You are here

ਪੰਜਾਬ

ਪਾਤਸ਼ਾਹੀ ਛੇਵੀਂ ਗੁਰਦੁਆਰਾ ਮੰਜੀ ਸਾਹਿਬ ਗੁਰੂਸਰ ਮੱਦੋਕੇ ਵਿਖੇ ਮੰਜੀ ਸਾਹਿਬ ਦਰਬਾਰ ਸਾਹਿਬ ਦੀ ਕਾਰ ਸੇਵਾ ਸ਼ੁਰੂ

ਅਜੀਤਵਾਲ (ਬਲਵੀਰ ਸਿੰਘ ਬਾਠ )  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਅਤੇ ਪਾਤਸ਼ਾਹੀ ਛੇਵੀਂ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਮੱਦੋਕੇ ਵਿਖੇ ਮੰਜੀ ਸਾਹਿਬ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਦਾ ਕੰਮ  ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੰਗੀ ਪੱਧਰ ਤੇ ਚੱਲ ਰਿਹਾ ਹੈ  ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੁਖਮੰਦਰ ਸਿੰਘ ਅਤੇ  ਗੁਰੂ ਘਰ ਦੇ ਮੈਨੇਜਰ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਦੀ ਸੇਵਾ ਲਈ ਵੱਧ ਤੋਂ ਵੱਧ ਸੰਗਤ  ਆਪਣਾ ਦਸਵੰਧ ਕੱਢ ਕੇ ਯੋਗਦਾਨ ਪਾਵੇ  ਜਿਸ ਨਾਲ ਮੰਜੀ ਸਾਹਿਬ ਦਰਬਾਰ ਸਾਹਿਬ ਦੀ ਕਾਰ ਸੇਵਾ ਦਾ  ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਸਕੇ  ਉਨ੍ਹਾਂ ਅੱਗੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਗੁਰੂਸਰ ਮੱਦੋਕੇ ਵਿਖੇ ਸੰਗਰਾਂਦ ਮੱਸਿਆ ਅਤੇ ਪਵਿੱਤਰ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ

ਨੌਜਵਾਨ ਨਿਰਮਾਤਾ ਵਜੋਂ ਮਾਣਮੱਤੀ ਭੱਲ ਕਾਇਮ ਕਰ ਰਿਹਾ : ਬਿਕਰਮਜੀਤ ਮਾਨ 

ਪੰਜਾਬ ਦੇ ਮਲਵਈ ਖੇਤਰ ਅਧੀਨ ਆਉਂਦੇ ਨਗਰ ਗਿੱਦੜ੍ਹਬਾਹਾਂ , ਜ਼ਿਲ੍ਹਾ ਮੁਕਤਸਰ ਸਾਹਿਬ ਨਾਲ ਸਬੰਧਤ ਸਵ. ਮੇਹਰ ਮਿੱਤਲ , ਹਾਕਮ ਸ਼ੂਫ਼ੀ ਤੋਂ ਇਲਾਵਾ ਗੁਰਦਾਸ ਮਾਨ ਜਿਹੀਆਂ ਕਈ ਸ਼ਖ਼ਸੀਅਤਾਂ ਨੇ , ਦੁਨੀਆਂ ਭਰ ਵਿਚ ਵਿਲੱਖਣ ਪਹਿਚਾਣ ਕਾਇਮ ਕਰਨ ਦਾ ਮਾਣ ਹਾਸਿਲ ਕੀਤਾ ਹੈ। ਜਿੰਨ੍ਹਾਂ ਦੀ ਹੀ ਗੋਰਵਸ਼ਾਲੀ ਪਰੰਪਰਾ ਅਤੇ ਲੜ੍ਹੀ ਨੂੰ , ਹੋਰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸੇ ਇਲਾਕੇ ਨਾਲ ਸਬੰਧਤ ਹੋਣਹਾਰ ਨੌਜਵਾਨ ਬਿਕਰਮਜੀਤ ਮਾਨ , ਜੋ ਨੌਜਵਾਨ ਫ਼ਿਲਮ ਨਿਰਮਾਤਾ ਵਜੋਂ , ਅੱਜਕਲ ਬਾਲੀਵੁੱਡ, ਹਾਲੀਵੁੱਡ ਗਲਿਆਰਿਆਂ ਵਿਚ ਮਜਬੂਤ ਪੈੜ੍ਹਾ ਸਥਾਪਿਤ ਕਰਦਾ ਜਾ ਰਿਹਾ ਹੈ। ਪੰਜਾਬੀਅਤ ਕਦਰਾਂ, ਕੀਮਤਾਂ ਨੂੰ ਆਪਣੇ ਜੀਵਨ ਦਾ ਅਮਿਟ ਹਿੱਸਾ ਸਮਝਣ ਵਾਲੇ ਇਕ ਜਿੰਮੀਦਾਰ ਅਤੇ ਪੜ੍ਹੇ ਲਿਖੇ ਪਰਿਵਾਰ ਨਾਲ ਤਾਲੁਕ ਰੱਖਦੇ , ਇਸ ਪ੍ਰਤਿਭਾਸ਼ਾਲੀ ਨੌਜਵਾਨ ਦੇ ਜੀਵਨ ਅਤੇ ਫ਼ਿਲਮ ਕੈਰੀਅਰ ਵੱਲ ਨਜਰਸਾਨੀ ਕੀਤੀ ਗਈ ਤਾਂ , ਉਨ੍ਹਾਂ ਦੱਸਿਆ ਕਿ ਗਲੈਮਰ ਵਰਲਡ ਨਾਲ ਜੁੜਨ ਦੀ ਤਾਂਘ ਬਚਪਣ ਤੋਂ ਹੀ ਮਨ ਅਤੇ ਜਿਹਨ ਵਿਚ ਹਾਵੀ ਹੋਣ ਲੱਗ ਪਈ ਸੀ । ਜਿਸ ਦੇ ਮੱਦੇਨਜ਼ਰ ਕਾਲਜ   ਦੀ ਪੜ੍ਹਾਈ ਤੋਂ ਬਾਅਦ , ਆਪਣੇ ਆਪ ਨੂੰ ਪੂਰਨ ਰੂਪ ਵਿਚ , ਇਸ ਸਨਅਤ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ , ਕਿ ਇਸ ਖਿੱਤੇ ਵਿਚ ਰਸਮੀ ਸ਼ੁਰੂਆਤ ਬਤੌਰ ਲਾਈਨ ਨਿਰਮਾਤਾ ਤੋਂ ਸ਼ੁਰੂ ਕੀਤੀ । ਜਿਸ ਦੌਰਾਨ ਨਾਮਵਰ ਫ਼ਿਲਮੀ ਸ਼ਖ਼ਸੀਅਤਾਂ ਪਾਸੋ ਪ੍ਰੋਡੋਕਸ਼ਨ ਅਤੇ ਫ਼ਿਲਮੀ ਬਾਰੀਕੀਆਂ ਨੂੰ ਜਾਣਨ, ਸਮਝਣ ਦਾ ਮੌਕਾ ਮਿਲਿਆ।  ਮਾਇਆਨਗਰੀ ਮੁੰਬਈ ਤੋਂ ਲੈ ਕੇ ਹਾਲੀਵੁੱਡ ਅਤੇ ਪੰਜਾਬੀ ਸਿਨੇਮਾਂ ਖੇਤਰ ਵਿਚ ਨਵੇਂ ਦਿਸਹਿੱਦੇ ਸਿਰਜਣ ਵਿਚ ਸਫ਼ਲਤਾ ਹਾਸਿਲ ਕਰ ਰਹੇ । ਇਸ ਜ਼ਹੀਨ ਨੌਜਵਾਨ  ਨੇ ਅੱਗੇ ਦੱਸਿਆ ਕਿ , ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਸ਼ੁਰੂਆਤੀ ਪੜ੍ਹਾਅ ਦੌਰਾਨ ਹੀ ਉਨਾਂ ਨੂੰ ਲਾਇਨ ਨਿਰਮਾਤਾ ਵਜੋਂ  ਮੁਬਾਰਕਾਂ ਮਿਲੀਆਂ । ਫ਼ਲਾਇੰਗ ਜੱਟ, ਜੀਰੋ ਡਾਰਕ 30, ਮੁੰਡੇ ਯੂ.ਕੇ ਦੇ, ਯਾਰਾਂ ਨਾਲ ਬਹਾਰਾਂ, ਛੱਲਾ, ਰਾਇਜ਼ ਆਫ਼ ਖ਼ਾਲਸਾ ਜਿਹੀਆਂ ਚਰਚਿਤ ਅਤੇ ਉਲੇਖਯੋਗ ਫ਼ਿਲਮਜ਼ ਕਰਨ ਦਾ ਫ਼ਖਰ ਹਾਸਿਲ ਹੋ ਚੁੱਕਾ ਹੈ।  ਇਸ ਤੋਂ ਇਲਾਵਾ ਆਉਂਦੇ ਦਿਨ੍ਹੀ ਨੈਟਫਲਿਕਸ ਦੀ "ਅਲੀ ਅੱਬਾਸ ਜ਼ਫਰ" ਨਿਰਦੇਸ਼ਿਤ , ਇਕ ਫ਼ਿਲਮ ਅਤੇ "ਦਿਲਜੀਤ ਦੁਸਾਂਝ" ਸਟਾਰ , ਇਕ ਹੋਰ ਅਹਿਮ ਫ਼ਿਲਮ ਕਰਨਾ ਵੀ , ਉਨਾਂ ਦੀਆਂ ਅਹਿਮ ਪ੍ਰਾਪਤੀਆਂ ਹਨ। ਉਨ੍ਹਾਂ ਦੱਸਿਆ ਕਿ ਬਾਲੀਵੁੱਡ, ਹਾਲੀਵੁੱਡ , ਪੰਜਾਬੀ ਫ਼ਿਲਮਜ਼ ਦੇ ਨਾਲ ਨਾਲ , ਜੇ.ਕੇ ਸੀਮਿੰਟ, ਕੋਲਗੇਟ, ਸਕੋਡਾ, ਮਾਈਕਰੋਸੋਫ, ਫੋਰਡ, ਸ਼ਪੋਟੀਫਾਈ , ਅਰਬਨ ਕਲੈਪ ਜਿਹੀਆਂ ਕਈ ਵੱਡੀਆਂ ਐਡ ਫ਼ਿਲਮਜ਼ ਅਤੇ ਮਿਊਜ਼ਿਕ ਵੀਡੀਓਜ਼ ਤੋਂ ਇਲਾਵਾ ਕਮਰਸ਼ੀਅਲ ਆਦਿ ਸੰਪੂਰਨ ਕਰਵਾਉਣ ਵਿਚ ਵੀ , ਉਨਾਂ ਵੱਲੋਂ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਚਰਚਾ ਕਰਦਿਆਂ ਦੱਸਿਆ , ਕਿ ਆਉਂਦੇ ਦਿਨ੍ਹੀ ਨਿਰਮਾਤਾ ਵਜੋਂ ਵੀ , ਇਕ ਵੱਡੇ ਓ.ਟੀ.ਟੀ ਪਲੇਫ਼ਾਰਮ ਲਈ ਇਕ ਥ੍ਰਿਲਰ ਫ਼ਿਲਮ "ਥਰੀ ਕੱਟ" ਦਾ ਨਿਰਮਾਣ ਕਰਨ ਜਾ ਰਹੇ ਹਨ, ਜਿਸ ਦਾ ਜਿਆਦਾਤਰ ਹਿੱਸਾ ਲੰਦਨ ਵਿਖੇ ਸ਼ੂਟ ਕੀਤਾ ਜਾਵੇਗਾ। ਜਿਸ ਲਈ ਲੋਕੇਸ਼ਨ ਆਦਿ ਦਾ ਜਾਇਜਾ ਲੈਣ ਲਈ ਅੱਜਕਲ , ਉਹ ਯੂ. ਕੇ ਦੌਰੇ ਤੇ ਹਨ । ਜਿੱਥੇ ਐਡ ਫ਼ਿਲਮਜ਼, ਮਿਊਜ਼ਿਕ ਵੀਡੀਓਜ਼, ਹਿੰਦੀ ਫ਼ਿਲਮਜ਼ , ਕਮਰਸ਼ੀਅਲ ਆਦਿ ਕਰਵਾਉਣ ਵਿਚ ਵੀ , ਉਨਾਂ ਵੱਲੋਂ ਆਉਣ ਵਾਲੇ ਦਿਨ੍ਹਾ ਵਿਚ , ਇੱਕ ਅਹਿਮ ਭੂਮਿਕਾ ਨਿਭਾਈ ਜਾਵੇਗੀ।         
                          ਸ਼ਿਵਨਾਥ ਦਰਦੀ ,
                   ਸੰਪਰਕ :- 9855155392

ਡਿਪੂ ਹੋਲਡਰ ਵਿਰੁੱਧ ਕੀਤੇ ਦਰਜ ਮਾਮਲੇ ਨੂੰ ਪਿੰਡ ਵਾਸੀ ਤੇ ਲਾਭਪਾਤਰੀਆਂ ਨੇ ਦੱਸਿਆ ਸ਼ਾਜਿਸ਼

ਇੱਕ ਦੋ ਦਿਨ੍ਹਾ ਵਿੱਚ ਵੰਡੀ ਜਾਵੇਗੀ ਲ਼ਾਭਪਾਤਰੀਆਂ ਨੂੰ ਉਨ੍ਹਾਂ ਦੀ ਜਮ੍ਹਾਂ ਹੋਈ ਕਣਕ: ਗੁਰਲਾਲ ਸਿੰਘ
ਅਜੀਤਵਾਲ, 15 ਅਕਤੂਬਰ (ਰੱਤੀ ਕੋਕਰੀ) ਨੇੜਲੇ ਪਿੰਡ ਕੋਕਰੀ ਕਲਾਂ ਵਿਖੇ ਇੱਕ ਡਿਪੂ ਹੋਲਡਰ ਤੇ ਪੁਲਿਸ ਵੱਲੋਂ ਅਣਵੰਡੀ ਕਣਕ ਸਬੰਧੀ ਦਰਜ ਕੀਤੇ ਗਏ ਮਾਮਲੇ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੇ ਲਾਭਪਾਤਰੀਆਂ ਦਾ ਇਕੱਠ ਹੋਇਆ। ਜਿਸ ਦੌਰਾਨ ਜਿੱਥੇ ਲਾਭਪਾਤਰੀਆਂ ਨੇ ਜਿੱਥੇ ਡਿਪੂ ਹੋਲਡਰ ਕੋਲ ਜਮ੍ਹਾਂ ਪਈ ਕਣਕ ਥਾਣਾ ਅਜੀਤਵਾਲ ਪੁਲਿਸ ਵੱਲੋਂ ਜਬਰਦਸਤੀ ਚੱੁਕ ਕੇ ਲੈ ਜਾਣ  ਸਬੰਧੀ ਜੰਮ ਕੇ ਨਾਅਰੇਬਾਜੀ ਕੀਤੀ। ਉੱਥੇ ਡਿਪੂ ਹੋਲਡਰ ਗੌਰੀ ਸ਼ੰਕਰ ਵਿਰੱੁਧ ਦਰਜ ਮਾਮਲੇ ਨੂੰ ਸਾਜਿਸ਼ ਦਾ ਕਰਾਰ ਦਿੰਦਿਆਂ ਮਾਮਲੇ ਨੂੰ ਰੱਦ ਕਰਨ ਲਈ ਵੀ ਮੰਗ ਕੀਤੀ। ਪੁਲਿਸ ਇਸ ਨੂੰ ਵੱਡਾ ਮਸਲੇ ਨੂੰ ਵੱਡਾ ਮਾਮਲਾ  ਸਮਝ ਕੇ ਪਰਚਾ ਦਰਜ ਕਰ ਚੱੱੁਕੀ, ਦੂਜੇ ਪਾਸੇ ਪਿੰਡ ਵਾਸੀ , ਪੰਚਾਇਤ ਅਤੇ ਨੀਲੇ ਕਾਰਡ ਧਾਰਕ ਡਿਪੂ ਹੋਲਡਰ ਨੂੰ ਨਿਰਦੋਸ਼ ਮੰਨ ਰਹੇ ਹਨ। ਕਾਰਡ ਧਾਰਕ ਜਿੰਨ੍ਹਾ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਿਲ ਸਨ ਨੇ ਆਪਣੇ ਕਾਰਡ ਵਿਖਾਉਦਿਆਂ ਕਿਹਾ ਕਿ ਜੋ ਸਾਨੂੰ ਕਣਕ ਸਾਡੇ ਕਾਰਡਾ ਅਨੁਸਾਰ ਸਰਕਾਰ ਤੋ ਮਿਲੀ ਸੀ ਤੇ ਅਸੀ ਆਪਣੀ ਨਿੱਜੀ ਕਣਕ ਇਸ ਡਿਪੂ ਹੋਲਡਰ ਦੀ ਚੱਕੀ ਤੇ ਜਮ੍ਹਾਂ ਕਰਵਾਈ ਹੋਈ ਸੀ, ਇਹ ਕੋਈ ਨਜਾਇਜ ਨਹੀਂ ਹੈ। ਉਨ੍ਹਾ ਮੰਗ ਕੀਤੀ ਕਿ ਜਿਲ੍ਹਾ ਪ੍ਰਸ਼ਾਸ਼ਨ ਜਾਂਚ  ਕਰਕੇ ਪੁਲਿਸ ਤੋ ਸਾਡੀ ਕਣਕ ਵਾਪਿਸ ਦਿਵਾਏ। ਕੁਝ ਅਤਿ ਗਰੀਬ ਲਾਭਪਾਤਰੀਆਂ ਨੇ ਭਰੇ ਮਨ ਨਾਲ ਇਹ ਵੀ ਕਿਹਾ ਕਿ ਤਿਉਹਾਰਾ ਦੇ ਦਿਨ ਹੋਣ ਕਰਕੇ ਸਾਡੇ ਘਰ ਇੱਕ ਡੰਗ ਆਟਾ ਵੀ ਨਹੀਂ ਹੈ ਤੇ ਅਸੀ ਭੁੱਖੇ ਮਰਨ ਲਈ ਮਜਬੂਰ ਹਾਂ।ਕਿਉਕਿ ਸਾਡੀ ਸਾਰੀ ਕਣਕ ਇਸ ਡਿਪੂ ਹੋਲਡਰ ਦੀ ਚੱਕੀ ਤੇ ਜਮਾਂ ਸੀ। ਦੱਸ ਦਈਏ ਕਿ ਪੁਲਿਸ ਵੱਲੋਂ ਜੋ ਡਿਪੂ ਹੋਲਡਰ ਦੁਬਾਰਾ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਤੋ ਪਹਿਲਾ ਬਾਇਓਮੈ੍ਰਟਿਕ ਰਾਹੀਂ ਸਰਕਾਰੀ ਮਸ਼ੀਨ ਤੇ ਕੱਟੀਆਂ ਪਰਚੀਆਂ, ਰਜਿਸਟਰ ਅਤੇ ਨੀਲੇ ਕਾਰਡ ਨੂੰ ਵੀ ਪੁਲਿਸ ਵੱਲੋਂ ਜਬਰੀ ਥਾਣੇ ਲਿਜਾਣ ਦੀ ਇਕੱਤਰ ਪਿੰਡ ਤੇ ਲਾਭਪਾਤਰੀਆਂ ਨੇ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ। ਡਿਪਟੀ ਕਮਿਸ਼ਨਰ ਮੋਗਾ ਦੀਆਂ ਹਦਾਇਤਾਂ ਤੇ ਨਾਇਬ ਤਹਿਸੀਲਦਾਰ ਮਨਵੀਰ ਕੌਰ, ਆਈ.ਪੀ.ਐਸ ਮਹੁੰਮਦ ਸਰਫਰਾਜ ਆਲਮ ਤੇ ਸਹਾਇਕ ਜਿਲ੍ਹਾ ਫੂਡ ਸਪਲਾਈ ਅਫਸਰ ਗੁਰਲਾਲ ਸਿੰਘ ਸੰਧੂ, ਥਾਣਾ ਮੁਖੀ ਵੀਰਪਾਲ ਕੌਰ, ਕਾਨੂੰਗੋ ਸਤਨਾਮ ਸਿੰਘ ਇੱਥੇ ਚਾਰ ਜਗ੍ਹਾ ਤੇ ਪਏ ਸਟਾਕ ਦੀਆਂ ਸਾਰਾ ਦਿਨ ਤਕਸੀਮਾ ਜਰਬ੍ਹਾਂ ਵਿੱਚ ਉਲਝੇ ਰਹੇ ਤੇ ਭੱਖੇ ਪਿਆਸੇ ਲਾਭਪਾਤਰੀ ਕਣਕ ਮਿਲਣ ਦੀ ਆਸ ਤੇ ਘੰਟਿਆ ਬੱਧੀ ੳੇੁਕਤ ਅਫਸਰਾ ਦਾ ਇਤੰਜਾਰ ਕਰਦੇ ਰਹੇ। ਉਕਤ ਮਾਮਲੇ ਸਬੰਧੀ ਆਈ.ਪੀ.ਐਸ ਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਇੱਥੇ ਗਿਣਤੀ ਵਿੱਚ ਕੁਝ 555 ਕੁਇੰਟਲ ਕਣਕ ਪਾਈ ਗਈ। ਜਦ ਕਿ ਇੱਥੇ 419 ਕੁਇੰਟਲ ਦਾ ਰਿਕਾਰਡ ਹੈ। ਇਸ ਵਾਧੂ ਸਟਾਕ ਬਾਰੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਆਈ.ਪੀ.ਐਸ ਨੇ ਕਿਹਾ ਕਿ ਜੋ ਸਟਾਕ ਹੈ ਫੂਡ ਸਪਲਾਈ ਵਿਭਾਗ ਇਸ ਦੀ ਵੰਡ ਕਰੇਗਾ। ਜੋ ਵਾਧੂ ਸਟਾਕ ਹੈ ਉਸ ਦੇ ਅੰਕੜੇ ਤੇ ਰਿਕਾਰਡ ਇਕੱਤਰ ਕਰਕੇ ਫਿਰ ਕਾਰਵਾਈ ਹੋਵੇਗੀ। ਕੁੱਲ 4 ਜਗ੍ਹਾ ਤੇ 1422 ਬੋਰੇ ਸਟਾਕ ‘ਚ ਪਏ ਸਨ, ਇੱਥੇ ਪਏ ਸਟਾਕ ਦੀਆਂ ਚਾਬੀਆਂ ਫੂਡ ਸਪਲਾਈ ਵਿਭਾਗ ਨੂੰ ਸਪੁਰਦ ਕੀਤੀਆਂ ਗਈਆਂ ਹਨ ਤੇ ਇੱਕ ਦੋ ਦਿਨ੍ਹਾ ਵਿੱਚ ਲਾਭਪਾਤਰੀਆਂ ਨੂੰ ਉਨ੍ਹਾ ਦੀ ਕਣਕ ਵੰਡ ਦਿੱਤੀ ਜਾਵੇਗੀ। ਪੁਲਿਸ ਤੇ ਪਿੰਡ ਵਾਸੀਆਂ ‘ਚ ਡਿਪੂ ਹੋਲਡਰ ਮਾਮਲੇ ‘ਚ ਕਸ਼ਮਕਸ਼ ਬਣੀ ਹੋਈ ਹੈ। ਪਿੰਡ ਦੇ ਮੋਹਤਬਾਰ ਵਿਅਕਤੀ ਅਤੇ ਕਾਰਡ ਧਾਰਕ ਮੁਕੱਦਮਾ ਰੱਦ ਕਰਵਾਉਣ ਵਿਰੁੱਧ ਡਟੇ ਹੋਏ ਹਨ। ਪੁਲਿਸ ਦੇ ਮਨ ਵਿੱਚ ਧੜਕੂ ਕਾਰਨ ਪਿੰਡ ਕੋਕਰੀ ਕਲ਼ਾਂ ਵਿਖੇ ਨਿਰੰਤਰ ਪੁਲਿਸ ਦੀਆਂ ਗੱਡੀਆਂ ਗੇੜੀਆਂ ਮਾਰ ਰਹੀਆਂ ਹਨ।

ਦੇ ਤੇ ਵਿਲੱਖਣ ਢੰਗ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਦੁਸਹਿਰਾ ਮੇਲਾ ਕਿਸਾਨੀ ਸੰਘਰਸ਼ ਨੂੰ ਕੀਤਾ ਸਮਰਪਿਤ

ਮਹਿਲ ਕਲਾਂ /ਬਰਨਾਲਾ- 16 ਅਕਤੂਬਰ- ( ਗੁਰਸੇਵਕ ਸੋਹੀ )ਦੁਸਹਿਰਾ ਕਮੇਟੀ ਮਹਿਲ ਕਲਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦੁਸਹਿਰਾ ਮੇਲਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਕਿਸਾਨ,ਰਾਜਨੀਤਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਲੋਕ ਗਾਇਕ ਤੇ ਸੂਫ਼ੀ ਅੰਦਾਜ਼ ਵਾਲੇ ਸਾਈਂ ਸੁਲਤਾਨ, ਰਬਾਬ ਸੰਧੂ,ਹਰਦੀਪ ਸਰਪੰਚ, ਹਰਬੰਸ ਸੱਤਾ ਅਤੇ ਗਾਇਕ ਮਣੀ ਹਠੂਰ ਨੇ ਕਿਸਾਨੀ ਸੰਘਰਸ਼ ਅਤੇ ਸੱਭਿਆਚਾਰ ਨਾਲ ਸਬੰਧਤ ਲੋਕ ਗੀਤ ਪੇਸ਼ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਡੀ ਐਸ ਪੀ ਸ਼ੁਭਮ ਅਗਰਵਾਲ, ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਤੇ ਯੂਥ ਆਗੂ ਬੰਨੀ ਖਹਿਰਾ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਭਾਈ ਮਨਜੀਤ ਸਿੰਘ ਸਹਿਜੜਾ,ਸਹੋਤਾ ਲੋਕ ਭਲਾਈ ਵੈੱਲਫੇਅਰ ਸੋਸਾਇਟੀ (ਦੀਦਾਰਗਡ਼੍ਹ) ਦੇ ਪ੍ਰਧਾਨ ਮਨਦੀਪ ਸਿੰਘ ਸਹੋਤਾ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਕਿਸਾਨੀ ਸੰਘਰਸ਼ ਚੱਲਣ ਕਰਕੇ ਇਸ ਮੇਲੇ ਨੂੰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਨਾ ਪ੍ਰਬੰਧਕਾਂ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਦੁਸਹਿਰਾ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਮਾਂਗਟ,ਪ੍ਰਧਾਨ ਅਜਮੇਰ ਸਿੰਘ ਭੱਠਲ,ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ, ਮੁੱਖ ਸਲਾਹਕਾਰ ਹਰਪਾਲ ਪਾਲੀ ਵਜੀਦਕੇ ਅਤੇ ਸਲਾਹਕਾਰ ਅਵਤਾਰ ਸਿੰਘ ਚੀਮਾ ਦੀ ਅਗਵਾਈ ਹੇਠ ਕਲਾਕਾਰਾਂ, ਜਥੇਬੰਦੀਆਂ ਦੇ ਆਗੂਆਂ ਅਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ,ਯੂਥ ਆਗੂ ਰੂਬਲ ਗਿੱਲ ਕੈਨੇਡਾ,ਪੰਚਾਇਤ ਯੂਨੀਅਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸੇਖੋਂ,ਸਰਪੰਚ ਬਲੌਰ ਸਿੰਘ ਕਲੇਰ,ਪੁਲਸ ਥਾਣਾ ਟੱਲੇਵਾਲ ਦੇ ਮੁੱਖ ਅਫ਼ਸਰ ਮੁਨੀਸ਼ ਕੁਮਾਰ, ਬਲਦੇਵ ਸਿੰਘ ਗਾਗੇਵਾਲ,ਲੋਕ ਭਲਾਈ ਵੈੱਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ,ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ,ਆਜ਼ਾਦ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਤਰਸੇਮ ਸਿੰਘ ਗਹਿਲ, ਏਕਮ ਸਿੰਘ ਦਿਓਲ, ਜਗਸੀਰ ਸਿੰਘ ਸਿੱਧੂ,ਜਗਜੀਤ ਸਿੰਘ ਮਾਹਲ,ਨਿਰਭੈ ਸਿੰਘ ਛੀਨੀਵਾਲ,ਸੁਸ਼ੀਲ ਕੁਮਾਰ ਬਾਂਸਲ, ਸੁਖਦੇਵ ਸਿੰਘ ਘੋਟੀ,ਸਿਕੰਦਰ ਸਿੰਘ ਨਿਹਾਲੂਵਾਲ, ਚਮਕੌਰ ਸਿੰਘ ਮਿੱਠੂ,ਸ਼ੇਰ ਸਿੰਘ ਰਵੀ, ਭੁਪਿੰਦਰ ਧਨੇਰ, ਗੁਰਪ੍ਰੀਤ ਸਿੰਘ ਅਣਖੀ,ਫ਼ਿਰੋਜ਼ ਖ਼ਾਨ,ਪ੍ਰੇਮ ਕੁਮਾਰ ਪਾਸੀ,ਸਬ ਇੰਸਪੈਕਟਰ ਸੱਤਪਾਲ ਸਿੰਘ ਹਾਜ਼ਰ ਸਨ।

ਖੇਡ ਲੈ ਕਬੱਡੀ ✍️ ਦਿਲਸ਼ਾਨ

ਛੱਡ ਆਲਸ ਤੇ ਮਿਹਨਤ ਤੂੰ ਕੜੀ ਕਰ   ਲੈ, ਛੱਡ ਡਰਨਾ ਤੇ ਉਂਗਲ ਤੂੰ ਖੜੀ ਕਰ ਲੈ, ਖੜ ਰੇਡਰ ਦੇ ਮੂਹਰੇ ਜੇ ਪਹਾੜ ਬਣਨਾਂ, 

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ---                                                                                      

ਲੱਖਾਂ ਤੇ ਕਰੋੜਾਂ ਦੀ ਐ ਹੋਗੀ ਇਹ ਕਬੱਡੀ ਉਏ, ਇੱਕ ਵਾਰੀ ਖੇਡੀ ਜੀਹਨੇਂ ਮੁੜਕੇ ਨਾਂ ਛੱਡੀ ਉਏ, ਲਾ ਲੈ ਡੰਡ ਜੇਕਰ ਦਮਦਾਰ ਬਣਨਾਂ,

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ---                                                   

ਰੱਖੀਂ ਤੂੰ ਬਣਾਕੇ ਦੂਰੀ ਨਸ਼ਿਆਂ ਤੋਂ ਕੋਹਾਂ ਦੀ, ਕਰ ਨੇਕ ਕਮਾਈ ਲੋੜ ਕੀ ਐ ਲੁੱਟਾਂ ਖੋਹਾਂ ਦੀ, ਟੀਮ ਆਪਣੀ ਦਾ ਜੇ ਤੂੰ ਸਰਦਾਰ ਬਣਨਾਂ,

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ-----                                                  

ਚੰਗੀਆਂ ਖੁਰਾਕਾਂ ਖਾ ਕੇ ਸਿੱਖ ਥਾਪੀ ਮਾਰਨੀਂ, ਲੱਗ ਜਾਵੇ ਜੱਫਾ ਜੇ ਹਿੰਮਤ ਨੀਂ ਹਾਰਨੀਂ, ਧਾਵੀ ਸਿਰੇ ਦਾ ਜੇ ਤੂੰ ਵੀ ਹੁਸ਼ਿਆਰ ਬਣਨਾਂ, 

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ-----                                   

ਲੱਗੇ "ਦਿਲਸ਼ਾਨ" ਨੂੰ ਵੀ ਖੇਡ ਇਹ ਪਿਆਰੀ ਉਏ, ਰੱਬ ਕਰੇ ਬਚੇ ਰਹਿਣ ਸੱਟ ਤੋਂ ਖਿਡਾਰੀ ਉਏ, ਜੇ ਤੂੰ ਖੇਡ ਦੇ ਮੈਦਾਨਾਂ ਦਾ ਸ਼ਿੰਗਾਰ ਬਣਨਾਂ, 

ਆਜਾ ਖੇਡ ਲੈ ਕਬੱਡੀ ਜੇ ਸਟਾਰ ਬਣਨਾਂ------             

ਦਿਲਸ਼ਾਨ  ਪਿੰਡ ਤੇ ਡਾਕਖਾਨਾ ਲੰਡੇ ਜਿਲਾ ਮੋਗਾ ਪਿੰਨ ਕੋਡ 142049   ਮੋਬਾਈਲ 9914304172

ਅੱਜ ਦੇ ਦਿਨ ਭਰਾ ਦਾ ਵਿਸ਼ਵਾਸ ਹਾਰਿਆ ਸੀ! ✍️ ਸਲੇਮਪੁਰੀ ਦੀ ਚੂੰਢੀ

ਅੱਜ ਦਾ ਦਿਨ ਸਾਨੂੰ ਇਸ ਗੱਲ ਲਈ ਚੇਤੰਨ ਕਰਦਾ ਹੈ ਕਿ ਕਦੀ ਵੀ ਕਿਸੇ ਭਰਾ ਦਾ ਭਰਾ ਧੋਖੇਬਾਜ਼ ਅਤੇ ਫਰੇਬੀ ਨਹੀਂ ਹੋਣਾ ਚਾਹੀਦਾ, ਕਿਉਂਕਿ ਧੋਖੇਬਾਜ ਭਰਾ ਸੋਨੇ ਦੀ ਲੰਕਾ ਤਬਾਹ ਕਰਵਾ ਦਿੰਦਾ ਹੈ। ਦੋਸਤੋ ਲਾਲਚ ਬਹੁਤ ਬੁਰੀ ਬਲਾ ਹੁੰਦੀ ਹੈ ਤਾਂ ਹੀ ਤਾਂ ਅੱਜ ਇੱਕ ਇੱਕ ਇੰਚ ਲਈ ਭਰਾ ਭਰਾ ਨੂੰ ਮਾਰ ਰਿਹਾ ਹੈ।
ਅੱਜ ਦਾ ਦਿਨ ਸਾਨੂੰ ਇਸ ਗੱਲ ਦੀ ਸਿੱਖਿਆ ਦਿੰਦਾ ਹੈ ਕਿ ਮਹਾਤਮਾ ਰਾਵਣ ਵਰਗਾ ਭਰਾ ਹਰ ਭੈਣ ਨੂੰ ਮਿਲਣਾ ਚਾਹੀਦਾ ਹੈ, ਜਿਹੜਾ ਆਪਣੀ ਭੈਣ ਦੀ ਬੇਪਤੀ ਦਾ ਬਦਲਾ ਲੈ ਸਕੇ ਤਾਂ ਜੋ ਅੱਜ 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਬਜੁਰਗ ਔਰਤ ਨਾਲ ਹੋ ਰਹੇ ਬਲਾਤਕਾਰਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹਿਆ ਜਾ ਸਕੇ। 
ਅੱਜ ਕੋਈ ਵੀ ਔਰਤ ਨਾ ਤਾਂ ਘਰ ਵਿਚ ਅਤੇ ਨਾ ਹੀ ਘਰ ਤੋਂ ਬਾਹਰ ਸੁਰੱਖਿਅਤ ਹੈ।
ਅੱਜ ਦਾ ਦਿਨ ਬਹੁਤ ਹੀ ਅਫਸੋਸਜਨਕ ਦਿਨ ਹੈ, ਕਿਉਂਕਿ ਅੱਜ ਦੇ ਦਿਨ ਇਕ ਭਰਾ ਦਾ ਭਰਾ ਪ੍ਰਤੀ ਵਿਸ਼ਵਾਸ ਟੁੱਟਿਆ ਸੀ, ਵਿਸ਼ਵਾਸ ਹਾਰਿਆ ਸੀ, ਜਿਸ ਕਾਰਨ ਇੱਕ ਮਹਾਨ ਵਿਦਵਾਨ ਅਤੇ ਯੋਧੇ ਦੀ ਮੌਤ ਹੋਈ ਸੀ। ਵਿਦਵਾਨਾਂ ਅਤੇ ਯੋਧਿਆਂ ਦੀਆਂ ਮੌਤਾਂ ਉਪਰ ਜਸ਼ਨ ਨਹੀਂ ਸੋਗ ਮਨਾਈਦਾ, ਸਗੋਂ ਜਿਹੜੇ ਪਤੀ  ਆਪਣੀ ਪਤਨੀ ਨੂੰ ਕੁੱਟਦੇ ਨੇ, ਮਾਰਦੇ ਨੇ, ਘਰੋਂ ਬਾਹਰ ਕੱਢ ਦਿੰਦੇ ਨੇ, ਜਮੀਨ, ਕੁਰਸੀ ਅਤੇ ਪੈਸੇ ਦੇ ਲਾਲਚ ਵਿਚ ਆ ਕੇ ਆਪਣੀ ਪਤਨੀ ਨੂੰ ਦੂਜੇ ਮਰਦਾਂ ਅੱਗੇ ਪੇਸ਼ ਕਰਦੇ ਨੇ, ਆਪਣੀ ਪਤਨੀ ਉਪਰ ਸ਼ੱਕ ਕਰਦੇ ਨੇ,ਜਾਂ ਜਿਹੜੇ ਭਰਾ ਆਪਣੀ ਭੈਣ ਦੀ ਰਾਖੀ ਕਰਨ ਵਿਚ ਨਾਕਾਮ ਹੁੰਦੇ ਹਨ, ਉਨ੍ਹਾਂ ਨੂੰ ਲਾਹਣਤਾਂ ਪਾਈ ਦੀਆਂ ਨੇ! 
ਦੋਸਤੋ! ਅੱਜ ਦਾ ਦਿਨ ਬੁਰਾਈ ਉਪਰ ਸੱਚਾਈ ਦੀ ਜਿੱਤ ਦਾ ਪ੍ਰਤੀਕ ਨਹੀਂ ਬਲਕਿ ਅੱਜ ਦੇ ਦਿਨ ਤਾਂ ਇਕ ਭਰਾ ਦਾ ਭਰਾ ਪ੍ਰਤੀ ਵਿਸ਼ਵਾਸ ਹਾਰਿਆ ਸੀ! 
ਜਦੋਂ ਇੱਕ ਭਰਾ ਦੀ ਬਦਨੀਤੀ ਅਤੇ ਬੇਈਮਾਨੀ ਨਾਲ ਭਰੀ ਮਾਨਸਿਕਤਾ ਨਾਲ ਦੂਜੇ ਭਰਾ ਦਾ ਘਰ ਤਬਾਹ ਹੋ ਜਾਵੇ, ਕਤਲ ਹੋ ਜਾਵੇ, ਅੰਤ ਹੋ ਜਾਵੇ ਤਾਂ ਮਠਿਆਈਆਂ ਨਹੀਂ ਵੰਡੀ ਦੀਆਂ, ਖੁਸ਼ੀਆਂ ਨਹੀਂ ਮਨਾਈ ਦੀਆਂ, ਜਸ਼ਨ ਨਹੀਂ ਕਰੀ ਦੇ ਸਗੋਂ ਦਿਮਾਗ ਨਾਲ ਸੋਚੀਦਾ, ਵਿਚਾਰੀ ਦਾ  ਤਾਂ ਜੋ ਭਵਿੱਖ ਵਿਚ ਜਿਹੇ ਮੰਦਭਾਗੇ ਰੁਝਾਨ ਨੂੰ ਰੋਕਿਆ ਜਾ ਸਕੇ, ਕਿਉਂਕਿ ਕੱਲ੍ਹ ਨੂੰ ਖੁਦ ਸਾਡੇ ਨਾਲ ਵੀ ਅਜਿਹਾ ਮਾੜਾ ਵਾਪਰਦਾ ਸਕਦਾ ਹੈ। 
ਸੱਚ ਤਾਂ ਇਹ ਵੀ ਹੈ ਕਿ-
 'ਤਿਉਹਾਰ ਆਮ ਲੋਕਾਂ ਲਈ
 ਨੁਕਸਾਨ ਹੁੰਦੇ ਨੇ! 
 ਵਪਾਰੀ 'ਤੇ ਪੁਜਾਰੀ ਲਈ
 ਵਰਦਾਨ ਹੁੰਦੇ ਨੇ! 
-ਸੁਖਦੇਵ ਸਲੇਮਪੁਰੀ
09780620233
15 ਅਕਤੂਬਰ, 2021.

ਪਿੰਡ ਕੁਤਬਾ ਵਿਖੇ ਲਗਾਇਆ ਗਿਆ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ

ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਹਿਤ ਸਹੂਲਤਾਂ ਦੇ ਤਹਿਤ ਬਰਨਾਲਾ ਰੈਡ ਕਰਾਸ ਸੁਸਾਇਟੀ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ.....

 ਮਹਿਲ ਕਲਾਂ /ਬਰਨਾਲਾ- 15 ਅਕਤੂਬਰ (ਗੁਰਸੇਵਕ ਸੋਹੀ)- ਬਰਨਾਲਾ ਰੈਡ ਕਰਾਸ ਸੁਸਾਇਟੀ ਦੀ ਟੀਮ ਵੱਲੋਂ ਪਿੰਡ ਪਿੰਡ ਜਾ ਕੇ ਅੱਖਾਂ ਦੇ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਗੱਲਬਾਤ ਦੌਰਾਨ ਬਰਨਾਲਾ ਰੈਡ ਕਰਾਸ ਸੁਸਾਇਟੀ ਦੇ ਸੈਕਟਰੀ ਸਰਬਣ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਚੈੱਕਅਪ ਤੋਂ ਬਾਅਦ ਮਰੀਜ਼ਾਂ ਨੂੰ ਦਵਾਈਆਂ ਤੇ ਲੋੜੀਂਦੀ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਅਸੀਂ ਪਿੰਡ ਕੁਤਬਾ ਵਿਖੇ ਕਾਫੀ ਮਰੀਜ਼ਾਂ ਨੂੰ ਚੈੱਕ ਕਰ ਰਹੇ ਹਾਂ ਜਿਨ੍ਹਾਂ ਵਿੱਚੋਂ ਸੀਰੀਅਸ ਕੇਸਾਂ ਦਾ ਬਰਨਾਲਾ ਸਿਵਲ ਹਸਪਤਾਲ ਵਿੱਚ ਇਲਾਜ ਕੀਤਾ ਜਾਵੇਗਾ ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ ਇਸ ਮੌਕੇ ਕੁਤਬਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਵੀ ਇਸ ਕੈਂਪ ਵਿੱਚ ਹਾਜ਼ਰੀ ਲਗਵਾਈ ਤੇ ਕੁਤਬਾ ਵੈਲਫੇਅਰ ਸੋਸਾਇਟੀ ਦੇ ਸਲਾਹਕਾਰ ਸਰਦਾਰ ਅਜੀਤ ਸਿੰਘ ਸੰਧੂ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਰਾਹੀਂ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਇਹਨਾਂ ਸਕੀਮਾਂ ਰਾਹੀਂ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਜੋ ਲੋਕ ਕਿਸੇ ਨਾਂ ਕਿਸੇ ਕਾਰਨ ਆਪਣੇ ਸਰੀਰ ਨੂੰ ਹੋ ਵਾਲੀਆਂ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਨਹੀਂ ਕਰਵਾ ਸਕਦੇ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ, ਨੇ ਵੀ ਰੈਡ ਕਰਾਸ ਸੁਸਾਇਟੀ ਬਰਨਾਲਾ, ਕੁਤਬਾ ਵੈਲਫੇਅਰ ਸੁਸਾਇਟੀ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਬਰਨਾਲਾ ਰੈਡ ਕਰਾਸ ਸੁਸਾਇਟੀ ਦੇ ਕਾਫੀ ਮੈਂਬਰ ਮੌਜੂਦ ਸਨ ਜਿਨ੍ਹਾਂ ਸਰਵਣ ਸਿੰਘ ਸੈਕਟਰੀ ਰੈਡ ਕਰਾਸ ਸੁਸਾਇਟੀ ਬਰਨਾਲਾ, ਅਮਨਦੀਪ ਸਿੰਘ ਫਾਰਮਾਂ ਸ਼ਿਸ਼ਟ ਡਾ ਅਮਲੋਦੀਪ ਕੋਰ ਆਈ ਸਰਜਨ ਡਾ ਇੰਦੂ ਬਾਂਸਲ, ਸ੍ਰੀ ਰਾਜ ਕੁਮਾਰ, ਤੋਂ ਇਲਾਵਾ ਸਰਦਾਰ ਅਜੀਤ ਸਿੰਘ ਸੰਧੂ ਸਰਜਨ ਡਾ ਇੰਦੂ ਬਾਂਸਲ, ਸ੍ਰੀ ਰਾਜ ਕੁਮਾਰ ਤੋਂ ਇਲਾਵਾ ਸਰਦਾਰ ਅਜੀਤ ਸਿੰਘ ਸੰਧੂ ਸਰਦਾਰ ਮੁਕੰਦ ਸਿੰਘ ਰਾਏ, ਤੋਂ ਇਲਾਵਾ ਹੋਰ ਵੀ ਕਾਫ਼ੀ ਮੈਂਬਰ ਸਹਿਬਾਨਾਂ ਨੇ ਇਸ ਕੈਂਪ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ।

ਦੁਸਹਿਰੇ ਦੇ ਤਿਉਹਾਰ ਤੇ ਵਿਸ਼ੇਸ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸਾਡੇ ਦੇਸ਼ ਵਿੱਚ ਅਨੇਕਾਂ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ।ਸਾਲ ਭਰ ਵਿਚ ਅਨੇਕਾਂ ਤਿਉਹਾਰ ਆਉਂਦੇ ਹਨ ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਤਿਉਹਾਰਾਂ ਨੂੰ ਮਨਾਉਣ ਦੀ ਰੀਤ ਸਦੀਆਂ ਤੋਂ ਚੱਲਦੀ ਆ ਰਹੀ ਹੈ।ਦੁਸਹਿਰਾ ਵੀ ਇਹਨਾਂ ਵਿਚੋਂ ਹੀ ਇਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵਲ ਜਾਣ ਦੀ ਪ੍ਰੇਰਣਾ ਦਿੰਦਾ ਹੈ।ਦੋਸਤੋਂ ਹਰ ਇੱਕ ਤਿਉਹਾਰ ਤੋਂ ਸਾਨੂੰ ਕੋਈ ਨਾ ਕੋਈ ਸਿੱਖਿਆ ਜਿਵੇਂ ਸੱਭਿਆਚਾਰਕ ਸੰਸਕ੍ਰਿਤੀ ,ਇਤਿਹਾਸਿਕ ,ਨੈਤਿਕ ਮੁੱਲਾਂ,ਆਦਿ ਬਾਰੇ ਜਾਣਕਾਰੀ ਮਿਲਦੀ ਹੈ।
ਦੋਸਤੋ ਦੁਸਹਿਰੇ ਦੇ ਤਿਉਹਾਰ ਦਾ ਸਭ ਨੂੰ ਚਾਅ ਹੁੰਦਾ ਹੈ ਕਿਉਂਕਿ ਇਸ ਤਿਉਹਾਰ ਤੋਂ ਸਰਦੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਲਗਾਤਾਰ ਬਾਕੀ ਤਿਉਹਾਰ ਆਉਣੇ ਸ਼ੁਰੂ ਹੋ ਜਾਂਦੇ ਹਨ।ਕਈ ਪਰਿਵਾਰਾਂ ਵਿੱਚ ਵਿਆਹ ਸ਼ੁਰੂ ਹੋ ਜਾਂਦੇ ਹਨ।
ਦੁਸਹਿਰਾ’ ਸ਼ਬਦ ਦਾ ਅਰਥ ਹੈ “ਦਸ ਸਿਰਾਂ ਨੂੰ ਹਰਨ ਵਾਲਾ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਨੂੰ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਵਿਜੇ-ਦਸ਼ਮੀ ਵੀ ਕਹਿੰਦੇ ਹਨ।ਇਹ ਤਿਉਹਾਰ ਦੀਵਾਲੀ ਤੋਂ ਵੀਹ ਦਿਨ ਪਹਿਲਾ ਮਨਾਇਆ ਜਾਂਦਾ ਹੈ।ਇਸ ਦਿਨ ਭਗਵਾਨ ਰਾਮ ਜੀ ਨੇ ਸੀਤਾ ਮਾਤਾ ਜੀ ਨੂੰ ਰਾਵਣ ਦੀ ਕੈਦ ਚੋਂ ਮੁਕਤ ਕਰਵਾਇਆ ਅਤੇ ਉਸਤੇ ਜਿੱਤ ਪ੍ਰਾਪਤ ਕੀਤੀ ਸੀ।
ਦਸਮੀ ਤੋਂ ਪਹਿਲਾਂ ਨੌ ਨੌਰਾਤੇ ਹੁੰਦੇ ਹਨ।ਦੋਸਤੋਂ ਦੁਸਹਿਰੇ ਤੋਂ ਪਹਿਲਾ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ ਉਸਨੂੰ ਵੀ ਦੁਸਹਿਰੇ ਵਾਲੇ ਦਿਨ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ।ਦੁਸਹਿਰੇ ਵਾਲੇ ਲੋਕ ਨਵੇਂ ਨਵੇਂ ਕੱਪੜੇ ਪਾਉਂਦੇ ਹਨ ।ਬੱਚਿਆਂ ਨੂੰ ਦੁਸਹਿਰਾ ਦੇਖਣ ਦਾ ਬੜਾ ਹੀ ਚਾਅ ਹੁੰਦਾ ਹੈ।ਵੱਖ -ਵੱਖ ਸ਼ਹਿਰਾਂ ਵਿੱਚ ਝਲਕੀਆਂ ਦਿਖਾਈਆਂ ਜਾਂਦੀਆਂ ਹਨ। ਦੁਸਹਿਰੇ ਤੋਂ ਪਹਿਲਾ ਕਥਾ (ਰਮਾਇਣ)ਵੀ ਸੁਣਾਈ ਜਾਂਦੀ ਹੈ।ਰਾਮ-ਰੀਲਾ ਦਿਖਾਈ ਜਾਂਦੀ ਹੈ।ਦੁਸਹਿਰੇ ਦਾ ਚਾਅ ਮੈਨੂੰ ਵੀ ਬਹੁਤ ਹੁੰਦਾ ਹੈ ਦੋਸਤੋਂ ।ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ ਤਾਂ ਅਸੀਂ ਸਾਰੇ ਜਾਣੇ ਪਾਪਾ ਨਾਲ ਬਰਨਾਲੇ ਦੁਸਹਿਰਾ ਦੇਖਣ ਜਾਂਦੇ ਸੀ ਰਾਮ ਲਛਮਣ ਦੀਆਂ ਝਾਕੀਆਂ ਦੇਖ ਕੇ ਬੜੇ ਖੁਸ਼ ਹੁੰਦੇ ਸੀ ਕਈ ਵਾਰ ਤੀਰ ਕਮਾਨ ਲੈਣ ਦੀ ਵੀ ਜਿੱਦ ਕਰਦੇ ਸੀ।ਤੇ ਨਿੱਕੇ ਨਿੱਕੇ ਪਿਸਤੌਲ ਖਰੀਦ ਲੈਂਦੇ ਸੀ ਉਹ ਲਾਲ ਗੋਲ ਬਿੰਦੀਆਂ ਵਾਲੇ ਪਟਾਖੇ ਲੈਂਦੇ ਸੀ ਜੋ ਪਿਸਤੌਲ ਵਿੱਚ ਪਾਕੇ ਚੱਲਦੇ ਸਨ ਉਹ ਪਟਾਖੇ ਅਸੀਂ ਦੀਵਾਲੀ ਤੱਕ ਵਜਾਈ ਹੀ ਜਾਂਦੇ ਸੀ ਪਰ ਦੋਸਤੋਂ ਅੱਜ ਉਹ ਦੁਸਹਿਰੇ ਦੇ ਦਿਨ ਨਹੀਂ ਰਹੇ ਜੋ ਕਦੇ ਬਚਪਨ ਵਿੱਚ ਹੋਇਆਂ ਕਰਦੇ ਸੀ।ਦੋਸਤੋ ਦੁਸਹਿਰੇ ਵਾਲੇ ਦਿਨ ਲੋਕ ਘਰਾਂ ਵਿੱਚ ਕਈ ਤਰਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ।ਦਸਮੀ ਵਾਲੇ ਦਿਨ ਸ਼ਹਿਰਾਂ ਵਿਚ ਇਕ ਖੁਲ੍ਹੇ ਸਥਾਨ ਤੇ ਰਾਵਣ, ਕੁਭੰਕਰਣ ਅਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾਏ ਜਾਂਦੇ ਹਨ ਅਤੇ ਸਵੇਰ ਤੋਂ ਹੀ ਉਹਨਾਂ ਨੂੰ ਮੈਦਾਨ ਵਿਚ ਖੜੇ ਕਰ ਦਿੱਤਾ ਜਾਂਦਾ ਹੈ। ਉਹਨਾਂ ਵਿੱਚ ਕਈ ਤਰਾਂ ਦੇ ਪਟਾਕੇ ਪੋਟਾਸ ਭਰਿਆ ਜਾਂਦਾ ਹੈ।ਸ਼ਾਮ ਨੂੰ ਬਹੁਤ ਸਾਰੇ ਲੋਕਾਂ ਦੇ ਵਿਚਕਾਰ ਆਤਿਸ਼ਬਾਜੀਆਂ ਚਲਾਈਆਂ ਜਾਂਦੀਆਂ ਹਨ ਅਤੇ ਸ੍ਰੀ ਰਾਮ ਚੰਦਰ ਜੀ ਦੁਆਰਾ ਇਹਨਾਂ ਬੁੱਤਾਂ ਨੂੰ ਜਲਾ ਦਿੱਤਾ ਜਾਂਦਾ ਹੈ। ਬੁੱਤਾਂ ਦੇ ਜਲ ਜਾਣ ਦੇ ਨਾਲ ਹੀ ਇਹ ਤਿਉਹਾਰ ਖਤਮ ਹੋ ਜਾਂਦਾ ਹੈ।ਸ਼ਾਮ ਨੂੰ ਲੋਕ ਮੇਲਾ ਵੇਖ ਕੇ ਖੁਸ਼ੀ-ਖੁਸ਼ੀ ਮਠਿਆਈਆਂ,
ਖਿਡੌਣੇ ਆਦਿ ਖ਼ਰੀਦ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ। ਇਹ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈ।

ਗਗਨਦੀਪ ਧਾਲੀਵਾਲ ।

ਈ.3 ਏ.ਈ. ਲੈ ਕੇ ਆ ਰਿਹੈ ਦੁਬਈ ਵਸਦੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਮਨੋਰੰਜਨ ਲਈ ਵੱਡਾ ਲਾਇਵ ਸ਼ੋਅ 

ਸਟਾਰ ਕਲਾਕਾਰ ਐਮੀ ਵਿਰਕ, ਗੈਰੀ ਸੰਧੂ, ਸੋਨਮ ਬਾਜਵਾ, ਮਨਿੰਦਰ ਬੂਟਰ ਅਤੇ ਮੰਨਤ ਨੂਰ ਭਰਨਗੇ ਹਾਜ਼ਰੀ

ਕੋਵਿਡ-19 ਮਹਾਂਮਾਰੀ ਦੇ ਡਰ-ਭੈਅ ਤੋਂ ਮੁਕਤ ਹੁੰਦਿਆਂ ਹੀ ਦੇਸ਼-ਦੁਨਿਆਂ ਵਿਚ ਮਨੋਰੰਜਨ ਦੇ ਸਾਰੇ ਪਲੇਟਫਾਰਮ ਮੁੜ ਖੁੱਲ ਗਏ ਹਨ। ਇਸੇ ਤਹਿਤ   ਈ.3 ਯੂ.ਕੇ. ਵਲੋਂ ਫ਼ਿਲਮੀ ਤੇ ਗਾਇਕੀ ਖੇਤਰ ਵਿਚ ਵੱਡੀ ਪਹਿਚਾਣ ਬਣੇ ਸਟਾਰਾਂ ਨੂੰ ਇਨਾਂ ਸੰਗੀਤਕ ਤੇ ਮਨੋਰੰਜਿਕ ਪ੍ਰੋਗਰਾਮਾਂ ਵਿਚ ਸ਼ਾਮਿਲ ਕੀਤਾ ਗਿਆ ਹੈ। 12 ਨਵੰਬਰ 2021 ਨੂੰ ਹੋਣ ਵਾਲੇ ਦੁਬਈ, ਸਯੁੰਕਤ ਅਰਬ ਅਮੀਰਾਤ ਦੇ ਕੋਕਾ-ਕੋਲਾ ਅਰੇਨਾ ਵਿੱਚ ਦੇਸੀ ਪਰਿਵਾਰਕ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿੱਚ ਪੰਜਾਬੀ ਸਟਾਰ ਕਲਾਕਾਰ ਐਮੀ ਵਿਰਕ, ਗੈਰੀ ਸੰਧੂ, ਪ੍ਰਸਿੱਧ ਅਭਿਨੇਤਰੀ ਸੋਨਮ ਬਾਜਵਾ, ਮਨਿੰਦਰ ਬੂਟਰ ਅਤੇ ਮੰਨਤ ਨੂਰ ਇੱਕ ਸ਼ਾਨਦਾਰ ਸਮਾਰੋਹ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਅਤੇ ਈ.3 ਏ.ਈ. ਲਾਈਵ ਸ਼ੋਅ ਵਿੱਚ ਦੱਖਣੀ ਏਸ਼ੀਆਈ ਸੰਗੀਤ ਅਤੇ ਸਭਿਆਚਾਰ ਦੀ ਨੁਮਾਇੰਦਗੀ ਕਰਨਗੇ। ਦੁਬਈ ਵਿੱਚ ਆਪਣੇ ਪਹਿਲੇ ਪ੍ਰਦਰਸ਼ਨ ਲਈ, ਐਮੀ ਵਿਰਕ- ਕਿਸਮਤ, ਜ਼ਿੰਦਾਬਾਦ ਯਾਰੀਆਂ, ਵੰਗ ਦੇ ਨਾਪ ਵਰਗੀਆਂ ਅਤੇ ਗੈਰੀ ਸੰਧੂ ਇੱਲੀਗਲ ਵੈਪਨ, ਯੇਹ ਬੇਬੀ ਅਤੇ ਬੰਦਾ ਬਣਜਾ ਵਰਗੀਆਂ ਹਿੱਟ ਐਲਬਮਾਂ ਦੇ ਗਾਣਿਆਂ ਨੂੰ ਪ੍ਰਦਰਸ਼ਿਤ ਕਰਨਗੇ। ਬ੍ਰਿਟੇਨ ਵਿੱਚ ਮੋਹਰੀ ਦੱਖਣੀ ਏਸ਼ੀਆਈ ਲਾਈਵ ਸੰਗੀਤ ਅਤੇ ਮਨੋਰੰਜਨ ਏਜੰਸੀ ਦੇ ਰੂਪ ਵਿੱਚ, ਸ਼ੋਅ ਦੀ ਮੇਜ਼ਬਾਨੀ ਈ.3 ਯੂ.ਕੇ ਰਿਕਾਰਡ ਲੇਬਲ ਅਤੇ ਪ੍ਰਬੰਧਨ ਦੁਆਰਾ ਕੀਤੀ ਜਾ ਰਹੀ ਹੈ ਅਤੇ ਇਸਨੇ ਅੰਤਰਰਾਸ਼ਟਰੀ ਦੱਖਣੀ ਏਸ਼ੀਆਈ ਉਦਯੋਗ ਦੇ ਸੱਚਮੁੱਚ ਵਿਸ਼ਵ ਪੱਧਰੀ ਕਲਾਕਾਰਾਂ ਨੂੰ ਸੱਦਾ ਦਿੱਤਾ ਹੈ। ਪਹਿਲਾਂ 2017 ਅਤੇ 2019 ਵਿੱਚ ਈ.3 ਯੂ.ਕੇ ਲਾਈਵ ਸ਼ੋਅ ਵਿੱਚ ਉਤਪਾਦਨ ਅਤੇ ਮਨੋਰੰਜਨ ਦਾ ਇੱਕ ਅਵਿਸ਼ਵਾਸ਼ਯੋਗ ਉੱਚ ਪੱਧਰ ਸਥਾਪਤ ਕਰਨ ਤੋਂ ਬਾਅਦ, ਉੱਚ ਪ੍ਰੋਫਾਈਲ ਸੰਗੀਤ ਸਮਾਰੋਹ ਹੁਣ ਦੁਬਈ, ਯੂਏਈ ਵਿੱਚ ਵਿਭਿੰਨ ਦਰਸ਼ਕਾਂ ਲਈ ਲਿਆਂਦਾ ਜਾ ਰਿਹਾ ਹੈ।ਈ.3 ਯੂ.ਕੇ ਦੇ ਡਾਇਰੈਕਟਰ ਨੇ ਦੱਸਿਆ ਕਿ “ਤੁਹਾਡੇ ਸਾਰੇ ਮਨਪਸੰਦ ਗੀਤਾਂ ਦੇ ਨਾਲ ਨਾਲ, ਹਰ ਇੱਕ ਪ੍ਰਦਰਸ਼ਨ ਰੋਸ਼ਨੀ, ਡਾਂਸ ਅਤੇ ਆਤਿਸ਼ਬਾਜੀ ਪ੍ਰਦਰਸ਼ਨਾਂ ਦਾ ਸ਼ਾਨਦਾਰ ਵਿਜ਼ੂਅਲ ਡਿਸਪਲੇ ਹੋਣ ਦਾ ਵਾਅਦਾ ਵੀ ਕਰਦਾ ਹੈ। ਕੋਵਿਡ 19 ਮਹਾਂਮਾਰੀ ਦੇ ਕਾਰਨ, ਲਾਈਵ ਮਨੋਰੰਜਨ ਅਤੇ ਇਵੈਂਟਸ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਪਰ ਜਿਵੇਂ ਕਿ ਵਿਸ਼ਵ ਹੌਲੀ ਹੌਲੀ ਠੀਕ ਹੋ ਰਿਹਾ ਹੈ, ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕ ਸੁਰੱਖਿਅਤ ਪਰ ਅਨੰਦਮਈ ਤਜਰਬਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਮਨੋਰੰਜਨ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਏ ਅਤੇ 'ਚਾਨਣ ਦਾ ਚਾਨਣ' ਜੋ ਹੋਰ ਪ੍ਰਮੋਟਰਾਂ ਨੂੰ ਸ਼ੋਅ ਕਰਨ ਲਈ ਉਤਸ਼ਾਹਿਤ ਕਰਦਾ ਹੈ। ਅਸੀਂ ਇੱਕ ਹੋਰ ਇਤਿਹਾਸਕ ਮੀਲ ਪੱਥਰ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਤੁਹਾਡੇ ਲਈ ਈ.3 ਏ.ਈ. ਲਾਈਵ 2021 ਲਿਆਉਂਦੇ ਹਾਂ।ਇਹ ਇਸ ਤੋਂ ਵਧੀਆ ਨਹੀਂ ਹੋ ਸਕਦਾ! ਦੁਬਈ, ਤਾਰੀਖ ਨੂੰ ਨਿਸ਼ਾਨਬੱਧ ਕਰੋ ਅਤੇ ਆਪਣੇ ਕਾਰਜਕ੍ਰਮ ਨੂੰ ਸਪਸ਼ਟ ਰੱਖੋ ਕਿਉਂਕਿ ਐਮੀ ਵਿਰਕ, ਗੈਰੀ ਸੰਧੂ, ਸੋਨਮ ਬਾਜਵਾ, ਮਨਿੰਦਰ ਬੂਟਰ ਅਤੇ ਮੰਨਤ ਨੂਰ ਕੋਕਾ-ਕੋਲਾ ਅਖਾੜੇ ਵਿੱਚ ਤੁਹਾਡਾ ਮਨੋਰੰਜਨ ਕਰਨ ਲਈ ਆ ਰਹੇ ਹਨ।

ਹਰਜਿੰਦਰ ਸਿੰਘ 9463828000 

ਕਾਲੇ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ:ਸਰਪੰਚ ਜਰਨੈਲ ਸਿੰਘ ਮੰਦਰ

ਜਗਰਾਉਂ (ਜਸਮੇਲ ਗ਼ਾਲਿਬ) ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਲਖੀਮਪੁਰ ਖੀਰੀ ਵਿਖੇ ਪਿਛਲੇ ਦਿਨੀਂ ਕਿਸਾਨਾਂ ਤੇ ਸਾਜ਼ਿਸ਼ ਤਹਿਤ ਚਾਰ ਕਿਸਾਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਅਜੈ ਮਿਸ਼ਰਾ ਦੇ ਪੁੱਤਰ   ਅਸ਼ੀਸ਼ ਮਿਸ਼ਰਾ ਅਤੇ ਉਹਦੇ ਸਾਥੀਆਂ ਨੇ ਗੱਡੀ ਚੜ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਅੱਜ ਪਿੰਡ ਮੰਦਰ ਦੇ  ਸਰਪੰਚ ਜਰਨੈਲ ਸਿੰਘ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰੋਸ ਜ਼ਾਹਰ ਕੀਤਾ। ਸਰਪੰਚ  ਜਰਨੈਲ ਸਿੰਘ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨ 2020 ਬਿਜਲੀ ਸੋਧ ਬਿੱਲ ਅਤੇ ਪਰਾਲੀ ਫੂਕ ਬਿਲ ਵਾਪਸ ਨਹੀਂ ਲੈਂਦੇ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ  ਕਾਨੂੰਨੀ ਗਰੰਟੀ ਨਹੀਂ ਦਿੱਤੀ ਜਾਂਦੀ ਓਨਾ ਚਿਰ ਸੰਘਰਸ਼ਸ਼ੀਲ ਜਥੇਬੰਦੀਆਂ ਅੰਦੋਲਨ ਜਾਰੀ ਰੱਖਣਗੀਆਂ।ਇਸ ਸਮੇਂ ਸਰਪੰਚ ਜਰਨੈਲ ਸਿੰਘ ਨੇ ਕਿਹਾ ਹੈ ਕਿ  ਕਿਸਾਨ ਅੰਦੋਲਨ ਵਿਚ ਤਨ ਮਨ ਅਤੇ ਧਨ ਨਾਲ ਵੱਡੇ ਪੱਧਰ ਚ ਸ਼ਾਮਿਲ ਹੋਵੇ ਤਾਂ ਕਿ ਮੋਦੀ ਦਾ ਅੜੀਅਲ ਵਤੀਰਾ ਭੰਨ ਕੇ ਖੇਤੀ ਦੇ ਕਾਲੇ ਕਾਨੂੰਨ ਨੂੰ ਰੱਦ ਕਰਵਾਇਆ ਜਾ ਸਕੇ।ਇਸ ਸਮੇਂ ਪਿੰਡ ਵਾਸੀ ਹਾਜ਼ਰ ਸਨ।

ਮਹਿਲ ਕਲਾਂ ਵਿਖੇ ਦੁਸਹਿਰਾ ਮੇਲਾ 15 ਅਕਤੂਬਰ ਨੂੰ

ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਹੇਗਾ ਦੁਸਹਿਰਾ...

ਮੇਲੇ ਚ ਉੱਘੇ ਲੋਕ ਗਾਇਕ ਭਰਨਗੇ ਹਾਜ਼ਰੀ.......

ਮਹਿਲ ਕਲਾਂ/ ਬਰਨਾਲਾ -14 ਅਕਤੂਬਰ (ਗੁਰਸੇਵਕ ਸੋਹੀ )  ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦਸਹਿਰੇ ਦਾ ਤਿਉਹਾਰ ਦੁਸਹਿਰਾ ਕਮੇਟੀ ਮਹਿਲ ਕਲਾਂ, ਦੋਵੇਂ ਗਰਾਮ ਪੰਚਾਇਤਾਂ, ਦੁਕਾਨਦਾਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਮਾਂਗਟ ਤੇ ਪ੍ਰਧਾਨ ਅਜਮੇਰ ਸਿੰਘ ਭੱਠਲ ਨੇ ਦੱਸਿਆ ਕਿ   15 ਅਕਤੂਬਰ ਨੂੰ (ਦਿਨ ਸ਼ੁੱਕਰਵਾਰ) ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਦੇ ਨਜ਼ਦੀਕ 15 ਵਾਂ ਦੁਸਹਿਰਾ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵੱਖ ਵੱਖ ਕਿਸਾਨ, ਰਾਜਨੀਤਕ, ਧਾਰਮਿਕ ਤੇ ਸਮਾਜਕ ਜਥੇਬੰਦੀਆਂ ਦੇ ਆਗੂ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਵੱਖ ਵੱਖ ਥਾਵਾਂ ਤੋਂ ਪੁੱਜੇ ਲੋਕ ਗਾਇਕ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ। ਇਸ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਇਸ ਦੁਸਹਿਰਾ ਮੇਲੇ ਚ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ, ਮੁੱਖ ਸਲਾਹਕਾਰ ਹਰਪਾਲ ਪਾਲੀ ਵਜੀਦਕੇ, ਅਵਤਾਰ ਸਿੰਘ ਚੀਮਾ, ਸਿਕੰਦਰ ਸਿੰਘ ਨਿਹਾਲੂਵਾਲ ਅਤੇ ਚਮਕੌਰ ਸਿੰਘ ਮਹਿਲ ਕਲਾਂ ਹਾਜ਼ਰ ਸਨ।

ਸਮਾਜ ਸੇਵੀ ਸੰਸਥਾ ਨੇ ਝੁਗੀਆਂ ਵਾਲੇ ਬੱਚਿਆਂ ਨਾਲ਼ ਕੈਂਡਲ ਮਾਰਚ ਕੱਢਿਆ

ਮਹਿਲ ਕਲਾਂ/ ਬਰਨਾਲਾ- 13 ਅਕਤੂਬਰ- (ਗੁਰਸੇਵਕ ਸੋਹੀ)-ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਮਹਿਲ ਕਲਾਂ ਵਿੱਖੇ ਕਿਸਾਨ ਸਯੁੰਕਤ ਮੋਰਚੇ ਦੇ ਸੱਦੇ ਤੇ ਪਿੱਛਲੇ ਦਿਨੀਂ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਮਹਿਲ ਕਲਾਂ ਵਿੱਖੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਝੁਗੀਆਂ ਝੋਪੜੀਆਂ ਵਾਲ਼ੇ ਬੱਚਿਆਂ ਨੂੰ ਨਾਲ ਲੈ ਕਿ ਕੱਢਿਆ ਗਿਆ। ਇਹ ਮਾਰਚ ਲੁਧਿਆਣਾ ਬਰਨਾਲਾ ਹਾਈਵੇ ਤੋਂ ਹੁੰਦਾ ਹੋਇਆ ਮਹਿਲ ਕਲਾਂ ਦੇ ਪਿੰਡ ਵਿੱਚ ਵੀ ਗਿਆ ਅਤੇ ਛੋਟੇ ਛੋਟੇ ਬੱਚਿਆਂ ਨੇ ਸ਼ਹੀਦਾਂ ਦੇ ਨਾਅਰੇ ਵੀ ਲਗਾਏ। ਇਸ ਕੈਂਡਲ ਮਾਰਚ ਵਿੱਚ ਕਿਸਾਨੀ ਸਘੰਰਸ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਲਗਾਤਾਰ ਹਿੱਸਾ ਲੈਣ ਵਾਲਾ ਬੱਚਾ ਕਪਤਾਨ ਸਿੰਘ ਨੇ ਵੀ ਹਾਜਰੀ ਲਗਵਾਈ ਅਤੇ ਬੱਚਿਆਂ ਦੇ ਨਾਲ ਕੈਂਡਲ ਮਾਰਚ ਵਿੱਚ ਸ਼ਾਮਲ ਰਿਹਾ। ਇਸ ਵੇਲ਼ੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਮੀਤ ਪ੍ਰਧਾਨ ਡਾ ਅਮਰਜੀਤ ਸਿੰਘ ਮਹਿਲ ਕਲਾਂ ਅਤੇ ਜਰਨਲ ਸਕੱਤਰ ਰੰਮੀ ਸੋਢਾ ਨੇ ਕਿਹਾ ਸਾਡੀ ਸੁਸਾਇਟੀ ਵੱਲੋਂ ਝੁਗੀਆਂ ਝੋਪੜੀਆਂ ਵਾਲ਼ੇ ਬੱਚਿਆਂ ਲਈ ਫ੍ਰੀ ਸਿੱਖਿਆ ਦੇ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ, ਅੱਜ ਉਹਨਾਂ ਨਾਲ ਮਿਲ ਕਿ ਸਯੁੰਕਤ ਮੋਰਚੇ ਦੇ ਸੱਦੇ ਤੇ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹਨਾਂ ਕਾਨੂੰਨਾਂ ਤੇ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲ਼ੇ ਸਮੇਂ ਵਿੱਚ ਇਹੋ ਜਿਹੀ ਘਟਨਾਵਾਂ ਨਾ ਹੋਣ। ਇਸ ਵੇਲ਼ੇ ਲੱਖਾ ਸਿੰਘ, ਮਨਜੀਤ ਕੌਰ, ਬਲਜਿੰਦਰ ਕੌਰ ਮਾਂਗੇਵਾਲ, ਪਲਕ, ਸੁਮਨ, ਅਰਸ, ਅਤੇ ਹੋਰ ਬੱਚਿਆਂ ਨੇ ਹਿੱਸਾ ਲਿਆ।

ਪਹਿਰੇਦਾਰ ਦੀ ਖ਼ਬਰ ਤੋਂ ਬਾਅਦ ਸਿੱਖ ਤੇ ਹਿੰਦੂ ਜਥੇਬੰਦੀਆਂ ਵਿਚਾਲੇ ਜਗਰਾਉਂ ’ਚ ਬਣਿਆ ਤਣਾਅ ਖ਼ਤਮ

ਪੁਲਿਸ ਵੱਲੋਂ ਦੋਵਾਂ ਧਿਰਾਂ ਦੀ ਲੰਮੀ ਮੀਟਿੰਗ ’ਚ ਕਰਵਾਈ ਸਹਿਮਤੀ

ਅਦਾਰਾ ਪਹਿਰੇਦਾਰ ਗੁਰੂ ਸਾਹਿਬ ਦੇ ਫਲਸਫ਼ੇ ਅਨੁਸਾਰ ਆਪਣੇ ਧਰਮ ਪ੍ਰਤੀ ਸ਼ਰਧਾ ਅਤੇ ਦੂਸਰੇ ਧਰਮਾਂ ਦੇ ਸਤਿਕਾਰ ਦਾ ਸੁਨੇਹਾ ਦਿੰਦਾ ਹੈ - ਜਸਪਾਲ ਸਿੰਘ ਹੇਰਾਂ

ਜਗਰਾਉਂ, 12 ਅਕਤੂਬਰ ( ਅਮਿਤ ਖੰਨਾ /ਪੱਪੂ / ਸਤਪਾਲ ਸਿੰਘ ਦੇਹਡ਼ਕਾ ) ਪਹਿਰੇਦਾਰ ਅਖ਼ਬਾਰ ’ਚ ਸ ਸੁਖਬੀਰ ਸਿੰਘ ਬਾਦਲ ਵੱਲੋਂ ਚਿੰਤਪੁਰਨੀ ਮੰਦਿਰ ਦੀ ਫੇਰੀ ਤੋਂ ਬਾਅਦ ਵਿਰੋਧ ’ਚ ਛੱਪੀ  ਖ਼ਬਰ ਨੂੰ ਲੈ ਕੇ ਜਗਰਾਉਂ ’ਚ ਸਿੱਖ ਤੇ ਹਿੰਦੂ ਜਥਬੰਦੀਆਂ ਦੇ ਆਹਮੋ-ਸਾਹਮਣੇ ਹੋ ਜਾਣ ਤੋਂ ਬਾਅਦ ਇਸ ਮਾਮਲੇ ਨੂੰ ਸ਼ਾਂਤ ਕਰਨ ਨੂੰ ਲੈ ਕੇ ਅੱਜ ਸਾਰਾ ਦਿਨ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਰਿਹਾ । ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਗੁਰਦਿਆਲ ਸਿੰਘ ਵੱਲੋਂ ਡੀ.ਐਸ.ਪੀ. ਸਿਟੀ ਦਲਜੀਤ ਸਿੰਘ ਖੱਖ ਦੀ ਡਿਊਟੀ ਲਾ ਕੇ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਅਤੇ ਜਗਰਾਉਂ ਦੇ ਪੱਤਰਕਾਰਾਂ ਦੀ ਇੱਕ ਮੀਟਿੰਗ ’ਚ ਇਸ ਮੁੱਦੇ ’ਤੇ ਲੰਬੀ ਵਿਚਾਰ ਤੋਂ ਬਾਅਦ ਜਗਰਾਉਂ ਸ਼ਹਿਰ ’ਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਦੀ ਸਹਿਮਤੀ ਬਣਾਈ ਗਈ । ਇਸ ਸਹਿਮਤੀ ’ਚ ਪੱਤਰਕਾਰਾਂ ਵੱਲੋਂ ਵੀ ਰੋਲ ਨਿਭਾਉਂਦਿਆਂ ਇਸ ਮਾਮਲੇ ਨੂੰ ਰਾਜਸੀ ਧਿਰਾਂ ਵੱਲੋਂ ਆਪਣੇ ਹਿੱਤਾਂ ਲਈ ਵਰਤ ਕੇੇ ਜਾਂ ਧਾਰਮਿਕ ਭਾਵਨਾਵਾਂ ਭੜਕਾ ਕੇ ਲਾਹਾ ਖੱਟਣ ਨੂੰ ਰੋਕਿਆ। ਇਸੇ ਦੌਰਾਨ ਹੀ ਇੱਕ ਨਿੱਜੀ ਚੈਨਲ ਵੱਲੋਂ ਪਹਿਰੇਦਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨਾਲ ਕੀਤੀ ਇੱਕ ਵਿਸ਼ੇਸ਼ ਇੰਟਰਵਿਊ ਪੇਸ਼ ਕੀਤੀ ਗਈ । ਜਿਸ ’ਚ ਜਸਪਾਲ ਸਿੰਘ ਹੇਰਾਂ ਵੱਲੋਂ ਕਿਹਾ ਗਿਆ ਕਿ ਉਨਾ ਦੀ ਮਨਸ਼ਾ ਕਦੇ ਕਿਸੇ ਦਾ ਨਿਰਾਦਰ ਕਰਨ ਦੀ ਨਹੀਂ ਰਹੀ ਸਗੋਂ ਉਨਾ ਗੁਰੂ ਸਾਹਿਬ ਦੇ ਫਲਸਫ਼ੇ ਦੀ ਗੱਲ ਕਰਦਿਆ ਇਹ ਵੀ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਸਾਂਝੀਵਾਲਤਾ ਦੇ ਪ੍ਰਤੀਕ ਹਨ । ਉਨਾ ਇਹ ਵੀ ਕਿਹਾ ਕਿ ਹਰ ਵਿਅਕਤੀ ਆਪਣੇ ਧਰਮ ’ਚ ਪਰਪੱਖ ਹੋਣਾ ਚਾਹੀਦਾ ਹੈ । ਉਨਾ ਇਸ ਮੁੱਦੇ ਨੂੰ ਲੈ ਕੇ ਕਈ ਰਾਜਨੀਤਕ ਆਗੂਆਂ ਵੱਲੋਂ ਫੈਲਾਏ ਗਲਤ ਪ੍ਰਚਾਰ ਦੌਰਾਨ ਇਸ ਗੱਲ ’ਤੇ ਅਫਸੋਸ ਵੀ ਪ੍ਰਗਟਾਇਆ ਕਿ ਕਈ ਲੋਕ ਅਦਾਰਾ ਪਹਿਰੇਦਾਰ ਅਤੇ ਉਨਾ ਵੱਲੋਂ ਕਹੇ ਲਫ਼ਜ਼ਾਂ ਨੂੰ ਕਿਸੇ ਧਰਮ ਦੇ ਖਿਲਾਫ਼ ਕਿਉਂ ਵਰਤ ਰਹੇ ਹਨ? ਅੱਜ ਦੀ ਲੰਮੀ ਚੱਲੀ ਇਸ ਮੀਟਿੰਗ ’ਚ ਜ਼ਿਲਾ ਪੁਲਿਸ ਮੁਖੀ ਐੱਸ.ਐੱਸ.ਪੀ ਗੁਰਦਿਆਲ ਸਿੰਘ ਅਤੇ ਡੀ.ਐਸ.ਪੀ ਸਿਟੀ ਦਲਜੀਤ ਸਿੰਘ ਖੱਖ ਨੇ ਬਹੁਤ ਹੀ ਸੁਖਾਵੇਂ ਤੇ ਸ਼ਾਂਤ ਮਾਹੌਲ ’ਚ ਹੋਈ ਇਸ ਮੀਟਿੰਗ ’ਚ ਸ਼ਹਿਰ ਦੀ ਸ਼ਾਂਤੀ ਨੂੰ ਬਣਾਈ ਰੱਖਣ ਲਈ ਅੱਜ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਚੇਤਵਨੀ ਵੀ ਦਿੱਤੀ ਕਿ ਜਗਰਾਉਂ ਸ਼ਹਿਰ ’ਚ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਇਸ ਮੀਟਿੰਗ ’ਚ ਪਹਿਰੇਦਾਰ ਵੱਲੋਂ ਬਿਊਰੋ ਚੀਫ਼ ਚਰਨਜੀਤ ਸਿੰਘ ਸਰਨਾ, ਜ਼ਿਲਾ ਇੰਚਾਰਜ ਪ੍ਰਤਾਪ ਸਿੰਘ ਤੋਂ ਇਲਾਵਾ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ, ਸੰਜੀਵ ਗੁਪਤਾ, ਪਰਮਜੀਤ ਸਿੰਘ ਗਰੇਵਾਲ, ਸਤਪਾਲ ਸਿੰਘ ਦੇਹੜਕਾ ਅਤੇ ਹਿੰਦੂ ਜਥੇਬੰਦੀਆਂ ਵੱਲੋਂ ਗੌਰਵ ਖੁੱਲਰ, ਰਾਜ ਭਾਰਦਵਾਜ, ਸੰਜੀਵ ਮਲਹੋਤਰਾ ਰਿੰਪੀ, ਗੋਪੀ ਸ਼ਰਮਾ, ਸੁਸ਼ੀਲ ਕੁਮਾਰ ਸ਼ੀਲਾ, ਹਰਵਿੰਦਰ ਬਾਂਸਲ, ਕਪਿਲ ਬਾਂਸਲ, ਅਮਰਜੀਤ ਪੰਡਿਤ, ਸੁਰਿੰਦਰ ਖੰਨਾ, ਅਮਿਤ ਸ਼ਰਮਾ ਅਤੇ ਹਨੀ ਗੋਇਲ, ਡਿੰਪਲ ਆਦਿ ਹਾਜ਼ਰ ਸਨ । ਸਾਰੇ ਸੂਝਵਾਨ ਤੇ ਚੰਗੇ ਹਿੰਦੂ ਭਰਾਵਾਂ ਦਾ ਬਹੁਤ ਧੰਨਵਾਦ ਜਿਨ੍ਹਾ ਦੂਰਅੰਦੇਸ਼ੀ ਨਾਲ ਫੈਸਲੇ ਕੀਤੇ । 

ਡਾਕਟਰ ਸਵੈਮਾਨ ਸਿੰਘ ਕਾਰਡਿਕ ਧਨੇਰ ਵਾਸੀਆਂ ਵੱਲੋਂ ਸਨਮਾਨਿਤ

ਮਹਿਲਕਲਾਂ /ਬਰਨਾਲਾ-11 ਅਕਤੂਬਰ- (ਗੁਰਸੇਵਕ ਸਿੰਘ ਸੋਹੀ )-  ਦੀਵਾਨਾ ਵਿਖੇ ਨੌਜਵਾਨ ਬੱਚੇ ਬੱਚੀਆਂ ਦੇ ਉਤਸ਼ਾਹੀ ਸਮਾਗਮ ਤੋਂ ਵਾਪਸ ਪਰਤ ਰਹੇ ਪਿੰਡ ਧਨੇਰ ਵਿੱਚ ਡਾਕਟਰ ਸਵੈਮਾਨ ਸਿੰਘ ਕਾਰਡਿਕ ਕੈਲੇਫੋਰਨੀਆਂ ਦਾ ਮਾਨ ਸਨਮਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਸਨਮਾਨ ਸਮਾਗਮ ਕੀਤਾ ਗਿਆ। ਇਸ ਮੌਕੇ ਰਵਿੰਦਰ ਸਿੰਘ ਧਨੇਰ, ਗੁਰਜੀਤ ਸਿੰਘ, ਸਾਬਕਾ ਸਰਪੰਚ ਜਸਮਿੰਦਰ ਸਿੰਘ ਹਾਂਸ, ਸੁਖਦੇਵ ਸਿੰਘ ਗਰੇਵਾਲ ,ਡਾਕਟਰ ਸੁਖਵਿੰਦਰ ਸਿੰਘ ਗਰੇਵਾਲ ,ਮਨਦੀਪ ਸਿੰਘ ,ਜਸਵਿੰਦਰ ਸਿੰਘ ,ਰੂੜਾ ਰਾਮ, ਹਰਜਿੰਦਰ ਸਿੰਘ ਗਿੱਲ, ਕਿਰਨਪਾਲ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ, ਦਲਜੀਤ ਸਿੰਘ ਨੰਬਰਦਾਰ, ਸੁਖਵਿੰਦਰ ਕੌਰ ,ਰਾਜਦੀਪ ਕੌਰ ,ਅਮਰਜੀਤ ਕੌਰ, ਪ੍ਰਦੀਪ ਕੌਰ, ਜਤਿੰਦਰ ਕੌਰ, ਪ੍ਰਮਿੰਦਰ ਕੌਰ, ਸਤਵੰਤ ਕੌਰ, ਅਮਨਦੀਪ ਸਿੰਘ, ਜੋਗਿੰਦਰ ਸਿੰਘ ,ਹੰਸਾ ਸਿੰਘ ,ਮਨਜੀਤ ਕੌਰ ,ਲਖਵੀਰ ਕੌਰ ਆਦਿ ਹਾਜ਼ਰ ਸਨ। ਡਾਕਟਰ ਸਵੈਮਾਨ ਸਿੰਘ ਨੇ ਵੱਧ ਤੋਂ ਵੱਧ ਗਿਣਤੀ ਵਿਚ ਦਿੱਲੀ ਦੇ ਬਾਰਡਰਾਂ ਤੇ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹਰ ਕਿਸਮ ਦੀਆਂ ਦੁਸਵਾਰੀਆਂ ਅਤੇ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਦਾ ਸਾਹਮਣਾ ਕਰਦੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਯਾਦ ਰੱਖਣ ਚਾਹੀਦਾ ਹੈ। ਇਸ ਸਮੇਂ ਮਨਜੀਤ ਸਿੰਘ ਧਨੇਰ ਨੇ ਕਿਹਾ 12 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਯੂਪੀ ਵਿੱਚ ਭਾਜਪਾ ਦੇ ਮੰਤਰੀ ਦੇ ਬੇਟੇ ਵੱਲੋਂ ਸ਼ਹੀਦ ਕੀਤੇ ਗਏ ਕਿਸਾਨਾਂ ਅਤੇ ਪੱਤਰਕਾਰ ਨੂੰ ਹਰ ਪਿੰਡ/ ਕਸਬੇ/ ਸ਼ਹਿਰ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਜਾਵੇ ਅਤੇ ਪਿੰਡ ਪਿੰਡ ਅਤੇ ਚੱਲਦੇ ਮੋਰਚਿਆਂ ਅੰਤਿਮ ਅਰਦਾਸ ਕਰਨ ਦੀ ਅਪੀਲ ਕੀਤੀ ਗਈ। ਸ਼ਾਮ ਨੂੰ ਸਾਂਝੇ ਤੌਰ ਤੇ ਮੋਮਬੱਤੀ ਮਾਰਚ ਕੀਤੇ ਜਾਣ ਅਤੇ ਹਰ ਘਰ ਅੱਗੇ ਪੰਜ ਪੰਜ ਮੋਮਬੱਤੀਆਂ ਬਾਲੀਆਂ ਜਾਣ। ਦੁਸਹਿਰੇ ਤੇ ਮੋਦੀ, ਅਮਿਤ ਸ਼ਾਹ, ਤੋਮਰ ਦੇ ਪੁਤਲੇ ਫੂਕੇ ਜਾਣ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 23 ਦੇ ਘਿਰਾਓ ਵਿੱਚ ਮੋਹਰੀ ਰੋਲ ਅਦਾ ਕਰਾਂਗੇ... ਡਾ ਕਾਲਖ.

ਮਹਿਲ ਕਲਾਂ /ਬਰਨਾਲਾ-11 ਅਕਤੂਬਰ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਬਲਾਕ ਪੱਖੋਵਾਲ ਦੀ ਮਹੀਨਾਵਾਰ ਮੀਟਿੰਗ ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਪੰਜਾਬ ਦੇ ਆਗੂ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਿਸੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਜਿਲ੍ਹਾ ਕਮੇਟੀ ਅਹੁਦੇਦਾਰਾਂ ਤੇ ਬਲਾਕ ਆਗੂਆਂ ਤੋ ਇਲਾਵਾ ਸੈਂਕੜੇ ਮੈਬਰਾਂ ਨੇ ਹਿੱਸਾ ਲਿਆ।
ਆਗੂਆਂ ਨੇ ਸਾਂਝੇ ਤੌਰ ਤੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਮੌਜੂਦਾ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਕਿਹਾ ਕਿ ਜੋ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ, ਉਸ ਵਿੱਚ ਮੋਹਰੀ ਰੋਲ ਅਦਾ ਕੀਤਾ ਜਾਵੇਗਾ । 
ਇਸ ਮੀਟਿੰਗ ਵਿੱਚ ਸਹਿਮਤੀ ਬਣੀ ਕਿ ਜੋ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਉਸ ਵਿੱਚ ਬਲਾਕ ਪੱਖੋਵਾਲ ਵਲੋਂ ਵੱਡੇ ਪੱਧਰ ਤੇ ਸਮੂਲੀਅਤ ਕੀਤੀ ਜਾਵੇਗੀ। 
ਮੀਟਿੰਗ ਦੌਰਾਨ ਮੈਬਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਨਵੇਂ  ਬਣੇ ਮੈਬਰਾਂ ਨੂੰ ਸਰਟੀਫਿਕੇਟ ਅਤੇ ਅਡੈਂਟੀਕਾਰਡ ਤਕਸੀਮ ਕੀਤੇ ਗਏ। ਆਗੂਆਂ ਨੇ ਪੰਜਾਬ ਸਰਕਾਰ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਚੌਣ ਮੈਨੀਫੈਸਟੋ ਵਿੱਚ 16 ਨੰਬਰ ਮੱਦ ਵਿੱਚ ਸਰਕਾਰ ਬਣਨ ਤੇ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ।ਪਰ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਵੀ ਮਸਲਾ ਹੱਲ ਨਹੀਂ ਕੀਤਾ ਗਿਆ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੇ ਖਿਲਾਫ਼ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਸਮੂਹ ਪ੍ਰੈਕਟੀਸ਼ਨਰਾਂ ਨੂੰ ਇਸ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। 
ਇਸ ਮੌਕੇ ਇਸਤਰੀ ਵਿੰਗ ਤੋ ਡਾਕਟਰ ਰਮਨਦੀਪ ਕੌਰ ਬੱਲੋਵਾਲ ਬਲਾਕ ਕੈਸੀਅਰ ,ਡਾ ਜਸਵਿੰਦਰ ਕੌਰ ਬਾੜੇਵਾਲ, ਡਾ ਰਮਨਦੀਪ ਕੌਰ ਪੰਡੋਰੀ, ਡਾ ਨਵਦੀਪ ਕੌਰ ਜੀ ਲਲਤੋਂ ਕਲਾਂ, ਡਾ ਜਸਵੀਰ ਕੌਰ ਮਾਣੂੰਕੇ, ਡਾ ਪਰਵਿੰਦਰ ਕੌਰ ਰਕਬਾ ਆਦਿ ਵੀ ਹਾਜਰ ਸਨ ।
ਇਸ ਮੀਟਿੰਗ ਨੂੰ ਡਾ ਜਸਵਿੰਦਰ ਜੜਤੌਲੀ, ਡਾ ਧਰਮਿੰਦਰ ਪੱਬੀਆਂ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ, ਡਾਕਟਰ ਰੂਪ ਸਿੰਘ ਜੀ ਬੱਸੀਆਂ, ਡਾ ਹਰਬੰਸ ਸਿੰਘ ਬਸਰਾਓ, ਡਾ ਭਗਤ ਸਿੰਘ ਤੁਗਲ , ਡਾ ਸੁਖਦੇਵ ਸਿੰਘ ਨੰਗਲ, ਡਾ ਹਰਦਾਸ ਸਿੰਘ ਜੀ ਢੈਪਈ ਮੁੱਖ ਸ੍ ਸਰਪ੍ਰਸਤ, ਵੈਦ ਜਸਵੀਰ ਸਿੰਘ ਜੀ ਲਲਤੋਂ ਕਲਾਂ, ਡਾਕਟਰ ਪੁਸਪਿੰਦਰ ਬੋਪਾਰਾਏ ਬਲਾਕ ਸਕੱਤਰ ਆਦਿ ਨੇ ਵੀ ਸੰਬੋਧਨ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ ਰਣਜੀਤ ਸਿੰਘ ਪੱਖੋਵਾਲ, ਡਾ ਸਤਿੰਦਰ ਤਾਜਪੁਰ, ਡਾ ਹਰਦੀਪ ਧੂਲਕੋਟ, ਡਾ ਹਰਦੀਪ ਸਿੰਘ ਫੱਲੇਵਾਲ, ਡਾ ਸੁਮੀਤ ਸਰਾਂ ਆਈ ਕਲੀਨਿਕ ਗੁੱਜਰਵਾਲ, ਡਾ ਜਤਿੰਦਰ ਤਾਜਪੁਰ, ਡਾ ਸਮਸ਼ੇਰ ਸਿੰਘ ਫਰਵਾਲੀ, ਡਾ ਹਰਮਨ ਜੋਤ ਘੁਮਾਣ, ਡਾ ਪ੍ਰਣਬ ਰਾਏ ਤੋ ਇਲਾਵਾ ਵੱਡੀ ਗਿਣਤੀ ਵਿਚ ਡਾ ਸਾਹਿਬਾਨ ਹਾਜਰ ਸਨ।

23 ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਦੀ ਕੋਠੀ ਦਾ ਕਰਾਂਗੇ  ਘਿਰਾਓ....ਸੂਬਾ ਪ੍ਰਧਾਨ ਡਾ ਰਮੇਸ਼ ਬਾਲੀ

ਯੂ ਪੀ ਦੇ ਲਖੀਮਪੁਰ ਖੀਰੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ......  
 
ਮਹਿਲ ਕਲਾਂ /ਬਰਨਾਲਾ- 10 ਅਕਤੂਬਰ- (ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਫੋਨ ਤੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਪੱਧਰੀ ਮੀਟਿੰਗ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ। ਪਹਿਲੇ ਮਤੇ ਰਾਹੀਂ ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਅਤੇ ਸੰਯੁਕਤ ਕਿਸਾਨ ਮੋਰਚਾ ਵਿੱਚ ਹੁਣ ਤਕ 650 ਤੋਂ ਜ਼ਿਆਦਾ ਸਹੀਦ ਹੋਏ ਕਿਸਾਨਾਂ -ਮਜ਼ਦੂਰਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਯੂਪੀ ਕਤਲ ਕਾਂਡ ਦੇ ਸਬੰਧਤ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਪੁਰਜੋਰ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀਂ  ਇਹ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੀ 23 ਅਕਤੂਬਰ ਨੂੰ ਪੰਜਾਬ 'ਚ ਕਾਂਗਰਸ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। 
ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ   2017 ਵਿੱਚ ਜਦੋਂ ਕਾਂਗਰਸ ਸਰਕਾਰ  ਹੋਂਦ ਵਿੱਚ ਆਈ ਸੀ ਤਾਂ ਇਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਮੱਦ ਨੰਬਰ 16 ਤੇ ਲਿਖ ਕੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਪਹਿਲ ਦੇ ਆਧਾਰ ਤੇ ਕੀਤਾ ਹੱਲ ਜਾਵੇਗਾ। ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਸਨ, ਤਾਂ ਉਨ੍ਹਾਂ ਨੇ ਆਪਣੀਆਂ ਮੰਗਾਂ ਪ੍ਰਤੀ ਮੁੱਖ ਮੰਤਰੀ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਸੀ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਜਲਦੀ ਹੀ ਥੋੜ੍ਹੇ ਦਿਨਾਂ ਵਿਚ ਮੈਂ ਖ਼ੁਦ ਆਪ ਮੀਟਿੰਗ ਲਵਾਂਗਾ । ਪਰ ਅਜੇ ਤੱਕ  ਮੀਟਿੰਗ ਲਈ ਸੱਦਾ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਨਵੰਬਰ ਦੇ ਅਖ਼ੀਰਲੇ ਹਫ਼ਤੇ ਜਾਂ ਦਸੰਬਰ ਦੇ ਪਹਿਲੇ ਹਫ਼ਤੇ   ਵਿੱਚ ਚੋਣ ਜ਼ਾਬਤਾ ਲੱਗ ਸਕਦਾ ਹੈ। ਇਸ ਲਈ ਅਸੀਂ ਮੁੱਖ ਮੰਤਰੀ ਚੰਨੀ ਨਾਲ ਗੱਲ ਕਰਨਾ ਚਾਹੁੰਦੇ ਸੀ ,ਪਰ ਉਨ੍ਹਾਂ ਨੇ ਸਾਨੂੰ ਅਜੇ ਤਕ ਕੋਈ ਟਾਈਮ ਨਹੀਂ ਦਿੱਤਾ। ਜਿਸ ਤੋਂ ਅਸੀਂ ਆਪਣੀ ਕਮੇਟੀ ਵਿੱਚ ਫ਼ੈਸਲਾ ਕੀਤਾ ਹੈ ਕਿ  ਆਪਣੀ ਆਵਾਜ਼ ਸਰਕਾਰ ਤਕ ਪਹੁੰਚਾਉਣ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ 23 ਅਕਤੂਬਰ 2021 ਨੂੰ ਘਿਰਾਓ ਕਰਾਂਗੇ। ਜਿਸ ਵਿੱਚ ਪੰਜਾਬ ਚੋਂ ਹਜ਼ਾਰਾਂ ਦੀ ਗਿਣਤੀ ਵਿੱਚ  ਮੈਡੀਕਲ ਪ੍ਰੈਕਟੀਸ਼ਨਰਜ਼ ਪਹੁੰਚਣਗੇ। ਇਸ ਸਮੇਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ,ਡਾ ਮਾਘ ਸਿੰਘ ਮਾਣਕੀ ਸੰਗਰੂਰ ,ਡਾ ਰਾਜੇਸ਼ ਸ਼ਰਮਾ ਲੁਧਿਆਣਾ ,ਡਾ ਠਾਕੁਰਜੀਤ ਸਿੰਘ ਮੁਹਾਲੀ,ਡਾ ਮਹਿੰਦਰ ਸਿੰਘ ਗਿੱਲ ਮੋਗਾ, ਡਾ ਧਰਮਪਾਲ ਸਿੰਘ ਭਵਾਨੀਗੜ੍ਹ ਸੰਗਰੂਰ, ਡਾ ਬਲਕਾਰ ਸਿੰਘ ਸ਼ੇਰਗਿੱਲ ਪਟਿਆਲਾ, ਡਾ ਦੀਦਾਰ ਸਿੰਘ ਮੁਕਤਸਰ ਸਾਹਿਬ, ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ, ਡਾ ਗੁਰਚਰਨ ਸਿੰਘ ਡਾ ਸਤਨਾਮ ਸਿੰਘ ਦੇਉ ਤਰਨਤਾਰਨ ,ਡਾ ਜੋਗਿੰਦਰ ਸਿੰਘ ਸੰਧੂ,ਗੁਰਮੁੱਖ ਸਿੰਘ ਮੁਹਾਲੀ  ਆਦਿ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਚੋਂ ਡਾਕਟਰ ਸਾਹਿਬਾਨ ਹਾਜ਼ਰ ਸਨ।

ਗੁਣਤਾਜ ਪ੍ਰੈੱਸ ਕਲੱਬ ਦੇ ਖਜ਼ਾਨਚੀ ਡਾ ਪਰਮਿੰਦਰ ਸਿੰਘ ਹਮੀਦੀ ਨੂੰ ਸਦਮਾ ਚਾਚੇ ਦੇ ਲੜਕੇ ਦਾ ਦੇਹਾਂਤ।

  ਮਹਿਲ ਕਲਾਂ/ ਬਰਨਾਲਾ- 9 ਅਕਤੂਬਰ (ਗੁਰਸੇਵਕ ਸੋਹੀ)-  ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ  ਦੇ ਖਜਾਨਚੀ ਡਾ ਪਰਮਿੰਦਰ ਸਿੰਘ ਹਮੀਦੀ ਦੇ ਚਾਚਾ ਜੀ ਦਾ ਲੜਕਾ ਰਾਤ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।ਉਨ੍ਹਾਂ ਦੀ ਬੇਵਕਤੀ ਮੌਤ ਤੇ ਸਮੂਹ ਗੁਣਤਾਜ ਪ੍ਰੈੱਸ ਕਲੱਬ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਤੇ ਪਰਿਵਾਰ ਨਾਲ ਹਮੇਸ਼ਾ ਇਸ ਦੁੱਖ ਦੀ ਘੜੀ ਵਿੱਚ ਹਰ ਤਰ੍ਹਾਂ ਲਈ ਬੰਮਰਾਹ ਪਰਿਵਾਰ ਦੇ ਨਾਲ ਹੈ। ਵੀਰ ਜਗਤਾਰ ਸਿੰਘ ਬੰਮਰਾਹ ਦਾ  ਅੰਤਿਮ ਸੰਸਕਾਰ ਅੱਜ 10 ਅਕਤੂਬਰ ਨੂੰ ਪਿੰਡ ਹਮੀਦੀ (ਬਰਨਾਲਾ ਵਿਖੇ  ਵਿਖੇ 9.30 ਵਜੇ ਕੀਤਾ ਜਾਵੇਗਾ। ਜੋ ਵੀ ਦੋਸਤ ਮਿੱਤਰ ਪਹੁੰਚ ਸਕਦਾ ਜਰੂਰ ਪਹੁੰਚੋ। 
ਵੱਲੋਂ-ਡਾ ਮਿੱਠੂ ਮੁਹੰਮਦ (ਪ੍ਰਧਾਨ)
ਗੁਰਸੇਵਕ ਸਿੰਘ ਸਹੋਤਾ (ਜਨਰਲ ਸਕੱਤਰ)
9878711074(ਫਿਰੋਜ਼ ਖਾਨ)

ਨਿਹੱਥੇ ਕਿਸਾਨਾਂ ਦਾ ਖੂਨ ਵਹਾਕੇ ਯੋਗੀ ਅਤੇ ਮੋਦੀ ਹਕੂਮਤ ਆਪਣਾ ਹੋਸ਼ ਗੁਆ ਬੈਠੀ। ਸਰ: ਮਲਕੀਤ ਸਿੰਘ ਹਠੂਰ     

ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੇ ਲਈ ਰਚੀ ਜਾ ਰਹੀ ਹੈ ਸਾਜ਼ਿਸ਼ 

ਹਠੂਰ/ ਲੁਧਿਆਣਾ- 10 ਅਕਤੂਬਰ  (ਗੁਰਸੇਵਕ ਸੋਹੀ)- 32 ਜਥੇਬੰਦੀਆਂ ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਾਉਣ ਲਈ ਰੇਲਵੇ ਸਟੇਸ਼ਨ ਤੇ ਲਾਇਆ ਧਰਨਾ ਅੱਜ 375 ਵੇਂ ਦਿਨ ਵੀ ਪੂਰੇ ਜੋਸ਼ੋ- ਖਰੋਸ਼ ਨਾਲ ਜਾਰੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਮਲਕੀਤ ਸਿੰਘ ਹਠੂਰ ਨੇ ਲਖੀਮਪੁਰ ਖੀਰੀ (ਯੂਪੀ) ਦੀ ਬੇਹੱਦ ਦੁਖਦਾਈ ਭਟਕਾਊ ਤੇ ਨਿੰਦਾਜਨਕ ਘਟਨਾ ਦੀ ਚੀਰਫਾੜ ਕੀਤੀ। ਉਨ੍ਹਾਂ ਕਿਹਾ ਕੇ ਮੋਦੀ ਅਤੇ ਯੋਗੀ ਹਕੂਮਤ ਨਿਹੱਥੇ ਕਿਸਾਨਾਂ ਦਾ ਖੂਨ ਵਹਾਕੇ ਆਪਣਾ ਹੋਸ਼ ਗਵਾ ਬੈਠੀ ਹੈ।ਘਟਨਾ ਦੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਾਹਰ ਕਰਨ ਗਏ ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਰਸਤੇ ਚ ਰੋਕ ਕੇ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਇਸ ਨੂੰ ਸਿਰੇ ਦਾ ਗੈਰਜਮਹੂਰੀ ਤੇ ਗੈਰਸੰਵਿਧਾਨਕ ਕਦਮ ਕਰਾਰ ਦਿੱਤਾ। ਉਨਾਂ ਕਿਹਾ ਕਿ ਯੋਗੀ ਤੇ ਮੋਦੀ ਹਕੂਮਤ ਵਲੋਂ 9 ਬੇਕਸੂਰ ਲੋਕਾਂ ਦੀ ਜਾਨ ਲੈਣ ਦਾ ਜੋ ਖਤਰਨਾਕ ਕੁਕਰਮ ਕੀਤਾ ਗਿਆ ਹੈ ਇਸ ਦਾ ਸਿਆਸੀ ਇਵਜਾਨਾ ਦੇਸ਼ ਦੇ ਲੋਕ ਜਰੂਰ ਹਾਸਲ ਕਰਨਗੇ। ਉਨਾਂ ਸਾਰੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜੋਰਦਾਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਅਤਿਅੰਤ ਮੰਦਭਾਗੀ ਘਟਨਾ ਤੇ ਪੂਰੇ ਸੰਸਾਰ ਨੇ ਦੁੱਖ ਪ੍ਰਗਟਾਇਆ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੁੰਹ ਠਾਕਿਆ ਗਿਆ ਜਿਸ ਨੇ ਅਜੇ ਤਕ ਅਫਸੋਸ ਦਾ ਇਕ ਸ਼ਬਦ ਵੀ ਮੂੰਹੋਂ ਨਹੀਂ ਕੱਢਿਆ। ਉਨਾਂ ਸੁਪਰੀਮ ਕੋਰਟ ਨੂੰ ਇਕ ਸਾਲ ਬਾਅਦ ਆਈ ਜਾਗ ਦਾ ਵੀ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਕਾਲੇ ਕਨੂੰਨਾਂ ਨੂੰ ਰੋਕਣ ਦਾ ਮੁੱਦਾ ਨਹੀਂ ਹੈ, ਸਗੋਂ ਮੁੱਦਾ ਸਿਰਫ ਤੇ ਸਿਰਫ ਰੱਦ ਕਰਨ ਦਾ ਹੈ। ਕਿਸਾਨਾਂ ਨੇ 700 ਤੋਂ ਉਪਰ ਕੁਰਬਾਨੀਆਂ ਦੇ ਕੇ ਇਸ ਸੰਘਰਸ਼ ਚ ਇਕ ਕੀਤਾ ਦਿਨ ਰਾਤ ਸੁਪਰੀਮ ਕੋਰਟ ਦੀਆਂ ਘੁਰਕੀਆਂ ਸੁਨਣ ਲਈ ਨਹੀਂ ਕੀਤਾ।ਉਨਾਂ ਨੋਇਡਾ ਦੀ ਇਕ ਬੀਬੀ ਵਲੋਂ ਪਾਈ ਰਿੱਟ ਤੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਜਾਰੀ ਕਰਨ ਦੀ ਵੀ ਨਿੰਦਾ ਕੀਤੀ ਕਿ ਪੱਖਪਾਤ ਤੇ ਖੜੀ ਕੋਰਟ ਨੂੰ ਇਸ ਅਤਿਅੰਤ ਸੰਵੇਦਨਸ਼ੀਲ ਮਸਲੇ ਚ ਨਿਰਪੱਖਤਾ ਤੋਂ ਹੀ ਕੰਮ ਲੈਣਾ ਚਾਹੀਦਾ ਹੈ। ਇਕ ਪਾਸੇ ਮੋਦੀ ਸਰਕਾਰ ਸੰਘਰਸ਼ ਨੂੰ ਖੂਨ ਚ ਡੋਬਣ ਦੀ ਗੰਦੀ ਖੇਡ ਖੇਡ ਰਹੀ ਹੈ ਤੇ ਦੂਜੇ ਬੰਨੇ ਕਾਨੂੰਨ ਨੂੰ ਕਠਪੁਤਲੀ ਬਣਾ ਰਹੀ ਹੈ। ਉਨ੍ਹਾਂ ਸ਼ਹੀਦ ਕਿਸਾਨਾਂ ਦੇ ਨਾਲ ਗੁੰਡਾਗਰਦੀ ਦਾ ਸ਼ਿਕਾਰ ਹੋਏ ਇਕ ਪੱਤਰਕਾਰ ਦੀ ਮੌਤ ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ।

ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਕੇਵਲ ਸਿੰਘ ਢਿੱਲੋਂ , ਕਰਨਇੰਦਰ ਸਿੰਘ ਢਿੱਲੋਂ

ਮਹਿਲ ਕਲਾਂ/ ਬਰਨਾਲਾ- 10 ਅਕਤੂਬਰ - ( ਗੁਰਸੇਵਕ ਸੋਹੀ ) -ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਦੀਪ ਸਿੰਘ ਚੰਨੀ ਦੇ ਵਿਆਹ ਵਿੱਚ ਸ਼ਾਮਲ ਹੋਣ ਦੋਰਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵਧਾਈਆਂ ਦਿੱਤੀਆਂ । ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਹੋਰ ਵੀ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੂੰ ਪੁੱਤਰ ਦੇ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ।
 ਗੱਲਬਾਤ ਦੌਰਾਨ ਸੀਨੀਅਰ ਕਾਂਗਰਸੀ ਆਗੂ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਾਰੇ ਦਰਜ਼ਾ ਬਦਰਜਾ ਲੀਡਰਾਂ ਨੂੰ ਭਰਪੂਰ ਸਨਮਾਨ ਦਿੱਤਾ। ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਹੋਵੇ। ਉਹਨਾਂ ਦੱਸਿਆ ਕਿ ਇਸ ਖੂਸ਼ੀ ਦੀ ਘੜੀ ਵਿੱਚ ਬਹੁਤ ਸਾਰੇ ਕਲਾਕਾਰ ਵੀਰਾਂ ਨੇ ਵੀ ਹਾਜ਼ਰੀ ਲਗਵਾ ਕਿ ਚੰਨੀ ਸਰਕਾਰ ਨੂੰ ਮੁਬਾਰਕਬਾਦ ਦਿੱਤੀ ਤੇ ਜੋੜੀ ਨੂੰ ਆਸ਼ੀਰਵਾਦ ਦਿੱਤਾ। ਉਹਨਾਂ ਕਿਹਾ ਕਿ ਚੰਨੀ ਸਰਕਾਰ ਦਾ ਕਹਿਣਾ ਹੈ ਕਿ ਇਸ ਸੁਭਾਗੇ ਸਮੇਂ ਤੋਂ ਬਾਅਦ ਫਿਰ ਪੰਜਾਬ ਦੇ ਵਿਕਾਸ ਕਾਰਜਾਂ ਲਈ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
 ਇਸ ਮੌਕੇ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਵੀ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਾਂਗਰਸ ਸਰਕਾਰ ਹਮੇਸ਼ਾਂ ਤੋਂ ਹੀ ਪੰਜਾਬ ਦੇ ਵਿਕਾਸ ਲਈ ਅਹਿਮ ਰੋਲ ਨਿਭਾਉਂਦੀ ਰਹੀ ਹੈ ਹੁਣ ਵੀ ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ।

ਪੰਜਾਬ ਲਈ ਇਕ ਚੰਗੇ ਪਹਿਲ ਦੀ ਪ੍ਰਸੰਸਾ...ਗੁਣਤਾਜ ਪ੍ਰੈੱਸ ਕਲੱਬ ਆਗੂ.

ਮਹਿਲ ਕਲਾਂ/ਬਰਨਾਲਾ- 10 ਅਕਤੂਬਰ-(ਗੁਰਸੇਵਕ ਸੋਹੀ)-  "ਇੱਕ ਚੰਗੇ ਕਦਮ ਦੀ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਤਾਰੀਫ ਕਰਨੀ ਬਣਦੀ ਆ ਜੀ "ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੁਆਰਾ ਆਪਣੇ ਸਪੁੱਤਰ ਦੇ ਅਨੰਦ ਕਾਰਜ ਸਮੇ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋ ਅਰਦਾਸ ਕਰਵਾਉਣੀ ਅਤੇ ਪੰਗਤ ਚ ਬੈਠ ਕੇ ਗੁਰੂ ਜੀ ਦਾ ਲੰਗਰ ਛਕਣਾ, ਇਸ ਗੱਲ ਦੀ ਦਿਲ ਦੀਆਂ ਗਹਿਰਾਈਆਂ ਤੋ ਜਿੱਥੇ ਵਧਾਈ ਦਿੰਦਾ ਹੈ ,ਉੱਥੇ ਧੰਨਵਾਦ ਕਰਦੇ ਹਾ ਕਿ ਵਿਆਹਾਂ ਚ ਚੰਗੀ ਰੋਟੀ ਅਤੇ ਹੋਰ ਫੈਸ਼ਨਵਾਦ ਦੇ ਚਾਅ ਚ ਬੁਰੀ ਤਰ੍ਹਾਂ ਡੁੱਬ ਚੁੱਕੇ ਸਾਡੇ ਸਮਾਜ ਦਾ ਕਰੋੜਾਂ ਅਰਬਾਂ ਰੁਪਇਆ ਬਰਬਾਦ ਕਰ ਦਿੱਤਾ ਜਾਂਦਾ ਹੈ। ਜੇਕਰ ਸੂਬੇ ਦਾ ਮੁਖੀ ਇਸ ਤਰਾਂ ਦੀ ਪਹਿਲ ਕਦਮੀ ਕਰਦਾ ਹੈ ਤਾਂ ਇਹ ਸਾਦਗੀ ਜਿੱਥੇ ਇੱਕ ਚੰਗਾ ਸੁਨੇਹਾ ਦੇਵੇਗੀ, ਉੱਥੇ ਬਹੁਤ ਸਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰੇਗੀ ਕਿ ਜੇਕਰ ਵਿਆਹ ਵਿੱਚ ਵੀ ਪੰਗਤ ਚ ਬੈਠ ਕੇ ਸੂਬੇ ਦਾ ਮੁੱਖ ਮੰਤਰੀ ਅਤੇ ਉਸਦਾ ਪਰਿਵਾਰ ਲੰਗਰ ਛਕ ਸਕਦਾ ਹੈ ,ਤਾਂ ਆਮ ਇਨਸਾਨ ਫੌਕੀ ਟੌਹਰ ਬਣਾਉਣ ਲਈ  ਕਿਉ ਉੱਜੜ ਰਿਹਾ ਹੈ। ਸਾਨੂੰ ਸਮਝਣ ਦੀ ਬਹੁਤ ਲੋੜ ਹੈ
ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ, ਚੇਅਰਮੈਨ ਪ੍ਰੇਮ ਕੁਮਾਰ ਪਾਸੀ, ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ, ਖਜ਼ਾਨਚੀ ਡਾ ਪਰਮਿੰਦਰ ਸਿੰਘ ,ਫ਼ਿਰੋਜ਼ ਖ਼ਾਨ, ਨਿਰਮਲ ਸਿੰਘ ਪੰਡੋਰੀ,ਭੁਪਿੰਦਰ ਧਨੇਰ, ਡਾ ਸ਼ੇਰ ਸਿੰਘ ਰਵੀ, ਨਰਿੰਦਰ ਸਿੰਘ ਢੀਂਡਸਾ, ਡਾ ਕੁਲਦੀਪ ਗੋਹਲ, ਅਜੇ ਟੱਲੇਵਾਲ 'ਜਗਜੀਤ ਮਾਹਲ, ਜਗਜੀਤ ਕੁਤਬਾ ,ਜਸਵਿੰਦਰ ਛਿੰਦਾ, ਸੰਦੀਪ ਗਿੱਲ ,ਮਨਜੀਤ ਮਿੱਠੇਵਾਲ ,ਲਕਸ਼ਦੀਪ ਗਿੱਲ ਗੁਰਭਿੰਦਰ ਗੁਰੀ ,ਲਵਲੀ ਸਿੰਘ, ਗੁਰਸੇਵ ਸਿੰਘ ਸੋਹੀ, ਗੁਰਜੰਟ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ ।