ ਆਪਣੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਹਨ । 
ਸੰਯੁਕਤ ਕਿਸਾਨੀ ਮੋਰਚੇ ਵੱਲੋਂ ਹੁਣ 27 ਸਤੰਬਰ 2021ਦੇ ਬੰਦ ਨੂੰ ਸਫਲ ਬਣਾਉਣ ਲਈ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ਅਤੇ ਪਹਿਲਾਂ ਦੀ ਤਰ੍ਹਾਂ ਮੈਡੀਕਲ ਕੈਂਪ ਲਗਾ ਕੇ ਸਿਹਤ ਸੇਵਾਵਾਂ ਦੇਣਗੇ।
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰ੍ਹਾਂ ਸੂਬਾ ਸਰਕਾਰਾਂ ਵੀ ਦੋਗਲੀ ਰਣਨੀਤੀ ਅਪਣਾਈ ਬੈਠੀਆਂ ਹਨ ।ਪਿਛਲੇ ਇਕ ਸਾਲ ਤੋਂ ਕਿਸਾਨੀ ਸੰਘਰਸ਼ ਪੂਰਨ ਤੌਰ ਤੇ ਸ਼ਾਂਤੀ ਪੂਰਬਕ ਚੱਲ ਰਿਹਾ ਹੈ ।ਪਰ ਕੇਂਦਰ ਦੀ ਸਰਕਾਰ ਅੰਦੋਲਨ ਨੂੰ ਹਿੰਸਕ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ।ਸੂਬਾ ਪ੍ਰਧਾਨ ਡਾ ਬਾਲੀ ਨੇ ਕਿਹਾ ਕਿ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨਾਲ ਉਸ ਸਮੇਂ ਤੱਕ ਲੜਦੇ ਰਹਾਂਗੇ, ਜਦੋਂ ਤਕ ਅੰਦੋਲਨ ਦੀ ਜਿੱਤ ਨਹੀਂ ਹੋ ਜਾਂਦੀ।
ਉਨ੍ਹਾਂ ਕਿਹਾ ਕਿ ਦੇ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਡਾਕਟਰ ਸਾਹਿਬਾਨ 27 ਸਤੰਬਰ ਦੇ ਸੰਘਰਸ਼ ਵਿਚ ਵੱਡੀ ਪੱਧਰ ਤੇ ਸ਼ਮੂਲੀਅਤ ਕਰਨਗੇ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਦੇ ਬੈਨਰ ਹੇਠ ਹਰ ਥਾਂ ਤੇ,ਫਰੀ ਮੈਡੀਕਲ ਕੈਂਪ ਲਾ ਕੇ, ਪਹਿਲਾਂ ਦੀ ਤਰ੍ਹਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ, ਡਾ ਮਹਿੰਦਰ ਸਿੰਘ ਗਿੱਲ ਮੋਗਾ, ਡਾ ਸਤਨਾਮ ਸਿੰਘ ਦੇਉ ਅੰਮ੍ਰਿਤਸਰ, ਡਾ ਠਾਕੁਰਜੀਤ ਸਿੰਘ ਮੁਹਾਲੀ, ਡਾ ਮਹਿੰਦਰ ਸਿੰਘ ਅਜਨਾਲਾ, ਡਾ ਧਰਮਪਾਲ ਸਿੰਘ ਭਵਾਨੀਗਡ਼੍ਹ ਸੰਗਰੂਰ, ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ, ਡਾ ਦੀਦਾਰ ਸਿੰਘ ਮੁਕਤਸਰ, ਡਾ ਮਿੱਠੂ ਮੁਹੰਮਦ ਬਰਨਾਲਾ, ਡਾ ਸੁਰਜੀਤ ਸਿੰਘ ਬਠਿੰਡਾ, ਡਾ ਰਜੇਸ਼ ਕੁਮਾਰ ਲੁਧਿਆਣਾ ਅਤੇ ਡਾ ਕਰਨੈਲ ਸਿੰਘ ਜੋਗਾਨੰਦ ਆਦਿ ਹਾਜ਼ਰ ਸਨ ।

ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਮਹਿਲ ਕਲਾਂ/ਬਰਨਾਲਾ - 25 ਸਤੰਬਰ- (ਗੁਰਸੇਵਕ ਸੋਹੀ)- ਸਮਾਜ ਅੰਦਰ ਦਿਨ ਬ ਦਿਨ ਵਧਦੇ ਜਾ ਰਹੇ ਨਸ਼ਿਆਂ ਦੇ ਪ੍ਰਭਾਵ ਨੂੰ ਰੋਕਣ ਲਈ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਅਨਾਜ ਮੰਡੀ ਮਹਿਲ ਕਲਾਂ ਵਿਖ਼ੇ ਕਰਵਾਇਆ ਗਿਆ! ਇਸ ਮੌਕੇ ਲੋਕ ਅਧਿਕਾਰ ਲਹਿਰ ਦੇ ਆਗੂ ਰੁਪਿੰਦਰਜੀਤ ਸਿੰਘ, ਹਰਜੀਤ ਸਿੰਘ ਖਿਆਲੀ, ਡਾਕਟਰ ਗੁਰਪ੍ਰੀਤ ਸਿੰਘ, ਮੰਗਤ ਸਿੰਘ ਸਿੱਧੂ, ਜਥੇਦਾਰ ਅਜਮੇਰ ਸਿੰਘ ਨੇ ਕਿਹਾ ਕੇ ਬੇਰੁਜਗਾਰੀ ਦੇ ਝੰਬੇ ਨੌਜਵਾਨ ਨਸ਼ਿਆਂ ਦੀ ਦਲ ਦਲ ਚ ਧਸ ਰਹੇ ਹਨ। ਨੌਜਵਾਨਾਂ ਨੂੰ ਬਚਾਉਣ ਲਈ ਸਮੇ ਦੀਆਂ ਸਰਕਾਰਾਂ ਨੇ ਕੋਈ ਠੋਸ ਨੀਤੀ ਨਹੀਂ ਬਣਾਈ। ਅੱਜ ਚਿੱਟਾ ਵਰਗੇ ਭਯਾਨਕ ਨਸ਼ਾ ਲੋਕਾਂ ਦੇ ਘਰ ਘਰ ਪ੍ਰਵੇਸ ਕਰ ਚੁੱਕਾ ਹੈ ।ਪਰ ਸਮੇ ਦੀਆਂ ਸਰਕਾਰਾਂ ਕੁੰਬਕਰਨੀ ਨੀਂਦ ਸੁੱਤੀਆਂ ਪਾਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਇਕਜੁੱਟ ਹੋ ਕੇ ਨਸ਼ਾ ਤਸਕਰਾ ਦਾ ਸਮਾਜਿਕ ਬਾਈਕਾਟ ਕਰਨ ਲਈ ਕਿਹਾ। ਗੀਤਕਾਰ ਮਨਪ੍ਰੀਤ ਟਿਵਾਣਾ, ਜਸਵੀਰ ਸਿੰਘ ਖੇੜੀ ਨੇ ਕਿਹਾ ਕੇ ਜੇਕਰ ਅਸੀਂ ਕਿਸਾਨੀ ਮੋਰਚਾ ਜਿੱਤਦੇ ਹਾਂ ਤਾਂ ਇਹ ਮਸਲੇ ਬਹੁਤ ਹੱਦ ਤਕ ਹੱਲ ਹੋ ਜਾਣਗੇ। ਇਸ ਸਮੇਂ ਮਾਸਟਰ ਜਰਨੈਲ ਸਿੰਘ, ਬੂਟਾ ਸਿੰਘ ਜਗਰਾਓਂ, ਜਗਰਾਜ ਸਿੰਘ ਹਾਰਦਾਸਪੁਰਾ, ਜਤਿੰਦਰ ਸੋਢਾ, ਨੰਬਰਦਾਰ ਗੁਰਮੇਲ ਸਿੰਘ, ਬੰਟੀ ਸੋਢਾ, ਹੈਪੀ ਧਾਲੀਵਾਲ, ਪਰਗਟ ਸਿੰਘ, ਰਾਜੂ ਸੋਢਾ, ਇੰਦਰਜੀਤ ਸਿੰਘ, ਨਿਰਮਲ ਸਿੰਘ, ਫੁੱਟਬਾਲ ਕਲੱਬ, ਦਸ਼ਮੇਸ਼ ਕਲੱਬ ਅਤੇ ਸਰਾਭਾ ਕਲੱਬ ਦੇ ਮੇਂਬਰ ਆਦਿ ਹਾਜਰ ਸਨ।

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1)

ਮਾਏ ਸੁਣ ਪੁਕਾਰ ਨੀ ਮੇਰੀ ।
ਦਿਲ ਦੀ ਹਾਹਾ ਕਾਰ ਨੀ ਮੇਰੀ ।

ਗਮ ਦੀ ਚੱਕੀ ਜਿੰਦ ਨਿਮਾਣੀ 
ਪਿਸੀ ਪੁੜਾਂ ਵਿਚਕਾਰ ਨੀ ਮੇਰੀ ।

ਹੰਝੂ ਵਗਦੇ ਨੈਣਾਂ ਵਿੱਚੋਂ 
ਕਿਸਮਤ ਦੇਗੀ ਹਾਰ ਨੀ ਮੇਰੀ ।

ਜੋਗੀ ਗੇੜਾ ਕਦ ਲਾਵਣਗੇ 
ਧੂਣੀ ਠੰਡੀ ਠਾਰ ਨੀ ਮੇਰੀ ।

ਹੁਣ ਕੋਈ ਫਰਮਾਇਸ਼ ਨਾ ਚੱਲੂ 
ਹਾਰ ਗਈ ਸਰਕਾਰ ਨੀ ਮੇਰੀ ।

ਔੜੇ ਨਾਲ ਕੁੱਝ ਝੱਲੀ ਬਣਗੀ 
ਹੋਗੀ ਸੋਚ ਬਿਮਾਰ ਨੀ ਮੇਰੀ ।

"ਸ਼ਾਇਰ "ਮੇਰਾ ਘਰ ਮੁੜ ਆਵੇ
ਸੁਣਦਾ ਨਾ ਕਰਤਾਰ ਨੀ ਮੇਰੀ ।

2)

ਮਾਏ ਮੈਨੂੰ ਜ਼ਹਿਰ ਚੜਿਆ ।
ਭੈੜਾ ਨਾਗ ਇਸ਼ਕ ਦਾ ਲੜਿਆ ।

ਚੰਦਨ ਵਰਗਾ ਤਨ ਸੀ ਮੇਰਾ
ਭੱਠੀ ਹਿਜ਼ਰਾ ਦੀ ਵਿੱਚ ਸੜਿਆ ।

ਉਹੀਓ ਗਈਐ ਮਾਰ ਉਡਾਰੀ
ਜਿਸ ਸੀ ਮੈਂ ਲਿਖਿਆ ਪੜਿਆ ।

ਕੀਹਨੂੰ ਅੱਲੇ ਜ਼ਖ਼ਮ ਵਿਖਾਵਾਂ 
ਮੇਰਾ ਅੰਗ ਅੰਗ ਜਾਂਦਾ ਸੜਿਆ ।

ਕੇਹੜਾ ਵੈਦ ਉਤਾਰੂ ਦੱਸੀਂ
ਇਸ਼ਕੇ ਦਾ ਜੋ ਤੇਈਆ ਚੜਿਆ ।

ਉਸਦੇ ਬਾਝੋਂ "ਸ਼ਾਇਰ " ਨੇ  ਤਾਂ 
ਪੱਲਾ ਮੌਤ ਦੇ ਵਾਲਾ ਫੜਿਆ।

ਦਿਲ ਦੇ ਸੀ ਅਰਮਾਨ ਲੱਖਾਂ ਹੀ 
ਪੱਤੇ ਪੱਤਝੜ ਵਾਂਗੂੰ ਝੜਿਆ ।

ਕੀ ਮੁੱਲ ਲਗਦਾ ਸੀ ਵੇ ਤੇਰਾ
ਪਾਰ ਲਗਾ ਦਿੰਦਾ ਜੇ ਘੜਿਆ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

 ਕਿਸਾਨ ਸੰਘਰਸ਼ ਦੇ 359 ਵੇ ਦਿਨ ਜਗਰਾਉਂ ਰੇਲਵੇ ਪਾਰਕ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨ ਮਜ਼ਦੂਰ  

 27 ਸਤੰਬਰ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ  -  ਧਾਲੀਵਾਲ ਢੋਲਣ
 ਹਰੇਕ ਬਲਾਕ ਦੀਆਂ ਅੱਡੋ ਅੱਡੀ  ਧਰਨੇ ਦੀਆਂ ਲੱਗੀਆਂ ਡਿਊਟੀਆਂ - ਕੰਵਲਜੀਤ ਖੰਨਾ

ਜਗਰਾਉਂ , 25 ਸਤੰਬਰ  (ਜਸਮੇਲ ਗ਼ਾਲਿਬ)  359 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਕਿਸਾਨ ਸੰਘਰਸ਼ ਮੋਰਚੇ ਚ ਬੀਤੀ ਰਾਤ ਟਿਕਰੀ ਬਾਰਡਰ ਸੰਘਰਸ਼ ਮੋਰਚੇ ਚੋਂ ਵਾਪਸ ਪਰਤੇ ਪਿੰਡ ਭੰਮੀਪੁਰਾ ਕਲਾਂ ਦੇ ਜਗਸੀਰ ਸਿੰਘ ਸ਼ੀਰਾ ਦੇ ਚਲਾਣੇ ਤੇ ਧਰਨਾਕਾਰੀਆਂ ਵਲੋਂ ਡੂੰਘਾ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ।ਛੋਟੀ ਕਿਸਾਨੀ ਨਾਲ ਸਬੰਧਤ ਜਗਸੀਰ ਸਿੰਘ ਪੰਜ ਛੇ ਦਿਨ ਪਹਿਲਾਂ ਹੀ ਟੀਕਰੀ 
ਬਾਰਡਰ  ਮੋਰਚੇ ਤੋਂ ਵਾਪਸ ਪਰਤਿਆ ਸੀ।ਉਹ ਅਪਣੇ ਪਿੱਛੇ ਦੋ ਬੱਚੇ ਤੇ ਵਿਧਵਾ ਨੂੰ ਛੱਡ ਗਿਆ ਹੈ। ਅਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਭਮੀਪੁਰਾ ਇਕਾਈ ਨੇ ਜਥੇਬੰਦੀ ਦਾ ਝੰਡਾ ਸੰਘਰਸ਼ੀ ਸਾਥੀ ਦੀ ਦੇਹ ਤੇ ਸਨਮਾਨ ਵਜੋਂ ਅਰਪਿਤ ਕੀਤਾ। ਅਜ ਦੇ ਇਸ ਧਰਨੇ ਚ ਜਗਦੀਸ਼ ਸਿੰਘ ਦੀ ਮੰਚ ਸੰਚਾਲਨਾ ਹੇਠ ਲਖਵੀਰ ਸਿੱਧੂ ਦੇ ਗੀਤਾਂ ਤੋਂ ਬਾਅਦ ਅਮਨ ਰਸੂਲਪੁਰ ਨੇ ਡਾ ਸੋਮਪਾਲ ਹੀਰਾ ਦਾ ਲਿਖਿਆ ਨਾਟਕ "ਗੋਦੀ ਮੀਡੀਆ ਝੂਠ ਬੋਲਦਾ ਹੈ" ਖੇਡ ਕੇ ਭਾਜਪਾ ਹਕੂਮਤ ਦੇ ਜੜੀਂ ਤੇਲ ਦਿੱਤਾ।  ਇਸ ਸਮੇਂ ਪਰਵਾਰ ਸਿੰਘ ਡੱਲਾ ਅਤੇ ਕਰਤਾਰ ਸਿੰਘ ਵੀਰਾਨ ਨੇ ਵੀ ਗੀਤ ਤੇ ਵਾਰਾਂ ਪੇਸ਼ ਕੀਤੀਆਂ। ਇਸ ਸਮੇਂ ਅਪਣੇ ਸੰਬੋਧਨ ਚ  ਬਿਜਲੀ ਮੁਲਾਜ਼ਮ ਆਗੂ ਜਸਵੰਤ ਸਿੰਘ ਨੇ ਕਿਂਸਾਨ ਸੰਘਰਸ਼ ਦਾ ਇਕ ਸਾਲ ਅੱਜ ਦੇ ਦਿਨ ਪੂਰਾ ਹੋਣ ਤੇ ਧਰਨਾਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁਲਾਜਮ ਵੀ 27 ਸਿਤੰਬਰ ਦੇ ਭਾਰਤ ਬੰਦ ਚ ਸ਼ਾਮਲ ਹੋਣਗੇ। ਇਸ ਸਮੇਂ ਇੱਕ ਮਤੇ ਰਾਹੀਂ ਆਸਾਮ ਵਿਖੇ ਭਾਜਪਾ ਹਕੂਮਤ ਵਲੋਂ ਅਦਾਲਤ ਚ ਮਾਮਲਾ ਹੋਣ ਦੇ ਬਾਵਜੂਦ ਘੱਟ ਗਿਣਤੀ ਮੁਸਲਮਾਨਾਂ ਨੂੰ ਪਿੰਡ ਚੋਂ ਉਜਾੜਣ ਲਈ ਪੁਲਸ ਵਲੋਂ  ਅਣਮਨੁੱਖੀ ਤਰੀਕੇ ਨਾਲ ਕੋਹ ਕੋਹ ਕੇ ਤੜਪਾਉਣ ਅਤੇ  ਗੋਲੀਆਂ ਮਾਰ ਕੇ ਤਿੰਨ ਞਿਅਕਤੀਆਂ ਨੂੰ ਮਾਰ ਮੁਕਾਉਣ ਦੀ ਘਟਨਾ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਫਾਸ਼ੀਵਾਦੀ ਭਾਜਪਾ ਹਕੂਮਤ ਘੱਟਗਿਣਤੀ ਧਰਮ ਦੇ ਲੋਕਾਂ ਨੂੰ ਮੁਲਕ ਚ ਦੋ ਨੰਬਰ ਦੇ ਸ਼ਹਿਰੀ ਸਮਝਦੀ ਹੈ ਤੇ ਇਕ ਕਾਤਲ ਸਰਕਾਰ ਹੈ।ਇਸ ਸਮੇਂ ਬੋਲਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਅਤੇ ਹਰਚੰਦ  ਸਿੰਘ ਢੋਲਣ ਨੇ ਕਿਹਾ ਕਿ 27 ਸਿਤੰਬਰ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਜਾਰੀ ਹਨ। ਬਲਾਕ ਜਗਰਾਂਓ ਦੇ ਕਿਸਾਨ ਮੋਗਾ ਜਗਰਾਂਓ ਜੀ ਟੀ ਰੋਡ ਤੇ ਖੰਡ ਮਿੱਲ ਦੇ ਸਾਹਮਣੇ, ਰੇਲਵੇ ਸਟੇਸ਼ਨ ਜਗਰਾਂਓ, ਸਿਧਵਾਂਬੇਟ ਬਲਾਕ ਦੇ ਕਿਸਾਨ ਸਿਧਵਾਂਬੇਟ ਵਿਖੇ ਕਿਸ਼ਨਪੁਰਾ ਚੋਂਕ,ਬਲਾਕ ਹੰਬੜਾਂ ਦੇ ਕਿਸਾਨ ਹੰਬੜਾ ਲੁਧਿਆਣਾ ਰੋਡ ਤੇ ਗੌਂਸਪੁਰ ਲਾਗੇ, ਭੂੰਦੜੀ ਚੋਂਕ,  ਰਾਏਕੋਟ ਅਤੇ ਸੁਧਾਰ ਬਲਾਕ ਦੇ ਕਿਸਾਨ ਕ੍ਰਮਵਾਰ ਬਠਿੰਡਾ ਲੁਧਿਆਣਾ ਮੁੱਖ ਸੜਕ ਤੇ ਰਾਏਕੋਟ ਵਿਖੇ ਬਰਨਾਲਾ ਚੋਂਕ ਅਤੇ ਸੁਧਾਰ ਲਾਗੇ ਹਿੱਸੋਵਾਲ ਟੋਲ ਪਲਾਜਾ ਤੇ ਸੋਮਵਾਰ ਸਵੇਰੇ 6ਵਜੇ ਤੋਂ ਸ਼ਾਮ 4 ਞਜੇ ਤਕ ਜਾਮ ਲਾਉਣਗੇ। ਉਨਾਂ ਸਮੂਹ ਦੁਕਾਨਦਾਰ, ਵਪਾਰੀ , ਰੇਹੜੀ ਫੜੀ ਵਾਲੇ ਮਜਦੂਰ ਵੀਰਾਂ  , ਸਕੂਲ ਤੇ ਕਾਲਜ ਮੈਨੇਜਮੈਂਟਾਂ , ਪ੍ਰਾਈਵੇਟ ਅਦਾਰਿਆਂ ਨੂੰ ਕਾਲੇ ਕਨੂੰਨਾਂ ਖਿਲਾਫ ਭਾਰਤ ਬੰਦ ਨੂੰ  ਕਾਮਯਾਬ ਕਰਨ ਲਈ ਸਾਥ ਦੇਣ ਦੀ ਅਪੀਲ ਕੀਤੀ ਹੈ। ਉਸ ਦਿਨ ਐਂਬੂਲੈਸ ਸੇਵਾਵਾਂ,ਮਰੀਜਾਂ, ਵਿਦੇਸ਼ ਜਾ ਰਹੇ ਲੋਕਾਂ ਨੂੰ ਛੋਟ ਹੋਵੇਗੀ। ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਹ ਭਾਰਤ ਬੰਦ ਇਤਿਹਾਸਕ ਤੇ ਮਿਸਾਲੀ ਹੋਵੇਗਾ,ਜਿਸ ਵਿਚ ਲੱਖਾਂ ਲੋਕ ਭਾਗ ਲੈਣਗੇ। ਉਨਾਂ ਕਿਹਾ ਕਿ ਕਿਂਸਾਨੀ ਬਚੇਗੀ ਤਾਂ ਦੂਜੇ ਕਿੱਤੇ ਬਚਣਗੇ।ਅਜ ਕਿਂਸਾਨ ਯੂਨੀਅਨ ਵਲੋਂ ਸ਼ਹਿਰ ਦੀਆਂ ਅਨੇਕਾਂ  ਸਸਥਾਵਾਂ ਨੂੰ ਬੰਦ ਚ ਸ਼ਾਮਲ ਹੋਣ ਲਈ ਮਿਲਕੇ ਅਪੀਲ ਕੀਤੀ ਗਈ ਤੇ ਸ਼ਹਿਰ ਦੇ ਸਾਰੇ ਬਾਜਾਰਾਂ ਚ ਸਪੀਕਰ ਰਾਹੀਂ ਪ੍ਰਚਾਰ ਕੀਤਾ ਗਿਆ। ਇਸ ਦੋਰਾਨ ਮੁਸਲਿਮ ਸਮਾਜ,  ਆੜਤੀਆ ਐਸੋਸੀਏਸ਼ਨਾਂ ਅਨਾਜ ਤੇ ਸਬਜੀ ਮੰਡੀ, ਕੈੰਟਰ ਤੇ ਫੌਰ ਵ੍ਹੀਲਰ ਅਪਰੇਟਰ ਯੂਨੀਅਨ,  ਸ਼ਹੀਦ ਊਧਮ ਸਿੰਘ ਟੈਕਸੀ ਅਪਰੇਟਰ ਯੂਨੀਅਨ,  ਪ੍ਰਾਈਵੇਟ ਸਕੂਲ ਮੈਨੇਜਮੈਂਟ ਐਸੋਸੀਏਸ਼ਨ,ਰੇਡੀਮੇਡ ਮਰਚੈਂਟਸ ਐਸੋਸੀਏਸ਼ਨ, ਅਨਾਰਕਲੀ ਬਾਜਾਰ  ਦੁਕਾਨਦਾਰ ਐਸੋਸੀਏਸ਼ਨ,   ਕਰਿਆਨਾ ਮਰਚੈਂਟਸ ਐਸੋਸੀਏਸ਼ਨ, ਕਪੜਾ ਮਰਚੈਂਟਸ ਐਸੋਸੀਏਸ਼ਨ,  ਬਾਰਬਰ ਯੂਨੀਅਨ, ਆਟੋ ਰਿਕਸ਼ਾ ਵਰਕਰ ਯੂਨੀਅਨ, ਮਸ਼ੀਨਰੀ ਡੀਲਰ ਐਸੋਸੀਏਸ਼ਨ,  ਫਰਟੀਲਾਈਜ਼ਰ ਡੀਲਰ ਐਸੋਸੀਏਸ਼ਨ , ਸਬਜੀ ਮੰਡੀ ਮਜਦੂਰ ਯੂਨੀਅਨ,  ਬਾਰ ਐਸੋਸੀਏਸ਼ਨ,  ਟਰੱਕ ਚਾਲਕ ਯੂਨੀਅਨ,  ਨੰਬਰਦਾਰ ਯੂਨੀਅਨ,  ਡੀ ਏ ਵੀ ਕਾਲਜ ਅਧਿਆਪਕ ਯੂਨੀਅਨ , ਰੇਹੜੀ ਯੂਨੀਅਨ, ਪੇੰਡੂ ਮਜਦੂਰ ਯੂਨੀਅਨ (ਮਸ਼ਾਲ) , ਫੂਡ ਐਂਡ ਅਲਾਈਡ ਞਰਕਰਜ ਯੂਨੀਅਨ ਇਨਕਲਾਬੀ ਕੇਂਦਰ ਪੰਜਾਬ,  ਨਕਸ਼ਾਨਵੀਸ ਯੂਨੀਅਨ ਆਦਿ ਸੰਸਥਾਵਾਂ ਨੇ ਭਾਰਤ ਬੰਦ ਚ ਸ਼ਾਮਲ ਹੋਣਗੇ।ਇਸ ਦੋਰਾਨ ਸ਼ਹੀਦ ਉਧਮ ਸਿੰਘ ਵੈਲਫੇਅਰ ਕਲੱਬ,  ਹੈਲਪਿੰਗ ਹੈੱਡ, ਕਰ ਭਲਾ ਹੋ ਭਲਾ, ਖਾਲਸਾ ਏਡ, ਗੁਰੂ ਆਸਰਾ ਕਲੱਬ, ਸਿੱਖ ਬ੍ਰਦਰਹੁੱਡ ਨੇ ਵੀ ਪੂਰਨ ਸਮਰਥਨ ਦਾ ਐਲਾਨ ਕੀਤਾ ਹੈ।
 

ਹਲਕਾ ਨਿਹਾਲ ਸਿੰਘ ਵਾਲਾ ਤੋਂ ਸੰਭਾਵੀ ਉਮੀਦਵਾਰ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਦਾ ਪਲੜਾ ਭਾਰੀ

ਪਿੰਡ ਵਾਸੀਆਂ ਵੀ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਨਿੱਤਰੇ
ਅਜੀਤਵਾਲ ( ਬਲਵੀਰ ਸਿੰਘ ਬਾਠ)  ਮੋਗੇ ਜ਼ਿਲ੍ਹੇ ਦੇ  ਇਤਿਹਾਸਕ ਪਿੰਡ ਢੁੱਡੀਕੇ  ਦੇ ਜੰਪਲ ਪ੍ਰਧਾਨ ਪ੍ਰੀਤਮ ਸਿੰਘ  ਢੁੱਡੀਕੇ ਦੀਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚ ਨਿਭਾਈਆਂ  ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ  ਪਾਰਟੀ ਪ੍ਰਧਾਨ ਵੱਲੋਂ  ਕਿਸੇ ਸਮੇਂ ਵੀ ਹਲਕੇ ਦੇ ਸੰਭਾਵੀ ਉਮੀਦਵਾਰ ਵੱਲੋਂ ਉੱਭਰ ਕੇ ਸਾਹਮਣੇ ਨਜ਼ਰ ਆ ਰਹੇ ਹਨ  ਅੱਜ ਉਨ੍ਹਾਂ ਦੇ ਜੱਦੀ ਪਿੰਡ ਢੁੱਡੀਕੇ ਵਿਖੇ  ਅਕਾਲੀ ਦਲ ਪਾਰਟੀ ਦੇ ਮੋਹਤਵਾਰ ਵਿਅਕਤੀਆਂ  ਵੱਲੋਂ ਵੱਡੀ ਪੱਧਰ ਤੇ  ਸੰਗਤਾਂ ਦਾ ਵੱਡਾ ਇਕੱਠ ਕੀਤਾ ਗਿਆ  ਜਿਸ ਵਿੱਚ ਪ੍ਰੀਤਮ ਸਿੰਘ  ਕੀ ਸੇਵਾ ਨੂੰ ਦੇਖਦੇ ਹੋਏ  ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤੇ ਮੁਬਾਰਕਬਾਦ ਦਿੱਤੀ  ਗਈ  ਇਸ ਸਮੇਂ ਪ੍ਰੀਤਮ ਸਿੰਘ ਨੇ  ਆਪਣੇ ਜੱਦੀ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ  ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ   ਐੱਮ ਐੱਲ ਏ ਦੀ ਟਿਕਟ ਦਿੱਤੀ ਜਾਂਦੀ ਹੈ ਤਾਂ  ਉਹ ਹਾਈ ਕਮਾਂਡ ਅਤੇ ਪਿੰਡ ਵਾਸੀਆਂ ਦਾ ਹਮੇਸ਼ਾਂ ਰਿਣੀ ਰਹੇਗਾ  ਅਤੇ ਤਨ ਮਨ ਧਨ ਨਾਲ ਹਲਕੇ ਦੇ ਲੋਕਾਂ ਦੀ  ਸੇਵਾ ਕਰਦਾ ਰਹੇਗਾ  ਇਸ ਸਮੇਂ  ਉਨ੍ਹਾਂ ਨਾਲ  ਰਣਜੀਤ ਸਿੰਘ ਧੰਨਾ  ਲਾਲਾ ਲਾਜਪਤ ਰਾਏ  ਇਸ ਅਸਥਾਨ ਦੇ ਚੇਅਰਮੈਨ  ,ਇਕਬਾਲ ਸਿੰਘ ਲੰਬਰਦਾਰ  ,ਗੁਰਦੇਵ ਸਿੰਘ ਪੰਚ ਜਰਨੈਲ ਸਿੰਘ ਪੰਚ ਸੋਨੀ ਪੰਚ  ਮਨਜੀਤ ਸਿੰਘ ਮੋਹਨ ਲਾਲ ਬੂਟਾ ਸਿੰਘ ਸਾਬਕਾ ਪ੍ਰਧਾਨ ਸੁਸਾਇਟੀ ਦੇ  ਪਾਤੂ  ਸਿੰਘ  ਰਾਜਾ ਸਿੰਘ ਢੁੱਡੀਕੇ ਮੁਕੰਦ ਸਿੰਘ  ਨਿਰਮਲ ਸਿੰਘ ਹਨੀ ਸਿੰਘ ਬਹਾਦਰ ਸਿੰਘ ਨਛੱਤਰ ਸਿੰਘ ਬਿੱਟੂ ਸਿੰਘ  ਜੋਤੀ ਢੁੱਡੀਕੇ  ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ

ਇੱਕ ਭਲਾ ਪੁਰਸ਼ ਸੀ ਆਇਆ

ਇੱਕ ਭਲਾ ਪੁਰਸ਼ ਸੀ ਆਇਆ
ਹੋ ਗਏ ਨੇ ਇੱਕੱਤਰ ਬਣਾ ਕੇ ਟੋਲੀ
ਚਿੱਟੇ ਕਾਲੇ ਗੋਰੇ ਮੱਧਮ ਤੇ ਵੱਖ ਵੱਖ ਵਰਗਾਂ ਦੀ ਬੋਲੀ
ਛਿੜ ਪਿਆ ਸੀ ਵਿਸ਼ਾ ਉਥੇ ਅੰਦਰੂਨੀ ਸੁੱਖ ਦੁੱਖ ਦਾ
ਕੋਠੀਆਂ ਕਾਰਾਂ ਧੱਕੇਸ਼ਾਹੀ ਤੇ ਨਾ ਮਿਟਣ ਵਾਲੀ ਭੁੱਖ ਦਾ
ਕਹਿੰਦੇ ਕਿੰਨੀ ਕੁ ਹੈ ਭਾਈ ਲੋੜ ਤੁਹਾਡੀ
ਇਹੀ ਹੋਇਆ ਨਾ ਅਹਿਸਾਸ ਕਦੇ
ਕਹਿੰਦੇ ਲੋੜੋਂ ਵੱਡੀਆਂ ਛਾਲਾਂ ਜੇ ਵੱਜਣ
ਤਦ ਹੋਵਾਂਗੇ ਅਸੀਂ ਖੁਸ਼ਹਾਲ ਬੜੇ
ਹੋਈ ਇਹ ਤਰੱਕੀ ਜਾਂ ਫਿਰ ਹੋਈ ਨਿਲਾਮੀ ਏ
ਆਪਣੀ ਹੀ ਇਸ ਰੂਹ ਅੰਦਰ ਭਰੀ ਪਈ ਗੁਲਾਮੀ                           

ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ 
ਆਈ.ਐਸ.ਐਫ ਫਾਰਮੈਸੀ ਕਾਲਜ, ਮੋਗਾ.
9465423413

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਮੈਥੋਂ ਤਾਂ ਹੁਣ ਜੀ ਨੀ ਹੋਣਾ ।
ਘੁੱਟ ਗਮਾਂ ਦਾ ਪੀ ਨੀ ਹੋਣਾ ।

ਬੋਲਾਂ ਗਾ  ਸੱਚ ਰੁਕਣਾ ਔਖਾ,
ਬੁੱਲਾਂ ਨੂੰ ਵੀ ਸੀਅ ਨੀ ਹੋਣਾ ।

ਉਦੋਂ ਆਏ ਤਾਂ ਕੀ ਆਏ,
ਤਨ ਵਿੱਚ ਸਾਹ ਜਦ ਹੀ ਨੀ ਹੋਣਾ ।

ਧੱਕੇ ਮੁੱਕੇਬਾਜ਼ੀ ਤਾਹਨੇ ਗਾਲਾਂ,
ਬਿਨਾਂ ਤੇਰੇ ਕੀ ਕੀ ਨੀ ਹੋਣਾ ।

ਲੱਭੋਗੇ ਜਦ ਅਸਲ ਪਤੇ ਤੇ,
"ਸ਼ਾਇਰ " ਉੱਥੇ ਵੀ ਨੀ ਹੋਣਾ ।

ਬਾਲੋਂਗੇ ਜਦ ਨਾਂ ਦਾ ਦੀਵਾ ,
ਥੋਡੇ ਘਰ ਵਿੱਚ ਸੀ ਨੀ ਹੋਣਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਭੋਗ ਤੇ ਵਿਸ਼ੇਸ਼  

ਜਗਰਾਉਂ ਕਰਨੈਲ ਗੇਟ ਵਾਸੀ ਸ ਗੁਰਬਚਨ ਸਿੰਘ ਆਪਣੇ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ  

ਜਗਰਾਉਂ 24 ਸਤੰਬਰ  ( ਗੁਰਕੀਰਤ ਜਗਰਾਉਂ  / ਮਨਜਿੰਦਰ ਗਿੱਲ ) ਸ ਹਰਪਿੰਦਰ ਸਿੰਘ ਅਤੇ ਸ ਅਮਨਦੀਪ ਸਿੰਘ ਰਾਜੂ ( ਮੋਟਾ ਤੇਲ ਵਾਲਾ )ਦੇ ਸਤਿਕਾਰਯੋਗ ਪਿਤਾ ਜੀ ਸ ਗੁਰਬਚਨ ਸਿੰਘ 18 ਸਤੰਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਸ ਗੁਰਬਚਨ ਸਿੰਘ ਜੀ ਆਪਣੇ ਆਲੇ ਦੁਆਲੇ ਇਕ ਬਹੁਤ ਹੀ ਚੰਗੀ ਸ਼ਖ਼ਸੀਅਤ ਦੇ ਤੌਰ ਤੇ ਇਲਾਕੇ ਵਿੱਚ ਅਸਰ ਰਸੂਖ਼ ਰੱਖਣ ਵਾਲੇ ਵਿਅਕਤੀ ਸਨ ।  ਜਿੱਥੇ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਅਤੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਵੱਡਾ ਘਾਟਾ ਪਿਆ ਉੱਥੇ ਜਨ ਸ਼ਕਤੀ ਨਿਊਜ਼ ਆਧਾਰਾਂ ਦੇ ਮਾਲਕ ਅਮਨਜੀਤ ਸਿੰਘ ਖਹਿਰਾ ਯੂ ਕੇ ਵਾਸੀ  ਨੁੰ ਵੀ ਪਿਤਾ ਸਾਮਾਨ ਬਜ਼ੁਰਗਾਂ ਦੇ ਵਿਛੋੜਾ ਦੇ ਜਾਣ ਦਾ ਗਹਿਰਾ ਸਦਮਾ ਲੱਗਾ ।ਅੱਜ ਅਮਨਜੀਤ ਸਿੰਘ ਖਹਿਰਾ ਨੇ ਉਚੇਚੇ ਤੌਰ ਤੇ ਜਨਸ਼ਕਤੀ ਨਿਊਜ਼ ਦੇ ਪੱਤਰਕਾਰ ਗੁਰਕੀਰਤ ਜਗਰਾਉਂ ਨਾਲ ਗੱਲਬਾਤ ਕਰਦੇ ਕਿਹਾ 2011 ਤੋਂ ਜਦੋ ਦਾ ਇਨ੍ਹਾਂ ਬਜ਼ੁਰਗਾਂ ਨੂੰ ਮਿਲਿਆ ਸੀ ਉਸ ਸਮੇਂ ਤੋਂ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਗਰੀਬ ਅਤੇ ਜ਼ਰੂਰਤਮੰਦ ਵਿਅਕਤੀ ਦੇ ਨਾਲ ਖੜ੍ਹਨਾ ਅਤੇ ਸੱਚ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਅਜੋਕੇ ਕਰਾਮਾਤੀ ਜੀਵਨ ਦੇ ਵਿੱਚ ਸਭ ਤੋਂ ਵੱਡੀ ਖੱਟੀ ਹੈ ਉਨ੍ਹਾਂ ਕਿਹਾ ਕਿ ਬਾਪੂ ਗੁਰਬਚਨ ਸਿੰਘ ਦੀ ਕਹੀ ਹੋਈ ਗੱਲ ਪੱਲੇ ਬੰਨ੍ਹ ਚਾਹੇ ਵੱਡੇ ਵੱਡੇ ਨੁਕਸਾਨ ਵੀ ਹੋਏ ਪਰ ਮੈਂ ਆਪਣੀ ਰਹਿੰਦੀ ਜ਼ਿੰਦਗੀ ਸਚਾਈ ਦਾ ਜ਼ਰੂਰਤਮੰਦ ਵਿਅਕਤੀ ਦੇ ਨਾਲ ਖੜ੍ਹਨ ਦਾ ਅਤੇ ਸੱਚ ਦਾ ਪੱਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ ਸਦਕਾ ਜੋ ਵਾਅਦਾ ਕੀਤਾ ਪੂਰਾ ਕਰਾਂਗਾ । ਮੈਂ ਅੱਜ ਇਹ ਅਰਦਾਸ ਕਰਦਾ ਹਾਂ ਕਿ ਬਾਪੂ ਗੁਰਬਚਨ ਸਿੰਘ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਚਰਨਾਂ ਵਿਚ ਨਿਵਾਸ ਦੇਣ ਬਹੁਤ ਦੁੱਖ ਹੋਇਆ ਕੇ ਇਕ ਬਹੁਤ ਹੀ ਚੰਗੇ ਇਨਸਾਨ ਦਾ ਸਾਡੇ ਸਿਰ ਤੋਂ ਹੱਥ ਉੱਠ ਗਿਆ। ਇਸ ਸਮੇਂ ਉਨ੍ਹਾਂ ਦੇ ਛੋਟੇ ਸਪੁੱਤਰ ਅਮਨਦੀਪ ਸਿੰਘ ਰਾਜੂ ਨੇ ਗੱਲ ਕਰਦੇ ਦੱਸਿਆ ਕਿ 26 ਸਤੰਬਰ 2021 ਦਿਨ ਐਤਵਾਰ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕਰਨੈਲ ਗੇਟ ਗਲੀ ਨੰਬਰ 6 ਐਲ ਵਿਖੇ ਦੁਪਹਿਰ ਬਾਰਾਂ ਤੋਂ ਇੱਕ ਵਜੇ ਤਕ ਬਾਪੂ ਗੁਰਬਚਨ ਸਿੰਘ ਜੀ ਦੀ ਅੰਤਮ  ਅਰਦਾਸ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ ।     

ਪਿੰਡ ਮੱਦੋਕੇ ਦੇ ਵਾਸੀ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ  ਚ  ਨਿੱਤਰੇ    ਟਿਕਟ ਦੀ ਮੰਗ

ਪ੍ਰੀਤਮ ਸਿੰਘ ਢੁੱਡੀਕੇ ਹੋ ਸਕਦੇ ਹਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਸੰਭਾਵੀ ਉਮੀਦਵਾਰ
 ਅਜੀਤਵਾਲ (ਬਲਵੀਰ ਸਿੰਘ ਬਾਠ) ਬੀਤੇ ਦਿਨੀਂ ਹਲਕਾ ਨਿਹਾਲ ਸਿੰਘ ਵਾਲਾ ਚ ਐੱਮ ਐੱਲ ਏ ਦੀ ਟਿਕਟ  ਨੂੰ ਲੈ ਕੇ ਵੱਖ ਵੱਖ ਆਗੂਆਂ ਵੱਲੋਂ ਆਪਣੀ ਸੰਭਾਵੀ ਉਮੀਦਵਾਰੀ ਦੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਉਥੇ ਹੀ ਅੱਜ ਪਿੰਡ ਮੱਦੋਕੇ ਵਿਖੇ  ਅਕਾਲੀ ਦਲ ਵਰਕਰਾਂ ਵਲੋਂ ਵੱਡਾ ਇਕੱਠ  ਕੀਤਾ ਗਿਆ ਜਿਸ ਵਿਚ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ  ਦੇ ਹੱਕ ਵਿੱਚ ਨਿੱਤਰੇ ਵਰਕਰਾਂ ਨੇ ਅਕਾਲੀ ਦਲ ਹਾਈ ਕਮਾਂਡ ਕੋਲੋਂ ਟਿਕਟ ਦੀ ਮੰਗ ਦੀ ਦਾਅਵੇਦਾਰੀ ਪੇਸ਼ ਕੀਤੀ ਗਈ  ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਤਮ ਸਿੰਘ ਢੁੱਡੀਕੇ ਇੱਕ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਵਰਕਰ ਹਨ ਜੋ ਪਿਛਲੇ ਚਾਲੀ ਸਾਲਾਂ  ਅਕਾਲੀ ਦਲ ਨਾਲ ਜੁਡ਼ ਕੇ ਹਰ ਇੱਕ ਦੇ ਦੁੱਖ ਸੁਖ ਵਿਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਬੜੀ ਮਿਹਨਤ ਕੀਤੀ ਹੈ ਉਨ੍ਹਾਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ  ਅਤੇ ਜਥੇਦਾਰ ਤੋਤਾ ਸਿੰਘ ਜੀ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ ਆਦਿ ਤੋਂ ਹਲਕਾ ਨਿਹਾਲ ਸਿੰਘ ਵਾਲੇ ਦੀ ਸੰਭਾਵੀ ਟਿਕਟ ਲਈ ਪ੍ਰੀਤਮ ਸਿੰਘ ਢੁੱਡੀਕੇ ਲਈ ਦਾਅਵੇਦਾਰੀ ਪੇਸ਼ ਕੀਤੀ  ਅਕਾਲੀ ਵਰਕਰਾਂ ਵੱਲੋਂ ਪੁਰਜ਼ੋਰ ਹਾਈ ਕਮਾਂਡ ਕੋਲੋਂ ਮੰਗ ਵੀ ਕੀਤੀ ਗਈ

ਸਯੁੰਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫਲ ਬਨਾਉਣ ਲਈ ਬੀਕੇਯੂ ਰਾਜੇਵਾਲ ਵੱਲੋਂ ਮੀਟਿੰਗ

ਮਹਿਲ ਕਲਾਂ/ ਬਰਨਾਲਾ- 24 ਸਤੰਬਰ- (ਗੁਰਸੇਵਕ ਸੋਹੀ)- ਕੇਦਰ ਦੀ ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਲਗਾਤਾਰ ਦਿੱਲੀ ਦੇ ਬਾਰਡਰਾਂ ਉੱਪਰ ਅਤੇ ਪੰਜਾਬ ਦੇ ਅੰਦਰ ਵੱਖ ਵੱਖ ਥਾਵਾਂ ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਨੂੰ ਜਗਾਉਣ ਲਈ ਸਯੁੰਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਬੀਕੇਯੂ ਰਾਜੇਵਾਲ ਵੱਲੋਂ ਪਿੰਡ ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਦੀ ਤਿਆਰੀ ਲਈ ਬੀਕੇਯੂ ਰਾਜੇਵਾਲ ਦੇ ਜਿਲਾ ਪ੍ਰਧਾਨ ਨਰਭੈ ਸਿੰਘ ਗਿਆਨੀ ਦੀ ਅਗਵਾਈ ਹੇਠ ਪਿੰਡ ਛੀਨੀਵਾਲ ਕਲਾਂ ਵਿਖੇ ਮੀਟਿੰਗ ਹੋਈ। ਜੱਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀਆਂ ਹਦਾਇਤਾਂ ਅਨੁਸਾਰ ਬੀਕੇਯੂ ਰਾਜੇਵਾਲ ਵੱਲੋਂ ਪਿੰਡਾਂ ਅੰਦਰ ਮੀਟਿੰਗਾ ਕੀਤੀਆ ਜਾ ਰਹੀਆ ਹਨ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ, ਜਿਲਾ ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ, ਅਜਮੇਰ ਸਿੰਘ ਹੁੰਦਲ, ਮੁਖਤਿਆਰ ਸਿੰਘ ਬੀਹਲਾ, ਜਗਤਾਰ ਸਿੰਘ ਜੱਗੀ ਚੰਨਣਵਾਲ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਚੰਨਣਵਾਲ, ਬੀਹਲਾ,  ਕਲਾਲ ਮਾਜਰਾ, ਧਨੇਰ, ਮੂੰਮ, ਮਹਿਲ ਕਲਾਂ, ਮਹਿਲ ਖੁਰਦ, ਕੁਰੜ ਤੋਂ ਇਲਾਵਾ ਵੱਖ ਵੱਖ ਪਿੰਡਾਂ ਵਿੱਚ ਦੋ ਦਿਨ ਲਗਾਤਾਰ ਮੀਟਿੰਗਾਂ ਕਰਕੇ ਲੋਕਾਂ ਨੂੰ ਬੇਨਤੀ ਕੀਤੀ ਕਿ ਸਯੁੰਕਤ ਮੋਰਚੇ ਦੇ ਸੱਦੇ ਤੇ 27 ਸਤੰਬਰ ਨੂੰ ਜਿਲਾ ਬਰਨਾਲਾ ਦੇ ਵੱਖ ਵੱਖ ਥਾਵਾਂ ਤੇ ਚੱਕਾ ਜਾਮ ਕੀਤਾ ਜਾਵੇਗਾ ਇਸ ਲਈ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਦੀ ਜੋਰਦਾਰ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਅੱਗੇ ਇੱਕ ਦਿਨ ਚੁਕਣਾ ਹੀ ਪੈਣਾ ਹੈ। ਇਸ ਮੌਕੇ ਦਰਵਾਰ ਸਿੰਘ ਗਹਿਲ, ਪੰਚ ਨਿਰਭੈ ਸਿੰਘ ਛੀਨੀਵਾਲ ਕਲਾਂ, ਹਾਕਮ ਸਿੰਘ ਕੁਰੜ, ਸਾਧੂ ਸਿੰਘ ਛੀਨੀਵਾਲ ਕਲਾਂ, ਬਾਬੂ ਸਿੰਘ, ਕੋਰ ਸਿੰਘ,ਗੁਰਦੀਪ ਸਿੰਘ ਗਹਿਲ, ਮਨੀ ਚੰਨਣਵਾਲ, ਅਮਨਦੀਪ ਸਿੰਘ ਅਮਨਾ ਬੀਹਲਾ, ਅਮਰਜੀਤ ਸਿੰਘ ਚੰਨਣਵਾਲ, ਬਹਾਲ ਸਿੰਘ ਕੁਰੜ, ਮਲਕੀਤ ਸਿੰਘ ਕੁਰੜ, ਬਲਵੰਤ ਸਿੰਘ ਛੀਨੀਵਾਲ ਆਦਿ ਆਗੂ ਹਾਜ਼ਰ ਸਨ।