You are here

ਪੰਜਾਬ

ਬਾਬਾ ਬੁੱਢਾ ਜੀ ਸ਼ਰੋਮਣੀ ਗ੍ਰੰਥੀ ਸਭਾ ਦੇ ਜਗਰਾਉਂ ਦੇ ਮੁਖ ਸੇਵਾਦਾਰ ਬਣਨ ਤੇ ਭਾਈ ਰਣਜੀਤ ਸਿੰਘ ਖਾਲਸਾ ਨੂੰ ਬਹੁਤ ਬਹੁਤ ਮੁਬਾਰਕ  

ਜਗਰਾਉਂ , 12 ਨਵੰਬਰ (ਜਸਮੇਲ ਗ਼ਾਲਿਬ)  ਭਾਈ ਰਣਜੀਤ ਸਿੰਘ ਖਾਲਸਾ ਜੋ ਕਿ ਗੁਰਦੁਆਰਾ ਦਸਮੇਸ਼ ਨਗਰ ਵਾਰਡ ਨੰਬਰ ਇੱਕ  ਜਗਰਾਉਂ ਦੇ ਮੁੱਖ ਗ੍ਰੰਥੀ ਸਾਹਿਬਾਨ ਹਨ  ਨੂੰ ਬਾਬਾ ਬੁੱਢਾ ਜੀ ਸ਼ਰੋਮਣੀ ਗ੍ਰੰਥੀ ਸਭਾ ਦੇ ਜਗਰਾਓਂ ਹਲਕੇ ਦੇ ਮੁੱਖ ਸੇਵਾਦਾਰ ਬਣਨ ਤੇ ਸਮੂਹ ਇਲਾਕਾ ਨਿਵਾਸੀਆਂ ਗੁਰਦੁਆਰਾ ਸਾਹਿਬ ਦੀ ਸੰਗਤ ਵਾਰਡ ਨੰਬਰ ਇੱਕ ਵਾਰਡ ਨੰਬਰ ਦੋ ਦੇ ਵਸਨੀਕ ਅਤੇ ਇਲਾਕੇ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਭਾਈ ਰਣਜੀਤ ਸਿੰਘ  ਖਾਲਸਾ ਦਮਦਮੀ ਟਕਸਾਲ ਵਾਲਿਆਂ ਨੂੰ ਮੁਬਾਰਕਾਂ ਦਿੱਤੀਆਂ  । ਉਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਅਮਨਜੀਤ ਸਿੰਘ ਖਹਿਰਾ ਨੇ ਆਖਿਆ ਕਿ ਭਾਈ ਰਣਜੀਤ ਸਿੰਘ ਦੀ ਖਾਲਸਾ ਬਹੁਤ ਹੀ ਸੁਲਝੇ ਹੋਏ ਗੁਰਬਾਣੀ ਦਾ ਗਿਆਨ ਰੱਖਣ ਵਾਲੇ ਅਤੇ ਗੁਰੂ ਦੇ ਭਾਣੇ ਅੰਦਰ ਰਹਿ ਕੇ ਸਮਾਜ ਦੀ ਸੇਵਾ ਕਰਨ ਵਾਲੇ ਇਨਸਾਨ ਹਨ   2011 ਦੋ ਲਾ ਕੇ ਹੁਣ ਤਕ ਮੇਰੀ ਜਾਣਕਾਰੀ ਮੁਤਾਬਕ ਭਾਈ ਰਣਜੀਤ ਸਿੰਘ ਖ਼ਾਲਸਾ ਨਹੀਂ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤੇ ਚਾਹੇ ਗੁਰਦੁਆਰਾ ਸਾਹਿਬ ਦਸ਼ਮੇਸ਼ ਨਗਰ ਦੀ ਸੇਵਾ ਸੰਭਾਲ ਦੀ ਗੱਲ ਕਰੀਏ ਬਹੁਤ ਹੀ ਅਗਾਂਹਵਧੂ ਸੋਚ ਦੇ ਨਾਲ ਕੰਮ ਕੀਤਾ ਹੈ ਤੇ ਹੁਣ ਉਨ੍ਹਾਂ ਨੂੰ ਇਲਾਕੇ ਵਿਚ ਗ੍ਰੰਥੀ ਸਭਾ ਦੇ ਮੁਖੀ ਵਜੋਂ ਦੇਖ ਕੇ ਮਨ ਬਹੁਤ ਖ਼ੁਸ਼ ਹੋਇਆ ਹੈ ਕਿਉਂਕਿ ਇਸ ਤਰ੍ਹਾਂ ਦੇ ਜ਼ਿੰਮੇਵਾਰ ਅਹੁਦੇ ਜ਼ਿੰਮੇਵਾਰ ਸ਼ਖ਼ਸੀਅਤਾਂ ਨੂੰ ਹੀ ਸੋਭਦੇ ਹਨ । ਜਿੱਥੇ ਮੈਂ ਆਪਣੇ ਤੌਰ ਤੇ ਭਾਈ ਰਣਜੀਤ ਸਿੰਘ ਖਾਲਸਾ ਨੂੰ ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਦੇ ਜਗਰਾਉਂ ਦੇ ਮੁਖੀ ਬਣਨ ਤੇ ਵਧਾਈ ਦਿੰਦਾ ਹਾਂ ਉਥੇ ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਦੇ ਪ੍ਰਬੰਧਕਾਂ ਦਾ ਕੋਟਨ ਕੋਟ ਧੰਨਵਾਦ ਵੀ ਕਰਦਾ ਹਾਂ । ਇਸ ਸਮੇਂ ਡਾ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ  , ਮਾਸਟਰ ਹਰਬੰਸ ਸਿੰਘ ਅਖਾੜਾ  , ਜੱਗਾ ਡੇਅਰੀ ਵਾਲਾ ਸ਼ੇਖਦੌਲਤ  , ਮਾਸਟਰ ਹਰਨਰਾਇਣ ਸਿੰਘ ਮੱਲੇਆਣਾ  , ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ  , ਉੱਘੇ ਸਮਾਜ ਸੇਵੀ ਸਤਪਾਲ ਸਿੰਘ ਦੇਹਡ਼ਕਾ ਵੱਲੋਂ ਉਚੇਚੇ ਤੌਰ ਤੇ ਭਾਈ ਰਣਜੀਤ ਸਿੰਘ ਖਾਲਸਾ ਨੂੰ ਇਸ ਖੁਸ਼ੀ ਦੇ ਮੌਕੇ ਤੇ ਵਧਾਈਆਂ ਦਿੱਤੀਆਂ ਗਈਆਂ  ।

ਗ੍ਰੰਥੀ ਸਭਾ ਦੇ ਲੁਧਿਆਣੇ ਚ ਕਾਰਜਾ ਨੂੰ ਅੱਗੇ ਵਧਾਉਣ ਲਈ ਦਿੱਤੇ ਅਹੁਦੇ 

ਲੁਧਿਆਣਾ ( ਜਸਮੇਲ ਗ਼ਾਲਿਬ  ) ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਦੀ ਪਿਛਲੇ ਦਿਨੀਂ ਮੀਟਿੰਗ ਕੀਤੀ ਗਈ ਜਿਸ ਵਿਚ ਲੁਧਿਆਣਾ ਜ਼ਿਲ੍ਹਾ ਦੇ ਅਹੁਦੇਦਾਰਾਂ ਨੂੰ ਨਿਯੁਕਤ ਕੀਤਾ ਗਿਆ ਸਭਾ ਦੇ ਲੁਧਿਆਣਾ ਜ਼ਿਲ੍ਹਾ ਦੇ ਪ੍ਰਧਾਨ ਭਾਈ ਸੁਰਿੰਦਰਪਾਲ ਸਿੰਘ ਹਵਾਸ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਅੱਜ ਜੋ ਗ੍ਰੰਥੀ ਸਭਾ ਦੀ ਮੀਟਿੰਗ ਹੋਈ ਹੈ ਆਏ ਹੋਏ ਪਤਵੰਤੇ ਸੱਜਣਾਂ ਦਾ ਮੈਂ ਧੰਨਵਾਦ ਕਰਦਾ ਹਾਂ  ਵਿਸ਼ੇਸ਼ ਧੰਨਵਾਦ ਕਰਦਾ ਹਾਂ ਭਾਈ ਸਦੂ ਸੰਗ ਜੀ ਚੀਮਾ ਜੋ ਕੇ ਸਭਾ ਦੇ ਮੁੱਖ ਸੇਵਾਦਾਰ ਹਨ  ਅੱਜ ਰਾਜ ਸਭਾ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਭਾਈ ਰਣਜੀਤ ਸਿੰਘ ਖ਼ਾਲਸਾ ਨੂੰ ਜਗਰਾਉਂ ਬਲਾਕ ਦਾ ਪ੍ਰਧਾਨ ਲਾਇਆ ਗਿਆ  ਅਤੇ ਭਾਈ ਅਰਜਨ ਸਿੰਘ ਪਿੰਡ ਬਾਸਮਾ ਨੂੰ ਰਾਜਪੁਰੇ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ  ਆਸ ਹੈ ਕਿ ਇਹ ਸਿੰਘ ਤਨਦੇਹੀ ਦੇ ਨਾਲ ਬਾਬਾ ਬੁੱਢਾ ਜੀ ਸ਼ਰੋਮਣੀ ਗ੍ਰੰਥੀ ਸਭਾ ਦੇ ਕਾਰਜਾਂ ਨੂੰ ਅੱਗੇ ਲੈ ਕੇ ਜਾਣਗੇ ਅਤੇ  ਬਿਨਾਂ ਸੁਆਰਥ ਸਭਾ ਵਿਚ ਕੰਮ ਕਰਨਗੇ  ਇਸ ਮੌਕੇ ਭਾਈ ਸਰਦੂਲ ਸਿੰਘ ਦੀ ਚੀਮਾ ਅਤੇ ਭਾਈ ਜਸਪ੍ਰੀਤ ਸਿੰਘ ਭਾਈ ਬਲਦੇਵ ਸਿੰਘ ਦੀ ਸਮਰਾ ਭਾਈ ਕੁਲਵੰਤ ਸਿੰਘ ਦੀ ਭਾਈ ਖਜ਼ਾਨ ਸਿੰਘ ਦੀ ਭਾਈ ਮਨਪ੍ਰੀਤ ਸਿੰਘ ਆਜ਼ਾਦ ਭਾਈ ਜਸਪ੍ਰੀਤ ਸਿੰਘ ਭਾਈ ਗੁਰਪ੍ਰੀਤ ਸਿੰਘ ਮਹਿਤਾ ਅਦਿ ਹਾਜਰ ਸਨ

ਬੀਕੇਯੂ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੇ ਭਰਾ ਕਰਨੈਲ ਸਿੰਘ ਛੀਨੀਵਾਲ ਕਲਾ ਦਾ ਹੋਇਆ ਦੇਹਾਂਤ   

ਮਹਿਲ ਕਲਾਂ/ ਬਰਨਾਲਾ- 11  ਨਵੰਬਰ- (ਗੁਰਸੇਵਕ ਸੋਹੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ   ਪ੍ਰਧਾਨ ਗਿਆਨੀ ਨਿਰਭੈ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਵੱਡੇ ਭਰਾ ਸਰਦਾਰ ਕਰਨੈਲ ਸਿੰਘ ਛੀਨੀਵਾਲ ਕਲਾ   ਅਚਾਨਕ ਮੌਤ ਹੋ ਗਈ ਹਮੇਸ਼ਾਂ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਕਰਨੈਲ ਸਿੰਘ ਜੀ ਬਹੁਤ ਨੇਕ ਸੁਭਾਅ ਦੇ ਸਨ ਉਹ ਹਮੇਸ਼ਾ ਪਿੰਡ ਦੀ ਭਲਾਈ ਅਤੇ ਸਮਾਜ ਸੇਵੀ ਕੰਮਾਂ ਵਿਚ ਵਧ ਚਡ਼੍ਹ ਕੇ ਹਿੱਸਾ ਪਾਉਂਦੇ ਤੇ ਲੋੜਵੰਦ ਲੋਕਾਂ ਦੇ ਨਾਲ ਖਡ਼੍ਹਦੇ ਸਨ ।ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੀ ਹੋਣ ਕਰਕੇ ਹਰ ਵਿਅਕਤੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਸਨ। ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਛੀਨੀਵਾਲ ਕਲਾਂ ਵਿਖੇ ਕੀਤਾ ਗਿਆ। ਇਸ ਵੇਲੇ ਜਰਨਲ ਸੈਕਟਰੀ ਅਜਮੇਰ ਸਿੰਘ ਹੁੰਦਲ, ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ, ਜਗਸੀਰ ਸਿੰਘ, ਭੋਲਾ ਸਿੰਘ, ਕੁਲਵਿੰਦਰ ਸਿੰਘ ਗਹਿਲ ਬਲਾਕ ਪ੍ਰਧਾਨ ਰਾਜੇਵਾਲ, ਪ੍ਰੀਤਮ ਸਿੰਘ ਹੈੱਡ ਗ੍ਰੰਥੀ ਛੀਨੀਵਾਲ ਆਦਿ ਅੰਤਿਮ ਅਰਦਾਸ ਵੇਲੇ ਹਾਜ਼ਰ ਸਨ ।

ਪਿੰਡ ਨਿਹਾਲੂਵਾਲ 'ਚ ਕੁਲਵੰਤ ਸਿੰਘ ਟਿੱਬਾ ਨੇ ਮਨਰੇਗਾ ਮਜਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ

ਲੋਕ ਮਸਲਿਆਂ ਦੇ ਹੱਲ ਲਈ ਸੰਜੀਦਾ ਯਤਨ ਕਰਾਂਗੇ - ਕੁਲਵੰਤ ਸਿੰਘ ਟਿੱਬਾ 

ਮਹਿਲ ਕਲਾਂ/ਬਰਨਾਲਾ- 11 ਨਵੰਬਰ-    (ਗੁਰਸੇਵਕ ਸੋਹੀ)- ਇਲਾਕਾ ਮਹਿਲ ਕਲਾਂ ਵਿੱਚ ਲੋਕ ਹਿਤਾਂ ਲਈ ਸਰਗਰਮ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਨਿਹਾਲੂਵਾਲ ਵਿਖੇ ਮਨਰੇਗਾ ਮਜਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਤੇ ਜਲਦ ਹੀ ਉਨ੍ਹਾਂ ਦੇ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਤੇ ਸੰਸਥਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਕੰਮਾਂ ਧੰਦਿਆਂ ਲਈ ਸਰਕਾਰੀ ਦਫਤਰਾਂ ਵਿਚ ਮਹੀਨਿਆਂਬੱਧੀ ਧੱਕੇ ਖਾਣੇ ਪੈਂਦੇ ਹਨ ਅਤੇ ਸਾਡੀ ਸੰਸਥਾ ਨੇ ਇਹ ਤਹੱਈਆ ਕੀਤਾ ਕਿ ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਹੋ ਰਹੀ ਖੱਜਲ ਖੁਆਰੀ ਨੂੰ ਰੋਕਿਆ ਜਾਵੇ।ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਸਾਡੀ ਸੰਸਥਾ "ਹੋਪ ਫਾਰ ਮਹਿਲ ਕਲਾਂ" ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੀ ਪਿੰਡ ਨਿਹਾਲੂਵਾਲ ਵਿਖੇ ਮੀਟਿੰਗ ਕੀਤੀ ਗਈ ਹੈ ਤਾਂ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉਨ੍ਹਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਲਾਕਾ ਮਹਿਲ ਕਲਾਂ ਦੇ ਲੋਕ ਆਪਣੇ ਕੰਮਾਂ ਧੰਦਿਆਂ ਦੇ ਹੱਲ ਲਈ ਉਨ੍ਹਾਂ ਦੀ ਟੀਮ ਨਾਲ ਵੱਡੀ ਪੱਧਰ ਤੇ ਸੰਪਰਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਨਿੱਕੇ ਨਿੱਕੇ ਕੰਮਾਂ ਲਈ ਵੀ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਵੱਡੇ ਪੱਧਰ ਤੇ ਖੱਜਲ ਖੁਆਰੀ ਹੋ ਰਹੀ ਹੈ ਪਰ ਸਾਡੀ ਟੀਮ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਆਮ ਲੋਕਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ।ਉਨ੍ਹਾਂ ਅਪੀਲ ਕੀਤੀ ਕਿ ਇਲਾਕਾ ਮਹਿਲ ਕਲਾਂ ਦੇ ਲੋਕ ਬਿਨਾਂ ਝਿਜਕ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਡੀ ਸੰਸਥਾ 'ਹੋਪ ਫਾਰ ਮਹਿਲ ਕਲਾਂ' ਨਾਲ ਜੁੜ ਕੇ ਲੋਕ ਹਿੱਤਾਂ ਦੀ ਪ੍ਰਾਪਤੀ ਲਈ ਵਿੱਢੀ ਇਸ ਮੁਹਿੰਮ ਵਿਚ ਯੋਗਦਾਨ ਪਾਉਣ।

ਪ੍ਰਧਾਨ ਗਗਨ ਸਰਾਂ ਸਮੇਤ ਦੁਕਾਨਦਾਰਾਂ ਨੇ ਕੀਤਾ ਡਾ ਮਿੱਠੂ ਮੁਹੰਮਦ ਨਾਲ ਦੁੱਖ ਸਾਂਝਾ

14 ਨਵੰਬਰ ਦਿਨ ਐਤਵਾਰ ਨੂੰ ਸਮੂਹ ਦੁਕਾਨਦਾਰਾਂ ਨੂੰ ਅੰਤਿਮ ਅਰਦਾਸ ਤੇ ਪਹੁੰਚਣ ਕੀਤੀ ਅਪੀਲ 

ਮਹਿਲ ਕਲਾਂ/ ਬਰਨਾਲਾ- 11 ਨਵੰਬਰ- (ਗੁਰਸੇਵਕ ਸੋਹੀ )- ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ,ਸਕੱਤਰ ਹਰਦੀਪ ਸਿੰਘ ਬੀਹਲਾ,ਮਨਦੀਪ ਕੁਮਾਰ ਚੀਕੂ ,ਅਵਤਾਰ ਸਿੰਘ ਬਾਵਾ ਟੇਲਰ , ਆਦਿ ਨੇ ਅੱਜ ਫਰੀਦ ਦੰਦਾਂ ਦੇ ਹਸਪਤਾਲ ਦੇ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਦੇ ਪਿਤਾ ਸ੍ਰੀ ਫਕੀਰ ਮੁਹੰਮਦ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ।  
ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਨੇ ਦੱਸਿਆ ਕਿ ਡਾ. ਮਿੱਠੂ ਮੁਹੰਮਦ ਜਿੱਥੇ ਉੱਘੇ ਸਮਾਜ ਸੇਵੀ  ਹਨ, ਉਥੇ ਦੁਕਾਨਦਾਰ ਯੂਨੀਅਨ ਦੇ ਸਾਰੇ ਕੰਮਾਂ-ਕਾਰਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਂਦੇ ਹਨ। ਅਸੀਂ ਆਪਣੀ ਦੁਕਾਨਦਾਰ ਯੂਨੀਅਨ ਵੱਲੋਂ ਹਰ ਦੁੱਖ ਸੁੱਖ ਵਿੱਚ ਪਰਿਵਾਰ ਨਾਲ ਖੜ੍ਹੇ ਹਾਂ। ਉਨ੍ਹਾਂ 14 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ ਸਹੀ 12:30 ਵਜੇ ਸਮੂਹ ਦੁਕਾਨਦਾਰਾਂ ਨੂੰ ਭੋਗ ਵਾਲੇ ਦਿਨ ਅੰਤਿਮ ਅਰਦਾਸ ( ਨੌਵੇਂ ਦੇ ਖ਼ਤਮ ਸਰੀਫ਼) ਵਿੱਚ, ਬਾਗਵਾਲਾ ਪੀਰਖਾਨਾ ਮਹਿਲ ਕਲਾਂ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਸਮੇਂ ਉਨ੍ਹਾਂ ਨਾਲ ਮੋਹਨ ਸਿੰਘ ਹੇਅਰ ਕਟਿੰਗ,ਡਾ ਵੇਦ ਪ੍ਰਕਾਸ਼, ਡਾ ਲਾਜਪਤ ਰਾਏ,ਮਨਜੀਤ ਸਿੰਘ ਮੀਤ ਹੇਅਰ ਕਟਿੰਗ,ਡਾ ਇੰਦਰਜੀਤ ਸਿੰਘ, ਡਾ ਨਰਿੰਦਰ ਸਿੰਘ, ਰਾਜੂ ਰੌਇਲ ਪਾਰਟੀ ਹਾਲ ,ਆਦਿ ਨੇ ਵੀ ਦੁੱਖ ਸਾਂਝਾ ਕੀਤਾ।

 ਪੜ੍ਹਾਈ ਨਾਲ ਹੀ ਜ਼ਿੰਦਗੀ ਰੌਸ਼ਨ ਹੁੰਦੀ ਹੈ ਸਵਰਨ ਸਿੰਘ ਐਬਸਫੋਰਡ ਕੈਨੇਡਾ  

ਪ੍ਰਾਇਮਰੀ ਸਕੂਲ ਦੇ  ਪਾਰਕ ਵਿੱਚ ਇੰਟਰਲੌਕ ਟਾਈਲਾਂ ਦੀ ਸੇਵਾ ਲਈ ਮਾਲੀ  ਮੱਦਦ ਲਈ ਰਾਸ਼ੀ ਭੇਟ
ਅਜੀਤਵਾਲ (ਬਲਵੀਰ ਸਿੰਘ ਬਾਠ)  ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਢੁੱਡੀਕੇ ਲਈ ਪਾਰਕ ਵਾਸਤੇ ਇੰਟਰਲਾਕ ਪਟੇਲਾਂ ਦੀ ਸੇਵਾ ਸਦਾ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵਾਲਿਆਂ ਵੱਲੋਂ  ਆਪਣੀ ਨੇਕ ਕਮਾਈ ਵਿੱਚੋਂ ਦਸਵਾਂ ਦਸਵੰਧ ਕੱਢਦੇ ਹੋਏ ਇੱਕ ਲੱਖ ਰੁਪਏ ਦੀ ਮਾਲੀ ਮਦਦ ਦੀ ਰਾਸ਼ੀ ਹੈੱਡਮਾਸਟਰ ਸਾਹਿਬ ਨੂੰ ਭੇਟ ਕੀਤੀ ਗਈ  ਇਸ ਸਮੇਂ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਵਰਨ ਸਿੰਘ ਐਬਸਫੋਰਡ ਕੈਨੇਡਾ ਵਾਲਿਆਂ ਨੇ ਕਿਹਾ ਕਿ ਪੜ੍ਹਾਈ ਹੀ ਬੱਚੇ ਦੀ ਜ਼ਿੰਦਗੀ ਨੂੰ ਰੌਸ਼ਨ ਕਰਦੀ ਹੈ ਪੜ੍ਹਾਈ ਤੋਂ ਬਿਨਾਂ ਜ਼ਿੰਦਗੀ ਵਿੱਚ ਹਨੇਰਾ ਹੈ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਵਿੱਦਿਆ ਤੋਂ ਗਿਆਨ ਪ੍ਰਾਪਤ ਹੁੰਦਾ ਹੈ ਦੇ ਮਹੱਤਵ ਨੂੰ ਸਮਝਣ ਲਈ ਸਕੂਲ ਵਿੱਚ ਆਪਣੇ ਤਨੋ ਮਨੋ  ਸੇਵਾ ਕਰਦੇ ਰਹਿਣ ਨਾਲ ਹੀ ਮਨ ਨੂੰ ਸੰਤੁਸ਼ਟੀ ਮਿਲਦੀ ਹੈ  ਇਸ ਸਮੇਂ ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਅਤੇ ਟੀਚਰਾਂ ਨੂੰ ਆਪਣੀ ਡਿਊਟੀ ਤਨ ਮਨ ਨਾਲ ਨਿਭਾਉਣ ਲਈ ਪ੍ਰੇਰਨਾ ਵੀ ਦਿੱਤੀ  ਇਸ ਸਮੇਂ ਮਾਸਟਰ ਗੋਪਾਲ ਸਿੰਘ
[3:03 am, 11/11/2021] BALBIR Si BATH: ਗੁਰਤੇਜ ਸਿੰਘ ਸ੍ਰੀਮਤੀ ਬਲਵਿੰਦਰ ਕੌਰ ਸ੍ਰੀਮਤੀ ਕੁਲਦੀਪ ਕੌਰ ਹਰਪ੍ਰੀਤ ਸਿੰਘ ਕਾਹਲੋਂ ਰਣਜੀਤ ਸਿੰਘ ਫ਼ੌਜੀ ਗੁਰਪ੍ਰੀਤ ਸਿੰਘ ਗੋਲੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਬੰਧਕ ਹਾਜ਼ਰ ਸਨ

ਨਸ਼ਾ ਤਸਕਰੀ ਦੇ ਕੇਸ ਚ ਈਡੀ ਵੱਲੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਗ੍ਰਿਫ਼ਤਾਰ  

ਚੰਡੀਗੜ੍ਹ , 11 ਨਵੰਬਰ  (ਇਕਬਾਲ ਸਿੰਘ ਰਸੂਲਪੁਰ ਮਨਜਿੰਦਰ ਗਿੱਲ  )ਨਸ਼ਾ ਤਸਕਰੀ ਦੇ ਕੇਸ "ਚ ਈਡੀ ਵੱਲੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਗ੍ਰਿਫ਼ਤਾਰ। ਫ਼ਾਜ਼ਿਲਕਾ ਵਿੱਚ ਕੁਝ ਸਾਲ ਪਹਿਲਾਂ ਦਰਜ ਹੋਈ ਇੱਕ ਐੱਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ ਸਾਬਕਾ ਵਿਰੋਧੀ ਧਿਰ ਦੇ ਨੇਤਾ ਨੂੰ। ਖਹਿਰਾ ਦਾ ਦਾਅਵਾ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਮਿਲੀ ਹੈ ਸਜ਼ਾ, ਬਾਇੱਜ਼ਤ ਹੋਵਾਂਗਾ ਬਰੀ। ਕੇਂਦਰ ਸਰਕਾਰ ਦੀ ਆਰਥਿਕ ਸ਼ਾਖਾ ਵਿੰਗ ਵੱਲੋਂ ਅੱਜ ਪੁੱਛਗਿੱਛ ਲਈ ਖਹਿਰਾ ਨੂੰ ਸੈਕਟਰ ਅਠਾਰਾਂ ਦੇ ਦਫ਼ਤਰ ਵਿੱਚ ਸੱਦਿਆ ਹੋਇਆ ਸੀ। ਪੁੱਛਗਿੱਛ ਤੋਂ ਬਾਅਦ ਕੀਤਾ ਗ੍ਰਿਫ਼ਤਾਰ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਅਨੋਖੇ ਤਰੀਕੇ ਨਾਲ ਨਵੇਂ ਬਣਨ ਵਾਲੇ ਵਿਦਿਆਰਥੀ ਵੋਟਰਾਂ ਨੂੰ ਉਤਸ਼ਾਹਤ ਕੀਤਾ 

ਜਗਰਾਉਂ , 11 ਨਵੰਬਰ  (ਜਸਮੇਲ ਗ਼ਾਲਿਬ)  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਐਸ ਡੀ ਐਮ ਜਗਰਾਉਂ ਦੀਆ ਹਦਾਇਤਾਂ ਅਨੁਸਾਰ ਵਿਦਿਆਰਥੀ ਵੋਟਰ ਨੂੰ ਉਤਸ਼ਾਹਤ ਕਰਨ ਹਿੱਤ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਦੀ ਅਗਵਾਈ ਚ  ਚਾਰਟਰ ਮੇਕਿੰਗ  ,ਮਹਿੰਦੀ  , ਰੰਗੋਲੀ ਦੇ ਮੁਕਾਬਲੇ ਵੀ ਕਰਵਾਏ ਗਏ । ਪਹਿਲੀ ਵਾਰ ਵੋਟ ਪਾਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਨੇ ਉਨ੍ਹਾਂ ਨੂੰ ਬਿਨਾਂ ਲਾਲਚ ਦੇ ਵੋਟ ਪਾਉਣ ਦੀ ਪ੍ਰੇਰਨਾ ਦਿੰਦਿਆਂ ਵੋਟ ਦੀ ਅਹਿਮੀਅਤ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ।ਉਨ੍ਹਾਂ ਇਹ ਵੀ ਕਿਹਾ ਕਿ 2022 ਦੀਆਂ ਚੋਣਾਂ ਚ ਹਰ ਵੋਟਰ ਆਪਣੀ ਜ਼ਿੰਮੇਵਾਰੀ ਤੇ ਫ਼ਰਜ਼ ਨੂੰ ਸਮਝ ਕੇ ਵੋਟਾਂ ਲਈ ਯੋਗਦਾਨ ਦੇਵੇ । ਇਸ ਸਮੇਂ ਪ੍ਰਿੰਸੀਪਲ ਨਾਲ ਲੈਕਚਰਾਰ ਕਮਲਜੀਤ ਸਿੰਘ, ਲੈਕਚਰਾਰ ਬਲਦੇਵ ਸਿੰਘ, ਮੈਡਮ ਪ੍ਰਦੀਪ ਕੌਰ ਆਦਿ ਹਾਜ਼ਰ ਸਨ  ।

ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ - ਚੰਨਾ ਸੰਧੂ

ਫਰੀਦਕੋਟ , ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍ਰ. ਗੁਰਚਰਨ ਸਿੰਘ ਚੰਨਾ ਸੰਧੂ ਦੇ ਗ੍ਰਹਿ, ਦਸਮੇਸ਼ ਨਗਰ ਗਲੀ ਨੰ:- 1 ਵਿਖੇ , ਸਿਵਲ ਹਸਪਤਾਲ ਫਰੀਦਕੋਟ ਟੀਮ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੋਵਡ ਵੈਕਸੀਨ ਕੈਂਪ ਲਗਾਇਆ ਗਿਆ । ਜਿਸ ਵਿਚ ਗੀਤਾ ਰਾਣੀ ਏ. ਐਨ. ਐਮ , ਆਸਾ ਵਰਕਰ ਮਨਜੀਤ ਕੌਰ , ਬਲਜੀਤ ਕੌਰ , ਰਾਣੀ ਸ਼ਾਮਿਲ ਸਨ । ਇਸ ਮੌਕੇ ਚੰਨਾ ਸੰਧੂ ਜੀ ਕਿਹਾ , ਲੋਕਾਂ ਦੀ ਸਭ ਤੋਂ ਪਹਿਲਾਂ ਕੰਮ , ਸਿਹਤ ਦਾ ਖਿਆਲ ਰੱਖਣਾ ਹੈ । ਜੇ ਸਾਡੇ ਲੋਕ ਤੰਦਰੁਸਤ ਹਨ ਤਾਂ , ਸਾਡਾ ਦੇਸ਼ ਤੰਦਰੁਸਤ ਹੈ । ਇਸ ਕੈਂਪ ਦੌਰਾਨ ਬਹੁਤ ਸਾਰੇ ਲੋਕਾਂ ਲਾਭ ਲਿਆ । ਇਸ ਲਈ , ਹਰ ਆਗੂ ਫਰਜ਼ ਬਣਦਾ ਹੈ ਕਿ , ਉਹ ਆਪਣੇ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ । ਇਸ ਮੌਕੇ  , ਹਰਜਿੰਦਰ ਸਿੰਘ ਪ੍ਰਧਾਨ , ਸੁਲੱਖਣ ਮਿਸਤਰੀ , ਇੰਦਰਜੀਤ ਦਿੱਲੀ ਵਾਲਾ , ਵਜ਼ੀਰ , ਗਗਨਦੀਪ ਗੱਗੂ , ਡਾਂ.ਸੁਖਦੇਵ ਸਿੰਘ , ਜੱਸਾ ਸਿੰਘ , ਭੋਲਾ ਸਿੰਘ , ਨਗਿੰਦਰ ਬਿੱਟੀ , ਹਰਦੇਵ , ਨਛੱਤਰ , ਹਰਜਿੰਦਰ ਲਾਲ , ਗੁਰਵਿੰਦਰ ਕੌਰ ਸੰਧੂ , ਕਰਮਜੀਤ , ਮਮਤਾ , ਬਿੰਦੂ , ਹਰਬੰਸ ਕੌਰ , ਰਾਜ ਕੌਰ  ਹਾਜਰ ਆਦਿ

ਲਾਇਨਜ਼ ਕਲੱਬ ਡਿਸਟਿਕ 321 ਐੱਫ ਵੱਲੋਂ ਸੁਖਦੇਵ ਗਰਗ ਨੂੰ ‘ਬੈੱਸਟ ਰੀਜਨ ਚੇਅਰਮੈਨ ਐਵਾਰਡ’ ਨਾਲ ਸਨਮਾਨਿਤ ਕੀਤਾ

ਜਗਰਾਓਂ 9 ਨਵੰਬਰ (ਅਮਿਤ ਖੰਨਾ) ਲਾਇਨਜ਼ ਕਲੱਬ ਡਿਸਟਿਕ 321 ਐੱਫ ਦੇ ਰੀਜਨ ਚੇਅਰਮੈਨ ਸੁਖਦੇਵ ਗਰਗ ਨੂੰ ਦਿੱਲੀ ਦੇ ਫਾਈਵ ਸਟਾਰ ਕਰਾਊਨ ਪਲਾਜ਼ਾ ਹੋਟਲ ਵਿਖੇ ਐਤਵਾਰ ਨੂੰ ਮਲਟੀਪਲ ਦੇ ਹੋਏ ਸਾਲਾਨਾ ਐਵਾਰਡ ਵੰਡ ‘ਆਭਾਰ’ ਸਮਾਗਮ ਵਿਚ ‘ਬੈੱਸਟ ਰੀਜਨ ਚੇਅਰਮੈਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਮਲਟੀਪਲ ਦੇ ਸਾਬਕਾ ਕੌਂਸਲ ਚੇਅਰਮੈਨ ਲਾਇਨ ਡਾ: ਕਸ਼ਤਿਸ਼ ਸ਼ਰਮਾ ਵੱਲੋਂ ਕਰਵਾਏ ਸਾਲਾਨਾ ਐਵਾਰਡ ਸਮਾਗਮ ਵਿਚ ਮਲਟੀਪਲ ਦੇ 10 ਡਿਸਟਿਕਾਂ ਦੀਆਂ 1500 ਦੇ ਕਰੀਬ ਕਲੱਬਾਂ ਦੇ ਵਧੀਆ ਸਮਾਜ ਸੇਵਾ ਦੇ ਕੰਮਾਂ ਕਰਨ ਵਾਲੇ ਲਾਇਨ ਮੈਂਬਰਾਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਤ ਕਰਦਿਆਂ ਪਾਸਟ ਇੰਟਰਨੈਸ਼ਨਲ ਪ੍ਰਧਾਨ ਲਾਇਨ ਨਰੇਸ਼ ਅਗਰਵਾਲ, ਪਾਸਟ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਜੇ ਪੀ ਸਿੰਘ, ਜਗਦੀਸ਼ ਗੁਲਾਟੀ, ਲਾਇਨ ਵਿਨੋਦ ਖੰਨਾ ਅਤੇ ਐੱਮਸੀਸੀ ਲਾਇਨ ਰਮਨ ਗੁਪਤਾ ਨੇ ਪਿਛਲੇ ਸਾਲ ਕੋਵਿਡ ਦੇ ਦੌਰ ਵਿਚ ਲਾਇਨ ਮੈਂਬਰਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਮੈਂਬਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਨਸਾਨੀਅਤ ਦੀ ਭਲਾਈ ਲਈ ਜਿਹੜੇ ਸਮਾਜ ਸੇਵਾ ਦੇ ਕੰਮ ਕੀਤੇ ਹਨ ਉਨ੍ਹਾਂ ਦੀ ਲਿਸਟ ਬਹੁਤ ਲੰਬੀ ਹੈ। ਉਨ੍ਹਾਂ ਕਿਹਾ ਕਿ ਲਾਇਨ ਮੈਂਬਰਾਂ ਦੇ ਹਮੇਸ਼ਾ ਹੀ ਪੂਰੀ ਦੁਨੀਆ ਵਿਚ ਮੁਸੀਬਤ ਸਮੇਂ ਵਧੀਆ ਕੰਮ ਕੀਤੇ ਹਨ। ਸਮਾਗਮ ਵਿਚ ਡਿਸਟਿਕ 321ਐੱਫ ਦੇ ਆਈਪੀਡੀਜੀ ਲਾਇਨ ਪੀ ਆਰ ਜੈਰਥ, ਪੀਡੀਸੀਐੱਸ ਲਾਇਨ ਸੰਜੀਵ ਸੂਦ, ਸੈਕਿੰਡ ਵਾਈਸ ਡਿਸਟਿਕ ਗਵਰਨਰ ਲਾਇਨ ਜੀ ਐੱਸ ਕਾਲੜਾ, ਲਾਇਨ ਮੁਕੇਸ਼ ਮਦਾਨ, ਲਾਇਨ ਸੰਜੇ ਗੁਪਤਾ, ਲਾਇਨ ਸੰਜੀਵ ਗੁਪਤਾ, ਲਾਇਨ ਰਜਨੀਸ਼ ਗਰੋਵਰ, ਲਾਇਨ ਲੋਕਿੰਦਰ ਸ਼ਰਮਾ, ਲਾਇਨ ਰਵਿੰਦਰ ਸੱਗੜ ਸਮੇਤ ਰੀਜਨ ਤਿੰਨ ਚੋਂ ਬੈੱਸਟ ਸੈਕਟਰੀ ਐਵਾਰਡ ਨਾਲ ਲਾਇਨ ਡੈਸੀ ਜੈਨ ਮਲੇਰਕੋਟਲਾ, ਬੈੱਸਟ ਪ੍ਰੋਜੈਕਟ ਲਈ ਲਾਇਨ ਡਾ: ਨਰਿੰਦਰ ਵਿਰਦੀ ਮਲੇਰਕੋਟਲਾ ਅਤੇ ਲਾਇਨ ਰਾਮ ਲਾਲ ਜੈਨ ਨਿਹਾਲ ਸਿੰਘ ਵਾਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਈਪੀਐੱਮਸੀਐੱਸ ਲਾਇਨ ਗੁਰਮੀਤ ਸਿੰਘ ਮੱਕੜ, ਆਈਐੱਮਸੀਐੱਸ ਲਾਇਨ ਰਾਜੀਵ ਅਗਰਵਾਲ, ਆਈਐੱਮਸੀਟੀ ਲਾਇਨ ਬਰਿੰਦਰ ਸਿੰਘ ਸੋਹਲ, ਪੀਡੀਜੀ ਲਾਇਨ ਹਰੀਸ਼ ਦੂਆ, ਲਾਇਨ ਯੋਗੇਸ਼ ਸੋਨੀ, ਲਾਇਨ ਆਰ ਕੇ ਮਹਿਤਾ, ਲਾਇਨ ਕੇ ਕੇ ਵਰਮਾ, ਲਾਇਨ ਅੰਕੁਰ ਜੈਨ ਸਮੇਤ ਵੱਡੀ ਗਿਣਤੀ ਵਿਚ ਲਾਇਨ ਮੈਂਬਰ ਹਾਜ਼ਰ ਸਨ।

ਪਿੰਡ ਉੱਚਾ ਜ਼ਿਲ੍ਹਾ ਜਲੰਧਰ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਕੈਂਸਰ ਪ੍ਰਤੀ ਜਾਗਰੂਕ ਕੈਂਪ ਇੰਗਲੈਂਡ ਹਡਸਫੀਲਡ ਵਾਸੀ  ਗੁਰਦੀਪ ਸਿੰਘ ਕੂਨਰ ਦੀ ਮਦਦ ਨਾਲ ਲਾਇਆ ਗਿਆ

ਇੰਗਲੈਂਡ/ ਜਲੰਧਰ  (ਜਨ ਸ਼ਕਤੀ ਨਿਊਜ਼ ਬਿਊਰੋ ) ਇੰਗਲੈਂਡ ਦੇ ਸ਼ਹਿਰ ਹਡਸਫੀਲਡ ਦੇ ਵਾਸੀ ਗੁਰਦੀਪ ਸਿੰਘ ਕੂਨਰ ਵੱਲੋਂ ਆਪਣੇ ਬਜ਼ੁਰਗਾਂ ਸਵਰਗਵਾਸੀ  ਸ ਅਜੀਤ ਸਿੰਘ ਕੂਨਰ ਅਤੇ ਸਰਦਾਰਨੀ ਅਵਤਾਰ ਕੌਰ ਕੂਨਰ ਦੀ ਯਾਦ ਵਿੱਚ ਦੁਨੀਆਂ ਦੀ ਨਾਮੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਜੱਦੀ ਪਿੰਡ ਉੱਚਾ ਜ਼ਿਲ੍ਹਾ ਜਲੰਧਰ ਵਿਖੇ ਕੈਂਪ ਲਾਇਆ ਗਿਆ ।  ਜਿਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਵਿੱਚ ਆਪਣੀ ਵੱਖ ਵੱਖ ਤਰੀਕਿਆਂ ਨਾਲ ਸਿਹਤ ਨੂੰ ਚੈੱਕ ਕਰਵਾਕੇ  ਫ਼ਾਇਦਾ ਲਿਆ । ਜਾਣਕਾਰੀ ਲਈ ਦੱਸ ਦੇਈਏ ਕੀ ਸਰਦਾਰ ਗੁਰਦੀਪ ਸਿੰਘ ਕੂਨਰ ਲੰਮੇ ਸਮੇਂ ਤੋਂ ਇੰਗਲੈਂਡ ਦੇ ਸ਼ਹਿਰ ਹਡਸਫੀਲਡ ਵਿਚ ਰਹਿ ਰਹੇ ਹਨ ਅਤੇ ਬਹੁਤ ਹੀ ਵਧੀਆ ਸਮਾਜ ਸੇਵੀ ਸੇਵਾਵਾਂ ਵੀ ਨਿਭਾਅ ਰਹੇ ਹਨ। ਇਸ ਸਮੇਂ ਜਵੰਧਾ ਕਲੀਨਿਕ ਫਗਵਾੜਾ ਦੇ ਡਾ ਬਲਵੀਰ ਕੌਰ ਵੱਲੋਂ ਵੀ ਲੋਕਾਂ ਨੂੰ ਚੈੱਕ ਕਰ ਕੇ ਫ੍ਰੀ ਆਯੂਰਵੈਦਿਕ ਦੀਆਂ ਦਵਾਈਆਂ ਦਿੱਤੀਆਂ ਗਈਆਂ । ਇਸ ਸਮੇਂ ਵਰਲਡ ਕੈਂਸਰ ਕੇਅਰ ਦੇ ਡਾ ਧਰਮਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਵਰਲਡ ਕੈਂਸਰ ਕੇਅਰ ਦੇ ਬਾਨੀ ਇੰਗਲੈਂਡ ਵਾਸੀ ਡਾ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਚਲਾਈ ਇਹ ਸੰਸਥਾ ਨਾਲ ਪੂਰੀ ਦੁਨੀਆਂ ਤੋਂ ਆਪਣੇ ਧਨ ਮਨ ਤੇ ਧਨ ਦੇ ਨਾਲ ਜੁੜੇ ਲੋਕ ਸੇਵਾ ਕਰਦੇ ਹਨ ਜਿਸ ਨਾਲ ਅਸੀਂ ਪੰਜਾਬ ਦੇ ਹਰੇਕ ਪਿੰਡ ਵਿਚ ਕੈਂਪ ਲਾ ਕੇ ਲੋਕਾਂ ਨੂੰ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਅਤੇ ਹੋਰ ਕੈਂਸਰ ਪ੍ਰਤੀ ਬਿਮਾਰੀਆਂ ਤੋਂ ਜਾਗਰੂਕ ਕਰਵਾਉਂਦੇ ਹਾਂ । ਉਨ੍ਹਾਂ ਵੱਧ ਤੋਂ ਵੱਧ ਕੈਂਪ ਬੁੱਕ ਕਰਾਉਣ ਦੀ ਬੇਨਤੀ ਵੀ ਕੀਤੀ । 

ਕੁਲਵੰਤ ਟਿੱਬਾ ਵੱਲੋਂ ਸਹੀਦ ਬਖਤੌਰ ਸਿੰਘ ਦੇ ਪਰਿਵਾਰ ਦਾ ਸਨਮਾਨ 

ਪਿੰਡ ਸਹੌਰ 'ਚ ਸਹੀਦ ਦੀ ਯਾਦਗਾਰ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਾਂਗੇ- ਕੁਲਵੰਤ ਸਿੰਘ ਟਿੱਬਾ 

ਸ਼ੇਰਪੁਰ/ ਬਰਨਾਲਾ-9 ਨਵੰਬਰ-  (ਗੁਰਸੇਵਕ ਸਿੰਘ ਸੋਹੀ)-  ਹਲਕਾ ਮਹਿਲ ਕਲਾਂ ਦੇ ਪਿੰਡ ਸਹੌਰ ਵਿਖੇ ਲੋਕ ਹਿਤਾਂ ਨੂੰ ਸਮਰਪਿਤ ਤੇ ਆਮ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਅਣਥੱਕ ਯਤਨ ਕਰਨ ਵਾਲੀ ਸਰਗਰਮ ਜਥੇਬੰਦੀ  "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ 9 ਸਿੱਖਲਾਈ ਦੇ ਸਿਪਾਹੀ ਸਹੀਦ ਬਖਤੌਰ ਸਿੰਘ ਦੀ ਪਤਨੀ ਹਸ਼ਨਜੀਤ ਕੌਰ ਤੇ ਸਮੂਹ ਪਰਿਵਾਰ ਨੂੰ ਸਨਮਾਨ ਚਿੰਨ੍ਹ ਤੇ ਸਿਰਾਪਾਓ ਭੇਂਟ ਕਰਕੇ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ ਗਿਆ। ਸਾਲ 1988 ਵਿੱਚ ਸ੍ਰੀਲੰਕਾ ਦੇ ਸਹੀਦ ਪਿੰਡ ਸਹੌਰ ਦੇ ਫੌਜੀ ਬਖਤੌਰ ਸਿੰਘ ਨੂੰ ਯਾਦ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਸਹੀਦ ਦੀ ਯਾਦ ਵਿੱਚ ਅਜੇ ਤੱਕ ਪਿੰਡ ਸਹੌਰ ਵਿੱਚ ਕੋਈ ਯਾਦਗਾਰ ਦਾ ਨਿਰਮਾਣ ਤੱਕ ਨਹੀਂ ਹੋਇਆ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਉਹ ਸ਼ਹੀਦ ਬਖਤੌਰ ਸਿੰਘ ਦੀ ਯਾਦ ਵਿੱਚ ਕੋਈ ਵਿਸ਼ੇਸ਼ ਯਾਦਗਾਰ ਉਸਾਰਨ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਣਗੇ। ਇਸ ਮੌਕੇ ਸਹੀਦ ਦੇ ਪੱਤਰ ਕੁਲਵਿੰਦਰ ਸਿੰਘ ਰਿੰਕੂ, ਗੁਰਮੇਲ ਸਿੰਘ ਸਹੌਰ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ ।

ਡਾ. ਮਿੱਠੂ ਮੁਹੰਮਦ ਨਾਲ 'ਹੋਪ ਫਾਰ ਮਹਿਲ ਕਲਾਂ' ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕੀਤਾ ਦੁੱਖ ਸਾਂਝਾ

ਮਹਿਲ ਕਲਾਂ/ ਬਰਨਾਲਾ- 9 ਨਵੰਬਰ-  (ਗੁਰਸੇਵਕ ਸੋਹੀ)-  ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:)ਪੰਜਾਬ ਦੇ ਸੂਬਾਈ ਮੀਡੀਆ ਇੰਚਾਰਜ, ਹੋਪ ਫਾਰ ਮਹਿਲ ਕਲਾਂ ਦੇ ਡਾਇਰੈਕਟਰ, ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ,ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਤੇ ਅਮਨ ਮੁਸਲਿਮ ਵੈੱਲਫ਼ੇਅਰ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਡਾ. ਮਿੱਠੂ ਮੁਹੰਮਦ ਦੇ ਪਿਤਾ ਸ੍ਰੀ ਫਕੀਰ ਮੁਹੰਮਦ ਜੀ ਦੀ ਮੌਤ ਤੇ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਅਤੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਨੇ ਪੀੜਤ ਪਰਿਵਾਰ ਦੇ ਘਰ ਪੁੱਜ ਕੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਡਾ ਮਿੱਠੂ ਮੁਹੰਮਦ ਦੇ ਪਿਤਾ ਸ੍ਰੀ ਫਕੀਰ ਮੁਹੰਮਦ ਦੀ ਮੌਤ ਤੇ ਉਨ੍ਹਾਂ ਦੀ ਸਮੁੱਚੀ ਟੀਮ ਪੀਡ਼ਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੀ ਹੈ।ਉਨ੍ਹਾਂ ਕਿਹਾ ਕਿ ਡਾ ਮਿੱਠੂ ਮੁਹੰਮਦ ਸਮਾਜ ਸੇਵਾ ਅਤੇ ਲੋਕ ਹਿੱਤਾਂ ਲਈ ਇਨਸਾਫ ਦੀ ਲੜਾਈ ਵਿੱਚ ਹਮੇਸ਼ਾਂ ਮੋਹਰੀ ਭੁਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੋਪ ਫਾਰ ਮਹਿਲ ਕਲਾਂ ਦੀ ਪੂਰੀ ਟੀਮ 14 ਨਵੰਬਰ ਦਿਨ ਐਤਵਾਰ ਨੂੰ ਅੰਤਮ ਅਰਦਾਸ ਵਿਚ ਸ਼ਾਮਲ ਹੋਵੇਗੀ ।ਇਸ ਸਮੇਂ ਉਨ੍ਹਾਂ ਨਾਲ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਅਤੇ ਪੱਤਰਕਾਰ ਹਰਪਾਲ ਸਿੰਘ ਪਾਲੀ ਵਜੀਦਕੇ ਹਾਜ਼ਰ ਸਨ ।

ਬਾਪੂ ਮੈਨੂੰ ਮਾਫ ਕਰੀਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਬਾਪੂ ਮੈਨੂੰ ਮਾਫ ਕਰੀਂ
ਹੋਗੀ ਮੈਥੋਂ ਵੱਡੀ ਭੁੱਲ ।
ਨਸ਼ਿਆਂ ਚ ਮੇਰੀ ਜ਼ਿੰਦਗੀ
ਹੁਣ ਤਾਂ ਗਈ ਰੁੱਲ ।

ਲੱਖ ਵਾਰੀ ਤੂੰ ਸਮਝਾਇਆ
ਪਰ ਗੱਲ ਤੇਰੀ  ਨਾ ਮੰਨੀ।
ਸ਼ਰੀਰ ਚ ਹੁਣ ਸਤਾ ਨਾ ਰੈਗੀ
ਮੌਤ ਫਿਰਦੀ ਸਿਰ ਤੇ ਕਫ਼ਨ ਬੰਨੀ।
ਜਦੋਂ ਹੋ ਗਿਆ ਬਰਬਾਦ ਸਭ ਕੁੱਝ
ਅੱਖਾਂ ਮੇਰੀਆਂ ਗਈਆ ਖੁੱਲ
ਬਾਪੂ........

ਬੇਬੇ ਨੇ ਵੀ ਵਾਰ ਵਾਰ ਸੀ
ਮੈਨੂੰ ਪਿਆਰ ਨਾਲ ਸਮਝਾਇਆ ।
ਬੇਬੇ ਦਾ ਕਹਿਆ ਵੀ ਨਾ
ਮੇਰੇ ਅਕਲ ਖਾਨੇ ਚ ਆਇਆ ।
ਚੰਦਨ ਵਰਗੀ ਦੇਹ ਦਾ ਨਾ
ਰਹਿ ਗਿਆ ਕੌਡੀ ਵੀ ਮੁੱਲ
ਬਾਪੂ.........

ਨਿੱਕੀ ਭੈਣ ਨੇ ਵੀ ਕਈ ਵਾਰ
ਪਾਇਆ ਸੀ ਮੈਨੂੰ ਤਰਲਾ।
ਜਿਹੜਾ ਆਉਂਦਾ ਸੀ ਮੇਰੇ ਹਿੱਸੇ
ਉਹ ਵੀ ਵੇਚਤਾ ਮੈਂ ਮਰਲਾ ।
ਭੈਣ ਦੀ ਰੱਖੜੀ ਦਾ ਵੀ
ਮੋੜਿਆ ਨਾ ਕੋਈ ਮੈਂ  ਮੁੱਲ
ਬਾਪੂ........

"ਪਿੰਡ ਪਪਰਾਲੇ ਦੇ ਲੋਕੀਂ
ਮੈਨੂੰ ਮਾਰਦੇ ਨੇ ਨਿੱਤ ਬੋਲੀਆਂ ।
ਹੁਣ ਸਮਝ ਚ ਨਾ ਆਵੇ
ਨਸ਼ਿਆਂ ਚ ਕਾਹਤੋਂ ਜਿੰਦ ਰੌਲੀਆ ।
"ਸ਼ਾਇਰ " ਨਿਮਾਣਾ ਆਖੇ ਨਸ਼ਾ ਤਾਂ
ਕਰੇ ਘਰ ਦਾ ਦੀਵਾ ਗੁੱਲ
ਬਾਪੂ.....

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਰਮਜ਼ਾਂ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਜੋ ਗੱਲਾਂ ਕਰੇ ਵਪਾਰ ਦੀਆਂ ,
ਉਹ ਕੀ ਜਾਣੇ ਰਮਜ਼ਾਂ ਪਿਆਰ ਦੀਆਂ,
ਸੱਚਾ ਯਾਰ ਕਦਮਾਂ ਵਿੱਚ ਰੋਲ ਦੇਵੇ ,
ਹੀਰਿਆਂ ਨੂੰ ਕੌਡੀਆਂ ਦੇ ਮੁੱਲ ਤੋਲ ਦੇਵੇ ,
ਲੁੱਟ ਲਵੇ ਜੋ ਰੁੱਤਾਂ ਪਿਆਰ ਦੀਆਂ,
ਉਹ ਕੀ ਜਾਣੇ ਰਮਜ਼ਾਂ ਪਿਆਰ ਦੀਆਂ।

ਬੇ-ਮੌਸਮ ਵਾਂਗ ਜੋ ਬਦਲ ਜਾਵੇ ,
ਬਣ ਜ਼ਹਿਰੀ ਸੱਪ ਨਿਗਲ ਜਾਵੇ ,
ਗਗਨ ਰੜਕਾਂ ਪੈਣ ਪਿੱਠ ਪਿੱਛੇ ਕੀਤੇ ਵਾਰ ਦੀਆਂ ,
ਧਾਲੀਵਾਲ ਉਹ ਕੀ ਜਾਣੇ ਰਮਜ਼ਾਂ ਪਿਆਰ ਦੀਆਂ।

 

ਗਗਨਦੀਪ ਧਾਲੀਵਾਲ ।

ਰੋਇੰਗ ਐਸੋਸੀਏਸ਼ਨ ਵੱਲੋਂ ਰੋਇੰਗ ਚੈਂਪੀਅਨਸ਼ਿਪ 11 ਅਤੇ 12ਨਵੰਬਰ ਨੂੰ  

ਜਗਰਾਓਂ 8 ਨਵੰਬਰ (ਅਮਿਤ ਖੰਨਾ/ਬਲਬੀਰ ਸਿੰਘ ਬਾਠ ) ਪੰਜਾਬ ਐਮਚਿਊਰ ਰੋਇੰਗ ਐਸੋਸੀਏਸ਼ਨ ਵੱਲੋਂ ਰੋਪੜ ਵਿੱਚ 15ਵੀਂ ਜੂਨੀਅਰ ਸੀਨੀਅਰ ਅਤੇ ਓਪਨ ਸਟੇਟ ਅਤੇ ਰੋਇੰਗ ਚੈਂਪੀਅਨਸ਼ਿਪ 11 ਅਤੇ 12 ਨਵੰਬਰ ਨੂੰ ਹੋ ਰਹੀ ਹੈ  ਇਹ ਪੰਜਾਬ ਐਮਚਿਊਰ ਰੋਇੰਗ 15ਵੀਂ ਜੂਨੀਅਰ ਸੀਨੀਅਰ ਅਤੇ ਓਪਨ ਰੋਇੰਗ  ਸਟੇਟ  ਚੈਂਪੀਅਨਸ਼ਿਪ ਮੁੰਡੇ ਅਤੇ ਕੁੜੀਆਂ 11 ਅਤੇ 12 ਨਵੰਬਰ ਨੂੰ ਪ੍ਰਧਾਨ ਮਨਜਿੰਦਰ ਕੌਰ ਵਿਰਕ ਦੀ ਅਗਵਾਈ ਵਿੱਚ ਹੋ ਰਹੀ ਹੈ  ਸਭ ਜ਼ਿਲ੍ਹਿਆਂ ਦੀਆਂ ਐਸੋਸੀਏਸ਼ਨਾਂ ਨੂੰ ਵੀ ਕਿਹਾ ਗਿਆ ਕਿ ਆਪਣੀਆਂ ਆਪਣੀਆਂ ਟੀਮਾਂ ਲੈ ਕੇ ਰੋਪੜ ਵਿਚ ਪਹੁੰਚਣ ਦੀ ਕ੍ਰਿਪਾਲਤਾ ਕਰੋ ਜਿਸ ਵਿੱਚ ਕਵਿਡ 19 ਦੀਆਂ ਸਾਰੀਆਂ ਸ਼ਰਤਾਂ ਵੀ ਲਾਗੂ ਹਨ  ਇਸ ਚੈਂਪੀਅਨਸ਼ਿਪ ਵਿੱਚ ਸਿੰਗਲ ਸਰਕਲ ਡਬਲ ਸਰਕਲ ਕੋਕਸਲੈੱਸ ਪੇਅਰ ਕੋਕਸਲੈੱਸ ਫੋਰ  ਹੋਣਗੀਆਂ  ਇਹ ਸਾਰੇ ਈਵੈਂਟ ਜੂਨੀਅਰ ਸੀਨੀਅਰ ਅਤੇ ਓਪਨ ਵਿੱਚ ਹੋਣਗੇ  ਜੂਨੀਅਰ 1000 ਮੀਟਰ ਹੋਵੇਗਾ ਸੀਨੀਅਰ 2000 ਮੀਟਰ ਹੋਵੇਗਾ ਤੇ ਓਪਨ 500 ਮੀਟਰ ਹੋਵੇਗਾ  ਜੂਨੀਅਰ ਆਪਣੇ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਦੀਆਂ ਦੋ ਦੋ ਕਾਪੀਆਂ ਵੀ ਨਾਲ ਲੈ ਕੇ ਆਉਣਗੇ  ਦੂਰੋਂ ਆਏ ਖਿਡਾਰੀਆਂ ਦੇ ਲਈ ਅਤੇ ਕੋਚ ਦਾ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ  ਉਹ ਆਪਣੀਆਂ ਗਿਣਤੀ 10 ਤਰੀਕ ਤੋਂ ਪਹਿਲਾਂ ਦਸ ਤਰੀਕ ਤੱਕ ਸਾਡੇ ਕੋਲ ਪਹੁੰਚਾਦੇਣ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾ ਸਕਣ  ਜਸਬੀਰ ਸਿੰਘ ਗਿੱਲ ਜਰਨਲ ਸੈਕਟਰੀ ਦਵਿੰਦਰ ਸਿੰਘ ਜਟਾਣਾ ਪ੍ਰਧਾਨ ਰੋਪੜ ਰੋਇੰਗ ਐਸੋਸੀਏਸ਼ਨ ਗੁਰਮੇਲ ਸਿੰਘ ਇੰਡੀਆ  ਜਸਵੀਰ ਸਿੰਘ ਗਿੱਲ  ਆਦਿ ਹਾਜ਼ਰ ਸਨ

ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੂੰ ਗਹਿਰਾ ਸਦਮਾ.. ਪਿਤਾ ਦਾ ਦੇਹਾਂਤ.

ਨਹੀਂ ਰਿਹਾ 1947 ਦੇ ਇਤਹਾਸ ਦਾ ਅੱਖੀਂ ਡਿੱਠਾ ਗਵਾਹ

ਮਹਿਲ ਕਲਾਂ/ ਬਰਨਾਲਾ-8 ਨਵੰਬਰ- (ਗੁਰਸੇਵਕ ਸੋਹੀ )-  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਦੇ ਸੂਬਾ ਮੀਡੀਆ ਇੰਚਾਰਜ ਅਤੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਦੇ ਪਿਤਾ ਫ਼ਕੀਰ ਮੁਹੰਮਦ (92) ਮਿਤੀ 07-11-2021 ਨੂੰ ਸਵੇਰੇ 8 ਕੁ ਵਜੇ ਦੇ ਕਰੀਬ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ । ਉਨ੍ਹਾਂ ਨੂੰ ਸਪੁਰਦ-ਏ-ਖਾਕ (ਅੰਤਮ ਸੰਸਕਾਰ) ਉਨ੍ਹਾਂ ਦੇ ਜੱਦੀ ਪਿੰਡ ਰਾਏਸਰ (ਬਰਨਾਲਾ) ਵਿਖੇ ਕੀਤਾ ਗਿਆ। ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਮੇਸ ਬਾਲੀ, ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ, ਸੂਬਾ ਵਿੱਤ ਸਕੱਤਰ ਡਾਕਟਰ ਮਾਘ ਸਿੰਘ ਮਾਣਕੀ,ਬਲਾਕ ਅਹਿਮਦਗੜ੍ਹ ਤੋਂ ਡਾ ਹਰਦੀਪ ਕੁਮਾਰ ਬਬਲਾ, ਡਾ ਇਕਬਾਲ ਮੁਹੰਮਦ,ਡਾ ਭਗਵੰਤ ਸਿੰਘ ਬਡ਼ੂੰਦੀ, ਡਾ ਜਸਵੰਤ ਸਿੰਘ ਜ਼ਿਲ੍ਹਾ ਕੈਸ਼ੀਅਰ ਮਲੇਰਕੋਟਲਾ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਡਾਕਟਰ ਕੇਸਰ ਖਾਨ ਮਾਂਗੇਵਾਲ ,ਡਾ ਸੁਖਪਾਲ ਸਿੰਘ,ਡਾ ਧਰਮਿੰਦਰ ਸਿੰਘ ,ਡਾ ਅਮਰਜੀਤ ਸਿੰਘ ਕੁੱਕੂ, ਡਾ ਕੇਸਰ ਖ਼ਾਨ ਤੇਡਾ ਮੁਸਤਾਕ ਮੁਹੰਮਦ  ਕਾਲਾ ਖਾਨ (ਹੱਡੀਆਂ ਦਾ ਹਸਪਤਾਲ)  ਮਹਿਲ ਕਲਾਂ, ਜਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ, ਮੁਸਲਿਮ ਫਰੰਟ ਪੰਜਾਬ ਦੇ ਆਗੂ ਹਮੀਦ ਮੁਹੰਮਦ ਚੁਹਾਣਕੇ ਕਲਾਂ,ਡਾ ਕਰਮਦੀਨ ਬਾਜਵਾ
,ਇਕਬਾਲ ਮੁਹੰਮਦ ਰਾਜਗਡ਼੍ਹ, ਮੁਹੰਮਦ ਯਾਸੀਨ ਗੰਗੋਹਰ,ਨਜ਼ੀਰ ਖ਼ਾਨ,ਬਸ਼ੀਰ ਖ਼ਾਨ,ਸਰਪੰਚ ਬਲੌਰ ਸਿੰਘ ਕਲੇਰ, ਪੰਚ ਤੇ ਨੰਬਰਦਾਰ ਗੁਰਪ੍ਰੀਤ ਸਿੰਘ ਚੀਨਾ,ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਰਿੰਕਾ ਕੁਤਬਾ ਬਾਹਮਣੀਆਂ
,ਮੋਹਰ ਸਾਹ ਰਾਏਸਰ, ਪੱਤਰਕਾਰ ਭਾਈਚਾਰੇ ਚੋਂ ਨਿਰਮਲ ਸਿੰਘ ਪੰਡੋਰੀ, ਗੁਰਸੇਵਕ ਸਿੰਘ ਸਹੋਤਾ, ਸ਼ੇਰ ਸਿੰਘ ਰਵੀ, ਅਵਤਾਰ ਸਿੰਘ ਅਣਖੀ, ਜਸਵੀਰ ਸਿੰਘ ਵਜੀਦਕੇ, ਕੁਲਦੀਪ ਸਿੰਘ ਗੋਹਲ, ਗੁਰਸੇਵਕ ਸਿੰਘ ਸੋਹੀ, ਜਗਜੀਤ ਸਿੰਘ ਕੁਤਬਾ, ਪਰਮਿੰਦਰ ਸਿੰਘ ਹਮੀਦੀ,ਫ਼ਿਰੋਜ਼ ਖ਼ਾਨ ,ਹਰਪਾਲ ਸਿੰਘ ਪਾਲੀ ਵਜੀਦਕੇ, ਅਵਤਾਰ ਸਿੰਘ ਬੱਬੀ ਰਾਏਸਰ, ਜਗਜੀਤ ਸਿੰਘ ਮਾਹਲ, ਬਰਨਾਲਾ ਤੋਂ ਪੱਤਰਕਾਰ ਹਰਿੰਦਰ ਸਿੰਘ ਨਿੱਕਾ, ਰਜਿੰਦਰ ਸਿੰਘ ਬਰਾੜ, ਮਨੋਜ ਸਰਮਾ, ਗੁਰਮੀਤ ਸਿੰਘ ਹੰਡਿਆਇਆ, ਬਲਜਿੰਦਰ ਸਿੰਘ ਚੱਠਾ, ਜਸਵੀਰ ਸਿੰਘ ਗਹਿਲ
,ਰਜਿੰਦਰ ਸਰਮਾ, ਪ੍ਰਧਾਨ ਅਸੀਸ ਪਾਲਕੋ,ਕਮਲਪ੍ਰੀਤ ਸਿੰਘ ਕਮਲ, ਲਖਵੀਰ ਸਿੰਘ ਚੀਮਾ, ਅਵਤਾਰ ਸਿੰਘ ਫਰਵਾਹੀ, ਸਮੇਤ ਬਰਨਾਲਾ ਦੇ ਵੱਖ ਵੱਖ ਪ੍ਰੈੱਸ ਕਲੱਬਾਂ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੂਟਾ ਖਾਨ, ਡਾ ਮਿੱਠੂ ਮੁਹੰਮਦ ਅਤੇ ਕਾਕਾ ਖਾਨ ਨੇ ਦੱਸਿਆ ਕਿ ਅਰਦਾਸ ( ਦੁਆ) ਮਿਤੀ 14-11-2021 ਦਿਨ ਐਤਵਾਰ ਨੂੰ (ਨੇੜੇ ਬਾਗ ਵਾਲਾ ਪੀਰਖਾਨਾ ) ਪਿੰਡ ਮਹਿਲ ਕਲਾਂ (ਬਰਨਾਲਾ ) ਵਿਖੇ  12:30 ਵਜੇ ਹੋਵੇਗੀ।

ਡਬਲਡੋਜ਼ ਕਾਮੇਡੀ, ਰੁਮਾਂਸ ਤੇ ਜਜ਼ਬਾਤਾਂ ਦੀ ਸੁਮੇਲ ਫ਼ਿਲਮ ‘ਪਾਣੀ 'ਚ ਮਧਾਣੀ’ ਨੇ ਸਿਨੇਮਾਂਘਰਾਂ ‘ਚ ਲਾਈ ਰੌਣਕ

ਇਨੀਂ ਦਿਨੀਂ ਵਰਲਡ ਵਾਈਡ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਪਾਣੀ 'ਚ ਮਧਾਣੀ' ਨੂੰ ਬਾਕਸ ਆਫਿਸ 'ਤੇ ਭਾਰਤ ਅਤੇ ਵਿਦੇਸ਼ਾਂ ‘ਚ ਚੰਗੀ ਪ੍ਰਤੀਕਿਿਰਆ ਮਿਲ ਰਹੀ ਹੈ ਅਤੇ ਹਰ ਪਾਸੇ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ ਹਨ।ਦਰਸ਼ਕ ਵਰਗ ਫ਼ਿਲਮ ਦੇ ਕਾਮੇਡੀ ਅਤੇ ਰੁਮਾਂਸ ਭਰੇ ਕੰਸੇਪਟ ਨਾਲ ਕਾਫੀ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਸ ਫ਼ਿਲਮ ਦਾ ਟੀਜ਼ਰ, ਪ੍ਰੋਮੋ, ਗਾਣੇ ਅਤੇ ਕਾਮੇਡੀ ਡਾਇਲਾਗਜ਼ ਦਰਸ਼ਕਾਂ ਨੂੰ ਪਹਿਲਾਂ ਹੀ ਬੇਹੱਦ ਪ੍ਰਭਾਵਿਤ ਕਰ ਚੁੱਕੇ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਪੂਰੀ ਟੀਮ ਨੇ ਫ਼ਿਲਮ ਦੇ ਪ੍ਰਚਾਰ ਲਈ ਦਿਨ-ਰਾਤ ਇੱਕ ਕੀਤਾ ਹੋਇਆ ਸੀ।ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਸੋਸ਼ਲ ਮੀਡੀਆ ਰਾਹੀਂ ਅਨੇਕਾਂ ਹੀ ਕੂਮੈਂਟਸ ਕਰਕੇ ਫ਼ਿਲਮ 'ਪਾਣੀ 'ਚ ਮਧਾਣੀ' ਦੀ ਪ੍ਰਸ਼ੰਸਾਂ ਕੀਤੀ ਹੈ।ਫ਼ਿਲਮ ਵਿੱਚ ਜਿੱਥੇ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਨੇ ਫ਼ਿਲਮ ਵਿੱਚ ਆਪਣੇ ਸੰਗੀਤਕ ਜੋੜੀ ਦੇ ਕਿਰਦਾਰ ਗੁੱਲੀ ਤੇ ਸੋਹਣੀ ਨੂੰ ਕਾਫੀ ਸੁਚੱਜੇ ਢੰਗ ਨਾਲ ਨਿਭਾਇਆ ਹੈ ਉਥੇ ਹੀ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਕੌਰ ਭੰਗੂ, ਰੂਪਿੰਦਰ ਰੂਪੀ, ਇਫਤਿਖਾਰ ਠਾਕੁਰ, ਹਾਰਬੀ ਸੰਘਾ,ਗੁਰਮੀਤ ਸਾਜਨ ਅਤੇ ਹਨੀ ਮੱਟੂ ਆਦਿ ਨੇ ਵੀ ਆਪਣੀ ਅਦਾਕਾਰੀ ਨਾਲ ਫ਼ਿਲਮ ਨੂੰ ਚਾਰ ਚੰਨ ਲਾਏ ਹਨ।ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਵਲੋਂ ਬੇਹੱਦ ਹੀ ਸ਼ਾਨਦਾਰ ਤੇ ਵਧੀਆ ਢੰਗ ਨਾਲ ਲਿਖੀ ਗਈ ਹੈ।ਫ਼ਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ (ਦਾਦੂ ਨੇ ਕੀਤਾ ਹੈ ਤੇ ਉਨਾਂ ਨੇ ਆਪਣੀ ਪੂਰੀ ਟੀਮ ਤੋਂ ਚੰਗਾ ਕੰਮ ਲਿਆ ਹੈ ਅਤੇ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਨੂੰ ਇੱਕ ਚੰਗੀ ਡਬਲਡੋਜ਼ ਕਾਮੇਡੀ ਫ਼ਿਲਮ ਬਣਾ ਕੇ ਦਿੱਤੀ ਹੈ।ਫ਼ਿਲਮ ਵਿਚਲੇ ਹਾਸਿਆਂ ਨਾਲ ਭਰੇ ਪੰਚ ਹੀ ਫ਼ਿਲਮ ਦੀ ਗਤੀ ਨੂੰ ਲਗਾਤਾਰ ਵਧਾਉਂਦੇ ਹਨ। ਫ਼ਿਲਮ ਦੇ ਦੋਵੇਂ ਹਿੱਸੇ ਬੇਹੱਦ ਕਮਾਲ ਦੇ ਹਨ।ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਬੈਨਰ ਹੇਠ ਬਣੀ  ਨਿਰਮਾਤਾ ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ (ਸਿਆਟਲ, ਯੂ ਐਸ ਏ) ਵਲੋਂ ਪ੍ਰੋਡਿਊਜ ਇਹ ਫ਼ਿਲਮ ਜਿੱਥੇ ਦਰਸ਼ਕਾਂ ਨੂੰ  ਪੁਰਾਣੇ ਸੰਗੀਤਕ ਕਲਚਰ, ਬੋਲੀ ਪਹਿਰਾਵੇ ਬਾਰੇ ਜਾਣੂੰ ਕਰਵਾ ਰਹੀ ਹੈ ਉੱਥੇ ਨਾਲ ਹੀ ਦਰਸ਼ਕਾਂ ਨੂੰ ਸਿਹਤਮੰਦ ਕਾਮੇਡੀ ਰਾਹੀਂ ਹਸਾਉਂਦੀ ਵੀ ਨਜ਼ਰ ਆ ਰਹੀ ਹੈ।

ਹਰਜਿੰਦਰ ਸਿੰਘ 9463828000

 

ਈ.3 ਏ.ਈ. ਦੇ ਦੁਬਈ ਲਾਇਵ ਸ਼ੋਅ ‘ਚ ਧਮਾਲ ਪਾਉਣਗੇ ਅੱਧਾ ਦਰਜਨ ਦੇ ਕਰੀਬ ਪੰਜਾਬੀ ਸਿਤਾਰੇ

ਦੁਬਈ ਦਰਸ਼ਕਾਂ ‘ ਐਮੀ ਵਿਰਕ, ਸੋਨਮ ਬਾਜਵਾ, ਕਰਨ ਔਜਲਾ, ਗੈਰੀ ਸੰਧੂਮਨਿੰਦਰ ਬੂਟਰ, ਜੀ ਖਾਨ, ਵਿੱਕੀ ਅਤੇ ਮੰਨਤ ਨੂਰ ਦੇ ਸ਼ੋਆਂ ਨੂੰ ਲੈ ਕੇ ਭਾਰੀ ਉਤਸ਼ਾਹ

ਪੰਜਾਬੀ ਸੰਗੀਤ ਪ੍ਰੇਮੀਆਂ ਦੇ ਪਸੰਦੀਦਾ ਪੰਜਾਬੀ ਸਿਤਾਰੇ ਐਮੀ ਵਿਰਕ, ਸੋਨਮ ਬਾਜਵਾ, ਕਰਨ ਔਜਲਾ, ਗੈਰੀ ਸੰਧੂ,  ਮਨਿੰਦਰ ਬੂਟਰ, ਜੀ ਖਾਨ, ਵਿੱਕੀ ਅਤੇ ਮੰਨਤ ਨੂਰ  ਅਗਾਮੀ 12 ਨਵੰਬਰ 2021 ਨੂੰ ਈ.3 ਯੂ.ਕੇ. ਵਲੋਂ ਕਰਵਾਏ ਜਾ ਰਹੇ ਦੁਬਈ ਸਯੁੰਕਤ ਅਰਬ ਅਮੀਰਾਤ ਦੇ ਕੋਕਾ-ਕੋਲਾ ਅਰੇਨਾ ਵਿੱਚ ਦੇਸੀ ਪਰਿਵਾਰਕ ਸਮਾਰੋਹ ‘ਚ ਲਾਇਵ ਸ਼ੋਅ ਕਰਨ ਲਈ ਪਹੁੰਚ ਰਹੇ ਹਨ। ਬ੍ਰਿਟੇਨ ਵਿੱਚ ਮੋਹਰੀ ਦੱਖਣੀ ਏਸ਼ੀਆਈ ਲਾਈਵ ਸੰਗੀਤ ਅਤੇ ਮਨੋਰੰਜਨ ਏਜੰਸੀ ਦੇ ਰੂਪ ਵਿੱਚ, ਸ਼ੋਅ ਦੀ ਮੇਜ਼ਬਾਨੀ ਈ.3 ਯੂ.ਕੇ ਰਿਕਾਰਡ ਲੇਬਲ ਅਤੇ ਪ੍ਰਬੰਧਨ ਦੁਆਰਾ ਕੀਤੀ ਜਾ ਰਹੀ ਹੈ ।ਈ.3 ਯੂ.ਕੇ ਦੇ ਡਾਇਰੈਕਟਰ ਨੇ ਦੱਸਿਆ ਕਿ “ਕੋਕਾ-ਕੋਲਾ ਅਖਾੜੇ ਵਿੱਚ ਸੰਗੀਤ ਪ੍ਰੇਮੀਆਂ ਨੂੰ ਆਪਣੇ ਮਨਪਸੰਦ ਗੀਤਾਂ ਦੇ ਨਾਲ-ਨਾਲ, ਸ਼ਾਨਦਾਰ ਰੋਸ਼ਨੀ ਪ੍ਰਦਰਸ਼ਨ, ਡਾਂਸ ਅਤੇ ਆਤਿਸ਼ਬਾਜੀ ਪ੍ਰਦਰਸ਼ਨਾਂ ਦੀ ਖੂਬਸੂਰਤ ਝਲਕ ਵੀ ਦੇਖਣ ਨੂੰ ਮਿਲੇਗੀ।ਉਨਾਂ ਅੱਗੇ ਦੱਸਿਆ ਕਿ ਇਸ ਸ਼ੋਅ  ਨੂੰ ਲੈ ਕੇ ਦੁਬਈ ਦਰਸ਼ਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨਾਂ ਵਲੋਂ ਇਸ ਸਬੰਧੀ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਜਾ ਰਹੇ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਪ੍ਰਬੰਧ ਹੋਵੇਗਾ।ਪ੍ਰਬੰਧਕਾਂ ਨੇ ਸਮੂਹ ਸੰਗੀਤ ਪ੍ਰੇਮੀਆਂ ਨੂੰ ਇਸ ਸੱਭਿਆਚਾਰਕ ਸ਼ੋਅ ਵਿੱਚ ਵਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

ਹਰਜਿੰਦਰ ਸਿੰਘ 9463828000 

 

ਕਿਸਾਨ ਆਗੂ ਗੁਰਨਾਮ ਸਿੰਘ ਛੀਨੀਵਾਲ ਕਲਾ ਨਹੀਂ ਰਹੇ

ਮਹਿਲ ਕਲਾਂ/ ਬਰਨਾਲਾ-7 ਨਵੰਬਰ- (ਗੁਰਸੇਵਕ ਸੋਹੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਬਕਾ ਪ੍ਰਧਾਨ ਸਵ: ਅਮਰ ਸਿੰਘ ਦੇ ਭਰਾ ਗੁਰਨਾਮ ਸਿੰਘ ਛੀਨੀਵਾਲ ਦੀ ਦੀਵਾਲੀ ਵਾਲੇ ਦਿਨ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਜੀਵਨ ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਿਹਾ ਦਿੱਲੀ ਸਿੰਘੂ  ਬਾਰਡਰ ਤੇ ਉਹ ਲਗਾਤਾਰ ਆਪਣਾ ਯੋਗਦਾਨ ਪਾਉਂਦੇ ਆ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਛੀਨੀਵਾਲ ਕਲਾਂ ਵਿਖੇ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਨੇ ਕਿਹਾ ਕਿ ਗੁਰਨਾਮ ਸਿੰਘ ਦੇ ਅਚਾਨਕ ਚਲੇ ਜਾਣ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇੱਕ ਸੰਘਰਸ਼ੀ ਯੋਧਾ ਸਦਾ ਲਈ ਚਲੇ ਜਾਣ ਕਾਰਨ ਉਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਗੁਰਨਾਮ ਸਿੰਘ ਕਿਸਾਨੀ ਸੰਘਰਸ਼ ਦਾ ਉਹ ਯੋਧਾ ਸੀ ਜਿਸ ਨੇ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਕਿਸਾਨੀ ਘੋਲ ਨੂੰ ਪਹਿਲ ਦਿੱਤੀ।ਉਸ ਦੇ ਕੀਤੇ ਹੋਏ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਵੇਲੇ ਜਰਨਲ ਸੈਕਟਰੀ ਅਜਮੇਰ ਸਿੰਘ ਹੁੰਦਲ, ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ, ਜਗਸੀਰ ਸਿੰਘ, ਭੋਲਾ ਸਿੰਘ, ਕੁਲਵਿੰਦਰ ਸਿੰਘ ਗਹਿਲ ਬਲਾਕ ਪ੍ਰਧਾਨ ਰਾਜੇਵਾਲ, ਪ੍ਰੀਤਮ ਸਿੰਘ ਹੈੱਡ ਗ੍ਰੰਥੀ ਛੀਨੀਵਾਲ ਆਦਿ ਅੰਤਿਮ ਅਰਦਾਸ ਵੇਲੇ ਹਾਜ਼ਰ ਸਨ ।