ਖ਼ੁਫ਼ੀਆ ਤੰਤਰ ਹੋਇਆ ਫੇਲ੍ਹ.....
ਕਾਂਗਰਸ ਸਰਕਾਰ ਦਾ ਘਿਰਾਓ ਰਹੇਗਾ ਜਾਰੀ....ਸੂਬਾ ਪ੍ਰਧਾਨ ਡਾ.ਰਮੇਸ਼ ਬਾਲੀ ...
ਮਹਿਲ ਕਲਾਂ/ ਬਰਨਾਲਾ- 18 ਅਕਤੂਬਰ- (ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295)ਪੰਜਾਬ ਵਲੋਂ ਤੜਕਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਘਿਰਾਓ ਕੀਤਾ ਗਿਆ। ਜਿਸਦੀ ਅਗਵਾਈ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਕੀਤੀ। ਉਹਨਾਂ ਨਾਲ ਡਾ ਜਸਵਿੰਦਰ ਕਾਲਖ ਸਕੱਤਰ ਜਨਰਲ ਸਕੱਤਰ ਪੰਜਾਬ ਅਤੇ ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ ਤੇ ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਪੰਜਾਬ ਮੌਜੂਦ ਸਨ।
ਸੈਕੜਿਆਂ ਦੀ ਗਿਣਤੀ ਵਿੱਚ ਸਵੇਰੇ ਸਵੱਖਤੇ 7 ਵਜੇ ਇਕੱਠੇ ਹੋਏ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋ "ਪੰਜਾਬ ਸਰਕਾਰ ਮੁਰਦਾਬਾਦ " "ਸਾਡੀਆਂ ਮੰਗਾਂੰ ਪੂਰੀਆਂ ਕਰੋ " ਦੇ ਨਾਅਰੇ ਮਾਰਦੇ ਹੋਏ ਮੁੱਖ ਮੰਤਰੀ ਦੇ ਨਿਵਾਸ ਪਹੁੰਚੇ। ਜਿਥੇ ਪੁਲਿਸ ਰੋਕਾਂ' ਪੁਲਿਸ ਨਾਲ ਝੜਪਾਂ ਦੇ ਬਾਵਜੂਦ ਮੁੱਖ ਮੰਤਰੀ ਵਿਰੋਧ ਪ੍ਦਸਨ ਜਾਰੀ ਰਿਹਾ ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਜਦੋਂ ਲੰਘਣ ਲਗਿਆ ਤਾਂ ਜੋਸ ਵਿਚ ਆਏ ਪ੍ਰੈਕਟੀਸ਼ਨਰਾਂ ਨੇ ਬੁਲੰਦ ਅਵਾਜ਼ ਵਿੱਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। ਆਪਣੀ ਅਵਾਜ਼ ਅੰਨੀ ਬੋਲੀ ਸਰਕਾਰ ਤਕ ਪਹੁੰਚਾਈ।
ਆਗੂਆਂ ਨੇ ਸਾਂਝਾ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਮੌਜੂਦਾ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਗਿਆ ਹੈ। ਇਹ ਸੰਘਰਸ਼ ਆਪਣੀਆਂ ਹੱਕੀ ਮੰਗਾਂ ਮਨਵਾਉਣ ਤਕ ਜਾਰੀ ਰਹੇਗਾ। ਉਸ ਤੌ ਬਾਅਦ ਮੋਰਿੰਡਾ ਫਲਾਈਓਵਰ ਕੋਲ ਪ੍ਰੈਕਟੀਸ਼ਨਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਆਗੂਆਂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਸੂਬਾ ਪ੍ਰਧਾਨ ,ਡਾ ਕਾਲਖ ,ਡਾ ਮਾਘ ਸਿੰਘ ਜੀ ਮਾਣਕੀ ,ਡਾ ਮਹਿੰਦਰ ਸਿੰਘ ਮੋਗਾ ,ਡਾ ਦੀਦਾਰ ਸਿੰਘ ਮੁਕਤਸਰ, ਡਾ ਠਾਕੁਰਜੀਤ ਸਿੰਘ ਮੋਹਾਲੀ ,ਡਾ ਗੁਰਮੁੱਖ ਸਿੰਘ ਜੀ ਮੋਹਾਲੀ, ਡਾ ਮਿੱਠੂ ਮੁਹੰਮਦ ਬਰਨਾਲਾ ,ਡਾ ਗੁਰਚਰਨ ਸਿੰਘ, ਡਾ ਰਿੰਕੂ ਕੁਮਾਰ ਫਤਿਹਗੜ੍ਹ ਸਾਹਿਬ, ਡਾ ਗੁਰਮੀਤ ਸਿੰਘ ਰੋਪੜ ਆਦਿ ਨੇ ਪੰਜਾਬ ਸਰਕਾਰ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੌਣ ਮੈਨੀਫੈਸਟੋ ਵਿੱਚ 16 ਨੰਬਰ ਮੱਦ ਵਿੱਚ ਸਰਕਾਰ ਬਣਨ ਤੇ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ,ਪਰ ਪੌਣੇ ਪੰਜ ਸਾਲ ਬੀਤਣ ਦੇ ਬਾਅਦ ਵੀ ਮਸਲਾ ਹੱਲ ਨਹੀਂ ਕੀਤਾ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੇ ਖਿਲਾਫ਼ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਸਮੂਹ ਪ੍ਰੈਕਟੀਸ਼ਨਰਾਂ ਨੂੰ ਇਸ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।ਇਸ ਸਮੇਂ ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਡਾ ਸੁਖਦੇਵ ਸਿੰਘ ਭਾਂਬਰੀ, ਡਾ ਸੁਰਜੀਤ ਸਿੰਘ ਚਨਾਰਥਲ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਕੇਸਰ ਖਾਨ ਮਾਂਗੇਵਾਲ ਜਿਲ੍ਹਾ ਪ੍ਰਧਾਨ ਬਰਨਾਲਾ ,ਡਾ ਬਲਿਹਾਰ ਸਿੰਘ, ਡਾ ਰਾਜ ਕੁਮਾਰ ਵਰਕਿੰਗ ਪ੍ਰਧਾਨ ਮੋਹਾਲੀ, ਡਾ ਬਲਕਾਰ ਕਟਾਰੀਆ ਜਿਲ੍ਹਾ ਪ੍ਰਧਾਨ ਨਵਾਂ ਸਹਿਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ ,ਡਾਕਟਰ ਜਗਜੀਤ ਸਿੰਘ ਚੇਅਰਮੈਨ ਜਿਲ੍ਹਾ ਬਰਨਾਲਾ, ਡਾ ਰਘਵੀਰ ਸਿੰਘ ਬੜੌਦੀ, ਡਾ ਕੁਲਵੀਰ ਸਿੰਘ ਮੋਹਾਲੀ, ਡਾ ਬਲਜਿੰਦਰ ਸਿੰਘ ਪ੍ਰਧਾਨ ਨਵਾਂਗਾਓਂ ,ਡਾ ਹੈਪੀ ਪ੍ਰਧਾਨ ਮੰਡੀ ਗੋਬਿੰਦਗੜ੍ਹ, ਡਾ ਹਰਬੰਸ ਸਿੰਘ ਬਸਰਾਓ, ਡਾ ਮੇਵਾ ਸਿੰਘ ਭੈਣੀ ਲੁਧਿਆਣਾ, ਡਾ ਸਹਿਗਲ ਨਵਾਂ ਸਹਿਰ' ਡਾ ਪਰੇਮ ਸਲੋਹ ਨਵਾਂ ਸਹਿਰ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਪ੍ਰੈਕਟੀਸ਼ਨਰ ਹਾਜਰ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਬਲਾਕ ਮਹਿਲ ਕਲਾਂ ਦੇ ਆਗੂ ਡਾ ਸੁਰਜੀਤ ਸਿੰਘ ਛਾਪਾ,ਡਾ ਧਰਮਿੰਦਰ ਸਿੰਘ ਰਾਏਸਰ,ਡਾ ਬਲਦੇਵ ਸਿੰਘ ਲੋਹਗਡ਼,ਡਾ ਸੁਖਪਾਲ ਸਿੰਘ ਛੀਨੀਵਾਲ ਨੇ ਦਿੱਤੀ।