ਨਿਹਾਲ ਸਿੰਘ ਵਾਲਾ , 16 ਨਵੰਬਰ- (ਗੁਰਸੇਵਕ ਸੋਹੀ)- ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਲੁਹਾਰਾ ਵਿਖੇ ਸਰਦਾਰਨੀ ਸੁਖਨਿੰਦਰ ਕੌਰ ਮੋਮੋ ਚੈਰੀਟੇਬਲ ਹਸਪਤਾਲ ਮਿਤੀ 19 ਨਵੰਬਰ 2021 ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਫਰੀ ਚੈੱਕ ਅੱਪ ਕਰਨੇ ਕਰਕੇ ਫ੍ਰੀ ਟੈਸਟ E.C.G ਐਕਸ-ਰੇ ਅਤੇ ਹਰ ਤਰ੍ਹਾਂ ਦੀ ਦਵਾਈ ਫ੍ਰੀ ਦਿੱਤੀ ਜਾਵੇਗੀ। ਅੱਖਾਂ ਦਾ ਫ੍ਰੀ ਚੈੱਕ-ਅੱਪ ਕਰਕੇ ਫੈਕੋ ਮਸ਼ੀਨ ਦੁਆਰਾ ਲੈਂਜ ਪਾਏ ਜਾਣਗੇ। ਡਾ ਰਾਜਵੰਤ ਹੇਅਰ (ਦਿਲ, ਚਮੜੀ, ਸਾਹ, ਦਮਾ ਰੋਗਾਂ ਦੇ ਮਾਹਰ) ਮਰੀਜ਼ਾਂ ਦਾ ਜਨਰਲ ਚੈਕ-ਅੱਪ ਕਰਨ ਲਈ 24 ਘੰਟੇ ਹਾਜ਼ਰ ਰਹਿੰਦੇ ਹਨ। ਡਾ ਚਰਨਜੀਤ ਸਿੰਘ ਹਰ ਰੋਜ਼ ਅੱਖਾਂ ਦਾ ਚੈਕ-ਅੱਪ ਕਰਦੇ ਹਨ। ਇੱਥੇ ਹਰ ਤਰ੍ਹਾਂ ਦੇ ਆਪ੍ਰੇਸ਼ਨ ਘੱਟ ਰੇਟਾਂ ਤੇ ਕੀਤੇ ਜਾਂਦੇ ਹਨ। ਡਾ "ਬੀ ਐਸ ਭੋਗਲ ਸਰਜਨ, ਇੱਥੇ 24 ਘੰਟੇ ਆਪਰੇਸ਼ਨ ਕਰਨ ਲਈ ਹਾਜ਼ਰ ਰਹਿੰਦੇ ਹਨ। ਹਸਪਤਾਲ ਵਿਚ ਮਿਲਣ ਵਾਲੀਆਂ ਸਹੂਲਤਾਂ -ਐਮਰਜੈਂਸੀ 24 ਘੰਟੇ ,ਹਰ ਰੋਜ਼ ਮਰੀਜ਼ ਦੇਖਣੇ, ਮਰੀਜ਼ ਦਾਖ਼ਲ ਕਰਨਾ, ਆਪ੍ਰੇਸ਼ਨ ਥੀਏਟਰ, ਐਕਸ-ਰੇ 16.ਦੰਦਾ ਦਾ ਵਿਭਾਗ, ਕੰਪਿਊਟਰਜ ਲੈਬਾਰਟਰੀ, ਕੰਪਿਊਟਰ E.C.G ,ਮ੍ਰਿਤਕ ਦੇਹ ਨੂੰ ਸੰਭਾਲਣ ਲਈ ਫਰਿੱਜ, ਬਿਨਾਂ ਟਾਂਕੇ ਤੋਂ ਫੋਕੂ ਮਸ਼ੀਨ ਨਾਲ ਅੱਖਾਂ ਦਾ ਆਪ੍ਰੇਸ਼ਨ, ਐਂਬੂਲੈਂਸ ਡਿਲਵਰੀ ਦਾ ਖ਼ਾਸ ਪ੍ਰਬੰਧ। ਗੁਰੂ ਕਾ ਲੰਗਰ ਅਤੁੱਟ ਵਰਤੇਗਾ ।