You are here

ਪੰਜਾਬ

ਕਾਵਿ ਸੰਗ੍ਰਹਿ : ਸਹਿਮੇ ਸਹਿਮੇ ਲੋਕ ; ਬਾ ਕਮਾਲ ਰਚਨਾ ਬਹੁਤ ਸੁੰਦਰ ਭਾਵਪੂਰਨ ਪੇਸ਼ਕਾਰੀ

ਕਾਵਿ ਸੰਗ੍ਰਹਿ :- ਸਹਿਮੇ ਸਹਿਮੇ ਲੋਕ
ਲੇਖਕ :- ਜਸਬੀਰ ਮੀਰਾਂਪੁਰ 
ਸੰਪਰਕ :- 81988/21530
ਪ੍ਰਕਾਸ਼ਨ :- ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ
  
       'ਸਹਿਮੇ ਸਹਿਮੇ ਲੋਕ' ਕਾਵਿ ਸੰਗ੍ਰਹਿ , ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਦੂਜੀ ਹੱਥ ਲਿਖਤ ਕਾਵਿ ਸੰਗ੍ਰਹਿ ਹੈ । ਕਾਵਿ ਸੰਗ੍ਰਹਿ ਦਾ ਟਾਈਟਲ ਪੜ੍ਹ , ਪਤਾ ਲੱਗ ਜਾਂਦਾ ਹੈ ਕਿ ਲੋਕਾਂ ਦੇ ਸਹਿਮੇ / ਡਰੇ ਹੋਣ ਦਾ । ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ , ਲੇਖਕ ਨੇ , ਆਪਣੇ ਸ਼ਬਦਾਂ ਰਾਹੀਂ ਪੇਸ਼ ਕੀਤਾ । ਲੇਖਕ ਲੋਕਾਂ ਸਹਿਮੇ / ਡਰੇ ਹੋਣ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਜਾਣਦਾ ਹੈ । ਲੇਖਕ ' ਜਸਬੀਰ ਮੀਰਾਂਪੁਰ' ਨੇ ਬੜੇ ਸੁਚੱਜੇ ਢੰਗ ਨਾਲ, ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਨਜ਼ਮਾਂ ਰਾਹੀਂ , ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ । ਲੇਖਕ ਚੰਗੀ ਤਰ੍ਹਾਂ ਲੋਕਤੰਤਰ ਦੇ ਤਾਣੇ-ਬਾਣੇ ਨੂੰ ਜਾਣਦਾ ਹੈ, ਤੇ ਸਵਾਲ ਕਰਦਾ ਹੈ  :-
                                ਜੰਤਰ ਹੈ ਜਾਂ ਮੰਤਰ ਹੈ ,
                               ਕੀ ਇਹ ਲੋਕਤੰਤਰ ਹੈ ?
                               ਭੁੱਖੇ ਮਰਨ ਕਿਰਤੀ ਏਥੇ ,
                              ਇਹ ਕਿਹੜੀ ਤੰਤਰ ਹੈ ?
ਲੇਖਕ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨ , ਕਿਰਤੀ ਹੱਕੀ ਮੰਗਾਂ ਲਈ , ਹਾਕਮਾਂ ਨੂੰ ਵਾਸਤਾ ਪਾਉਦੀਆਂ , ਕਵਿਤਾਵਾਂ ਲਿਖ , ਕਿਸਾਨਾਂ , ਕਿਰਤੀਆਂ ਦਾ ਹੌਸਲਾ ਅਫ਼ਜ਼ਾਈ ਕਰਦਾ ਹੈ ਤੇ ਹਾਕਮਾਂ ਨੂੰ ਕਹਿੰਦਾ ਹੈ ਕਿ ,
        ਤੇਰੇ ਵੱਲੋਂ ਹਾਕਮਾਂ , ਜੋ ਦੁਰਕਾਰੇ ਬੰਦੇ ਉਠੇ ਨੇ,
       ਲੇਖਾਂ , ਮੌਸਮਾਂ ਤੇ ਸਰਕਾਰਾਂ ਦੇ ਮਾਰੇ ਬੰਦੇ ਉਠੇ ਨੇ ।
ਲੇਖਕ ਬਦਲ ਰਹੇ , ਭਾਰਤ ਤੇ ਕਾਬਜ਼ ਚੋਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ , ਤੇ ਲਿਖਦਾ ਹੈ :-
                ਪਹਿਲਾਂ ਹੋਰ , ਹੁਣ ਹੋ ਗਿਆ ਹੋਰ ਭਾਰਤ ,
                ਕਰੀਂ ਬੈਠਾ ਕਬਜ਼ਾ, ਤੇਰੇ ਤੇ ਚੋਰ ਭਾਰਤ ।
ਅੱਜ ਹਰ ਮਨੁੱਖ ਦੀ ਜ਼ਰੂਰਤ ਰੁਜ਼ਗਾਰ ਹੈ । ਜਦੋਂ ਤੱਕ ਮਨੁੱਖ ਕੋਈ ਰੁਜ਼ਗਾਰ ਨਾ ਮਿਲੇ , ਉਸਦਾ ਮਨ ਅਸ਼ਾਂਤ ਰਹਿੰਦਾ । ਰੁਜ਼ਗਾਰ ਖਾਤਿਰ ਮਨੁੱਖ ਦੇਸੋਂ ਪਰਦੇਸ ਹੋ ਰਿਹਾ। ਲੋਕ ਸੜਕਾਂ ਤੇ ਉਤਰ ਧਰਨੇ ਲਾ , ਰਹੇ ਹਨ । ਲੇਖਕ ਨੇ ਸਰਕਾਰਾਂ ਨੂੰ ਗੁਹਾਰ ਲਾ ਲਿਖਦਾ ਹੈ :- 
          ਨਾ ਮੁਫ਼ਤ ਬਿਜਲੀ , ਨਾ ਮੁਫ਼ਤ ਅਨਾਜ ਚਾਹੀਦੈ ,
          ਸਾਡੇ ਵਿਹਲੇ ਲੋਕ ਨੇ ਹਾਕਮਾਂ , ਕੰਮਕਾਜ ਚਾਹੀਦੈ ।
ਲੇਖਕ ਲੋਕਾਂ ਦੇ ਸਹਿਮ ਤੇ ਡਰ ਪੇਸ਼ ਕਰਦੀ , ਕਵਿਤਾ ਜੋ ਕਾਵਿ ਸੰਗ੍ਰਹਿ ਦਾ ਟਾਈਟਲ ਬਣੀ ਹੈ । ਉਸ ਵਿਚ ਲਿਖਦਾ :-
      ਲੋਕ ਨੇ ਸਹਿਮੇ ਸਹਿਮੇ ਤੇ ਹਵਾ ਚ' ਹੈ ਵਿਰਲਾਪ,
   ਰੁੱਸੀਆਂ ਹੋਈਆਂ ਬਹਾਰਾਂ ,ਏਥੇ ਚਾਵਾਂ ਚੜਿਆ ਤਾਪ । 
ਏਨਾਂ ਤੋਂ ਇਲਾਵਾ ਕਾਵਿ ਸੰਗ੍ਰਹਿ 'ਸਹਿਮੇ ਸਹਿਮੇ ਲੋਕ' , ਹੋਰ ਸੁੰਦਰ ਰਚਨਾਵਾਂ ਹਨ , ਜਿਵੇਂ 'ਮਾਂ ਰੁੱਲਦੀ ਵੇਖੀ', ਵੰਡ ਵੰਡਾਰਾਂ ,ਲਾਕਡਾਊਨ , ਮੇਕ ਇਨ ਇੰਡੀਆ, ਹਿੰਦ -ਪਾਕਿ ,ਸ਼ਹੀਦ ਤੇ ਵਾਕਫੀਅਤ ਆਦਿ , ਬਾ ਕਮਾਲ ਰਚਨਾਵਾਂ ਹਨ । ਜੋ ਪਾਠਕਾਂ ਦੇ ਮਨ ਤੇ ਰਾਜ ਕਰਨਗੀਆਂ । ਬਹੁਤ ਸੁੰਦਰ ਭਾਵਪੂਰਨ ਪੇਸ਼ਕਾਰੀ । ਸ਼ਬਦਾਂ ਦੀ ,ਹਰ ਥਾਂ ਠੀਕ ਵਰਤੋਂ । 
    ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਕ਼ਲਮ ਨੂੰ ਪਰਮਾਤਮਾ ਤਾਕਤ ਬਖਸ਼ੇ । ਮੇਰੀਆਂ ਦੁਆਵਾਂ , ਏਨਾਂ ਦੀ ਕ਼ਲਮ ਬੁਲੰਦੀਆਂ ਸਰ ਕਰੇ । ਆਮੀਨ
                                 ਸ਼ਿਵਨਾਥ ਦਰਦੀ 
                           ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸਕਿਉਰਿਟੀ ਅੰਪਲਾਇਜ਼ ਨੇ ਦਿੱਤਾ ਮੰਗ ਪੱਤਰ  

ਫਰੀਦਕੋਟ ( ਦਰਦੀ ) ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦਕੋਟ ਦੇ ਸਕਿਓਰਟੀ ਇੰਪਲਾਈਜ਼ ਯੂਨੀਅਨ ਵੱਲੋ ਸ੍ਰ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ , ਸ੍ਰ.ਰਾਜਦੀਪ ਸਿੰਘ ਬਰਾੜ ਏ.ਡੀ.ਸੀ ਜਰਨਲ ਫਰੀਦਕੋਟ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ । ਇਸ ਦੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ , ਸ਼ਿਵਨਾਥ ਦਰਦੀ ਨੇ ਦੱਸਿਆ , ਆਉਣ ਵਾਲੇ ਦਿਨਾਂ ਚ ਜਥੇਬੰਦੀ ਮੋਰਿੰਡੇ ਬੈਠੀਆਂ , ਜਥੇਬੰਦੀਆਂ ਨਾਲ ਰਲ , ਆਊਟ ਸੋਰਸਿੰਗ ਮੁਲਾਜ਼ਮਾਂ ਦੀ ਪੱਕੇ ਹੋਣ ਦੀ ਲੜਾਈ ਵਿੱਚ ਹਿੱਸਾ ਪਾਉਣਗੇ । ਇਸ ਸਮੇਂ ਹਾਜਰ , ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ , ਖਜਾਨਚੀ ਰਾਜੀਵ ਸ਼ਰਮਾ , ਸੁਪਰਵਾਈਜ਼ਰ ਨਰਿੰਦਰ ਜੱਜਾ , ਹਰਫੂਲ ਸਿੰਘ , ਜਗਸੀਰ ਸ਼ਾਹੀ , ਬੂਟਾ ਸਿੰਘ , ਡਾਂ. ਰਣਜੀਤ ਸਿੰਘ , ਬ੍ਰਿਜ ਕਿਸ਼ੋਰ , ਗਮਦੂਰ ਬੀਹਲੇਵਾਲਾ , ਮਨਵੀਰ ਸਿੰਘ , ਰਾਜਵੀਰ ਘਾਰੂ , ਰਾਮ ਬਿਲਾਸ , ਮਨਿੰਦਰ ਸਿੰਘ ,  ਸੁਦੇਸ਼ ਕੁਮਾਰ ਲਾਡਾ ਆਦਿ ।

ਸਮਾਜ ਵਿੱਚ ਨਾਰੀ ਦੀ ਭੂਮਿਕਾ ਤੇ ਸ਼ਸ਼ਕਤੀਕਰਨ ਵਿਸ਼ੇ`ਤੇ ਪਟਿਆਲਾ ਵਿਖੇ ਸੈਮੀਨਾਰ

ਲੜਕੀਆਂ ਸਰਗਰਮ ਰਾਜਨੀਤੀ ਦਾ ਹਿੱਸਾ ਬਣਕੇ ਸਮਾਜਿਕ ਬਦਲਾਅ ਵਿੱਚ ਆਪਣਾ ਯੋਗਦਾਨ ਪਾਉਣ.....ਪਰਮਿੰਦਰ ਢੀਂਡਸਾ  

ਪਟਿਆਲਾ 28 ਅਕਤੂਬਰ- (ਗੁਰਸੇਵਕ ਸੋਹੀ)-  ਅੱਜ ਅਜਿਹਾ ਕੋਈ ਖੇਤਰ ਨਹੀ ਹੈ ਜਿਥੇ ਨਾਰੀ ਨੇ ਪ੍ਰਵੇਸ਼ ਨਾ ਕੀਤਾ ਹੋਵੇ ਅਤੇ ਉਹ ਜ਼ਮਾਨਾ ਜਾ ਚੁੱਕਾ ਹੈ ਜਦੋਂ ਨਾਰੀ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ। ਅਨੇਕ ਖੇਤਰਾਂ ਵਿੱਚ ਲੜਕੀਆਂ ਲੜਕਿਆਂ ਤੋਂ ਵੀ ਅੱਗੇ ਲੰਘ ਚੁੱਕੀਆਂ ਹਨ। ਸਰਗਰਮ ਰਾਜਨੀਤੀ ਵਿੱਚ ਵੀ ਔਰਤਾਂ ਦੀ ਭਾਗੀਦਾਰੀ ਵਧੀ ਹੈ ਪਰ ਹਾਲੇ ਵੀ ਜਿ਼ਆਦਾਤਰ ਲੜਕੀਆਂ ਰਾਜਨੀਤੀ ਵਿੱਚ ਆਉਣ ਤੋਂ ਗੁਰੇਜ਼ ਕਰ ਰਹੀਆਂ ਹਨ ਜੋ ਕਿ ਚੰਗਾ ਸੰਕੇਤ ਨਹੀ ਹੈ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਪਣੀਆਂ ਨੀਤੀਆਂ ਮੁਤਾਬਕ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਿ਼ੰਮੇਵਾਰੀਆਂ ਸੌਂਪਣ ਲਈ ਵਚਨਬੱਧ ਹੈ ਅਤੇ ਪਾਰਟੀ ਦੀ ਇਹ ਵਿਚਾਰਧਾਰਾ ਹੈ ਕਿ ਦੇਸ਼ ਅਤੇ ਸੂਬੇ ਦੀ ਨੀਤੀ-ਨਿਰਮਾਣ ਦੀ ਪ੍ਰਕਿਰਿਆ ਨੌਜਵਾਨ ਵਰਗ ਵਿਸ਼ੇਸ਼ ਤੌਰ `ਤੇ ਲੜਕੀਆਂ ਦੀ ਵੀ ਭਾਗੀਦਾਰੀ ਹੋਣੀ ਬਹੁਤ ਲਾਜ਼ਮੀ ਹੈ।
ਨੌਜਵਾਨਾਂ ਨੂੰ ਕੇਵਲ ਸਿਆਸੀ ਰੈਲੀਆਂ ਵਿੱਚ ਨਾਅਰੇ ਲਗਾਉਣ ਲਈ ਹੀ ਨਹੀ ਵਰਤਿਆ ਨਹੀ ਜਾਣਾ ਚਾਹੀਦਾ ਸਗੋਂ ਸੂਬੇ ਦੇ ਹਰੇਕ ਅਹਿਮ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਈ ਜਾਣੀ ਚਾਹੀਦੀ ਹੈ। ਅੱਜ ਲੋੜ ਹੈ ਕਿ ਪੰਜਾਬ ਦਾ ਨੌਜਵਾਨ ਸਰਗਰਮ ਰਾਜਨੀਤੀ ਦਾ ਹਿੱਸਾ ਬਣੇ ਅਤੇ ਆਪਣੀ ਉਰਜਾ ਅਤੇ ਸ਼ਕਤੀ ਦਾ ਸਹੀ ਇਸਤੇਮਾਲ ਕਰਕੇ ਕੌਮਾਂਤਰੀ, ਕੌਮੀ ਅਤੇ ਸੂਬਾ ਪੱਧਰ `ਤੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਬਦਲਾਅ ਲਿਆ ਕੇ ਨਵੇਂ ਕੀਰਤੀਮਾਨ ਸਥਾਪਤ ਕਰੇ।
  ਪੰਜਾਬੀਆਂ ਨੇ ਵਿਸ਼ਵ ਪੱਧਰ `ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਲੜਕੀਆਂ ਵੀ ਆਪਣੀ ਇੱਛਾ ਸ਼ਕਤੀ ਨੂੰ ਮਜਬੂਤ ਕਰਕੇ ਵੱਡੀਆਂ ਬੁਲੰਦੀਆਂ ਹਾਸਲ ਕਰਨ। ਲੜਕੀਆਂ ਨੂੰ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਜੁੜਕੇ ਪੰਜਾਬ ਨੂੰ ਨਵੀਂ ਲੀਹਾਂ ਤੇ ਤੋਰਨ ਲਈ ਯੋਗਦਾਨ ਪਾਉਣ ਦੀ ਅਪੀਲ ਹੈ।
ਇਸ ਤੋਂ ਪਹਿਲਾਂ ਸੈਮੀਨਾਰ ਵਿੱਚ ਜਿਥੇ ਪੰਜਾਬੀ ਯੂਨੀਵਰਸਿਟੀ ਅਤੇ ਵੱਖ-ਵੱਖ ਕਾਲਜ਼ਾਂ ਤੋਂ ਆਈਆਂ ਵਿਦਿਆਰਥਣਾਂ ਅਤੇ ਪਾਰਟੀ ਦੇ ਯੂਥ ਆਗੂਆਂ ਵੱਲੋਂ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਮੱਤਾ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ। ਸੈਮੀਨਾਰ ਵਿੱਚ ਪਾਰਟੀ ਦੇ ਸੀਨੀਅਰ ਆਗੂ ਸ: ਅਮਨਬੀਰ ਸਿੰਘ ਚੈਰੀ, ਸ: ਨਾਹਰ ਸਿੰਘ, ਯੂਥ ਵਿੰਗ ਦੇ ਕਨਵੀਨਰ ਸ: ਮਨਪ੍ਰੀਤ ਸਿੰਘ ਤਲਵੰਡੀ, ਯੂਥ ਇਸਤਰੀ ਵਿੰਗ ਦੀ ਪ੍ਰਧਾਨ ਐਡਵੋਕੇਟ ਮਹਿਕਪ੍ਰੀਤ ਕੌਰ, ਐਡਵੋਕੇਟ ਗਗਨਦੀਪ ਸਿੰਘ ਸੁਨਾਮ, ਡਾ.ਗੁਰਲੀਨ ਕੌਰ ਪ੍ਰਧਾਨ ਲੜਕੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ.ਜਤਿੰਦਰ ਗਰੇਵਾਲ, ਐਡਵੋਕੇਟ ਗਗਨਦੀਪ ਸਿੰਘ ਬਾਦਲਗੜ੍ਹ, ਐਡਵੋਕੇਟ ਮਨਿੰਦਰ ਸਿੰਘ, ਡਾ.ਜਗਦੇਵ ਸਿੰਘ ਢਿੱਲੋਂ, ਅਵਤਾਰ ਸਿੰਘ ਰੁੜਕੀ, ਬਿੱਟੂ ਦਫ਼ਤਰੀਆਲਾ,ਸਤਿਗੁਰ ਸਿੰਘ ਸੱਤੀ, ਮਹਾਂਵੀਰ ਸਿੰਘ, ਐੱਮੀ ਗੁੱਜਰ, ਕੁਲਵੀਰ ਮਕਰੋੜ ਸਾਹਿਬ, ਹੈਰੀ ਬਡਰੁੱਖਾਂ ਅਤੇ ਜਗਮੀਤ ਸਿੰਘ ਜੁਗਨੂੰ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।

ਦੁਸਹਿਰਾ ਪ੍ਰਬੰਧਕ ਕਮੇਟੀ ਵੱਲੋਂ ਸਰ: ਜਸਵੰਤ ਸਿੰਘ ਜੌਹਲ ਪੰਡੋਰੀ ਦਾ ਵਿਸ਼ੇਸ਼ ਸਨਮਾਨ

ਮਹਿਲ ਕਲਾਂ/ ਬਰਨਾਲਾ- 28 ਅਕਤੂਬਰ-   (ਗੁਰਸੇਵਕ ਸੋਹੀ)- ਦਸਹਿਰਾ ਕਮੇਟੀ ਮਹਿਲ ਕਲਾਂ ਵੱਲੋਂ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਰੋਲ ਅਦਾ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨ ਕਰਨ ਦੀ ਵਿੱਢੀ ਮੁਹਿੰਮ ਤਹਿਤ ਅੱਜ  ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਦਾ ਮਾਰਕੀਟ ਕਮੇਟੀ ਦੇ ਦਫ਼ਤਰ ਚ ਜਾ ਕੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਭੱਠਲ ,ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ, ਮੁੱਖ ਸਲਾਹਕਾਰ ਪਾਲੀ ਵਜੀਦਕੇ ਅਤੇ ਅਵਤਾਰ ਸਿੰਘ ਚੀਮਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਪਿੰਡ ਛੀਨੀਵਾਲ ਕਲਾਂ ਵਿਖੇ ਗਰਾਮ ਸਭਾ ਦੇ ਮੈਂਬਰਾਂ ਦਾ ਇਜਲਾਸ ਬੁਲਾਇਆ

ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ ਭੇਜੀਆਂ ਗਰਾਂਟਾਂ ਤੇ ਆਉਂਦੀਆਂ ਸਹੂਲਤਾਂ ਸਬੰਧੀ ਕੀਤੀ ਵਿਚਾਰ ਚਰਚਾ

ਮਹਿਲ ਕਲਾਂ/ਬਰਨਾਲਾ- 28 ਅਕਤੂਬਰ- (ਗੁਰਸੇਵਕ ਸੋਹੀ)- ਨੇੜਲੇ ਪਿੰਡ ਛੀਨੀਵਾਲ ਕਲਾਂ ਵਿਖੇ ਸਰਪੰਚ ਸਿਮਲਜੀਤ ਕੌਰ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜਾਂ ਅਤੇ ਗ਼ਰੀਬ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਪੰਜ ਪੰਜ ਮਰਲੇ ਦੇ ਪਲਾਟਾਂ ਨੂੰ ਲੈ ਕੇ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ। ਇਸ ਮੌਕੇ ਪੰਚਾਇਤ ਸਕੱਤਰ ਜਸਵਿੰਦਰ ਸਿੰਘ ਨੇ ਪਿੰਡ ਦੇ ਵਿਕਾਸ ਕਾਰਜਾਂ ਚ ਤੇਜ਼ੀ ਲਿਆਉਣ ਸੰਬੰਧੀ ਗਰਾਮ ਸਭਾ ਦੇ ਮੈਂਬਰਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਗਰਾਮ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸਰਪੰਚ ਸਿਮਲਜੀਤ ਕੌਰ, ਸਹਿਕਾਰੀ ਸਭਾ ਸੁਸਾਇਟੀ ਦੇ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਛੀਨੀਵਾਲ ਤੇ ਨੰਬਰਦਾਰ ਅਵਤਾਰ ਸਿੰਘ ਛੀਨੀਵਾਲ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਹਰ ਨਗਰ ਨਿਵਾਸੀ ਦਾ ਵੱਡਾ ਯੋਗਦਾਨ ਹੈ। ਸਮੁੱਚੀ ਗਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿੱਥੇ ਸਾਰੇ ਹੀ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ ਉਥੇ ਪਿੰਡ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਪੁਖ਼ਤਾ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਮਨਰੇਗਾ ਤੇ ਹੋਰ ਸਰਕਾਰੀ ਸਹੂਲਤਾਂ ਪੁੱਜਦੀਆਂ ਕਰਨ ਲਈ ਸਮੇਂ ਸਮੇਂ ਫਾਰਮ ਭਰੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬੇਘਰੇ ਪਰਿਵਾਰਾਂ ਨੂੰ ਘਰ ਦੇਣ ਤਹਿਤ 5-5 ਮਰਲੇ ਦੇ ਪਲਾਟ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਲੋੜਵੰਦਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਵਿਚਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਪੰਚਾਇਤੀ ਜ਼ਮੀਨ ਵਿੱਚੋਂ ਕੱਟ ਕੇ ਦਿੱਤੇ ਜਾਣਗੇ। ਉਨ੍ਹਾਂ ਗਰਾਮ ਸਭਾ ਦੇ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਪਰਿਵਾਰ ਕਿਸੇ ਸਹੂਲਤ ਤੋਂ ਸੱਖਣਾ ਹੈ ਤਾਂ ਉਹ ਗਰਾਮ ਪੰਚਾਇਤ ਨੂੰ ਮਿਲ ਕੇ ਜਾਣੂ ਕਰਵਾ ਸਕਦਾ ਹੈ। ਇਸ ਮੌਕੇ ਗਰਾਮ ਪੰਚਾਇਤ ਵੱਲੋਂ ਵੱਖ ਵੱਖ ਭਲਾਈ ਸਕੀਮਾਂ ਦੇ ਫਾਰਮ ਭਰੇ ਗਏ।  ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ,ਪੰਚ ਗੁਰਦੀਪ ਕੌਰ,ਪੰਚ ਕੌਰ ਸਿੰਘ,ਪੰਚ ਰਾਜਾ ਸਿੰਘ,ਪੰਚ ਸਮਸੇਰ ਸਿੰਘ,ਪੰਚ ਜਸਪਾਲ ਸਿੰਘ,ਗੋਬਿੰਦ ਸਿੰਘ,ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਛੀਨੀਵਾਲ,ਗੁਰਮੀਤ ਕੌਰ ਤੇ ਸ਼ਿੰਗਾਰਾ ਸਿੰਘ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ।

ਪਿੰਡ ਚੰਨਣਵਾਲ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫਤਰ ਮਹਿਲ ਕਲਾਂ ਦਾ ਘਿਰਾਓ

ਕੇਂਦਰ ਤੇ ਰਾਜ ਸਰਕਾਰਾਂ ਮਿਲ਼ ਕੇ ਮਨਰੇਗਾ ਸਕੀਮ ਖਤਮ ਕਰਨਾ ਚਾਹੁੰਦੀਆਂ ਹਨ ਕਾਮਰੇਡ ਜਗਰਾਜ ਰਾਮਾਂ,,,,,,

ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਪਿੰਡ ਚੰਨਣਵਾਲ ਦੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿਵਾਉਣ ਨੂੰ ਲੈ ਕੇ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਧਰਨਾ ਦਿੱਤਾ ਗਿਆ                                                        

ਮਜ਼ਦੂਰਾਂ ਨੂੰ ਮੰਗਲਵਾਰ ਤੱਕ ਪਹਿਲ ਦੇ ਆਧਾਰ ਤੇ ਕੰਮ ਦਿੱਤਾ ਜਾਵੇਗਾ.ਬੀਡੀਪੀਓ ਮਹਿਲ ਕਲਾਂ 
 
ਮਹਿਲਕਲਾਂ/ ਬਰਨਾਲਾ- 28 ਅਕਤੂਬਰ (ਗੁਰਸੇਵਕ ਸੋਹੀ)  ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਨੂੰ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਪਿੰਡ ਚੰਨਣਵਾਲ ਵਿਖੇ ਬੰਦ ਪਏ ਮਨਰੇਗਾ ਸਕੀਮ ਦੇ ਕੰਮ ਨੂੰ ਚਾਲੂ ਕਰਵਾਉਣ ਨੂੰ ਨੂੰ ਲੈ ਕੇ ਮਜ਼ਦੂਰਾਂ ਦੇ ਸਹਿਯੋਗ ਨਾਲ ਬੀਡੀਪੀਓ ਦਫਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਦਾ ਕੰਮ ਪਹਿਲ ਦੇ ਅਧਾਰ ਤੇ ਦੇਣ ਦੀ ਮੰਗ ਕੀਤੀ ਇਸ ਮੌਕੇ ਹਾਲਤਾਂ ਨੂੰ ਦੇਖਦੇ ਹੋਏ ਬੀਡੀਪੀਓ ਮਹਿਲ ਕਲਾਂ ਨੇ ਮਜ਼ਦੂਰਾਂ ਨੂੰ ਮੰਗਲਵਾਰ ਤੱਕ ਕੰਮ ਦੇਣ ਦਾ ਭਰੋਸਾ ਦਿਵਾਇਆ ਇਸ ਮੌਕੇ ਸਮੂਹ ਮਜ਼ਦੂਰ ਯੂਨੀਅਨ ਦੇ ਆਗੂ ਮੋਜੂਦ ਸਨ ਜਿਨ੍ਹਾਂ ਵਿੱਚ ਮਨਰੇਗਾ ਰੁਜਗਾਰ ਪ੍ਰਾਪਤ ਯੂਨੀਅਨ ਜਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਕਾਮਰੇਡ ਜਗਰਾਜ ਸਿੰਘ ਰਾਮਾ ਉੱਥੇ ਜਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ ਨੇ ਧਰਨੇ ਸਮੇਂ ਜੁੜੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਨੂੰ ਤੋਡ਼ ਕੇ ਲਗਾਤਾਰ ਮਜ਼ਦੂਰ ਪੱਖੀ ਅਧਿਕਾਰ ਤਹਿਤ ਮਿਲਦੀਆਂ ਮਜ਼ਦੂਰਾਂ ਨੂੰ ਸਕੀਮਾਂ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਮਜ਼ਦੂਰਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਭੁੱਖਮਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਯੂ ਪੀ ਏ ਦੀ  ਕੇਂਦਰ ਸਰਕਾਰ ਵਿੱਚ ਖੱਬੀਆਂ ਪਾਰਟੀਆਂ ਦੇ ਭਾਈਵਾਲ ਹੁੰਦਿਆਂ ਹੋਇਆਂ ਕੇਂਦਰ ਸਰਕਾਰ ਤੋਂ 100 ਦਿਨਾ ਗਰੰਟੀ ਯੋਜਨਾ ਸਕੀਮ ਤਹਿਤ ਮਨਰੇਗਾ ਐਕਟ ਤਹਿਤ ਕੰਮ ਦਿਵਾਇਆ ਅਤੇ ਫੂਡ ਸਕਿਉਰਿਟੀ ਐਕਟ ਲਾਗੂ ਕਰਵਾ ਕੇ ਮਜ਼ਦੂਰਾਂ ਨੂੰ ਸਸਤੇ ਦਰਾਂ ਉਪਰ ਨਾਜ਼ ਅਤੇ ਚਾਵਲ ਮੁਹੱਈਆ ਕਰਵਾਏ ਪਰ ਅੱਜ ਕੇਂਦਰ ਤੇ ਰਾਜ ਸਰਕਾਰਾਂ ਅੱਜ ਮਿਲ ਕੇ ਮਜ਼ਦੂਰਾਂ ਦੀਆਂ ਸਹੂਲਤਾਂ ਨੂੰ ਬੰਦ ਕਰਨ ਤੇ ਤੁਲੀਆਂ ਹੋਈਆਂ ਹਨ ਉਨ੍ਹਾਂ ਕਿਹਾ ਕਿ ਕੇਂਦਰ ਰਾਜ ਸਰਕਾਰਾਂ ਨਾਲ ਮਿਲ ਕੇ ਅਫ਼ਸਰਸ਼ਾਹੀ ਮਨਰੇਗਾ ਐਕਟ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਕੇ ਮਜ਼ਦੂਰਾ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਮਜ਼ਦੂਰਾਂ ਨੂੰ ਆਰਥਿਕ ਸੰਕਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਆਪਣੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣਾ ਸਮੇਂ ਦੀ ਮੁੱਖ ਲੋੜ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰੇ ਮਜ਼ਦੂਰਾਂ ਨੂੰ ਇੱਕਮੁੱਠ ਹੋ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦੀ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਉਕਤ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਤੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਅਤੇ ਪੰਜ ਪੰਜ ਮਰਲੇ ਦੇ ਪਲਾਟ ਪਹਿਲ ਦੇ ਆਧਾਰ ਤੇ ਦੇਣ ਦੀ ਮੰਗ ਕੀਤੀ ਉਕਤ ਆਗੂਆਂ ਨੇ ਇਸ ਮੌਕੇ ਪੰਜਾਬ ਦੀਆਂ 7 ਮਜ਼ਦੂਰ ਜਥੇਬੰਦੀਆਂ ਅਤੇ 5 ਸਿਆਸੀ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ 28 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ ਬਰਨਾਲਾ ਮਨਰੇਗਾ ਦੇ ਏਪੀਓ ਗਗਨਦੀਪ ਸਿੰਘ ਨੇ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜ ਕਿ ਜੱਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦੁਆਇਆ ਕਿ ਮੰਗਲਵਾਰ ਤਕ ਮਜ਼ਦੂਰਾਂ ਦੇ ਐਸਟੀਮੇਟ ਪਾਸ ਕਰਵਾ ਕੇ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਕੰਮ ਪਹਿਲ ਦੇ ਆਧਾਰ ਤੇ ਦਿੱਤਾ ਜਾਵੇਗਾ ਇਸ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਰਾਜ ਸਿੰਘ ਰਾਮਾਂ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਲਾਕ ਦੇ ਅਧਿਕਾਰੀਆਂ ਨੇ ਮੰਗਲਵਾਰ ਤੱਕ ਮਜ਼ਦੂਰਾਂ ਨੂੰ ਕੰਮ ਨਾ ਦਿੱਤਾ ਤਾਂ ਬੁੱਧਵਾਰ ਨੂੰ ਮੁੜ ਬੀਡੀਪੀਓ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਸਰਪੰਚ ਬੂਟਾ ਸਿੰਘ ਚੰਨਣਵਾਲ ਮਜ਼ਦੂਰ ਆਗੂ ਜਨਰਲ ਸਿੰਘ ਨਾਇਬ ਸਿੰਘ ਮਲਕੀਤ ਸਿੰਘ ਲਛਮਣ ਸਿੰਘ ਲਾਲ ਸਿੰਘ ਸੁਰਜੀਤ ਸਿੰਘ ਅਮਨਦੀਪ ਕੌਰ ਹਰਪਾਲ ਕੌਰ ਮਨਜੀਤ ਕੌਰ ਹਰਬੰਸ ਕੌਰ ਕੁਲਵਿੰਦਰ ਕੌਰ ਸੁਰਜੀਤ ਕੌਰ ਮਨਦੀਪ ਕੌਰ ਆਦਿ ਤੋ ਇਲਾਵਾ ਹੋਰ ਮਜ਼ਦੂਰ ਵੀ ਹਾਜ਼ਰ ਸਨ ।

ਮੁੱਖ ਮੰਤਰੀ ਚਰਨਜੀਤ ਸਿੰਘ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨਾਲ ਹੋ ਰਿਹਾ ਪੰਜਾਬ ਵਾਸੀਆਂ ਨੂੰ ਭਾਰੀ ਲਾਭ -ਬੀਬੀ ਘਨੋਰੀ 

ਪਿੰਡ ਕਲਾਲ ਮਾਜਰਾ ਵਿਖੇ ਬਿਜਲੀ ਬਕਾਏ ਮੁਆਫ ਕਰਵਾਉਣ ਸਬੰਧੀ ਕੈਂਪ ਲਗਾ ਕੇ 62 ਲੋੜਵੰਦਾਂ ਦੇ ਫਾਰਮ ਭਰੇ                                       

ਮਹਿਲ ਕਲਾਂ /ਬਰਨਾਲਾ- 28 ਅਕਤੂਬਰ- (ਗੁਰਸੇਵਕ ਸੋਹੀ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਗਰਸ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਚਲਾ ਕੇ ਹਰ ਵਰਗ ਦੇ ਲੋਕਾਂ ਨੂੰ ਭਾਰੀ ਲਾਭ ਪਹੁੰਚਾਇਆ ਜਾ ਰਿਹਾ ਇਹ ਵਿਚਾਰ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਪਿੰਡ ਕਲਾਲ ਮਾਜਰਾ ਵਿਖੇ 2 ਕਿਲੋਵਾਟ ਮਨਜ਼ੂਰਸ਼ੁਦਾ ਲੋੜ ਤਕ ਦੇ ਘਰੇਲੂ ਖਪਤਕਾਰਾਂ ਦੇ ਖਡ਼੍ਹੇ ਬਿਜਲੀ ਬਕਾਇਆ ਨੂੰ ਮੁਆਫ ਕਰਵਾਉਣ ਸਬੰਧੀ ਕੈਪ ਲਗਾ ਕਿ 62 ਲੋੜਵੰਦ ਲੋਕਾਂ ਦੇ ਫਾਰਮ ਭਰਨ ਉਪਰੰਤ ਪੱਤਰਕਾਰਾਂ ਗੱਲਬਾਤ ਕਰਦਿਆਂ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ 2 ਕਿਲੋਵਾਟ ਮਨਜ਼ੂਰ ਸੁਦਾ ਲੋਡ ਤਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਖਡ਼੍ਹੇ ਬਿਜਲੀ ਬਕਾਇਆ ਨੂੰ ਮੁਆਫ਼ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਵੱਖ ਵੱਖ ਪਿੰਡਾਂ ਅੰਦਰ ਕੈਂਪ ਲਗਾ ਕੇ ਫਾਰਮ ਭਰੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜਿੱਥੇ ਚੰਨੀ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਉਥੇ ਲੋੜਵੰਦ ਲੋਕਾਂ ਨੂੰ ਵੱਖ ਵੱਖ ਸਕੀਮਾਂ ਸਬੰਧੀ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਲਗਾਤਾਰ ਲੋਕ ਭਲਾਈ ਦੇ ਕਾਰਜ ਤੇਜ਼ੀ ਨਾਲ ਮੁਕੰਮਲ ਹੋਣ ਲੱਗੇ ਅਤੇ ਹਰ ਵਰਗ ਦੇ ਲੋਕਾਂ ਨੂੰ ਵਧੇਰੇ ਸਹੂਲਤਾਂ ਮਿਲਣ ਲੱਗੀਆਂ ਉਨ੍ਹਾਂ ਸਮੂਹ ਲੋਕਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਕਰਾਉਣ ਅਤੇ ਵਧੇਰੇ ਸਹੂਲਤਾਂ ਲੈਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਇਸ ਮੌਕੇ ਇਸ ਮੌਕੇ ਸਰਪੰਚ ਪਲਵਿੰਦਰ ਸਿੰਘ ਕਲਾਲਮਾਜਰਾ ਨੇ ਗਰਾਮ ਪੰਚਾਇਤ ਵੱਲੋਂ ਸਾਬਕਾ ਵਿਧਾਇਕ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਲੋੜਵੰਦ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਪਹਿਚਾਣ ਲਈ ਲਗਾਤਾਰ ਫਾਰਮ ਭਰਨ ਦੀ ਵਿੱਢੀ ਮੁਹਿੰਮ ਦੀ ਸਲਾਘਾ ਕੀਤੀ ਇਸ ਮੌਕੇ ਸਬ ਡਵੀਜ਼ਨ ਮਹਿਲਕਲਾਂ ਐਸਡੀਓ ਜਸਦੇਵ ਸਿੰਘ ਜੇ ਈ ਕੁਲਵੀਰ ਸਿੰਘ ਔਲਖ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਕਲਾਲ ਮਾਜਰਾ ਸਾਬਕਾ ਚੇਅਰਪਰਸਨ ਸਰਬਜੀਤ ਕੌਰ ਪੰਚ ਬੰਤ ਸਿੰਘ ਜੋਗਿੰਦਰ ਸਿੰਘ ਸਤਿੰਦਰ ਕੌਰ ਮਨਪ੍ਰੀਤ ਕੌਰ ਗੁਰਮੀਤ ਕੌਰ ਸਰਬਜੀਤ ਕੌਰ ਅੰਗਰੇਜ਼ ਕੌਰ ਸੰਦੀਪ ਕੌਰ ਜਗਰੂਪ ਕੌਰ ਜਸਪਾਲ ਕੌਰ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਅਤੇ ਮੋਹਤਬਰ ਵਿਅਕਤੀ ਹਾਜਰ ਸਨ ।

ਸਰਪੰਚ ਸਿਮਲਜੀਤ ਕੌਰ ਛੀਨੀਵਾਲ ਕਲਾਂ ਵੱਲੋਂ ਪਾਈਪ ਲਾਈਨ ਦਾ ਕੰਮ ਚਾਲੂ ਕਰਵਾਇਆ  

ਮਹਿਲ ਕਲਾਂ/ ਬਰਨਾਲਾ- 28 ਅਕਤੂਬਰ - (ਗੁਰਸੇਵਕ ਸੋਹੀ)-  ਪਿੰਡ ਛੀਨੀਵਾਲ ਕਲਾਂ ਵਿਖੇ  ਸਮੁੱਚੇ ਪਿੰਡ ਨੂੰ ਪੀਣ ਵਾਲੇ ਸ਼ੁੱਧ ਪਾਣੀ ਨੂੰ ਘਰਾਂ ਤਕ ਪਹੁੰਚਾਉਣ ਲਈ ਸਮੁੱਚੀ ਪੰਚਾਇਤ ਵੱਲੋਂ ਸਿਰ ਤੋੜ ਯਤਨ ਜਾਰੀ ਹਨ।ਇਸੇ ਤਹਿਤ ਅੱਜ ਸਰਪੰਚ ਸਿਮਲਜੀਤ ਕੌਰ ਤੇ ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ ਤੇ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਚ ਪਾਈਪ ਲਾਇਨ ਦਾ ਕੰਮ ਚਾਲੂ ਕੀਤਾ ਗਿਆ।ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਸਿਮਲਜੀਤ ਕੌਰ ਅਤੇ ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਉਕਤ ਪਾਈਪ ਲਾਈਨ ਦਾ ਜੋ ਕੰਮ ਚਾਲੂ ਕੀਤਾ ਗਿਆ ਹੈ। ਉਸ ਉੱਪਰ 30 ਲੱਖ ਤੋਂ ਵਧੇਰੇ ਦੀ ਰਾਸ਼ੀ ਖ਼ਰਚ ਹੋਣ  ਦਾ ਅੰਦਾਜ਼ਾ ਹੈ ।ਉਨ੍ਹਾਂ ਕਿਹਾ ਕਿ ਇਸ ਨਾਲ ਵਾਟਰ ਸਪਲਾਈ ਤੋਂ ਪਾਣੀ ਦੀ ਸਪਲਾਈ ਲੈਣ ਵਾਲੇ ਖਪਤਕਾਰਾਂ ਨੂੰ ਵੱਡਾ ਫਾਇਦਾ ਮਿਲੇਗਾ ਕਿਉਂਕਿ ਪੁਰਾਣੀਆਂ ਪਾਈਪ ਲਾਈਨਾਂ ਤੋਂ ਨਵੇਂ ਕੁਨੈਕਸ਼ਨ ਜੋੜਨ ਕਰਕੇ ਪਾਣੀ ਦੀ ਸਪਲਾਈ ਵਿਚ ਦਿੱਕਤ ਆ ਰਹੀਆਂ ਸਨ।ਜਿਸ ਕਰਕੇ ਗਰਾਮ ਪੰਚਾਇਤ ਵੱਲੋਂ ਜਲ ਸਪਲਾਈ ਵਿਭਾਗ ਅੱਗੇ ਮੰਗ ਰੱਖੀ ਗਈ ਸੀ।ਉਨ੍ਹਾਂ ਜਲ ਖ਼ਪਤਕਾਰਾਂ ਨੂੰ ਵਾਟਰ ਸਪਲਾਈ ਵਿਭਾਗ ਤੋਂ ਉਹਨੇ ਪਾਣੀ ਸਹੀ ਤੇ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਵੀ ਕੀਤੀ।ਇਸ ਮੌਕੇ ਪੰਚ ਕੌਰ ਸਿੰਘ ਪੰਚ ਸ਼ਮਸ਼ੇਰ ਸਿੰਘ,ਪੰਚ ਜਸਪਾਲ ਸਿੰਘ, ਪੰਚ ਰਾਜਾ ਸਿੰਘ,ਪੰਚ ਗੁਰਦੀਪ ਕੌਰ, ਗੁਰਮੇਲ ਸਿੰਘ ਛੀਨੀਵਾਲ,ਨੰਬਰਦਾਰ ਅਵਤਾਰ ਸਿੰਘ ਛੀਨੀਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ,ਜੇ ਈ ਮੈਡਮ ਕਮਲਪ੍ਰੀਤ ਕੌਰ,ਐਸ ਡੀ ਓ ਵਾਟਰ ਸਪਲਾਈ, ਬਲਵਿੰਦਰ ਸਿੰਘ,ਸੁਖਵਿੰਦਰ ਸਿੰਘ, ਮੇਜਰ ਸਿੰਘ,ਪਰਵਿੰਦਰ ਸਿੰਘ, ਹੰਸਾ ਸਿੰਘ,ਮਨਜੀਤ ਕੌਰ, ਦਰਸ਼ਨ ਸਿੰਘ,ਠੇਕੇਦਾਰ ਹੇਮ ਰਾਜ ਕੁਮਾਰ,ਰਾਜਿੰਦਰ ਸਿੰਘ ਗੋਗੀ, ਦਰਸ਼ਨ ਸਿੰਘ ਅਤੇ ਤੀਰਥ ਸਿੰਘ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ।

ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫ਼ੈਡਰੇਸ਼ਨ (ਰਜਿ:) ਵੱਲੋਂ ਡਾ ਮਿੱਠੂ ਮੁਹੰਮਦ ਮਹਿਲ ਕਲਾਂ   "ਸੂਬਾ ਪ੍ਰੈੱਸ ਸਕੱਤਰ ਪੰਜਾਬ "ਨਿਯੁਕਤ    

ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸੂਬਾ ਆਗੂਆਂ ਵੱਲੋਂ ਵਧਾਈਆਂ

ਮਹਿਲ ਕਲਾਂ/ ਬਰਨਾਲਾ- 26 ਅਕਤੂਬਰ (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ: 295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਇਕ ਵਿਸ਼ਾਲ ਰੈਲੀ ਮੋਰਿੰਡਾ ਵਿਖੇ ਕੀਤੀ ਗਈ। ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਸੂਬਾਈ ਆਗੂਆਂ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਡਾਕਟਰ ਸਹਿਬਾਨ ਇਕੱਤਰ ਹੋਏ।
 ਠਾਠਾਂ ਮਾਰਦੇ ਇਸ ਹਜਾਰਾਂ ਦੇ ਇਕੱਠ ਵਿਚ ਆਲ ਇੰਡੀਆ ਮੈਡੀਕਲ ਫੈਡਰੇਸ਼ਨ (ਰਜਿ:) ਦਿੱਲੀ ਦੇ ਕੇਂਦਰੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ, ਕੇਂਦਰੀ ਸੈਕਟਰੀ ਜਨਰਲ ਫਾਇਨਾਂਸ ਡਾ ਜਸਵਿੰਦਰ ਸਿੰਘ ਕਾਲਖ, ਕੇਂਦਰੀ ਸੀਨੀਅਰ ਮੀਤ ਪ੍ਰਧਾਨ ਡਾ ਠਾਕੁਰਜੀਤ ਸਿੰਘ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੂੰ ਜਥੇਬੰਦੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ "ਸੂਬਾ ਪ੍ਰੈੱਸ ਸਕੱਤਰ ਪੰਜਾਬ "ਨਿਯੁਕਤ ਕਰਕੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।ਇਸ ਨਿਯੁਕਤੀ ਤੇ ਲੁਧਿਆਣਾ ਤੋਂ ਡਾ ਰਮੇਸ਼ ਸ਼ਰਮਾ,ਸੰਗਰੂਰ ਤੋਂ ਡਾ ਮਾਘ ਸਿੰਘ,, ਡਾ ਅਨਵਰ ਭਸੌੜ,ਡਾ  ਧਰਮਪਾਲ ਸਿੰਘ ਭਵਾਨੀਗਡ਼੍ਹ , ਅੰਮਿ੍ਤਸਰ ਤੋਂ ਡਾ ਸਤਨਾਮ ਸਿੰਘ ਦਿਓ,ਡਾ ਰਣਜੀਤ ਸਿੰਘ ਰਾਣਾ, ਬਰਨਾਲਾ ਤੋਂ ਡਾਕਟਰ ਕੇਸਰ ਖਾਨ ,ਡਾ ਬਲਿਹਾਰ ਸਿੰਘ,ਮੁਹਾਲੀ ਤੋਂ ਡਾ ਜਗਦੀਸ਼ ਸਿੰਘ ਡਾ ਗੁਰਮੁਖ ਸਿੰਘ ,ਮੋਗਾ ਤੋਂ ਡਾ ਮਹਿੰਦਰ ਸਿੰਘ ਗਿੱਲ ,ਡਾ ਪਰਗਟ ਸਿੰਘ, ਬਠਿੰਡਾ ਤੋਂ ਡਾ ਕਰਨੈਲ ਸਿੰਘ, ਡਾ ਸੁਰਜੀਤ ਸਿੰਘ, ਪਟਿਆਲਾ ਤੋਂ ਡਾ ਬਲਕਾਰ ਸਿੰਘ ਸ਼ੇਰਗਿੱਲ, ਡਾ ਹਾਕਮ ਸਿੰਘ ,ਮੁਕਤਸਰ ਤੋਂ ਡਾ ਦੀਦਾਰ ਸਿੰਘ ,ਡਾ  ਜਗਬੀਰ ਸਿੰਘ ,ਅਜਨਾਲਾ ਤੋਂ ਡਾ ਮਹਿੰਦਰ ਸਿੰਘ ਸੋਹਲ, ਫਤਹਿਗਡ਼੍ਹ ਸਾਹਿਬ ਤੋਂ ਡਾ ਰਿੰਕੂ ਕੁਮਾਰ ,ਡਾ ਗੁਰਚਰਨ ਸਿੰਘ ,ਰੋਪੜ ਤੋਂ ਡਾ ਵੇਦ ਪ੍ਰਕਾਸ਼ ,ਡਾ ਗੁਰਵੀਰ ਸਿੰਘ, ਅਬੋਹਰ ਤੋਂ ਡਾ ਅੰਗਰੇਜ਼ ਸਿੰਘ ,ਬਾਬਾ ਬਕਾਲਾ ਤੋਂ ਡਾ ਮਲਕੀਤ ਸਿੰਘ,ਜਲੰਧਰ ਤੋਂ ਡਾ ਰਵਿੰਦਰ ਕੁਮਾਰ ,ਡਾ ਰਾਜ ਕੁਮਾਰ ,ਪਠਾਨਕੋਟ ਤੂੰ ਡਾਕਟਰ ਜਗਦੀਸ਼ ਰਾਜ ,ਡਾ ਜਸਬੀਰ ਸਿੰਘ  , ਆਦਿ ਸੂਬਾਈ ਆਗੂਆਂ ਨੇ ਡਾ ਮਿੱਠੂ ਮੁਹੰਮਦ ਮਹਿਲਕਲਾਂ ਨੂੰ ਮੁਬਾਰਕਬਾਦ ਦਿੱਤੀ  ।

ਅੱਜ 300 ਦਿਨ ਕਿਸਾਨੀ ਅੰਦੋਲਨ ਦੇ ਪੂਰੇ ਹੋਣ ਤੇ ਬੀਕੇਯੂ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੀ ਅਗਵਾਈ ਹੇਠ ਕਿਸਾਨ ਦਿੱਲੀ ਵਿਖੇ ਪਹੁੰਚੇ

ਦਿੱਲੀ - 26 ਅਕਤੂਬਰ - (ਗੁਰਸੇਵਕ ਸਿੰਘ ਸੋਹੀ)- ਦਿੱਲੀ ਸਿੰਘੂ ਬਾਰਡਰ ਵਿਖੇ ਤਿੰਨ ਕਾਲੇ ਖੇਤੀਬਾੜੀ ਬਿਲਾਂ ਨੂੰ ਰੱਦ ਕਰਵਾਉਣ ਅਤੇ ਹੋਰ ਕਿਸਾਨੀ ਹੱਕੀ ਮੰਗਾਂ ਨੂੰ ਲੈਕੇ ਲਗਾਏ ਪੱਕੇ ਕਿਸਾਨੀ ਮੋਰਚੇ ਨੂੰ ਅੱਜ 300 ਦਿਨ ਹੋ ਗਏ ਹਨ। ਬੀਕੇਯੂ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਕਲਾਂ ਦੀ ਅਗਵਾਈ ਹੇਠ 26 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਬਰਨਾਲੇ ਤੋਂ ਕਿਸਾਨਾ ਦੇ ਕਾਫ਼ਲੇ ਦਿੱਲੀ ਸਿੰਘੁੂ ਬਾਰਡਰ ਤੇ ਪਹੁੰਚੇ। ਇਸ ਮੌਕੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਲਿਆ ਕੇ ਸਿੱਧੇ ਤੌਰ ਤੇ ਕਿਸਾਨਾਂ ਨੂੰ ਉਜਾੜ ਕੇ ਸਰਮਾਏਦਾਰ ਪੱਖੀ ਲੋਕਾਂ ਦੇ ਹੱਕ ਵਿੱਚ ਕਾਨੂੰਨ ਬਣਾ ਕੇ ਕਿਸਾਨ ਮਜ਼ਦੂਰ ਮਿਹਨਤਕਸ਼ ਜਮਾਤ ਦੇ ਲੋਕਾਂ ਨੂੰ ਸਰਮਾਏਦਾਰ ਲੋਕਾਂ ਦਾ ਗੁਲਾਮ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸੰਯੁਕਤ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਉੱਪਰ ਲੜੇ ਜਾ ਰਹੇ ਸੰਘਰਸ਼ ਨੂੰ ਕੇਂਦਰ ਸਰਕਾਰ ਖਤਮ ਕਰਨ ਲਈ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਰਹੀ ਹੈ ਪਰ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਸਰਕਾਰ ਦੀਆਂ ਅਜਿਹੀਆਂ ਚਾਲਾਂ ਨੂੰ ਕਦੇ ਅਸਫਲ ਨਹੀਂ ਹੋਣ ਦੇਣਗੀਆ। ਇਨ੍ਹਾਂ ਕਿਹਾ ਅੱਜ ਦੇ ਦਿਨ ਕਿਸਾਨ, ਮਜ਼ਦੂਰ ਨੌਜਵਾਨ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਕਾਫਲਿਆਂ ਦੇ ਰੂਪ ਵਿੱਚ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਸਨ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਇਨ੍ਹਾਂ ਬਿੱਲਾ ਦੇ ਵਿਰੋਧ ਚ ਹੁਣ ਸਮੁੱਚੇ ਪੰਜਾਬ ਦੇ ਕਿਸਾਨ /ਮਜਦੂਰ ਜਾਗਰੂਕ ਹੋ ਚੁੱਕੇ ਹਨ ।ਉਨ੍ਹਾਂ ਕਿਹਾ ਜਦ ਤੱਕ ਮੋਦੀ ਸਰਕਾਰ ਝੁਕ ਕੇ ਇਹ ਕਾਲੇ ਕਾਨੂੰਨ ਵਾਪਸ ਨਹੀ ਲੈ ਲੈਦੀ ਕਿਸਾਨ, ਮਜ਼ਦੂਰਾਂ ਦੇ ਕਾਫ਼ਲੇ ਦਿੱਲੀ ਸੰਯੁਕਤ ਮੋਰਚੇ ਵਿਚ ਇਸੇ ਤਰ੍ਹਾਂ ਆਉਂਦੇ ਰਹਿਣਗੇ ।ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਅਤੇ ਦੁਕਾਨਦਾਰ ਮੁਲਾਜ਼ਮਾਂ ਅਤੇ ਹਰ ਵਰਗਾਂ ਦੇ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦਿੱਲੀ ਕਿਸਾਨ ਅੰਦੋਲਨ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਕਿਸਾਨ ਆਗੂ ਸਾਧੂ ਸਿੰਘ ਛੀਨੀਵਾਲ ਕਲਾਂ,ਜਿਲ੍ਹਾ ਆਗੂ  ਹਾਕਮ ਸਿੰਘ ਧਾਲੀਵਾਲ ,ਮਨੀ ਸਿੰਘ ,ਜੱਗੀ ਸਿੰਘ ,ਦਰਸ਼ਨ ਸਿੰਘ ਚੰਨਣਵਾਲ, ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ,ਹਾਕਮ ਸਿੰਘ, ਮਲਕੀਤ ਸਿੰਘ ਕੁਰੜ ,ਅਮਨਪ੍ਰੀਤ ਸਿੰਘ ਬੀਹਲਾ, ਜਗਰੂਪ ਸਿੰਘ ਠੀਕਰੀਵਾਲ ,ਜਗਦੇਵ ਸਿੰਘ ਟੱਲੇਵਾਲ, ਮੁਖਤਿਆਰ ਸਿੰਘ ਬੀਹਲਾ,ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ,ਬਲਵਿੰਦਰ ਸਿੰਘ ਧਾਲੀਵਾਲ,ਗੁਰਬਚਨ ਸਿੰਘ, ਬੱਚਨ ਮਾਨ,ਚਮਕੌਰ ਸਿੰਘ ਝੰਡੇਕੇ, ਜਗਰਾਜ ਸਿੰਘ ਰਾਜਾ, ਕਰਤਾਰ ਸਿੰਘ,ਅਮਨਦੀਪ ਸਿੰਘ ਆਦਿ ਹਾਜ਼ਰ ਸਨ ।

ਸ੍ਰੀ 108 ਸੰਤ ਬਾਬਾ ਦੂਜ ਦਾਸ ਜੀ ਦੀ 38 ਵੀਂ ਸਾਲਾਨਾ ਬਰਸੀ ਪਿੰਡ ਰਾਮਾਂ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ    

ਬਿਲਾਸਪੁਰ /ਮੋਗਾ - 26 ਅਕਤੂਬਰ- (ਗੁਰਸੇਵਕ ਸੋਹੀ)- ਡੇਰਾ ਬਾਗਵਾਲਾ ਪਿੰਡ ਰਾਮਾਂ ਵਿਖੇ ਹਰ ਸਾਲ ਦੀ ਤਰ੍ਹਾਂ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਕਰਮਦਾਸ ਜੀ ਦੀ ਅਗਵਾਈ ਹੇਠ ਸ੍ਰੀ 108 ਸੰਤ ਬਾਬਾ ਦੂਜ ਦਾਸ ਜੀ ਦੀ 38 ਵੀਂ ਸਾਲਾਨਾ ਬਰਸੀ, ਮਹੰਤ ਬਾਬਾ ਈਸ਼ਰ ਦਾਸ ਫੱਕਰ ਜੀ ਦੀ 17 ਵੀਂ ਸਾਲਾਨਾ ਬਰਸੀ, ਮਹੰਤ ਬਾਬਾ ਰੁਲਦੂ ਦਾਸ ਜੀ (ਚੇਲੇ ਬਾਬਾ ਦੂਜਾ ਦਾਸ) ਜੀ ਦੀ 5 ਵੀਂ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹੰਤ ਕਰਮਦਾਸ ਜੀ ਦੀ ਅਗਵਾਈ ਹੇਠ ਬੜੀ ਧੂਮਧਾਮ ਦੇ ਨਾਲ ਮਨਾਈ ਜਾ ਰਹੀ ਹੈ। ਇਸ ਸ਼ੁੱਭ ਮੌਕੇ ਤੇ ਸਮੂਹ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਪਰਿਵਾਰ ਸਮੇਤ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ। ਇਸ ਮੌਕੇ ਤੇ ਚੰਗੇ ਗੁਣੀ ਵਿਗਿਆਨੀ ਮਹਾਂਪੁਰਸ਼ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਬਚਨ ਸੁਣਕੇ ਆਪਣਾ ਜੀਵਨ ਸਫ਼ਲ ਬਣਾਓ। ਇਸ ਧਾਰਮਿਕ ਸਥਾਨ ਤੇ ਮਹੰਤ ਕਰਮ ਦਾਸ ਜੀ ਲੰਮੇ ਸਮੇਂ ਤੋਂ ਮਹਾਂਪੁਰਸ਼ਾਂ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਦਾ ਆਸਰਾ ਲੈ ਕੇ ਬਰਸੀ ਮਨਾਉਂਦੇ ਆ ਰਹੇ ਹਨ। ਇਸ ਮੌਕੇ ਚੱਲ ਰਹੇ ਇਕੋਤਰੀ ਸਮਾਗਮ ਦੇ ਭੋਗ ਮਿਤੀ 1 ਨਵੰਬਰ 2021 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ ।ਸੋ ਇਸ ਸ਼ੁੱਭ ਮੌਕੇ ਸਮੂਹ ਸੰਗਤਾਂ ਨੇ ਪਹੁੰਚ ਕੇ ਆਪਣਾ ਜੀਵਨ ਸਫਲ ਕਰਨਾ ਜੀ ।

ਪਿੰਡ ਮੰਦਰ ਦੇ ਮਾਨਯੋਗ ਸਰਪੰਚ ਜਰਨੈਲ ਸਿੰਘ ਜੀ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੰਦਰ ਵਿੱਚ ਫਲਦਾਰ ਬੂਟੇ ਲਗਵਾਏ ਗਏ

ਜਗਰਾਉਂ (ਜਸਮੇਲ ਗ਼ਾਲਿਬ)ਮੋਗੇ ਜ਼ਿਲ੍ਹੇ ਦੇ ਧਰਮਕੋਟ ਹਲਕੇ ਦੇ ਪਿੰਡ ਮੰਦਰ  ਮਾਨਯੋਗ ਸਰਪੰਚ ਜਰਨੈਲ ਸਿੰਘ ਜੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਮੰਦਰ ਵਿੱਚ ਨਰੇਗਾ ਤਹਿਤ ਸਾਫ਼ ਸਾਫ਼ ਸਫ਼ਾਈ ਦੌਰਾਨ ਆਪਣੇ ਹੱਥੀਂ ਜਾਮਣ ਅਤੇ ਫਲਦਾਰ ਰੁੱਖ ਲਗਾ ਕੇ ਜਿੱਥੇ ਵਾਤਾਵਰਨ ਦੀ ਸੂਬਾਈ ਯੋਗਦਾਨ ਪਾਇਆ ਉੱਥੇ ਨਾਲ ਹੀ ਛਾਂ ਅਤੇ ਫ਼ਲ ਵੀ ਬੱਚਿਆਂ ਨੂੰ ਮਿਲਣਗੇ । ਇਸ ਸਮੇਂ ਸਰਪੰਚ ਜਰਨੈਲ ਸਿੰਘ ਨੇ ਕਿਹਾ ਹੈ ਕਿ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।ਇਸ ਸਮੇਂ ਸਰਪੰਚ ਨੇ ਕਿਹਾ ਹੈ ਕਿ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦਾ ਹੱਥੀਂ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ।ਇਸ ਸਮੇਂ ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਕਰਨ ਲਈ ਤੇ ਬਿਮਾਰੀਆਂ ਤੋਂ ਬਚਣ ਲਈ ਹਰ ਇੱਕ ਮਨੁੱਖ ਨੂੰ ਇਕ ਇਕ ਰੁੱਖ ਲਗਾਉਣਾ ਚਾਹੀਦਾ ਹੈ। ਇਸ ਮੌਕੇ ਸਕੂਲ ਸਟਾਫ ਤੇ ਨਰੇਗਾ ਮਜ਼ਦੂਰ ਹਾਜ਼ਰ ਸਨ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਠਾਠਾਂ ਮਾਰਦਾ ਇਕੱਠ

ਪੁਲੀਸ ਦੀਆਂ ਰੋਕਾਂ ਤੋੜਦਾ ਹੋਇਆ ਪਹੁੰਚਿਆ ਮੁੱਖ ਮੰਤਰੀ ਦੀ ਕੋਠੀ....ਡਾ ਬਾਲੀ...

ਮਹਿਲ ਕਲਾਂ /ਬਰਨਾਲਾ- 25 ਅਕਤੂਬਰ (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ,ਡਾਕਟਰ ਸਹਿਬਾਨ ਮੋਰਿੰਡਾ ਇਕੱਠੇ ਹੋਏ ਅਤੇ  ਭਰਵੀਂ ਰੈਲੀ ਕੀਤੀ ।ਰੈਲੀ ਉਪਰੰਤ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਦੀ ਕੋਠੀ  ਦੇ ਸਾਹਮਣੇ ਮੁੱਖ ਮੰਤਰੀ ਦੇ ਉੱਚ ਅਧਿਕਾਰੀਆਂ ਦੀ ਟੀਮ ਵੱਲੋਂ ਮੰਗ ਪੱਤਰ ਲਿਆ ਗਿਆ । ਉੱਚ ਅਧਿਕਾਰੀਆਂ ਦੀ ਟੀਮ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਨੇ 29 ਅਕਤੂਬਰ ਦੀ ਮੀਟਿੰਗ ਦਾ ਸਮਾਂ ਸੈਕਟਰੀਏਟ ਵਿਖੇ ਦਿੱਤਾ ਹੈ।ਇਸ ਰੈਲੀ ਵਿਚ ਡਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਕਾਫ਼ਲਿਆਂ ਦੇ ਰੂਪ ਵਿੱਚ ਡਾ ਸਹਿਬਾਨਾਂ ਨੇ ਰੋਹ ਭਰੇ ਨਾਅਰੇ ਮਾਰਦੇ ਹੋਏ ਭਾਰੀ ਇਕੱਠ ਵਿੱਚ ਸ਼ਮੂਲੀਅਤ ਕੀਤੀ ।
ਹਜ਼ਾਰਾਂ ਦੇ ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ 2017 ਵਿੱਚ ਜਦੋਂ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਉਦੋਂ ਸਾਡੇ ਨਾਲ  ਆਪਣੇ ਚੋਣ ਮੈਨੀਫੈਸਟੋ ਵਿੱਚ 16 ਨੰਬਰ ਮੱਦ ਤੇ ਲਿਖਤੀ ਵਾਅਦਾ ਕੀਤਾ ਸੀ, ਪਰ ਅੱਜ ਪੌਣੇ ਪੰਜ ਸਾਲ ਬੀਤਣ ਤੇ ਵੀ ਸਾਡਾ ਮਸਲਾ ਹੱਲ ਨਹੀਂ ਕੀਤਾ। ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਪਹਿਲਾਂ ਮੰਗ ਪੱਤਰ ਵੀ ਦੇ ਚੁੱਕੇ ਹਾਂ । ਪਰ ਉਨ੍ਹਾਂ ਨੇ ਵੀ ਸਾਡੀ ਗੱਲ ਸੁਣਨ ਲਈ ਸਮਾਂ ਨਹੀਂ ਦਿੱਤਾ। ਸਾਨੂੰ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ  ਇਸ ਮਹਾਂ ਰੈਲੀ ਦਾ ਪ੍ਰੋਗਰਾਮ ਉਲੀਕਣਾ ਪਿਆ।  
ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਪੰਜਾਬ ਵਿੱਚ ਵਸਦੇ ਸਾਡੇ ਡਾਕਟਰ ਸਹਿਬਾਨਾਂ ਨੂੰ ,ਜਿਨ੍ਹਾਂ ਦੀ ਗਿਣਤੀ ਸਵਾ ਲੱਖ ਦੇ ਕਰੀਬ ਹੈ, ਪੰਜਾਬ ਦੇ 80% ਲੋਕਾਂ ਨੂੰ ਸਸਤੀਆਂ ਤੇ ਮੁਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ, ਉਨ੍ਹਾਂ ਨੂੰ ਪੰਜਾਬ ਵਿੱਚ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ। ਬਾਹਰਲੇ ਸੂਬਿਆਂ ਤੋਂ ਰਜਿਸਟਰਡ ਡਾਕਟਰਾਂ ਨੂੰ ਪੰਜਾਬ ਸਰਕਾਰ ਕੰਮ ਕਰਨ ਦੀ ਮਾਨਤਾ ਦੇਵੇ।ਬਿਹਾਰ, ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ਦੀ ਤਰਜ਼ ਤੇ ਰੀਫ਼ਰੈਸ਼ਰ ਕੋਰਸ ਸ਼ੁਰੂ ਕੀਤੇ ਜਾਣ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਾਘ ਸਿੰਘ ਮਾਣਕੀ ਸੰਗਰੂਰ, ਡਾ ਸਤਨਾਮ ਸਿੰਘ ਦੇਉ ਅੰਮ੍ਰਿਤਸਰ, ਡਾ ਮਿੱਠੂ ਮੁਹੰਮਦ ਬਰਨਾਲਾ, ਡਾ ਠਾਕੁਰਜੀਤ ਸਿੰਘ ਮੁਹਾਲੀ ,ਡਾ ਦੀਦਾਰ ਸਿੰਘ ਮੁਕਤਸਰ, ਡਾ ਰਜੇਸ਼ ਸ਼ਰਮਾ ਲੁਧਿਆਣਾ, ਡਾ ਮਹਿੰਦਰ ਸਿੰਘ ਗਿੱਲ ਮੋਗਾ ,ਡਾ ਰਣਜੀਤ ਸਿੰਘ ਰਾਣਾ ਤਰਨਤਾਰਨ ਅੰਮ੍ਰਿਤਸਰ, ਡਾ ਬਲਕਾਰ ਸਿੰਘ ਪਟਿਆਲਾ ,ਡਾ ਜਗਬੀਰ ਸਿੰਘ ਮੁਕਤਸਰ ਸਾਹਿਬ ,ਡਾ ਸੁਰਿੰਦਰਪਾਲ ਜੈਨਪੁਰ ਨਵਾਂਸ਼ਹਿਰ, ਡਾ ਮਹਿੰਦਰ ਸਿੰਘ ਅਜਨਾਲਾ, ਡਾ ਹਾਕਮ ਸਿੰਘ ਪਟਿਆਲਾ, ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ, ਡਾ ਵੇਦ ਪ੍ਰਕਾਸ਼  ਰੋਪੜ ,ਡਾ ਜੋਗਿੰਦਰ ਸਿੰਘ ਗੁਰਦਾਸਪੁਰ, ਡਾ ਅਸ਼ੋਕ ਕੁਮਾਰ ਬਟਾਲਾ, ਡਾ ਬਾਜ਼ ਕੰਬੋਜ ਅਬੋਹਰ, ਡਾ ਅਵਤਾਰ ਸਿੰਘ ਲਸਾੜਾ, ਡਾ ਗੁਰਮੀਤ ਸਿੰਘ ਰੋਪੜ ,ਡਾ ਜਗਦੀਸ਼ ਲਾਲ ਲਾਂਡਰਾਂ ਮੁਹਾਲੀ, ਡਾ ਸੁਖਦੇਵ ਸਿੰਘ ਭਾਂਬਰੀ,ਡਾ ਅਨਵਰ ਭਸੌੜ ,ਡਾ ਅੰਗਰੇਜ਼ ਸਿੰਘ ਅਬੋਹਰ, ਡਾ ਗੁਰਮੁਖ ਸਿੰਘ ਮੁਹਾਲੀ, ਡਾ ਬਲਕਾਰ ਕਟਾਰੀਆ ਸ਼ਹੀਦ ਭਗਤ ਸਿੰਘ, ਡਾ ਮਲਕੀਤ ਸਿੰਘ ਬਾਬਾ ਬਕਾਲਾ ਅੰਮ੍ਰਿਤਸਰ ,ਡਾ ਗੁਰਚਰਨ ਸਿੰਘ ਫਤਹਿਗੜ੍ਹ ਸਾਹਿਬ ਆਦਿ ਸੂਬਾ ਆਗੂਆਂ ਦੀ ਅਗਵਾਈ ਹੇਠ ਵੱਖ ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਡਾ ਸਾਹਿਬਾਨ ਮੌਜੂਦ ਸਨ।

ਜੀਐੱਚਜੀ ਅਕੈਡਮੀ ਚ ਗੁਰਮਤਿ ਗਿਆਨ ਸੰਚਾਰ ਹੋਸਟਲ ਦਾ ਹੋਇਆ ਆਰੰਭ

ਜਗਰਾਓਂ 24 ਅਕਤੂਬਰ (ਅਮਿਤ ਖੰਨਾ):ਜੀਐੱਚਜੀ ਅਕੈਡਮੀ ਕੋਠੇ ਬੱਗੂ ਚ ਗੁਰਮਤਿ ਸੰਚਾਰ ਹੋਸਟਲ ਦਾ ਸ਼ਨੀਵਾਰ ਨੂੰ ਆਰੰਭ ਹੋਇਆ। ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਨੇ ਬ੍ਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਤੇ ਸਾਰੀਆਂ ਸਹੂਲਤਾਂ ਨਾਲ ਲੈਸ ਹੋਸਟਲ ਦੇ ਆਰੰਭ ਸਮੇਂ ਦੱਸਿਆ ਕਿ ਜੀਐੱਚਜੀ ਅਕੈਡਮੀ ਪਿਛਲੇ 20 ਸਾਲਾਂ ਤੋਂ ਵਿੱਦਿਆ ਦੇ ਖੇਤਰ ਦੇ ਨਾਲ ਧਾਰਮਿਕ ਸਿੱਖਿਆ, ਨੈਤਿਕ ਸਿੱਖਿਆ ਅਤੇ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੀ ਹੈ।ਉਨਾਂ੍ਹ ਦੱਸਿਆ ਕਿ ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਦੇ ਯਤਨਾਂ ਨਾਲ ਖੋਲੇ ਗੁਰਮਤਿ ਗਿਆਨ ਸੰਚਾਰ ਹੋਸਟਲ ਵਿੱਚ ਜਿੱਥੇ ਲੋੜਵੰਦ ਅਤੇ ਹੋਣਹਾਰ ਧੀਆਂ ਨੂੰ ਦਾਖ਼ਲਾ ਦੇਣ ਨਾਲ ਸਾਰੀ ਸਿੱਖਿਆ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ ਉੱਥੇ ਵਿੱਦਿਆ ਦੇ ਨਾਲ ਅਥਲੈਟਿਕ ਕੈਂਪ, ਗੁਰਮਤਿ ਦੀਆਂ ਜਮਾਤਾਂ, ਸੰਗੀਤ ਵਿੱਦਿਆ ਦੀਆਂ ਜਮਾਤਾਂ, ਹੋਸਟਲ ਤੇ ਰਿਹਾਇਸ਼ ਦੀ ਸੁਵਿਧਾ, ਉਚੇਰੀ ਸਿੱਖਿਆ ਲਈ ਸਕਾਲਰਸ਼ਿਪ ਦਿੱਤੀ ਜਾਵੇਗੀ। ਉਨਾਂ੍ਹ ਦੱਸਿਆ ਕਿ ਆਈਏਆਈ, ਪੀਐੱਸਆਈਐੱਫਐੱਸ ਦੀਆਂ ਪ੍ਰਰੀਖਿਆਵਾਂ ਦੀ ਤਿਆਰੀ ਲਈ ਸਕਾਲਰਸ਼ਿਪ ਮੁਹੱਈਆ ਕਰਵਾਈ ਜਾਵੇਗੀ। ਉਨਾਂ੍ਹ ਦੱਸਿਆ ਕਿ ਪੂਰੇ ਦੇਸ਼ ਭਰ ਦੀਆਂ ਹੋਣਹਾਰ ਧੀਆਂ ਲਈ ਇਹ ਬਹੁਤ ਹੀ ਸੁਨਹਿਰੀ ਮੌਕਾ ਹੈ ਜੋ ਇਨ੍ਹਾਂ ਸਹੂਲਤਾਂ ਦਾ ਲਾਭ ਉਠਾ ਕੇ ਉਹ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਦੀਆਂ ਹਨ। ਚੇਅਰਮੈਨ ਅਤੇ ਪਿੰ੍ਸੀਪਲ ਨੇ ਇਲਾਕਾ ਨਿਵਾਸੀਆਂ ਨੂੰ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਉਨਾਂ੍ਹ ਦੁਆਰਾ ਦਿਖਾਏ ਨੇਕ ਮਾਰਗ ਤੇ ਚੱਲਣ ਲਈ ਪੇ੍ਰਿਤ ਕੀਤਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਸਕੂਲ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਸਕਿਓਰਟੀ ਇੰਪਲਾਈਜ਼ ਯੂਨੀਅਨ ਦੀ ਮੀਟਿੰਗ

ਫਰੀਦਕੋਟ ( ਸ਼ਿਵਨਾਥ ਦਰਦੀ  ) ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਸਕਿਓਰਟੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਮੀਟਿੰਗ ਕੀਤੀ ਗਈ । ਜਿਸ ਵਿੱਚ , ਓਨਾਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ , ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਰਾਹੀਂ ਭੇਜਣ ਬਾਰੇ ਵਿਚਾਰ ਰੱਖਿਆ । ਓਨਾਂ ਸਾਥੀਆਂ ਨੂੰ ਦੱਸਿਆ ,ਆਊਟ ਸੋਰਸਿੰਗ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਮੋਰਿੰਡੇ , ਧਰਨੇ ਤੇ ਬੈਠੀਆਂ ਜਥੇਬੰਦੀਆਂ ਦਾ ਸਾਥ ਦੇਣ ਲਈ ਕਿਹਾ। ਓਨਾਂ ਮੁੱਖ ਮੰਤਰੀ ਪੰਜਾਬ ਸਰਕਾਰ ਪ੍ਰਤੀ ਰੋਸ ਜ਼ਾਹਿਰ ਕੀਤਾ । ਮੁੱਖ ਮੰਤਰੀ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਦੇ , ਮੀਟਿੰਗ ਅੱਗੇ ਪਾ ਰਹੀ । ਮੁਲਾਜ਼ਮਾਂ ਵਿੱਚ , ਇਸ ਕਰਕੇ ਪੂਰਾ ਰੋਸ ਹੈ । ਪੰਜਾਬ ਸਰਕਾਰ ਜਲਦ ਤੋਂ ਜਲਦ ਮੀਟਿੰਗ ਕਰ , ਮੁਲਾਜ਼ਮਾਂ ਦੇ ਮਸਲਿਆਂ ਦਾ ਹੱਲ ਕਰੇ, ਨਹੀਂ ਤਾਂ ਪੰਜਾਬ ਸਰਕਾਰ ਨੂੰ , ਇਸ ਦਾ ਹਰਜਾਨਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ । ਸਾਰੇ ਮੁਲਜ਼ਮਾਂ ਵੱਲੋਂ , ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਹਾਜ਼ਰ , ਸੈਕਟਰੀ ਸ਼ਿਵਨਾਥ ਦਰਦੀ , ਖਜਾਨਚੀ ਰਾਜੀਵ ਸ਼ਰਮਾ , ਹਰਫੂਲ , ਡਾਕਟਰ ਰਣਜੀਤ , ਮਨਵੀਰ , ਹਰਜੀਤ ਫੌਜੀ , ਸੁਖਦੇਵ ਮਚਾਕੀ  , ਸੰਤਾਂ ਸਿੰਘ , ਬੂਟਾ ਸਿੰਘ ,ਰਣਜੀਤ ਮਚਾਕੀ, ਮਨਿੰਦਰ , ਬਲਵਿੰਦਰ , ਚਰਨਜੀਤ , ਯੋਗਰਾਜ , ਗੁਰਸੇਵਕ , ਨਰਿੰਦਰ ਹਰੀ ਨੌ , ਗੁਰਭੇਜ , ਅੰਗਰੇਜ਼ , ਸੰਦੀਪ , ਸ਼ਾਮ ਸਿੰਘ , ਰਾਜਵਿੰਦਰ , ਕੁਲਦੀਪ ਮਚਾਕੀ , ਗੁਰਮੀਤ ਮਚਾਕੀ , ਰਾਜਪ੍ਰੀਤ , ਬ੍ਰਿਜ ਕਿਸ਼ੋਰ , ਜੱਜਬੀਰ,  ਦਵਿੰਦਰ ਢੁੱਡੀ , ਸਤਨਾਮ ਪੱਖੀ , ਪ੍ਰੀਤਮ , ਸੁਖਜਿੰਦਰ ਭਾਣਾ , ਅਮਨਦੀਪ , ਮਨਪ੍ਰੀਤ ਆਦਿ ।

ਬਹੁਗੁਣੀ ਕਲਾਵਾਂ ਦੇ ਧਨੀ ਅਦਾਕਾਰ "ਰਾਜੇਸ਼ ਕਾਰੀਰ" ਨਾਲ ਵਿਸ਼ੇਸ਼ ਗੱਲਬਾਤ ✍️ ਸ਼ਿਵਨਾਥ ਦਰਦੀ

ਛੋਟੇ ਪਰਦੇ, ਹਿੰਦੀ ਸਿਨੇਮਾਂ ਤੋਂ ਬਾਅਦ ਹੁਣ ਪੰਜਾਬੀ ਸਿਨੇਮਾਂ ਖਿੱਤੇ ‘ਚ ਵੀ , "ਨਵੇਂ ਦਿਸਹਿੱਦੇ ਸਿਰਜਣ ਲਈ ਯਤਨਸ਼ੀਲ ਰਹਾਗਾਂ" : ਰਾਜੇਸ਼  ਕਾਰੀਰ

ਬਾਲੀਵੁੱਡ ‘ਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਵਿਚ ਪੰਜਾਬ ਦੀ ਭੂਮੀ ਨਾਲ ਸਬੰਧ ਰੱਖਦੀਆਂ ਸਖ਼ਸ਼ੀਅਤਾਂ ਲਗਾਤਾਰ ਅਹਿਮ ਯੋਗਦਾਨ ਪਾ ਰਹੀਆਂ ਹਨ। ਜਿੰਨ੍ਹਾਂ ਵਿਚੋਂ ਹੀ ਆਪਣੇ ਨਾਂਅ ਦਾ ਸ਼ੁਮਾਰ ਕਰਵਾਉਣ ਦਾ ਮਾਣ ਹਾਸਿਲ ਕਰ ਰਹੇ ਹਨ , ਬਹੁਗੁਣੀ ਕਲਾਵਾਂ ਦੇ ਧਨੀ ਅਦਾਕਾਰ "ਰਾਜੇਸ਼ ਕਾਰੀਰ",  ਜੋ ਛੋਟੇ ਪਰਦੇ , ਹਿੰਦੀ ਸਿਨੇਮਾਂ ਤੋਂ ਬਾਅਦ , ਹੁਣ ਪੰਜਾਬੀ ਸਿਨੇਮਾਂ ਖਿੱਤੇ ‘ਚ ਵੀ ਨਵੇਂ ਦਿਸਹਿੱਦੇ ਲਈ ਤਿਆਰ ਹਨ।  ਪੰਜਾਬ ਦੇ ਦੁਆਬਾ ਹਿੱਸੇ ਨਾਲ ਤਾਲੁਕ ਰੱਖਦੇ , ਇਹ ਹੋਣਹਾਰ ਐਕਟਰ ਹਾਲੀਆ ਦਿਨੀ ਰਿਲੀਜ਼ ਹੋਈ , ਹਿੰਦੀ ਫ਼ਿਲਮ ਭੁੱਜ ਦਾ ਪ੍ਰਾਈਡ ਵਿਚ ਵੀ ਆਪਣੇ ਅਦਾ ਕੀਤੇ , ਅਹਿਮ ਕਿਰਦਾਰ ਨੂੰ ਲੈ ਕੇ , ਅੱਜਕਲ ਚਰਚਾ ‘ਚ ਹਨ। ਜਿੰਨ੍ਹਾਂ ਨਾਲ , ਉਨਾਂ ਦੇ ਅਗਲੇ ਪ੍ਰੋਜੈਕਟਾ ਅਤੇ ਅਭਿਨੈ ਯੋਜਨਾਵਾਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਹੋਈ। ਜਿਸ ਦੇ ਪੇਸ਼ ਹਨ ਸੰਖੇਪ੍ਹ ਅੰਸ਼ :-

ਸਵਾਲ :- ਆਪਣੇ ਹੁਣ ਤੱਕ ਦੇ ਲੰਮੇਰ੍ਹੇ ਅਭਿਨੈ ਸਫ਼ਰ ਨੂੰ ,  ਆਪਣੇ ਅਹਿਸਾਸਾਂ ਵਿਚ ਕਿੰਝ ਮਹਿਸੂਸ ਕਰਦੇ ਅਤੇ ਆਖਦੇ ਹੋ ?

ਰਾਜੇਸ :- ਸੱਚ ਕਹਾਂ, ਤਾਂ ਸੁਤੰਸ਼ਟ ਨਹੀਂ ਹਾਂ ! ਇਸ ਗੱਲ ਦਾ ਕਦੀ ਕਦੀ ਝੋਰਾ ਵੀ ਕਰਦਾ ਹਾਂ, ਕਿ ਜਿੰਨ੍ਹਾਂ ਸਮਾਂ ਅਤੇ ਮਿਹਨਤ ਹਿੰਦੀ ਸਿਨੇਮਾਂ ਅਤੇ ਛੋਟੇ ਪਰਦੇ ਨੂੰ ਦਿੱਤੀ, ਉਸ ਅਨੁਸਾਰ ਮੁਕਾਮ ਤੈਅ ਨਹੀਂ ਕਰ ਸਕਿਆ। ਪਰ "ਫ਼ਿਰ ਵੀ ਉਮੀਦ ਦਾ ਦਾਮਨ" , ਇਹ ਸੋਚ ਕੇ ਨਹੀਂ ਛੱਡ ਰਿਹਾ , ਕਿ "ਸ਼ਾਇਦ ਮੇਰਾ ਚੰਗੇਰ੍ਹੇ ਸਮਾਂ ਆਉਣਾ" ਅਜੇ ਬਾਕੀ ਹੈ। 

ਸਵਾਲ :- ਕੀ ਬਚਪਣ ਤੋਂ ਹੀ ਐਕਟਰ ਬਣਨ ਦਾ ਇਰਾਦਾ ਰੱਖਦੇ ਸੀ ?

ਰਾਜੇਸ :-ਬਿਲਕੁਲ, ਅੱਲੜ੍ਹ ਉਮਰ ਵਿਚ ਵੀ ਗਲੈਮਰ ਚਕਾਚੋਂਧ ਮਨ ਅਤੇ ਦਿਮਾਗ ਤੇ ਹਾਵੀ ਰਹਿਣ ਲੱਗ ਪਈ ਸੀ। ਜਿਸ ਸਬੰਧੀ ਵਲਵਲਿਆਂ ਨੂੰ ਸਕੂਲ, ਕਾਲਜ਼ੀ ਪੜ੍ਹਾਈ ਦੌਰਾਨ  ਹੋਣ ਵਾਲੇ ਕਲਚਰਲ  ਅਤੇ ਨਾਟਕੀ ਸਮਾਰੋਹਾਂ  ਦੌਰਾਨ ਕਾਫ਼ੀ ਹੱਲਾਸ਼ੇਰੀ ਮਿਲੀ , ਤਾਂ ਫ਼ਿਰ ਕਦਮ ਆਪਣੇ ਆਪ ਹੀ , ਇਸ ਦਿਸ਼ਾ ਦੇ ਅਗਲੇ ਸਫ਼ਰ ਵੱਲ ਵਧਦੇ ਗਏ। 

ਸਵਾਲ:- ਅਭਿਨੈ ਦੀ ਰਸਮੀ ਸ਼ੁਰੂਆਤ ਕਿੱਥੋ ਹੋਈ ?

ਰਾਜੇਸ਼ :- ਆਪਣੇ ਆਪ ਨੂੰ ਖੁਸ਼ਕਿਸਮਤ ਕਹਾਗਾਂ , ਕਿ ਆਗਾਜ਼ ਪੰਜਾਬੀ ਨਾਟਕਾਰੀ ਦੇ ਬਾਬਾ ਬੋਹੜ ਰਹੇ , ਸਵ: ਹਰਪਾਲ ਸਿੰਘ ਟਿਵਾਣਾ ਦੀ ਨਿਰਦੇਸ਼ਨਾਂ ਹੇਠ ਖ਼ੇਡੇ ਗਏ , ਨਾਟਕਾਂ ਨਾਲ ਹੋਈ। ਜਿੰਨਾਂ ਦੀ  ਸੁਚੱਜੀ ਰਹਿਨੁਮਾਈ ਹੇਠ "ਸਰਹੰਦ ਦੀ ਦੀਵਾਰ" ਅਤੇ "ਹਿੰਦ ਦੀ ਚਾਦਰ" ਜਿਹੇ , ਕਈ ਮਾਣਮੱਤੇ ਨਾਟਕ ਸਫ਼ਲਤਾ ਪੂਰਵਕ ਖ਼ੇਡਣ ਦਾ ਮੌਕਾ ਮਿਲਿਆ। ਜਿਸ ਨਾਲ ਅਭਿਨੈ ਨੂੰ ਪਰਪੱਕਤਾਂ ਦੇਣ ਅਤੇ ਬਾਰੀਕੀਆਂ ਸਿੱਖਣ , ਸਮਝਣ ਵਿਚ ਵੀ ਕਾਫ਼ੀ ਮੱਦਦ ਮਿਲੀ। 

ਸਵਾਲ :- ਮਾਇਆਨਗਰੀ ਮੁੰਬਈ ਨਾਲ ਜੁੜਨ ਦੇ ਸਬੱਬ , ਕਿੰਝ ਬਣੇ ?

ਰਾਜੇਸ਼ :- ਪੰਜਾਬ ਵਿਚ , ਕੀਤੇ ਨਾਟਕਾਂ ਤੋਂ ਸਰਾਹਣਾ ਮਿਲੀ ,  ਤਾਂ 2001 ਵਿਚ ਅਪਣਿਆਂ ਸੁਪਨਿਆਂ ਦੀ ਨਗਰੀ ਮੁੰਬਈ ਵੱਲ ਚਾਲੇ ਪਾ ਦਿੱਤੇ, ਜਿੱਥੇ ਕਾਫ਼ੀ ਸੰਘਰਸ਼ਪੂਰਨ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਪਰ ਆਖ਼ਰ , ਕੀਤੀ ਮਿਹਨਤ ਰੰਗ ਲਿਆਈ, ਅਤੇ ਇੰਡਸ਼ਟਰੀ ਦੇ ਦਿਗਜ਼ ਕਲਾਕਾਰਾਂ ਆਮੀਰ ਖ਼ਾ ਨਾਲ "ਮੰਗਲਪਾਂਡੇ" , "ਨਸ਼ੀਰੂਦੀਨ ਸ਼ਾਹ" ਅਤੇ "ਰਣਦੀਪ ਹੁੱਡਾ" ਨਾਲ ਨਾਲ "ਜੋਹਨ ਡੇ" , "ਰਿਤਿਕ ਰੋਸ਼ਨ" ਨਾਲ "ਅਗਨੀਪੱਥ" ਜਿਹੀਆਂ ਵੱਡੀਆਂ ਫ਼ਿਲਮਜ਼ ਕਰਨ  ਦਾ , ਅਵਸਰ ਮਿਲਿਆ । ਜਿੰਨ੍ਹਾਂ ਵਿਚ, ਨਿਭਾਏ ਕਿਰਦਾਰਾਂ ਨੂੰ, ਦਰਸ਼ਕਾਂ ਅਤੇ ਸਿਨੇਮਾਂ ਸਖ਼ਸੀਅਤਾਂ ਦੀ ਕਾਫ਼ੀ ਪ੍ਰਸ਼ੰਸ਼ਾਂ ਮਿਲੀ। 
 
ਸਵਾਲ:- ਹੁਣ ਦਾ ਕੋਈ ਯਾਦਗਾਰੀ ਕਿਰਦਾਰ ?

ਰਾਜੇਸ਼:- ਛੋਟੇ ਪਰਦੇ ਲਈ ਕੀਤਾ ਸੀਰੀਅਲ "ਬੇਗੂਸਰਾਏ", ਮੇਰੀ ਪਹਿਚਾਣ ਨੂੰ ਗੂੜ੍ਹਾ ਕਰਨ ਵਿਚ , ਕਾਫੀ ਸਹਾਈ ਰਿਹਾ ਹੈ। ਜਿਸ ਵਿਚ ਨਿਭਾਇਆ, "ਗ੍ਰੇ ਸ਼ੇਡ" ਕਿਰਦਾਰ ਛੋਟੇ,ਅਤੇ ਵੱਡੇ ਪਰਦੇ ਦੀ ਕਈ ਨਾਮਵਰ ਹਸਤੀਆਂ ਵੱਲੋਂ ਕਾਫ਼ੀ ਸਰਾਹਿਆ ਗਿਆ। 

ਸਵਾਲ :- ਨਾਮੀ ਸਟਾਰਜ਼ ਨਾਲ ਸਜੀਆਂ , ਕਈ ਚਰਚਿਤ ਫ਼ਿਲਮਜ਼ ਅਤੇ , ਵੱਡੇ ਪ੍ਰੋਡੋਕਸ਼ਨ ਵੱਲੋਂ ਬਣਾਏ ਕਈ  ਸੀਰੀਅਲ ਕਰਨ ਦੇ ਬਾਵਜੂਦ , ਅਭਿਨੈ ਖਿੱਤੇ ਵਿਚ,  ਹੁਣ ਤੱਕ ਮਜਬੂਤ ਪੈੜ੍ਹਾ ਸਥਾਪਿਤ ਨਾ ਹੋ ਸਕਣ , ਦਾ ਕੀ ਕਾਰਣ ਮੰਨਦੇ ਹੋ ?

ਰਾਜੇਸ਼ :- ਇਸ ਲਈ , ਆਪਣੇ ਹੀ ਅਪਣਾਏ ਕੁਝ , ਅਜਿਹੇ ਸਿਧਾਂਤਾਂ ਜਿੰਮੇਵਾਰ ਮੰਨਦਾ ਹਾਂ, ਕਿ ਕਲਾਕਾਰ ਚੰਗਾ  ਹੋਵੇ , ਤਾਂ ਉਸ ਨੂੰ ਕੰਮ ਆਪਣੇ ਆਪ ਮਿਲ ਜਾਂਦਾ ਹੈ।  ਪਰ ਮੌਜੂਦਾ ਸਮਾਂ ਆਪਣੇ ਫ਼ਿਲਮੀ ਦਾਇਰੇ ਨੂੰ , ਵਧਾ ਕੇ ਵੱਧ ਤੋਂ ਵੱੱਧ ਤਾਲਮੇਲ ਬਣਾ ਕੇ ਰੱਖਣ ਦਾ ਹੈ। ਜਮਾਨੇ ਦੀ ਰਫ਼ਤਾਰ ਨੂੰ ਸਮਝ ਕੇ , ਉਸੇ ਅਨੁਸਾਰ ਚਲਣਾ ਹੀ ਸਮਝਦਾਰੀ ਹੁੰਦੀ ਹੈ , ਅਤੇ ਇਹ ਗੱਲ ਹੁਣ , ਮੇਰੀ ਸਮਝ ਵਿਚ ਪੂਰੀ ਤਰ੍ਹਾਂ ਆ ਚੁੱਕੀ ਹੈ। 

ਸਵਾਲ :- ਆਗਾਮੀ ਯੋਜਨਾਵਾਂ ?

ਰਾਜੇਸ :- ਹਿੰਦੀ ਸਿਨੇਮਾਂ, ਛੋਟੇ ਪਰਦੇ ਤੋਂ ਬਾਅਦ , ਹੁਣ ਆਪਣੇ ਅਸਲ ਸਿਨੇਮਾਂ ਪੰਜਾਬੀ ’ਚ ਪਾਰੀ ਖ਼ੇਡਣ ਦਾ ਮਨ ਬਣਾ ਚੁੱਕਾ ਹਾਂ। ਜਿਸ ਲਈ ਅੱਜਕਲ, ਇੱਥੇ ਹੀ ਰੈਣ ਬਸੇਰਾ ਕਰ ਚੁੱਕਾ ਹਾਂ, ਕਿਉਂਕਿ, ਇੰਨ੍ਹੀ ਦਿਨ੍ਹੀ ਬਹੁਤ ਹੀ ਪ੍ਰਭਾਵੀ ਵਿਸ਼ੇ, ਅਤੇ  ਸੈੱਟਅੱਪ ਅਧਾਰਿਤ ਫ਼ਿਲਮਜ਼, ਇੱਥੇ ਬਣ ਰਹੀਆਂ ਹਨ। ਜਿੰਨ੍ਹਾਂ ਦਾ ਸ਼ਾਨਦਾਰ ਹਿੱਸਾ ਬਣਨਾ, ਵਿਸ਼ੇਸ਼ ਪਹਿਲਕਦਮੀ ਰਹੇਗੀ। 

ਸਵਾਲ :- ਕਿਸ ਤਰ੍ਹਾਂ ਦੀ ਭੂਮਿਕਾਵਾਂ ਨੂੰ ਤਰਜ਼ੀਹ ਦੇਵੋਗੇ ?

ਰਾਜੇਸ਼ :- "ਗੰਭੀਰ" ਅਤੇ "ਗ੍ਰੇ ਸ਼ੇਡ" ਦੋਨੋ ਤਰ੍ਹਾਂ ਦੀਆਂ,  ਅਜਿਹੀਆਂ ਭੂਮਿਕਾਵਾਂ ਕਰਨਾ ਚਾਹਾਗਾਂ। ਜਿੰਨ੍ਹਾਂ ਦੀ ਛਾਪ ਲੰਮੇਂ ਸਮੇਂ ਤੱਕ, ਲੋਕਮਨ੍ਹਾਂ ਤੇ ਆਪਣਾ ਅਸਰ ਕਾਇਮ ਰੱਖ ਸਕੇ।                                                                                                                                        ਸ਼ਿਵਨਾਥ ਦਰਦੀ ਸੰਪਰਕ :- 9855155392

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਅਲਵਿਦਾ

ਕੌਣ ਆਖਦਾ ਏ ਪਰਛਾਵੇਂ ਬੇ ਬੁਨਿਆਦ ਹੁੰਦੇ ਹਨ
ਪਰਛਾਵਿਆਂ ਦੀ ਵੀ ਜ਼ਿੰਦਗੀ ਹੁੰਦੀ ਹੈ
ਸਾਡੇ ਵਾਂਗ ਹੀ
ਪਰਛਾਵੇਂ ਤਾਂ ਸਾਡੇ ਨਾਲ ਹੀ ਜਨਮ ਲੈਂਦੇ ਨੇ
ਤੇ ਆਖਿਰ ਵਿੱਚ ਸਾਡੇ ਨਾਲ ਮਰਦੇ ਨੇ
ਪਰਛਾਵਾਂ ਸਾਡਾ ਹਮਸਫਰ ਹੁੰਦਾ ਏ
ਬੇਸ਼ੱਕ ਅਸੀਂ ਕਿੱਤੇ ਵੀ ਜਾਈਏ
ਉਹ ਪਿੱਛੇ ਪਿੱਛੇ ਤੁਰਿਆ ਆਉਂਦਾ ਹੈ
ਪਰਛਾਵੇਂ ਨੂੰ ਕੋਈ ਮਾਰ ਨਹੀਂ ਸਕਦਾ
ਪਰਛਾਵੇਂ ਦੀ ਹੋਂਦ ਨੂੰ ਕੋਈ ਮਿਟਾ ਨਹੀਂ ਸਕਦਾ
ਪਰਛਾਵਾਂ ਤਾਂ ਆਖਿਰ ਤੱਕ ਸਾਡਾ ਸਾਥ ਨਿਭਾਉਂਦਾ ਹੈ
ਨਾ ਕੀ ਸਾਡੇ ਨਾਲ ਬੇਵਫਾਈ ਕਰਦਾ
ਪਰਛਾਵਾਂ ਤਾਂ ਸਾਨੂੰ ਹਰ ਵੇਲੇ
ਸਾਡੀ ਮੰਜ਼ਿਲ ਲਈ ਸੁਚੇਤ ਕਰਦਾ ਰਹਿੰਦਾ ਹੈ।

 

2) ਆਖਿਰ ਕਿਉਂ

ਰੱਬ ਦਾ ਦਿੱਤਾ ਮੇਰੇ ਕੋਲ ਸਭ ਕੁੱਝ ਏ
ਧੰਨ ਦੌਲਤ ਐਸ਼ ਇੱਜਤ ਮੁਹੱਬਤ ਪਿਆਰ
ਫੇਰ ਵੀ ਪਤਾ ਨਹੀਂ ਕਿਉਂ
ਮੈਨੂੰ ਇਕੱਲਾਪਨ ਜਾਪਦਾ ਹੈ
 ਕਈ ਵਾਰ ਤਾਂ ਮੈਨੂੰ ਲੱਗਦਾ ਏ
ਕੀ ਮੈਂ ਬਿਲਕੁਲ ਅਧੂਰਾ ਹਾਂ
ਤੇ ਕਈ ਵਾਰ ਮੈਂ ਸੋਚਦਾ ਹਾਂ
ਕਿ ਮੈਂ ਟੁੱਟ ਚੁੱਕਿਆ ਹਾਂ
ਪਤਾ ਨਹੀਂ ਕਿਉਂ ਸਾਰਾ ਜੱਗ
ੳਪਰਾ ੳਪਰਾ ਜਾਪਦਾ ਏ
ਮੇਰੀ ਤਾਂ ਬਿਲਕੁਲ ਸਮਝ ਨਹੀਂ ਆਉਂਦਾ
ਮੈਂ ਬਣਿਆ ਰਹਿੰਦਾ ਹਰ ਵੇਲੇ
ਜਮਾਂ ਪਾਗਲਾ ਦੀ ਤਰ੍ਹਾਂ
ਕੋਈ ਮੈਨੂੰ "ਸ਼ਾਇਰ "ਆਖਦਾ
ਕੋਈ ਮੈਨੂੰ ਪਾਗਲ ਕਹਿ ਬੁਲਾਉਂਦਾ
ਕਈ ਵਾਰ ਦਿਲ ਨੇ ਪੁੱਛਿਆ ਮੈਥੋਂ
ਆਖਿਰ ਇਹ ਸਭ  ।ਕਿਉਂ ਕਹਿੰਦੇ ਨੇ ।

ਜਸਵਿੰਦਰ ਸ਼ਾਇਰ "ਪਪਰਾਲਾ,"
9996568220

ਐਸ ਐਸ ਪੀ ਲੁਧਿਆਣਾ ਦਿਹਾਤੀ  ਨੇ  ਪੀ ਸੀ ਆਰ ਮੋਟਰਸਾਈਕਲ ਅਤੇ ਸਕੂਟਰੀਆ ਦੀਆ ਟੀਮਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ 

ਨਸ਼ਿਆਂ ਅਤੇ ਚੋਰੀ ਦੀਆਂ ਵਾਰਦਾਤਾਂ ਅਤੇ ਗਲਤ ਅਨਸਰਾਂ ਨੂੰ ਪਾਈ ਜਾਵੇਗੀ ਨੱਥ -  ਰਾਜਬਚਨ ਸਿੰਘ ਸੰਧੂ  

ਜਗਰਾਉਂ, 23  ਅਕਤੂਬਰ  (ਪੱਪੂ)  23 ਅਕਤੂਬਰ ਨੂੰ ਸ੍ਰੀ ਰਾਜਬਚਨ ਸਿੰਘ ਸੰਧੂ ਪੀਸੀਐਸ ਸੀਨੀਅਰ ਕਪਤਾਨ ਪੁਲੀਸ ਲੁਧਿਆਣਾ ਦਿਹਾਤੀ  ਦੇ ਵੱਲੋਂ  ਅੱਜ ਕੱਲ੍ਹ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਕਸਬਿਆਂ ਵਿੱਚ ਹੋ ਰਹੀਆਂ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਮੁਹਿੰਮ ਅਧੀਨ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿਖੇ ਨਵੇਂ ਸਿਰੇ ਤੋਂ ਪੀ ਸੀ ਆਰ ਮੋਟਰਸਾਈਕਲ ਤੇ ਸਕੂਟਰੀਆਂ  ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਇਸ ਮੁਹਿੰਮ ਤਹਿਤ ਥਾਣਾ ਸਿਟੀ ਜਗਰਾਉਂ ਦੇ ਏਰੀਏ ਨੂੰ 05 ਬੀਟਾਂ ਵਿਚ ਵੰਡ ਕੇ 05 ਪੀਸੀਆਰ ਮੋਟਰਸਾਈਕਲ 02 ਸਕੂਟਰੀਆਂ , ਥਾਣਾ ਸਿਟੀ ਰਾਏਕੋਟ ਦੇ ਏਰੀਏ ਨੂੰ 02 ਬੀਟਾਂ ਵਿਚ ਵੰਡ ਕੇ 02 ਪੀਸੀਆਰ ਮੋਟਰਸਾਈਕਲ ਅਤੇ ਥਾਣਾ ਦਾਖਾ ਦੇ ਏਰੀਏ ਨੂੰ  02 ਬੀਟਾਂ ਵਿਚ ਵੰਡ ਕੇ 02 ਪੀਸੀਆਰ ਮੋਟਰਸਾਈਕਲ ਡਿਊਟੀ ਲਈ ਲਗਾਏ ਗਏ ਹਨ । ਜੋ ਇੰਨਾ ਪੀਸੀਆਰ ਵਹੀਕਲਾਂ ਪਰ ਤੈਨਾਤ ਕੀਤੇ ਗਏ ਕਰਮਚਾਰੀ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ ਬੀਟਾ ਉਪਰ 12/12 ਘੰਟੇ ਦੀ ਸ਼ਿਫਟਾਂ ਰਾਹੀਂ 24 ਘੰਟੇ ਦਿਨ ਰਾਤ ਸਮਾਂ ਸਕੂਲਾਂ/ ਕਾਲਜਾਂ , ਬੈਂਕਾਂ/ ਏਟੀਐਮ, ਧਾਰਮਿਕ ਸਥਾਨਾਂ, ਆਰ ਐੱਸ ਸ਼ਾਖਾਵਾਂ, ਨਾਮ ਚਰਚਾ ਘਰਾਂ, ਪੈਟ੍ਰੋਲ ਪੰਪ ,ਮੰਡੀਆਂ, ਭੀੜ ਭੜੱਕੇ ਵਾਲੇ ਅਸਥਾਨਾਂ ਅਤੇ ਹੋਰ ਮਹੱਤਵਪੂਰਨ ਪੁਆਇੰਟਾਂ ਉਪਰ ਗਸ਼ਤ ਕਰਨਗੇ  । ਜਿਨ੍ਹਾਂ ਦੀ ਨਿਗਰਾਨੀ ਨਾਲ ਲਗਾਤਾਰ ਵਧ ਰਹੇ    ਕ੍ਰਾਈਮ ਨੂੰ ਰੋਕਣ ਵਿੱਚ ਠੱਲ੍ਹ ਪਵੇਗੀ ।   

ਮੈਡੀਕਲ ਪ੍ਰੈਕਟੀਸ਼ਨਰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਹੋਏ  ਰਵਾਨਾ

ਮਹਿਲ ਕਲਾਂ /ਬਰਨਾਲਾ- 23 ਅਕਤੂਬਰ- (ਗੁਰਸੇਵਕ ਸੋਹੀ )ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਤੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੋਰਿੰਡਾ ਵਿਖੇ ਹੋ ਰਹੀ ਵਿਸਾਲ ਰੈਲੀ ਵਿੱਚ ਜਿੱਥੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਪਹੁੰਚ ਰਹੇ ਹਨ, ਉਥੇ ਅੱਜ ਕਸਬਾ ਮਹਿਲ ਕਲਾਂ ਤੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਅਤੇ ਡਾ ਗੁਰਦੇਵ ਸਿੰਘ ਬੜੀ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਇੱਕ ਕਾਫ਼ਲਾ ਬੱਸ ਰਾਹੀਂ ਮੋਰਿੰਡਾ ਰੈਲੀ ਲਈ ਰਵਾਨਾ ਹੋਇਆ। ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਸਕੱਤਰ ਡਾ ਸੁਰਜੀਤ ਸਿੰਘ ਛਾਪਾ, ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ, ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ 2017 ਵਿੱਚ ਆਪਣੇ ਚੋਣ ਮੈਨੀਫੈਸਟੋ ਵਿੱਚ ਪਿੰਡਾਂ ਵਿੱਚ ਵਸਦੇ ਸਵਾ ਲੱਖ ਦੇ ਕਰੀਬ ਪੇਂਡੂ ਡਾਕਟਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ,ਪਰ ਅੱਜ ਪੌਣੇ ਪੰਜ ਸਾਲ ਬੀਤਣ ਦੇ ਬਾਵਜੂਦ ਸਾਡਾ ਮਸਲਾ ਹੱਲ ਨਹੀਂ ਕੀਤਾ।  
   ਬਲਾਕ ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ, ਡਾ ਸਕੀਲ ਬਾਪਲਾ , ਡਾ ਗਗਨ ਬਰਨਾਲਾ ,ਡਾ ਜੱਸੀ, ਡਾ ਸੁਬੇਗ ਖ਼ਾਨ ,ਡਾ ਸੁਰਿੰਦਰਪਾਲ ਸਿੰਘ ਅਤੇ ਡਾ ਸੁਖਪਾਲ ਸਿੰਘ ਨੇ  ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ 80% ਗ਼ਰੀਬ ਲੋਕਾਂ ਨੂੰ ਸਸਤੀਆਂ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਪੇਂਡੂ ਡਾਕਟਰਾਂ ਨੂੰ  ਨੂੰ ਵੀ ਆਪਣੇ ਹੱਕ ਮੰਗਣ ਲਈ ਸੜਕਾਂ ਤੇ ਆਉਣਾ ਪੈ ਰਿਹਾ ਹੈ । 
ਬਲਾਕ ਸ਼ੇਰਪੁਰ ਤੋਂ ਡਾ ਬਲਜੀਤ ਸਿੰਘ ਮਾਣਕੀ, ਡਾ ਭੋਲਾ ਸਿੰਘ ਟਿੱਬਾ ,ਡਾ ਰਸ਼ੀਦ ਖਾਨ ਨੇ ਕਿਹਾ ਕਿ  ਅਸੀਂ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਵੱਸਦੇ ਸਵਾ ਲੱਖ ਦੇ ਕਰੀਬ  ਪੇਂਡੂ ਡਾਕਟਰਾਂ ਦਾ ਮਸਲਾ ਪਹਿਲ ਦੇ ਆਧਾਰ ਤੇ ਮਸਲਾ ਹੱਲ ਕੀਤਾ ਜਾਵੇ। ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਬਲਦੇਵ ਸਿੰਘ ,ਡਾ ਗਗਨਦੀਪ ਸ਼ਰਮਾ, ਡਾ ਸੀ ਐੱਲ ਪ੍ਰਤਾਪ, ਡਾ ਪਰਮਜੀਤ ਸਿੰਘ, ਡਾ ਪਰਮੇਸ਼ਵਰ ਸਿੰਘ ਡਾ ਮੁਕੁਲ ਸ਼ਰਮਾ,ਡਾ ਹਰਦੀਪ ਸਿੰਘ ਰੰਧਾਵਾ ਡਾ ਗੁਰਜੀਤ ਸਿੰਘ ਡਾ ਸਿਕੰਦਰ ਖ਼ਾਨ, ਡਾ ਭੋਲਾ ਸਿੰਘ ਡਾ ਬਲਜਿੰਦਰ ਸਿੰਘ ਡਾ ਗੁਰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਡਾਕਟਰ ਸਾਹਿਬਾਨ ਹਾਜ਼ਰ ਸਨ ।

ਨਿਹੰਗ ਅਮਨ ਸਿੰਘ ਖ਼ਿਲਾਫ਼ ਮਹਿਲ ਕਲਾਂ ਥਾਣੇ ਵਿਖੇ 9 ਕੁਇੰਟਲ ਗਾਂਜੇ ਦਾ ਪਰਚਾ ਦਰਜ

ਮਹਿਲ ਕਲਾਂ/ ਬਰਨਾਲਾ- 22 ਅਕਤੂਬਰ- (ਗੁਰਸੇਵਕ ਸੋਹੀ ) ਸਿੰਘੂ ਬਾਰਡਰ ਤੇ ਹੋਏ ਕਤਲ ਮਾਮਲੇ ਦੀ ਜ਼ਿੰਮੇਵਾਰੀ ਲੈਣ ਵਾਲਾ ਅਤੇ ਕੇਂਦਰੀ ਮੰਤਰੀ ਨਰੇਂਦਰ ਤੋਮਰ ਤੇ ਭਾਜਪਾ ਆਗੂਆਂ ਸਮੇਤ ਪਿੰਕੀ ਕੈਟ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਚਰਚਾ ਵਿੱਚ ਆਏ ਨਿਹੰਗ ਅਮਨ ਸਿੰਘ ਸੁਰਖੀਆਂ ਚ ਬਣੇ ਹੋਏ ਹਨ। ਪੁਲੀਸ ਥਾਣਾ ਮਹਿਲ ਕਲਾਂ ਵਿਖੇ ਨਿਹੰਗ ਅਮਨ ਸਿੰਘ ਖ਼ਿਲਾਫ਼ 9 ਕੁਇੰਟਲ ਗਾਂਜਾ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਲ ਕਲਾਂ ਪੁਲਸ ਵੱਲੋਂ 2018 ਵਿਚ ਐੱਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿਚ 7 ਵਿਅਕਤੀ ਜਰਨੈਲ ਸਿੰਘ ਬਰਨਾਲਾ,ਰੇਸ਼ਮ ਸਿੰਘ ਬਰਨਾਲਾ, ਹਰਜੀਤ ਸਿੰਘ ਬਰਨਾਲਾ, ਕੁਲਵਿੰਦਰ ਸਿੰਘ ਬਰਨਾਲਾ,ਭਲਵਾਨ ਸਿੰਘ ਵਾਸੀ ਜਲੰਧਰ ਨੂੰ ਨਾਮਜ਼ਦ ਕੀਤਾ ਗਿਆ ਸੀ। ਸੀ ਆਈ ਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਦੀ ਸ਼ਿਕਾਇਤ ਤੇ ਪੁਲਸ ਪਾਰਟੀ ਵੱਲੋਂ 14.01.2018 ਨੂੰ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ।ਪੁਲਸ ਪਾਰਟੀ ਵੱਲੋਂ ਉਕਤ ਵਿਅਕਤੀਆਂ ਤੋਂ 26-26 ਕਿਲੋ ਦੀਆਂ 35 ਬੋਰੀਆਂ ਗਾਂਜਾ ਬਰਾਮਦ ਕੀਤਾ ਗਿਆ ਸੀ। ਦੋਸ਼ੀ ਵਿਅਕਤੀਆਂ ਤੋਂ ਪੁੱਛ ਗਿੱਛ ਦੌਰਾਨ ਨਹਿੰਗ ਅਮਨ ਸਿੰਘ ਪੁੱਤਰ ਗਿਆਨ ਸਿੰਘ ਬਬਨਪੁਰ ਤੇ 2 ਹੋਰ ਦੋਸ਼ੀਆਂ ਨੂੰ ਇਸ ਮਾਮਲੇ ਚ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਚ ਨਿਹੰਗ ਅਮਨ ਸਿੰਘ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਲਾਈ ਹੋਈ ਸੀ। ਪਿਛਲੇ ਦਿਨੀਂ ਲਖਵੀਰ ਸਿੰਘ ਨਾਮੀ ਇਕ ਵਿਅਕਤੀ ਦੀ ਹੱਤਿਆ ਤੋਂ ਬਾਅਦ ਅਮਨ ਸਿੰਘ ਚਰਚਾ ਵਿੱਚ ਹੈ। ਇਸ ਮੌਕੇ ਸੋਸ਼ਲ ਸਾਈਟਾਂ ਤੇ ਇਹ ਚਰਚਾ ਜ਼ੋਰਾਂ ਤੇ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਕਿਸੇ ਵਿਅਕਤੀ ਨੂੰ ਨਿਹੰਗ ਦਲ ਵਿੱਚ ਸ਼ਾਮਲ ਕਰਨ ਸਮੇਂ ਉਸ ਦਾ ਅੱਗਾ ਪਿੱਛਾ ਨਹੀਂ ਦੇਖਦੇ, ਨਸ਼ਿਆਂ ਦੀ ਤਸਕਰੀ ਚ ਨਾਮਜ਼ਦ ਵਿਅਕਤੀਆਂ ਨੂੰ ਨਿਹੰਗ ਦਲਾਂ ਵਿੱਚ ਕਿਉਂ ਸ਼ਾਮਲ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬਬਨ ਪਰ ਸੰਗਰੂਰ ਨਿਵਾਸੀ ਨਿਹੰਗ ਅਮਨ ਸਿੰਘ ਦਾ ਪਰਿਵਾਰ ਅਤਿ ਗ਼ਰੀਬੀ ਚੋਂ ਦਿਨ ਗੁਜ਼ਾਰ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਨਿਹੰਗ ਅਮਨਦੀਪ ਸਿੰਘ ਨੇ ਘਰ ਵੱਲ ਫੇਰੀ ਵੀ ਨਹੀਂ ਪਾਈ, ਸਗੋਂ ਉਸ ਦੇ ਮਾਪਿਆਂ ਵੱਲੋਂ ਉਸ ਨੂੰ ਬੇਦਖਲ ਵੀ ਕੀਤਾ ਹੋਇਆ ਹੈ। ਇਸ ਦਰਜ ਹੋਏ ਮਾਮਲੇ ਦੀ ਪੁਸ਼ਟੀ ਪੁਲੀਸ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਬਲਜੀਤ ਸਿੰਘ ਢਿੱਲੋਂ ਨੇ ਕੀਤੀ। ਮੁੱਖ ਅਫਸਰ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਹਿਲ ਕਲਾਂ ਪੁਲਸ ਵੱਲੋਂ ਆਉਂਦੇ ਦਿਨਾਂ ਚ ਚਲਾਨ ਪੇਸ਼ ਕਰ ਦਿੱਤਾ ਜਾਵੇਗਾ।